ਦਿਆਲਪੁਰ ਪਿੰਡ ਦਾ ਇਤਿਹਾਸ | Dayalpur Village History

ਦਿਆਲਪੁਰ

ਦਿਆਲਪੁਰ ਪਿੰਡ ਦਾ ਇਤਿਹਾਸ | Dayalpur Village History

ਸਥਿਤੀ :

ਤਹਿਸੀਲ ਫਿਲੌਰ ਦਾ ਪਿੰਡ ਦਿਆਲਪੁਰ, ਫਿਲੌਰ-ਨਵਾਂ ਸ਼ਹਿਰ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਫਿਲੌਰ ਤੋਂ 14 ਕਿਲੋਮੀਟਰ ਦੀ ਦੂਰੀ ‘ਤੇ ਵੱਸਿਆ ਹੋਇਆ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਤਿੰਨ ਸੋ ਸਾਲ ਪਹਿਲਾਂ ਇਸ ਪਿੰਡ ਨੂੰ ਭਾਈ ਦਿਆਲ ਜੀ ਨੇ ਵਸਾਇਆ। ਜਦੋਂ ਇਹ ਇਲਾਕਾ ਜੰਗਲ ਬੀਆਬਾਨ ਸੀ ਤਾਂ ਭਾਈ ਦਿਆਲਾ ਇੱਥੇ ਮੁਕੰਦਪੁਰ ਤੋਂ ਡੰਗਰ ਚਾਰਨ ਆਉਂਦੇ ਸਨ। ਉਹਨਾਂ ਦੇ ਨਾਂ ਤੇ ਹੀ ਪਿੰਡ ਦਾ ਨਾਂ ਦਿਆਲਪੁਰ ਪੈ ਗਿਆ। ਇਸ ਤੋਂ ਪਿੱਛੇ ਭਾਈ ਅਮਰ ਸਿੰਘ ਜਗਤਪੁਰ ਦੇ ਇੱਥੇ ਆ ਕੇ ਵੱਸੇ। ਇਹ ਦੋਵੇਂ ਵਿਅਕਤੀ ਸ਼ੇਰਗਿੱਲ ਗੋਤ ਦੇ ਸਨ ਇਸ ਕਰਕੇ ਪਿੰਡ ਵਿੱਚ ਜ਼ਿਆਦਾ ਘਰ ਸ਼ੇਰਗਿੱਲ ਦੇ ਹਨ ਅਤੇ ਇਹਨਾਂ ਤੋਂ ਇਲਾਵਾ, ਭੱਟੀ, ਸੰਧੂ ਅਤੇ ਆਦਿ ਧਰਮੀਆਂ ਦੇ ਵੀ ਘਰ ਹਨ।

ਪਿੰਡ ਦੇ ਇੱਕ ਆਤਮਾ ਸਰੂਪ ਜੋ ਪਾਕਿਸਤਾਨ ਸਿੰਧ ਦੇ ਵਸਨੀਕ ਸਨ ਨੂੰ ਸੰਤ ਰੋਡ ਨਾਂ ਨਾਲ ਪੁਕਾਰਿਆ ਜਾਂਦਾ ਸੀ ਜੋ ਬਹੁਤ ਕਰਨੀ ਵਾਲੇ ਸਨ। ਉਹਨਾਂ ਦੀ ਸਮਾਧ ਪਿੰਡ ਦੇ ਚੜ੍ਹਦੇ ਪਾਸੇ ਹੈ।

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!