ਸਿੱਧੂਪੁਰ ਕਲਾਂ ਪਿੰਡ ਦਾ ਇਤਿਹਾਸ | Sidhupur Kalan Village History

ਸਿੱਧੂਪੁਰ ਕਲਾਂ 

ਸਿੱਧੂਪੁਰ ਕਲਾਂ ਪਿੰਡ ਦਾ ਇਤਿਹਾਸ | Sidhupur Kalan Village History

ਸਥਿਤੀ :

ਤਹਿਸੀਲ ਫਤਿਹਗੜ੍ਹ ਸਾਹਿਬ ਦਾ ਪਿੰਡ ਸਿੱਧੂ ਪੁਰ ਕਲਾਂ, ਸਰਹੰਦ- ਟੋਹੜਾ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਸਰਹੰਦ ਤੋਂ 4 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਹ ਪਿੰਡ ਕੋਈ ਸਵਾ ਦੋ ਸੌ ਸਾਲ ਪੁਰਾਣਾ ਹੈ। ਦੱਸਿਆ ਜਾਂਦਾ ਹੈ ਕਿ ਸਿਆਲਕੋਟ (ਪਾਕਿਸਤਾਨ) ਤੋਂ ਦੋ ਭਰਾ ਸਿੱਧੂ ਤੇ ਦੂਜਾ ਸੰਧਾਰੀ ਉਥੋਂ ਦੇ ਨਵਾਬ ਤੋਂ ਤੰਗ ਆ ਕੇ ਇੱਥੇ ਵੱਸ ਗਏ ਅਤੇ ਸਿੱਧੂ ਨੇ ਸਿੱਧੂਪੁਰ ਅਤੇ ਸੰਧਾਰੀ ਨੇ ਸੰਧਾਰੀ ਮਾਜਰਾ ਪਿੰਡ ਵਸਾਏ। ਕਿਹਾ ਜਾਂਦਾ ਹੈ ਕਿ ਦੋਵਾਂ ਭਰਾਵਾਂ ਨੇ ਉਸ ਸਮੇਂ ਕਿਸੇ ਵੀ ਰਾਜੇ ਨੂੰ ਮਾਲੀਆ ਨਹੀਂ ਦਿੱਤਾ ਕਿਉਂਕਿ ਇਹ ਪਿੰਡ ਪਟਿਆਲਾ ਤੇ ਰੋਪੜ ਰਿਆਸਤਾਂ ਦੀ ਸੀਮਾ ‘ਤੇ ਵੱਸਿਆ ਹੋਇਆ ਸੀ।

ਪਿੰਡ ਵਿੱਚ ਸਾਰੀਆਂ ਜਾਤਾਂ ਦੇ ਲੋਕ ਵੱਸਦੇ ਹਨ। ਚਮਕੌਰ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਤੋਂ ਫਤਿਹਗੜ੍ਹ ਸਾਹਿਬ ਜਾਂਦਿਆਂ ਲੋਕ ਦੋ ਪੜਾਵਾਂ ਵਿੱਚ ਜਾਂਦੇ ਸਨ। ਪਹਿਲਾ ਪੜਾਅ ਸਿੱਧੂਪੁਰ ਤੇ ਦੂਸਰਾ ਪੜਾਅ ਮਾਨਪੁਰ ਕਰਦੇ ਸਨ। ਸਿੱਧੂਪੁਰ ਪੜਾਅ ਤੇ ਸ਼ਾਨਦਾਰ ਗੁਰਦੁਆਰਾ 1942 ਵਿੱਚ ਉਸਾਰਿਆ ਗਿਆ। ਇੱਥੇ ਇੱਕ ਸ਼ਿਵ ਮੰਦਰ ਵੀ ਬਹੁਤ ਪੁਰਾਣਾ ਹੈ। ਪਿੰਡ ਦੇ ਚਾਰ ਵਿਅਕਤੀ ਅਜ਼ਾਦ ਹਿੰਦ ਫੌਜ ਵਿੱਚ ਰਹਿ ਚੁੱਕੇ ਹਨ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment