ਮੁੱਖ-ਬੰਦ
ਕੰਮਾਂ ਕਾਰਾਂ ਵਿਚ ਰੁੱਝਾ ਸਾਧਾਰਨ ਮਨੁੱਖ ਦੇਸ਼ ਵਿਦੇਸ਼ ਬਾਰੇ ਖ਼ਬਰਾਂ ਦੀਆਂ ਸੁਰਖੀਆਂ ਉੱਤੇ ਮਸਾਂ ਹੀ ਓਪਰੀ ਜਹੀ ਨਜ਼ਰ ਪਾਉਣ ਜੋਗਾ ਹੁੰਦਾ ਹੈ। ਉਸ ਦੇ ਕੰਨ ਤਦੋਂ ਖੜ੍ਹੇ ਹੁੰਦੇ ਹਨ ਜਦੋਂ ਖ਼ਬਰਾਂ ਦਾ ਅਸਰ, ਉਸਦੇ ਆਪਣੇ ਉੱਤੇ ਹੋਣ ਦਾ ਡਰ ਹੋਵੇ। ਕੁਲ ਖ਼ਬਰਾਂ ਪਲਾਂ ਮਿੰਟਾਂ ਜਾਂ ਘੰਟਿਆਂ ਅੰਦਰ ਵਿਸਰ ਜਾਂਦੀਆਂ ਹਨ, ਉਨ੍ਹਾਂ ਦੀ ਥਾਂ ਨਵੀਆਂ ਖ਼ਬਰਾਂ ਲੈ ਲੈਂਦੀਆਂ ਹਨ । ਜਨ ਸਾਧਾਰਨ ਪਾਠਕ ਆਮ ਤੌਰ ਉੱਤੇ ਖ਼ਬਰਾਂ ਦੀ ਸੱਚਾਈ ਜਾਂ ਝੁਠਲਾਈ ਪਿੱਛੇ ਨਹੀਂ ਜਾਂਦੇ । ਜੇ ਕੋਈ ਖ਼ਬਰ ਸਿਲਸਿਲੇਵਾਰ ਸੁਰਖੀ ਬਣ ਕੇ ਅੱਖਾਂ ਅੱਗੋਂ ਲੰਘਦੀ ਰਹੇ ਤਾਂ ਉਹ ਸੱਚ ਹੀ ਜਾਪਣ ਲੱਗ ਪੈਂਦੀ ਹੈ ਅਤੇ ਇਨਸਾਨੀ ਦਿਮਾਗ਼ ਅੰਦਰ ਇਕ ਠੋਸ ਆਧਾਰ ਬਣ ਕੇ ਜੰਮ ਜਾਂਦੀ ਹੈ। ਉਸ ਉੱਤੇ ਕਿੰਤੂ ਪ੍ਰੰਤੂ ਕਰਨ ਦੀ ਇੱਛਾ ਹੀ ਨਹੀਂ ਪੈਦਾ ਹੁੰਦੀ। ਏਸ ਤਰ੍ਹਾਂ ਦੀਆਂ ਬੇਅੰਤ ਖ਼ਬਰਾਂ ਸਾਡੇ ਦਿਮਾਗ਼ ਉੱਤੇ ਛਾਂਦੀਆਂ ਰਹਿੰਦੀਆਂ ਹਨ ਅਤੇ ਸਾਡੀ ਸੋਚਣ ਸਮਝਣ ਦੀ ਸ਼ਕਤੀ ਦਾ ਮੁੱਖ ਧੁਰਾ ਜਾਂ ਕਸਵੱਟੀ ਬਣ ਜਾਂਦੀਆਂ ਹਨ। ਏਸ ਕਸਵੱਟੀ ਦੇ ਨਾਲ ਅਸੀਂ ਨਿੱਤ ਦੀਆਂ ਘਟਨਾਵਾਂ ਨੂੰ ਪਰਖਦੇ ਅਤੇ ਸਮਝਦੇ ਰਹਿੰਦੇ ਹਾਂ।
ਲੱਖਾਂ, ਕਰੋੜਾਂ ਲੋਕਾਂ ਦੀ ਪਰਖ ਕਸਵੱਟੀ ਉੱਤੇ ਗ਼ਲਬਾ ਪਾ ਕੇ ਕਾਬੂ ਕਰਨ ਲਈ ਬਣੀਆਂ ਹਨ ਅਖ਼ਬਾਰਾਂ, ਰੇਡੀਓ ਅਤੇ ਟੈਲੀਵਿਜ਼ਨ ਦੀਆਂ ਸਹੂਲਤਾਂ। ਇਨ੍ਹਾਂ ਸਹੂਲਤਾਂ ਨੂੰ ਵਰਤਦਿਆਂ-ਵਰਤਦਿਆਂ ਸਾਨੂੰ ਚਿੱਤ ਚੇਤੇ ਵੀ ਨਹੀਂ ਆ ਸਕਦਾ ਕਿ ਹਰ ਪਾਸਿਉਂ ਸਾਡੀ ਸੋਚ ਨੂੰ ਕਿਸੇ ਜਾਲ ਵਿਚ ਫਸਾਉਣ ਦੇ ਜਤਨ ਹੋ ਰਹੇ ਹਨ। ਸਾਡੀ ਸੋਚ ਅੰਦਰਲੇ ਬਹੁਤ ਸਾਰੇ ਸੱਚ ਅਸਲ ਵਿਚ ਝੂਠ ਦੇ ਪੁਲੰਦੇ ਹਨ। ਓਸ ਝੂਠ ਦੇ ਰਚੇਤਾ, ਕਿਸੇ ਖ਼ਾਸ ਮੰਤਵ ਨਾਲ ਦੁਨੀਆਂ ਦੀਆਂ ਬੇਅੰਤ ਅਖ਼ਬਾਰਾਂ, ਕਿਤਾਬਾਂ, ਫ਼ਿਲਮਾਂ ਅਤੇ ਟੀ.ਵੀ. ਚੈਨਲਾਂ ਉੱਤੇ ਪੂਰਨ ਰੂਪ ਵਿਚ ਕਾਬਜ਼ ਹਨ । ਸਾਨੂੰ ਉਹੀ ਸੱਚ ਪਹੁੰਚਦਾ ਹੈ, ਜਿਸ ਦੀ ਉਹ ਪ੍ਰਵਾਨਗੀ ਦੇਂਦੇ ਹਨ। ਉਨ੍ਹਾਂ ਦੇ ਮੱਕੜ ਜਾਲ ਵਿਚੋਂ ਨਿਕਲ ਕੇ ਆਪਣੀ ਸੋਚਣੀ ਉੱਤੇ ਕੁਲ ਕੂੜਾ ਕਰਕਟ ਕੱਢ ਕੇ ਧਰਤੀ ਅਤੇ ਜ਼ਿੰਦਗੀ ਉੱਤੇ ਤਾਜ਼ਗੀ ਦੇ ਨਾਲ ਨਵੀਂ ਝਾਤ ਮਾਰਨੀ ਪਹਿਲਾ ਇਨਕਲਾਬੀ ਕਦਮ ਹੋ ਸਕਦਾ ਹੈ, ਜਿਸ ਦੀ ਸ਼ਾਇਦ ਹਰ ਇਕ ਨੂੰ ਲੋੜ ਹੈ।
ਸਭ ਨੂੰ ਆਪਣੇ ਦਿਮਾਗ਼ੀ ਸੰਦ ਤਿੱਖੇ ਅਤੇ ਦਿਮਾਗ਼ ਰਹਿਤ ਰੱਖਣੇ ਚਾਹੀਦੇ ਹਨ। ਜਦੋਂ ਵੀ ਕੋਈ ਸਾਡੇ ਉੱਤੇ ਗ਼ਲਬਾ ਪਾਉਣ ਵਾਲੀ ਖ਼ਬਰ ਆਵੇ ਤਾਂ ਸੁਭਾਵਕ ਹੀ ਇਹ ਖ਼ਿਆਲ ਪੈਦਾ ਹੋਣਾ ਚਾਹੀਦਾ ਹੈ—ਕੀ ਇਹ ਸੱਚ ਹੈ ? ਸੱਚੀ ਖ਼ਬਰ ਨੂੰ ਜਿੰਨਾ ਵੀ ਫੋਲੀਏ, ਉਸ ਦੇ ਅੰਦਰੋਂ ਬਾਰ-ਬਾਰ ਸੱਚ ਹੀ ਨਿਕਲਦਾ ਹੈ । ਝੂਠੀ ਖ਼ਬਰ ਬਾਰ- ਬਾਰ ਸਾਡੇ ਤਕ ਪੁਚਾਈ ਜਾਂਦੀ ਹੈ ਤਾਂ ਜੋ ਅਸੀਂ ਉਸ ਨੂੰ ਸੱਚ ਮੰਨੀਏ। ਝੂਠ ਫਰੋਲੇ ਜਾਣ ਤੋਂ ਬਹੁਤ ਕਤਰਾਉਂਦਾ ਹੈ । ਉਸਦੀ ਵੱਡੀ ਸ਼ਕਤੀ ਹੈ ਬਾਰ-ਬਾਰ ਦੁਹਰਾਈ, ਜਦੋਂ ਤਕ ਕਿ ਅਸੀਂ ਉਸ ਨੂੰ ਸੱਚ ਮੰਨ ਕੇ ਅੱਗੇ ਨਾ ਚੱਲੀਏ।
ਚਿਰਾਂ ਤੋਂ ਅਸੀਂ ਝੂਠ ਦੀ ਘੁਟਣ ਨੂੰ ਮੁਕੰਮਲ ਆਜ਼ਾਦੀ ਸਮਝ ਕੇ ਝੂਠੀਆਂ ਖ਼ਬਰਾਂ ਦੀ ਪੀਂਘ ਝੂਟਦੇ ਰਹੇ ਹਾਂ। ਹੁਣ ਜਾਗਣ ਦੀ ਲੋੜ ਹੈ। ਕੁਲ ਦੁਨੀਆ ਨੂੰ ਝੂਠ-ਨਗਰੀ ਬਣਾ ਕੇ ਕਾਬੂ ਕਰਦੀਆਂ ਫਰੰਗੀ ਸ਼ਕਤੀਆਂ ਦਾ ਕੋਈ ਥੋੜ੍ਹਾ ਬਹੁਤਾ ਟਾਕਰਾ ਕਰ ਸਕਦਾ ਹੈ ਤਾਂ ਉਹ ਹੈ ਇੰਟਰਨੈੱਟ । ਇੰਟਰਨੈੱਟ ਵੀ ਜ਼ਿਆਦਾਤਰ ਝੂਠ-ਵਪਾਰੀਆਂ ਦੇ ਹੱਥ ਵਿਚ ਹੈ, ਪਰ ਇਸ ਦੀ ਬਣਤਰ ਅਤੇ ਤੌਰ-ਤਰੀਕੇ ਅਜਿਹੇ ਹਨ, ਜੋ ਸੱਚ ਫਰੋਲਣ ਵਾਲਿਆਂ ਲਈ ਵੀ ਕੁਝ ਰਸਤੇ ਨਿਕਲ ਆਉਂਦੇ ਹਨ। ਪਿਛਲੇ ਅੱਠ ਦਸ ਸਾਲਾਂ ਦੇ ਅੰਦਰ ਕਈ ਅਜਿਹੇ ਗੁਟ ਪੈਦਾ ਹੋ ਗਏ ਹਨ, ਜੋ ਰਾਤ-ਦਿਨ ਝੂਠ ਦਾ ਪਰਦਾ ਫਾਸ਼ ਕਰਨ ਉੱਤੇ ਰੁੱਝੇ ਹੋਏ ਹਨ। ਮੇਰੀ ਵਾਕਫ਼ੀ ਦਾ ਕੁਲ ਸੋਮਾ ਇੰਟਰਨੈੱਟ ਹੈ। ਹੈ । ਮੇਰੀ ਪਿਛਲੇ 65 ਸਾਲਾਂ ਦੀ ਅਖ਼ਬਾਰਾਂ ਵਿਚ ਦਿਲਚਸਪੀ ਦੇ ਅੰਦਰ ਪਿਛਲੇ 10 ਸਾਲ ਹੀ ਅਜਿਹੇ ਮਿਲੇ ਹਨ, ਜਦੋਂ ਕਿ ਖ਼ਬਰਾਂ ਦੀ ਅਸਲੀਅਤ ਦੀ ਜੜ੍ਹ ਤਕ ਜਾਣ ਲਈ ਮੌਕਾ ਮਿਲਿਆ ਹੋਵੇ। ਕਾਰਨ ਇਹ ਕਿ ਖ਼ਬਰਾਂ ਦੇ ਨਾਲ ਖ਼ੁਦ ਜੁੜੇ ਹੋਏ ਲੱਖਾਂ ਲੋਕ ਆਪਣੀ ਕਹਾਣੀ ਜਾਂ ਵਾਕਫ਼ੀ ਇੰਟਰਨੈੱਟ ਰਾਹੀਂ ਸਿੱਧੀ ਸਾਡੇ ਤਕ ਪੁਚਾ ਦੇਂਦੇ ਹਨ। ਸੱਚ ਅਤੇ ਝੂਠ ਦੀ ਪਰਖ ਤਾਂ ਸਾਨੂੰ ਆਪ ਹੀ ਕਰਨੀ ਪਵੇਗੀ। ਅਖ਼ਬਾਰਾਂ ਵਿਚ ਤਾਂ ਓਹੀ ਖ਼ਬਰ ਆਵੇਗੀ, ਜੋ ਉਸਦੇ ਮਾਲਕ ਚਾਹੁੰਦੇ ਹਨ। ਜ਼ਿਆਦਾਤਰ ਅਖ਼ਬਾਰ ਤਾਂ ਓਹੀ ਹਨ, ਜਿਨ੍ਹਾਂ ਦੀਆਂ ਤੰਦਾਂ ਕਿਸੇ ਨਾ ਕਿਸੇ ਤਰ੍ਹਾਂ ਐਂਗਲੋ-ਅਮਰੀਕੀ ਅੰਤਰਰਾਸ਼ਟਰੀਅਤਾ ਨਾਲ ਜੁੜੀਆਂ ਹੋਈਆਂ ਹਨ।
ਇਸ ਸਮੇਂ ਦੁਨੀਆ ਨਿਹਾਇਤ ਨਾਜ਼ੁਕ ਸਮੇਂ ਵਿਚੋਂ ਲੰਘ ਰਹੀ ਹੈ। ਅੱਜ ਮਹਾਨ ਸ਼ਕਤੀਸ਼ਾਲੀ ਇੰਗਰੀਕਾ (ਇੰਗਲੈਂਡ ਅਤੇ ਅਮਰੀਕਾ) ਜਾਂ ਕਹਿ ਲਵੋ ਫ਼ਰੰਗੀ ਸਾਮਰਾਜ ਕੁਲ ਦੁਨੀਆ ਨੂੰ ਆਪਣੀ ਮੁੱਠੀ ਅੰਦਰ ਕਰਨ ਦੇ ਰਸਤੇ ਉੱਤੇ, ਮੱਧ ਏਸ਼ੀਆ ਦੇ ਤੇਲ ਭੰਡਾਰਾਂ ਉੱਤੇ ਮੁਕੰਮਲ ਕਬਜ਼ਾ ਕਰਨ ਲਈ ਫ਼ੌਜੀ ਸਰਗਰਮੀਆਂ ਕਰ ਰਿਹਾ ਹੈ। ਉਸ ਨੂੰ ਕਿਸੇ ਕਾਇਦੇ ਕਾਨੂੰਨ ਅਤੇ ਲੋਕ ਰਾਇ ਦੀ ਪਰਵਾਹ ਨਹੀਂ। ਉਸਦਾ ਪਹਿਲਾ ਵੱਡਾ ਹਥਿਆਰ ਹੈ—ਝੂਠ ਅਤੇ ਵਿਸ਼ਵ ਵਿਆਪੀ ਝੂਠ ਪਰਚਾਰ ਅਤੇ ਦੂਜਾ ਹੈ-ਮਾਰੂ ਹਥਿਆਰਾਂ ਦੇ ਨਾਲ ਲੈਸ ਬੇਅੰਤ ਫ਼ੌਜ।
ਮੇਰੀ ਇਸ ਛੋਟੀ ਜਹੀ ਕਤਾਬਚੀ ਦਾ ਇਕੋ ਹੀ ਮੰਤਵ ਹੈ। ਉਹ ਹੈ—ਦੋਸਤੋ! ਅੱਖਾਂ ਖੋਲ੍ਹੋ, ਦੁਨੀਆ ਉਹ ਨਹੀਂ ਜੋ ਤੁਹਾਨੂੰ ਦਿਖਾਈ ਜਾਂਦੀ ਹੈ। ਸੱਚ ਨੂੰ ਆਪ ਲੱਭੋ ਅਤੇ ਅੱਗੋਂ ਪਰਚਾਰ ਕਰੋ। ਮੇਰੀਆਂ ਲਿਖਤਾਂ ਦੇ ਮੁੱਖ ਇੰਟਰਨੈੱਟ ਸੋਮੇ ਹੇਠ ਲਿਖੇ ਹਨ-
serendipity.li
rense.com
whatreallyhappened.com
ਹੋਰ ਵੀ ਬੇਅੰਤ ਨੇ ਛੋਟੇ ਵੱਡੇ । ਜੇ ਰਾਹ ਲੱਭ ਪਵੇ ਤਾਂ ਖਰਾ, ਨਹੀਂ ਤਾਂ ਇੰਟਰਨੈੱਟ ਅੰਦਰ ਭੰਬਲਭੂਸੇ ਵੀ ਬੇਅੰਤ ਹਨ, ਜੋ ਫਰੰਗੀ ਜੰਗੀ ਮਸ਼ੀਨ ਦੇ ਸਾਥੀ ਹਨ।
ਇਹ ਕਿਤਾਬਚੀ ਕਿਸੇ ਵੀ ਢੰਗ ਨਾਲ ਮੁਕੰਮਲ ਨਹੀਂ ਹੈ ਅਤੇ ਨਾ ਹੀ ਹੋ ਸਕਦੀ ਹੈ। ਅਜੇ ਸਿਆਹੀ ਕਾਗ਼ਜ਼ ਤੋਂ ਨਹੀਂ ਸੁੱਕਦੀ, ਓਧਰੋਂ ਹਾਲਾਤ ਬਦਲ ਜਾਂਦੇ ਹਨ।
ਹਰ ਸੂਝਵਾਨ ਇਨਸਾਨ ਨੇ ਵਕਤ ਦੀ ਸੱਚਾਈ ਦੀ ਤੰਦ ਆਪ ਲੱਭਣੀ, ਜ਼ੋਰ ਨਾਲ ਫੜਨੀ ਅਤੇ ਉਸ ਰਾਹੀਂ ਲੋਕਾਈ ਨੂੰ ਜਗਾਉਣ ਦੇ ਜਤਨ ਕਰਨੇ ਹਨ।
-ਦਲਜੀਤ ਸਿੰਘ
ਬਿਨਾਂ ਖੰਡ ਦੇ ਮਿੱਠਾ ਮਹੁਰਾ
ਮਿਠਾਸ ਕਿਸ ਨੂੰ ਪਸੰਦ ਨਹੀਂ ? ਮਿਠਾਸ ਮਿਲਦੀ ਹੈ ਫਲਾਂ ਵਿਚੋਂ। ਜੇ ਮਿਠਾਸ ਨਾ ਹੋਵੇ ਤਾਂ ਉਸ ਕੁਦਰਤੀ ਫਲ ਨੂੰ ਸਬਜ਼ੀ ਕਿਹਾ ਜਾਂਦਾ ਹੈ । ਉਸ ਨੂੰ ਸਾੜ-ਭੁੰਨ ਕੇ ਮਸਾਲੇ ਲਾ ਕੇ ਖਾਧਾ ਜਾਂਦਾ ਹੈ। ਪਰ ਮਿੱਠਾ ਫਲ ਤਾਂ ਵੇਖ ਕੇ ਹੀ ਰੂਹ ਖ਼ੁਸ਼ ਹੋ ਜਾਂਦੀ ਹੈ। ਬੇਅੰਤ ਫਲ ਅਤੇ ਓਨੀ ਹੀ ਕਿਸਮ ਦੀਆਂ ਖੰਡਾਂ ਦੇ ਮਿਸ਼ਰਣ। ਆਮ ਵਰਤੀ ਜਾਂਦੀ ਖੰਡ ਫਲ ਵਿਚੋਂ ਨਹੀਂ, ਬਲਕਿ ਬੂਟੇ ਦੇ ਤਣੇ ਵਿਚੋਂ ਆਉਂਦੀ ਹੈ—ਰਸਦਾਰ ਗੰਨੇ ਵਿਚੋਂ। ਅਜਿਹੀ ਹੀ ਖੰਡ ਖਜੂਰਾਂ ਅਤੇ ਚੁਕੰਦਰ ਵਿਚੋਂ ਵੀ ਪੈਦਾ ਕੀਤੀ ਜਾਂਦੀ ਹੈ। ਕੀਮਿਆਈ ਨਾਂ ਹੈ ‘ਸੂਕਰੋਜ਼’। ਸਰੀਰ ਦੇ ਅੰਦਰ ਜਿਗਰ ਦੀ ਪ੍ਰਕਿਰਿਆ ਨਾਲ ਇਸ ਨੂੰ ਗੁਲੂਕੋਜ਼ ਅਤੇ ਗਲਾਈਕੋਜਨ ਵਿਚ ਬਦਲ ਦੇ ਸੰਭਾਲੀ ਅਤੇ ਵਰਤੀ ਜਾਂਦੀ ਹੈ । ਖੰਡ ਦਾ ਮੁੱਖ ਸੋਮਾ ਸਾਡੀ ਖੁਰਾਕ ਦੇ ਵਿਚ ਨਿਸ਼ਾਸਤਾ ਹੈ, ਜਿਸ ਨੂੰ ਜਿਗਰ ਤੋੜ ਭੰਨ ਕੇ ਗੁਲੂਕੋਜ਼ ਬਣਾ ਲੈਂਦਾ ਹੈ। ਗੁਲੂਕੋਜ਼ ਸਰੀਰ ਦੇ ਹਰ ਸੈੱਲ ਵਿਚ ਵਰਤੀ ਜਾਂਦੀ ਹੈ ਅਤੇ ਉਸ ਦੀ ਸਪਲਾਈ ਲਹੂ ਦੇ ਰਸਤੇ ਆਉਂਦੀ ਹੈ। ਗੁਲੂਕੋਜ਼ ਦੀ ਮਾਤਰਾ ਖ਼ੂਨ ਦੇ ਅੰਦਰ ਸਾਧਾਰਨ ਤੌਰ ‘ਤੇ 80-120 ਮਿਲੀਗ੍ਰਾਮ ਪ੍ਰਤੀਸ਼ਤ ਹੁੰਦੀ ਹੈ।
ਫਾਲਤੂ ਖੁਰਾਕ ਸਰੀਰ ਦੇ ਅੰਦਰ ਚਰਬੀ ਦੀ ਸ਼ਕਲ ਵਿਚ ਜਮ੍ਹਾਂ ਹੋ ਜਾਂਦੀ ਹੈ। ਸ਼ੱਕਰ-ਰੋਗੀਆਂ ਦੀ ਗੁਲੂਕੋਜ਼ ਮਾਤਰਾ ਵਧ ਜਾਂਦੀ ਹੈ। ਖ਼ੂਨ ਵਿਚ ਸੰਤੁਲਤ ਮਾਤਰਾ ਵਿਚ ਗੁਲੂਕੋਜ਼ ਹੋਣੀ ਚਾਹੀਦੀ ਹੈ। ਜੇ ਜ਼ਿਆਦਾ ਘਟ ਜਾਵੇ ਜਾਂ ਬਹੁਤ ਜ਼ਿਆਦਾ ਵਧ ਜਾਵੇ ਤਾਂ ਬੇਹੋਸ਼ੀ ਹੋ ਜਾਂਦੀ ਹੈ ਅਤੇ ਮੌਤ ਦਾ ਖ਼ਤਰਾ ਹੁੰਦਾ ਹੈ।
ਹਰ ਸ਼ੱਕਰ-ਰੋਗੀ, ਹਰ ਇਸ ਰੋਗ ਤੋਂ ਡਰਦਾ ਵਿਅਕਤੀ ਅਤੇ ਮੋਟਾਪੇ ਤੋਂ ਡਰਨ ਵਾਲੇ ਅਤੇ ਸੱਚਮੁੱਚ ਹੀ ਮੋਟੇ ਲੋਕ ਆਪਣੇ ਫ਼ਿਕਰਾਂ ਦਾ ਇਲਾਜ ਖੰਡ ਨੂੰ ਛੱਡ ਕੇ ‘ਬਿਨਾਂ ਖੰਡ ਦੇ ਮਿੱਠਾ’ ਵਰਤਣ ਨੂੰ ਪਹਿਲ ਦੇਂਦੇ ਹਨ। ‘ਸੈਕਰੀਨ’ ਅੱਜ ਤੋਂ ਸੌ ਸਾਲ ਪਹਿਲਾਂ ਆਈ ਸੀ—ਇਕ ਲੈਬਾਰਟਰੀ ਵਿਚ ਪੈਦਾ ਕੀਤਾ ਗ਼ੈਰ-ਕੁਦਰਤੀ ਪਦਾਰਥ। ਇਸ ਨੂੰ ਖਾਣ ਜਾਂ ਪੀਣ ਦੀਆਂ ਵਸਤੂਆਂ ਵਿਚ ਮਿਲਾਣ ਨਾਲ ਮੂੰਹ ਅੰਦਰ ਕਿਸੇ ਧਾਤ ਜੇਹਾ ਬੇਸੁਆਦ ਆਉਂਦਾ ਸੀ। ਦਵਾਈ-ਉਦਯੋਗ ਬਿਹਤਰ ਨਕਲੀ ਮਿੱਠੇ ਦੀ ਭਾਲ ਕਰਦੇ ਹੋਏ ਪਹੁੰਚ ਗਏ ‘ਐਸਪਾਰਟੇਮ’ ਤਕ। ਇਸਦਾ ਸਵਾਦ ਸਾਧਾਰਨ ਖੰਡ ਦੇ ਬਹੁਤ ਨੇੜੇ ਤੇੜੇ ਸੀ। ਮਨੁੱਖ ਲਈ ਵਰਤੋਂ ਵਿਚ ਲਿਆਉਣ ਤੋਂ ਪਹਿਲਾਂ ਚੂਹਿਆਂ ਅਤੇ ਹੋਰ ਜਾਨਵਰਾਂ ਉੱਤੇ ਟੈਸਟ ਕਰਨੇ ਜ਼ਰੂਰੀ ਹਨ। ਇਹ ਟੈਸਟ ਨਿਰਾਸ਼ਾਜਨਕ ਰਹੇ। ਖ਼ਾਸ ਤੌਰ ਉੱਤੇ ਦਿਮਾਗ਼ ਦੀ ਹਾਨੀ ਹੋਣ ਲੱਗੀ ਅਤੇ ਸਰੀਰ ਦੇ ਅੰਦਰ ਰਸੌਲੀਆਂ ਬਣਨ ਲੱਗ ਗਈਆਂ। ਇਹ ਖ਼ਤਰਾ ਅਮਰੀਕਨ ਐੱਫ.ਡੀ.ਏ. ਵੱਲੋਂ ਐਸਪਾਰਟੇਮ ਦੀ ਆਮ ਵਰਤੋਂ ਦੀ ਮੰਜ਼ਰੀ ਦੇਣ ਵਿਚ ਅੜਿੱਕਾ ਬਣ ਗਈ। ਇਹ ਓਦੋਂ ਦੀ ਗੱਲ ਹੈ ਜਦੋਂ ਐੱਫ.ਡੀ.ਏ.ਦੀ ਕੋਈ ਮਾੜੀ ਮੋਟੀ ਸਾਖ਼ ਸੀ। ਅੱਜ ਕੱਲ ਤਾਂ ਦਵਾ ਉਦਯੋਗ ਤੇ ਖ਼ੁਰਾਕ ਉਦਯੋਗ ਐੱਫ.ਡੀ.ਏ. ਨੂੰ ਆਪਣੀ ਮੱਠੀ ਵਿਚ ਰੱਖਦੇ ਹਨ। ਖ਼ੈਰ, ਬੇਅੰਤ ਖੋਜਾਂ ਦਾ ਨਤੀਜਾ ਇਕੋ ਹੀ ਸੀ- ਐਸਪਾਰਟੇਮ ਖ਼ਤਰਨਾਕ ਹੈ, ਕੈਂਸਰ ਅਤੇ ਬੇਅੰਤ ਹੋਰ ਬਿਮਾਰੀਆਂ ਪੈਦਾ ਕਰ ਸਕਦੀ ਹੈ। ਐੱਫ.ਡੀ.ਏ. ਅੜੀ ਰਹੀ, ਜਦੋਂ ਤਕ ਡਾਨਲਡ ਰਮਜ਼ਫੈਲਡ ਮੈਦਾਨ ਵਿਚ ਨਹੀਂ ਆਇਆ। ਉਹ ਸੀਅਰਲ ਕੰਪਨੀ ਦਾ ਚੀਫ਼ ਸੀ ਜੋ ਇਹ ਮਿੱਠਾ ਮਹੁਰਾ ਬਣਾਉਂਦਾ ਸੀ।
ਡਾਨਲਡ ਰਮਜ਼ਫੈਲਡ ਅਮਰੀਕਾ ਦੇ ਪ੍ਰਧਾਨ ਰਾਨਲਡ ਰੀਗਨ ਦੀ ਟੀਮ ਵਿਚ ਸੀ। ਉਸ ਨੇ ਆਉਂਦਿਆਂ ਹੀ ਐੱਫ.ਡੀ.ਏ. ਦੇ ਚੀਫ਼ ਨੂੰ ਉਤਾਰ ਕੇ ਆਪਣਾ ਇਕ ਹੱਥ ਠੋਕਾ ਲਗਾ ਦਿੱਤਾ। ਸੋਲਾਂ ਸਾਲਾਂ ਤੋਂ ਲਟਕਦਾ ਕੇਸ ਇਕ ਦਿਨ ਵਿਚ ਖ਼ਤਮ ਕਰ ਦਿੱਤਾ ਗਿਆ ਅਤੇ ਅਮਰੀਕਨ ਸਰਕਾਰ ਨੇ ਐਸਪਾਰਟੇਮ ਨੂੰ ਆਮ ਵਰਤੋਂ ਲਈ ਮੰਜ਼ੂਰੀ ਦੇ ਦਿੱਤੀ। ਅੱਜ ਇਹ ਮਿੱਠਾ ਮਹੁਰਾ ਦਰਜਨਾਂ ਹੀ ਕਿਸਮ ਦੀਆਂ ਸੋਢੇ ਦੀਆਂ ਬੋਤਲਾਂ ਅਤੇ ਹਜ਼ਾਰਾਂ ਹੀ ਦਵਾਈਆਂ ਦੇ ਅੰਦਰ ਵਰਤਿਆ ਜਾਂਦਾ ਹੈ।
ਯਾਦ ਰਹੇ ਡਾਨਲਡ ਰਮਜ਼ਫੈਲਡ ਓਹੀ ਮਹਾਂ-ਪੁਰਸ਼ ਹੈ ਜੋ ਜਾਰਜ ਬੁਸ਼ ਦਾ 2001 ਤੋਂ 2006 ਤਕ ਰੱਖਿਆ ਸਕੱਤਰ ਰਿਹਾ ਹੈ। ਇਰਾਕ ਉੱਤੇ ਹਮਲਾ ਕਰਕੇ ਓਥੋਂ ਦੇ ਤੇਲ ਭੰਡਾਰਾਂ ਉੱਤੇ ਕਬਜ਼ਾ ਕਰਨ ਅਤੇ ਅਮਰੀਕੀ ਫ਼ੌਜੀ ਅੱਡੇ ਬਣਾਉਣ ਦੀਆਂ ਸਕੀਮਾਂ ਵਿਚ ਮੁੱਖ ਭੂਮਿਕਾ ਇਸੇ ਦੀ ਹੀ ਸੀ। ਬਗਦਾਦ ਦੇ ਅਜਾਇਬ ਘਰ ਨੂੰ ਉਜਾੜਨ, ਬੇਗੁਨਾਹ ਕੈਦੀਆਂ ਉੱਤੇ ਵਹਿਸ਼ੀਆਨਾ ਜ਼ੁਲਮ ਕਰਨ, ਹੁਣ ਤਕ ਤੇਰਾਂ ਲੱਖ ਤੋਂ ਵੱਧ ਮਰੇ ਅਤੇ ਕਰੀਬ 50 ਲੱਖ ਉਜੜੇ ਇਰਾਕੀਆਂ ਪਿੱਛੇ ਏਸੇ ਹੀ ਰੱਖਿਆ ਸਕੱਤਰ ਦੀ ਸ਼ਕਤੀਸ਼ਾਲੀ ਪ੍ਰਵਾਨਗੀ ਸੀ।
ਇਹ 77 ਸਾਲਾ ਅੰਤਰਰਾਸ਼ਟਰੀ ਅਪਰਾਧੀ ਰਿਟਾਇਰ ਹੋ ਕੇ ਵਾਪਸ ਦਵਾਈ ਕੰਪਨੀ ਵਿਚ ਚਲਾ ਗਿਆ ਹੈ। ਅਮਰੀਕਨ ਅਤੇ ਅੰਤਰਰਾਸ਼ਟਰੀ ਸਿਹਤ ਦਾ ਉਜਾੜੂ ਅਤੇ ਵਿਸ਼ਵ ਸ਼ਾਂਤੀ ਦਾ ਦੁਸ਼ਮਣ, ਆਪ ਚੰਗੀ ਸਿਹਤ ਦਾ ਮਾਲਕ ਅਤੇ ਚੜ੍ਹਦੀਆਂ ਕਲਾਂ ਵਿਚ ਹੈ।
ਮਿੱਠੇ ਮਹੁਰੇ ਬਾਰੇ ਅਜੇ ਹੋਰ ਬਹੁਤ ਕੁਝ ਜਾਣਨ ਦੀ ਲੋੜ ਹੈ। ਗੂਗਲ ਵਿਚ ਜਾ ਕੇ ਲਿਖੋ “aspartame dangers ਅਤੇ ਬੇਅੰਤ ਵਾਕਫ਼ੀ ਪ੍ਰਾਪਤ ਕਰੋ।
ਅੱਜ ਕੱਲ੍ਹ ਇਕ ਹੋਰ ਜ਼ਹਿਰੀਲੀ ਵਸਤੂ ਖੰਡ ਦੀ ਥਾਂ ਉੱਤੇ ਪ੍ਰਚਲਤ ਕੀਤੀ ਜਾ ਰਹੀ ਹੈ। ਉਹ ਹੈ ‘ਸੂਕਰਾਲੋਜ਼’, ਜੋ ਕਈਆਂ ਨਾਵਾਂ ਹੇਠ ਵੇਚੀ ਜਾ ਰਹੀ ਹੈ ਅਤੇ ਭੋਲੇ ਲੋਕ ਇਸ ਦੇ ਝਾਂਸੇ ਵਿਚ ਫਸ ਰਹੇ ਹਨ।
ਖੰਡ ਤੋਂ ਬਿਨਾਂ ਕੁਦਰਤੀ ਮਿੱਠਾ ਜੋ ਖੇਤੀ ਕਰਕੇ ਪੈਦਾ ਕੀਤਾ ਜਾਂਦਾ ਹੈ ਅਤੇ ਜਿਸ ਤੋਂ ਸਿਹਤ ਨੂੰ ਕੋਈ ਖ਼ਤਰਾ ਨਹੀਂ ਹੈ, ਉਸ ਦਾ ਨਾਂ ਹੈ ‘ਸਟੀਵੀਆ’। ਇਸ ਦੀ ਕਾਸ਼ਤ ਭਾਰਤ ਵਿਚ ਵੀ ਸ਼ੁਰੂ ਹੋ ਗਈ ਹੈ ਅਤੇ ਮਾਰਕੀਟ ਵਿਚ ਰਤਾ ਮਾਸਾ ਮਿਲਣਾ ਸ਼ੁਰੂ ਹੋ ਗਿਆ ਹੈ। ਕੋਕਾ ਕੋਲਾ ਅਤੇ ਪੈਪਸੀ ਵਾਲੇ ਵੀ ਸਟੀਵੀਆ ਵਿਚ ਦਿਲਚਸਪੀ ਵਿਖਾ ਰਹੇ ਹਨ।
ਮੇਰੇ ਹਸਪਤਾਲ ਦਾ ਆਊਟ ਡੋਰ
ਮੇਰੇ ਹਸਪਤਾਲ ਦੇ ਆਊਟ ਡੋਰ ਕਮਰੇ ਦੇ ਦਰਵਾਜ਼ੇ ਉੱਤੇ ਇਕ ਵੱਡੀ ਤਸਵੀਰ ਲੱਗੀ ਹੋਈ ਹੈ। ਇਸ ਵਿਚ ਦੋ ਟਾਵਰ ਵਿਖਾਈ ਦੇਂਦੇ ਨੇ। ਪਿਛਲੇ ਟਾਵਰ ਦੇ ਉਪਰਲੇ ਹਿੱਸੇ ਵਿਚੋਂ ਖ਼ੂਬ ਕਾਲਾ ਧੂੰਆਂ ਅਸਮਾਨ ਵੱਲ ਜਾ ਰਿਹਾ ਹੈ। ਦੂਸਰੇ ਟਾਵਰ ਦੇ ਸਾਹਮਣੇ ਇਕ ਹਵਾਈ ਜਹਾਜ਼ ਹੈ, ਜਿਹੜਾ ਪੱਕਾ ਪ੍ਰਤੀਤ ਹੁੰਦਾ ਹੈ ਕਿ ਉਹ ਟਾਵਰ ਦੇ ਨਾਲ ਟਕਰਾਏਗਾ। ਇਸ ਤਸਵੀਰ ਉੱਤੇ ਮੈਂ ਲਿਖ ਰੱਖਿਆ ਹੈ—“ਇਸ ਤਸਵੀਰ ਵਿਚ ਕੀ ਨੁਕਸ ਹੈ ?” ਇਹ ਵਰਲਡ ਟ੍ਰੇਡ ਸੈਂਟਰ ਦੇ ਟਾਵਰ ਹਨ ਅਤੇ ਜਹਾਜ਼ ਹੈ, ਜਿਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਸ ਨੂੰ ਹਾਈਜੈਕ ਕੀਤਾ ਗਿਆ ਸੀ, ਸਊਦੀ ਅਰਬ ਤੋਂ ਆਏ ਦਹਿਸ਼ਤਗਰਦਾਂ ਨੇ ਪਾਇਲਟ ਦੀ ਸੀਟ ਮੱਲ ਲਈ ਸੀ ਅਤੇ ਉਨ੍ਹਾਂ ਨੇ ਆਤਮਘਾਤੀ ਢੰਗ ਨਾਲ ਸਵਾਰੀਆਂ ਸਮੇਤ ਜਹਾਜ਼ ਨੂੰ ਜੌੜੇ ਟਾਵਰ ਵਿਚ ਠਾਹ ਮਾਰਿਆ ਸੀ। ਜਹਾਜ਼ ਵੱਜਦਿਆਂ ਹੀ 110 ਮੰਜ਼ਲੀ ਅਸਮਾਨ ਨੂੰ ਛੂੰਹਦੀ ਇਮਾਰਤ ਵਿਚੋਂ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ। ਨਾਲ ਹੀ ਇਹ ਦੱਸਿਆ ਜਾਂਦਾ ਹੈ ਕਿ ਅੱਧਾ ਘੰਟਾ ਅੱਗ ਲੱਗੀ ਰਹਿਣ ਪਿੱਛੋਂ ਸਾਰੀ ਇਮਾਰਤ ਏਨੀ ਕਮਜ਼ੋਰ ਹੋ ਗਈ ਕਿ ਯਕਦਮ ਦਸ ਸਕਿੰਟ ਤੋਂ ਵੀ ਘੱਟ ਸਮੇਂ ਵਿਚ ਢਹਿ-ਢੇਰੀ ਹੋ ਗਈ। ਦੂਜਾ ਟਾਵਰ ਵੀ ਜਿਸ ਨੂੰ ਕੁਝ ਚਿਰ ਪਹਿਲਾਂ ਹਵਾਈ ਜਹਾਜ਼ ਨੁਮਾ ਚੀਜ਼ ਟਕਰਾਈ ਸੀ, ਉਹ ਵੀ ਦਸ ਸਕਿੰਟ ਤੋਂ ਘੱਟ ਸਮੇਂ ਵਿਚ ਗ਼ਰਕ ਹੋ ਗਿਆ।
ਇਹ ਦੁਰਘਟਨਾ 11 ਸਤੰਬਰ 2001 ਨੂੰ ਵਾਪਰੀ। ਸਤੰਬਰ ਹੋਇਆ ਨੌਵਾਂ ਮਹੀਨਾ, ਇਸ ਲਈ ਇਸ ਨੂੰ 9/11 ਦੇ ਨਾਂ ਨਾਲ ਕੁਲ ਦੁਨੀਆ ਵਿਚ ਜਾਣਿਆ ਜਾਂਦਾ ਹੈ।
ਉਸ ਦਿਨ ਇਕ ਹੋਰ ਵੀ ਟਾਵਰ ਨੰਬਰ 7 ਉਸੇ ਹੀ ਨਾਟਕੀ ਢੰਗ ਨਾਲ ਕੁਝ ਘੰਟਿਆਂ ਪਿੱਛੋਂ ਡਿੱਗ ਪਿਆ। ਏਸ 49 ਮੰਜ਼ਲਾ ਟਵਰ ਦੇ ਨਾਲ ਕੁਝ ਵੀ ਨਹੀਂ ਸੀ ਟਕਰਾਇਆ।
ਦੱਸਿਆ ਜਾਂਦਾ ਹੈ ਕਿ ਇਸ ਨੂੰ ਵੀ ਉੱਡ ਕੇ ਅੱਗ ਲੱਗ ਗਈ ਸੀ, ਜਿਸ ਕਾਰਨ ਕਮਜ਼ੋਰ ਬਿਲਡਿੰਗ ਛੇ ਸਕਿੰਟ ਤੋਂ ਘੱਟ ਸਮੇਂ ਵਿਚ ਧੜੰਮ ਕਰਕੇ ਡਿੱਗੀ। ਤਿੰਨੇ ਹੀ ਟਾਵਰ ਸਿੱਧੀ ਲਕੀਰੇ ਆਪਣੇ ਹੀ ਕਦਮਾਂ ਵਿਚ ਢੇਰ ਹੋਏ। ਹੋਰ ਕਿਸੇ ਪਾਸੇ ਨਹੀਂ ਡੋਲੇ।
9/11 ਦੀ ਕਹਾਣੀ ਬੜੀ ਮਹੱਤਵਪੂਰਨ ਹੈ। ਦੁਨੀਆ ਦਾ ਕੁਲ ਅਗਲਾ ਪਿਛਲਾ ਇਤਿਹਾਸ ਏਸ ਦੇ ਨਾਲ ਜੁੜਿਆ ਹੋਇਆ ਹੈ। ਅੱਜ ਦੀ ਦੁਨੀਆ ਦੀ ਉੱਥਲ-ਪੁੱਥਲ 9/11 ਦੇ ਬਹਾਨੇ ਨਾਲ ਹੀ ਲਗਾਤਾਰ ਜਾਰੀ ਹੈ। ਇਕ ਤੋਂ ਪਿੱਛੋਂ ਦੂਜੇ ਮੁਲਕਾਂ ਉੱਤੇ ਬੰਬ ਵਸਾਏ ਜਾ ਰਹੇ ਹਨ, ਬਸਤੀਆਂ ਤੇ ਸ਼ਹਿਰਾਂ ਨੂੰ ਮਲੀਆਮੇਟ ਕੀਤਾ ਜਾ ਰਿਹਾ ਹੈ।
ਲੱਖਾਂ ਲੋਕ ਮਾਰੇ ਤੇ ਕਰੋੜਾਂ ਉਜਾੜੇ ਜਾ ਰਹੇ ਨੇ। ਕੁੱਲ ਮੁਲਕਾਂ ਦੀਆਂ ਹਕੂਮਤਾਂ ਦੀਆਂ ਜ਼ਬਾਨਾਂ ਡਰ ਦੇ ਮਾਰੇ ਬੰਦ ਹਨ। ਬਹੁਤੀਆਂ ਹਕੂਮਤਾਂ ਅਤੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਕਿ ਅਸਲ ਵਿਚ 9/11 ਨੂੰ ਹੋਇਆ ਕੀ ਸੀ। ਜਿਸ ਨੂੰ ਪਤਾ ਹੈ ਉਹ ਬੋਲਦਾ ਨਹੀਂ। ਬਿਫਰੇ ਸਾਹਨ ਵਰਗੀ ਇਸ ਹਕੂਮਤ ਨਾਲ ਪੰਗਾ ਕਿਉਂ ਲਈਏ ? ਸਾਡਾ ਦੇਸ ਵੀ ਏਸੇ ਕਮਜ਼ੋਰੀ ਅਤੇ ਬੇਬਸੀ ਦਾ ਸ਼ਿਕਾਰ ਹੈ। ਇਸ ਦੀ ਸਰਕਾਰੀ ਬੋਲੀ ਮਹਾਂ-ਸ਼ਕਤੀ ਸਰਕਾਰ ਨਾਲ ਮੇਲ ਖਾਂਦੀ ਹੈ।
ਖ਼ੈਰ, ਵਾਪਸ ਚੱਲੀਏ ਮੇਰੇ ਆਊਟ ਡੋਰ ਵੱਲ। ਮੇਰੇ ਇਸ ਕਮਰੇ ਦਾ ਮਹੱਤਵ ਹੈ। ਇਸ ਦੇ ਵਿਚੋਂ ਲੱਖਾਂ ਲੋਕ ਲੰਘ ਕੇ ਗਏ ਹਨ—ਮਰੀਜ਼ਾਂ ਜਾਂ ਰਾਖੇ ਦੇ ਤੌਰ ‘ਤੇ। ਭੋਲੇ ਭਾਲੇ ਅਨਜਾਣ ਲੋਕਾਂ ਤੋਂ ਲੈ ਕੇ ਅਤਿਅੰਤ ਪੜ੍ਹੇ ਲਿਖੇ, ਉੱਚੇ ਰੁਤਬਿਆਂ ਦੇ ਮਾਲਕ, ਸਿਆਸਤਦਾਨ, ਸਾਇੰਸਦਾਨ, ਫ਼ੌਜੀ, ਕਵੀ ਤੇ ਨਾਵਲਕਾਰ, ਆਈ.ਏ.ਐੱਸ., ਅਫ਼ਸਰ, ਗੱਲ ਕੀ ਜ਼ਿੰਦਗੀ ਦੇ ਹਰ ਵਰਗ ਦੇ ਲੋਕਾਂ ਦੀ ਵੰਨਗੀ ਮੇਰੇ ਕਮਰੇ ਵਿਚੋਂ ਲੰਘਦੀ ਆਈ ਏ ਤੇ ਆਉਂਦੀ ਜਾ ਰਹੀ ਏ।
ਮੇਰੀਆਂ ਖੋਜ ਬਿਰਤੀਆਂ ਨੇ ਆਪਣੇ ਕਿੱਤੇ ਵਿਚ ਬੇਅੰਤ ਤਬਦੀਲੀਆਂ ਲਿਆਉਣ ਤੋਂ ਇਲਾਵਾ ਮੈਨੂੰ ਇਹ ਆਦਤ ਪਾ ਦਿੱਤੀ ਹੈ ਕਿ ਸੰਸਾਰ ਵਿਚ ਹਰ ਵਾਪਰਦੀ ਘਟਨਾ ਨੂੰ ਤਿੱਖੀ ਨਜ਼ਰ ਨਾਲ ਘੋਖਿਆ ਜਾਵੇ । ਕਈ ਦਹਾਕਿਆਂ ਦੇ ਇਤਿਹਾਸ ਨੇ ਮੈਨੂੰ ਇਹ ਪੜ੍ਹਾਇਆ ਹੈ ਕਿ ਜੋ ਅਖ਼ਬਾਰਾਂ ਵਿਚ ਉਛਾਲਿਆ ਜਾਂਦਾ ਹੈ, ਜ਼ਿਆਦਾਤਰ ਝੂਠ ਹੁੰਦਾ ਹੈ। ਉਸ ਦੀ ਤਹਿ ਹੇਠ ਕਹਾਣੀ ਕੋਈ ਹੋਰ ਹੁੰਦੀ ਹੈ। ਸਾਡੀ ਤਾਂ ਖ਼ਾਲੀ ‘ਬਰੇਨ ਵਾਸ਼ਿੰਗ’ ਹੋ ਰਹੀ ਹੁੰਦੀ ਹੈ ਤਾਂ ਜੋ ਹੋ ਰਹੀਆਂ ਘਟਨਾਵਾਂ ਨਾਲ ਅਸੀਂ ਅਨਭੋਲ ਦੀ ਸਹਿਮਤੀ ਨਾਲ ਆਪਣੀਆਂ ਹਕੂਮਤਾਂ ਦੇ ਆਖੇ ਵਿਚ ਚਲਦੇ ਰਹੀਏ ਤੇ ਜ਼ਬਾਨ ਤੰਦੂਏ ਨਾਲ ਬੱਝੀ ਰਹੇ। ਇਸ ਦੇ ਉਲਟ ਅਖੌਤੀ ਰਾਹ ਵਿਖਾਉਣ ਵਾਲੇ ਧਰਮ ਦੇ ਨਾਂ ਉੱਤੇ ਦੁਕਾਨਾਂ ਤੇ ਜਾਗੀਰਾਂ ਬਣਾਉਣ ਤੇ ਵਸਾਉਣ ਵਾਲੀਆਂ ਹਰ ਤਰ੍ਹਾਂ ਦੀਆਂ ਸੰਸਥਾਵਾਂ ਨੂੰ ਸਭ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ । ਕੁਲ ਲੋਕਾਈ ਨੂੰ ਭੰਬਲਭੂਸੇ ਵਿਚ ਪਾਉਣਾ ਇਕ ਮਹਾਨ ਕਾਰਜ ਦੇ ਰੂਪ ਵਿਚ ਉਭਾਰਿਆ ਜਾ ਰਿਹਾ ਹੈ। ਇਹ ਗੱਲਾਂ ਜਾਣਨ ਪਿੱਛੋਂ ਮੈਨੂੰ ਡਾਕਟਰੀ ਦੀਆਂ ਸਭ ਪ੍ਰਾਪਤੀਆਂ ਬਹੁਤ ਤੁੱਛ ਪ੍ਰਤੀਤ ਹੁੰਦੀਆਂ ਹਨ। ਮੈਂ ਸੋਚਣ ‘ਤੇ ਮਜਬੂਰ ਹੋ ਜਾਂਦਾ ਹਾਂ ਕਿ ਡਾਕਟਰੀ ਪੇਸ਼ੇ ਦੇ ਨਾਲ-ਨਾਲ ਹੋਰ ਕੀ ਕੀਤਾ ਜਾਵੇ ਤਾਂ ਜੋ ਜਾਪੇ ਕਿ ਜ਼ਿੰਦਗੀ ਵਿਅਰਥ ਨਹੀਂ ਗਈ। ਦੇਸ ਦੇ ਹਰ ਕੋਨੇ ਤੋਂ ਹਰ ਵਰਗ ਦੇ ਲੋਕ ਜਦੋਂ ਆਪਣੇ ਦੁੱਖਾਂ ਦਾ ਤੇ ਮਜਬੂਰੀਆਂ ਦਾ ਬਿਆਨ ਕਰਦੇ ਨੇ ਤਾਂ ਪਿਛਲੇ ਸੱਠ ਸਾਲਾਂ ਦੀ ਤਰੱਕੀ ਦਾ ਪੋਲ ਖੁੱਲ੍ਹ ਜਾਂਦਾ ਹੈ। ਜਿਹੜੇ ਲੋਕ ਰੋਜ਼ ਦੀ ਰੋਟੀ ਟੁੱਕ ਦੀ ਭਾਲ ਵਿਚ ਕੁਲ ਸਮਾਂ ਲਗਾ ਦੇਂਦੇ ਨੇ, ਉਨ੍ਹਾਂ ਕੋਲ ਅੱਜ ਭਲਕ ਦੀ ਖ਼ਬਰ ਵੀ ਨਹੀਂ ਹੁੰਦੀ। ਉਨ੍ਹਾਂ ਕੋਲੋਂ ਤਾਂ ਕੋਈ ਵੀ ਉਮੀਦ ਨਹੀਂ ਕੀਤੀ ਜਾ ਸਕਦੀ। ਅਗਲੀ ਸ਼੍ਰੇਣੀ ਵਿਚ ਗਿਣ ਲਵੋ, ਅੱਠ ਦਸ ਜਾਂ ਬਾਰਾਂ ਜਮਾਤਾਂ ਪੜ੍ਹੇ ਜਾਂ ਅੱਧ-ਪੜ੍ਹੇ, ਜਿਨ੍ਹਾਂ ਦੀ ਬਿਰਤੀ ਤੇ ਸ਼ਕਤੀ ਕੋਈ ਰੁਜ਼ਗਾਰ ਲੱਭਣ ‘ਤੇ ਲੱਗੀ ਹੁੰਦੀ ਹੈ। ਇਕ ਨਵੀਂ ਵੱਸੋਂ ਪੈਦਾ ਹੋਈ ਹੈ, ਜੋ ਕੰਪਿਊਟਰ ਦੀ ਪੜ੍ਹਾਈ ਜਾਂ ਵਰਤੋਂ ਦੇ ਨਾਲ ਸੰਬੰਧਿਤ ਹੈ। ਇਨ੍ਹਾਂ ਦੀ ਸਮਝ ਸ਼ਕਤੀ ਤੇਜ਼ ਹੈ ਅਤੇ ਕਿਸੇ ਵੀ ਸਵਾਲ ਨੂੰ ਸਮਝਣ ਅਤੇ ਖੋਜਣ ਦੀ ਸਮਰੱਥਾ ਹੈ । ਇਨ੍ਹਾਂ ਤੋਂ ਉੱਪਰ ਇਕ ਤਬਕਾ ਹੈ ਜੋ ਆਪਣੇ ਆਪ ਨੂੰ ਬੁੱਧੀਜੀਵੀ ਅਰਥਾਤ ‘ਇੰਟਲੈਕਚੂਅਲ’ ਆਖਦਾ ਹੈ । ਇਹ ਉਹ ਲੋਕ ਹਨ, ਜਿਨ੍ਹਾਂ ਨੇ ਬੀ.ਏ. ਜਾਂ ਇਸ ਤੋਂ ਉਪਰ ਪੜ੍ਹਾਈ ਕੀਤੀ ਹੁੰਦੀ ਹੈ ਅਤੇ ਵਿਦਿਆ, ਮੈਡੀਕਲ, ਇੰਜੀਨੀਅਰਿੰਗ, ਫਾਈਨੈਂਸ, ਕਾਮਰਸ ਅਤੇ ਹੋਰ ਬੇਅੰਤ ਮਹਿਕਮਿਆਂ ਵਿਚ ਸਰਕਾਰੀ ਤੇ ਗ਼ੈਰ-ਸਰਕਾਰੀ ਅਹੁਦਿਆਂ ਨੂੰ ਮੱਲ ਕੇ ਬੈਠੇ ਹੁੰਦੇ ਨੇ ਅਤੇ ਆਉਣ ਵਾਲੇ ਸਮਿਆਂ ਵਿਚ ਉੱਚੀਆਂ ਤਰੱਕੀਆਂ ਦੀ ਝਾਕ ਵਿਚ ਹੁੰਦੇ ਨੇ ।
ਮੇਰੇ ਕੋਲ ਇਕ ਵੱਡਾ ਗਰੁੱਪ ਆਉਂਦਾ ਹੈ ਰਿਟਾਇਰ ਹੋਏ ਜਾਂ ਹੋਣ ਵਾਲੇ ਬੁੱਧੀਜੀਵੀਆਂ ਦਾ। ਉਨ੍ਹਾਂ ਦਾ ਜ਼ਿਆਦਾਤਰ ਰੁਝੇਵਾਂ ਰਹਿੰਦਾ ਹੈ ਧਾਰਮਿਕ ਨਿਤਨੇਮ, ਰੋਜ਼ਾਨਾ ਅਖ਼ਬਾਰ ਤੇ ਸਰਸਰੀ ਨਜ਼ਰ ਮਾਰਨੀ, ਸੈਰ ਕਰਨੀ ਜਾਂ ਐਵੇਂ ਟੀ.ਵੀ. ਦੇ ਅੱਗੇ ਬਹਿ ਰਹਿਣਾ। ਇਨ੍ਹਾਂ ਬਹੁਤਿਆਂ ਦੇ ਬੱਚੇ ਚੰਗੇ ਪੜ੍ਹੇ-ਲਿਖੇ ਨੇ ਅਤੇ ਘਰ ਦੇ ਵਿਚ ਕੰਪਿਊਟਰ ਵੀ ਨੇ । ਪਰ ਨਾ ਇਹ ਕੰਪਿਊਟਰ ਵਰਤਣਾ ਜਾਣਦੇ ਨੇ ਅਤੇ ਨਾ ਹੀ ਅਜਿਹੀ ਇੱਛਾ ਹੁੰਦੀ ਹੈ। ਕਈ ਸਿਆਸਤ ਨੂੰ ਵੀ ਮੂੰਹ ਮਾਰਦੇ ਨੇ ਅਤੇ ਕਿਸੇ ਨਾ ਕਿਸੇ ਸਿਆਸੀ ਨੇਤਾ ਨੂੰ ਨਿੱਜੀ ਤੌਰ ‘ਤੇ ਜਾਣਨ ਦਾ ਮਾਣ ਕਰਦੇ ਹਨ। ਦੇਸ ਪਰਦੇਸ ਵਿਚ ਹੁੰਦੀਆਂ ਘਟਨਾਵਾਂ ਬਾਰੇ ਸਿਰਫ਼ ਧੁੰਦਲਾ ਜਿਹਾ ਗਿਆਨ ਰੱਖਦੇ ਨੇ।
ਇਹ ਸਭ ਸਿਆਸੀ ਜਾਂ ਗ਼ੈਰ-ਸਿਆਸੀ ਲੋਕ ਮੇਰਾ ਕੱਚਾ ਮਾਲ ਨੇ, ਜਿਨ੍ਹਾਂ ਵਿਚੋਂ ਕੁਝ ਕੁ ਨੂੰ ਮੈਂ ਰੋਜ਼ ਵੰਨਗੀ ਦੇ ਤੌਰ ‘ਤੇ ਚੁਣ ਲੈਂਦਾ ਹਾਂ । ਦੁਖਦੀਆਂ ਅੱਖਾਂ, ਕਾਲੇ ਚਿੱਟੇ ਮੋਤੀਏ ਅਤੇ ਸੱਟਾਂ ਫੇਟਾਂ, ਸੋਜਾਂ ਆਦਿ ਜਹੀਆਂ ਬੇਅੰਤ ਬਿਮਾਰੀਆਂ ਨੂੰ 10-15 ਮਿੰਟ ਲਈ ਛੱਡ ਕੇ, ਨਵੀਆਂ ਵਾਕਫ਼ੀਆਂ ਅਤੇ ਕਈ ਵਾਰ ਦੋਸਤੀਆਂ ਵੱਲ ਲਗਾ ਦੇਂਦਾ ਹਾਂ । ਹਸਪਤਾਲ ਵਿਚੋਂ ਦੁਨੀਆ ਦਾ ਦਰਵਾਜ਼ਾ ਖੁੱਲ੍ਹ ਜਾਂਦਾ ਹੈ, ਥੋੜੀ ਦੇਰ ਵਾਸਤੇ।
ਮੁੱਢਲੀ ਵਾਕਫ਼ੀ ਦੇ ਪਿੱਛੋਂ ਮੇਰਾ ਪਹਿਲਾ ਸਵਾਲ ਹੁੰਦਾ ਹੈ—ਕੀ ਤੁਸਾਂ ਕਦੇ 9/ 11 ਬਾਰੇ ਕੁਝ ਸੁਣਿਐ ? ਜਾਂ ਵਰਲਡ ਟ੍ਰੇਡ ਸੈਂਟਰ ਬਾਰੇ ਕੁਝ ਜਾਣਦੇ ਹੋ ? ਜਾਂ ਬਿਨ ਲਾਦੇਨ ਬਾਰੇ ਸੁਣਿਐ ਜਾਂ ਸੁਣਿਐ ਕਦੇ ਹਾਈਜੈਕਰਾਂ ਨੇ ਅਮਰੀਕਾ ਦੇ ਵਿਚ ਹਵਾਈ ਜਹਾਜ਼ ਅਗਵਾ ਕੀਤਾ ਹੋਵੇ ਅਤੇ ਉੱਚੀਆਂ ਇਮਾਰਤਾਂ ਵਿਚ ਜਾ ਮਾਰੇ ਹੋਣ। ਬਹੁਤਿਆਂ ਦਾ ਜਵਾਬ ਹੁੰਦਾ ਹੈ ਕਿ ਕੁਝ ਪਤਾ ਨਹੀਂ। ਕੁਝ ਕਹਿੰਦੇ ਹਨ ਕਿ ਸੁਣਿਆ ਹੈ ਪਰ ਚੰਗੀ ਤਰ੍ਹਾਂ ਯਾਦ ਨਹੀਂ ਕੀ ਹੋਇਆ ਸੀ । ਕੁਝ ਬਚੇ ਖੁਚੇ ਕਹਿੰਦੇ ਹਨ ਕਿ ਹਾਂ ਜੀ ਮੁਸਲਮਾਨਾਂ ਨੇ ਅਮਰੀਕਾ ਦੇ ਟਾਵਰਾਂ ਉੱਤੇ ਹਮਲਾ ਕੀਤਾ ਸੀ। ਪੰਜ ਚਾਰ ਅਜਿਹੇ ਵੀ ਮਿਲੇ ਜਿਨ੍ਹਾਂ ਨੇ ਕਿਹਾ ਕਿ ਮੈਂ ਉਸ ਦਿਨ ਨਿਊਯਾਰਕ ਵਿਚ ਸਾਂ, ਜਦੋਂ ਜਹਾਜ਼ ਹਾਈਜੈਕ ਕਰਕੇ ਉੱਚੀਆਂ ਬਿਲਡਿੰਗਾਂ ਨੂੰ ਮਾਰੇ ਗਏ।
ਫਿਰ ਮੈਂ ਪੁੱਛਦਾ ਹਾਂ ਕਿ ਇਹ ਪੱਕੀ ਤਰ੍ਹਾਂ ਕਿਵੇਂ ਕਿਹਾ ਜਾ ਸਕਦੈ ਕਿ ਜਹਾਜ਼ ਹਾਈਜੈਕ ਹੋਏ ? ਕੀ ਇਹ ਕੰਮ ਅਮਰੀਕਨ ਸਰਕਾਰ ਕਿਸੇ ਢੰਗ ਨਾਲ ਨਹੀਂ ਕਰਵਾ ਸਕਦੀ ? ਜਵਾਬ ਮਿਲਦੈ ਇਹ ਕਿਵੇਂ ਹੋ ਸਕਦੈ ਕਿ ਸਰਕਾਰ ਆਪਣੇ ਲੋਕ ਆਪ ਮਰਵਾਏ। ਇਸ ਪਿੱਛੋਂ ਮੈਂ ਹਰ ਬੁੱਧਜੀਵੀ ਨੂੰ ਕਹਿੰਦਾ ਹਾਂ ਕਿ ਉਹ ਉੱਡਦੇ ਜਹਾਜ਼ ਦੀ ਤਸਵੀਰ ਉੱਤੇ ਚੰਗੀ ਤਰਾਂ ਨਜ਼ਰ ਮਾਰ ਕੇ ਦੱਸੇ ਕਿ ਉਸ ਵਿਚ ਕੋਈ ਅਸਾਧਾਰਨ ਬਣਤਰ ਤਾਂ ਨਹੀਂ। ਸਿਵਾਏ ਇਕ ਇੰਜੀਨੀਅਰ ਦੇ ਅਜੇ ਤਕ ਕਿਸੇ ਨੂੰ ਆਪਣੇ ਆਪ ਕੋਈ ਨੁਕਸ ਵਿਖਾਈ ਨਹੀਂ ਦਿੱਤਾ। ਇਸ ਪਿੱਛੋਂ ਮੈਂ ਤਸਵੀਰ ਦੇ ਕੋਲ ਲਿਜਾ ਕੇ ਉਨ੍ਹਾਂ ਨੂੰ ਵਿਖਾਉਂਦਾ, ਜਹਾਜ਼ ਦੇ ਪੇਟ ਹੇਠਾਂ ਲੱਗੀ ਲਗਭਗ 20 ਮੀਟਰ ਲੰਬੀ ਕੋਈ ਬਨਾਵਟ, ਜੋ ਕੇਵਲ ਇਕ ਰਾਕਟ ਹੀ ਹੋ ਸਕਦੀ ਹੈ ਅਤੇ ਜਿਸ ਦਾ ਭਾਰ ਕਈ ਟਨ ਹੋਵੇਗਾ। ਮੈਂ ਪੁੱਛਦਾਂ-ਇਹ ਦਸ ਵੀਹ ਜਾਂ ਤੀਹ ਟਨ ਦੀ ਅਟੈਚਮੈਂਟ ਕਿਸੇ ਹਾਈਜੈਕਰ ਕੋਲੋਂ ਹਵਾਈ ਜਹਾਜ਼ ਥੱਲੇ ਲੱਗ ਸਕਦੀ ਹੈ ? ਕੀ ਇਹ ਰਾਕਟ ਨੁਮਾ ਬਣਤਰ ਹਵਾਈ ਅੱਡੇ ਦੇ ਉੱਤੇ ਲੁਕ ਛਿਪ ਕੇ ਫਿੱਟ ਕੀਤੀ ਜਾ ਸਕਦੀ ਹੈ ? ਜਵਾਬ ਹੁੰਦਾ ਹੈ—ਨਹੀਂ। ਇਹ ਤਾਂ ਉਥੇ ਹੀ ਲੱਗ ਸਕਦੀ ਹੈ ਜਿਥੇ ਜਹਾਜ਼ ਬਣਾਏ ਜਾਂਦੇ ਹਨ । ਤਾਂ ਭਾਈ ਉਥੇ ਕਿਹੜਾ ਹਾਈਜੈਕਰ ਪਹੁੰਚ ਸਕਦਾ ਹੈ ? ਹਾਈਜੈਕਰ ਇਕੋ ਹੀ ਹੈ, ਉਹ ਹੈ ਸਰਕਾਰ। ਜਿਸ ਦੀ ਮਰਜ਼ੀ ਤੋਂ ਬਿਨਾਂ ਉਸ ਮੁਲਕ ਵਿਚ ਪੱਤਾ ਨਹੀਂ ਹਿੱਲ ਸਕਦਾ। ਜਿਸ ਦੀ ਮਰਜ਼ੀ ਤੋਂ ਬਿਨਾਂ ਇਹ ਜਹਾਜ਼ ਅਮਰੀਕਾ ਦੇ ਕਈ ਫ਼ੌਜੀ ਹਵਾਈ ਅੱਡਿਆਂ ਦੇ ਉੱਤੋਂ ਲੰਘ ਕੇ ‘ਟਵਿਨ ਟਾਵਰਜ਼’ ਭਾਵ ‘ਜੌੜੇ ਟਾਵਰਾਂ’ ਵੱਲ ਕਿਵੇਂ ਵਧਿਆ ? ਹਵਾਈ ਅੱਡਿਆਂ ਦੇ ਵਿਚੋਂ ਇਕ ਵੀ ਲੜਾਕੂ ਜਹਾਜ਼ ਨੇ ਉਡਾਨ ਭਰ ਕੇ ਇਸ ਜਹਾਜ਼ ਨੂੰ ਰੋਕਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ। ਕਿਹਾ ਜਾਂਦਾ ਹੈ—‘ਕੁੱਤਾ ਨਹੀਂ ਸੀ ਭੌਂਕਿਆ, ਕਿਉਂਕਿ ਜੁਰਮ ਕਰਨ ਵਾਲਾ ਮਾਲਿਕ ਆਪ ਸੀ।’ ਇਸ ਦੇ ਉਪਰੰਤ ਮੈਂ ਉਨ੍ਹਾਂ ਨੂੰ ਸਮਝਾਉਂਦਾ ਕਿ ਜੌੜੇ ਟਾਵਰਾਂ ਬਾਰੇ ਵੱਧ ਵਾਕਫ਼ੀ ਹੋਣੀ ਚਾਹੀਦੀ ਹੈ। ਇਹ ਟਾਵਰ ਡੇਗੇ ਜਾਣ ਤੋਂ ਕੇਵਲ ਦੋ ਮਹੀਨੇ ਪਹਿਲਾਂ ਹੀ ਇਕ ‘ਲਾਰੀ ਸਿਲਵਰਸਟੀਨ’ ਨਾਂ ਦੇ ਵਿਅਕਤੀ ਨੇ ਖ਼ਰੀਦੇ ਸਨ। ਕੁੱਲ ਸੱਤ ਟਾਵਰ ਸਨ, ਜੋ ਉਸ ਦੇ ਹੱਥ ਕਰੀਬ 400 ਮਿਲੀਅਨ ਡਾਲਰ ਵਿਚ ਆਏ ਜਾਂ ਕਹੋ ਕਿ ਉਸ ਨੂੰ ਸੌਂਪੇ ਗਏ ਸਨ ਸਸਤੇ ਮੁੱਲ ‘ਤੇ। ਲਾਰੀ ਸਿਲਵਰਸਟੀਨ ਆਪਣੀ ਵਧੀਆ ਕੰਪਨੀ ਕਰਕੇ ਕੁਲ ਦੁਨੀਆ ਵਿਚ ਜਾਣਿਆ ਜਾਂਦਾ ਹੈ। ਇਸ ਦਾ ਕੰਮ ਹੈ ਵੱਡੇ ਵੱਡੇ ਸ਼ਹਿਰਾਂ ਵਿਚ ਉੱਚੀਆਂ ਪੁਰਾਣੀਆਂ ਇਮਾਰਤਾਂ ਨੂੰ ਡੇਗ ਕੇ ਮਲਬਾ ਚੁੱਕ ਦੇਣਾ। ਕੰਪਨੀ ਦਾ ਨਾਮ ਹੈ ‘ਕੰਟ੍ਰੋਲਡ ਡੈਮੋਲੀਸ਼ਨ ਇਨਕਾਰਪੋਰੇਟਿਡ’। ਇਸ ਕੋਲ ਅਜਿਹੀ ਤਕਨਾਲੋਜੀ ਹੈ ਕਿ ਵਧੀਆ ਤੋਂ ਵਧੀਆ ਸਟੀਲ ਵੀ ਪਾਣੀ ਵਾਂਗ ਪੰਘਰ ਜਾਂਦਾ ਹੈ। ਤਕਨਾਲੋਜੀ ਦਾ ਨਾਂ ਹੈ ‘ਨੈਨੋ ਥਰਮਾਈਟ’।
ਉਸ ਨੇ ਸੱਤ ਦੇ ਸੱਤ ਟਾਵਰ ਕਰੀਬ 400 ਮਿਲੀਅਨ ਡਾਲਰਾਂ ਨਾਲ ਖਰੀਦੇ ਅਤੇ ਉਨ੍ਹਾਂ ਦੀ ਨਵੇਂ ਸਿਰਿਓਂ ਇਨਸ਼ੋਰੈਂਸ਼ ਕਰਵਾਈ ਦਸ ਗੁਣਾਂ ਮੁੱਲ ਉੱਤੇ। ਇਨਸ਼ੋਰੈਂਸ਼ ਵਿਚ ਇਕ ਨੁਕਤਾ ਜਮ੍ਹਾ ਕਰ ਦਿੱਤਾ ਗਿਆ—‘ਟੈਰਰਿਸਟ ਅਟੈਕ’। ਉਸ ਨੇ ਕੁਲ ਇਮਾਰਤਾਂ ਦੀ ਦੇਖਭਾਲ ਭਾਵ ਸਿਕਿਓਰਟੀ ਦਾ ਠੇਕਾ ਅਮਰੀਕਾ ਦੇ ਪ੍ਰਧਾਨ ਦੇ ਛੋਟੇ ਭਰਾ ਬੁਸ਼ ਨੂੰ ਦਿੱਤਾ। ਰੌਚਕ ਗੱਲ ਇਹ ਹੈ ਕਿ ਦੇਖਭਾਲ ਦਾ ਠੇਕਾ ਸਤੰਬਰ 10 ਨੂੰ ਖ਼ਤਮ ਹੋ ਜਾਂਦਾ ਸੀ । ਯਾਦ ਰਹੇ ਕਿ ਜੌੜੇ ਟਾਵਰ ਇਕ ਦਿਨ ਪਿੱਛੋਂ ਉਡਾਏ ਗਏ, ਇਸ ਤਰ੍ਹਾਂ ਪ੍ਰਧਾਨ ਬੁਸ਼ ਦੇ ਭਰਾ ਉੱਤੇ ਕੋਈ ਹਰਫ਼ ਨਹੀਂ ਸੀ ਆ ਸਕਦਾ। ਖ਼ਰੀਦੇ ਜਾਣ ਤੋਂ ਪਿੱਛੋਂ ਦੋ ਮਹੀਨੇ ਦਾ ਸਮਾਂ ਇਮਾਰਤਾਂ ਨੂੰ ਉਡਾ ਦੇਣ ਦੀ ਗਰਜ਼ ਨਾਲ ਯੰਤਰਾਂ ਅਤੇ ਲੋੜੀਂਦੇ ਅਸਲੇ ਤੇ ਵਿਸਫੋਟਕ ਪਦਾਰਥਾਂ ਦੇ ਨਾਲ ਲੈਸ ਕਰ ਦਿੱਤਾ ਗਿਆ। ਜੌੜੇ ਟਾਵਰਾਂ ਨਾਲ ਟਕਰਾਣ ਵਾਲੇ ‘ਜਹਾਜ਼’ ਖ਼ਾਸ ਬਣਾਏ ਗਏ ਸਨ। ਇਨ੍ਹਾਂ ਵਿਚ ਨਾ ਕੋਈ ਪਾਇਲਟ ਸੀ ਅਤੇ ਨਾ ਹੀ ਕੋਈ ਸਵਾਰ ਸੀ। ਉਨ੍ਹਾਂ ਦੀ ਉਡਾਣ ਦੂਰ ਤੋਂ ਕੰਟਰੋਲ ਹੇਠ ਸੀ। ਅਗਲੇ ਦਿਨ ਛਾਪੀਆਂ ਗਈਆਂ ਸਵਾਰੀਆਂ ਦੀਆਂ ਲਿਸਟਾਂ ਫਰਜ਼ੀ ਸਨ ਅਤੇ ਉਨ੍ਹਾਂ ਫ਼ਰਜ਼ੀ ਲਿਸਟਾਂ ਵਿਚ ਵੀ ਕਿਸੇ ਹਾਈਜੈਕਰ ਦਾ ਨਾਂ ਨਹੀਂ ਸੀ। ਜਦ ਕਿ ਜਹਾਜ਼ ਨੂੰ ਇਮਾਰਤ ਦੇ ਅੰਦਰ ਗੋਲੇ ਵਾਂਗ ਫਟਦਿਆਂ ਵਿਖਾਇਆ ਗਿਆ ਹੈ, ਕਿਸੇ ਸਵਾਰ ਜਾਂ ਅਸਬਾਬ ਦਾ ਅੰਸ਼ ਨਹੀਂ ਪਾਇਆ ਗਿਆ, ਫੇਰ ਵੀ ਇਕ ਹਾਸੋਹੀਣੇ ਢੰਗ ਨਾਲ ਇਕ ਕਥਿਤ ਹਾਈਜੈਕਰ ਦਾ ਪਾਸਪੋਰਟ ਅਤੇ ਇਕ ਹੋਰ ਦਾ ਕ੍ਰੈਡਿਟ ਕਾਰਡ ਇਕ ਜਾਦੂਈ ਢੰਗ ਨਾਲ ਬਚ ਕੇ ਉੱਡ ਗਏ। ਕ੍ਰੈਡਿਟ ਕਾਰਡ ਨਾਲ ਬੈਂਕ ਦੇ ਵਿਚੋਂ ਨਕਦੀ ਵੀ ਕੱਢ ਕੇ ਵਿਖਾਈ ਗਈ। ਧੰਨ ਉਹ ਅਮਰੀਕਨ ਲੋਕ ਜਿਨ੍ਹਾਂ ਨੇ ਹਰ ਕਰੇ ਝੂਠ ਨੂੰ ਸੱਚ ਕਰ ਕੇ ਮੰਨਿਆ ਅਤੇ ਧੰਨ ਸਾਰੀ ਦੁਨੀਆ ਜਿਸ ਦੀ ਜ਼ੁਬਾਨ ਨੂੰ ਤੰਦੂਏ ਨੇ ਘੁੱਟ ਕੇ ਫੜ ਲਿਆ।
ਅਕਲਮੰਦ ਨੂੰ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ । ਅੱਜ ਹਰ ਪੜ੍ਹਿਆ-ਲਿਖਿਆ ਆਪਣੇ ਲਈ ਸੱਚਾਈ ਦੀ ਖੋਜ ਖ਼ੁਦ ਆਪ ਕਰ ਸਕਦਾ ਹੈ। ਇੰਟਰਨੈੱਟ ਉੱਤੇ ਇਨ੍ਹਾਂ ਥਾਵਾਂ ਤੇ ਖੋਜਿਆਂ ਜਾ ਸਕਦਾ ਹੈ -serendipity.li, rense.com, whatreallyhappend.com
ਹੋਰ ਵੀ ਬੇਅੰਤ ਟਿਕਾਣੇ ਹਨ ਜਿਥੇ 9/11 ਦੀ ਖੋਜ ਸਾਮੱਗਰੀ ਭਰੀ ਪਈ ਹੈ। ਇੰਟਰਨੈੱਟ ਤੋਂ ਸੱਚਾਈ ਨੂੰ ਭਾਲਣ ਦੀ ਰੁਚੀ ਲੋਕਾਂ ਵਿਚ ਵਧਦੀ ਜਾ ਰਹੀ ਹੈ। ਬੇਅੰਤ ਲੋਕਾਂ ਨੂੰ ਸਮਝ ਆ ਰਹੀ ਹੈ ਕਿ ਵੱਡੇ-ਵੱਡੇ ਜਾਣੇ-ਪਛਾਣੇ ਅਖ਼ਬਾਰ ਅਤੇ ਟੀ.ਵੀ. ਚੈਨਲ ਕਿਸੇ ਅੰਤਰਰਾਸ਼ਟਰੀ ਬਦਮਾਸ਼ ਜੁੰਡਲੀ ਦੀ ਮੁੱਠੀ ਵਿਚ ਹਨ। ਅੱਜ ਕੱਲ੍ਹ ਇਸ ਜੁੰਡਲੀ ਦੀ ਕੋਸ਼ਿਸ਼ ਹੈ ਕਿ ਇੰਟਰਨੈੱਟ ਨੂੰ ਨਕੇਲ ਪਾਈ ਜਾਵੇ ਤਾਂ ਜੋ ਦੁਨੀਆ ਦੀ ਕੁਲ ਲੋਕਾਈ ਨੂੰ ਅਸਲ ਹਾਲਤ ਦੀ ਭਿਣਕ ਨਾ ਪਵੇ। ਅਮਰੀਕਾ ਦੀ ਪਬਲਿਕ ਉੱਤੇ ਡਰਾਉਣਾ ਕੰਟਰੋਲ ਏਥੋਂ ਤਕ ਪਹੁੰਚ ਗਿਆ ਹੈ ਕਿ ਅਮਰੀਕਨ ਲੋਕ ਇੰਟਰਨੈੱਟ ਚਿੱਠੀਆਂ ਭਾਵ ਈ-ਮੇਲ ਅਤੇ ਟੈਲੀਫ਼ੋਨ ਤਕ ਵੀ ਆਪਣੇ ਅੰਦਰ ਦੀ ਗੱਲ ਕਹਿਣ ਤੋਂ ਨਿਰਾ ਝਿਜਕਦੇ ਹੀ ਨਹੀਂ, ਡਰਦੇ ਹਨ, ਕਿਉਂਕਿ ਸ਼ਕਤੀਸ਼ਾਲੀ ਖੋਜ ਇੰਜਣ ਉਨ੍ਹਾਂ ਦੇ ਹਰ ਖ਼ਿਆਲ ਨੂੰ ਖੋਜ-ਜਾਲੀ ਦੇ ਵਿਚੋਂ ਕੱਢ ਲੈਂਦੇ ਹਨ। ਬਾਜ਼ਾਰ ਵਿਚੋਂ ਖ਼ਰੀਦੀ ਕਿਤਾਬ ਜਾਂ ਲਾਇਬ੍ਰੇਰੀ ਵਿਚੋਂ ਕਢਾਈ ਗਈ ਕਿਤਾਬ ਜਾਂ ਫ਼ਿਲਮ, ਵਿਅਕਤੀ ਦੇ ਖਾਤੇ ਵਿਚ ਪਾ ਕੇ ਉਸਦੀ ਮਨੋਬਿਰਤੀ ਦਾ ਜਾਇਜ਼ਾ ਲਿਆ ਜਾਂਦਾ ਹੈ ਕਿ ਉਹ ਹਾਕਮ ਜਮਾਤ/ਟੋਲੇ ਦੇ ਉਲਟ ਤਾਂ ਨਹੀਂ ਜਾਂਦੇ ? ਅਜੇਹੇ ਵਿਸ਼ਲੇਸ਼ਣ ਦੇ ਨਾਲ ਇਸ ਸਮੇਂ ਕੋਈ ਇਕ ਲੱਖ ਲੋਕ “ਨੋ ਫਲਾਈ ਲਿਸਟ” ਉੱਤੇ ਪਾ ਦਿੱਤੇ ਗਏ ਨੇ । ਅਮਰੀਕਾ ਇਕ ਵਿਸ਼ਾਲ ਦੇਸ ਹੈ ਅਤੇ ਹਵਾਈ ਸਫ਼ਰ ਸਭ ਦੀ ਜ਼ਰੂਰਤ ਹੈ। ਜਦੋਂ ਇਕ ਪ੍ਰੋਫ਼ੈਸਰ, ਡਾਕਟਰ ਜਾਂ ਕੋਈ ਹੋਰ ਕਿੱਤੇ ਦਾ ਮਾਹਰ ਹਵਾਈ ਅੱਡੇ ਉੱਤੇ ਪਹੁੰਚਦਾ ਹੈ ਤਾਂ ਟਿਕਟ ਦੀ ਮੰਗ ਕਰਨ ਸਮੇਂ ਜਵਾਬ ਮਿਲਦਾ ਹੈ ‘ਮੁਆਫ਼ੀ ਦੇਣਾ, ਆਪ ਦਾ ਨਾਮ ਨੋ ਫ਼ਲਾਈ ਲਿਸਟ ਉੱਤੇ ਹੈ’। ਮੇਰੇ ਇਕ ਸਾਇੰਸਦਾਨ ਖੋਜੀ ਦੋਸਤ ਨਾਲ ਅਜਿਹਾ ਹੀ ਹੋਇਆ। ‘ਨੋ ਫਲਾਈ ਲਿਸਟ’ ਤੋਂ ਵੀ ਟੱਪ ਕੇ ਉਸ ਦਾ ਪਾਸਪੋਰਟ ਵੀ ਰੱਦ ਹੋ ਗਿਆ। ਪੰਜਾਹ ਦਰਵਾਜ਼ੇ ਖਟਖਟਾਉਣ ਅਤੇ ਬੇਅੰਤ ਸਿਆਸੀ ਦਬਾ ਦੇ ਹੇਠਾਂ ਉਸਦਾ ਪਾਸਪੋਰਟ ਬਹਾਲ ਹੋਇਆ। ਮੇਰੇ ਨਾਲ ਦਸ ਸਾਲ ਦੇ ਸੰਪਰਕ ਵਿਚ ਉਸ ਨੇ ਮੇਰੇ ਨਾਲ ਤਾਂ ਇਕ ਵਾਰ ਵੀ ਕੋਈ ਸਿਆਸੀ ਗੱਲ ਨਹੀਂ ਕੀਤੀ, ਨਾ ਹੀ ਸਰਕਾਰ ਦੇ ਖ਼ਿਲਾਫ਼ ਕੋਈ ਗੱਲ
ਕੀਤੀ। ਜੇ ਅਜਿਹੇ ਲੋਕਾਂ ਨੂੰ ਛਾਣ-ਬੀਣ ਦੇ ਖਾਨੇ ਵਿਚ ਰੱਖਿਆ ਜਾਂਦਾ ਹੈ ਤਾਂ ਸੱਚਮੱਚ ਦੇ ਨੀਤੀ ਵਿਰੋਧੀਆਂ ਨਾਲ ਕੀ ਸਲੂਕ ਹੁੰਦਾ ਹੋਵੇਗਾ ?
ਉਥੇ ਤਾਂ ਕੋਈ ਦੇਸ ਦਾ ਪ੍ਰਧਾਨ ਵੀ ਸੁਰੱਖਿਅਤ ਨਹੀਂ। ਸਭ ਪ੍ਰਧਾਨਾਂ ਨੂੰ ਕਿਸੇ ਸ਼ਕਤੀ ਦੇ ਪਾਏ ਹੋਏ ਪੂਰਨਿਆਂ ਉੱਤੇ ਚੱਲਣਾ ਪੈਂਦਾ ਹੈ, ਨਹੀਂ ਤਾਂ ਪ੍ਰਧਾਨ ਜੌਹਨ ਕੈਨੇਡੀ ਜੇਹਾ ਹਾਲ ਹੁੰਦਾ ਹੈ। ਕੈਨੇਡੀ ਨੇ ਪੁਰਾਣੀਆਂ ਲੁਟੇਰ ਨੀਤੀਆਂ ਤੋਂ ਹਟ ਕੇ ਨਵਾਂ ਰਾਹ ਲੱਭਣ ਦੀ ਕੋਸ਼ਿਸ਼ ਕੀਤੀ। ਤਦੋਂ ਹੀ ਉਸ ਨੂੰ ਗੋਲੀਆਂ ਨਾਲ ਭੰਨ ਦਿੱਤਾ ਗਿਆ। ਐਨਾ ਹੀ ਨਹੀਂ, ਉਸਦੇ ਕੁਲ ਪਰਿਵਾਰ ਦਾ ਇਕ-ਇਕ ਕਰਕੇ ਸਫ਼ਾਇਆ ਕਰ ਦਿੱਤਾ ਗਿਆ ਤਾਂ ਜੋ ਉਨ੍ਹਾਂ ਵਿਚੋਂ ਕੋਈ ਸਿਆਸਤ ਵਿਚ ਵੜ ਕੇ ਕੈਨੇਡੀ ਵਾਲੇ ‘ਕੁਚੱਜੇ’ ਰਸਤੇ ‘ਤੇ ਨਾ ਪੈ ਜਾਵੇ। ਅਮਰੀਕਾ ਵਿਚ ਲਗਾਤਾਰ ਉਨ੍ਹਾਂ ਸ਼ਕਤੀਆਂ ਦਾ ਰਾਜ ਚੱਲਿਆ ਆ ਰਿਹਾ ਹੈ ਜੋ ਅਮਰੀਕੀ ਸਾਮਰਾਜ ਦਾ ਝੰਡਾ ਕੁੱਲ ਦੁਨੀਆ ਵਿਚ ਗੱਡਣ ਵਿਚ ਜੁਟੀਆਂ ਹੋਈਆਂ ਹਨ। ਪ੍ਰਧਾਨ ਕਿਸੇ ਵੀ ਪਾਰਟੀ ਦੇ ਨਾਂ ’ਤੇ ਆਵੇ, ਉਨ੍ਹਾਂ ਦਾ ਆਪਣਾ ਹੀ ਹੱਥ-ਠੋਕਾ ਹੁੰਦਾ ਹੈ।
ਜਾਰਜ ਔਰਵੈਲ ਦੀ ਕਿਤਾਬ ਹੈ ‘1984’। ਉਸ ਵਿਚ ਹਾਕਮ ਪਾਰਟੀ ਦੇ ਤਿੰਨ ਵੱਡੇ ਨਾਅਰੇ ਹਨ-
1. ਜੰਗ ਹੀ ਅਮਨ ਹੈ।
2. ਆਜ਼ਾਦੀ, ਗ਼ੁਲਾਮੀ ਵਿਚ ਹੈ।
3. ਅਗਿਆਨਤਾ, ਤਾਕਤ ਦੀ ਕੁੰਜੀ ਹੈ।
ਅਮਰੀਕਨ ਸਮਾਜ ਸੁਲਝੇ ਹੋਏ ਰਹਿਨੁਮਾਵਾਂ ਦੀ ਅਗਵਾਈ ਹੇਠ ਜਾਰਜ਼ ਔਰਵੈਲ ਦੇ ਤਿੰਨਾਂ ਨਾਅਰਿਆਂ ਉੱਤੇ ਬੜੀ ਦੂਰ ਤਕ ਮੰਜ਼ਲਾਂ ਕੱਛ ਚੁੱਕਾ ਹੈ।
ਹੀਰੋਸ਼ੀਮਾ ਨੂੰ ਯਾਦ ਕਰਦਿਆਂ
ਤਰੀਕ 6 ਅਗਸਤ, ਸਮਾਂ 8.15 ਵਜੇ
ਕੁਝ ਸਾਲ ਪਹਿਲਾਂ ਮੈਂ ਵਾਸ਼ਿੰਗਟਨ ਹਵਾਈ ਅੱਡੇ ਕੋਲ ਹਵਾਈ ਅਜਾਇਬ ਘਰ ਵੇਖਣ ਲਈ ਗਿਆ। ਏਥੇ ਇਕ ਅਮਰੀਕਨ ਬੀ-29 ਬੰਬਾਰ ਜਹਾਜ਼ ਰੱਖਿਆ ਹੈ ਜਿਸ ਦਾ ਨਾਂ ਹੈ ‘ਇਨੋਲਾ ਗੇ’। ਇਹ ਨਾਂ ਉਸ ਪਾਇਲਟ ਦੀ ਮਾਂ ਦਾ ਹੈ, ਜਿਸ ਨੇ ਅਮਰੀਕਨ ਪ੍ਰਧਾਨ ਟਰੂਮੈਨ ਦੇ ਹੁਕਮ ਥੱਲੇ 6 ਅਗਸਤ 1945 ਨੂੰ ਜਾਪਾਨ ਦੇ ਸ਼ਹਿਰ ਹੀਰੋਸ਼ੀਮਾ ਦੇ ਉੱਤੇ ਐਟਮ ਬੰਬ ਫਟਾਇਆ। ਇਕ ਪਾਦਰੀ, ਜੋ ਐਟਮ ਬੰਬ ਫਟਣ ਵਾਲੀ ਥਾਂ ਤੋਂ ਤਕਰੀਬਨ ਦੋ ਕਿਲੋਮੀਟਰ ਦੂਰ ਸੀ, ਉਸਦੇ ਜੇਬ ਵਿਚਲੀ ਘੜੀ ਨੇ ਬੰਬ ਫਟਦਿਆਂ ਹੀ ਬੰਦ ਹੋ ਕੇ ਹਮਲੇ ਦੇ ਵਕਤ ਦੀ ਹਮੇਸ਼ਾ ਲਈ ਪੁਸ਼ਟੀ ਕਰ ਦਿੱਤੀ।
ਹੀਰੋਸ਼ਮਾ ਕੋਈ ਫ਼ੌਜੀ ਸ਼ਹਿਰ ਨਹੀਂ ਸੀ। ਏਥੋਂ ਦੀ ਸ਼ਹਿਰੀ ਵੱਸੋਂ ਨੂੰ ਅੱਖ ਦੇ ਫੋਰ ਵਿਚ ਭਸਮ ਕਰਨ, ਇਸ ਸ਼ਹਿਰ ਨੂੰ ਮਲੀਆਮੇਟ ਕਰਨ ਅਤੇ ਦੁਨੀਆ ਭਰ ਵਿਚ ਦਹਿਸ਼ਤ ਖਿਲਾਰਨ ਦੀ ਇਕ ਘਿਣਾਉਣੀ ਸਕੀਮ ਸੀ। ਸ਼ਹਿਰੀ ਵੱਸੋਂ ਨੂੰ ਪੂਰਨ ਰੂਪ ਵਿਚ ਤਬਾਹ ਕਰਨਾ ਅਮਰੀਕਾ ਲਈ ਕੋਈ ਨਵੀਂ ਗੱਲ ਨਹੀਂ ਸੀ। 13 ਅਪ੍ਰੈਲ 1945 ਨੂੰ ਅਮਰੀਕਾ ਅਤੇ ਬ੍ਰਿਟੇਨ ਨੇ ਰਲ ਕੇ ਜਰਮਨੀ ਦੇ ਸ਼ਹਿਰ ਸਡਨ ਉੱਤੇ ਸਾਰੀ ਰਾਤ ਅਗਨੀ ਬੰਬਾਂ ਦੀ ਬਰਸਾਤ ਕੀਤੀ। ਅੱਗ ਦੇ ਤੂਫ਼ਾਨ ਨਾਲ-ਨਾਲ ਕਈ ਲੱਖ ਤੋਂ ਸ਼ਹਿਰੀਆਂ ਅਤੇ ਰਿਫ਼ਿਊਜੀਆਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ।
ਪਰ ਹੀਰੋਸ਼ੀਮਾ ਦੀ ਗੱਲ ਹੋਰ ਹੈ। ਇਕ ਤੇਰਾਂ ਟਨ ਦੇ ਯੂਰੇਨੀਅਮ ਬੰਬ ਨੂੰ ਕਰੀਬ 200 ਮੀਟਰ ਜ਼ਮੀਨ ਤੋਂ ਉੱਪਰ ਇਕ ਪੈਰਾਸ਼ੂਟ ਦੇ ਨਾਲ ਫਟਾਇਆ ਗਿਆ । ਇਹ ਮਹਾਂ ਧਮਾਕਾ, ਇਕ ਭਿਅੰਕਰ ਅੱਗ ਗੋਲਾ ਅਤੇ ਅੰਤਾਂ ਦੇ ਬੰਬ ਧਮਾਕੇ ਦੇ ਨਾਲ-ਨਾਲ, ਅਤਿਅੰਤ ਸ਼ਕਤੀਸ਼ਾਲੀ ਰੇਡੀਆਈ ਕਿਰਨਾਂ ਇਕੋ ਹੀ ਪਲ ਵਿਚ, ਸ਼ਹਿਰ ਦੇ ਵਿਚੋਂ ਲੰਘ ਗਏ। ਉਸ ਦਿਨ ਹੀਰੋਸ਼ੀਮਾ ਦੇ ਅੰਦਰ ਕਰੀਬ ਢਾਈ ਲੱਖ ਲੋਕ ਸਨ।
ਹਰ ਪਾਸੇ ਇਕ ਮੀਲ ਦੇ ਚੱਕਰ ਤਕ ਸਭ ਕੁਝ ਭੁੰਨਿਆ ਤਾਂ ਕੀ, ਉੱਡ ਹੀ ਗਿਆ। ਨੱਬੇ ਫੀਸਦੀ ਇਮਾਰਤਾਂ ਜ਼ਮੀਨ ਦੇ ਉੱਤੇ ਪੱਧਰੀਆਂ ਹੋ ਗਈਆਂ। ਇਕ ਤਿਹਾਈ ਆਬਾਦੀ ਤਾਂ ਅੱਖ ਝਮਕਦਿਆਂ ਹੀ ਖ਼ਤਮ ਹੋ ਗਈ। ਅਨੇਕਾਂ ਦੀ ਕੁੱਲ ਚਮੜੀ ਉਧਰ ਗਈ ਅਤੇ ਅੰਦਰਲੇ ਅੰਗ ਬਾਹਰ ਆ ਗਏ। ਬਾਕੀ ਦੇ ਲੋਕ ਮਰੇ, ਬਲਾਸਟ ਧੱਕੇ ਤੋਂ ਡਿੱਗਦੀਆਂ ਉੱਡਦੀਆਂ ਇਮਾਰਤਾਂ ਅਤੇ ਰੇਡੀਆਈ ਕਿਰਨਾਂ ਦੇ ਨਾਲ । ਜੋ ਬਚ ਰਹੇ ਉਹ ਰੇਡੀਆਈ ਕਿਰਨਾਂ ਦੇ ਕਾਰਨ ਬੇਅੰਤ ਬਿਮਾਰੀਆਂ ਅਤੇ ਕੈਂਸਰ ਦੇ ਨਾਲ ਅਗਲੇ ਤਿੰਨ ਮਹੀਨਿਆਂ ਦੇ ਵਿਚ ਮਰ ਗਏ। ਜੋ ਫੇਰ ਵੀ ਬਚੇ ਰਹੇ, ਉਨ੍ਹਾਂ ਦੀ ਜ਼ਿੰਦਗੀ ਤਾਂ ਮਰਿਆਂ ਨਾਲੋਂ ਵੀ ਬਦਤਰ ਰਹੀ । ‘ਈਨੌਲਾ ਗੇ’ ਜਹਾਜ਼ ਦੇ ਪਾਇਲਟ ‘ਟਾਮਸ ਫਿਰਬੀ’ ਨੁ ਸਦਾ ਹੀ ਮਾਣ ਰਿਹਾ ਕਿ ਉਸ ਨੇ ਇਹ ਕੰਮ ਬਹੁਤ ਮਹਾਰਤ ਦੇ ਨਾਲ ਠੀਕ ਕੀਤਾ। ਉਸ ਦੀ ਕੁਦਰਤੀ ਮੌਤ 81 ਸਾਲ ਦੀ ਉਮਰ ਉੱਤੇ ਹੋਈ। ਇੰਜ ਲੱਗਦੈ ਜਿਵੇਂ ਰੱਬ ਨੂੰ ਵੀ ਉਹਦੇ ਕੰਮ ਉੱਤੇ ਬਹੁਤ ਮਾਣ ਹੋਵੇ।
ਅੱਜ ਸਾਡੇ ਦੇਸ ਵਿਚ ਅਤੇ ਆਂਢ-ਗੁਆਂਢ ਵੀ ਪ੍ਰਮਾਣੂ ਹਥਿਆਰਾਂ ਨੂੰ ਬੜੇ ਰੋਮਾਂਟਿਕ ਢੰਗ ਨਾਲ ਪੇਸ਼ ਕੀਤਾ ਜਾ ਰਿਹੈ। ਢੇਰਾਂ ਦੇ ਢੇਰ ਐਟਮ ਬੰਬ ਬਣਾਏ ਜਾ ਰਹੇ ਹਨ। ਅੱਜ ਦੇ ਦਿਨ, ਇਨ੍ਹਾਂ ਬੰਬਾਂ ਦੇ ਨਾਲ ਅਸੀਂ ਵਧੀਕ ਤਾਕਤਵਰ ਨਹੀਂ ਹੋ ਜਾਂਦੇ। ਐਟਮੀ ਜੰਗ ਦੇ ਵਿਚ ਕੇਵਲ ਬੇਹਥਿਆਰਾ ਹੀ ਨਾਹੱਕ ਮਾਰਿਆ ਜਾ ਸਕਦੈ। ਅੱਜ ਗ਼ੈਰ ਐਟਮੀ ਸ਼ਕਤੀ ਈਰਾਨ ਦੇ ਆਲੇ-ਦੁਆਲੇ, ਪ੍ਰਮਾਣੂ ਹਥਿਆਰਾਂ ਦੇ ਨਾਲ ਹਮਲੇ ਦੀ ਗੱਲ ਬਾਰ-ਬਾਰ ਦੁਹਰਾਈ ਜਾ ਰਹੀ ਹੈ। ਈਰਾਨ ਦੀ ਤਬਾਈ, ਸਾਨੂੰ ਵੀ ਨਾਲ ਹੀ ਲਪੇਟ ਲਵੇਗੀ ਕਿਉਂਕਿ ਉਥੋਂ ਉੱਡੀ ਹੋਈ ਰੇਡੀਓ ਐਕਟਿਵਿਟੀ ਭਰੀ ਧੂਲ ਦਿਨਾਂ ਦੇ ਅੰਦਰ ਹੀ ਉੱਤਰੀ ਭਾਰਤ ਦੇ ਅੰਦਰ ਪਹੁੰਚ ਕੇ ਆਪਣਾ ਮਾਰੂ ਅਸਰ ਵਿਖਾ ਸਕਦੀ ਹੈ ।
ਮੈਨੂੰ ਇਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਸਾਡੇ ਦੇਸ ਦੀ ਜ਼ਬਾਨ ਨੂੰ ਤੰਦੂਆ ਕਿਉਂ ਲੱਗ ਗਿਆ ਹੈ ?
ਜੇ ਐਟਮ ਬੰਬ ਡਿੱਗੇ ਤਾਂ ?
ਐਟਮ ਬੰਬ ਸੁੱਟਣ ਲਈ ਕਿਸੇ ‘ਇਨੋਲਾ ਗੇ’ ਜਹਾਜ਼ ਦੀ ਲੋੜ ਨਹੀਂ ਪੈਣੀ। ਇਹ ਆਵੇਗਾ ਇਕ ਰਾਕਟ ਦੇ ਰਸਤੇ ਅਤੇ ਸੁੱਟਿਆ ਜਾਵੇਗਾ ਕਿਸੇ ਕੇਂਦਰੀ ਸ਼ਹਿਰ ਵਿਚ।
ਹੀਰੋਸ਼ੀਮਾ ਵਾਲਾ ਬੰਬ ਤਾਂ ਇਕ ਬੱਚਾ ਬੰਬ ਸੀ । ਇਕ ਚਾਰ ਪੰਜ ਗੁਣਾ ਵੱਡੇ ਬੰਬ ਦੇ ਨਾਲ ਇਕ ਘੁੱਗ ਵੱਸਦੇ ਸ਼ਹਿਰ ਵਿਚ ਓਹੀ ਕੁਝ ਹੋਵੇਗਾ, ਜੋ ਹੀਰੋਸ਼ੀਮਾ ਵਿਚ ਹੋਇਆ ਸੀ। ਨਤੀਜਾ ਕਈ ਗੁਣਾ ਭਿਆਨਕ ਹੋਵੇਗਾ। ਅੱਠ ਦਸ ਲੱਖ ਲੋਕ ਅੱਖ ਝਮਕਦਿਆਂ ਹੀ ਖ਼ਤਮ ਹੋ ਜਾਣਗੇ। ਉਹੀ ਅੱਗ ਦੇ ਗੋਲੇ ਦੀ ਭਿਆਨਕ ਅੱਗ ਅਤੇ ਅਤਿਅੰਤ ਜ਼ੋਰਦਾਰ ਹਨੇਰੀ। ਦਸ-ਦਸ ਮੀਲ ਤਕ ਹਰ ਸੜ ਸਕਣ ਵਾਲੀ ਚੀਜ਼ ਨੂੰ ਅੱਗ ਲੱਗ ਜਾਵੇਗੀ। ਸਭ ਮੋਟਰ ਕਾਰਾਂ, ਪੈਟਰੋਲ ਪੰਪ, ਫ਼ੌਜੀ ਸਾਜ਼ੋ ਸਾਮਾਨ ਫਟ ਜਾਣਗੇ। ਬਿਜਲੀ ਬੰਦ ਹੋ ਜਾਵੇਗੀ। ਸ਼ਹਿਰ ਦਾ ਪਾਣੀ ਭਾਫ਼ ਬਣ ਕੇ ਉੱਡ ਜਾਵੇਗਾ। ਪੰਦਰਾਂ ਵੀਹ ਲੱਖ ਲੋਕ ਮਾਮੂਲੀ ਤੋਂ ਭਿਆਨਕ ਢੰਗ ਨਾਲ ਜ਼ਖ਼ਮੀ ਹੋ ਜਾਣਗੇ। ਕੋਈ ਐਂਬੂਲੈਂਸ ਨਹੀਂ ਹੋਵੇਗੀ, ਕੋਈ ਹਸਪਤਾਲ ਨਹੀਂ ਖੁੱਲ੍ਹੇਗਾ। ਇਸ ਸ਼ਹਿਰ ਦੀ ਮਦਦ ਉੱਤੇ ਕੋਈ ਨਹੀਂ ਆਵੇਗਾ। ਸਭ ਵਿਅਕਤੀ ਹਰ ਸੰਭਵ ਢੰਗ ਨਾਲ ਸ਼ਹਿਰ ਤੋਂ ਦੂਰ ਭੱਜਣਗੇ। ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਰਹੇਗੀ। ਸਾਰੇ ਦੇਸ ਵਿਚ ਆਵਾਜਾਈ, ਵਿਉਪਾਰ, ਕੰਮ- ਕਾਰ ਠੱਪ ਹੋ ਜਾਣਗੇ । ਹਰ ਕੋਈ ਸਾਹ ਰੋਕੀ ਆਪਣ ਘਰ ਵਿਚ ਰੁਕ ਜਾਵੇਗਾ। ਸ਼ਹਿਰਾਂ ਨੂੰ ਖੁਰਾਕ ਸਪਲਾਈ ਸੁਸਤ ਹੋ ਜਾਵੇਗੀ। ਖ਼ਬਰਾਂ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੋ ਜਾਵੇਗਾ।
ਜੇ ਏਹੀ ਬੰਬ ਦਸ ਸ਼ਹਿਰਾਂ ਉੱਤੇ ਪੈ ਜਾਣ ਤਾਂ ਕੱਲ ਸਨਅਤਕਾਰੀ ਅਤੇ ਅਰਥਚਾਰਾ ਮੱਕ ਜਾਵੇਗਾ। ਫ਼ੌਜਾਂ ਨੂੰ ਹੁਕਮ ਦੇਣ ਵਾਲਾ ਕੋਈ ਨਹੀਂ ਰਹਿਣਾ। ਇਹ ਸਭ ਕੁਝ ਇਕ ਦੇਸ ਵਿਚ ਨਹੀਂ, ਦੂਜੇ ਦੇਸ ਵਿਚ ਵੀ ਐਸਾ ਹੀ ਹੋਵੇਗਾ। ਇੱਕੀਵੀਂ ਸਦੀ ਵਿਚੋਂ ਨਿਕਲ ਕੇ ਪੰਦਰਵੀਂ ਸਦੀ ਵਿਚ ਪਹੁੰਚ ਜਾਵਾਂਗੇ ਅਤੇ ਮਹਾਂਮਾਰੀਆਂ ਵਿਚੋਂ ਨਿਕਲਦਿਆਂ ਕਈ ਸਦੀਆਂ ਲੱਗ ਜਾਣਗੀਆਂ।
ਕੀ ਇਹ ਬਿਹਤਰ ਨਹੀਂ ਹੋਵੇਗਾ ਕਿ ਅਸੀਂ ਆਂਢੀ-ਗੁਆਂਢੀ ਦੇਸ, ਮਹਾਂ ਸ਼ਕਤੀਆਂ ਦੇ ਉਕਸਾਵੇ ਦੇ ਵਿਚ ਆ ਕੇ ਜੰਗੀ ਤਿਆਰੀਆਂ ਉੱਤੇ ਪ੍ਰਮਾਣੂ ਦੀ ਥਾਂ ਆਪਣੀ ਸਾਰੀ ਸ਼ਕਤੀ ਓਸ ਪਾਸੇ ਵੱਲ ਲਗਾਈਏ, ਜਿਸ ਨਾਲ ਏਸ ਖਿੱਤੇ ਵਿਚ ਅਮਨ ਦੋਸਤੀ ਅਤੇ ਸਥਿਰਤਾ ਦੇ ਵਿਚ ਵਾਧਾ ਹੋਵੇ। ਕੀ ਤੁਸੀਂ ਪਸੰਦ ਕਰੋਗੇ ਕਿ ਕਿਸੇ ਸਨਮਾਨਯੋਗ ਜੰਗ ਵਿਚ ਤੁਹਾਡੇ ਆਪਣੇ ਸ਼ਹਿਰ ਉੱਤੇ ਇਕ ਹੀਰੋਸ਼ੀਮਾ ਦੀ ਵੰਨਗੀ ਵਾਲੇ ਛੋਟੇ ਜਿਹੇ ਬੰਬ ਨਾਲ 6 ਅਗਸਤ 1945 ਵਾਲਾ ਸੁਨਹਿਰੀ ਇਤਿਹਾਸ ਸਿਰਜਿਆ ਜਾਵੇ ?
ਇਰਾਕ ਵਿਚ ਜਾਨੀ ਨੁਕਸਾਨ
ਅਮਰੀਕਾ ਅਤੇ ਉਸਦੇ ਸਾਥੀ ਦੇਸਾਂ ਨੇ ਜਿਹੜੇ ਨੇਕ ਇਰਾਦਿਆਂ ਨਾਲ ਇਰਾਕ ਉੱਤੇ ਧਾਵਾ ਬੋਲ ਕੇ ਕਬਜ਼ਾ ਕੀਤਾ, ਉਨ੍ਹਾਂ ਵਿਚੋਂ ਕੁਝ ਕੁ ਇਹ ਸਨ-
ਸੱਦਾਮ ਹੁਸੈਨ ਇਰਾਕ ਦਾ ਪ੍ਰਧਾਨ, ਨਿਹਾਇਤ ਖ਼ਤਰਨਾਕ ਇਨਸਾਨ ਹੈ, ਜਿਸ ਨੂੰ ਹਟਾ ਕੇ ਲੋਕਤੰਤਰ ਦਾ ਬੀਜ ਬੀਜਣਾ ਹੈ ਅਤੇ ਮੱਧ ਏਸ਼ੀਆ ਦੀ ਸੋਚ ਅੰਦਰ ਇਕ ਚਾਨਣ ਮੁਨਾਰਾ ਖੜ੍ਹਾ ਕਰਨਾ ਹੈ।
ਸੱਦਾਮ ਹੁਸੈਨ ਕੋਲ ਬਹੁਤ ਘਾਤਕ ਕੀਮਿਆਈ, ਕਿਰਮ-ਆਈ ਅਤੇ ਐਟਮੀ ਹਥਿਆਰ ਹਨ, ਜਿਨ੍ਹਾਂ ਦੇ ਨਾਲ ਉਹ ਪੱਛਮੀ ਦੇਸਾਂ ਅਤੇ ਅਮਰੀਕਾ ਉੱਤੇ ਹਮਲੇ ਦੀ ਯੋਜਨਾ ਬਣਾ ਰਿਹਾ ਹੈ।
ਸੱਦਾਮ ਹੁਸੈਨ ਨੇ ‘ਅਲ ਕਾਇਦਾ’ ਤਨਜ਼ੀਮ ਅਤੇ ਬਿਨ-ਲਾਦੇਨ ਦੀ ਮਦਦ ਕੀਤੀ, ਜਿਸ ਦੇ ਨਾਲ 11 ਸਤੰਬਰ 2001 ਨੂੰ ਨਿਊਯਾਰਕ ਅਤੇ ਜੋੜੇ ਟਾਵਰਾਂ ਉੱਤੇ ਹਮਲਾ ਕਰਕੇ ਉਡਾ ਦਿੱਤਾ ਗਿਆ।
ਦੱਸਿਆ ਗਿਆ ਕਿ ਇਰਾਕੀ ਜਨ ਸਾਧਾਰਨ ਦੀ ਇੱਛਾ ਹੈ ਕਿ ਅਮਰੀਕਨ ਫ਼ੌਜਾਂ ਇਰਾਕ ਦੇ ਵਿਚ ਆ ਕੇ ਉਨ੍ਹਾਂ ਦੀ ਮੁਕਤੀ ਕਰਾਉਣ ਤਾਂ ਜੋ ਉਹ ਜੇਤੂ ਅਮਰੀਕਨ ਫ਼ੌਜਾਂ ਉੱਤੇ ਫੁੱਲਾਂ ਦੀ ਵਰਖਾ ਕਰਕੇ ਖ਼ੁਸ਼ੀਆਂ ਪ੍ਰਾਪਤ ਕਰਨ।
ਸੰਸਾਰ ਦੀਆਂ ਕੁਲ ਅਖ਼ਬਾਰਾਂ, ਐਡੀਟੋਰੀਅਲਾਂ, ਮੁੱਖ ਲੇਖਾਂ ਅਤੇ ਟੀ.ਵੀ. ਚੈਨਲਾਂ ਨੇ ਬੁਸ਼ ਸ਼ਰਕਾਰ ਦੀ ਲਕੀਰ ਦੇ ਫ਼ਕੀਰ ਬਣ ਕੇ, ਦੁਨੀਆ ਦੇ ਬਹੁਤੇ ਲੋਕਾਂ ਨੂੰ ਉੱਲੂ ਬਣਾ ਕੇ ਆਪਣਾ ਨੈਤਿਕ ਫ਼ਰਜ਼ ਨਿਭਾਇਆ। ਜੇ ਕਿਸੇ ਥਾਂ ਲੋਕਾਂ, ਪਾਰਟੀਆਂ ਜਾਂ ਸਰਕਾਰਾਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਦੀ ਆਵਾਜ਼ ਕਿਸੇ ਮੀਡੀਆ ਰਾਹੀਂ ਸੁਣਾਈ ਨਹੀਂ ਦਿੱਤੀ।
ਮੁੱਕਦੀ ਗੱਲ ਇਕ ਜੰਗਲੀ ਸ਼ੇਰ ਨੇ ਭਬਕ ਮਾਰ ਕੇ ਇਕ ਨਿਹੱਥੇ ਲੇਲੇ ਨੂੰ ਗਲੋਂ ਫੜ ਲਿਆ ਅਤੇ ਕੇਵਲ 140 ਫ਼ੌਜੀ ਮਰਵਾ ਕੇ ਪੂਰੇ ਇਰਾਕ ਉੱਤੇ ਕਬਜ਼ਾ ਕਰ ਲਿਆ। ਬਗਦਾਦ ਵਿਚ ਤਮਾਮ ਕੇਂਦਰੀ ਮਹਿਕਮਿਆਂ ਦੀਆਂ ਇਮਾਰਤਾਂ, (ਤੇਲ ਮੰਤਰਾਲਾ ਛੱਡ ਕੇ) ਕਰੂਜ਼ ਮਿਜ਼ਾਈਲਾਂ ਦੇ ਨਾਲ ਉਡਾ ਦਿੱਤੀਆਂ। ਪੁਰਾਤਨ ਅਜਾਇਬ ਘਰਾਂ ਨੂੰ ਲੁੱਟ ਕੇ, ਪੱਛਮ ਅਤੇ ਅਮਰੀਕਾ ਦੇ ਅਜਾਇਬ ਘਰਾਂ ਦੀ ਰੌਣਕ ਵਧਾ ਦਿੱਤੀ ਗਈ।
19 ਮਾਰਚ 2003 ਨੂੰ ਹਮਲਾ ਸ਼ੁਰੂ ਹੋਇਆ ਅਤੇ ਇਕਤਾਲੀ ਦਿਨਾਂ ਦੀਆਂ ਮਾਮੂਲੀ ਝੜਪਾਂ ਦੇ ਪਿੱਛੋਂ ਈਰਾਕੀ ਫ਼ੌਜਾਂ ਨੂੰ ਹਰਾ ਕੇ ਫ਼ਤਹਿ ਦਾ ਡੰਕਾ ਵਜਾ ਦਿੱਤਾ ਗਿਆ। ਜਿੱਤ ਦਾ ਇਹ ਐਲਾਨ ਪ੍ਰਧਾਨ ਬੁਸ਼ ਨੇ ਆਪ ਕੀਤਾ।
ਉਦੋਂ ਤੋਂ ਲੈ ਕੇ ਹੁਣ ਤਕ ਛੇ ਸਾਲ ਤੋਂ ਵੱਧ ਸਮੇਂ ਵਿਚ ਅਮਰੀਕਾ ਅਤੇ ਸਾਥੀ ਦੇਸ ਈਰਾਕੀ ਭੂਤਾਂ ਪ੍ਰੇਤਾਂ ਨਾਲ ਲੜਦੇ ਆ ਰਹੇ ਹਨ, ਜਿਨ੍ਹਾਂ ਨੂੰ ਕਿਹਾ ਜਾਂਦਾ ਹੈ— ਅੱਤਵਾਦੀ, ਅਲਕਾਇਦਾ, ਬਾਗ਼ੀ, ਫਨੈਟਿਕ, ਸੁੰਨੀ, ਸ਼ੀਆ, ਲੜਾਕੂ, ਸੱਦਾਮ ਵਫ਼ਾਦਾਰ ਆਦਿ। ਜਦ ਕਿ ‘ਸਾਥੀ’ ਦੇਸ ਇਰਾਕ ਵਿਚ ਖ਼ੁਸ਼ਹਾਲੀ ਦਾ ਬੂਟਾ ਲਾਉਣ ਲਈ ਜਾਨਾਂ ਕੁਰਬਾਨ ਕਰ ਰਹੇ ਹਨ, ਉਥੇ ਇਹ ਇਰਾਕੀ ਭੂਤ-ਪ੍ਰੇਤ ਹਰ ਸਮੇਂ ਰੁਕਾਵਟਾਂ ਪਾਉਣ ਲਈ ਤਤਪਰ ਹਨ। ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤਕ 4330 ਅਮਰੀਕਨ ਫ਼ੌਜੀ ਸ਼ਹੀਦ ਹੋ ਚੁੱਕੇ ਹਨ ਅਤੇ 31446 ਬੁਰੀ ਤਰ੍ਹਾਂ ਜ਼ਖ਼ਮੀ ਅਤੇ ਅਪਾਹਜ ਹੋਣ ਕਰਕੇ ਜ਼ਿੰਦਾ ਸ਼ਹੀਦਾਂ ਦੀ ਗਿਣਤੀ ਵਿਚ ਹਨ। ‘ਸਾਥੀ’ ਦੇਸਾਂ ਨੇ ਵੀ ਯਥਾ ਸ਼ਕਤੀ ਕੁਰਬਾਨੀਆਂ ਦਿੱਤੀਆਂ ਹਨ, ਪਰ ਉਹ ਕਿਹੜੇ ਬਾਗ਼ ਦੀ ਮੂਲੀ ਹਨ ਜੋ ਗਿਣਤੀ ਵਿਚ ਆਵਣ। ਗ਼ੈਰ ਸਰਕਾਰੀ ਸੋਮੇ ਜ਼ਖ਼ਮੀਆਂ ਦੀ ਗਿਣਤੀ ਇਕ ਲੱਖ ਤੋਂ ਵੱਧ ਮੰਨਦੇ ਹਨ। ਪਰ ਸਾਨੂੰ ਤਾਂ ਅਮਰੀਕਨ ਸਰਕਾਰ ਉੱਤੇ ਵਧੇਰੇ ਇਤਬਾਰ ਕਰਨਾ ਚਾਹੀਦਾ ਹੈ, ਜਿਸ ਦਾ ਹਰ ਵਿਹਾਰ ਸੱਚਾ ਅਤੇ ਸੁੱਚਾ ਹੈ।
ਮਰਿਆ ਫ਼ੌਜੀ ਤਾਂ ਆਪ ਵੀ ਸੁਰਖਰੂ ਹੋ ਜਾਂਦਾ ਹੈ ਅਤੇ ਆਪਣੇ ਦੇਸ ਨੂੰ ਵੀ ਸੁਖੀ ਛੱਡ ਜਾਂਦਾ ਹੈ। ਪਰ ਜ਼ਖ਼ਮੀ ਫ਼ੌਜੀ ਇਕ ਵੱਡੀ ਸਿਰਦਰਦੀ ਹੈ। ਪਹਿਲਾਂ ਤਾਂ ਉਹਦੇ ਲਈ ਹੈਲੀਕਾਪਟਰ ਰਾਹੀਂ ਡਾਕਟਰੀ ਸਹਾਇਤਾ ਪੁਚਾਈ ਜਾਂਦੀ ਹੈ, ਉਸ ਤੋਂ ਤੁਰੰਤ ਪਿੱਛੋਂ ਉਹਨੂੰ ਵੱਡੇ ਅੱਡੇ ਦੇ ਹਸਪਤਾਲ ਲਿਜਾ ਕੇ ਜਾਇਜ਼ਾ ਲਿਆ ਜਾਂਦਾ ਹੈ।
ਡਾਕਟਰਾਂ ਦੀ ਪੂਰੀ ਟੀਮ ਐਮਰਜੈਂਸੀ ਓਪਰੇਸ਼ਨ ਕਰਕੇ ਉਸਦੀ ਜਾਨ ਬਚਾਉਣ ਤਕ ਹੀ ਕੰਮ ਕਰਦੀ ਹੈ, ਜਿਸ ਪਿੱਛੋਂ ਡਾਕਟਰੀ ਹਵਾਈ ਜਹਾਜ਼ ਰਾਹੀਂ ਜ਼ਖ਼ਮੀ ਨੂੰ ਜਰਮਨੀ ਲਿਜਾਇਆ ਜਾਂਦਾ ਹੈ। ਉਸ ਤੋਂ ਉਪਰੰਤ ਬੇਅੰਤ ਪੇਚੀਦਾ ਇਲਾਜਾਂ ਅਤੇ ਸਰੀਰਕ ਸਹਾਇਤਾ ਅਤੇ ਕਸਰਤਾਂ ਲਈ ਅਮਰੀਕਾ ਦੇ ਫ਼ੌਜੀ ਹਸਪਤਾਲਾਂ ਵਿਚ ਭੇਜਿਆ ਜਾਂਦਾ ਹੈ। ਜੇ ਜ਼ਖ਼ਮੀ ਫ਼ੌਜੀ ਠੀਕ ਠਾਕ ਹੋ ਜਾਵੇ ਤਾਂ ਵਾਪਸ ਮਾਰੂ ਫ਼ੌਜੀ ਮਸ਼ੀਨ ਦੇ ਪਟੇ ਉੱਤੇ ਚਾੜ੍ਹ ਕੇ ਇਰਾਕ ਜਾਂ ਅਫ਼ਗਾਨਿਸਤਾਨ ਭੇਜ ਦਿੱਤਾ ਜਾਂਦਾ ਹੈ। ਜੇ ਮੁੜ ਤਿਆਰ- ਬਰ-ਤਿਆਰ ਨਾ ਹੋ ਸਕੇ ਤਾਂ ਬੜੇ ਸੂਖ਼ਮ ਦਿਸਦੇ ਨਿਰਦਈ ਢੰਗ ਨਾਲ, ਰੁਲਦਿਆਂ ਦੇ ਕੂੜੇਦਾਨ ਨੂੰ ਸੌਂਪ ਦਿੱਤਾ ਜਾਂਦਾ ਹੈ, ਜਿਥੇ ਉਸ ਦੀ ਦੁਰਦਸ਼ਾ ਉਹ ਜਾਣਦਾ ਹੈ ਜਾਂ ਉਸ ਦਾ ਪਰਮਾਤਮਾ।
ਦੁਨੀਆ ਵਿਚ ਅਮਲ ਸ਼ਾਂਤੀ ਲਿਆਉਣ ਲਈ ਅਤੇ ਇਰਾਕ ਵਿਚ ਲੋਕਤੰਤਰ ਲਿਆਉਣ ਲਈ ਅਮਰੀਕਾ ਅਤੇ ਉਸਦੇ ਸਾਥੀ ਦੇਸਾਂ ਦੀਆਂ ਕੁਰਬਾਨੀਆਂ ਕਦੇ ਨਹੀਂ ਭੁੱਲਣਗੀਆਂ। ਆਪਣਾ ਫ਼ਰਜ਼ ਨਿਭਾਉਂਦਿਆਂ ਫ਼ੌਜੀਆਂ ਦੀਆਂ ਬੰਦੂਕਾਂ, ਤੋਪਾਂ ਅਤੇ ਹਵਾਈ ਜਹਾਜ਼ਾਂ ਕੋਲੋਂ ਬੰਬਾਰੀ ਸਮੇਂ ਕਈ ਭੁੱਲਾਂ ਹੋਈਆਂ ਹੋਣਗੀਆਂ, ਜਿਸ ਕਾਰਨ ਸ਼ਹਿਰੀਆਂ ਦੀ ਨਰਾਜ਼ਗੀ ਕਿਸੇ ਹੱਦ ਤਕ ਜਾਇਜ਼ ਹੈ । ਪਰ ਸਾਂਝੀ ਫ਼ੌਜ ਦਾ ਇਸ ਵਿਚ ਕੋਈ ਦੋਸ਼ ਨਹੀਂ। ਅਮਰੀਕਾ ਦੀ ਲੋਕਤੰਤਰ ਅਤੇ ਆਜ਼ਾਦੀ ਦੇ ਦੁਸ਼ਮਣਾਂ ਨੇ ਪਹਿਲੇ ਹੀ ਦਿਨ ਤੋਂ ਮਰੇ ਤੇ ਜ਼ਖ਼ਮੀ ਇਰਾਕੀ ਸ਼ਹਿਰੀਆਂ ਦੀ ਗਿਣਤੀ ਸ਼ੁਰੂ ਕਰ ਦਿੱਤੀ ਸੀ।
ਉਨ੍ਹਾਂ ਦੀ ਗਿਣਤੀ ਮੁਤਾਬਕ ਜੁਲਾਈ 2009 ਤਕ ਕੁੱਲ 13,39,771 ਇਰਾਕੀ ਸ਼ਹਿਰੀ ਮਾਰੇ ਜਾ ਚੁੱਕੇ ਸਨ, ਇਸ ਤੋਂ ਕਈ ਗੁਣਾਂ ਵੱਧ ਲੋਕ ਜ਼ਖ਼ਮੀ ਹੋਏ ਹਨ ਅਤੇ ਇਲਾਜ ਖੁਣੋਂ ਅਪਾਹਜ ਹਨ ਅਤੇ ਤੀਹ ਲੱਖ ਤੋਂ ਵੱਧ ਲੋਕ ਇਰਾਕ ਤੋਂ ਭੱਜ ਕੇ ਆਂਢੀ- ਗੁਆਂਢੀ ਦੇਸਾਂ ਵਿਚ ਭੱਜ ਗਏ ਹਨ। ਅਮਰੀਕਨ ਫ਼ੌਜੀ ਹਲਕੇ ਇਨ੍ਹਾਂ ਗਿਣਤੀਆਂ ਨੂੰ ਅਫ਼ਵਾਹਾਂ ਗਿਣਦੇ ਹਨ। ਭਲਾ ਉਨ੍ਹਾਂ ਦਾ ਕੋਈ ਫ਼ੌਜੀ ਇਰਾਕੀ ਸ਼ਹਿਰੀਆਂ ਨਾਲ ਇੰਜ ਕਰ ਸਕਦੈ ?
ਅਮਰੀਕਾ ਵਾਲੇ ਪਾਸਿਓਂ ਮਰਿਆਂ ਦੇ ਵਿਚ ਉਹ ਭਾੜੇ ਦੇ ਲੜਾਕੇ ਵੀ ਗਿਣਨੇ ਚਾਹੀਦੇ ਨੇ, ਜਿਨ੍ਹਾਂ ਨੂੰ ਤੀਜੀ ਦੁਨੀਆ ਦੇ ਗਰੀਬ ਦੇਸਾਂ ਵਿਚੋਂ ਭਰਤੀ ਕਰਕੇ ਜੰਗ ਦੀ ਅੱਗ ਵਿਚ ਝੋਂਕਿਆ ਹੋਇਆ ਹੈ। ਕੋਈ ਅਚੰਭਾ ਨਹੀਂ ਹੋਣਾ ਚਾਹੀਦਾ ਜੇ ਇਨ੍ਹਾਂ ਮਰਿਆਂ ਵਿਚ ਕਈ ਵਿਅਕਤੀ ਸਾਡੀ ਜਾਣ-ਪਛਾਣ ਦੇ ਵੀ ਹੋਣ।
ਜੇਕਰ ਇਤਿਹਾਦੀ ਦੇਸਾਂ ਵੱਲੋਂ ਵਧੀਆ ਤੋਂ ਵਧੀਆ ਹਥਿਆਰਾਂ ਦੀ ਵਰਤੋਂ ਹੋ ਰਹੀ ਹੈ ਤਾਂ ਇਰਾਕੀ ਗੁੰਡਿਆਂ ਅਤੇ ਅੱਤਵਾਦੀਆਂ ਨੇ ਘਟੀਆ ਜਿਹੇ ਹਥਿਆਰਾਂ ਜਿਵੇਂ ਏ.ਕੇ.ਸੰਤਾਲੀ, ਰਾਕਟ ਨੁਮਾ ਬੰਬ ਅਤੇ ਬਰੂਦੀ ਸੁਰੰਗਾਂ ਨਾਲ ਹੁੱਲੜ ਮਚਾਇਆ ਹੋਇਐ। ਫਟਦੇ ਗੋਲਿਆਂ ਦੇ ਰੌਲਿਆਂ ਨਾਲ ਮੱਖਣਾਂ ਦੇ ਪਲੇ ਹੋਏ ਤਿੰਨ ਲੱਖ ਵੀਹ ਹਜ਼ਾਰ ਅਮਰੀਕਨ ਫ਼ੌਜੀਆਂ ਦੇ ਦਿਮਾਗ਼ ਨੂੰ ਥੋੜ੍ਹੀ ਬਹੁਤ ਸੱਟ ਲੱਗੀ ਹੈ ਅਤੇ ਉਹ ਕੋਈ ਵੀ ਕੰਮ ਕਰਨ ਤੋਂ ਅਸਮਰੱਥ ਹਨ। ਇਹ ਕੋਈ ਲੜਨ ਦਾ ਤਰੀਕਾ ਨਹੀਂ । ਲੜਨਾ ਹੋਵੇ ਤਾਂ ਸਾਹਮਣੇ ਆ ਕੇ ਲੜਨ। ਦਿਮਾਗ਼ੀ ਸੱਟਾਂ ਦੀ ਫ਼ੌਜੀਆਂ ਦੀ ਗਿਣਤੀ ਅਮਰੀਕਨ ਸੋਮਿਆਂ ਵੱਲੋਂ ਹੈ। ਉਨ੍ਹਾਂ ਨੇ ਹੁਣ ਲੜਾਈ ਦੇ ਨਵੇਂ ਰਸਤੇ ਲੱਭਣੇ ਹਨ : ਬਿਨਾਂ ਪਾਇਲਟ ਦੇ ਜਹਾਜ਼ਾਂ (ਡ੍ਰੋਨ) ਨਾਲ ਹਮਲੇ ਅਤੇ ਭਾੜੇ ‘ਤੇ ਲਿਆਂਦੇ ਤੀਜੀ ਦੁਨੀਆ ਤੋਂ ਫ਼ੌਜੀਆਂ ਵਿਚ ਵਾਧਾ। ਜੈ ਹੋ।
ਯਾਦ ਕਰੀਏ-ਨਿਊਯਾਰਕ, 11 ਸਤੰਬਰ 2001
11 ਸਤੰਬਰ 2001 ਦੀ ਸਵੇਰ ਨੂੰ ਦੁਨੀਆ ਵਿਚ ਇਕ ਨਵਾਂ ਭਿਆਨਕ ਇਤਿਹਾਸ ਸਿਰਜਿਆ ਗਿਆ। ਇਕ ਮੱਛਰ ਜਹੇ ‘ਹਵਾਈ ਜਹਾਜ਼’ ਨੇ ਇਕ ‘ਚੂਲੀ ਭਰ’ ਤੇਲ ਨਾਲ ਦੁਨੀਆ ਦੀ ਅਜ਼ੀਮ-ਤਰੀਨ ਇਮਾਰਤ ‘ਵਰਲਡ ਟ੍ਰੇਡ ਸੈਂਟਰ’ ਵਿਚ ਤਬਾਹੀ ਲਿਆਉਣ ਦਾ ਸਵਿੱਚ ਦੱਬਿਆ । ਕੁਝ ਚਿਰ ਪਿੱਛੋਂ ਇਕ ਹੋਰ ਅਜੇਹਾ ਮੱਛਰ ਦੂਜੇ ਟਾਵਰ ਨੂੰ ਡੰਗ ਮਾਰ ਗਿਆ। ਬੇਅੰਤ ਕੈਮਰਿਆਂ ਨੇ ਦੂਜੇ ਹਾਦਸੇ ਨੂੰ ਫ਼ਿਲਮਾਇਆ।
ਉਸ ਦਿਨ ਰੱਬ ਨੇ ਫਿਜ਼ਿਕਸ ਦੇ ਸਾਰੇ ਕਾਨੂੰਨ ਛਿੱਕੇ ‘ਤੇ ਟੰਗ ਦਿੱਤੇ। ਜਹਾਜ਼ ਦੇ ਮਿੱਟੀ ਦੇ ਤੇਲ ਨੇ ਥੋੜ੍ਹੇ ਤਾਪਮਾਨ ਵਾਲੇ ਕਾਲੇ ਧੂੰਏਂ ਦੇ ਹੁੰਦਿਆਂ ਵੀ ਵਧੀਆ ਸਟੀਲ ਨੂੰ ਪੰਘਾਰਨਾ ਸ਼ੁਰੂ ਕੀਤਾ। ਇਮਾਰਤਾਂ ਦੀ ਇਕ-ਇਕ ਨੁੱਕਰ ਵਿਚ ਪਹੁੰਚ ਕੇ ਇਕੋ ਹੀ ਸਮੇਂ ਸਟੀਲ ਗਲਣ ਲੱਗ ਪਿਆ। ਬਿਲਡਿੰਗ ਦੇ ਧੁਰ ਅੰਦਰ ਇਕ ਸੌ ਲਿਫ਼ਟਾਂ ਦੇ ਧੁਰ ਅੰਦਰ ਵੀ ਇਹ ਕਾਰਾ ਹੋਣ ਲੱਗ ਪਿਆ। ਉਸ ਦਿਨ ਰੱਬ ਨੇ ਕਈ ਨਵੇਂ ਕਾਨੂੰਨ ਘੜ ਦਿੱਤੇ, ਜਿਨ੍ਹਾਂ ਕਾਰਨ ਜਿਥੇ ਦੋ ਲੱਖ ਟਨ ਸਟੀਲ ਨੂੰ ਯੋਜਨਾਬੱਧ ਖੋਰਾ ਲੱਗਣਾ ਸ਼ੁਰੂ ਹੋਇਆ, ਓਥੇ ਚਾਰ ਲੱਖ ਟਨ ਕੰਕਰੀਟ ਦੀਵਾਲੀ-ਬਾਰੂਦ ਵਾਂਗ ਫਟਣ ਲਈ ਤਿਆਰ ਹੋਣਾ ਸ਼ੁਰੂ ਹੋ ਗਿਆ। ਚਾਲੀ ਕੁ ਮਿੰਟਾਂ ਅੰਦਰ 112 ਮੰਜ਼ਲੀਆਂ ਇਮਾਰਤਾਂ, ਪਹਿਲਾਂ ਇਕ, ਥੋੜ੍ਹੇ ਹੀ ਸਮੇਂ ਪਿੱਛੋਂ ਦੂਜੀ, ਓਨੇ ਸਮੇਂ ਵਿਚ ਢਹਿ-ਢੇਰੀ ਹੋ ਗਈ, ਜਿੰਨੇ ਸਮੇਂ ਵਿਚ ਤੁਸਾਂ ਇਸ ਫਿਕਰੇ ਦਾ ਕੁਝ ਹਿੱਸਾ ਹੀ ਪੜ੍ਹਿਆ ਹੈ। ਸਭ ਜਾਣਦੇ ਨੇ ਜਦੋਂ ਅੱਗ ਲੱਗਦੀ ਹੈ ਤਾਂ ਲਾਟਾਂ ਨਿਕਲਦੀਆਂ ਹਨ ਅਤੇ ਨਿਕਲਦੀਆਂ ਹੀ ਰਹਿੰਦੀਆਂ ਹਨ ਅਤੇ ਸਟੀਲ ਦੀ ਇਮਾਰਤ ਇੰਜ ਨਹੀਂ ਪੰਘਰਦੀ । ਪਰ ਕੌਣ ਆਖੇ ਸਾਹਬ ਨੂੰ ਇੰਜ ਨਹੀਂ ਇੰਜ ਕਰ। ਕੱਲ੍ਹ ਨੂੰ ਜੇ ਸਾਹਬ ਸਟੋਵ ਦੇ ਉੱਤੇ ਭਾਂਡੇ ਪੰਘਾਰਨੇ ਸ਼ੁਰੂ ਕਰ ਦੇਵੇ ਤਾਂ ਅਸੀਂ ਕੀ ਕਰ ਲਵਾਂਗੇ। ਖ਼ੈਰ, ਮਰਜ਼ੀ ਸਾਹਬ ਦੀ। ਦੋਵੇਂ ਇਮਾਰਤਾਂ ਬਲਣ ਦੀ ਥਾਂ ਪਾਟਣੀਆਂ ਸ਼ੁਰੂ ਹੋ ਗਈਆਂ, ਉਪਰੋਂ ਹੇਠਾਂ ਨੂੰ ਹਰ ਇਕ ਸਕਿੰਟ ਦੇ ਵਿਚ ਗਿਆਰਾਂ ਮੰਜ਼ਲਾਂ ਪਾਟੀਆਂ, ਸਮੇਤ ਧੁਰ ਅੰਦਰ ਦੀਆਂ ਸੌ ਲਿਫ਼ਟਾਂ ਦੇ ਅਤੇ ਦਸ ਤੋਂ ਘੱਟ ਸਕਿੰਟਾਂ ਵਿਚ ਸਿੱਧੀਆਂ ਆਪਣੇ ਪੈਰਾਂ ਵਿਚ ਆ ਡਿੱਗੀਆਂ। ਪਾਟਣ ਵੇਲੇ ਦੋਹਾਂ ਇਮਾਰਤਾਂ ਦਾ ਅੱਠ ਲੱਖ ਟਨ ਕੰਕਰੀਟ ਬਰੀਕ ਧੂੜ ਬਣ ਕੇ ਕੁੱਲ ਨਿਊਯਾਰਕ ਉੱਤੇ ਛਾ ਗਿਆ ਅਤੇ ਬੇਅੰਤ ਲੋਕਾਂ ਦਾ ਸਾਹ ਘੁਟਣ ਲੱਗਾ।
ਦਾਦ ਦੇਈਏ ਅਮਰੀਕਨ ਸੀ.ਆਈ.ਏ. ਨੂੰ, ਜਿਸ ਨੂੰ 1976 ਵਿਚ ਹੀ ਇਹ ਖਦਸ਼ਾ ਸੀ ਕਿ ‘ਟਵਿਨ ਟਾਵਰ ਭਾਵ ਵਰਲਡ ਟਰੇਡ ਸੈਂਟਰ ਦੀ ਉੱਚੀ ਇਮਾਰਤ ਦੀ ਜੋੜੀ ਨੂੰ ਕਿਸੇ ਅੱਤਵਾਦੀ ਤਾਕਤਾਂ ਤੋਂ ਖ਼ਤਰਾ ਹੋ ਜਾਵੇਗਾ। ਅਮਰੀਕਾ ਦੀ ਅਤਿ ਦੂਰ- ਅੰਦੇਸ਼ੀ ਸੈਨੇਟ ਨੇ ਇਕ ਮਤਾ ਪਾਸ ਕਰਕੇ ਸੀ.ਆਈ.ਏ. ਨੂੰ ਹੁਕਮ ਦਿੱਤੇ ਕਿ ਖੋਜ ਕੀਤੀ ਜਾਵੇ ਕਿ ਮੱਧ ਏਸ਼ੀਆ ਦੇ ਅਗਵਾਕਾਰ ਕਿਵੇਂ ਹਵਾਈ ਜਹਾਜ਼ ਅਗਵਾ ਕਰਕੇ ਇਨ੍ਹਾਂ ਇਮਾਰਤਾਂ ਦੇ ਨਾਲ ਟਕਰਾ ਸਕਦੇ ਹਨ। ਇਹ ਖੋਜ ਏਸ ਲਈ ਕਰਨੀ ਸੀ ਤਾਂ ਜੋ ਇਹ ਕਾਰਾ ਹੋਣ ਤੋਂ ਹੀ ਰੋਕਿਆ ਜਾ ਸਕੇ। ਜਦੋਂ ਸੈਨੇਟ ਨੇ ਇਹ ਮਤਾ ਪਾਸ ਕੀਤਾ, ਉਦੋਂ ‘ਸੀ.ਆਈ.ਏ.’ ਦੇ ਪ੍ਰਧਾਨ ਜਾਰਜ ਬੁਸ਼ ਸੀਨੀਅਰ ਸਨ, ਜੋ ਅੱਗੇ ਜਾ ਕੇ ਦੇਸ ਦੇ ਪ੍ਰਧਾਨ ਬਣੇ ਅਤੇ ਕਲਿੰਟਨ ਪਿੱਛੋਂ ਉਨ੍ਹਾਂ ਦਾ ਬੇਟਾ ਬੁਸ਼ ਪ੍ਰਧਾਨ ਬਣਿਆ, ਜਦੋਂ 2001 ਦਾ ਕਾਰਾ ਹੋਇਆ।
ਸੀ.ਆਈ.ਏ. ਪੂਰੇ ਪੰਝੀ ਸਾਲ ਇਹ ਹਾਦਸੇ ਰੋਕਣ ਲਈ ਉਪਰਾਲੇ ‘ਲੱਭਦੀ’ ਰਹੀ, ਜਿਸ ਦੇ ਵਿਚ ਫਟਣ-ਪਦਾਰਥ ਅਤੇ ਪਾਇਲਟ ਰਹਿਤ ਜਹਾਜ਼ਾਂ ਦੇ ਨਾਲ ਵੀ ਬੇਅੰਤ ਤਜਰਬੇ ਕੀਤੇ ਗਏ। ਪੂਰੀ ਮਹਾਰਤ ਹਾਸਲ ਕਰਨ ਪਿੱਛੋਂ ਹਕੂਮਤ ਨੇ 11 ਸਤੰਬਰ 2001 ਨੂੰ ਹਾਦਸੇ ਰੋਕਣ ਦੀਆਂ ‘ਮਸ਼ਕਾਂ’ ਦਾ ਹੁਕਮ ਦਿੱਤਾ। ਦੇਸ ਦੇ ਕੁੱਲ ਹਵਾਈ ਅੱਡੇ ਹਵਾਈ ਜਹਾਜ਼ਾਂ ਤੋਂ ਖ਼ਾਲੀ ਕਰ ਦਿੱਤੇ ਗਏ। ਅੱਗ ਬੁਝਾਊ ਮਹਿਕਮਾ ਨਿਊਯਾਰਕ ਟਾਵਰਾਂ ਦੁਆਲੇ ਸੜਕਾਂ ਖ਼ਾਲੀ ਕਰਵਾ ਕੇ ਆਪਣੇ ਅਭਿਆਸ ਕਰਨ ਲੱਗ ਪਿਆ। ਮਸ਼ਕਾਂ ਦੀਆਂ ਫ਼ਿਲਮਾਂ ਵੀ ਬਣਾਈਆਂ ਗਈਆਂ। ਏਥੋਂ ਤਕ ਕਿ ਜਦੋਂ ਪਹਿਲਾ ‘ਜਹਾਜ਼’ ਇਮਾਰਤ ਨੂੰ ਵੱਜਾ ਤਾਂ ‘ਅਨਭੋਲ’ ਉਸ ਦੀ ਫ਼ਿਲਮ ਵੀ ਖਿੱਚ ਲਈ ਗਈ। ਪਰਮਾਤਮਾ ਦੇ ਰੰਗ ਵੀ ਨਿਆਰੇ ਹਨ। ਏਧਰ ਕੁਲ ਦੇਸ ਦੀ ਰੱਖਿਆ ਪ੍ਰਣਾਲੀ ਜੌੜੇ ਟਾਵਰ ਬਚਾਉਣ ਦੀਆਂ ਕਸਰਤਾਂ ਉੱਤੇ ਲੱਗੀ ਹੋਈ ਹੈ। ਐਨ ਓਸ ਸਮੇਂ ਸੱਚਮੁੱਚ ਦੇ ‘ਅਗਵਾ’ ਹੋਏ ਜਹਾਜ਼ ਇਮਾਰਤਾਂ ਦੇ ਨਾਲ ਜਾ ਟਕਰਾਏ। ਦੇਸ ਬਚਾਊ ਕਸਰਤਾਂ ਵਿਚ ‘ਰੁੱਝਿਆ’ ਹੋਣ ਕਰਕੇ ਪੂਰੀ ਤਰ੍ਹਾਂ ਨਿਹੱਥਾ ਸੀ। ਅਚਿੰਤੇ ਬਾਜ ਪੈ ਗਏ, ਦੁਨੀਆ ਦੇ ਇਤਿਹਾਸ ਉੱਤੇ ਖੂਨ ਦਾ ਧੱਬਾ ਲੱਗ ਗਿਆ।
ਕੁਦਰਤ ਨੇ ਤਾਂ ਓਸ ਦਿਨ ਅਣਹੋਣੀਆਂ ਦਾ ਰਿਕਾਰਡ ਕਾਇਮ ਕਰ ਦਿੱਤਾ। ਹਵਾਈ ਅੱਡਿਆਂ ਦੇ ਰੱਖਿਆ ਕੈਮਰਿਆਂ ਨੇ ਅਗਵਾਕਾਰਾਂ ਦੀ ਫ਼ਿਲਮ ਨਹੀਂ ਲਈ। ਉਹ ਬਿਨਾਂ ਟਿਕਟ ਜਹਾਜ਼ਾਂ ਵਿਚ ਵੜ ਗਏ। ਉਹ ਬੇਅੰਤ ਥਾਵਾਂ ਦੀਆਂ ਰੋਕਾਂ ਪਾਰ ਕਰਦੇ ‘ਅਦਿੱਖ ਇਨਸਾਨਾਂ’ ਦੇ ਵਾਂਗ ਹੱਟੇ ਕੱਟੇ ਪਾਇਲਟਾਂ ਨੂੰ ਮਾਰ ਕੇ ਆਪ ਪਾਇਲਟ ਬਣ ਗਏ। ਹਵਾਈ ਜਹਾਜ਼ਾਂ ਦੇ ਕੁੱਲ ਬਹਾਦਰ ਤੇ ਸਮਝਦਾਰ ਅਮਲੇ ਅਤੇ ਯਾਤਰੀ ਅਗਵਾਕਾਰਾਂ ਦੇ ਸਾਹਮਣੇ ਬਿੱਲੀਆਂ ਚੂਹੇ ਬਣ ਆਪਣੀ-ਆਪਣੀ ਸੀਟ ਉੱਤੇ ਬੱਝ ਗਏ। ਕਿਸੇ ਅਗਵਾਕਾਰ ਦੇ ਕੋਲ ਬੰਬ ਜਾਂ ਬੰਦੂਕ ਨਹੀਂ ਸੀ, ਬਲਕਿ ਕਥਿਤ ਗੱਤਾ ਕੱਟਣ ਵਾਲਾ ਇਕ ਚਾਕੂ ਸੀ। ਦੱਸਿਆ ਗਿਆ ਕਿ ਸਾਊਦੀ ਬਾਦਸ਼ਾਹਤ ਦੇ ਅਠਾਰਾਂ ਲੋਕਾਂ ਨੇ ਇਕੋ ਸਮੇਂ ਚਾਰ ਜਹਾਜ਼ ਅਗਵਾ ਕਰਨ ਦਾ ਇਹ ਕਾਰਾ ਕੀਤਾ। ਕੁਝ ਦਿਨਾਂ ਪਿੱਛੋਂ ਦੋ ਜਾਦੂਮਈ ਗੱਲ਼ਾਂ ਹੋਈਆਂ—ਇਕ ਹਾਈਜੈਕਰ ਦਾ ਪਾਸਪੋਰਟ ਮਲਬੇ ਦੇ ਆਸ ਪਾਸ ਲੱਭਿਆ। ਏਸੇ ਤਰ੍ਹਾਂ ਇਕ ਦੂਸਰੇ ਸਾਥੀ ਦਾ ਕ੍ਰੈਡਿਟ ਕਾਰਡ ਮਿਲ ਗਿਆ, ਜਿਸ ਦੇ ਨਾਲ ਬੈਂਕ ਦੇ ਵਿਚੋਂ ਪੈਸੇ ਕੱਢਣ ਦੀ ਵੀ ਸਫ਼ਲਤਾ ਹੋਈ। ਵਾਹ ਪਰਮਾਤਮਾ ਤੇਰੇ ਨਿਆਰੇ ਰੰਗ। ਜਿਥੇ ਸਟੀਲ ਅਤੇ ਕੰਕਰੀਟ ਦਾ ਕੁਝ ਨਹੀਂ ਰਿਹਾ, ਉਥੇ ਕਾਗ਼ਜ਼ ਅਤੇ ਪਲਾਸਟਿਕ ਦੀਆਂ ਚੀਜ਼ਾਂ ਬਚ ਰਹੀਆਂ।
ਧੂੜ ਦੇ ਬੱਦਲ ਵਿਚ ਛੋਟੇ-ਛੋਟੇ ਟਾਵਰ ਨੰਬਰ ਤਿੰਨ, ਚਾਰ, ਪੰਜ ਅਤੇ ਛੇ ਤਾਂ ਵਿਖਾਈ ਹੀ ਨਹੀਂ ਦਿੱਤੇ। ਪਰੰਤੂ ਟਾਵਰ ਨੰ. ਸੱਤ ਜੋ ਇਕ ਪੰਜਾਹ ਮੰਜ਼ਲੀ ਇਮਾਰਤ ਸੀ, ਤਿੰਨ ਘੰਟਿਆਂ ਪਿੱਛੋਂ ਮਾਮੂਲੀ ਅੱਗ ਦੇ ਨਾਲ, ਇਕਦਮ ਛੇ ਸਕਿੰਟਾਂ ਵਿਚ ਹੀ ਢਹਿ ਢੇਰੀ ਹੋ ਗਿਆ। ਐਨ ਪਹਿਲੇ ਦੋ ਟਾਵਰਾਂ ਦੇ ਵਾਂਗ । ਪਤਾ ਨਹੀਂ ਬੀ.ਬੀ.ਸੀ. ਨੂੰ ਚੌਵੀ ਮਿੰਟ ਪਹਿਲਾਂ ਕਿਵੇਂ ਪਤਾ ਲੱਗ ਗਿਆ? ਉਸ ਦੀ ਬੁਲਾਰੀ ਜਿਸ ਸਮੇਂ ਟਾਵਰ ਸੱਤ ਦੇ ਡਿੱਗਣ ਦੀ ਖ਼ਬਰ ਦੇ ਰਹੀ ਸੀ ਤਾਂ ਉਸ ਦੀ ਪਿੱਠ ਪਿੱਛੇ ਇਹ ਟਾਵਰ ਸਾਬਤ ਸਬੂਤਾ ਖੜ੍ਹਾ ਸੀ । ਉਹ ਵਿਚਾਰੀ ਤਾਂ ਉਹੋ ਕੁਝ ਬੋਲ ਰਹੀ ਸੀ, ਜਿਸ ਦਾ ਹੁਕਮ ਵਾਇਰਲੈੱਸ ਰਾਹੀਂ ਉਸਦੇ ਕੰਨਾਂ ਵਿਚ ਆ ਰਿਹਾ ਸੀ । ਉਸਦੀ ਜਾਣੇ ਬਲਾ, ਟਾਵਰ ਸੱਤ ਕਿਹੜਾ ਹੈ। ਏਸੇ ਤਰ੍ਹਾਂ ਸੀ.ਐੱਨ.ਐੱਨ. ਦੇ ਦੋ ਬੁਲਾਰੇ ਹੈੱਡ ਕਵਾਰਟਰ ਤੋਂ ਖ਼ਬਰਾਂ ਪੜ੍ਹ ਰਹੇ ਸਨ ਕਿ ਟਾਵਰ ਸੱਤ ਡਿੱਗ ਗਿਆ ਹੈ। ਇਕ ਦੂਜੇ ਵੱਲ ਵੇਖ ਕੇ ਉਨ੍ਹਾਂ ਟੈਲੀਵਿਜ਼ਨ ਵੱਲ ਇਸ਼ਾਰਾ ਕਰਦੇ ਕਿਹਾ ਕਿ ਮਿੱਟੀ ਦੇ ਬੱਦਲ ਵਿਚ ਠੀਕ ਤਰ੍ਹਾਂ ਦੱਸ ਨਹੀਂ ਸਕਦੇ। ਐਨ ਓਸੇ ਵੇਲੇ ਟਾਵਰ ਨੰ. ਸੱਤ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਡਿੱਗਿਆ ਤਾਂ ਉਨ੍ਹਾਂ ਕਿਹਾ ਕਿ ਔਹ ਵੇਖੋ, ਉਹ ਡਿੱਗ ਰਿਹਾ ਹੈ । ਬੀ.ਬੀ.ਸੀ. ਅਤੇ ਸੀ.ਐੱਨ.ਐੱਨ. ਦੀਆਂ ਖ਼ਬਰਾਂ ਇਕ ਵਾਰ ਫੇਰ ਸਾਬਤ ਕਰਦੀਆਂ ਹਨ ਕਿ ਰੱਬ ਨਾਂ ਦੀ ਸੱਚਮੁੱਚ ਕੋਈ ਚੀਜ਼ ਹੈ ਜੋ ਤੁਹਾਨੂੰ ਐਹੋ ਜਿਹੀਆਂ ਖ਼ਬਰਾਂ ਦੇਂਦੀ ਹੈ। ਜੇ ਤੁਹਾਡਾ ਜੀਅ ਚਾਹੇ ਤਾਂ ਆਪਣੀਆਂ ਅੱਖਾਂ ਖੋਲ੍ਹ ਸਕਦੇ ਹੋ। ਟਾਵਰ ਡੇਗਣ ਅਤੇ ਖ਼ਬਰਾਂ ਦੇਣ ਦੀ ਤਿਆਰੀ ਪਹਿਲਾਂ ਤੋਂ ਹੀ ਕੀਤੀ ਹੋਈ ਸੀ, ਕੇਵਲ ਪ੍ਰਸਾਰ ਸਮੇਂ ਮੇਲ ਨਹੀਂ ਖਾ ਸਕੇ।
ਜੋ ਲੋਕ ਪਹਿਲੇ ਦੋ ਟਾਵਰਾਂ ਦੇ ਅੰਦਰ ਮਾਰੇ ਗਏ, ਉਨ੍ਹਾਂ ਦੀ ਗੱਲ ਮੈਂ ਏਥੇ ਨਹੀਂ ਕਰ ਰਿਹਾ। ਤਿੰਨਾਂ ਟਾਵਰਾਂ ਦੇ ਬੇਅੰਤ ਮੋਟੇ ਗਾਡਰ ਐਸ ਤਰੀਕੇ ਨਾਲ ਟੁੱਟੇ ਕਿ ਹਰ ਇਕ ਦੀ ਲੰਬਾਈ 30 ਫੁੱਟ ਸੀ। ‘ਦੇਵਨੇਤ’ ਨਾਲ ਰੱਖਿਆ ਦੀ ਮਸ਼ਕ ਦੇ ਵਿਚ ਓਥੇ ਟਰੱਕ-ਟ੍ਰੇਲਰ ਵੀ ਮੌਜੂਦ ਸਨ ਅਤੇ ਉਨ੍ਹਾਂ ਦੀ ਬਣਤਰ 30 ਫੁੱਟ ਦੇ ਗਾਰਡਰ ਚੁੱਕਣ ਲਈ ਹੀ ਬਣੀ ਸੀ। ਚੌਵੀ ਘੰਟਿਆਂ ਤੋਂ ਪਹਿਲਾਂ ਪਹਿਲਾਂ, ਮਲਬੇ ਤੋਂ ਨਿਕਲੇ ਗਾਡਰ ਸੈਂਕੜੇ ਹੀ ਟਰੱਕਾਂ ਨੇ ਢੋਣੇ ਸ਼ੁਰੂ ਕਰ ਦਿੱਤੇ । ਇਹ ਕੰਮ ਓਦੋਂ ਤਕ ਨਹੀਂ ਰੁਕਿਆ, ਜਦੋਂ ਤਕ ਇਹ ਜਗ੍ਹਾ ਸਫ਼ਾ ਚੱਟ ਨਹੀਂ ਹੋ ਗਈ। ਭਾਵ ਇਸ ਸੰਗੀਨ ਜੁਰਮ ਦੀ ਤਫ਼ਤੀਸ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਏਸ ਦਾ ਖੁਰਾ ਖੋਜ ਮਿਟਾ ਦਿੱਤਾ ਗਿਆ।
ਇਹ ਚਾਰ ਲੱਖ ਟਨ ਸਟੀਲ ਗਿਆ ਕਿਥੇ ? ਜਾਪਦੈ ਕਿ ਇਹ ਪਹਿਲਾਂ ਮੱਧ ਏਸ਼ੀਆ ਦੀ ਕਿਸੇ ਬੰਦਰਗਾਹ ਵਿਚ ਗਿਆ। ਹੋ ਸਕਦਾ ਹੈ ਓਥੋਂ ਕਈ ਦੇਸਾਂ ਵਿਚ ਵੇਚਿਆ ਗਿਆ ਹੋਵੇ। ਮੂੰਹ ਜ਼ਬਾਨੀ ਪਤਾ ਲੱਗਾ ਹੈ ਕਿ ਉਸ ਦਾ ਕੁਝ ਹਿੱਸਾ ਪੰਜਾਬ ਵਿਚ ਮੰਡੀ ਗੋਬਿੰਦਗੜ੍ਹ ਵਿਚ ਢਾਲ ਕੇ ਕਿਸੇ ਨਾ ਕਿਸੇ ਕੰਮ ਲਗਾ ਦਿੱਤਾ ਗਿਆ । ਏਸ ਤਰ੍ਹਾਂ ਸਾਡਾ ਪੰਜਾਬ ਵੀ ਅਨੋਖੇ ਢੰਗ ਨਾਲ ਨਿਊਯਾਰਕ ਦੇ ਜੌੜੇ ਟਾਵਰਾਂ ਨਾਲ ਸੰਬੰਧਤ ਹੋ ਗਿਆ।
ਅਮਨ ਪਸੰਦ ਦੁਨੀਆ ਦੀ ਆਤੰਕਵਾਦ ਦੇ ਨਾਲ ਮੁੱਠ-ਭੇੜ ਦੀ ਕਹਾਣੀ ਬਹੁਤ ਲੰਮੀ ਅਤੇ ਪੇਚੀਦਾ ਹੈ। ਜਿਸ ਦੀ ਤੀਜੀ ਅੱਖ ਖੁੱਲ੍ਹ ਗਈ, ਉਸ ਨੂੰ ਝੱਟ ਹੀ ਸਮਝ ਆ ਜਾਣੀ ਹੈ।
ਜੰਗ ਦੀਆਂ ਮਹਾਨ ਪ੍ਰਾਪਤੀਆਂ
ਇਕ ਪ੍ਰੈਸ ਵਾਲੇ ਨੇ ਪ੍ਰਧਾਨ ਬੁਸ਼ ਉੱਤੇ ਨਿਸ਼ਾਨਾ ਬੰਨ੍ਹ ਕੇ ਆਪਣੇ ਛਿੱਤਰ ਵਗਾਹ ਕੇ ਮਾਰੇ। ਇਸ ਜੁਰਮ ਲਈ ਉਸ ਨੂੰ ਤਿੰਨ ਸਾਲ ਦੀ ਸਜ਼ਾ ਹੋ ਗਈ। ਵਿਚਾਰੇ ਬੁਸ਼ ਨੂੰ ਤਾਂ ਕੁਝ ਵੀ ਨਹੀਂ ਮਿਲਿਆ। ਉਸ ਨੇ ਕਿੰਨੀ ਮਿਹਨਤ ਨਾਲ ਇਰਾਕ ਲਈ ਜੰਗ ਘੜੀ, ਪੂਰੇ ਦੇਸ ਨੂੰ ਤਹਿਸ-ਨਹਿਸ ਕਰ ਦਿੱਤਾ, ਲੜਨ ਲਈ ਇਰਾਕੀ ਫ਼ੌਜ ਨਹੀਂ ਲੱਭੀ ਤਾਂ ਮਸਾਂ ਚੌਦਾਂ ਕੁ ਲੱਖ (ਜਿੰਨੀ ਅੱਜ ਅੰਮਿ੍ਤਸਰ ਸ਼ਹਿਰ ਦੀ ਵੱਸੋਂ ਹੈ) ਸ਼ਹਿਰੀਆਂ ਨੂੰ ਪ੍ਰਭੂ ਚਰਨਾਂ ਵਿਚ ਭੇਜ ਸਕਿਆ। ਪੰਜਾਹ ਲੱਖ ਲੋਕਾਂ ਨੂੰ ਘਰੋਂ ਬੇਘਰ ਕਰਕੇ, ਇਕ ਦੂਜੇ ਦੇ ਕੋਲ ਜਾ ਕੇ ਰਲ-ਮਿਲ ਕੇ ਰਹਿਣ ਦੀ ਜਾਚ ਸਿਖਾਈ, ਤੀਹ ਲੱਖ ਸ਼ਹਿਰੀਆਂ ਨੂੰ ਆਂਢੀ-ਗੁਆਂਢੀ ਦੇਸਾਂ ਨਾਲ ਰਿਸ਼ਤੇ ਗੰਢਣ ਲਈ ਓਥੇ ਚਲੇ ਜਾਣ ਲਈ ਮਜਬੂਰ ਕੀਤਾ। ਇਰਾਕ ਦੀਆਂ ਯੂਨੀਵਰਸਿਟੀਆਂ, ਹਸਪਤਾਲਾਂ, ਸਾਇੰਸ ਅਦਾਰਿਆਂ ਵਿਚੋਂ ਚੁਣ-ਚੁਣ ਕੇ ਸੋਚ ਸਕਣ ਵਾਲਿਆਂ ਦਾ ਮਨੁੱਖੀ ਜਾਮਾ ਖ਼ਤਮ ਕਰਕੇ ਫ਼ਰਿਸ਼ਤੇ ਬਣਾਇਆ । ਸਾਰੇ ਇਰਾਕ ਦੀ ਸੇਵਾ ਸੰਭਾਲ ਅਤੇ ਰੱਖਿਆ ਆਦਿ ਲਈ ਆਪਣੇ ਦੇਸ ਦੀ ਕੁੱਲ ਫ਼ੌਜ ਦੀਆਂ ਸੇਵਾਵਾਂ ਅਰਪਨ ਕਰਨ ਦਾ ਕਾਰਜ ਸੰਪੰਨ ਕੀਤਾ। ਏਨੇ ਮਹਾਨ ਕੰਮਾਂ ਲਈ ਬੁਸ਼ ਨੂੰ ਕੁਝ ਵੀ ਨਹੀਂ ਮਿਲਿਆ। ਵਿਚਾਰਾ ਆਪਣਾ ਅੱਠ ਸਾਲਾ ਕੰਮ ਆਪਣੇ ਆਉਣ ਵਾਲੇ ਸਾਥੀ ਓਬਾਮਾ ਦੇ ਹਵਾਲੇ ਅਧੂਰਾ ਛੱਡ ਗਿਆ। ਪ੍ਰਧਾਨ ਬੁਸ਼ ਦਾ ਨਾਂ ਵੀ ਉਨ੍ਹਾਂ ਪ੍ਰਧਾਨਾਂ ਦੇ ਨਾਲ-ਨਾਲ ਲਿਖਿਆ ਗਿਆ, ਜਿਨ੍ਹਾਂ ਨੇ ਕੋਰੀਆ ਦੀ ਜੰਗ, ਵੀਅਤਨਾਮ ਦੀ ਜੰਗ, ਅਫ਼ਗਾਨਿਸਤਾਨ ਦੀ ਜੰਗ, ਕੋਸੋਵੋ ਦੀ ਜੰਗ ਆਦਿ ਕਰ ਕੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚ ਆਪਣੇ ਨਾਂ ਉੱਕਰੇ ।
ਸ਼ਾਬਾਸ਼ ਬਈ ਸਾਡੀਆਂ ਅਖ਼ਬਾਰਾਂ, ਮੈਗ਼ਜ਼ੀਨਾਂ ਅਤੇ ਟੀ.ਵੀ. ਚੈਨਲਾਂ ਦੇ ਜੋ ਖ਼ਾਸ ਤੌਰ ’ਤੇ ਪਿਛਲੇ ਨੌਂ ਸਾਲਾਂ ਤੋਂ ਸੱਚਾਈ ਦਾ ਸਾਥ ਦੇਂਦਿਆਂ ਪ੍ਰਧਾਨ ਬੁਸ਼, ਉਸਦੀ ਸਰਕਾਰ ਅਤੇ ਉਸ ਦੀਆਂ ਫ਼ੌਜਾਂ ਦੀਆਂ ਸਰਗਰਮੀਆਂ ਨੂੰ ਸਹੀ ਢੰਗ ਨਾਲ ਬਿਆਨ ਕਰਦੀਆਂ ਆ ਰਹੀਆਂ ਹਨ। ਬੁਸ਼ ਸਰਕਾਰ ਨੇ ਆਪਣੇ ਵੱਲੋਂ ਪੂਰੀ ਖ਼ਬਰਦਾਰੀ ਰੱਖਦਿਆਂ ਹੋਇਆਂ, ਏਥੋਂ ਬੇਅੰਤ ਪੱਤਰਕਾਰ ਵੀਰਾਂ ਨੂੰ ਆਪਣੇ ਦੇਸ ਵਿਚ ਸੈਰ ਸਪਾਟੇ ਅਤੇ ਹੋਰ ਸਿਖਲਾਈ ਲਈ ਬੁਲਾ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਹੈ। ਜਿਹੜੇ ਵੀ ਪੱਤਰ ਨਵੀਸ ਟੂਰ ਲਗਾ ਕੇ ਆਉਂਦੇ ਹਨ, ਉਨ੍ਹਾਂ ਦੀ ਕਲਮ ਪਹਿਲਾਂ ਨਾਲੋਂ ਵਧੀਕ ਸ਼ਕਤੀਸ਼ਾਲੀ ਹੋ ਕੇ ਬੁਸ਼ ਦੇਸ ਦੀ ਅਮਨ-ਨੀਤੀਆਂ ਦੀ ਸ਼ਲਾਘਾ ਕਰਦੀ ਹੈ ਅਤੇ ਉਸਦੇ ਬੇਨਾਮ ਵਿਰੋਧੀਆਂ ਦੇ ਪਰਖਚੇ ਉਡਾਉਂਦੀ ਹੈ। ਅਸੀਂ ਪੜ੍ਹਦੇ ਆ ਰਹੇ ਹਾਂ ਕਿ ਇਨਸਾਨ ਦੀ ਹੈਰਾਨਕੁੰਨ ਤਰੱਕੀ ਲਈ ਜ਼ਿੰਮੇਵਾਰ ਹਨ ਜੰਗਾਂ ਅਤੇ ਜੰਗਾਂ ਦੀਆਂ ਤਿਆਰੀਆਂ। ਬੇਅੰਤ ਖੋਜਾਂ ਵਿਚੋਂ ਕਈ ਖੋਜਾਂ ਸ਼ਹਿਰੀਆਂ ਦੇ ਕੰਮ ਆ ਕੇ ਜ਼ਿੰਦਗੀ ਵਿਚ ਇਨਕਲਾਬ ਲੈ ਆਉਂਦੀਆਂ ਹਨ।
ਅੱਜ ਕੱਲ੍ਹ ਦੀਆਂ ਜੰਗਾਂ ਲਈ ਜ਼ਰੂਰੀ ਹੈ ਕਿ ਜੰਗ ਛੇੜਨ ਲਈ ਕੋਈ ਪੁਖਤਾ ਬਹਾਨਾ ਘੜਿਆ ਜਾਵੇ ਅਤੇ ਉਸ ਬਹਾਨੇ ਨੂੰ ਸਾਰੇ ਜਗਤ ਵਿਚ ਪਰਵਾਨ ਚੜ੍ਹਾਉਣ ਲਈ ਕੁਲ ਦੁਨੀਆ ਦੇ ਮੀਡੀਆ ਭਾਵ ਅਖ਼ਬਾਰਾਂ ਅਤੇ ਟੀ.ਵੀ. ਨੂੰ ਬਾਖ਼ੂਬੀ ਵਰਤਿਆ ਜਾਵੇ । ਖ਼ਬਰਾਂ ਖਿਲਾਰਨ ਅਤੇ ਉਭਾਰਨ ਉੱਤੇ ਪੂਰੀ ਜਕੜ ਹੋਵੇ। ਸਾਡੇ ਦੇਸ ਦੀਆਂ ਸਾਰੀਆਂ ਚੈਨਲਾਂ ਨੂੰ ਪੂਰੀ ਆਜ਼ਾਦੀ ਰਹੀ ਹੈ ਕਿ ਉਹ ਜਦੋਂ ਲੋੜ ਪਵੇ, ਵਰਤ ਲਈਆਂ ਜਾਣ। ਕਈ ਚੈਨਲਾਂ ਤਾਂ ਦੇਸੀ ਹੋ ਕੇ ਵੀ ਨਾਂ ਬਾਹਰ ਦੇ ਵਰਤਦੀਆਂ ਹਨ—ਇਹ ਤਾਂ ਦੋਸਤੀ ਦੀ ਨਿਸ਼ਾਨੀ ਹੈ, ਗ਼ੁਲਾਮੀ ਦੀ ਨਹੀਂ ! ਬਹਾਨੇ ਏਹੋ ਜਹੇ ਹੋਣੇ ਚਾਹੀਦੇ ਹਨ ਕਿ ਆਪਣੇ ਘਰ ਦੇ ਅੰਦਰ ਵੀ ਪਰਵਾਨ ਹੋਣ, ਏਸੇ ਲਈ ਦਿਨ ਰਾਤ ਇਹ ਪ੍ਰਾਪੇਗੰਡਾ ਚੱਲਦਾ ਰਹਿਣਾ ਚਾਹੀਦਾ ਹੈ। ਕਰੀਬ ਅੱਧੀ ਸਦੀ ਪਹਿਲਾਂ ਇਹ ਕਿਹਾ ਗਿਆ ਸੀ ਕਿ ਅਮਰੀਕਾ ਦੇਸ ਨੂੰ ਕਮਿਊਨਿਜ਼ਮ ਤੋਂ ਖ਼ਬਰਾ ਹੈ। ਏਸ ਲਈ ਬੇਅੰਤ ਜਾਣੀਆਂ-ਪਛਾਣੀਆਂ ਨਿਰਦੋਸ਼ ਸ਼ਖ਼ਸੀਅਤਾਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ, ਸਾਰੇ ਦੇਸ ਨੂੰ ਡਰ ਦਾ ਤੇਈਆ ਤਾਪ ਚੜ੍ਹ ਜਾਂਦਾ ਹੈ । ਜਿਗਰੀ ਦੋਸਤ ਆਪੋ ਵਿਚ ਖ਼ਿਆਲ ਵਟਾਂਦਰਾ ਕਰਨ ਤੋਂ ਡਰਨ ਲੱਗ ਪੈਂਦੇ ਹਨ । ਇਸ ਮਾਹੌਲ ਵਿਚ ਹੀ ਕੋਰੀਆ ਦੀ ਜੰਗ ਸ਼ੁਰੂ ਕੀਤੀ ਜਾਂਦੀ ਹੈ। ਫਿਰ ਵੀਅਤਨਾਮ ਵਿਚ ਜੰਗ ਚਾਲੂ ਕੀਤੀ ਜਾਂਦੀ ਹੈ। ਇਨ੍ਹਾਂ ਜੰਗਾਂ ਵਿਚ ਬੇਅੰਤ ਬੁਸ਼-ਦੇਸ ਦੇ ਲੋਕ ਸ਼ਹੀਦ ਜਾਂ ਜ਼ਖ਼ਮੀ ਹੋ ਜਾਂਦੇ ਹਨ। ਕੋਰੀਆ ਦੇ ਤੀਹ ਲੱਖ (ਇਕ ਤਿਹਾਈ ਆਬਾਦੀ) ਅਤੇ ਵੀਅਤਨਾਮ ਦੇ ਪੈਂਤੀ ਲੱਖ ਲੋਕ ਤਾਂ ਮਰ ਕੇ ਨਰਕਾਂ ਵਿਚ ਚਲੇ ਗਏ ਹੋਣਗੇ ! ਕੀੜਿਆਂ ਮਕੌੜਿਆਂ ਲਈ ਹੋਰ ਕਿਹੜੀ ਥਾਂ ਹੈ ?
ਕੋਰੀਆ ਅਤੇ ਵੀਅਤਨਾਮ ਦੀਆਂ ਜੰਗਾਂ ਵੇਲੇ ਇਕ ਵੱਡੀ ਗ਼ਲਤੀ ਹੋ ਗਈ। ਅਸੂਲ ਹੈ ਕਿ ਹਮਲਾ ਓਸ ਦੇਸ ਉੱਤੇ ਕੀਤਾ ਜਾਵੇ ਜੋ ਅੱਤ ਕਮਜ਼ੋਰ ਅਤੇ ਯਤੀਮ ਜਿਹਾ ਹੋਵੇ ਅਤੇ ਜਿਸ ਦੀ ਮਦਦ ਉੱਤੇ ਕੋਈ ਧਿਰ ਨਾ ਉਤਰੇ। ਇਹ ਅਸੂਲ ਬੇਅੰਤ ਵਾਰ ਛੋਟੇ ਮੁਲਕਾਂ ਉੱਤੇ ਵਰਤਿਆ ਗਿਆ ਹੈ ਅਤੇ ਸਦਾ ਕਾਮਯਾਬੀ ਰਹੀ ਹੈ। ਪਰ ਕੋਰੀਆ ਅਤੇ ਵੀਅਤਨਾਮ ਦੀ ਵਾਰੀ ਰੂਸ ਅਤੇ ਚੀਨ ਦੀ ਮਦਦ ਨਾਲ ‘ਇਤਿਹਾਦੀ’ ਅਤੇ ‘ਆਜ਼ਾਦੀ ਅਤੇ ਖ਼ੁਸ਼ਹਾਲੀ’ ਦੀਆਂ ਫ਼ੌਜਾਂ ਨੇ ਬਹੁਤ ਮਾਰ ਖਾਧੀ। ਕਿਥੇ ਸਮੁੰਦਰੋਂ ਪਾਰ ਤੋਂ ਆ ਕੇ ਕਿਸੇ ਦੇ ਘਰ ਅੰਦਰ ਵੜ ਕੇ ਲੜਾਈ ਲੜੀ। ਅੰਦਰਲਿਆਂ ਲਈ ਤਾਂ ਲੜ ਮਰਨ ਤੋਂ ਸਿਵਾ ਕੋਈ ਚਾਰਾ ਨਹੀਂ ਸੀ। ਕੋਰੀਆ ਵਿਚ ਤਾਂ ਜੰਗਬੰਦੀ ਹੋ ਗਈ, ਜਿਥੇ ਸਮੁੰਦਰੋਂ ਪਾਰੋਂ ਆਏ ਅਮਰੀਕਨ ਝੰਡਾ ਬਰਦਾਰ ਅੱਜ 56 ਸਾਲ ਪਿੱਛੋਂ ਵੀ ਤਿਆਰ-ਬਰ-ਤਿਆਰ ਫ਼ੌਜੀ ਅੱਡਿਆਂ ਵਿਚ ਡਟੇ ਹੋਏ ਹਨ, ਮਾਨੋ ਇਤਿਹਾਸ ਇਕ ਥਾਂ ਪੱਥਰ ਵਾਂਗ ਜੰਮ ਗਿਆ ਹੈ। ਇਸ ਮੁਹਾਜ਼ ਨੂੰ ਗਰਮਾਉਣ ਲਈ ਬਾਰ-ਬਾਰ ਜਤਨ ਕੀਤੇ ਜਾ ਰਹੇ ਹਨ ਕਿਉਂਕਿ ਉਤਰ ਕੋਰੀਆ ਨੂੰ ਇਕ ਬਦ-ਨਿਜ਼ਾਮ ਅਤੇ ਦੁਨੀਆ ਲਈ ਖ਼ਤਰਾ ਦੱਸਿਆ ਜਾ ਰਿਹਾ ਹੈ। ਕੁਲ ਦੁਨੀਆ ਦਾ ਮੀਡੀਆ ਇਕ ਜ਼ਬਾਨ ਬੋਲ ਰਿਹਾ ਹੈ ਕਿਉਂਕਿ ਉਸ ਨੂੰ ਕੰਟਰੋਲ ਕਰਨ ਵਾਲਾ ਵੀ ਇਕੋ ਹੀ ਕੇਂਦਰ ਹੈ।
ਵੀਅਤਨਾਮ ਦੀ ਜੰਗ ਦਾ ਮੈਚ ਫ਼ੈਸਲਾਕੁੰਨ ਰਿਹਾ। ਬੁਸ਼-ਦੇਸ ਅੰਤ ਨੂੰ ਸਿਰ ਉੱਤੇ ਪੈਰ ਰੱਖ ਕੇ ਇਕ-ਇਕ ਸਿਪਾਹੀ ਨੂੰ ਹੈਲੀਕਾਪਟਰ, ਹਵਾਈ ਜਹਾਜ਼ ਅਤੇ ਸਮੁੰਦਰ ਬੇੜੇ ਦੀ ਮਦਦ ਨਾਲ ਕੱਢ ਕੇ ਲੈ ਗਿਆ। ਮੀਡੀਆ ਨੇ ਇਸ ਵਾਪਸੀ ਨੂੰ ਵੀ ਇਕ ਫਤਿਹ ਦੇ ਰੂਪ ਵਿਚ ਵਿਖਾਇਆ ਕਿਉਂਕਿ ਕਮਿਊਨਿਜ਼ਮ ਨੂੰ ਵੀਅਤਨਾਮ ਵਿਚ ਠੋਕ ਦਿੱਤਾ ਗਿਆ ਤਾਂ ਜੋ ਕਿਧਰੇ ਉਹ ਆਪਣੇ ਦੇਸ ਵਿਚ ਨਾ ਆ ਵੜੇ।
ਇਨਸਾਨੀ ਤਰੱਕੀ ਨੂੰ ਜਾਰੀ ਰੱਖਦਿਆਂ ਹੋਇਆਂ ਹਮਲੇ ਦੀ ਵਿਧੀ ਅਤੇ ਅੰਤਮ ਨਿਸ਼ਾਨੇ ਸੋਧ ਲਏ ਗਏ। ਜ਼ਾਹਰ ਹੈ ਹਮਲਾ ਤਾਂ ਉਸ ਉੱਤੇ ਹੋਵੇਗਾ, ਜਿਥੇ ਕਬਜ਼ਾ ਜਾਂ ਕੰਟਰੋਲ ਕੀਤਿਆਂ ਕੋਈ ਫ਼ੌਜੀ ਅਹਿਮੀਅਤ ਦੀ ਪਹਿਲ ਮਿਲਦੀ ਹੋਵੇ ਜਾਂ ਕੋਈ ਵੱਡਾ ਆਰਥਕ ਲਾਭ ਆਪਣੀਆਂ ਕੰਪਨੀਆਂ ਨੂੰ ਮਿਲਦਾ ਹੋਵੇ ਅਤੇ ਜਾਂ ਫਿਰ ਅਜੇਹੇ ਕਦਮ ਦੇ ਨਾਲ ਅੰਤਮ ਦੁਸ਼ਮਣ ਰੂਸ ਅਤੇ ਚੀਨ ਦੀਆਂ ਜੜ੍ਹਾਂ ਕੱਟੀਂਦੀਆਂ ਹੋਣ। ਹਮਲਾ ਉਥੇ ਕਰਨਾ ਹੈ ਜਿਥੋਂ ਵਾਪਸ ਨਾ ਆਉਣਾ ਹੋਵੇ। ਉਥੋਂ ਦੇ ਸਮਾਜ ਅਤੇ ਸਰਕਾਰ ਨੂੰ ਤੋੜ- ਭੰਨ ਕੇ ਨਵਾਂ ਆਜ਼ਾਦ ਢਾਂਚਾ ਬਣਾਉਣਾ ਹੈ। ਜਿਥੋਂ ਦੀ ਸਰਕਾਰ ਅਤੇ ਨੀਤੀਆਂ ਆਪਣੀ ਮੁੱਠੀ ਵਿਚ ਹੋਣ ਅਤੇ ਜਿਸ ਦੇਸ ਵਿਚ ਪਰਪੱਕ ਵਿਸ਼ਾਲ ਫ਼ੌਜੀ ਅੱਡੇ ਬਣਾਏ ਜਾਣ। ਇਹ ਅੱਡੇ ਏਨੇ ਵੱਡੇ ਹਨ, ਜਿਨ੍ਹਾਂ ਦੀ ਕਲਪਨਾ ਸਾਡੇ ਜੇਹੀ ਮਾਮੂਲੀ ਦਿਮਾਗ਼ਾਂ ਤੋਂ ਬਾਹਰ ਹੈ। ਹਥਿਆਰਾਂ ਦੇ ਜ਼ਖ਼ੀਰੇ, ਫ਼ੌਜੀਆਂ ਲਈ ਏਅਰ ਕੰਡੀਸ਼ਨ ਘਰ, ਹੈਲੀਕਾਪਟਰ ਟੈਂਕਾਂ ਅਤੇ ਬਿਨਾਂ ਪਾਇਲਟ‘ਪ੍ਰੇਡੇਟਰ’ ਹਵਾਈ ਜਹਾਜ਼ਾਂ ਨਾਲ ਲੈਸ, ਹਵਾਈ ਪਟੜੀਆਂ ਅਤੇ ਜ਼ਿੰਦਗੀ ਦੇ ਕੁੱਲ ਐਸ਼ੋ ਆਰਾਮ ਦੇ ਅੱਡੇ, ਜਿਥੇ ਓਸ ਦੇਸ ਦੀਆਂ ਔਰਤਾਂ ਅਤੇ ਜਵਾਨ ਕੁੜੀਆਂ ਚੁੱਕ ਲਿਆਂਦੀਆਂ ਜਾਂਦੀਆਂ ਹਨ । ਉਸ ਦੇਸ ਦੇ ਕਾਨੂੰਨ ਬੁਸ਼-ਦੇਸ ਦੇ ਵਾਸੀਆਂ ਉੱਤੇ ਲਾਗੂ ਨਹੀਂ ਹੁੰਦੇ।
ਜ਼ਿਆਦਾ ਕੀ ਕਹਿਣਾ ਹੈ, ਬੁਸ਼-ਦੇਸ ਵੱਲੋਂ ‘ਆਜ਼ਾਦ ਦੁਨੀਆ’ ਦੀਆਂ ਵੰਨਗੀਆਂ ਇਨ੍ਹਾਂ ਇਤਿਹਾਸਕ ਅੱਡਿਆਂ ਦੀ ਸ਼ਕਲ ਵਿਚ ਰਹਿੰਦੀ ਦੁਨੀਆ ਤਕ ਰਹਿਣ ਲਈ ਬਣਾਈਆਂ ਗਈਆਂ ਹਨ। ਪਰ ਇਤਿਹਾਸਕ ਕੰਮ ਇਕ ਨਾ ਇਕ ਦਿਨ ਸਾਡੇ ਦੇਸ ਵਿਚ ਵੀ ਹੋਣ ਦਾ ਡਰ ਹੈ। ਪਰਮਾਤਮਾ ਜ਼ੋਰਾਵਰ ਨੂੰ ਬੇਸ਼ੱਕ ਹੋਰ ਜ਼ੋਰ ਜਬਰਦਸਤੀ ਬਖ਼ਸ਼ੇ, ਪਰ ਸਾਨੂੰ ਥੋੜ੍ਹੀ ਬਹੁਤ ਸੋਝੀ ਵੀ।
ਆਮੀਨ !
ਮਹਾਂ ਸ਼ਕਤੀ ਬਣਨ ਵੱਲ
ਇਸ ਸਮੇਂ ਭਾਰਤ ਦੀ ਆਬਾਦੀ 114 ਕਰੋੜ ਤੋਂ ਕਿਤੇ ਉਪਰ ਵਧਦੀ ਜਾ ਰਹੀ ਹੈ। ਵੋਟ ਦੀ ਸਿਆਸਤ ਕਾਰਨ ਸਭ ਸਿਆਸੀ ਪਾਰਟੀਆਂ ਨੇ ਇਸ ਵਿਸ਼ੇ ਉੱਪਰ ਬੋਲਣਾ ਹੀ ਬੰਦ ਕਰ ਦਿੱਤਾ ਹੈ। ਨੋਬੇਲ ਪੁਰਸਕਾਰ ਜੇਤੂ ਅਮਿਤਯ ਸੇਨ ਮੁਤਾਬਕ ਸਿੱਖਿਆ ਅਤੇ ਸਿਹਤ ਨੂੰ ਪਹਿਲ ਦੇ ਕੇ ਹੀ ਕੋਈ ਦੇਸ ਤਰੱਕੀ ਦੇ ਰਾਹ ‘ਤੇ ਚੱਲਦਾ ਹੈ।
ਵਿੱਤ ਮੰਤਰਾਲੇ ਦੀ ਕੁਰਸੀ ਸਭ ਤੋਂ ਤੱਤੀ ਹੈ। ਸਮੱਸਿਆ ਭਰੇ ਦੇਸ ਨੂੰ ਚਲਾਉਣ ਲਈ ਬੇਅੰਤ ਪੈਸੇ ਦੀ ਲੋੜ ਹੈ । ਸਾਡੇ ਦੇਸ ਦਾ ਕੁੱਲ ਬਜਟ ਕਰੀਬ 60 ਬਿਲੀਅਨ ਡਾਲਰ ਦੇ ਬਰਾਬਰ ਹੈ। ਇਕ ਬਿਲੀਅਨ ਡਾਲਰ 5000 ਕਰੋੜ ਰੁਪਏ ਦੇ ਬਰਾਬਰ ਹੁੰਦਾ ਹੈ। ਬਿਲੀਅਨ ਅਤੇ ਡਾਲਰ ਲਫ਼ਜ਼ਾਂ ਦੀ ਵਰਤੋਂ ਏਸ ਲਈ ਠੀਕ ਰਹਿੰਦੀ ਹੈ ਕਿ ਦੂਜੇ ਦੇਸਾਂ ਦੇ ਨਾਲ ਟਾਕਰਾ ਕਰਨਾ ਸੌਖਾ ਰਹਿੰਦਾ ਹੈ।
ਕਿਸੇ ਦੇਸ ਦੀ ਸ਼ਕਤੀ ਦੋ ਢੰਗਾਂ ਨਾਲ ਮਾਪੀ ਜਾ ਸਕਦੀ ਹੈ—ਮਾਇਕ ਸ਼ਕਤੀ ਅਤੇ ਫ਼ੌਜੀ ਸ਼ਕਤੀ। ਸਾਡੇ 60 ਬਿਲੀਅਨ ਡਾਲਰ ਦੇ ਬਜਟ ਵਿਚੋਂ 19 ਬਿਲੀਅਨ ਡਾਲਰ ਫ਼ੌਜੀ ਤਾਕਤ ਬਣਾਈ ਰੱਖਣ ਲਈ ਇਸ ਸਾਲ ਵਰਤਿਆ ਜਾਵੇਗਾ । ਬਾਕੀ ਦਾ ਪੈਸਾ ਸਰਕਾਰੀ ਮਸ਼ੀਨ ਨੂੰ ਚਲਾਉਣ, ਵਧਾਉਣ ਅਤੇ ਦੇਸ ਦੇ ‘ਵਿਕਾਸ’ ਉੱਤੇ ਲਾਇਆ ਜਾਵੇਗਾ। ਪ੍ਰਤੀ ਭਾਰਤੀ ਕਰੀਬ 520 ਡਾਲਰ ਦਾ ਬਜਟ ਹੈ। ਰੱਖਿਆ ਅਤੇ ਸਰਕਾਰੀ ਮਸ਼ੀਨ ਦੀਆਂ ਤਨਖਾਹਾਂ, ਬਜਟ ਦਾ ਬਹੁਤ ਵੱਡਾ ਹਿੱਸਾ ਚੂਸ ਲੈਂਦੀਆਂ ਹਨ। ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ, ਬਜਟ ਅਜਿਹੀ ਵੰਡ ਲਈ ਮਜਬੂਰ ਹੈ। ਪੰਜਾਬ ਦਾ ਬਜਟ ਪੌਣੇ ਦੋ ਬਿਲੀਅਨ ਡਾਲਰ ਦੇ ਕਰੀਬ ਹੈ। ਭਾਵ ਜੀਅ ਪ੍ਰਤੀ ਪੂਰੇ ਸਾਲ ਲਈ 70 ਡਾਲਰ (3500 ਰੁਪਏ) । ਅੱਜ ਕੱਲ੍ਹ ਨਾ ਤਾਂ ਕਹਿਣ ਵਿਚ ਝਿਜਕ ਹੁੰਦੀ ਹੈ ਅਤੇ ਨਾ ਹੀ ਸੁਣਨ ਵਿਚ ਸ਼ਰਮ ਹੁੰਦੀ ਹੈ ਕਿ ਬਜਟ ਖਰਚੇ ਜਾਣ ਵੇਲੇ, ਸਰਕਾਰੀ ਮਸ਼ੀਨ ਖਾਣ ਵੱਲ ਵੀ ਪੂਰਾ ਧਿਆਨ ਦੇਂਦੀ ਹੈ। ਸਾਧਾਰਨ ਅਤੇ ਗ਼ਰੀਬ ਵਰਗ ਦੇ ਲੋਕਾਂ ਦੀ ਹਾਲਤ ਵਿਚ ਸੁਧਾਰ ਤਸੱਲੀਬਖ਼ਸ਼ ਨਹੀਂ ਹੈ। ਚੋਣਾਂ ਦੇ ਵੇਲੇ ਉਨ੍ਹਾਂ ਨੂੰ ਜ਼ਰੂਰ ਥੋੜ੍ਹੇ ਬਹੁਤ ਮਾਇਕ, ਵਸਤੂਨੁਮਾ ਅਤੇ ਨਸ਼ੀਲੇ ਗੱਫੇ ਮਿਲਦੇ ਹਨ।
ਕਈ ਸਾਲਾਂ ਤੋਂ ਉਛਾਲਿਆ ਜਾ ਰਿਹਾ ਹੈ ਕਿ ਭਾਰਤ ਮਹਾਂ ਸ਼ਕਤੀ ਬਣਨ ਵਾਲਾ ਹੈ। ਕੀ ਸਾਡੇ ਸਾਧਾਰਨ ਲੋਕ ਅਮੀਰ ਹੋ ਜਾਣਗੇ ਜਾਂ ਅਸੀਂ ਕੇਵਲ ਫ਼ੌਜੀ ਤੌਰ ‘ਤੇ ਮਹਾਨ ਹੋ ਜਾਵਾਂਗੇ ? ਮਹਾਂ-ਸ਼ਕਤੀ ਦੇ ਚੱਕਰ ਵਿਚ ਇਕ ਗੱਲ ਜ਼ਰੂਰ ਹੋਈ ਹੈ ਕਿ ਅਸੀਂ ਗੁੱਟ ਨਿਰਲੇਪ ਦੇਸਾਂ ਦੇ ਸੰਗਠਨ ਦੇ ਪਹਿਲਾਂ ਵਾਂਗ ਮੋਹਰੀ ਨਹੀਂ ਰਹੇ ਅਤੇ ਕਈ ਢੰਗਾਂ ਨਾਲ ਦੁਨੀਆ ਦੀ ਸਿਆਸੀ ਅਤੇ ਫ਼ੌਜੀ ਸ਼ਤਰੰਜ ਵਿਚ ਉਲਝਣੇ ਸ਼ੁਰੂ ਹੋ ਗਏ ਹਾਂ। ਸਾਡਾ ਗੁਆਂਢੀ ਦੇਸ ਤਾਂ ਪਿਛਲੇ 60 ਸਾਲਾਂ ਤੋਂ ਕਿਸੇ ਹੋਰ ਦੇਸ ਦਾ ਮੁਹਰਾ ਬਣ ਕੇ ਅੰਤਰਰਾਸ਼ਟਰੀ ਸ਼ਤਰੰਜ ਵਿਚ ਵਰਤਿਆ ਜਾ ਰਿਹਾ ਹੈ।
ਇਸ ਵੇਲੇ ਦੁਨੀਆ ਵਿਚ ਇਕੋ ਇਕ ਮਹਾਂ-ਸ਼ਕਤੀ ਹੈ। ਉਸ ਦਾ ਹਥਿਆਰਾਂ ਅਤੇ ਫ਼ੌਜਾਂ ਉੱਤੇ ਇਕ ਸਾਲ ਦਾ ਖ਼ਰਚਾ ਹੈ 700 ਬਿਲੀਅਨ ਡਾਲਰ। ਕੁੱਲ ਦੁਨੀਆ ਦੇ ਦੇਸ ਰਲ ਕੇ ਵੀ ਏਸ ਨਾਲੋਂ ਕਈ ਗੁਣਾ ਘੱਟ ਖਰਚ ਕਰਦੇ ਹਨ। “ਭੋਲੀ-ਭਾਲੀ ਮਹਾਂ-ਸ਼ਕਤੀ” ਨੂੰ ਦੂਰ-ਦੁਰਾਡੇ ਨਿੱਕੇ ਮੋਟੇ ਦੇਸਾਂ ਤੋਂ ਬਹੁਤ ‘ਭੈ’ ਆਉਂਦਾ ਹੈ ! ਅਖੇ ਏਥੋਂ ਦੇ ਲੁਕੇ ਛਿਪੇ ਅੱਤਵਾਦੀਆਂ ਨੂੰ ਮਹਾਂ ਦੇਸ ਦੀ ਖ਼ੁਸ਼ਹਾਲੀ ਪਚਦੀ ਨਹੀਂ। ਇਹ ਅੱਤਵਾਦੀ ਉਹ ਹਨ, ਜਿਨ੍ਹਾਂ ਕੋਲ ਹਮਲਾ ਕਰਨ ਦੇ ਕੋਈ ਸਾਧਨ ਨਹੀਂ ਹਨ। ਮਹਾਂ- ਸ਼ਕਤੀ ਨੇ ਦੋਸ਼ ਲਾਇਆ ਹੈ ਕਿ ਇਨ੍ਹਾਂ ਦੇ ਅੱਤਵਾਦੀਆਂ ਨੇ 11 ਸਤੰਬਰ 2001 ਨੂੰ ਵਰਲਡ ਟ੍ਰੇਡ ਸੈਂਟਰ ਨੂੰ, ਹਵਾਈ ਜਹਾਜ਼ ਅਗਵਾ ਕਰਕੇ ਅਤੇ ਟਕਰਾ ਕੇ, ਤਬਾਹ ਕਰ ਦਿੱਤਾ ਸੀ । ਕੁਲ ਸਬੂਤ ਏਸ ਪਰੀ-ਕਹਾਣੀ ਦੇ ਖ਼ਿਲਾਫ਼ ਜਾਂਦੇ ਹਨ। ਇਹ ਇਮਾਰਤਾਂ ਕਿਸੇ ਸੋਚੀ ਸਮਝੀ ਖੋਜ ਕੀਤੀ ਸਾਜ਼ਿਸ਼ ਦੇ ਨਾਲ ਡੇਗੀਆਂ ਗਈਆਂ ਸਨ। ਕੇਵਲ ‘ਜਹਾਜ਼ਾਂ’ ਦੇ ਵੱਜਣ ਨਾਲ ਇਮਾਰਤਾਂ ਡਿੱਗਣ ਵਾਲੀਆਂ ਨਹੀਂ ਸਨ। ਇਹ ਅੱਜ ਦਾ ਇਕ ਬਹੁਤ ਵੱਡਾ ਵਿਸ਼ਾ ਹੈ, ਜਿਸ ਦਾ ਜ਼ਿਕਰ ਬਾਰ-ਬਾਰ ਹੁੰਦਾ ਰਹੇਗਾ। ਅੱਜ ਲਈ ਤਾਂ ਏਹੋ ਜ਼ਰੂਰੀ ਸਮਝਣਾ ਚਾਹੀਦਾ ਹੈ ਕਿ 9/11 ਜਾਂ ਗਿਆਰਾਂ ਸਤੰਬਰ ਦੀ ਆੜ ਵਿਚ, ਮਹਾਂ ਸ਼ਕਤੀ ਨੇ ਮੱਧ ਏਸ਼ੀਆ, ਦੱਖਣੀ ਏਸ਼ੀਆ ਅਤੇ ਦੱਖਣੀ ਅਮਰੀਕਾ ਦੇ ਵਿਚ ਬੇਕਸੂਰ ਦੇਸਾਂ ਉੱਤੇ ਹਮਲੇ ਸ਼ੁਰੂ ਕਰ ਦਿੱਤੇ ਹਨ। ਮਹਾਂ-ਸ਼ਕਤੀ ਦੇ ਖਰਚੇ ਵੀ ਮਹਾਂ ਹਨ। ਇਰਾਕ ਜਹੇ ਪਿੱਦੇ ਉੱਤੇ ਹਮਲੇ ਅਤੇ ਕਬਜ਼ੇ ਨਾਲ ਲੋਕ ਰਾਜ ਦਾ ਬੂਟਾ ਲਾਉਣ ਲਈ 675 ਬਿਲੀਅਨ ਡਾਲਰ ਖਰਚ ਕੀਤੇ ਜਾ ਚੁੱਕੇ ਹਨ ਅਤੇ ਅਫ਼ਗਾਨਿਸਤਾਨ ਉੱਤੇ ਹਮਲੇ ਲਈ 225 ਬਿਲੀਅਨ ਡਾਲਰ । ਏਸ ਤਰ੍ਹਾਂ ਦੇ ਖ਼ਰਚ ਕਰਨ ਵਾਲੀ ਹੀ ਮਹਾਂ ਸ਼ਕਤੀ ਕਹਿਲਾਈ ਜਾ ਸਕਦੀ ਹੈ । ਹਰ ਹਫ਼ਤੇ ਤਿੰਨ ਬਿਲੀਅਨ ਖਰਚ ਕਰਨ ਵਾਲੀ ਮਹਾਂ ਸ਼ਕਤੀ ਆਪਣੇ ਅਰਥਚਾਰੇ ਨੂੰ ਆਪ ਸੱਟ ਮਾਰ ਰਹੀ ਹੈ। ਤਿੰਨ ਬਿਲੀਅਨ ਡਾਲਰ ਸਾਡੇ ਪੰਜਾਬ ਦੇ ਸਾਲਾਨਾ ਬਜਟ ਨਾਲੋਂ ਵੀ ਕਿਤੇ ਵੱਧ ਹੈ। ਅੱਜ ਅਫ਼ਗਾਨਿਸਤਾਨ, ਇਰਾਕ ਅਤੇ ਪਾਕਿਸਤਾਨ ਜਹੇ ‘ਅਸਭਿਅ’ ਦੇਸਾਂ ਉੱਤੇ ਬੇਅੰਤ ਮਾਰੂ ਹਥਿਆਰਾਂ ਦੀ ਮਦਦ ਨਾਲ ‘ਦੇਸ ਉਸਾਰੀ’ ਅਤੇ ਓਥੋਂ ਦੀ “ਜਨਤਾ ਦੇ ਦਿਲਾਂ” ਤਕ ਪਹੁੰਚਣ ਦੇ ਰਸਤੇ ਲੱਭੇ ਜਾ ਰਹੇ ਹਨ।
ਇਰਾਕ ਅਤੇ ਭਾਰਤ ਦੀ ਤਹਿਜ਼ੀਬ ਬਰਾਬਰ ਦੀ ਪ੍ਰਾਚੀਨ ਹੈ। ਇਰਾਕ ਵਿਚ ਯੂਫ੍ਰੇਟਸ ਅਤੇ ਭਾਰਤ ਵਿਚ ਸਰਸਵਤੀ (ਅੱਜ ਦੀ ਘੱਗਰ ਨਦੀ) ਨਦੀ ਦੇ ਦੁਆਲੇ ਮਨੁੱਖ ਨੇ ਡੇਰੇ ਜਮਾ ਕੇ ਖੇਤੀ ਕਰਨੀ ਸ਼ੁਰੂ ਕੀਤੀ। ਚਿਰ ਪਹਿਲਾਂ ਸਰਸਵਤੀ ਦਾ ਪਾਣੀ ਰਾਹ ਬਦਲ ਕੇ ਸਤਲੁਜ ਵਿਚ ਰਲ ਗਿਆ। ਯੂਫ੍ਰੇਟਸ ਦਾ ਪਾਣੀ ਜੋ ਇਰਾਕੀ ਲੋਕਾਂ ਨੂੰ ਜ਼ਿੰਦਗੀ ਬਖ਼ਸ਼ਦਾ ਸੀ, ਅੱਜ ਲਹੂ, ਲੋਥਾਂ ਅਤੇ ਜੰਗੀ ਹਥਿਆਰਾਂ ਦੇ ਜ਼ਹਿਰਾਂ ਨਾਲ ਪਲੀਤ ਹੋ ਗਿਆ ਹੈ। ਇਰਾਕ ਕੁਝ ਹੀ ਸਮਾਂ ਪਹਿਲਾਂ ਬੁਸ਼-ਓਬਾਮਾ ਦੇਸ ਦਾ ਪਰਮ ਮਿੱਤਰ ਸੀ। ਉਸ ਦੇਸ਼ ਦੀ ਬਰਬਾਦੀ ਮਹਾਂ-ਸ਼ਕਤੀ ਦੀ ਸ਼ਤਰੰਜ ਖੇਡ ਵਿਚ ਇਕ ਸਮੇਂ ਉੱਤੇ ਨੀਅਤ ਕੀਤੀ ਹੋਈ ਸੀ । ਸੋ ਕਰ ਦਿੱਤੀ ਗਈ। ਇਰਾਕੀ ਲੋਕ ਉੱਜੜ-ਪੁੱਜੜ ਗਏ । ਪੰਦਰਾਂ ਲੱਖ ਦੇ ਕਰੀਬ ਸ਼ਹਿਰੀ ਮਾਰੇ ਗਏ। ਪਰ ਦੁਨੀਆ ਦੇ ਕੁਲ ਸਹਿਮੇ ਹੋਏ ਦੇਸਾਂ ਨੇ ਇਰਾਕੀਆਂ ਦੇ ਨਾਲ ਕੋਈ ਹਮਦਰਦੀ ਨਹੀਂ ਪਰਗਟ ਕੀਤੀ। ਸਾਡਾ ਨਿਰਪੱਖ ਤੇ ਆਜ਼ਾਦ ਦੇਸ ਇੰਜ ਸੁੰਨ ਹੋ ਕੇ ਬਹਿ ਗਿਆ ਜਿਵੇਂ ਕੁਝ ਹੋਇਆ ਹੀ ਨਹੀਂ ।
ਅਮਰੀਕਾ ਦੀ ਸੀ.ਆਈ.ਏ. ਦੇ ਅੰਕੜਿਆਂ ਅਨੁਸਾਰ ਅਮੀਰੀ ਦੀ ਲਿਸਟ ਵਿਚ ਭਾਰਤ 136 ਨੰਬਰ, ਪਾਕਿਸਤਾਨ 138, ਨੇਪਾਲ 175 ਅਤੇ ਜ਼ਿੰਬਾਬਵੇ ਲਿਸਟ ਵਿਚ ਫਾਡੀ 200 ਨੰਬਰ ‘ਤੇ ਹਨ। ਅਮਰੀਕਾ 8 ਨੰਬਰ, ਆਸਟ੍ਰੇਲੀਆ 17 ਨੰਬਰ, ਰੂਸ 57 ਨੰਬਰ, ਕਿਊਬਾ 84 ਨੰਬਰ ਅਤੇ ਚੀਨ 106 ਨੰਬਰ ਉੱਤੇ ਹਨ। ਜ਼ਾਹਿਰ ਹੈ ਰੂਸ ਵੀ ਇਕ ਕਮਜ਼ੋਰ ਦੇਸ ਹੈ। ਚੀਨ ਤਾਂ ਹੈ ਹੀ।
ਸਾਨੂੰ ਇਕ ਮਹਾਂ ਸ਼ਕਤੀ ਬਣ ਜਾਣ ਬਾਰੇ ਤਾਂ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ।
ਆਪਣਾ ਦੇਸ ਸਮਾਜੀ ਅਤੇ ਸਿਆਸੀ ਖੇਤਰ ਵਿਚ ਅਤਿ ਭ੍ਰਿਸ਼ਟ, ਬੇਲੋੜਾ ਖਰਚੀਲੇ ਸੁਭਾਅ ਦਾ ਹੈ। 114 ਕਰੋੜ ਅੱਜ ਦੇ ਦੇਵੀ ਦੇਵਤਿਆਂ ਲਈ ਰੋਟੀ, ਕੱਪੜਾ ਅਤੇ ਮਕਾਨ ਦੀ ਸਮੱਸਿਆ ਤੋਂ ਹਾਰ ਖਾਧਾ ਹੋਇਆ ਦੇਸ, ਤਰੱਕੀ ਦੀ ਮੰਜ਼ਿਲ ਵੱਲ ਸਰਪਟ ਦੌੜ ਰਿਹਾ ਹੈ। ਜਦੋਂ ਆਬਾਦੀ 150 ਕਰੋੜ ਟੱਪ ਜਾਵੇਗੀ, ਓਦੋਂ ਤਕ ਸਭ ਸਮੱਸਿਆਵਾਂ ਦਾ ਹੱਲ ਲੱਭਿਆ ਜਾ ਚੁੱਕਿਆ ਹੋਵੇਗਾ। ਹਰ ਪਾਸੇ ‘ਖ਼ੁਸ਼ਹਾਲੀ’ ਹੋਵੇਗੀ ਅਤੇ ਭਿੱਖ ਮੰਗੂ ਦੇਸਾਂ ਦੀ ਕਤਾਰ ਵਿਚ ਇਕ ਸਿਰ-ਕੱਢ ਮਹਾਂ ਸ਼ਕਤੀ ਹੋਵਾਂਗੇ। ਓਦੋਂ ਤੱਕ ਕਈ ਵਾਰ ਮਹਾਂ-ਮਾਰੀਆਂ, ਸੋਕਿਆਂ ਅਤੇ ਮਹਾਂ-ਭੁੱਖਮਰੀਆਂ ਉੱਤੇ ਕਾਬੂ ਪਾ ਚੁੱਕੇ ਹੋਵਾਂਗੇ।
ਸਵਾਲ ਇਕ ਹੀ ਹੈ। ਕੀ ਦੁਨੀਆ ਦੀ ਇਕੋ ਇਕ ਮਹਾਂ ਸ਼ਕਤੀ ਸਾਨੂੰ ਇਕ ਮੁਕਾਬਲੇ ਦੀ ਮਹਾਂ ਸ਼ਕਤੀ ਦੇ ਰੂਪ ਵਿਚ ਉਭਰਨ ਦੇਵੇਗੀ ਜਾਂ ਉਸ ਤੋਂ ਪਹਿਲਾਂ ਹੀ ਇਸ ਦਾ ‘ਇਰਾਕੀਕਰਨ’ ਕਰਕੇ ਅਜੇਹੇ ਪਲੀਤ ਖ਼ਿਆਲਾਂ ਦਾ ਵੀ ਭੋਗ ਪਾ ਦੇਵੇਗੀ ?
ਸਾਡੀਆਂ ਜਿੰਦਾਂ ਨਾਲ ਖੇਡਦੀਆਂ ਵੈਕਸੀਨਾਂ
ਜਦੋਂ ਮੈਂ ਨਿੱਕਾ ਸਾਂ ਤਾਂ ਸਾਡੇ ਵੇਲੇ ਤਿੰਨ ਟੀਕੇ ਲਗਾਏ ਜਾਂਦੇ ਸਨ—ਹੈਜ਼ਾ,ਟਾਈਫਾਈਡ ਅਤੇ ‘ਮਾਤਾ’ ਭਾਵ ‘ਸਮਾਲ ਪਾਕਸ’। ਹੁਣ ਤਾਂ ਬੇਅੰਤ ਵੈਕਸੀਨਾਂ ਬਣ ਗਈਆਂ ਹਨ। ਬੱਚੇ ਦੇ ਜੰਮਦਿਆਂ ਹੀ ਇਨ੍ਹਾਂ ਦੇ ਉੱਤੇ ਹਮਲੇ ਸ਼ੁਰੂ ਹੋ ਜਾਂਦੇ ਹਨ, ਰਿਕਾਰਡ ਬਣ ਜਾਂਦੇ ਹਨ, ਇਹ ਤਸੱਲੀ ਕਰਨ ਲਈ ਕਿ ਹਰ ਬੱਚਾ ਹੁਕਮ ਕੀਤੇ ਕੁਲ ਟੀਕੇ ਲਵਾ ਚੁੱਕਾ ਹੈ।
ਵੈਕਸੀਨਾਂ ਦੀਆਂ ਵੰਨਗੀਆਂ ਇਕ ਨੀਮ ਹਕੀਮੀ ਦੀ ਹੱਦ ਤਕ ਜਾ ਪਹੁੰਚੀਆਂ ਹਨ। ਟੀ.ਵੀ. ਅਤੇ ਅਖ਼ਬਾਰਾਂ ਵੈਕਸੀਨਾਂ ਦੇ ਇਸ਼ਤਿਹਾਰਾਂ ਨਾਲ ਭਰੀਆਂ ਰਹਿੰਦੀਆਂ ਹਨ। ਵੈਕਸੀਨਾਂ ਦਾ ਇਤਿਹਾਸ ਕੋਈ ਸਿੱਧਾ ਪੱਧਰਾ ਨਹੀਂ। ਬੜੀ ਵਾਰ ਇਹ ਨਾ ਕੇਵਲ ਰੋਗ ਰੋਕਣ ਵਿਚ ਫੇਲ੍ਹ ਹੋਈਆਂ, ਸਗੋਂ ਇਨ੍ਹਾਂ ਦੇ ਕਾਰਨ ਰੋਗ ਖਿੱਲਰਣ ਵਿਚ ਮਦਦ ਮਿਲੀ।
ਅਮਰੀਕਾ ਵਿਚ 1960 ਵਿਚ ਲੱਭੀ ਗਈ ਪੋਲੀਓ ਵੈਕਸੀਨ ਦੇ ਵਿਚ ਐੱਸ.ਵੀ.- 40 ਨਾਂ ਦੀ ਵਾਇਰਸ ਦੀ ਮਿਲਾਵਟ ਹੈ, ਜਿਸ ਦੇ ਨਾਲ ਕੈਂਸਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਜਦੋਂ ਇਹ ਤੱਥ ਲੱਭਿਆ, ਤਦੋਂ ਤਕ ਕਰੋੜਾਂ ਬੱਚਿਆਂ ਨੂੰ ਟੀਕੇ ਲੱਗ ਚੁੱਕੇ ਸਨ।
1871-72 ਵਿਚ ਇੰਗਲੈਂਡ ‘ਚ ਕੁਲ ਵੱਸੋਂ ਨੂੰ ਚੇਚਕ ਦੇ ਟੀਕੇ ਲਗਾਏ ਗਏ, ਉਸ ਪਿੱਛੋਂ ਚੇਚਕ ਦੀ ਵਬਾ ਨਾਲ 45000 ਮੌਤਾ ਹੋਈਆਂ। ਏਸੇ ਤਰ੍ਹਾਂ ਜਰਮਨ ਵਿਚ 125,000 ਮੌਤਾਂ ਹੋਈਆਂ।
1940 ਵਿਚ ਜਰਮਨੀ ਨੇ ਡਿਪਥੀਰੀਆ ਦੇ ਟੀਕੇ ਚਾਲੂ ਕਰ ਦਿੱਤੇ । 1945 ਤਕ ਡਿਪਥੀਰੀਆ ਮੌਤਾਂ ਦੀ ਗਿਣਤੀ 40000 ਤੋਂ ਵਧ ਕੇ 250,000 ਤਕ ਜਾ ਪਹੁੰਚੀ।
1967 ਵਿਚ ਅਫ਼ਰੀਕੀ ਦੇਸ ਘਾਨਾ ਨੇ ਐਲਾਨ ਕੀਤਾ, ਜੋ ਵਿਸ਼ਵ ਸਿਹਤ ਸੰਸਥਾ (WHO) ਦੀ ਮਦਦ ਨਾਲ ਖਸਰਾ ਭਾਵ ਮੀਜ਼ਲਜ਼ ਰੋਗ ਦਾ ਖ਼ਾਤਮਾ ਕੀਤਾ ਗਿਆ ਹੈ, ਓਸੇ ਹੀ ਸਾਲ ਘਾਨਾ ਵਿਚ ਖਸਰੇ/ਮੀਜ਼ਲਜ਼ ਨੇ ਭਾਰੀ ਹਮਲਾ ਕੀਤਾ, ਜਿਸ ਕਾਰਨ ਸਾਧਾਰਨ ਨਾਲੋਂ ਕਿਤੇ ਵੱਧ ਮੌਤਾਂ ਹੋਈਆਂ। ਵੈਕਸੀਨ ਵਾਲੇ ਤਾਂ ਇਹ ਕਹਿ ਕੇ ਹੱਥ ਸਾਫ਼ ਕਰ ਗਏ ਕਿ ਜੇ ਵੈਕਸੀਨ ਨਾ ਹੁੰਦੀ ਤਾਂ ਮੌਤਾਂ ਕਿਤੇ ਵੱਧ ਹੋਣੀਆਂ ਸਨ।
1977 ਜੌਹਨ ਸਾਲਕ, ਜਿਸ ਨੇ ਪੋਲੀਓ ਵੈਕਸੀਨ ਬਣਾਈ ਸੀ, ਆਪਣੇ ਹੋਰ ਸਾਥੀਆਂ ਨਾਲ ਸਹੁੰ ਖਾ ਕੇ ਬਿਆਨ ਦਿੱਤਾ ਕਿ 1961 ਤੋਂ 1977 ਤਕ ਦੇ ਬਹੁਤੇ ਪੋਲੀਓ ਕੇਸ ਅਮਰੀਕਾ ਵਿਚ ਓਸੇ ਦੀ ਵੈਕਸੀਨ ਕਾਰਨ ਹੋਏ ਸਨ। ਕਹਿੰਦੇ ਨੇ ਅਮਰੀਕਾ ਵਿਚ ਐੱਫ.ਡੀ.ਏ., ਦਵਾਈਆਂ ਉੱਤੇ ਕੜੀ ਨਿਗਰਾਨੀ ਰੱਖਦੀ ਹੈ !
1970 : ਭਾਰਤ ਵਿਚ ਟੀ.ਬੀ. ਦੇ ਵੈਕਸੀਨ ਕਰਵਾਏ 250000 ਲੋਕਾਂ ਦਾ ਜਾਇਜ਼ਾ ਲਿਆ ਗਿਆ । ਨਾ-ਵੈਕਸੀਨ ਲੋਕਾਂ ਦੇ ਮੁਕਾਬਲੇ ਵੈਕਸੀਨ ਲੱਗਿਆ ਅੰਦਰ ਟੀ.ਬੀ. ਦੀ ਬਿਮਾਰੀ ਵੱਧ ਦੇਖੀ ਗਈ।
ਅੱਜ ਕੱਲ੍ਹ ਤਾਂ ਹਰ ਬੱਚੇ ਨੂੰ ਬੀ.ਸੀ.ਜੀ. ਦਾ ਟੀਕਾ ਲੱਗਿਆ ਹੁੰਦਾ ਹੈ ਤਾਂ ਵੀ ਵੱਸੋਂ ਦੇ ਅੰਦਰ, ਬੇਅੰਤਾਂ ਨੂੰ ਟੀ.ਬੀ. ਦਾ ਰੋਗ ਢਾਅ ਲੈਂਦਾ ਹੈ । ਇਸ ਉੱਤੇ ਵਧੇਰੇ ਖੋਜ ਕਰਨ ਦੀ ਲੋੜ ਹੈ।
1978 : ਅਮਰੀਕਾ ਦੇ 30 ਪ੍ਰਾਂਤਾਂ ਵਿਚ ਇਕ ਸਰਵੇ ਅਨੁਸਾਰ ਅੱਧੇ ਤੋਂ ਵੱਧ ਖਸਰੇ ਦੇ ਰੋਗੀ ਉਹ ਹੁੰਦੇ ਹਨ, ਜਿਨ੍ਹਾਂ ਨੂੰ ਇਸ ਰੋਗ ਵਿਰੁੱਧ ਵੈਕਸੀਨ ਲਗਾਈ ਜਾ ਚੁੱਕੀ ਹੁੰਦੀ ਹੈ।
1981 ਫਰਵਰੀ, ਅਮਰੀਕਨ ਮੈਡੀਕਲ ਐਸੋਸੀਏਸ਼ਨ ਅਨੁਸਾਰ 90 ਪ੍ਰਤੀਸ਼ਤ ਔਰਤਾਂ ਅਤੇ ਬੱਚਿਆਂ ਦੇ ਡਾਕਟਰ ਆਪਣੇ ਆਪ ਨੂੰ ਰੂਬੈਲਾ ਵੈਕਸੀਨ ਲਵਾਉਣ ਤੋਂ ਨਾਂਹ ਕਰਦੇ ਹਨ। ਇਸ ਦੇ ਉਲਟ ਆਪਣੇ ਇਲਾਜ ਥੱਲੇ ਰੋਗੀਆਂ ਨੂੰ ਇਹ ਟੀਕੇ ਧੜਾਧੜ ਲਗਾਈ ਜਾਂਦੇ ਹਨ।
1979 : ਸਵੀਡਨ ਨੇ ਕਾਲੀ ਖੰਘ ਦੇ ਟੀਕੇ ਵਰਤਣੇ ਬੰਦ ਕਰਵਾ ਦਿੱਤੇ। ਉਨ੍ਹਾਂ ਵੇਖਿਆ ਕਿ 1978 ਵਿਚ ਹੁੰਦੇ 5140 ਕਾਲੀ ਖੰਘ ਦੇ 84 ਪ੍ਰਤੀਸ਼ਤ ਰੋਗੀ ਬੱਚਿਆਂ ਨੂੰ ਕਾਲੀ ਖੰਘ ਦੇ ਤਿੰਨ-ਤਿੰਨ ਟੀਕੇ ਲੱਗ ਚੁੱਕੇ ਸਨ। (ਬੀ.ਐੱਮ.ਜੇ. 1981)
1987 : ਅਮਰੀਕਾ ‘ਚ ਡੀ.ਪੀ.ਟੀ. ਦੇ ਟੀਕੇ ਦਾ ਮੁੱਲ 11 ਸੈਂਟ ਤੋਂ ਵਧਾ ਕੇ 11 ਡਾਲਰ (ਸੌ ਗੁਣਾ) ਕਰ ਦਿੱਤਾ ਗਿਆ। ਇਸ ਵਿਚੋਂ ਹਰ ਟੀਕੇ ਪਿੱਛੇ 8 ਡਾਲਰ, ਉਨ੍ਹਾਂ ਮੁਕੱਦਮਿਆਂ ਨੂੰ ਨਜਿੱਠਣ ਲਈ ਰੱਖੇ ਗਏ, ਜੋ ਬੱਚਿਆਂ ਦੀਆਂ ਵੈਕਸੀਨਾਂ ਦੀ ਵਰਤੋਂ ਉਪਰੰਤ ਮੌਤ ਜਾਂ ਦਿਮਾਗ਼ੀ ਹਾਨੀ ਹੋਣ ਦੀ ਹਾਲਤ ਵਿਚ ਮਾਪਿਆਂ ਨੇ ਕੰਪਨੀ ਉੱਤੇ ਕੀਤੇ । ਹੁਣ ਦੇ ਸੋਧੇ ਕਾਨੂੰਨ ਅਨੁਸਾਰ ਅੱਜ ਕਿਸੇ ਵੀ ਦਵਾਈ ਨਾਲ ਹਾਨੀ ਹੋਣ ਉੱਤੇ ਕੰਪਨੀ ਉੱਤੇ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ।
1990 : ਅਮਰੀਕਨ ਮੈਡੀਕਲ ਐਸੋਸੀਏਸ਼ਨ ਦੇ ਜਰਨਲ ਵਿਚ ਛਪਿਆ—ਹਾਲਾਂਕਿ 95 ਪ੍ਰਤੀਸ਼ਤ ਸਕੂਲ ਜਾਂਦੇ ਬੱਚਿਆਂ ਨੂੰ ਖਸਰੇ ਦੇ ਟੀਕੇ ਲੱਗੇ ਹੋਏ ਸਨ ਤਾਂ ਵੀ ਵੈਕਸੀਨ ਲੱਗੇ ਬੱਚਿਆਂ ਵਿਚ ਥਾਂ-ਥਾਂ ਉੱਤੇ ਖਸਰਾ ਜ਼ੋਰਦਾਰ ਢੰਗ ਨਾਲ ਫੁੱਟਿਆ ਹੈ।
1994 : ਨਿਊ ਇੰਗਲੈਂਡ ਮੈਡੀਕਲ ਜਰਨਲ ਅਨੁਸਾਰ 80 ਪ੍ਰਤੀਸ਼ਤ ਉਨ੍ਹਾਂ ਪੰਜ ਸਾਲ ਦੇ ਹੇਠਾਂ ਬੱਚਿਆਂ ਨੂੰ ਕਾਲੀ ਖੰਘ ਹੋਈ, ਜਿਨ੍ਹਾਂ ਨੂੰ ਰੋਕਥਾਮ ਦੇ ਟੀਕੇ ਪਹਿਲਾਂ ਲੱਗੇ ਹੋਏ ਸਨ।
ਨਵੰਬਰ 2000 : ਅਮਰੀਕੀ ਫਿਜ਼ੀਸ਼ੀਅਨ ਅਤੇ ਸਰਜਨ ਐਸੋਸੀਏਸ਼ਨ ਨੇ ਆਪਣੇ 57ਵੇਂ ਸੇਂਟ ਲੂਈਸ ਦੇ ਅਜਲਾਸ ਵਿਚ ਇਕ ਆਵਾਜ਼ ਨਾਲ ਮਤਾ ਪਾਸ ਕੀਤਾ ਕਿ ਬੱਚਿਆਂ ਲਈ ਲਾਜ਼ਮੀ ਟੀਕਿਆਂ ਦੀਆਂ ਹਦਾਇਤਾਂ ਖ਼ਤਮ ਹੋਣੀਆਂ ਚਾਹੀਦੀਆਂ ਹਨ।
2009 : ਹੋਰ ਬਥੇਰੀਆਂ ਉਦਾਹਰਣਾਂ ਨੇ, ਪਰ ਚਲੋ ਅੱਜ ਦੇ ਸਵਾਈਨ ਫਲੂ ਵੱਲ ਚਲੀਏ। 1976 ਵਿਚ ਅਮਰੀਕਾ ਵਿਚ ਸਵਾਈਨ ਫਲੂ ਦੀ ਕਿਆਮਤ ਦਾ ਰੌਲਾ ਪਿਆ (ਪੜ੍ਹੋ ਪਾਇਆ ਗਿਆ)। 20 ਕਰੋੜ ਵੈਕਸੀਨ ਖੁਰਾਕਾਂ ਤਿਆਰ ਕਰਕੇ ਚਾਰ ਕਰੋੜ ਲੋਕਾਂ ਨੂੰ ਟੀਕੇ ਲਗਾ ਵੀ ਦਿੱਤੇ ਗਏ। ਪਰ ‘ਆਪਹੁਦਰੇ’ ਸਵਾਈਨ ਫਲੂ ਨੇ ਕੰਪਨੀਆਂ ਵੱਲੋਂ ਚਾਲੂ ਕੀਤੀ ਭਗਦੜ ਦਾ ਸਾਥ ਨਹੀਂ ਦਿੱਤਾ ਅਤੇ ਆਪਣੇ ਆਪ ਗਾਇਬ ਹੀ ਹੋ ਗਿਆ। 16 ਕਰੋੜ ਖੁਰਾਕਾਂ ਬਚ ਰਹੀਆਂ। ਅੱਜ ਸ਼ਾਇਦ ਉਹ ਹੀ ਬਚ ਰਹੀਆਂ ਵੈਕਸੀਨਾਂ ਕੰਪਨੀਆਂ ਨੂੰ ਢੇਰ ਮੁਨਾਫ਼ੇ ਦੇ ਰਹੀਆਂ ਹਨ। ਵੱਡੀਆਂ ਸਰਕਾਰਾਂ ਅਤੇ ਡਬਲਯੂ.ਐੱਚ.ਓ. ਕੋਲੋਂ ਸਵਾਈਨ ਫਲੂ ਦੀ ਵਬਾ ਫੁੱਟਣ ਦਾ ਭਿਆਨਕ ਹੋਕਾ ਅਤੇ ਉਸ ਤੋਂ ਬਚਣ ਲਈ ਵੈਕਸੀਨ ਦੇ ਟੀਕੇ ਲਵਾਉਣ ਦੀ ਵਕਾਲਤ ਵੀ ਕੰਪਨੀਆਂ ਵੱਲੋਂ ਭਾਰੀ ਦਬਾਅ ਕਰਕੇ ਹੋਈ ਹੈ। ਬਥੇਰੀਆਂ ਸਰਕਾਰਾਂ ਨੇ ਆਪਣੇ ਲੋਕਾਂ ਦੇ ਇਮਾਨਤੀ ਬਜਟ ਨੂੰ ਡਾਕਾ ਮਾਰ ਕੇ ਵੈਕਸੀਨਾਂ ਦੇ ਭੰਡਾਰ ਬਣਾ ਲਏ ਹਨ।
ਸਾਡੇ ਦੇਸ ਵਿਚ ਵੀ ਸਵਾਈਨ ਫਲੂ ਨੂੰ ਏਨਾ ਉਛਾਲਿਆ ਗਿਆ (ਮੀਡੀਆ ਦੀ ਮਿਹਰਬਾਨੀ ਨਾਲ) ਕਿ ਸਕੂਲ ਕਾਲਜ ਠੱਪ ਹੋ ਗਏ । ਲੋਕਾਂ ਦੀ ਆਵਾਜਾਈ ਘਟ ਗਈ ਅਤੇ ਬਾਹਰੋਂ ਸੈਲਾਨੀ ਆਉਣੇ ਘਟ ਗਏ। ਇਸ ਪਿੱਛੋਂ ਸਰਕਾਰ ਨੂੰ ਹੋਸ਼ ਆਈ ਤਾਂ ਐਲਾਨ ਹੋਇਆ ਕਿ ਇਸ ਫਲੂ ਤੋਂ ਡਰਨ ਦੀ ਲੋੜ ਨਹੀਂ ਅਤੇ ਸਿਵਾਇ ਮਾਮੂਲੀ ਇਤਿਆਤ ਤੋਂ ਹੋਰ ਕੁਝ ਕਰਨ ਦੀ ਲੋੜ ਨਹੀਂ।
ਸਵਾਈਨ ਫਲੂ ਦੀ ਆਫ਼ਤ ਦੇ ਢੰਡੋਰੇ ਪਿੱਛੋਂ ਹੁਣ ਦੀਆਂ ਹਦਾਇਤਾਂ ਇਹ ਹਨ— ਜੇ ਤੁਹਾਨੂੰ ਛਾਤੀ ਵਿਚ ਪੀੜ ਹੋਵੇ, ਸਾਹ ਔਖਾ ਆਉਂਦਾ ਹੋਵੇ, ਲਗਾਤਾਰ ਉਲਟੀਆਂ ਆਈ ਜਾਣ ਅਤੇ ਬੁਖ਼ਾਰ ਵਧਦਾ ਜਾਵੇ ਤਾਂ ਹਸਪਤਾਲ ਦੇ ਐਮਰਜੰਸੀ ਕਮਰੇ ਵਿਚ ਜਾਣਾ ਚਾਹੀਦਾ ਹੈ। ਜ਼ਰਾ ਸੋਚੋ—ਵਬਾ ਦੀ ਸੂਰਤ ਵਿਚ ਇਕ ਐਮਰਜੰਸੀ ਕਮਰੇ ਜਾਂ ਕਮਰਿਆਂ ਵਿਚ ਹਜ਼ਾਰਾਂ, ਲੱਖਾਂ, ਕਰੋੜਾਂ ਅਤੇ ਅਰਬਾਂ ਲੋਕ ਕਿਵੇਂ ਸਮਾ ਜਾਣਗੇ ? ਡਾਕਟਰ ਆਪ ਕਿੰਨੇ ਬਚ ਰਹਿ ਕੇ ਡਿਊਟੀ ਉੱਤੇ ਆ ਸਕਣਗੇ ? ਹਸਪਤਾਲਾਂ ਵਿਚੋਂ ਤਾਂ ਉਲਟੀਆਂ ਦੀ ਸਫ਼ਾਈ ਨਹੀਂ ਹੋ ਸਕਣੀ । ਵਬਾ ਦੇ ਭਿਆਨਕ ਨਕਸ਼ੇ ਪਿੱਛੇ ਉਨ੍ਹਾਂ 16 ਕਰੋੜ ਵੈਕਸੀਨ ਖ਼ੁਰਾਕਾਂ ਦੀ ਵਿਕਰੀ ਦਾ ਮਸਲਾ ਹੈ,ਜੋ 1976 ਵਿਚ ਬਚ ਰਹੀਆਂ ਸਨ। ਵੈਕਸੀਨਟੀਕਿਆਂ ਦੀ ਵਰਤੋਂ ਪਿੱਛੇ ਜਿਹੜੇ ਮਾੜੇ ਅਸਰ ਬੇਅੰਤ ਲੋਕਾਂ ਵਿਚ ਵੇਖੇ ਜਾਣਗੇ, ਉਹ ਆਉਂਦੇ ਸਮਿਆਂ ਵਿਚ ਵੀ ਕੰਪਨੀਆਂ ਦੀ ਕਮਾਈ ਵਿਚ ਵਾਧਾ ਪਾਉਂਦੇ ਰਹਿਣਗੇ।
ਗਿਣਤੀ ਕੀਤੀ ਗਈ ਹੈ ਕਿ ਸਵਾਈਨ ਫਲੂ ਤੋਂ ਇਕ ਮੌਤ ਰੋਕਣ ਲਈ 200,000 ਲੋਕਾਂ ਨੂੰ ਵੈਕਸੀਨ ਟੀਕੇ ਲਾਉਣੇ ਪੈਣਗੇ। ਇਨ੍ਹਾਂ ਵਿਚੋਂ ਕਿੰਨੇ ਲੋਕਾਂ ਨੂੰ ਵੈਕਸੀਨ ਦੇ ਅਣਸੁਖਾਵੇਂ ਅਸਰ ਹੋਣਗੇ ? ਉਨ੍ਹਾਂ ਲੋਕਾਂ ਦੀ ਕੌਣ ਸਾਰ ਲਵੇਗਾ ? ਹੋ ਸਕਦਾ ਹੈ ਕਿ ਜਿਥੇ ਵੈਕਸੀਨ ਦੇ ਨਾਲ ਦੋ ਲੱਖ ਲੋਕਾਂ ਪਿੱਛੇ ਇਕ ਬਚ ਜਾਵੇ, ਓਥੇ ਇਨ੍ਹਾਂ ਦੋ ਲੱਖ ਪਿੱਛੇ ਦਸ ਲੋਕ ਵੈਕਸੀਨ ਦੇ ਮੰਦੇ ਅਸਰ ਕਾਰਨ ਮਰ ਜਾਣਗੇ।
ਜਨਤਾ ਦੀ ਸਿਹਤ ਆਮ ਸਮਝ ਨਾਲ ਨਹੀਂ ਬਲਕਿ ਸਿਆਸਤ ਉੱਤੇ ਅਧਾਰੀ ਗਈ ਹੈ। ਸਿਆਸਤ ਕਹਿੰਦੀ ਹੈ-‘ਕਰੋ, ਕੁਝ ਕਰੋ’, ਕਿਉਂਕਿ ਇਹ ਲੋਕਾਂ ਦੀ ਮੰਗ ਹੈ। ਅਸਲੀਅਤ ਇਹ ਹੈ ਕਿ ਕੁਝ ‘ਨਾ ਕਰਨ’ ਵਿਚ ਹੀ ਲੋਕਾਂ ਦੀ ਭਲਾਈ ਹੈ।
ਦੋਸਤ ਕੌਣ ਤੇ ਦੁਸ਼ਮਣ ਕੌਣ
ਅੱਜ ਕੱਲ੍ਹ ਅਸੀਂ ਅਮਰੀਕਾ ਵਾਂਗ ਮਹਾਂ-ਸ਼ਕਤੀ ਬਣਨ ਦੇ ਸੁਪਨੇ ਲੈ ਰਹੇ ਹਾਂ ਭਾਵੇਂ ਕਿ ਸਾਨੂੰ ਆਪਣੇ ਪੈਰਾਂ ਉੱਤੇ ਖੜ੍ਹੇ ਹੋਣ ਵਿਚ ਹੀ ਔਖਿਆਈ ਜਾਪ ਰਹੀ ਹੈ।
ਯੋਗੋਸਲਾਵੀਆ (ਇਕ ਸਮੇਂ ਸਾਡਾ ਮਹਾਨ ਮਿੱਤਰ ਦੇਸ) ਦੇ ਟੋਟੇ ਕੀਤੇ ਗਏ, ਦੁਨੀਆ ਚੁੱਪ ਰਹੀ। ਅਸੀਂ ਵੀ ਚੁੱਪ ਰਹੇ। ਇਰਾਕ ਉੱਤੇ ਨੌਂ ਸਾਲ ਹਰ ਰੋਜ਼ ਬੰਬਾਰੀ ਹੁੰਦੀ ਰਹੀ (ਉਹ ਵੀ ਸਾਡਾ ਮਿੱਤਰ ਸੀ, ਡੂੰਘੇ ਵਪਾਰਕ ਸੰਬੰਧ ਸਨ) ਉਦੋਂ ਵੀ ਅਸੀਂ ਚੁੱਪ ਰਹੇ। ਅਫ਼ਗਾਨਿਸਤਾਨ ਉੱਤੇ ਭਿਆਨਕ ਬੰਬਾਰੀ ਕੀਤੀ ਗਈ। ਅਕਾਰਨ ਉਸ ਉੱਤੇ ਹਮਲਾ ਕੀਤਾ ਗਿਆ, ਜੋ ਅੱਠ ਸਾਲ ਤੋਂ ਲਗਾਤਾਰ ਜਾਰੀ ਹੈ। ਅਸੀਂ ਨਿਰੇ ਚੁੱਪ ਹੀ ਨਹੀਂ ਰਹੇ, ਅਸਾਂ ਹਮਲਾ ਕਰਦੀਆਂ ਫ਼ੌਜਾਂ ਦੀ ਸਹੂਲਤਾਂ ਲਈ ਪੱਕੇ ਅੱਡੇ ਬਣਾਉਣ ਲਈ ਆਪਣੇ ਕਾਮੇ, ਇੰਜੀਨੀਅਰ ਆਦਿ ਵੀ ਪੇਸ਼ ਕੀਤੇ। ਉਸ ਪਿੱਛੋਂ ਇਰਾਕ ਉੱਤੇ ਅਕਾਰਨ ਹਮਲਾ ਹੋਇਆ, ਜੋ ਛੇ ਸਾਲ ਤੋਂ ਜਾਰੀ ਹੈ। ਸਾਡੇ ਹਜ਼ਾਰਾਂ ਕਾਮੇ ਹਮਲਾਵਰ ਦੇਸ ਦੇ ਦਰਜਨਾਂ ਫ਼ੌਜੀ ਅੱਡਿਆਂ ਨੂੰ ਬਣਾਉਣ ਅਤੇ ਚਲਾਉਣ ਲਈ ਪੇਸ਼ ਕੀਤੇ ਗਏ ਹਨ। ‘ਪੇਸ਼ ਕੀਤੇ ਗਏ’ ਇਸ ਲਈ ਲਿਖਦਾ ਹਾਂ ਕਿਉਂਕਿ ਏਨੇ ਕਾਮੇ ਲੁਕ-ਛਿਪ ਕੇ ਨਹੀਂ ਜਾ ਸਕਦੇ। ਏਨੇ ਮਿੱਤਰ ਦੇਸਾਂ ਦੀ ਤਬਾਹੀ ਉੱਤੇ ਅਸੀਂ ਹਾਅ ਦਾ ਨਾਅਰਾ ਨਹੀਂ ਮਾਰਿਆ। ਹੁਣ ਖਿਲਰਦੇ-ਖਿਲਰਦੇ, ਬੰਬਾਰੀ ਦੀ ਲਕੀਰ ਸਾਡੇ ਗੁਆਂਢੀ ਦੇਸ ਵਿਚ ਆ ਪਹੁੰਚੀ ਹੈ। ਬੇਅੰਤ ਵਾਰ ਦਰਜਨਾਂ ਜਾਂ ਸੈਂਕੜੇ ਲੋਕ ਨਾਹਕ ਮਾਰੇ ਜਾਂ ਜ਼ਖ਼ਮੀ ਕੀਤੇ ਗਏ ਹਨ। ਕਈ ਜ਼ਿੰਮੇਵਾਰ ਲੋਕਾਂ ਨੂੰ ਮੈਂ ਕੱਛਾਂ ਮਾਰਦੇ ਖ਼ੁਸ਼ੀ ਨਾਲ ਭਵਿੱਖਬਾਣੀ ਕਰਦੇ ਸੁਣਿਆ ਹੈ, “ਡਾਕਟਰ ਸਾਹਿਬ ! ਤੁਹਾਨੂੰ ਨਹੀਂ ਪਤਾ ਆਉਣ ਵਾਲੇ ਸਮੇਂ ਵਿਚ ਓਸ ਦੇਸ ਵਿਚ ਕੀ ਹੋਣ ਵਾਲਾ ਹੈ। ਅੱਜ ਦਾ ਨਕਸ਼ਾ ਰਹਿਣਾ ਹੀ ਨਹੀਂ ਇਸਦਾ।” ਇਸ ਦਾ ਜਵਾਬ ਮੈਂ ਇਹ ਦੇਂਦਾ ਹਾਂ ਕਿ ਤੁਸੀਂ ਅੰਨ੍ਹੇ ਹੋ, ਤੁਹਾਨੂੰ ਇਹ ਨਹੀਂ ਦਿਸਦਾ ਪਿਆ ਕਿ ਓਸ ਦੇਸ ਦੇ ਪਿੱਛੋਂ ਸਾਡੀ ਵਾਰੀ ਆਉਣ ਵਾਲੀ ਹੈ। ਪਾਇਲਟ-ਰਹਿਤ ਬੰਬਾਰ ‘ਪ੍ਰੀਡੇਟਰ’ ਜਹਾਜ਼ ਅੱਜ ਪੇਸ਼ਾਵਰ, ਕੋਇਟਾ ਤੋਂ ਉੱਡ ਰਹੇ ਹਨ। ਇਕ ਦਿਨ ਉਨ੍ਹਾਂ ਦੇ ਅੱਡੇ ਲਾਹੌਰ ਗੁਜਰਾਂਵਾਲਾ, ਸਿਆਲਕੋਟ ਵਿਚ ਵੀ ਬਣ ਜਾਣਗੇ। ‘ਟੈਰਰ’ ਜਾਂ ਆਤੰਕਵਾਦ ਦਾ ਕਿਹੜਾ ਕੋਈ ਦੇਸ ਹੁੰਦਾ ਹੈ ? ਬੁਸ਼ ਓਬਾਮਾ ਚਾਚਿਆਂ ਨੂੰ ਕੁੱਲ ਦੁਨੀਆ ਅੰਦਰੋਂ ਡਰਵਾਦੀਆਂ ਜਾਂ ਆਤੰਕੀਆਂ ਨੂੰ ਮੁਕਾਉਣ ਦੀ ਸਹੁੰ ਖਾਧੀ ਹੋਈ ਹੈ। ਏਸ ਨਾਟਕੀ ਤੇ ਬਨਾਵਟੀ ਢੰਗ ਨੂੰ ਕੀ ਹਿੰਦ-ਪਾਕਿ ਸੀਮਾ ‘ਤੇ ਰੋਕਿਆ ਜਾਵੇਗਾ ? ਇਸ ਜੰਗ ਦਾ ਕਸ਼ਮੀਰ ਦੇ ਅੰਦਰ ਵੜ ਕੇ ਜਾਰੀ ਰੱਖਣਾ ਤਾਂ ਨਿਹਾਇਤ ਹੀ ਵਾਜਬ ਲੱਗੇਗਾ ਨਾ। ਹੁਣ ਤਾਂ ਰਾਜਸਥਾਨ ਵਿਚ ਮੋਟੇ ਤੇਲ ਭੰਡਾਰਾਂ ਦੀ ਖ਼ੁਸ਼ਬੂ ਵੀ ਦੁਨੀਆ ਦੇ ਦੂਜੇ ਪਾਸੇ ਪਹੁੰਚਣੀ ਸ਼ੁਰੂ ਹੋ ਗਈ ਹੋਵੇਗੀ। ਬਹੁਤਾ ਖ਼ੁਸ਼ ਹੋਣ ਦੀ ਥਾਂ ਆਪਣੀ ਅਕਲ ਦੇ ਗਰੇਬਾਨ ਅੰਦਰ ਝਾਤੀ ਮਾਰੋ। ਕੁਲ ਜਹਾਨ ਵਿਚ ਬੁਸ਼-ਓਬਾਮਾ ਚਾਚੇ ਦੇ ਸਫ਼ਾਰਤ- ਖਾਨੇ, ਆਪਣੇ ਨਿੱਤ ਦੇ ਕੰਮਾਂ, ਜਿਵੇਂ ਵੀਜ਼ੇ ਦੇਣੇ ਜਾਂ ਵਪਾਰਕ ਸੰਬੰਧ ਸੌਖੇ ਕਰਨੇ ਆਦਿ ਤੋਂ ਛੁੱਟ ਮੇਜ਼ਬਾਨ ਦੇਸ ਅੰਦਰ ਬੇਅੰਤ ਨੇਕ ਕਾਰਵਾਈਆਂ ਕਰਨ ਦੇ ਆਦੀ ਹਨ। ਦੇਸ ਦੇ ਸਿਵਲ ਅਤੇ ਫ਼ੌਜੀ ਅਫ਼ਸਰਾਂ, ਸੈਨੇਟਰਾਂ ਵਜ਼ੀਰਾਂ ਆਦਿ ਨਾਲ ਡੂੰਘੇ ਮਾਇਕ ਸੰਬੰਧ ਪੈਦਾ ਕਰਕੇ ਓਸ ਦੇਸ ਦੀ ਰਹਿਨੁਮਾਈ ਕਰਕੇ ਸੇਵਾ ਕਰਦੇ ਹਨ। ਸਾਡੇ ਗੁਆਂਢੀ ਦੇਸ ਨਾਲ ਤਾਂ ਡਾਢੀਆਂ ਪ੍ਰੇਮ ਪੀਂਘਾਂ ਪਾਈਆਂ ਜਾਪਦੀਆਂ ਹਨ। ਏਥੋਂ ਤਕ ਕਿ ਫ਼ੌਜੀ ਹੈੱਡ-ਕੁਆਟਰ, ਪਾਰਲੀਮੈਂਟ, ਸਕੱਤਰੇਤ ਅਤੇ ਪ੍ਰਧਾਨ ਦੀ ਰਿਹਾਇਸ਼ ਦੇ ਐਨ ਪਿੱਛੇ ਦੁਨੀਆ ਦੀ ਦੂਜੀ ਵੱਡੀ ਅੰਬੈਸੀ ਬਣਾਉਣ ਦੀ ਵੀਚਾਰ ਤੇਜ਼ੀ ਨਾਲ ਅਮਲ ਵਿਚ ਲਿਆਂਦੀ ਜਾ ਰਹੀ ਹੈ। ਕੌਡੀਆਂ ਦੇ ਭਾਅ ਖ਼ਰੀਦੀ ਹੋਈ 18 ਏਕੜ ਜ਼ਮੀਨ ਉੱਤੇ ਕੁਲ ਦੇਸ ਲਈ ਕੰਟਰੋਲ ਅਤੇ ਕਮਾਂਡ ਲਈ ਸੈਂਟਰ ਹੋਵੇਗਾ, ਜਿਥੋਂ ਹਰ ਪਾਸਿਓਂ ਆਉਂਦੀ ਖ਼ਬਰ ਦੀ ਸਹੀ ਵਰਤੋਂ ਕੀਤੀ ਜਾਵੇਗੀ। ਬੁਸ਼ ਦੇਸ ਨੇ ਅੰਬੈਸੀ ਦੇ ਮੁਆਮਲੇ ਵਿਚ ਦੋਸਤੀ ਅਤੇ ਕੁਰਬਾਨੀ ਦੀ ਅਦੁੱਤੀ ਮਿਸਾਲ ਕਾਇਮ ਕਰ ਦਿੱਤੀ ਹੈ। ਪ੍ਰਧਾਨ, ਪ੍ਰਧਾਨ ਮੰਤਰੀ, ਬੇਖ਼ੌਫ਼ ਹੋ ਕੇ ਦੇਸ ਪ੍ਰੇਮ ਦੇ ਖ਼ਜ਼ਾਨੇ ਵਿਚੋਂ ਆਪਣਾ ਹਿੱਸਾ ਲੈ ਕੇ ਦੇਸ ਸੇਵਾ ਵਿਚ ਜੁਟੇ ਰਹਿਣ, ਗੋਲਫ਼ ਖੇਡਣ ਅਤੇ ਬਾਹਰਲੇ ਦੇਸਾਂ ਦੇ ਦੌਰੇ ਕਰਨ ਤੇ ਜਾਇਦਾਦਾਂ ਬਣਾਉਣ। ਉਨ੍ਹਾਂ ਦੀਆਂ ਗੱਦੀਆਂ ਤੇ ਰਾਜ ਭਾਗ ਕਾਇਮ ਰਹਿਣਗੇ, ਜਦੋਂ ਤਕ ਚਾਚੇ ਦੇ ਆਖੇ ਵਿਚ ਹਨ। ਪੁਤਲੀਆਂ ਅਤੇ ਪੁਤਲੀਆਂ ਨੂੰ ਨਚਾਉਣ ਵਾਲੇ, ਹੁਣ ਨਾਲ-ਨਾਲ ਰਹਿਣਗੇ। ਦੇਸ ਵਿਚ ਇਕ ਭਿਆਨਕ ਸਥਿਰਤਾ ਆ ਜਾਵੇਗੀ ਅਤੇ ਜਨਤਾ ਇਸ ਮਾਤ-ਪਿਤਾ ਦੇ ਪਿਆਰ ਜਹੇ ਸਹਿਮ ਹੇਠਾਂ ਦੇਸ ਉਸਾਰੀ ਲਈ ਜੁਟ ਜਾਵੇਗੀ। ਪਾਇਲਟ ਰਹਿਤ ‘ਪ੍ਰੀਡੇਟਰ’ ਬੰਬਾਰ ਜਹਾਜ਼ ਅਸਮਾਨ ਤੋਂ ਪ੍ਰੇਮ ਭਰੀ ਨਜ਼ਰ ਰੱਖੇਗਾ। ਪਿੱਛੇ ਜਹੇ ਬੇਅੰਤ ਭੋਲੇ ਲੋਕ ‘ਪ੍ਰੀਡੇਟਰ’ ਹਮਲਿਆਂ ਵਿਚ ਮਾਰੇ ਗਏ ਜਾਂ ਜ਼ਖ਼ਮੀ ਹੋਏ ਹਨ। ‘ਪ੍ਰੀਡੇਟਰ’ ਤਾਂ ਕੇਵਲ ਮਸ਼ਕਾਂ ਹੀ ਕਰ ਰਹੇ ਸਨ। ਕੁਝ ਨਾ ਕੁਝ ਗ਼ਲਤੀਆਂ ਤਾਂ ਬਿਨਾਂ ਪਾਇਲਟ ਜਹਾਜ਼ ਤੋਂ ਹੋ ਹੀ ਜਾਂਦੀਆਂ ਹਨ। ਅੱਗੋਂ ਜ਼ਿਆਦਾ ਧਿਆਨ ਰੱਖਿਆ ਜਾਵੇਗਾ। ਇਕ ਮਹਾਨ ਦੇਸ ਵੱਲੋਂ ਇਕ ‘ਸਾਥੀ ਦੇਸ’ ਨੂੰ ਇਹ ਇਕਰਾਰ ਹੈ, ਐਸਾ ਰੋਜ਼ ਹੀ ਕਿਹਾ ਜਾਂਦਾ ਹੈ । ਸਾਡਾ ਇਹ ਗੁਆਂਢੀ ਓਬਾਮਾ ਦੀ ਜੇਬ ਵਿਚਲਾ ‘ਸਾਥੀ ਦੇਸ’ ਆਜ਼ਾਦ ਕਦੋਂ ਸੀ ? ਇਹ ਦੇਸ 1947 ਤੋਂ ਝੱਟ ਹੀ ਪਿੱਛੋਂ ਡਾਲਰ ਦੇਸ ਦੇ ਫ਼ੌਜੀ ਗੁਟ ਵਿਚ ਰਲ ਗਿਆ ਅਤੇ ਉਸ ਪਿੱਛੋਂ ਸਦਾ ਹੀ ਇਕ ਪੂਛਲ ਅੰਗ ਰਿਹਾ ਹੈ—ਸੈਂਟੋ, ਸੀਟੋ, ਮੀਡੋ ਅਤੇ ਹੁਣ ਨਾਟੋ ਦੇਸਾਂ ਦਾ ਖਾਸਮ-ਖ਼ਾਸ ਦੋਸਤ। ਗੁਟ ਦੀ ਮੈਂਬਰੀ ਕੀਤਿਆਂ ਬੇਅੰਤ ਸ਼ਾਬਾਸ਼ ਮਿਲਦੀ ਹੈ । ਫ਼ੌਜੀ ਸਾਜ਼ੋ-ਸਾਮਾਨ ਵੀ, ਕੁਝ ਮੁਖਤੋ-ਮੁਖਤ ਅਤੇ ਬਾਕੀ ਦਾ ਨਕਦ। ਫ਼ੌਜਾਂ ਦੀ ਵਾਗਡੋਰ ਦੀ ਸਿਰਦਰਦੀ ਵੀ ਡਾਲਰ ਦੇਸ ਦੇ ਹਵਾਲੇ ਹੋ ਜਾਂਦੀ ਹੈ। ਸੰਗ-ਸੰਗ ਜਿਊਣ ਮਰਨ ਦੇ ਇਕਰਾਰਨਾਮੇ ਵੀ ਹੋ ਜਾਂਦੇ ਹਨ।
ਪੱਛਮੀ ਸਾਮਰਾਜ ਦੇ ਕੰਬਲ ਨੇ ਸਾਨੂੰ ਛੱਡਿਆ ਨਹੀਂ, ਵੇਖਣ ਵਿਚ ਭਾਵੇਂ ਜਾਪੇ ਕਿ ਉਹ ਤੁਰ ਗਿਆ ਹੈ। ਉਨ੍ਹਾਂ ਦੀਆਂ ਖੇਡਾਂ ਤਾਂ ਇੰਜ ਹੁੰਦੀਆਂ ਹਨ, ਜਿਵੇਂ ਬਿੱਲੀਆਂ ਚੂਹਿਆਂ ਨਾਲ ਖੇਡਦੀਆਂ ਹੋਣ। ਸਭ ਦੇਸ, ਸਰਮਾਏਦਾਰੀ ਦੀ ਪੈਦਾਵਾਰ ਲਈ ਜਾਂ ਮੰਡੀਆਂ ਹਨ ਅਤੇ ਜਾਂ ਕੱਚੇ ਮਾਲ ਦੀ ਲੁੱਟ ਦੇ ਸੋਮੇ ਹਨ। ਸਾਡੇ ਦੇਸ ਦੀ ਇਕ ਹੋਰ ਕੀਮਤੀ ਪੈਦਾਵਾਰ ਹੈ, ਉਹ ਹੈ ਹਰ ਸਾਲ ਬੇਅੰਤ ਉੱਚੀਆਂ ਪੜ੍ਹਾਈਆਂ ਕਰਨ ਵਾਲੇ ਸਾਇੰਸਦਾਨ, ਇੰਜੀਨੀਅਰ, ਡਾਕਟਰ ਅਤੇ ਕਈ ਹੋਰ ਵਰਗਾਂ ਦੇ ਵਿਸ਼ੇਸ਼ਗ। ਸਾਡੇ ਲਹੂ ਪਸੀਨੇ ਦੀ ਕਮਾਈ ਨਾਲ ਤਿਆਰ ਕੀਤਾ ਗਿਆ ਇਹ ਵਰਗ, ਪੱਛਮੀ ਦੇਸ ਹਰ ਸਾਲ ਖਿੱਚ ਕੇ ਲੈ ਜਾਂਦੇ ਹਨ।
ਅਸੀਂ ਬੜੇ ਮਾਣ ਨਾਲ ਕਹਿੰਦੇ ਹਾਂ ਕਿ ਸਾਡੇ ਪੜ੍ਹਾਕੂ ਪੱਛਮ ਵਿਚ ਬੜੀਆਂ ਮੱਲਾਂ ਮਾਰ ਰਹੇ ਹਨ ਅਤੇ ਉਨ੍ਹਾਂ ਦੇਸਾਂ ਦੀ ਤਰੱਕੀ ਦੇ ਥੰਮ੍ਹ ਬਣ ਰਹੇ ਹਨ। ਆਪ ਅਸੀਂ ਦੁਨੀਆ ਦੇ ਅੰਦਰ ਤਰੱਕੀ ਦੀ ਲਿਸਟ ਵਿਚ 136ਵੇਂ ਨੰਬਰ ‘ਤੇ ਠੇਡੇ ਖਾ ਰਹੇ ਹਾਂ।
1947 ਦੀ ਦੇਸ ਵੰਡ ਏਸ ਖਿੱਤੇ ਨੂੰ ਸਦਾ ਲਈ ਕਮਜ਼ੋਰ ਰੱਖਣ ਦੀ ਇਕ ਸੋਚੀ ਸਮਝੀ ਚਾਲ ਸੀ, ਕਿਉਂਕਿ ਝਗੜੇ ਵਾਲੀਆਂ ਸਰਹੱਦਾਂ ਰੱਖ ਕੇ ਦੋ ਦੇਸਾਂ ਨੂੰ ਕਦੇ ਵੀ ਲੜਾਇਆ ਜਾ ਸਕਦਾ ਸੀ। ਸੀਟੋ-ਨਾਟੋ ਦੀ ਗੋਦ ਵਿਚ ਬੈਠ ਕੇ ਪਾਕਿਸਤਾਨ ਨੇ ਕਸ਼ਮੀਰ ਉੱਤੇ ਹਮਲਾ ਕੀਤਾ, ਜੋ ਕਿਸੇ ਨਾ ਕਿਸੇ ਸ਼ਕਲ ਵਿਚ ਸਦਾ ਤੋਂ ਹੀ ਜਾਰੀ ਹੈ। ਏਸ ਤੋਂ ਛੁੱਟ 1965 ਅਤੇ 1971 ਦੀਆਂ ਜੰਗਾਂ ਦਾ ਵੀ ਏਹੀ ਦੇਸ ਜ਼ਿੰਮੇਵਾਰ ਸੀ। ਫ਼ੌਜੀ ਗੁੱਟਾਂ ਨੇ ਲੜਾਈ ਦਾ ਸਾਜੋ-ਸਾਮਾਨ ਸਾਡੇ ਖ਼ਿਲਾਫ਼ ਵਰਤਣ ਦੀ ਖੁੱਲ੍ਹੀ ਛੁੱਟੀ ਦਿੱਤੀ। ਸਾਡੇ ਲੱਖਾਂ ਕਰੋੜਾਂ ਰੁਪਏ ਇਨ੍ਹਾਂ ਜੰਗਾਂ ਵਿਚ ਰੁੜ੍ਹ ਗਏ ਅਤੇ ਅਜੇ ਵੀ ਰੁੜ੍ਹਦੇ ਪਏ ਹਨ। ਜਦੋਂ ਵੀ ਭਾਰਤ-ਪਾਕਿ ਰਿਸ਼ਤਿਆਂ ਵਿਚ ਸਥਿਰਤਾ ਆਉਂਦੀ ਹੈ, ਇਕ ਹੋਰ ਹਾਦਸਾ ਕਰਵਾ ਦਿੱਤਾ ਜਾਂਦਾ ਹੈ। ਇਸ ਇਲਾਕੇ ਦਾ ਤਾਪਮਾਨ ਉੱਚਾ ਹੋ ਜਾਂਦਾ ਹੈ। ਪਾਕਿਸਤਾਨ ਨੂੰ ਨਵੀਨਤਮ ਲੜਾਕੂ ਸਮਾਨ ਤੋਹਫ਼ੇ ਵਜੋਂ ਮਿਲ ਜਾਂਦਾ ਹੈ ਅਤੇ ਝੱਟ ਪਿੱਛੋਂ ਅਸੀਂ ਆਪਣੀ ਰੱਖਿਆ ਪ੍ਰਣਾਲੀ ਹੋਰ ਪਕੇਰੀ ਕਰਨ ਲਈ ਹੱਥ ਪੈਰ ਮਾਰਨ ਲੱਗਦੇ ਹਾਂ । 62 ਸਾਲਾਂ ਤੋਂ ਇਹੀ ਨਾਟਕ ਖੇਡਿਆ ਜਾ ਰਿਹਾ ਹੈ। ਇਕ ਪਾਸੇ ਸਾਮਰਾਜ ਦੀਆਂ ਚਾਲਾਂ ਤੋਂ ਕਿਸੇ ਹੱਦ ਬੇਖ਼ਬਰ ਅਸੀਂ ਹਾਂ ਅਤੇ ਦੂਜੇ ਪਾਸੇ ਉਂਗਲਾਂ ਦੇ ਉੱਤੇ ਨੱਚਦਾ ਸਾਮਰਾਜ ਦਾ ਹੱਥਠੋਕਾ ਦੇਸ। ਅਸੀਂ ਵੀ ਹੌਲੀ-ਹੌਲੀ ਓਸ ਪਾਸੇ ਤਿਲਕਦੇ ਪਏ ਜਾਪਦੇ ਹਾਂ।
ਡਾਲਰ ਦੇਸ ਦਾ ਪਾਕਿਸਤਾਨ ਦੇ ਉੱਤੇ ਫ਼ੌਜੀ ਅਤੇ ਸਿਆਸੀ ਕਬਜ਼ਾ ਲਗਭਗ ਤੈਅ ਹੀ ਨਹੀਂ ਬਲਕਿ ਇਕ ਕੌੜੀ ਹਕੀਕਤ ਹੈ। ਦੁਨੀਆ ਵਿਚ ਉਸਦੀ ਦੂਜੀ ਸਭ ਤੋਂ ਵੱਡੀ ਅੰਬੈਸੀ ਦਾ ਇਸਲਾਮਾਬਾਦ ਅੰਦਰ ਹੋਂਦ ਵਿਚ ਆ ਜਾਣਾ, ਭਾਰਤੀ ਖਿੱਤੇ ਵਿਚ ਅਸਥਿਰਤਾ ਪੈਦਾ ਕਾਇਮ ਰੱਖਣ ਦੀ ਇਕ ਪੱਕੀ ਗਰੰਟੀ ਹੋਵੇਗੀ। ਭਾਰਤ- ਪਾਕਿ ਸੰਬੰਧਾਂ ਸੁਧਾਰ ਵਿਚ ਇਕ ਵੱਡਾ ਅੜਿੱਕਾ ਬਣੇਗੀ। ਦੋਸਤੀ ਅਤੇ ਅਮਨ ਦੇ ਮਾਹੌਲ ਨੂੰ ਭਾਰੀ ਸੱਟ ਵੱਜੇਗੀ।
ਕੀ ਸਾਡੇ ਅੱਜ ਦੇ ਸਿਆਸਤਦਾਨ, ਸਾਮਰਾਜੀ ਭੁੱਲ-ਭੁਲੱਈਆ ਵਿਚੋਂ ਲੰਘਣ ਦਾ ਕੋਈ ਰਸਤਾ ਲੱਭਣ ਲਈ ਸੂਝ-ਬੂਝ ਰੱਖਦੇ ਹਨ ? ਜੇ ਉਹ ਥਿੜਕ ਗਏ ਤਾਂ ਇਕ ਦਿਨ ਸ਼ਾਇਦ ਦੁਨੀਆ ਦੀ ਅਜ਼ੀਮ ਤਰੀਨ, ਬਗਦਾਦ ਤੋਂ ਵੀ ਵੱਡੀ ਅਮਰੀਕਨ ਅੰਬੈਸੀ ਸਾਡੇ ਦੇਸ ਅੰਦਰ ਬਣ ਕੇ ਸਾਡੇ ਦੇਸ ਦਾ ਨਾਂ ਰੌਸ਼ਨ ਕਰੇਗੀ।
ਅਮਰੀਕਨ ਵਾਈਟ ਹਾਊਸ ਨੇੜੇ ਚੀਨੀ ਲਾਲ ਝੰਡਾ
ਆਜ਼ਾਦ ਚੀਨ ਦੀ 60ਵੀਂ ਵਰ੍ਹੇ ਗੰਢ ਮਨਾਉਣ ਲਈ ਸੈਂਕੜੇ ਚੀਨੀ ਵਿਦਿਆਰਥੀ ਅਤੇ ਵਪਾਰੀ, 30 ਸਤੰਬਰ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿਚ ਇਕੱਠੇ ਹੋਏ। ਉਨ੍ਹਾਂ ਨੇ ਵਾਈਟ ਹਾਊਸ ਦੇ ਦੱਖਣ ਵੱਲ ਨਾਲ ਲਗਦੇ ਪਾਰਕ ਵਿਚ ਚੀਨੀ ਅਤੇ ਅਮਰੀਕੀ ਝੰਡੇ ਨਾਲ-ਨਾਲ ਚਾੜ੍ਹੇ। ਇਤਿਹਾਸ ਵਿਚ ਇਹ ਪਹਿਲੀ ਵਾਰ ਹੈ, ਜਦੋਂ ਅਮਰੀਕਾ ਦੀ ਰਾਜਧਾਨੀ ਵਿਚ ਇਕ ਸ਼ਹਿਰੀ ਇਲਾਕੇ ਅੰਦਰ ਲਾਲ ਚੀਨ ਦਾ ਝੰਡਾ ਝੁਲਾਇਆ ਗਿਆ ਹੋਵੇ।
ਇਹ ਓਹੀ ਅਮਰੀਕਾ ਹੈ, ਜਿਸ ਨੇ ਮਾਓ ਦੀਆਂ ਇਨਕਲਾਬੀ ਫ਼ੌਜਾਂ ਨੂੰ ਰੋਕਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਸੀ। ਅੱਜ ਵੀ ਚੀਨ ਦੇ ਇਕ ਹਿੱਸੇ ਤਾਇਵਾਨ ਨੂੰ ਪੂਰਨ ਫ਼ੌਜੀ ਹਮਾਇਤ ਕਰਦਿਆਂ ਹੋਇਆਂ, ਉਸ ਨੂੰ ਫ਼ੌਜੀ ਅੱਡੇ ਦੀ ਤਰ੍ਹਾਂ ਵਰਤ ਰਿਹਾ ਹੈ ਅਤੇ ਚੀਨੀ ਮੁੱਖ ਧਰਤੀ ’ਤੇ ਤਾਇਵਾਨ ਵਿਚਕਾਰ ਗਾਹੇ ਬਗਾਹੇ ਜੰਗੀ ਤਣਾਉ ਪੈਦਾ ਕਰ ਦੇਂਦਾ ਹੈ।
ਅਮਰੀਕਾ ਮਾਓ ਉੱਤੇ ਅਤੇ ਕਮਿਊਨਿਸਟ ਚੀਨ ਉੱਤੇ ਦੇਸ ਅੰਦਰ ਚੱਲਦੀਆਂ ਕਈ ਲਹਿਰਾਂ ਦੇ ਸਮੇਂ ਕਰੋੜਾਂ ਹੀ ਲੋਕਾਂ ਦੀ ਹੱਤਿਆ ਦਾ ਇਲਜ਼ਾਮ ਲਾਉਂਦਾ ਰਹਿੰਦਾ ਹੈ। ‘ਤਿਆਨ ਮਿਨੇ ਚੌਂਕ’ ਦੀਆਂ 1989 ਦੀਆਂ ਘਟਨਾਵਾਂ ਨੂੰ ਲੈ ਕੇ ਬਾਰ-ਬਾਰ ਇਨਸਾਨੀ ਹੱਕਾਂ ਦਾ ਮਸਲਾ ਖੜ੍ਹਾ ਕਰਦਾ ਹੈ। ਉਸ ਆਪਣੇ ਵੱਲੋਂ ਮਾਰੇ 13 ਲੱਖ ਬੇਗੁਨਾਹ ਇਰਾਕੀਆਂ ਦਾ ਤਾਂ ਕਦੇ ਜ਼ਿਕਰ ਹੀ ਨਹੀਂ ਹੁੰਦਾ।
ਮੱਧ 1950 ਵਿਚ ਦੱਖਣੀ ਕੋਰੀਆ ਅਤੇ ਅਮਰੀਕਾ ਨੇ ਉੱਤਰੀ ਕੋਰੀਆ ਉੱਤੇ ਚੜ੍ਹਾਈ ਕਰਕੇ ਲਗਭਗ ਰੌਂਦ ਹੀ ਲਿਆ ਸੀ, ਜੋ 50,000 ਚੀਨੀ ਫ਼ੌਜਾਂ ਕੋਰੀਆ ਅੰਦਰ ਦਾਖ਼ਲ ਹੋਈਆਂ ਅਤੇ ਅਮਰੀਕਨ ਜਿੱਤ ਨੂੰ ਉਸ ਦੇ ਜਬਾੜੇ ਦੇ ਅੰਦਰੋਂ ਖਿੱਚ ਲਿਆ ਅਤੇ ਪੈਂਦੀ ਸੱਟੇ 4000 ਅਮਰੀਕੀ ਫ਼ੌਜਾਂ ਦਾ ਸਫ਼ਾਇਆ ਕੀਤਾ। ਇਸ ਪਿੱਛੋਂ ਜੰਗ ਲਮਕਦੀ ਗਈ ਅਤੇ ਹੋਰ 50000 ‘ਬਹਾਦਰ’ ਅਮਰੀਕਨ ਫ਼ੌਜੀ ਅਤੇ ਮੇਰੀਨ ਜਾਨ ਤੋਂ ਹੱਥ ਧੋ ਬੈਠੇ। ਏਸ ਜੰਗ ਵਿਚ ਚੀਨ ਦੇ ਆਪਣੇ 18000 ਫ਼ੌਜੀ ਮਰੇ। ਇਸ ਜੰਗ ਵਿਚ ਪਰਧਾਨ ਮਾਓ ਦਾ ਆਪਣਾ ਲੜਕਾ ‘ਮਾਓ ਆਨ ਸਿੰਗ’ ਵੀ ਮਾਰਿਆ ਗਿਆ। ਇਹ ਓਹੀ ਚੀਨ ਹੈ, ਜਿਸ ਦੀ ਸਹਾਇਤਾ ਨਾਲ ਹੋ ਚੀ ਮਿਨ ਦੀ ਕਿਸਾਨੀ ਫ਼ੌਜ ਨੇ ਅਮਰੀਕਨ ਜੰਗੀ ਮਸ਼ੀਨ ਨੂੰ ਤਹਿਸ ਨਹਿਸ ਕਰ ਕੇ ਸਿਰ ‘ਤੇ ਪੈਰ ਰੱਖ ਕੇ ਭੱਜਣ ’ਤੇ ਮਜਬੂਰ ਕੀਤਾ। ਵੀਅਤਨਾਮ ਉੱਤੇ ਅਕਾਰਨ ਅਮਰੀਕੀ ਹਮਲਾ ਤੀਹ ਲੱਖ ਸ਼ਹਿਰੀਆਂ ਦੇ ਮਰਨ ਅਤੇ ਬੇਅੰਤਾਂ ਦੇ ਜ਼ਖ਼ਮੀ ਹੋਣ ਦਾ ਕਾਰਨ ਬਣਿਆ। ਵੀਅਤਨਾਮ ਵਿਚ ਅਮਰੀਕਾ ਦੇ 45000 ਦੇ ਕਰੀਬ ਫ਼ੌਜੀ ਮਰੇ ਅਤੇ ਦੋ ਲੱਖ ਤੋਂ ਵੱਧ ਜ਼ਖ਼ਮੀ ਹੋਏ। ਅਮਰੀਕਾ ਚੀਨ-ਵੀਅਤਨਾਮ ਗੁੱਟ ਤੋਂ ਖਾਧੀ ਕਰਾਰੀ ਹਾਰ ਕਿਵੇਂ ਭੁੱਲ ਸਕਦਾ ਹੈ ?
ਇਹ ਓਹੀ ਚੀਨ ਹੈ, ਜਿਸ ਉੱਤੇ ਇਨਸਾਨ ਵਿਰੋਧੀ ਗਤੀਵਿਧੀਆਂ ਦਾ ਦੋਸ਼ ਲੱਗਦਾ ਰਹਿੰਦਾ ਹੈ। ਏਸੇ ਊਜ ਦੀ ਆੜ ਹੇਠਾਂ, ਅਮਰੀਕਾ ਅਤੇ ਪਿੱਠੂ ਦੇਸਾਂ ਵੱਲੋਂ ਤਿਬਤੀਆਂ ਦੇ ਜਲੂਸ ਕਢਾ-ਕਢਾ ਕੇ ਪਿਛਲੇ ਸਾਲ 2008 ਦੀਆਂ ਉਲੰਪਿਕ ਖੇਡਾਂ ਨੂੰ ਵਿਗਾੜਨ ਦੇ ਬੇਅੰਤ ਜਤਨ ਕੀਤੇ ਗਏ ਸਨ।
ਹੁਣ ਅਚਾਨਕ ਹਿਰਦਾ-ਪਰਿਵਰਤਨ ਕਿਵੇਂ ਹੋ ਗਿਆ ਹੈ ? ਵਾਈਟ ਹਾਊਸ ਦੇ ਸਾਹਮਣੇ ਚੀਨੀ ਲਾਲ ਝੰਡਾ ਬਥੇਰਿਆਂ ਦੀ ਢਿੱਡ ਪੀੜ ਦਾ ਕਾਰਨ ਬਣਿਆ ਹੈ।
ਅਮਰੀਕਾ ਇਕ ਢੰਗ ਨਾਲ ਚੀਨ ਦਾ ਦੇਣਦਾਰ ਹੈ । ਕਈ ਬਾਹਰਲੇ ਦੇਸ ਅਮਰੀਕੀ ਖ਼ਜ਼ਾਨੇ ਦੇ ਬਾਂਡ ਖਰੀਦ-ਖਰੀਦ ਕੇ ਓਥੋਂ ਦੇ ਅਰਥਚਾਰੇ ਨੂੰ ਚੁੰਮਣੇ ਦੇ ਕੇ ਰੱਖਦੇ ਹਨ।
ਚੀਨ ਦਾ ਹਿੱਸਾ ਸਭ ਤੋਂ ਜ਼ਿਆਦਾ 1600 ਬਿਲੀਅਨ ਡਾਲਰ ਹੈ, ਜੋ ਵਧਦਾ ਹੀ ਜਾ ਰਿਹਾ ਹੈ। ਯਾਦ ਰਹੇ ਕਿ ਭਾਰਤ ਦਾ ਇਸ ਸਾਲ ਦਾ ਕੁੱਲ ਬਜਟ 60 ਬਿਲੀਅਨ ਡਾਲਰ ਹੈ। ਅਮਰੀਕਾ ਦੀਆਂ ਦੋਵੇਂ ਸਿਆਸੀ ਪਾਰਟੀਆਂ ਵੇਖਣ ਨੂੰ ਦੋ ਲੱਗਦੀਆਂ ਹਨ, ਪਰ ਨੀਤੀਆਂ ਹੂਬਹੂ ਇਕ ਹੀ ਹਨ। ਦੋਹਾਂ ਨੇ ਸਨਅਤਾਂ ਅਤੇ ਨੌਕਰੀਆਂ ਨੂੰ ਦੇਸੋਂ ਬਾਹਰ, ਚੀਨੀ ਅੰਦਰ ਭੇਜ ਦੇਣ ਵਿਚ ਪੂਰੀ ਮਦਦ ਕੀਤੀ ਹੈ। ਸਰਮਾਏਦਾਰੀ ਦੀ ਨਜ਼ਰ ਮੁਨਾਫ਼ੇ ਉੱਤੇ ਹੁੰਦੀ ਹੈ। ਉਸਦਾ ਆਪਣਾ ਕੋਈ ਦੇਸ ਨਹੀਂ ਹੁੰਦਾ। ਗਰੀਬ ਚੀਨੀ ਮਜ਼ਦੂਰ ਕੌਡੀਆਂ ‘ਤੇ ਕੰਮ ਕਰਕੇ ਚੀਨ ਵਿਚ ਕਾਇਮ ਅਮਰੀਕਨ ਕਾਰਖ਼ਾਨਿਆਂ ਅੰਦਰੋਂ ਚੀਜ਼ਾਂ ਦੇ ਅੰਬਾਰ ਲਾਈ ਜਾਂਦੇ ਹਨ, ਜਿਸ ਨੂੰ ਅਮਰੀਕਨ ਕਾਰਪੋਰੇਸ਼ਨਾਂ ਦੁਨੀਆ ਭਰ ਵਿਚ ਭੇਜ ਕੇ ਮਾਇਆ ਦੇ ਨਾਲ ਢਿੱਡ ਭਰੀ ਜਾਂਦੀਆਂ ਹਨ। ਅਮਰੀਕਾ ਵਿਚ ਹਰ ਵਿਕਦੀ ਚੀਜ਼ ਉੱਤੇ ਠੱਪਾ ਹੁੰਦਾ ਹੈ—ਚੀਨ, ਤਾਇਵਾਨ, ਥਾਈਲੈਂਡ, ਕੋਰੀਆ, ਫਿਲਪੀਨ, ਇੰਡੋਨੇਸ਼ੀਆ, ਭਾਰਤ, ਬੰਗਲਾ ਦੇਸ, ਪਾਕਿਸਤਾਨ ਅਤੇ ਸ੍ਰੀਲੰਕਾ ਆਦਿ ਦਾ । ਮੋਢੀ ਹੋਇਆ ਚੀਨ, ਜਿਥੇ ਮਜ਼ਦੂਰਾਂ ਨੂੰ ਕੰਟਰੋਲ ਕਰਨਾ ਬਾਕੀ ਦੇਸਾਂ ਨਾਲੋਂ ਸੁਖਾਲਾ ਹੈ। ਏਸੇ ਲਈ ਅਮਰੀਕਨ ਸਨਅਤਕਾਰੀ ਨੇ ਚੀਨ ਨੂੰ ਵਰਤਣ ਉੱਤੇ ਪਹਿਲ ਦਿੱਤੀ ਹੈ। ਚੀਨੀ ਕਾਮਿਆਂ ਦੀ ਲਹੂ ਪਸੀਨੇ ਤੋਂ ਉਪਜੀ ਕਮਾਈ ਦੀ ਪਲੀ-ਪਲੀ ਦੇ ਨਾਲ ਦੌਲਤ ਦੇ ਅੰਬਾਰ ਲੱਗ ਗਏ ਨੇ ਅਤੇ ਅਮਰੀਕਨ ਅਰਥਚਾਰੇ ਦੇ ਉੱਤੇ ਸਮੁੱਚੇ ਚੀਨ ਦਾ ਪਰਛਾਵਾਂ ਪੈ ਗਿਆ ਹੈ। ਚੀਨ ਆਪਣੀ ਬਚੀ ਹੋਈ ਕਮਾਈ ਦੇ ਨਾਲ ਅਮਰੀਕਨ ਖ਼ਜ਼ਾਨੇ ਦੇ ਬਾਂਡ ਖਰੀਦ ਲੈਂਦਾ ਹੈ।
ਹੁਣ ਇਕੋ ਹੀ ਸਮੇਂ ਚੀਨ ਅਤੇ ਅਮਰੀਕਾ ਵਿਚ ‘ਦੋਸਤੀ-ਦੁਸ਼ਮਣੀ’ ਦਾ ਰਿਸ਼ਤਾ ਹੈ। ਜੇ ਨਿੱਛ ਚੀਨ ਵਿਚ ਵੱਜਦੀ ਹੈ ਤਾਂ ਬੁਖ਼ਾਰ ਅਮਰੀਕਾ ਨੂੰ ਹੁੰਦਾ ਹੈ। ਭਾਰਤ ਦੇ ਸਟਾਕ ਐਕਸਚੇਂਜ ਨੂੰ ਕਾਂਬਾ ਲੱਗ ਜਾਂਦਾ ਹੈ।
ਚੀਨ ਅਤੇ ਅਮਰੀਕਾ ਦਾ ਇਕ ਦੂਜੇ ਦਾ ਬੇਅੰਤ ਖੂਨ ਡੋਲ੍ਹਣ ਦਾ ਰਿਸ਼ਤਾ ਹੈ। ਲਗਾਤਾਰ ਤਣਾਓ ਕਾਇਮ ਰੱਖਿਆ ਜਾਂਦਾ ਹੈ। ਚੀਨ ਨੂੰ ਪ੍ਰਮੁੱਖ ਦੁਸ਼ਮਣ ਮੰਨ ਕੇ ਉਸ ਉੱਤੇ ਹਮਲੇ ਦੀਆਂ ਯੋਜਨਾਵਾਂ ਬਣਦੀਆਂ ਰਹਿੰਦੀਆਂ ਹਨ। ਏਨੇ ਵਿਗੜੇ ਹਾਲਾਤ ਦੇ ਬਾਵਜੂਪ ਵਪਾਰ ‘ਆਮ ਦੇ ਵਾਂਗ’ ਨਿਰਵਿਘਨ ਚੱਲਦਾ ਰਹਿੰਦਾ ਹੈ।
30 ਸਤੰਬਰ 2009 ਨੂੰ ਵਾਈਟ ਹਾਊਸ ਕੋਲ ਚੀਨੀ ਝੰਡਾ ਲਹਿਰਾਉਣ ਬਾਰੇ ਕਿਸੇ ਖਿਝੇ ਹੋਏ ਪੱਤਰਕਾਰ ਨੇ ਕਿਹਾ ਹੈ ਕਿ ਪ੍ਰਧਾਨ ਓਬਾਮਾ ਚੀਨੀ ਲਾਲ ਝੰਡਾ ਉਥੇ ਗੱਡਿਆ ਹੀ ਕਿਉਂ ਨਹੀਂ ਰਹਿਣ ਦੇਂਦਾ ?
ਅਮਰੀਕਾ ਅਤੇ ਚੀਨ ਦੇ ਨਿਹਾਇਤ ਲੰਮੇ ਖੂੰਖਾਰ ਅਤੇ ਤਬਾਹਕੁੰਨ ਆਂਕੜਿਆਂ ਦੇ ਤੁਲ ਭਾਰਤ ਅਤੇ ਚੀਨ ਵਿਚਕਾਰ ਕੋਈ ਵੱਡੀ ਮੁੱਠਭੇੜ ਨਹੀਂ ਹੋਈ। ਭਾਰਤ ਅਤੇ ਚੀਨ ਵਿਚਕਾਰ 1962 ਵਿਚ ਜਿਹੜੀ ਜੰਗ ਹੋਈ ਸੀ, ਉਸ ਦੀ ਭਾਰਤ ਸਰਕਾਰੀ ਪੁੱਛਗਿੱਛ ਦੀ ਰਿਪੋਰਟ (ਵਾਈਟ ਪੇਪਰ) ਠੰਡੇ ਬਸਤੇ ਵਿਚ ਛੁਪਾ ਲਈ ਗਈ ਹੈ। ਇੰਜ ਲੱਗਦਾ ਹੈ ਜਿਵੇਂ ਦਾਲ ਵਿਚ ਕੁਝ ਕਾਲਾ ਹੈ। ਚਲੋ ਛੱਡੋ ਏਸ ਨੂੰ। ਕੋਈ ਐਸੀ ਸਮੱਸਿਆ ਨਹੀਂ, ਜਿਹੜੀ ਸੁਲਝਾਈ ਨਹੀਂ ਜਾ ਸਕਦੀ। ਅੱਜ ਭਾਰਤ ਅਤੇ ਚੀਨ ਵਿਚਲੇ ਤਜਾਰਤ, ਅਮਰੀਕਾ ਨਾਲ ਹੁੰਦੀ ਤਜਾਰਤ ਨਾਲੋਂ ਵੱਧ ਹੈ ਅਤੇ ਤੇਜ਼ੀ ਵੱਲ ਹੈ । ਹਜ਼ਾਰਾਂ ਮੀਲ ਲੰਮੀ ਸਰਹੱਦ ਦੇ ਉੱਤੇ ਕੋਈ ਜੰਗ ਦਾ ਵਾਤਾਵਰਨ ਨਹੀਂ ਹੈ। ਇਸ ਸਰਹੱਦ ਦੀ ਹਾਲਾਂ ਨਿਸ਼ਾਨਦੇਹੀ ਹੀ ਨਹੀਂ ਹੋਈ। ਇਸ ਵੇਲੇ ਦੋਹਾਂ ਪਾਸਿਆਂ ਤੋਂ ਛੋਟੀਆਂ ਮੋਟੀਆਂ ਉਲੰਘਣਾਵਾਂ ਹੋਣੀਆਂ ਸੁਭਾਵਕ ਹਨ ਹਰ ਛੋਟੀ ਉਲੰਘਣਾ ਨੂੰ ਸਾਡੀਆਂ ਅਖ਼ਬਾਰਾਂ ਸੁਰਖੀਆਂ ਲਈ ਵਰਤਦੀਆਂ ਹਨ, ਜਦਕਿ ਸਰਕਾਰੀ ਸੂਤਰ ਠੰਡੇ ਕੁਦਰਤੀ ਸੁਭਾਅ ਨਾਲ ਬੋਲਦੇ ਹਨ।
ਗੱਲ 30 ਸਤੰਬਰ 2009 ਦੇ ਚੀਨੀ ਲਾਲ ਝੰਡੇ ਦੇ ਵਾਈਟ ਹਾਊਸ ਦੇ ਸਰਹਾਣੇ ਲਹਿਰਾਉਣ ਦੀ ਹੈ, ਜਿਥੇ ਫ਼ਨਕਾਰਾਂ ਨੇ ਕਲਾਤਮਕ ਢੰਗ ਨਾਲ ‘ਦੋਸਤੀ ਅਤੇ ਖੁੱਲ੍ਹਦਿਲੀ’ ਦਾ ਮੁਜ਼ਾਹਰਾ ਵੀ ਕੀਤਾ ਗਿਆ।
30 ਸਤੰਬਰ 2009 ਦੀ ਰਾਤ ਨੂੰ ਨਿਊਯਾਰਕ ਵਿਚ ਸਥਿਤ ਐਂਪਾਇਅਰ ਸਟੇਟ ਬਿਲਡਿੰਗ ਨੂੰ ਸਾਰੀ ਰਾਤ ਲਾਲ ਰੰਗ ਦੇ ਨਾਲ ਰੌਸ਼ਨਾਇਆ ਗਿਆ। ਅਜਿਹੀ ਰੌਸ਼ਨਾਈ ਕਦੇ-ਕਦਾਈਂ ਖ਼ਾਸ ਮੌਕਿਆਂ ਉੱਤੇ ਹੀ ਕੀਤੀ ਜਾਂਦੀ ਹੈ।
ਬਾਕੀ ਦੁਨੀਆ ਨੂੰ ਅਜੀਬੋ ਗ਼ਰੀਬ ਚੀਨ-ਅਮਰੀਕਨ ਰਿਸ਼ਤਿਆਂ ਤੋਂ ਕੀ ਸਬਕ ਮਿਲਦਾ ਹੈ ? ਥਾਂ-ਥਾਂ ਉੱਤੇ ਜੰਗ ਦੇ ਭਾਂਬੜ ਮਚਾਉਣ ਦਾ ਲਾਭ ਕਿਸ ਨੂੰ ਹੋ ਸਕਦੈ ? ਲੜਨ ਵਾਲਿਆਂ ਨੂੰ ਜਾਂ ਲੜਵਾਉਣ ਵਾਲਿਆਂ ਨੂੰ ? ਉਹ ਵੀ ਐਟਮੀ ਸ਼ਕਤੀ ਨੂੰ ਅੱਗੇ ਰੱਖ ਕੇ ? ਸਾਨੂੰ ਖ਼ਬਰਦਾਰ ਹੋਣ ਦੀ ਲੋੜ ਹੈ।
ਜੌੜੇ ਟਾਵਰ ਅਤੇ ਰੂਸ
“ਦੇਖਨੇ ਵਾਲੇ ਭੀ ਕਿਆਮਤ ਕੀ ਨਜ਼ਰ ਰਖਤੇ ਹੈਂ।” ਜਿਨ੍ਹਾਂ ਦਾ ਧੰਦਾ ਹੀ ਹੈ ਉੱਚੀਆਂ ਇਮਾਰਤਾਂ ਬਣਾਉਣਾ ਜਾਂ ਲੋੜ ਪੈਣ ਉੱਤੇ ਉਨ੍ਹਾਂ ਨੂੰ ਭੋਗਣਾ, ਉਨ੍ਹਾਂ ਨੂੰ ਤਾਂ ਪਹਿਲੀ ਨਜ਼ਰੇ ਹੀ ਪਤਾ ਸੀ ਕਿ 9/11 ਨੂੰ ਡਿੱਗੀਆਂ ਇਮਾਰਤਾਂ ਕਿਵੇਂ ਡੇਗੀਆਂ ਗਈਆਂ ਸਨ । ਸਭ ਦੇਸਾਂ ਦੇ ਫ਼ੌਜੀ ਮਾਹਰਾਂ ਤੋਂ ਅਜਿਹੀਆਂ ਹਰਕਤਾਂ ਕਿਵੇਂ ਗੁੱਝੀਆਂ ਰਹਿ ਸਕਦੀਆਂ ਸਨ, ਉਹ ਵੀ ਕਹਿੰਦੇ ਕਹਾਉਂਦੇ ਦੁਸ਼ਮਣ ਦੇਸ ਤੋਂ ?
ਅਮਰੀਕਾ ਨੇ ਆਪ ਤਾਂ 9/11 ਹਾਦਸੇ ਦੀ ਕੋਈ ਯਾਦਗਾਰ ਬਣਾਈ ਨਹੀਂ, ਰੂਸ ਨੇ ਇਕ ਬੇਮਿਸਾਲ ਯਾਦਗਾਰ ਉਲੀਕ ਕੇ ਬਣਾ ਦਿੱਤੀ। ਇਸ ਦਾ ਨਾਮ ਹੈ ‘ਲਟਕਦਾ ਅੱਥਰੂ’। ਇਹ ਯਾਦਗਾਰ ‘ਨਿਊ ਜਰਸੀ’ ਦੇ ‘ਹਾਰਬਰ ਵਿਊ ਪਾਰਕ’ ਵਿਖੇ ਬਣਾਈ ਗਈ ਹੈ। ਇਸ ਦਾ ਕਰਤਾ ਹੈ ਜ਼ੁਰਾਬ ਤਸੱਰਤੀ। ਇਹ ਇਕ ਸੌ ਫੁੱਟ ਉੱਚਾ ਬੁੱਤ ਹੈ, ਜਿਸ ਦੇ ਵਿਚ ਦੋ ਇਮਾਰਤ ਨੁਮਾ ਜ਼ਖ਼ਮੀ ਥੰਮ੍ਹ ਹਨ, ਜੋ ਉਪਰੋਂ ਅਤੇ ਥੱਲਿਉਂ ਆਪੋ ਵਿਚ ਜੁੜੇ ਹੋਏ ਹਨ, ਪਰ ਉਨ੍ਹਾਂ ਦੀਆਂ ਟੁੱਟੀਆਂ ਹੋਈਆਂ ਆਪੋ ਵਿਚਲੀਆਂ ਕੰਧਾਂ ਵਿਚਕਾਰ ਇਕ ਤਕਲੇ ਵਰਗੀ ਖ਼ਾਲੀ ਥਾਂ ਹੈ, ਜਿਹੜੀ ਸਾਰੀ ਲੰਬਾਈ ਨੂੰ ਘੇਰਦੀ ਹੈ।
ਇਸ ਖ਼ਾਲੀ ਥਾਂ ਵਿਚ ਹੈ ਇਕ ਚਮਕਦਾ ਵੱਡਾ ਚਾਲੀ ਟਨ ਵਜ਼ਨੀ ਸਟੀਲ ਤੋਂ ਬਣਿਆ ‘ਲਟਕਦਾ ਅੱਥਰੂ’।
ਇਹ ਯਾਦਗਾਰ 11 ਸਤੰਬਰ 2006 ਨੂੰ ਅਮਰੀਕਾ ਦੇਸ ਨੂੰ ਅਰਪਤ ਕੀਤੀ ਗਈ ਸੀ । ਇਸ ਸਮਾਗਮ ਵਿਚ ਪੂਰਵ ਪ੍ਰਧਾਨ ਬਿੱਲ ਕਲਿੰਟਨ ਅਤੇ ਵਿਸ਼ਵ ਵਪਾਰ ਦੇ ਜੋੜੇ ਟਾਵਰਾਂ ਉੱਤੇ ਮਰੇ ਲੋਕਾਂ ਦੇ ਰਿਸ਼ਤੇਦਾਰਾਂ ਨੇ ਹਿੱਸਾ ਲਿਆ। ਇਸ ਯਾਦਗਾਰ ਦਾ ਨੀਂਹ ਪੱਥਰ ਰੂਸੀ ਪ੍ਰਧਾਨ ਨੇ ਕਰੀਬ ਇਕ ਸਾਲ ਪਹਿਲਾਂ 15 ਸਤੰਬਰ 2005 ਨੂੰ ਰੱਖਿਆ ਸੀ। ਯਾਦਗਰ ਦੇ ਥੱਲੇ ਪੱਥਰ ਦੀ ਸਿਲ ਉੱਤੇ ਉਨ੍ਹਾਂ ਵਿਅਕਤੀਆਂ ਦੇ ਨਾਮ ਉਕਰੇ ਹੋਏ ਹਨ, ਜਿਨ੍ਹਾਂ ਨੇ 9/11 ਨੂੰ ਬਲਦੀ ਅੱਗ ਅਤੇ ਭਿਆਨਕ ਵਿਸਫ਼ੋਟਾਂ ਦੇ ਹੱਥੋਂ ਆਪਣੀ ਜਾਨ ਗਵਾਈ।
ਕੀ ਰੂਸ ਦਾ ਇਹ ਤੋਹਫ਼ਾ ਪ੍ਰਧਾਨ ਬੁਸ਼ ਦੇ ਬਿਆਨਾਂ ਦੇ ਅਨੁਕੂਲ ਸੀ, ਜਿਸ ਵਿਚ ਉਨ੍ਹਾਂ ਨੇ ਜੌੜੇ ਟਾਵਰਾਂ ਦੇ ਡੇਗਣ ਲਈ ਬਿਨ ਲਾਦੇਨ ਅਤੇ ਉਸ ਦੇ ਤਿਆਰ ਕੀਤੇ ਸਾਥੀਆਂ ਉੱਤੇ ਦੋਸ਼ ਲਾਇਆ ਸੀ ? ਇਸ ਯਾਦਗਾਰ ਉੱਤੇ ਲਿਖਿਆ ਹੈ—“ਦੁਨੀਆ ਅੰਦਰ ਡਰਵਾਦ ਦੇ ਖ਼ਿਲਾਫ਼ ਜੱਦੋਜਹਿਦ ਲਈ, ਆਰਟਿਸਟ ਜ਼ੁਰਾਬ ਤਸੱਰਤੀ।” ਇਸ ਯਾਦਗਾਰ ਦੇ ਨਾਲ ਅਮਰੀਕਾ ਦੇ ਸੱਚਮੁੱਚ ਦੇ ਦੁਖਾਂਤ ਦੇ ਮਾਰੇ ਲੋਕਾਂ ਦੀ ਦੁਖਦੀ ਰਗ਼ ਉੱਤੇ ਰੂਸ ਨੇ ਦੋਸਤੀ ਦਾ ਹੱਥ ਰੱਖਿਆ ਹੈ। ਇਸ ਯਾਦਗਾਰ ਨੂੰ ਮੀਡੀਆ ਨੇ ਚੰਗੀ ਤਰ੍ਹਾਂ ਅਮਰੀਕੀ ਅਤੇ ਆਲਮੀ ਪਬਲਿਕ ਦੇ ਸਾਹਮਣੇ ਨਹੀਂ ਲਿਆਂਦਾ। ਇਸ ਤਰ੍ਹਾਂ ਇਹ ਯਾਦਗਾਰ ਜ਼ਿਆਦਾਤਰ ਗੁੰਮਨਾਮੀ ਦੀ ਹਾਲਤ ਵਿਚ ਰਹਿ ਰਹੀ ਹੈ।
2001 ਤੋਂ ਅੱਜ ਤਕ ਦਾ ਅਮਰੀਕਾ ਅਤੇ ਰੂਸ ਦਾ ਇਤਿਹਾਸ, ਉਲਟੇ ਪਾਸੇ ਵੱਲ ਸਫ਼ਰ ਕਰਨ ਲੱਗਾ। ਬੁਸ਼ ਨੇ ਕੋਰੀਆ ਅਤੇ ਵੀਅਤਨਾਮ ਦੀਆਂ ਪੁਰਾਣੀਆਂ ਲੜਾਈਆਂ ਦੇ ਇਤਿਹਾਸ ਨੂੰ ਭੁੱਲ ਕੇ ਨਿਹੱਥੇ ਦੇਸਾਂ ਉੱਤੇ ਚੜ੍ਹਾਈ ਕਰ ਦਿੱਤੀ। ਪਹਿਲਾਂ ਅਫ਼ਗਾਨਿਸਤਾਨ ਅਤੇ ਪਿੱਛੋਂ ਨਾਲ ਹੀ ਇਰਾਕ ਉੱਤੇ। ਦੋਹਾਂ ਦੇਸਾਂ ਵਿਚ ਹਕੂਮਤਾਂ ਤਾਂ ਨਜ਼ਰ ਹੀ ਨਹੀਂ ਆਈਆਂ, ਬਿਫਰੇ ਸਾਨ੍ਹ ਵਾਂਗ ਜਿਧਰ ਜੀਅ ਆਇਆ, ਤਬਾਹੀ ਸ਼ੁਰੂ ਕਰ ਦਿੱਤੀ। ਹਮਲਿਆਂ ਦਾ ਨਿਸ਼ਾਨਾ ਤਾਂ ਬਿਲਕੁਲ ਸਿੱਧਾ ਸੀ—ਤੇਲ ਦੇ ਸੋਮਿਆਂ ਉੱਤੇ ਅਤੇ ਤੇਲ ਲੈ ਜਾ ਸਕਣ ਵਾਲੇ ਰਸਤਿਆਂ ਉੱਤੇ ਕਬਜ਼ਾ। ਹਾਲਾਂਕਿ ਅਮਰੀਕਾ ਦੀਆਂ ਹੋ ਸੰਭਾਵਿਤ ਇਨ੍ਹਾਂ ਕਾਮਯਾਬੀਆਂ ਦੇ ਨਾਲ ਰੂਸ ਦਾ ਬੇਅੰਤ ਨੁਕਸਾਨ ਹੋਣ ਵਾਲਾ ਸੀ ਪਰ ਰੂਸ ਕੋਲ ਚੁੱਪ ਰਹਿਣ ਤੋਂ ਸਿਵਾ ਹੋਰ ਕੋਈ ਰਸਤਾ ਨਹੀਂ ਸੀ। ਤਾਜ਼ੇ ਟੁੱਟੇ ਸੋਵੀਅਤ ਸੰਘ ਵਿਚੋਂ ਉਪਜਿਆ ਰੂਸ ਨਾ ਕੇਵਲ ਪੂਰੀ ਤਰ੍ਹਾਂ ਦੜ ਵੱਟ ਗਿਆ, ਬਲਕਿ ਸਮੇਂ ਸਮੇਂ ਅਮਰੀਕਾ ਨੂੰ ਅਜਿਹੀਆਂ ਸਹੂਲਤਾਂ ਵੀ ਦਿੱਤੀਆਂ ਜੋ ਆਪਣੇ ਬੁਣੇ ਜੰਗਾਂ ਦੇ ਜਾਲ ਵਿਚ ਉਲਝਿਆ ਰਹੇ। ਸ਼ਤਰੰਜ ਖਿਡਾਰੀ ਪੂਤਿਨ, ਬੁਸ਼ ਨੂੰ ਆਪਣੀ ਬੇੜੀ ਵਿਚ ਆਪ ਹੀ ਵੱਟੇ ਪਾਉਣ ਦੀ ਖੇਡ ਵਿਚ ਰੁੱਝਿਆ ਰੱਖਣ ਲਈ ਮਦਦ ਕਰਦਾ ਰਿਹਾ। ਇਸ ਕੁਲ ਸਮੇਂ ਵਿਚ ਰੂਸ ਨੇ 9/11 ਬਾਰੇ ਇਕ ਵੀ ਭੜਕਾਵਾਂ ਸ਼ਬਦ ਨਹੀਂ ਬੋਲਿਆ, ਜਿਸ ਨਾਲ ਬੁਸ਼ ਦਾ ਪੋਲ ਖੁੱਲ੍ਹਦਾ ਹੋਵੇ । ਓਧਰੋਂ ਬੁਸ਼ ਦਾ ਅਮਰੀਕਾ ਰੂਸ ਦੇ ਤੇਲ ਵਪਾਰ ਨੂੰ ਹਰ ਸੰਭਵ ਘੁੱਟਣ ਦੇ ਯਤਨ ਵਧਾਉਂਦਾ ਗਿਆ ਅਤੇ ਰੂਸ ਦੇ ਗਿਰਦ ਪ੍ਰਮਾਣੂ ਹਥਿਆਰਾਂ ਦੀ ਪਹਿਲੀ ਮਾਰ ਕਰਨ ਵਾਲੀ ਪੰਗਤੀ, ਰੂਸ ਦੇ ਪੁਰਾਣੇ ਸਾਥੀ ਪੂਰਬੀ ਦੇਸਾਂ ਦੇ ਅੰਦਰ ਬੀਜਣ ਦੀ ਨੀਤੀ ਅਪਣਾਈ । ਪੂਤਿਨ ਦਾ ਰੂਸ ਅੰਦਰੋਂ-ਅੰਦਰ ਵਿਸ ਘੋਲਦਾ ਰਿਹਾ। ਬਾਹਰੋਂ ਇਕ ਵੀ ਸ਼ਬਦ ਨਹੀਂ ਕਿਹਾ। ਕਹਿੰਦਾ ਵੀ ਕਿਵੇਂ ? ਰੂਸ ਬਹੁਤ ਮਾੜਾ ਕਰਜ਼ੇ ਹੇਠ ਦੱਬਿਆ ਹੋਇਆ ਦੇਸ ਸੀ
ਅਮਰੀਕਾ ਦੇ ਇਰਾਕ ਉੱਤੇ ਹਮਲੇ ਪਿੱਛੋਂ ਵਿਸ਼ਵ ਮੰਡੀ ਤੇਲ ਦੇ ਭਾਅ ਵਧਣੇ ਸ਼ੁਰੂ ਹੋ ਗਏ, ਏਥੋਂ ਤਕਮ ਕਿ 25 ਡਾਲਰ ਤੋਂ ਚੜ੍ਹ ਕੇ 140 ਡਾਲਰ ਪ੍ਰਤਿ ਬੈਰਲ ਨੂੰ ਛੂਹ ਕੇ ਹੇਠਾਂ ਪਰਤੇ। ਅੱਜ ਕੱਲ੍ਹ ਇਸ ਦਾ ਭਾਅ 70 ਡਾਲਰ ਦੇ ਨੇੜੇ ਹੈ। ਤੇਲ ਅਤੇ ਕੁਦਰਤੀ ਗੈਸ ਦੇ ਬੇਅੰਤ ਭੰਡਾਰ ਹਨ ਰੂਸ ਦੇ ਕੋਲ । ਭਾਅ ਵਧਣ ਨਾਲ ਓਸਦੀ ਬੇਅੰਤ ਕਮਾਈ ਹੋਈ, ਜਿਸ ਨੇ ਥਿੜਕੇ ਹੋਏ ਦੇਸ ਨੂੰ ਮੁੜ ਪੈਰਾਂ ਉੱਤੇ ਖੜ੍ਹਾ ਕਰ ਦਿੱਤਾ। ਜ਼ਮੀਨੀ, ਹਵਾਈ ਅਤੇ ਸਮੁੰਦਰੀ ਫ਼ੌਜਾਂ ਨੂੰ ਨਵੇਂ ਹਥਿਆਰ ਮਿਲਣੇ ਸ਼ੁਰੂ ਹੋ ਗਏ, ਦੇਸ ਦੀ ਸੁਰੱਖਿਆ ਪ੍ਰਣਾਲੀ ਸੁਧਰਨ ਲੱਗੀ ਅਤੇ ਸਨਅਤ ਅਤੇ ਖੇਤੀ ਦੇ ਗ੍ਰਾਫ਼ ਉੱਤੇ ਚੜ੍ਹਨ ਲੱਗੇ।
ਪ੍ਰਧਾਨ ਬੁਸ਼ ਨੂੰ ਨਚਾਉਂਦੀਆਂ ਤਾਕਤਾਂ ਨੇ ਸਾਜ਼ਸ਼ ਰਚੀ ਕਿ ਹੁਣ ਰੂਸ ਨੂੰ ਇਕ ਨਵਾਂ ਸਬਕ ਸਿਖਾਇਆ ਜਾਵੇ ਅਤੇ ਕਮਜ਼ੋਰ ਕੀਤਾ ਜਾਵੇ। ਉਸ ਦੇ ਆਂਢੀ-ਗੁਆਂਢੀ ਦੇਸਾਂ ਦੇ ਅੰਦਰ ਰਾਜ ਪਲਟੇ ਕੀਤੇ ਗਏ, ਸੀ.ਆਈ.ਏ. ਦੀ ਖੁੱਲ੍ਹੀ ਮਦਦ ਨਾਲ । ਇਨ੍ਹਾਂ ਵਿਚੋਂ ਇਕ ਦੇਸ ਹੈ ਜੌਰਜੀਆ ਜਿਸ ਦਾ ਇਕ ਹਿੱਸਾ ਹੈ ਦੱਖਣੀ ਔਸੈਟੀਆ। ਇਸ ਇਲਾਕੇ ਵਿਚ ਜ਼ਿਆਦਾਤਰ ਲੋਕ, ਰੂਸੀ ਮੂਲ ਦੇ ਹਨ। ਇਕ ਸੰਧੀ ਅਨੁਸਾਰ ਏਥੇ ਇਕ ਅੰਸ਼ਕ ਰੂਸੀ ਫ਼ੌਜੀ ਟੁਕੜੀ ਵੀ ਸੀ । ਜੌਰਜੀਆ ਦੇ ਰਾਜ ਪਲਟੇ ਪਿੱਛੋਂ ਏਥੋਂ ਦੇ ਅਮਰੀਕਾ ਪਿੱਠੂ ਪ੍ਰਧਾਨ ਨੇ ਅਮਰੀਕੀ ਫ਼ੌਜਾਂ ਦੀ ਆਵਾਜਾਈ ਸ਼ੁਰੂ ਕਰਵਾ ਦਿੱਤੀ ਅਤੇ ਅਮਰੀਕਾ ਨੇ ਬੇਅੰਤ ਨਵੀਨ ਹਥਿਆਰ ਦਿੱਤੇ, ਸਿਖਲਾਈ ਦਿੱਤੀ ਅਤੇ ਅਮਰੀਕਨ ਫ਼ੌਜਾਂ ਨਾਲ ਰਲ ਕੇ ਹਮਲਾ ਅਭਿਆਸ ਕਰਵਾਏ।
8 ਅਗਸਤ 2008 ਨੂੰ ਬੀਜਿੰਗ (ਚੀਨ) ਵਿਚ ਓਲੰਪਿਕ ਖੇਡਾਂ ਸ਼ੁਰੂ ਹੋਣੀਆਂ ਸਨ। ਇਥੇ ਪ੍ਰਧਾਨ ਬੁਸ਼ ਅਤੇ ਪ੍ਰਧਾਨ ਪੂਤਿਨ ਨੇ ਮਿਲਣਾ ਸੀ । ਅਜਿਹੇ ਇਤਿਹਾਸਕ ਦਿਨ ਬੁਸ਼ ਨੇ ਪੂਤਿਨ ਨੂੰ ਠੁੱਠ ਵਿਖਾਉਣਾ ਸੀ। ਸੱਤ ਅਗਸਤ ਦੀ ਰਾਤ ਨੂੰ ਜੌਰਜੀਆ ਦੀ ਜ਼ਮੀਨੀ ਅਤੇ ਹਵਾਈ ਫ਼ੌਜ ਨੇ ਦੱਖਣੀ ਔਸੈਟੀਆ ਦੀ ਰਾਜਧਾਨੀ ਰਾਤੋ-ਰਾਤ ਬੰਬਾਰੀ ਕਰਕੇ ਤਬਾਹ ਕਰ ਦਿੱਤੀ ਅਤੇ ਬੇਅੰਤ ਲੋਕਾਂ ਦਾ ਕਤਲ ਕਰ ਦਿੱਤਾ। ਬਦਕਿਸਮਤੀ ਅਮਰੀਕੀ ਦੀ, ਰੂਸ ਅਵੇਸਲਾ ਨਹੀਂ ਸੀ। ਉਸ ਨੂੰ ਕੁੱਲ ਗੋਂਦਾ ਦੀ ਖ਼ਬਰ ਸੀ। ਉਸ ਦੀਆਂ ਫ਼ੌਜਾਂ ਨੇ ਅਗਲੇ ਹੀ ਦਿਨ ਸਰਹੱਦ ਪਾਰ ਕਰਕੇ ਜਵਾਬੀ ਕਾਰਵਾਈ ਵਿਚ ਕੁੱਲ ਜੌਰਜੀਆ ਦੀ ਫ਼ੌਜ ਦੇ ਗੋਡੇ ਟਿਕਾ ਦਿੱਤੇ। ਓਲੰਪਿਕ ਖੇਡਾਂ ਚਲਦੀਆਂ ਰਹੀਆਂ, ਔਸੈਟੀਆ ਦੀ ਜੰਗ ਖ਼ਤਮ ਵੀ ਹੋ ਗਈ। ਔਸੈਟੀਆ ਅਤੇ ਅਬਕਾਜ਼ੀਆ, ਦੋ ਨਵੇਂ ਦੇਸ ਹੋਂਦ ਵਿਚ ਆ ਗਏ। ਇਸ ਪਿੱਛੋਂ ਛਿੱਥੇ ਹੋਏ ਅਮਰੀਕਾ ਦਾ ਰੂਸ ਪ੍ਰਤੀ ਰਵੱਈਆ ਅਪਮਾਨਜਨਕ ਤੇ ਆਕ੍ਰਮਕ ਹੁੰਦਾ ਗਿਆ।
ਰੂਸ ਜੋ ਆਪਣੀ ਆਰਥਿਕ ਅਤੇ ਫ਼ੌਜੀ ਕਮਜ਼ੋਰੀ ਕਾਰਨ ਸੱਤ ਸਾਲਾਂ ਤੋਂ ਚੁੱਪ ਸੀ, ਅਗਲੇ ਹੀ ਮਹੀਨੇ 11 ਸਤੰਬਰ 2008 ਨੂੰ ਆਪਣਾ ਪਹਿਲਾ ਪੱਤਾ ਖੇਡਿਆ।
ਇਹ ਸੀ ਰੂਸੀ ਜਨਤਾ ਨੂੰ ਪਹਿਲੀ ਵਾਰ 9/11 ਦੀ ਸੱਚਾਈ ਦੱਸਣੀ। ਉਸ ਦਿਨ ਰੂਸੀ ਟੀ.ਵੀ. ਉੱਤੇ ਵਿਖਾਈ ਗਈ ਉਹ ਫ਼ਿਲਮ ਜਿਸ ਦਾ ਨਾਂ ਹੈ ‘ਜ਼ੀਰੋ ਨਾਈਨ ਅਲੈਵਨ’। ਇਹ ਫ਼ਿਲਮ ਇਟਲੀ ਵਿਚ ਬਣੀ ਹੈ ਅਤੇ ਇਸ ਵਿਚ ਟਿੱਪਣੀ ਕਰਨ ਵਾਲੇ ਹਨ ਸਾਇੰਸਦਾਨ, ਇਕ ਨੋਬੇਲ ਪੁਰਸਕਾਰ ਜੇਤੂ ਸਮੇਤ ਪਾਇਲਟ, ਬਚਾਅ ਕਾਰਜ ਕਰਨ ਵਾਲੇ ਕਰਿੰਦੇ ਆਦਿ। ਟਿੱਪਣੀ ਕਰਨ ਵਾਲਿਆਂ ਵਿਚ ਇਕ ਉਹ ਵੀ ਸੀ ਜਿਸ ਨੂੰ ਪ੍ਰਧਾਨ ਬੁਸ਼ ਨੇ ਸਰਕਾਰੀ ਤੌਰ ਉੱਤੇ ਸਨਮਾਨਤ ਕੀਤਾ, ਕਿਉਂਕਿ ਉਸਨੇ ਅੰਤਾਂ ਦੀ ਬਹਾਦਰੀ ਅਤੇ ਅਕਲ ਨਾਲ ਕਈ ਸੌ ਲੋਕਾਂ ਦੀ ਜਾਨ ਬਲਦੇ ਹੋਏ ਟਾਵਰਾਂ ਤੋਂ ਬਚਾਈ। ਫਿਲਮ ਵਿਚ ਭਾਗ ਲੈਂਦੇ ਇਨ੍ਹਾਂ ਸਾਰੇ ਲੋਕਾਂ ਦੀ ਇੰਟਰਵਿਊ ਵੀ ਫ਼ਿਲਮ ਵਿਖਾਉਣ ਪਿੱਛੋਂ ਲਈ ਗਈ। ਇਹ ਫ਼ਿਲਮ ਵੇਖਣ ਪਿੱਛੋਂ ਤਾਂ ਰਤਾ ਜਿੰਨਾ ਵੀ ਭਰਮ ਨਹੀਂ ਰਹਿ ਜਾਂਦਾ ਕਿ ਜੌੜੇ ਟਾਵਰ ਸੜ ਕੇ ਨਹੀਂ ਡਿੱਗੇ, ਬਲਕਿ ਉੱਚੀਆਂ ਇਮਾਰਤਾਂ ਡੇਗਣ ਦੀ ਜਾਣੀ-ਪਛਾਣੀ ਤਕਨੀਕ ਅਤੇ ਫ਼ੌਜੀ ਢੰਗ ਨਾਲ ਉਡਾਏ ਗਏ ਸਨ।
ਉਹ ਦਿਨ ਜਾਹ ਤੇ ਇਹ ਦਿਨ ਆ, ਰੂਸ ਦੇ ਛਾਪੇਖਾਨੇ, ਟੀ.ਵੀ. ਮੀਡੀਆ ਅਤੇ ਇੰਟਰਨੈੱਟ, 11 ਸਤੰਬਰ 2001 ਦੀ ਸਹੀ ਰੂਪ ਰੇਖਾ ਬਾਰੇ ਰੂਸੀਆਂ ਦੀਆਂ ਅੱਖਾਂ ਖੋਲ੍ਹ ਕੇ ਰੱਖਦੇ ਹਨ।
ਸਾਡੇ ਗੁਆਂਢੀ ਦੇਸ ਪਾਕਿਸਤਾਨ ਦੇ ਅੰਦਰ 9/11/2001 ਦੀ ਅਸਲੀਅਤ ਵਿਖਾਉਂਦੀਆਂ ਡਿਸਕਾਂ ਬਾਜ਼ਾਰ ਵਿਚ ਖੁੱਲ੍ਹੇ-ਆਮ ਵਿਕਦੀਆਂ ਹਨ। ਸਾਡੀ ਆਪਣੀ ਸਰਕਾਰ ਨੂੰ ਅਸਲੀਅਤ ਤਾਂ ਭਾਵੇਂ ਪਤਾ ਹੋਵੇ, ਪਰ ਉਸਦੀ ਹਾਲਤ ਤਾਂ ਪੂਤਿਨ ਦੇ 2001 ਦੇ ਰੂਸ ਨਾਲੋਂ ਵੀ ਕਿਤੇ ਵੱਧ ਪਤਲੀ ਹੈ। ਅਸੀਂ 62 ਸਾਲਾਂ ਤੋਂ ਆਜ਼ਾਦ ਹੋ ਕੇ ਬੇਅੰਤ ਢੰਗਾਂ ਦੇ ਨਾਲ ਕਮਜ਼ੋਰ ਅਤੇ ਪਰ-ਅਧੀਨ ਹਾਂ। ਸਮੇਂ ਦੀ ਮਜਬੂਰੀ ਹੈ ਜਾਂ ਨੇਤਾ ਦੀ ਕਮੀ ?
ਅਮਰੀਕਾ ਨੇ ਆਪ 9/11/2001 ਦੀ ਦੁਰਘਟਨਾ ਦੀ ਕੋਈ ਯਾਦਗਾਰ ਨਹੀਂ ਬਣਾਈ। ਜੇ ਬਣਾਉਣਗੇ ਤਾਂ ਆਪਣੇ ਝੂਠ ਨੂੰ ਕਿਵੇਂ ਦਰਸਾਉਣਗੇ ? ਜਾਂ ਫਿਰ ਨਿਰਾ ਪੁਰਾ ਇਕ ਹੋਰ ਝੂਠ। ਰੂਸੀ ਯਾਦਗਾਰ ਅਜਿਹੀ ਥਾਂ ਉਸਾਰੀ ਗਈ ਹੈ, ਜਿਥੇ ਇਕ ਅਮਰੀਕਨ ਫ਼ੌਜੀ ਅੱਡਾ ਹੈ । ਸਾਧਾਰਨ ਲੋਕ ਓਥੇ ਘੱਟ ਵੱਧ ਹੀ ਜਾਂਦੇ ਹਨ।
9/11 : ਉਲਝੀ ਗੁੱਥੀ ਜੌੜੇ ਟਾਵਰਾਂ ਦੀ
ਵਰਲਡ ਟ੍ਰੇਡ ਸੈਂਟਰ ਦੇ 110 ਮੰਜ਼ਿਲਾ ਜੌੜੇ ਮੀਨਾਰ (ਟਾਵਰ ਨੰ. 1 ਅਤੇ 2) 1970 ਅਤੇ 1971 ਵਿਚ ਪੂਰੇ ਕੀਤੇ ਗਏ ਸਨ। ਦੋ ਸਾਲ ਵਾਸਤੇ ਉਚਾਈ ਵਿਚ ਇਨ੍ਹਾਂ ਟਾਵਰਾਂ ਦਾ ਵਿਸ਼ਵ ਰਿਕਾਰਡ ਰਿਹਾ। ਉਨ੍ਹਾਂ ਦੇ ਨਾਲ ਪੰਜ ਹੋਰ ਘੱਟ ਉਚਾਈ ਵਾਲੇ ਮੀਨਾਰ ਬਣਾਏ ਸਨ। ਇਨ੍ਹਾਂ ਵਿਚੋਂ ਟਾਵਰ ਨੰ. 7, ਪੰਜਾਹ ਮੰਜ਼ਿਲਾ ਸੀ ਅਤੇ 9/11 ਵਾਲੇ ਦਿਨ (ਭਾਵ 11 ਸਤੰਬਰ, 2001) ਨਾਲ ਸੰਬੰਧਤ ਹੋਣ ਕਾਰਨ ਇਸ ਦੀ ਮਹੱਤਤਾ ਸੀ।
ਸੱਤੇ ਹੀ ਟਾਵਰ ਸਰਕਾਰੀ ਮਲਕੀਅਤ ਸਨ। 9/11 ਦੀ ਮੰਦ ਘਟਨਾ ਤੋਂ ਕੇਵਲ ਦੋ ਮਹੀਨੇ ਪਹਿਲਾਂ ਸਰਕਾਰ ਨੇ ਇਹ ਟਾਵਰ ‘ਲਾਰੀ ਸਿਲਵਰਸਟੀਨ’ ਨਾਂ ਦੇ ਵਿਅਕਤੀ ਨੂੰ ਚਾਰ ਸੌ ਮਿਲੀਅਨ ਡਾਲਰਾਂ ਵਿਚ ਵੇਚ ਦਿੱਤੇ। ਇਮਾਰਤਾਂ ਦਾ ਘੇਰਾ ਏਕੜਾਂ ਵਿਚ ਖਿਲਰਿਆ ਹੋਇਆ ਹੈ । ਹਰ ਟਾਵਰ ਦੀ ਚੌੜਾਈ ਅਤੇ ਲੰਬਾਈ ਇਕੋ ਜਿਹੀ 207 ਫੁੱਟ ਸੀ। ਇਸ ਦੇ ਟਾਕਰੇ ਵਿਚ ਇਕ ਫੁੱਟਬਾਲ ਦਾ ਮੈਦਾਨ 300 ਫੁੱਟ ਲੰਮਾ ਅਤੇ 180 ਫੁੱਟ ਚੌੜਾ ਹੁੰਦਾ ਹੈ। ਫੁੱਟਬਾਲ ਦਾ ਮੈਦਾਨ 54 ਹਜ਼ਾਰ ਵਰਗ ਫੁੱਟ ਦੇ ਟਾਕਰੇ ਤੇ ਹਰ ਹਰ ਟਾਵਰ ਦਾ ਜ਼ਮੀਨੀ ਰਕਬਾ 43 ਹਜ਼ਾਰ ਮੁਰੱਬਾ ਫੁੱਟ ਸੀ। ਮੋਟੇ ਤੌਰ ‘ਤੇ ਕਹਿ ਲਵੋ ਕਿ ਲਗਭਗ ਇਕ ਫੁੱਟਬਾਲ ਦੇ ਮੈਦਾਨ ਜਿੱਡੀ ਚੌਰਸ ਇਮਾਰਤ ਜਿਹੜੀ 110 ਮੰਜ਼ਿਲਾਂ ਦੇ ਨਾਲ 1368 ਫੁਟ ਉੱਤੇ ਅਸਮਾਨ ਨਾਲ ਗੱਲਾਂ ਕਰਦੀ ਸੀ। ਟਾਵਰ ‘ਇਕ’ ਦੇ ਉੱਪਰ ਇਕ 400 ਫੁਟ ਉੱਚਾ ਸੈਂਕੜੇ ਟਨ ਭਾਰੀ ਸਟੀਲ ਦਾ ਐਂਟੀਨਾ ਵੀ ਸੀ। ਟਾਵਰਾਂ ਦੇ ਅੰਦਰ ਤੇਜ਼ ਗਤੀ ਵਾਲੀਆਂ 95 ਲਿਫ਼ਟਾਂ ਸਨ । ਸਭ ਜਾਣਦੇ ਹਨ ਕਿ ਹਰ ਲਿਫ਼ਟ ਦੇ ਦੁਆਲੇ ਕੰਧਾਂ ਦੀ ਕਿੰਨੀ ਪਕਿਆਈ ਕੀਤੀ ਜਾਂਦੀ ਹੈ, ਸਟੀਲ ਅਤੇ ਕੰਕਰੀਟ ਦੇ ਨਾਲ। ਇਮਾਰਤ ਦੇ ਬਾਹਰਵਾਰ ਐਲੂਮੀਨੀਅਮ ਰਲੀ ਧਾਤੂ ਦੀਆਂ ਬੇਅੰਤ ਲੰਮੀਆਂ ਪੱਟੀਆਂ ਖ਼ੂਬਸੂਰਤੀ ਲਈ ਲੱਗੀਆਂ ਹੋਈਆਂ ਸਨ। ਅੰਦਰਲੀ ਬਨਾਵਟ ਬਾਰੇ ਬਹੁਤਾ ਕੀ ਕਹਿਣਾ ਹੈ। ਉਸ ਜ਼ਮਾਨੇ ਦੀ ਉੱਤਮਤਰ ਤਕਨੀਕ ਨਾਲ ਬਣੀਆਂ। ਜੌੜੇ ਟਾਵਰਾਂ ਦੀ ਬਨਾਵਟ ਵਿਚ 400,000 ਟਨ ਸਪੈਸ਼ਲ ਸਟੀਲ ਅਤੇ 800,000 ਟਨ ਕੰਕਰੀਟ ਵਰਤਿਆ ਗਿਆ। ਇਮਾਰਤਾਂ ਬਣਦਿਆਂ ਚਾਰ ਸਾਲ ਲੱਗੇ।
ਕੋਈ ਜਨਸਾਧਾਰਨ ਇਸ ਇਮਾਰਤ ਦੇ ਅੰਦਰ ਨਹੀਂ ਸੀ ਵੜ ਸਕਦਾ। ਪੂਰੇ ਸਕਿਓਰਟੀ ਚੈੱਕ ਪਿੱਛੋਂ ਕੇਵਲ ਇਕ ਲਿਫਟ ਰਾਹੀਂ 107ਵੀਂ ਮੰਜ਼ਿਲ ‘ਤੇ ਨਜ਼ਾਰਾ ਵੇਖਣ ਲਈ ਜਾਇਆ ਜਾ ਸਕਦਾ ਸੀ । ਉਥੇ ਖਲੋ ਕੇ ਕਿਸੇ ਸਾਫ਼ ਦਿਨ 50 ਕਿਲੋਮੀਟਰ ਤਕ ਵੇਖਿਆ ਜਾ ਸਕਦਾ ਸੀ । ਉਥੇ ਹੀ ਇਕ ਰੈਸਟੋਰੈਂਟ ਸੀ। ਕੋਈ 25 ਸਾਲ ਪਹਿਲਾਂ ਮੈਂ ਇਨ੍ਹਾਂ ਟਾਵਰਾਂ ਦੇ ਕੋਲੋਂ ਲੰਘਿਆ ਸਾਂ। ਮੇਰੇ ਸਾਥੀਆਂ ਨੇ ਕਿਹਾ—ਚਲੋ, ਉਪਰ ਚਲੀਏ। ਮੈਂ ਹਾਮੀ ਨਹੀਂ ਭਰੀ। ਏਡੀ ਵੱਡੀ ਇਮਾਰਤ ਨੂੰ ਵੇਖ ਕੇ ਆਦਮੀ ਦੰਗ ਤਾਂ ਰਹਿ ਹੀ ਜਾਂਦਾ ਹੈ। ਹਰ ਇਕ ਇਮਾਰਤ 6 ਕਰੋੜ ਕਿਊਬਿਕ ਫੁੱਟ ਦੀ ਸੀ। ਇਮਾਰਤ ਦੀ ਤਾਕਤ ਦਾ ਅੰਦਾਜ਼ਾ ਲਗਾਉ ਕਿ ਓਥੇ ਲੱਗੇ ਹੋਏ ਸਪੈਸ਼ਲ ਸਟੀਲ ਗਾਡਰ ਡੇਢ ਫੁੱਟ ਮੋਟੇ ਸਨ ਅਤੇ ਜਿਨ੍ਹਾਂ ਦੀਆਂ ਆਪਣੀਆਂ ਪੱਤੀਆਂ ਚਾਰ-ਚਾਰ ਇੰਚ ਮੋਟੀਆਂ ਸਨ। ਵਾਰੇ-ਵਾਰੇ ਜਾਈਏ ਸਾਇੰਸ ਤੇ ਟੈਕਨਾਲੋਜੀ ਦੇ, ਜਿਸ ਰਾਹੀਂ ਇਹ ਮਹਾਨ ਇਮਾਰਤਾਂ ਹੋਂਦ ਵਿਚ ਆਈਆਂ।
ਇਸ ਤੋਂ ਪਿੱਛੋਂ ਮੁੜ ਵਾਰੇ ਜਾਈਏ ਇਕ ਜਹਾਜ਼ ਦੇ, ਜਿਸ ਬਾਰੇ ਸਾਨੂੰ ਦੱਸਿਆ ਗਿਆ ਹੈ ਕਿ ਇਹ ਬੋਇੰਗ 767 ਸੀ, ਜਿਸ ਨੇ ਪਿੱਛੇ ਦੱਸੇ ਟਾਵਰ ਦੇ ਨਾਲ ‘ਲੋਹਾ’ ਲਿਆ ਸੀ। ਇਹ ਜਹਾਜ਼ 200 ਫੁੱਟ ਲੰਮਾ ਹੁੰਦਾ ਹੈ ਅਤੇ ਇਸਦੇ ਪਰਾਂ ਦਾ ਖਿਲਾਰ 170 ਫੁਟ ਹੁੰਦਾ ਹੈ। ਇਸਦਾ ਬਾਲਣ (ਮਿੱਟੀ ਦਾ ਤੇਲ) ਇਸ ਦੇ ਪਰਾਂ ਵਿਚ ਹੁੰਦਾ ਹੈ। 30-30 ਟਨ ਹਰ ਇਕ ਪਰ ਵਿਚ। ਪੂਰਾ ਭਰਿਆ ਜਹਾਜ਼ 5000 ਮੀਲ ਦੀ ਲੰਮੀ ਉਡਾਰੀ ਮਾਰ ਸਕਦਾ ਹੈ। ਕੁਲ ਬਾਲਣ ਹੋਇਆ 60 ਟਨ। ਭਰੇ ਹੋਏ ਜਹਾਜ਼ ਦਾ ਕੁਲ ਭਾਰ 204 ਟਨ ਸੀ। ਟੱਕਰ ਹੋਈ 150 ਟਨ ਦੇ ਜਹਾਜ਼ ਦੀ ਅਤੇ ਉਸਦੇ ਸਾਹਮਣੇ ਸੀ 6 ਲੱਖ ਟਨ ਦੀ ਸਟੀਲ ਅਤੇ ਕੰਕਰੀਟ ਦੀ ਚੱਟਾਨ | ਭਾਰ ਦੇ ਅੰਤਰ ਵਿਚ ਹੋਇਆ 4000 ਗੁਣਾਂ। ਯਾਨਿ ਇਕ ਟਨ ਮੁੱਕਾ 450 ਮੀਲ ਦੀ ਰਫ਼ਤਾਰ ਉੱਤੇ 4000 ਟਨ ਦੀ ਚੱਟਾਨ ਨੂੰ ਜਾ ਟਕਰਾਇਆ। ਚੱਟਾਨ ਨੂੰ ਰਤਾ ਜਿਹਾ ਝਟਕਾ ਲੱਗਾ ਪਰ ਉਹ ਅਹਿੱਲ ਰਹੀ। ਗੱਲ ਤਾਂ ਬਣੀ ਨਹੀਂ। ਇਮਾਰਤ ਨੂੰ ਤਾਂ ਡਿੱਗਣਾ ਚਾਹੀਦਾ ਸੀ, ਜਿਸ ਤਰ੍ਹਾਂ ਉਹ ਗਿਆਰਾਂ ਸਤੰਬਰ 2001 ਨੂੰ ਡਿੱਗੀ ਸੀ।
ਇਮਾਰਤ ਡੇਗਣ ਲਈ ਅਸੀਂ ਹੁਣ ਦੂਜੀ ਸ਼ਕਤੀ ਵਰਤੋਂ ਵਿਚ ਲਿਆਉਂਦੇ ਹਾਂ, ਉਹ ਹੈ ਜਹਾਜ਼ ਦਾ ਬਾਲਣ। ਬਾਲਣ ਮਿੱਟੀ ਦੇ ਤੇਲ ਦੀ ਹੀ ਵੰਨਗੀ ਹੈ। ਉਹੀ ਤੇਲ, ਜਿਸ ਨੂੰ ਸਟੋਵ ਵਿਚ ਬਾਲ ਕੇ ਉਸ ਦੀ ਤੇਜ਼ ਅੱਗ ਉੱਤੇ ਭਾਂਡੇ ਰੱਖ ਕੇ ਦਾਲ ਫੁਲਕਾ ਬਣਦਾ ਹੈ। ਅਜੇ ਤਕ ਕਿਸੇ ਨੇ ਰਸੋਈ ਦੇ ਭਾਂਡੇ ਜਾਂ ਤਵੇ ਨੂੰ ਸਟੋਵ ਦੀ ਗਰਮੀ ਨਾਲ ਲਾਲ ਹੁੰਦਿਆਂ ਨਹੀਂ ਵੇਖਿਆ। ਬੜੇ ਬੇਸ਼ਰਮ ਹਨ ਇਹ ਭਾਂਡੇ । ਹੁਣ ਵੇਖੀਏ ਸਟੋਵ ਦੀ ਅੱਗ ਦਾ ਕੰਕਰੀਟ ਉੱਤੇ ਕੀ ਅਸਰ ਹੁੰਦਾ ਹੈ। ਕੰਕਰਟ ਪੰਘਰ ਨਹੀਂ ਸਕਦਾ, ਪਰ ਜੇ ਬਹੁਤ ਜ਼ੋਰਦਾਰ ਪੱਧਰ ‘ਤੇ ਗਰਮ ਕੀਤਾ ਜਾਵੇ ਤਾਂ ਭੁਰ ਸਕਦਾ ਹੈ । ਭੁਰਦਾ ਇਸ ਲਈ ਹੈ ਕਿਉਂਕਿ ਇਸਦੇ ਅੰਦਰ ਜੋ ਮਾਮੂਲੀ ਮਾਤਰਾ ਵਿਚ ਪਾਣੀ ਹੁੰਦਾ ਹੈ, ਉਹ ਉਬਲ ਕੇ ਭਾਫ਼ ਬਣ ਜਾਂਦਾ ਹੈ, ਜਿਸ ਦੇ ਜ਼ੋਰ ਹੇਠ ਕੰਕਰੀਟ ਦੇ ਕਿਣਕੇ ਖਿੰਡ ਕੇ ਭੁਰ ਜਾਂਦੇ ਹਨ। ਕੰਕਰੀਟ ਸਟੀਲ ਵਰਗਾ ਢੀਠ ਨਹੀਂ ਪਰ ਇਸ ਨੂੰ ਭੋਰਨ ਲਈ ਅੰਤਾਂ ਦੀ ਗਰਮੀ ਚਾਹੀਦੀ ਹੈ। ਇਕ ਪਾਸੇ 6 ਕਰੋੜ ਕਿਊਬਿਕ ਫੁੱਟ ਦੀ ਸਟੀਲ-ਕੰਕਰੀਟ ਦੀ ਇਮਾਰਤ ਅਤੇ ਉਸਦੇ ਮੁਕਾਬਲੇ ਉੱਤੇ ਮਿੱਟੀ ਦੇ ਤੇਲ ਦੇ ਭਰੇ 4 ਟੈਂਕਰ। ਉਹੀ ਟੈਂਕਰ, ਜੋ ਅਸੀਂ ਨਿੱਤ ਸੜਕਾਂ ਉੱਤੇ ਵੇਖਦੇ ਹਾਂ। ਏਸ ਬਾਲਣ ਦੇ ਨਾਲ, ਜਿਵੇਂ ਇਹ ਖਿਲਰ ਗਿਆ ਦੱਸਿਆ ਜਾਂਦਾ ਹੈ, ਇਮਾਰਤ ਦਾ ਇਕ ਗਰਮ ਲੋਹਾ ਵੀ ਨਹੀਂ ਪੰਘਰ ਸਕਦਾ ਸੀ।
ਕਿਸੇ ਥਾਂ ਕੰਕਰੀਟ ਭਾਵੇਂ ਰਤਾ-ਮਾਸਾ ਭਰ ਜਾਂਦਾ। ਮੈਂ ਤਾਂ ਇਥੋਂ ਤਕ ਕਹਿਣ ਨੂੰ ਤਿਆਰ ਹਾਂ ਕਿ ਜੇ ਇਸ ਇਮਾਰਤ ਨੂੰ ਅੰਦਰੋਂ-ਬਾਹਰੋਂ ਇਸ ਬਾਲਣ ਨਾਲ ਭਰ ਕੇ ਵੀ ਅੱਗ ਲਗਾਈ ਜਾਂਦੀ ਤਾਂ ਵੀ ਇਸ ਦਾ ਢਾਂਚਾ ਸਹੀ ਸਲਾਮਤ ਆਪਣੀ ਥਾਂ ਉੱਪਰ ਖੜ੍ਹਾ ਰਹਿੰਦਾ । ਇਹ ਗੱਲ ਏਨੇ ਵਿਸ਼ਵਾਸ ਨਾਲ ਕਿਵੇਂ ਕਹੀ ਜਾ ਸਕਦੀ ਹੈ ? ਬਾਲਣ ਤੋਂ ਉਪਜੀ ਗਰਮੀ, ਸਟੀਲ ਨੂੰ ਲਾਲ ਕਰਨ ਜਾਂ ਪੰਘਾਰਨ ਦੀ ਲੋੜੀਂਦੀ ਡਿਗਰੀ ਤੋਂ ਬਹੁਤ ਹੀ ਘੱਟ ਹੈ। ਤੁਸੀਂ ਇਕ ਚਿਮਚੇ ਨੂੰ ਸਾਰਾ ਦਿਨ ਸਟੋਵ ਦੀ ਗਰਮੀ ਉੱਤੇ ਰੱਖ ਦਿਉ, ਅਖ਼ੀਰ ਉੱਤੇ ਚਮਚਾ ਸਾਬਤ-ਸਬੂਤਾ ਮਿਲੇਗਾ, ਜਦਕਿ ਸਟੋਵ ਵਿਚੋਂ ਤੇਲ ਮੁੱਕ ਚੁੱਕਾ ਹੋਵੇਗਾ।
ਅਜੀਬ ਸਥਿਤੀ ਹੈ—ਜਹਾਜ਼ ਇਮਾਰਤ ਦੇ ਨਾਲ ਟਕਰਾਇਆ, ਇਮਾਰਤ ਰਤਾ ਕੁ ਝੁਕੀ, ਪਰ ਆਪਣੀ ਥਾਂ ‘ਤੇ ਖੜ੍ਹੀ ਰਹੀ। 60 ਟਨ ਬਾਲਣ ਸਟੀਲ ਅਤੇ ਕੰਕਰੀਟ ਦਾ ਕੁਝ ਵਿਗਾੜ ਨਹੀਂ ਸਕਦਾ ਪਰ ਜੋ ਵੇਖਣ ਵਿਚ ਆਇਆ ਉਹ ਇਹ ਸੀ ਕਿ ਕੁਲ ਇਮਾਰਤ 10 ਸਕਿੰਟਾਂ ਤੋਂ ਘੱਟ ਸਮੇਂ ਦੇ ਅੰਦਰ ਆਪਣੇ ਹੀ ਕਦਮਾਂ ਵਿਚ ਢਹਿ- ਢੇਰੀ ਹੋ ਗਈ। ਚਾਰ ਸੌ ਫੁੱਟ ਉੱਚਾ ਸਟੀਲ ਦਾ ਐਂਟੀਨਾ ਭਾਫ ਬਣ ਕੇ ਅਲੋਪ ਹੋ ਗਿਆ । ਪੰਘਰੇ ਹੋਏ ਸਟੀਲ ਦੇ ਛੱਪੜ ਲੱਗ ਗਏ, ਜਿਨ੍ਹਾਂ ਨੂੰ ਠੰਡੇ ਹੁੰਦਿਆਂ ਦੋ ਮਹੀਨੇ ਲੱਗ ਗਏ। ਕੁੱਲ ਕੰਕਰੀਟ ਨਿਰਾ ਭੁਰਿਆ ਹੀ ਨਹੀਂ, ਸਗੋਂ ਕੰਕਰੀਟ ਦਾ ਇਕ-ਇਕ ਕਣ ਪਤਲੀ ਧੂੜ ਬਣ ਕੇ ਭਿਆਨਕ ਭੜਾਕਿਆਂ ਨਾਲ ਸਾਰੇ ਨਿਊਯਾਰਕ ਵੱਲ ਖਿੱਲਰ ਗਿਆ। ਏਨੀ ਗਰਮੀ ਕਿਥੋਂ ਆਈ, ਜਿਸ ਨੇ ਚਾਰ ਲੱਖ ਟਨ ਕੰਕਰੀਟ ਅੰਦਰਲੇ ਕੁੱਲ ਪਾਣੀ ਨੂੰ ਅੱਖ ਦੇ ਫੋਰ ਵਿਚ ਅੰਤਾਂ ਦੀ ਗਰਮੀ ਦੇ ਨਾਲ ਅਤਿਅੰਤ ਪ੍ਰੈਸ਼ਰ/ਦਬਾਓ ਦੇ ਹੇਠ ਫਟਾ ਦਿੱਤਾ ? ਕਦੇ ਫਟਦੇ ਹੋਏ ਪ੍ਰੈਸ਼ਰ ਕੁੱਕਰ ਬਾਰੇ ਸੁਣਿਆ ਜੇ ?
ਇਹ ਗੁੱਥੀ ਕਿਵੇਂ ਸੁਲਝੇ ? ਸਭ ਤੋਂ ਪਹਿਲਾਂ ਇਮਾਰਤਾਂ ਦੇ ਮਾਲਕ ਲਾਰੀ ਸਿਲਵਰਸਟੀਨ ਤੋਂ ਪੁੱਛਣਾ ਚਾਹੀਦਾ ਹੈ ਕਿ ਭਾਈ ਕੀ ਇਹ ਕਾਰਾ ਤੂੰ ਆਪ ਕੀਤਾ ਹੈ, ਇੰਸ਼ੋਰੈਂਸ ਦੀ ਵਧੀ ਹੋਈ ਰਕਮ ਲੈਣ ਲਈ ? ਕਈ ਗੁਣਾ ਕਮਾਈ ਲੈਣ ਪਿੱਛੋਂ ਹੁਣ ਇਮਾਰਤਾਂ ਨਵੇਂ ਸਿਰੇ ਤੋਂ ਬਣ ਰਹੀਆਂ ਹਨ। ਬਈ ਟਾਵਰ ਨੰ. 7 ਕਿਵੇਂ ਡਿੱਗ ਪਿਆ, ਜਦ ਕਿ ਉਸ ਨੂੰ ਹਵਾਈ ਜਹਾਜ਼ ਵਰਗੀ ਕੋਈ ਚੀਜ਼ ਟਕਰਾਈ ਹੀ ਨਹੀਂ । ਇਸ ਪਿੱਛੋਂ ਪੁੱਛਣਾ ਚਾਹੀਦਾ ਹੈ ਕਿ ਪ੍ਰਧਾਨ ਬੁਸ਼ ਦੇ ਛੋਟੇ ਭਰਾ ਕੋਲੋਂ ਜਿਹੜਾ ਉਨ੍ਹਾਂ ਇਮਾਰਤਾਂ ਦਾ ਸਿਕਿਓਰਟੀ ਅਫ਼ਸਰ ਸੀ। ਇਹ ਵੱਖਰੀ ਗੱਲ ਹੈ ਕਿ ਦੋ ਮਹੀਨੇ ਇਮਾਰਤਾਂ ਦੇ ਅੰਦਰ ਕੀਹ ਖ਼ਤਰਨਾਕ ਕਾਰਾ ਹੁੰਦਾ ਰਿਹਾ ਹੈ ? ਲਾਰੀ ਸਿਲਵਰਸਟੀਨ ਨੂੰ ਇਹ ਵੀ ਪੁੱਛਣਾ ਚਾਹੀਦਾ ਹੈ ਕਿ ਤੇਰੀ ਕੰਪਨੀ ‘ਕੰਟਰੋਲਡ ਡੈਮੋਲੀਸ਼ਨ’ ਦਾ ਤਾਂ ਕੰਮ ਹੀ ਉੱਚੀਆਂ ਇਮਾਰਤਾਂ ਨੂੰ ਡੇਗਣਾ ਹੈ। ਤੇਰੀਆਂ ਇਮਾਰਤਾਂ ਨੂੰ ਇੰਜ ਡੇਗਣ ਦੀ ਹਿੰਮਤ ਕਿਸੇ ਹੋਰ ਨੇ ਕਿਵੇਂ ਕਰ ਲਈ ? ਸਰਕਾਰ ਨੂੰ ਪੁੱਛਣਾ ਚਾਹੀਦਾ ਹੈ ਕਿ CIA ਤੋਂ ਪੁੱਛੇ ਕਿ ‘ਜਹਾਜ਼’ ਵੱਜਣ ਅਤੇ ਇਮਾਰਤਾਂ ਦੀ ਯੋਜਨਾਬੱਧ ਤਬਾਹੀ ਦੀ ਅਜਿਹੀ ਖ਼ੂਬਸੂਰਤ ਤਾਲਮੇਲ ਕਿਵੇਂ ਕੀਤੀ ਗਈ ?
ਸਭ ਤੋਂ ਰੌਚਕ ਗੱਲ ਇਹ ਹੈ ਕਿ 9/11 ਦੇ ‘ਹਾਦਸੇ’ ਦੀ ਛਾਣਬੀਣ ਕਰਨ ਵਾਲੇ ਕਮਿਸ਼ਨ ਨੇ ਕਈ ਸਾਲ ਖੋਜ ਕਰਨ ਪਿੱਛੋਂ ਇਹ ਨਤੀਜਾ ਕੱਢਿਆ ਹੈ ਕਿ ‘ਪਤਾ ਨਹੀਂ’ ਇਹ ਟਾਵਰ ਕਿਵੇਂ ਡਿੱਗ ਗਏ। ਅੱਜ ਹੈ ਇੱਕੀਵੀਂ ਸਦੀ ਦਾ ਵਿਗਿਆਨਕ ਯੁੱਗ !
ਲੁਕਾਇਆ ਸੱਚ ਦਾਈਆਂ ਤੋਂ ?
11 ਸਤੰਬਰ 2001 (ਏਸ ਨੂੰ 9/11/2001 ਕਰਕੇ ਵੀ ਲਿਖਿਆ ਜਾਂਦਾ ਹੈ) ਦੀ ਵਾਪਰੀ ਦੁਰਘਟਨਾ ਅਜਿਹੀ ਨਹੀਂ, ਜਿਸ ਨੂੰ ਸੁਣ ਕੇ ਜਾਂ ਜਾਣ ਕੇ ਝੱਟ ਭੁਲਾ ਦਿੱਤਾ ਜਾਵੇ। ਇਸ ਘਟਨਾ ਦੇ ਨਾਲ ਕੁਲ ਦੁਨੀਆ ਦੇ ਸਵਾਸ ਜੁੜੇ ਹੋਏ ਹਨ। ਅਮਰੀਕਨ ਸਰਕਾਰ ਦੇ ਲੱਖ ਜਤਨਾਂ ਦੇ ਬਾਵਜੂਦ ਇਸ ਘਟਨਾ ਬਾਰੇ ਵਿਵਾਦ, ਘਟਣ ਦੀ ਥਾਂ ਵਧਦੇ ਹੀ ਜਾ ਰਹੇ ਹਨ। ਸਾਇੰਸਦਾਨਾਂ, ਇੰਜੀਨੀਅਰਾਂ, ਪਾਇਲਟਾਂ, ਪਾਹੜੂਆਂ, ਜੌੜੇ ਟਾਵਰਾਂ ‘ਤੇ ਮਰਨ ਵਾਲਿਆਂ ਦੇ ਰਿਸ਼ਤੇਦਾਰਾਂ, ਟਾਵਰਾਂ ਦੇ ਬਚਾਅ- ਕਰਿੰਦਿਆਂ, ਏਥੋਂ ਤਕ ਕਿ ਡਾਕਟਰਾਂ ਅਤੇ ਆਰਕੀਟੈਕਟਾਂ ਦੇ ਸੰਗਠਨਾਂ ਅਤੇ ਆਮ ਸ਼ਹਿਰੀਆਂ ਵੱਲੋਂ ਵੀ ਆਵਾਜ਼ਾਂ ਉੱਚੀਆਂ ਹੋ ਰਹੀਆਂ ਹਨ ਕਿ 9/11 ਦੀ ਸਰਕਾਰੀ ਜਾਂਚ ਕਮਿਸ਼ਨ ਦੀ ਰਿਪੋਰਟ ਨਾਕਸ ਤੇ ਝੂਠੀ ਹੈ, ਇਸ ਲਈ ਮੁੱਢੋਂ-ਸੁੱਢੋਂ ਜਾਂਚ ਕਰਵਾਈ ਜਾਵੇ। ਕੁਲ ਦੁਨੀਆ ਦਾ ਤਜਰਬਾ ਹੈ ਕਿ ਸਰਕਾਰੀ ਜਾਂਚਾਂ ਸੱਚਾਈ ਲੱਭਣ ਦੀ ਥਾਂ ਉਸਦੇ ਉਪਰ ਪਰਦਾ ਪਾਉਣ ਲਈ ਹੀ ਵਰਤੀਆਂ ਜਾਂਦੀਆਂ ਹਨ।
‘ਵਰਲਡ ਆਰਕੀਟੈਕਚਰ ਨਿਊਜ਼’ ਨੇ 9/11 ਦੀ ਬਰਸੀ ਦੇ ਮੌਕੇ ਇਕ ਲੰਮੇ ਸੰਪਾਦਕੀ ਵਿਚ ਆਪਣੇ ਮੈਂਬਰਾਂ ਲਈ ਚੋਖੀ ਵਾਕਫ਼ੀ ਦਿੱਤੀ ਹੈ। ਲੇਖਕ ਹੈ ਰਿਚਰਡ ਗੇਜ, ਜੋ ਅਮਰੀਕਨ ਇੰਸਟੀਚਿਊਟ ਆਫ਼ ਆਰਕੀਟੈਕਸ ਦਾ ਮੈਂਬਰ ਹੈ ਅਤੇ ਸਾਨ ਫਰਾਂਸਿਸਕੋ ਵਿਚ ਵੀਹ ਸਾਲਾਂ ਤੋਂ ਕੰਮ ਕਰ ਰਿਹਾ ਹੈ। ਉਹ 9/11 ‘ਸੱਚਾਈ ਲਈ ਇੰਜੀਨੀਅਰ ਅਤੇ ਆਕੀਟੈਕਟ’ ਨਾਂ ਦੀ ਸੰਸਥਾ ਦਾ ਪ੍ਰਧਾਨ ਹੈ, ਜਿਸ ਦੇ 1280 ਤੋਂ ਵੱਧ ਮੈਂਬਰਾਂ ਦੀ ਮੰਗ ਹੈ ਕਿ 9/11 ਘਟਨਾ ਦੀ ਨਵੇਂ ਸਿਰਿਓਂ ਜਾਂਚ ਕੀਤੀ ਜਾਵੇ। ਮੈਨੂੰ ਹੈਰਾਨੀ ਹੋਈ ਹੈ ਕਿ ਉਥੇ ਪੜ੍ਹੇ-ਲਿਖੇ, ਖਾਂਦੇ-ਪੀਂਦੇ ਏਨੇ ਸਿਰ ਫਿਰੇ ਲੋਕ ਹੋ ਸਕਦੇ ਹਨ, ਜਿਹੜੇ ਆਪਣੀ ਅੜੀਅਲ ਸਰਕਾਰ ਦੇ ਨਾਲ ਪੇਚਾ ਪਾ ਰਹੇ ਹਨ। ਰਿਚਰਡ ਗੇਜ 11 ਦੇਸਾਂ ਅਤੇ ਅਮਰੀਕਾ ਦੀਆਂ ਕੁਲ ਰਿਆਸਤਾਂ ਵਿਚ 100 ਤੋਂ ਵੱਧ ਥਾਵਾਂ ਉੱਤੇ 9/11 ਬਾਰੇ ਲੈਕਚਰ ਦੇ ਚੁੱਕਿਆ ਹੈ।
11/09/2001 ਨੂੰ ਨਿਊਯਾਰਕ ਵਿਚ ਕਿੰਨੇ ਟਾਵਰ ਡੇਗੇ ਗਏ ਸਨ ? ਬਹੁਤਿਆਂ ਵੱਲੋਂ ਜਵਾਬ ਮਿਲੇਗਾ ‘ਦੋ’। ਅਸਲ ਵਿਚ ਓਸ ਦਿਨ ਤਿੰਨ ਟਾਵਰ ਡੇਗੇ ਗਏ ਸਨ- ਨੰ. 1, ਨੰ. 2 ਅਤੇ ਨੰ. 7। ਨੰਬਰ 7 ਟਾਵਰ ਇਕ 47 ਮੰਜ਼ਿਲਾ ਇਮਾਰਤ ਸੀ ਅਤੇ ਬਾਕੀ ਟਾਵਰਾਂ ਦੇ ਨਾਲ ਹੀ ਬਣੀ ਸੀ। ਅਮਰੀਕਨ ਮੀਡੀਆ ਨੇ ਕੇਵਲ ਪਹਿਲੇ ਦਿਨ ਹੀ ਨੰ. 7 ਦਾ ਨਾਂ ਲਿਆ ਹੈ, ਜਿਸ ਪਿੱਛੋਂ ਏਨੀ ਮੁਕੰਮਲ ਚੁੱਪ ਸਾਧ ਲਈ ਗਈ ਹੈ ਕਿ ਕੇਵਲ 6 ਪ੍ਰਤੀਸ਼ਤ ਅਮਰੀਕਨ ਲੋਕਾਂ ਨੂੰ ਇਸ ਦੀ ਹੋਂਦ ਦਾ ਪਤਾ ਹੈ। ਇਹ ਟਾਵਰ ਵੀ ਦੂਜੀਆਂ ਦੋ ਇਮਾਰਤਾਂ ਜਿੰਨਾ ਲੰਮਾ ਚੌੜਾ ਇਕ ਫੁੱਟਬਾਲ ਦੀ ਗਰਾਊਂਡ ਜਿੱਡਾ ਸੀ, ਸਿਰਫ਼ ਉਚਾਈ ਵਿਚ ਮਧਰਾ ਸੀ। ਕੁੱਲ ਭਾਰਤ ਵਿਚ ਇਕ ਵੀ 49 ਮੰਜ਼ਲਾ ਇਮਾਰਤ ਨਹੀਂ ਹੈ ਜਦ ਕਿ ਅਮਰੀਕਾ ਦੇ ਅੰਦਰੋਂ ਐਸੀ ਇਮਾਰਤ ਦੀ ਯਾਦ ਵੀ ਮਿਟਾ ਦਿੱਤੀ ਗਈ ਹੈ। ਇਸ ਨੂੰ ਕਹਿੰਦੇ ਹਨ—ਸਹੀ ਮਾਅਨਿਆਂ ਵਿਚ ‘ਦਿਮਾਗ਼ ਧੁਲਾਈ’। ਹੁਣ ਤਾਂ ਖ਼ੈਰ ਓਥੇ ਓਹੋ ਜਹੀ ਹੀ ਨਵੀਂ ਇਮਾਰਤ ਵੀ ਬਣ ਗਈ ਹੈ।
ਚਲੋ ਮੁੜੀਏ “ਆਰਕੀਟੈਕਟ ਇੰਜੀਨੀਅਰ, 9/11 ਸੱਚ ਲਈ” (AE 9/11 Truth) ਵੱਲ। ਉਸਦੇ 1280 ਮੈਂਬਰ ਇਕ ਨਵਾਂ ਜਾਂਚ ਕਮਿਸ਼ਨ ਮੰਗਦੇ ਹਨ, ਜੋ ਸਰਕਾਰੀ ਨਹੀਂ ਬਲਕਿ ਇਕ ਆਜ਼ਾਦ ਹਸਦੀ ਰੱਖਦਾ ਹੋਵੇ। ਨੈਸ਼ਨਲ ਇੰਸਟੀਚਿਊਟ ਆਫ਼ ਸਟੈਂਡਰਡ ਐਂਡ ਟੈਕਨਾਲੋਜੀ ਇਕ ਸਰਕਾਰੀ ਸੰਸਥਾ ਹੈ। ਇਸ ਦਾ ਕਹਿਣਾ ਹੈ ਕਿ ਟਾਵਰ 7 ਨੂੰ 100 ਗਜ਼ ਦੂਰ ਬਲਦੇ ਹੋਏ ਉਤਰੀ ਟਾਵਰ ਨੰ. 1 ਤੋਂ ਖਿੱਲਰ ਕੇ ਅੱਗ ਲੱਗ ਗਈ। ਭਾਵੇਂ ਕਿ ਇਸ ਨਾਲ ਕਿਸੇ ਜਹਾਜ਼ ਨੇ ਟੱਕਰ ਨਹੀਂ ਮਾਰੀ ਤਾਂ ਵੀ ਏਸੇ ਅੱਗ ਸਦਕਾ ਟਾਵਰ ਨੰ. 7 ਢਹਿ ਢੇਰੀ ਹੋ ਗਿਆ। 9/11 ਦੀ ਛਾਣਬੀਣ ਕਰਦੇ ਸਰਕਾਰੀ ਕਮਿਸ਼ਨ ਦੀ ਰਿਪੋਰਟ ਵਿਚ ਟਾਵਰ ਨੰ. 7 ਦਾ ਨਾਮ ਵੀ ਦਰਜ ਨਹੀਂ ਹੈ। ਯਾਦ ਰਹੇ ਕਿ ਇਹ 49 ਮੰਜ਼ਲਾ ਟਾਵਰ ਵੀ ਵਧੀਆ ਸਟੀਲ ਅਤੇ ਕੰਕ੍ਰੀਟ ਨਾਲ ਬਣਿਆ ਹੋਇਆ ਸੀ। ਸਰਕਾਰ ਦੇ ਤਕਨੀਕੀ ਬੁਲਾਰਿਆਂ ਨੇ ਇਕ ਗੋਸ਼ਟੀ ਅੰਦਰ ਕਈ ਢੰਗਾਂ ਨਾਲ ਗੱਲ ਨੂੰ ਵਲਾ ਕੇ ਮਨਾਣਾ ਚਾਹਿਆ ਕਿ ਉਹ ਸੱਚੇ ਹਨ ਅਤੇ “ਸੱਚ 9/11” ਵਾਲੇ ਝੂਠੇ ਹਨ। ਪਰ ਤਕਨੀਕੀ ਨੁਕਤਿਆਂ ਉੱਤੇ ਆਖ਼ਰ ਉਨ੍ਹਾਂ ਨੂੰ ਹਾਰ ਮੰਨਣੀ ਪਈ। ਪਰ ਫ਼ਰਕ ਕੀ ਪੈਂਦਾ ਹੈ ? ਜਦ ਲੋਕਾਂ ਦੇ ਸਿਰ ਵਿਚ ਟਾਵਰ ਨੰ. 7 ਨਾਂ ਦੀ ਜੂੰ ਵੀ ਨਹੀਂ ਰੀਂਗਦੀ ਤਾਂ ਉਹ ਟਾਵਰ ਕਿਵੇਂ ਡਿੱਗਿਆ, ਉਹਦਾ ਫ਼ਰਕ ਕਿਸ ਨੂੰ ਪਵੇਗਾ ?
ਅਸਲੀਅਤ ਇਹ ਹੈ ਕਿ ਨੰ. 7 ਇਮਾਰਤ, ਖੁੱਲ੍ਹੀ ਡੁੱਲ੍ਹੀ ਡਿੱਗੀ ਜਿਵੇਂ ਇਸ ਦੇ ਹੇਠਾਂ ਕੁਝ ਹੈ ਹੀ ਨਹੀਂ ਸੀ । ਇੰਜ ਕਿਵੇਂ ਕੀਤਾ ਗਿਆ ? ਇਸ ਨੇਕ ਕੰਮ ਲਈ ਕਰੀਬ ਫੁੱਟਬਾਲ ਦੇ ਮੈਦਾਨ ਵਰਗੀ ਲੰਮੀ ਚੌੜੀ ਇਮਾਰਤ ਦੀਆਂ ਹੇਠਲੀਆਂ ਅੱਠ ਮੰਜ਼ਲਾਂ ਨੂੰ ਇਕਦਮ ਝਟਕਾਇਆ ਗਿਆ। ਸੋਚੋ ਇਸ ਫਟਣ ਸਾਮੱਗਰੀ ਦੀ ਮਾਤਰਾ ਕਿੰਨੀ ਕੁ ਸੀ। ਇਹ ਜ਼ਰੂਰ ਸੈਂਕੜੇ ਟਨ ਹੋਵੇਗੀ। ਏਸ 47 ਛੱਤਾਂ ਵਾਲੀ ਇਮਾਤਰ ਨੂੰ ਪੂਰੀ ਤਰ੍ਹਾਂ ਢੇਰੀ ਹੋਣ ਵਿਚ ਕੁਲ ਛੇ ਸਕਿੰਟ ਲੱਗੇ।
ਸਰਕਾਰ ਦਾ ਕਹਿਣਾ ਹੈ ਕਿ ਟਾਵਰ ਨੰ. 1 ਅਤੇ 2 ਜਹਾਜ਼ ਵੱਜਣ ਅਤੇ ਅੱਗਾਂ ਕਾਰਨ ਡਿੱਗੇ, ਜਦ ਕਿ ਟਾਵਰ ਨੰ. 7 ਕੇਵਲ ਅੱਗਾਂ ਕਰਕੇ ਡਿੱਗਿਆ। ਇਹ ਮਹਾਨ ਝੂਠ ਏਨੀ ਵਾਰ ਦੁਹਰਾਇਆ ਨਹੀਂ, ਕ੍ਰੋੜਾਇਆ ਗਿਆ ਹੈ ਕਿ ਬੇਅੰਤ ਲੋਕਾਂ ਦਿਆਂ ਮਨਾਂ ਉੱਤੇ ਉਕਰਿਆ ਹੀ ਗਿਆ ਹੈ। ਪੁਰਾਤਨ ਸਮਿਆਂ ਤੋਂ ਜ਼ੋਰਾਵਰ ਦਾ ਸਭ ਤੋਂ ਵੱਡਾ ਹਥਿਆਰ ‘ਝੂਠ’ ਰਿਹਾ ਹੈ। ਏਡਾ ਵੱਡਾ ਝੂਠ ਮਾਰੋ ਜੋ ਸੁਣਨ ਵਾਲੇ ਦੀ ਸੋਚ ਸ਼ਕਤੀ ਸੁੰਨ ਹੋ ਜਾਵੇ ਅਤੇ ਬੋਲਣ ਵੇਲੇ ਦੰਦਲ ਪੈ ਜਾਵੇ।
8 ਸਰਕਾਰੀ ਬੁਲਾਰਿਆਂ ਦੇ ਆਪਣੇ ਦਸਤਾਵੇਜ਼ ਕਹਿੰਦੇ ਹਨ ਕਿ ਜੈਟ-ਬਾਲਣ ਅਤੇ ਦਫ਼ਤਰੀ ਸਾਜ਼ੋ-ਸਾਮਾਨ ਦੀਆਂ ਅੱਗਾਂ ਟਿੱਲ ਦਾ ਜ਼ੋਰ ਲਾਇਆਂ 2000 ਫਾਰਨੈਹਾਈਟ ਗਰਮੀ ਤੋਂ ਉੱਪਰ ਨਹੀਂ ਜਾ ਸਕਦੀਆਂ। ਕੁਲ ਦੁਨੀਆ ਜਾਣਦੀ ਹੈ ਕਿ ਸਟੀਲ 2800 ਐੱਫ਼ ‘ਤੇ ਪੰਘਰਨਾ ਸ਼ੁਰੂ ਹੁੰਦਾ ਹੈ। ਤਾਪਮਾਨ ਦਾ 800 ਡਿਗਰੀ ਦਾ ਖੱਪਾ ਤਾਂ ਸਿਰਫ਼ ਝੂਠ ਦਿਆਂ ਪੁਲੰਦਿਆਂ ਜਾਂ ਅਖ਼ਬਾਰਾਂ ਅਤੇ ਟੀ.ਵੀ. ਰਾਹੀਂ ਨਿਰੰਤਰ ਦੁਹਰਾਈ ਨਾਲ ਹੀ ਪੂਰਿਆ ਜਾ ਸਕਦਾ ਹੈ, ਜੋ ਕਿ ਕੀਤਾ ਗਿਆ ਅਤੇ ਕੀਤਾ ਜਾ ਰਿਹਾ ਹੈ। ਅੱਗ ਬੁਝਾਊ ਕਾਮਿਆਂ ਨੇ ਆਪਣੀਆਂ ਅੱਖਾਂ ਨਾਲ ਪੰਘਰੇ ਹੋਏ ਸਟੀਲ ਦੇ ਛੱਪੜ ਵੇਖੇ ਹਨ।
ਫ਼ਿਲਮਾਂ ਵਿਚਨੰ. 1 ਅਤੇ 2 ਟਾਵਰਾਂ ਦੇ ਪਾਸਿਆਂ ਵੱਲੋਂ ਪੰਘਰੇ ਸਟੀਲ ਦੀਆਂ ਵਗਦੀਆਂ ਧਾਰਾਂ ਦਿਖਾਈ ਦੇਂਦੀਆਂ ਹਨ।
ਬੱਚੇ ਜਦੋਂ ਸਾਬਣ ਦੇ ਬੁਲਬੁਲੇ ਉਡਾਉਂਦੇ ਹਨ ਤਾਂ ਉਹ ਬਣਦਿਆਂ ਹੀ ਗੋਲਾਈ ਫੜ ਲੈਂਦੇ ਹਨ। ਏਸੇ ਤਰ੍ਹਾਂ ਖੰਘਣ, ਨਿੱਛ ਮਾਰਨ ਆਦਿ ਨਾਲ ਜੋ ਬਾਰੀਕ ਛਿੱਟਾਂ ਉੱਡਦੀਆਂ ਹਨ, ਉਹ ਸ਼ਕਲ ਵਿਚ ਸਭ ਗੋਲ ਹੁੰਦੀਆਂ ਹਨ। ਨੰਗੀ ਅੱਖ ਨਾਲ ਨਹੀਂ, ਸਿਰਫ਼ ਮਾਈਕ੍ਰੋਸਕੋਪ ਵਿਚ ਇਹ ਗੋਲਾਈ ਦਿਸੇਗੀ।
9/11 ਨੂੰ ਸਟੀਲ ਪੰਘਰਣ ਦੀ ਕੈਮੀਕਲ ਸਾਮੱਗਰੀ ਅਤੇ ਧਮਾਕਿਆਂ ਦੇ ਨਾਲ, ਇਮਾਰਤਾਂ ਦਾ ਸਟੀਲ ਇੰਜ ਉੱਡਿਆ ਜਿਵੇਂ ਕੇਤਲੀ ਵਿਚੋਂ ਭਾਫ਼ ਉੱਡਦੀ ਹੈ। ਟਾਵਰ ਨੰ. 1 ਉਪਰ 400 ਫੁੱਟ ਉੱਚਾ ਸਟੀਲ ਐਂਟੀਨਾ ਭਾਫ਼ ਬਣ ਕੇ ਉੱਡ ਗਿਆ। ਸਟੀਲ ਦੀ ਇਸ ਭਾਫ਼ ਵਿਚ ਸਨ ਅਰਬਾਂ ਖਰਬਾਂ ਬਲਕਿ ਅਸੰਖਾਂ ਮਹੀਨ ਸਟੀਲ ਦੇ ਗੋਲਕਾਰ ਦਾਣੇ, ਜਿਹੜੇ ਨਿਊਯਾਰਕ ਦੀ ਧਰਤੀ ਉੱਤੇ ਹਰ ਪਾਸੇ ਖਿੱਲਰ ਗਏ। 9/11 ਪਿੱਛੋਂ ਓਸ ਇਲਾਕੇ ਵਿਚੋਂ ਲੋਕਾਂ ਦਾ ਆਉਣਾ ਜਾਣਾ ਬੰਦ ਕਰ ਦਿੱਤਾ ਗਿਆ। ਪਰ ਸਾਇੰਸੀ ਖੋਜੀਆਂ ਨੂੰ ਘੱਟੇ ਦੇ ਵਿਚੋਂ ਸਟੀਲ ਦੇ ਗੋਲਾਕਾਰ ਆਂਡੇ ਲੱਭਣ ਤੋਂ ਕੌਣ ਰੋਕ ਸਕਦਾ ਸੀ ? ਖੁਰਦਬੀਨ ਹੇਠਾਂ ਇਹ ਆਂਡੇ ਮੁਕੰਮਲ ਗੋਲ ਦਿਸਦੇ ਸਨ। ਇਹ ਇਕ ਪਰਪੱਕ ਸਬੂਤ ਹੈ ਕਿ ਅੰਤਾਂ ਦੀ ਗਰਮੀ ਅਤੇ ਵਿਸਫੋਟਕ ਸਾਮੱਗਰੀ ਦੀ ਵਰਤੋਂ ਹੋਈ ਹੈ। ਹਵਾਈ ਜਹਾਜ਼ ਦੇ ਰਤਾ ਜਿੰਨੇ ਹੱਲੇ ਨੇ ਇਮਾਰਤਾਂ ਦਾ ਕੀਹ ਖੋਹ ਲੈਣਾ ਸੀ।
ਸਟੀਲ ਪੰਘਾਰਦਾ ਨੈਨੋ ਥਰਮਾਈਟ :
ਖੋਜੀ ਤਾਂ ਪੈੜ ਪਿੱਛੇ ਚਲਦੇ-ਚਲਦੇ ਬੁਰੇ ਦੇ ਘਰ ਤਕ ਪਹੁੰਚ ਜਾਂਦੇ ਹਨ। ਸਾਇੰਸਦਾਨਾਂ ਨੇ ਨਿਊਯਾਰਕ ਦੇ ਘੱਟੇ ਵਿਚੋਂ ਉਹ ਤੱਤ ਵੀ ਲੱਭ ਲਿਆ ਜਿਸ ਦੀ ਮਦਦ ਨਾਲ ਅਤਿਅੰਤ ਗਰਮੀ ਪੈਦਾ ਕੀਤੀ ਗਈ ਅਤੇ ਸਟੀਲ ਦੀਆਂ ਨਦੀਆਂ ਵਹਿ ਗਈਆਂ। ਇਸਦਾ ਨਾਂ ਹੈ ‘ਨੈਨੋ ਥਰਮਾਈਟ’। ਇਸਦੇ ਕਿਣਕੇ ਇਨਸਾਨੀ ਵਾਲ ਨਾਲੋਂ 1000 ਗੁਣਾ ਛੋਟੇ ਹਨ। 2001 ਵਿਚ ਇਹ ਟੈਕਨਾਲੋਜੀ ਸਿਰਫ਼ ਅਮਰੀਕੀ ਫ਼ੌਜ ਦੇ ਹੱਥ ਵਿਚ ਸੀ। ਸਾਫ਼ ਹੈ ਕਿ ਵਰਲਡ ਟ੍ਰੇਡ ਸੈਂਟਰ ਦੇ ਮਾਲਕ ਦੀ ਏਸ ਟੈਕਨਾਲੋਜੀ ਤਕ ਪਹੁੰਚ ਸੀ। ਇਨ੍ਹਾਂ ਟਾਵਰਾਂ ਦੇ ਮਾਲਕ ਦਾ ਨਾਂ ਹੈ ਲਾਰੀ ਸਿਲਵਰਸਟੀਨ ਅਤੇ ਇਸ ਦੀ ਕੰਪਨੀ ਦਾ ਨਾਂ ਹੈ “ਕੰਟ੍ਰੋਲਡ ਡੈਮੋਲੀਸ਼ਨ ਇੰਕ” ਜਿਸਦਾ ਕੰਮ ਹੀ ਹੈ ਉੱਚੀਆਂ ਇਮਾਰਤਾਂ ਨੂੰ ਡੇਗਣਾ।
ਕਿਆ ਮੇਲ ਹੈ, ਕਿਆ ਤਾਲਮੇਲ ਹੈ ਜਿਵੇਂ ਕਈ ਸਾਜ਼ਿੰਦਿਆਂ ਨੇ ਰਲ ਕੇ ਕੋਈ ਰਾਗ ਅਲਾਪਿਆ ਹੋਵੇ । ਪਿਛਲੇ ਅੱਠਾਂ ਸਾਲਾਂ ਤੋਂ ਇਕੋ ਘਸਿਆ ਹੋਇਆ ਗੀਤ ਸੁਣ ਰਹੇ ਹਾਂ—ਅਮਰੀਕਾ ਉੱਤੇ ਬਿਨ ਲਾਦੇਨ ਦੇ ਅੱਤਵਾਦੀਆਂ ਨੇ ਇਹ ਤਬਾਹੀ ਲਿਆਂਦੀ, ਏਸ ਲਈ ਸਾਡੀਆਂ ਫ਼ੌਜਾਂ ਕੁਲ ਦੁਨੀਆ ‘ਚੋਂ ਅੱਤਵਾਦ ਖ਼ਤਮ ਕਰਕੇ ਹੀ ਵਾਪਸ ਆਉਣਗੀਆਂ। ਭਾਵੇਂ ਅਜਿਹਾ ਕਰਨ ਲਈ ਕਿੰਨੇ ਹੀ ਦੇਸ ਤਬਾਹ ਨਾ ਕਰਨੇ ਪੈਣ ! ਲੱਖਾਂ ਕਰੋੜਾਂ ਲੋਕ ਮਰ ਜਾਂ ਉੱਜੜ ਜਾਣ, ਕਿੰਨੇ ਵੀ ਆਪਣੇ ਸਿਪਾਹੀ ਮਰ ਜਾਣ ਜਾਂ ਜ਼ਖ਼ਮੀ ਹੋ ਜਾਣ, ਭਾਵੇਂ ਕਿੰਨੀ ਹੀ ਆਰਥਕ ਮੰਦੀ ਆਪਣੇ ਦੇਸ ਅੰਦਰ ਆ ਜਾਵੇ ਅਤੇ ਅਸ਼ਾਂਤੀ ਫੈਲ ਜਾਵੇ। ਨੇਕ ਸ਼ਾਂਤੀ ਲਈ ਯਤਨ। ਵਾਹ ਵਾਹ !
ਅੱਜ ਨੇਕ, ਮਿਹਨਤੀ ਅਮਰੀਕਨ ਲੋਕਾਂ ਉੱਤੇ ਬਦੀ ਦੀਆਂ ਤਾਕਤਾਂ ਹਾਵੀ ਹੋ ਗਈਆਂ ਹਨ। ਕਹਿਣ ਨੂੰ ਉਹ ਦੋ ਸਿਆਸੀ ਪਾਰਟੀਆਂ ਨੇ ਪਰ ਅਸਲ ਵਿਚ ਉਹ ਇਕ ਹੀ ਹਨ। ਜੌੜੇ ਟਾਵਰਾਂ ਉੱਤੇ 9/11 ਦੀ ਘਟਨਾ ਬਦ-ਸ਼ਕਤੀਆਂ ਦੀ ਸ਼ਾਹ ਰਗ ਹਨ। ਅਮਰੀਕਾ ਅਤੇ ਦੁਨੀਆ ਦੇ ਕੁਲ ਜਾਣੂ ਲੋਕ ਇਸ ਸ਼ਾਹ ਰਗ ਨੂੰ ਹੱਥ ਪਾਉਣ ਦੀ ਕੋਸ਼ਿਸ਼ ਵਿਚ ਨੇ। ਏਸੇ ਨੁਕਤੇ ਤੋਂ ਇਤਿਹਾਸ ਨੇ ਪਾਸਾ ਪਲਟਣਾ ਹੈ।
ਸਭ ਤੋਂ ਪਹਿਲਾਂ ਤਾਂ ਅਸੀਂ ਆਪ ਆਪਣੀਆਂ ਅੱਖਾਂ ਖੋਲ੍ਹੀਏ।
ਆਖ਼ਰੀ ਪੱਟੀ :
“ਕੋਈ ਕੌਮ ਅਣਜਾਣ ਰਹਿ ਕੇ ਆਪਣੀ ਆਜ਼ਾਦੀ ਕਾਇਮ ਰੱਖ ਸਕੇ, ਅਜਿਹਾ ਨਾ ਕਦੇ ਹੋਇਆ ਹੈ, ਨਾ ਹੀ ਕਦੇ ਹੋਵੇਗਾ। ਖ਼ਬਰਦਾਰੀ ਤੋਂ ਬਿਨਾਂ ਲੋਕਾਂ ਦੀ ਰੱਖ ਨਹੀਂ ਹੋ ਸਕਦੀ। ਜਦੋਂ ਪ੍ਰੈਸ ਆਜ਼ਾਦ ਹੋਵੇ ਅਤੇ ਸਭ ਲੋਕ ਪੜ੍ਹ ਸਕਦੇ ਹੋਣ ਤਾਂ ਸਭ ਦੀ ਹਿਫ਼ਾਜ਼ਤ ਹੈ। ਸਾਡਾ ਪ੍ਰੈੱਸ ਆਜ਼ਾਦ ਨਹੀਂ ਹੈ। ਇਹ ਬੇਅੰਤ ਕਾਰੋਬਾਰੀ, ਸਿਆਸੀ, ਫ਼ੌਜੀ ਅਤੇ ਅੰਤਰਰਾਸ਼ਟਰੀ ਦਬਾਉ ਹੇਠ ਅਤੇ ਆਪਣੇ ਖੋਜੀ ਵਸੀਲਿਆਂ ਦੀ ਕਮੀ ਨਾਲ ਮਾਰਿਆ ਪਿਆ ਹੈ। ਸਾਡੇ ਲੋਕ ਪੁਸ਼ਤਾਂ ਤੋਂ ਪੜ੍ਹਨ ਅਤੇ ਗੁੜ੍ਹਨ ਦੇ ਰੁਝਾਨ ਤੋਂ ਮਹਿਰੂਮ ਹਨ। ਸਾਡਾ ਕੁੰਬਾ ਥੋਥੀਆਂ ਖ਼ਬਰਾਂ ਅਤੇ ਫੋਕੀਆਂ ਫੜ੍ਹਾਂ ਦਾ ਸ਼ਿਕਾਰ ਹੈ। ਨਾਕਸ ਖ਼ਬਰ, ‘ ਨਖਿੱਧ ਆਚਰਣ, ਅਸਥਿਰ ਅਰੱਖ ਸਮਾਜ।”
ਓਸਾਮਾ ਬਿਨ ਲਾਦੇਨ-ਕਬਰ ਅੰਦਰੋਂ ਬੜਕਾਂ
ਜਦੋਂ ਦਾ ‘ਹਮੀਦ ਕਰਜ਼ਾਈ’ ਅਮਰੀਕਾ ਵੱਲੋਂ ਅਫ਼ਗਾਨਿਸਤਾਨ ਦਾ ਪ੍ਰਧਾਨ ਥਾਪਿਆ ਗਿਆ ਹੈ, ਤਦੋਂ ਤੋਂ ਹੀ ਭੇਦ ਭਰੇ ਢੰਗ ਨਾਲ ਸਮੇਂ-ਸਮੇਂ (ਖ਼ਾਸ ਲੋੜੀਂਦੇ ਸਮੇਂ) ਓਸਾਮਾ ਬਿਨ ਲਾਦੇਨ ਦੀਆਂ ਵੀਡੀਓ ਅਤੇ ਆਡੀਓ ਟੇਪਾਂ, ਵੱਖ-ਵੱਖ ਏਜੰਸੀਆਂ ਰਾਹੀਂ ਛੱਡੀਆਂ ਜਾਂਦੀਆਂ ਰਹੀਆਂ ਹਨ। ਇਨ੍ਹਾਂ ਟੇਪਾਂ ਦੀਆਂ ਖ਼ਬਰਾਂ, ਅਖ਼ਬਾਰਾਂ ਦੀਆਂ ਸੁਰਖ਼ੀਆਂ ਤੇ ਛਾ ਕੇ ਦੁਨੀਆ ਨੂੰ ਖੌਫ਼ ਅਤੇ ਬੌਖਲਾਹਟ ਵਿਚ ਡੋਬ ਦੇਂਦੀਆਂ ਹਨ। ਅਮਰੀਕਨ ਸੀ.ਆਈ.ਏ. ਹਰ ਵਾਰ ਪ੍ਰੌੜਤਾ ਕਰਦੀ ਹੈ ਕਿ ਸੱਚਮੁੱਚ ਇਹ ਟੇਪਾਂ ਬਿਨ ਲਾਦੇਨ ਦੀਆਂ ਦੀ ਹਨ।
ਸੀ.ਆਈ.ਏ. ਨੇ ਬਹੁਤ ਚਿਰ ਪਹਿਲਾਂ ਉਸ ਪਾਲਤੂ ਦਾ ਨਾਂ ਰੱਖਿਆ ਸੀ ‘ਟਿਮ ਉਸਮਾਨ’। ਏਸੇ ਨਾਂ ਹੇਠ ਉਸ ਨੂੰ ਅਮਰੀਕਾ ਵਿਚ ਘੁਮਾਇਆ ਅਤੇ ਫ਼ੌਜੀ ਅੱਡਿਆਂ ਉੱਤੇ ਲਿਜਾਇਆ ਜਾਂਦਾ ਸੀ । ਏਥੋਂ ਤਕ ਕਿ ਉਹ ਇਕ ਵਾਰ ਵਾਈਟ ਹਾਊਸ ਵਿਚ ਵੀ ਫਿਰਾਇਆ ਗਿਆ ਸੀ । ਜ਼ਾਹਰ ਹੈ ਕਿ ਉਹ ਸੀ.ਆਈ.ਏ. ਦਾ ਗੋਦ-ਕਤੂਰਾ ਸੀ।
ਬਿਨ ਲਾਦੇਨ ਦੇ ਟੱਬਰ ਦਾ ਬੁਸ਼ ਪਰਿਵਾਰ ਦੇ ਨਾਲ ਡੂੰਘਾ ਪਰਿਵਾਰਕ ਅਤੇ ਤਜਾਰਤੀ ਰਿਸ਼ਤਾ ਸੀ । ਉਸਦਾ ਆਪਣਾ ਨਾਂ ਪਹਿਲੀ ਵਾਰ 21 ਅਗਸਤ 1998 ਨੂੰ ਸੁਣਨ ਵਿਚ ਓਦੋਂ ਆਇਆ, ਜਦੋਂ ਪ੍ਰਧਾਨ ਕਲਿੰਟਨ ਨੇ ਉਸ ਨੂੰ ਵਿਸ਼ਵ ਖ਼ੌਫ਼ਵਾਦ ਦਾ ਵੱਡਾ ਜਥੇਬੰਦਕ ਅਤੇ ਸ਼ਾਹੂਕਾਰ ਕਰਾਰਿਆ। ਉਸ ਦਾ ਕਹਿਣਾ ਸੀ ਕਿ ਬਿਨ ਲਾਦੇਨ ਨੇ ਅਫ਼ਗਾਨਿਸਤਾਨ ਅੰਦਰ ਬੇਅੰਤ ਅੱਤਵਾਦੀਆਂ ਦੇ ਅੱਡੇ ਕਾਇਮ ਕਰ ਲਏ ਹਨ, ਜਿਥੇ ਹਜ਼ਾਰਾਂ ਹੀ ਖ਼ੌਫ਼ਵਾਦੀ ਸਿਖਲਾਈ ਲੈ ਰਹੇ ਹਨ। ਉਸ ਨੇ ਕਿਹਾ ਕਿ ਓਸਾਮਾ ਬਿਨ ਲਾਦੇਨ ਦੇ ਸੂਡਾਨ ਦੇਸ ਅੰਦਰ ਫ਼ੈਕਟਰੀਆਂ ਦੇ ਨਾਲ ਵੀ ਸੰਬੰਧ ਹਨ।
ਟਾਈਮਜ਼ ਅਖ਼ਬਾਰ ਮੁਤਾਬਕ ਇਨ੍ਹਾਂ ਹੀ ਖ਼ੌਫ਼ਵਾਦੀ ਜਥਿਆਂ ਲਈ ਅਮਰੀਕਾ ਨੇ 6 ਬਿਲੀਅਨ ਡਾਲਰ (ਅੱਜ ਦੇ 30000 ਕਰੋੜ ਭਾਰਤੀ ਰੁਪਏ ਬਰਾਬਰ) ਖ਼ਰਚ ਕੀਤਾ ਤਾਂ ਜੋ ਅਫ਼ਗਾਨਿਸਤਾਨ ਅੰਦਰ ਸੋਵੀਅਤ ਫ਼ੌਜਾਂ ਨਾਲ ਲੜਿਆ ਜਾ ਸਕੇ । ਜ਼ਾਹਰ ਹੈ ਕਿ ਬਿਨ ਲਾਦੇਨ ਅਮਰੀਕਾ ਦੀ ਆਪਣੀ ਹੀ ਪੈਦਾਵਾਰ ਸੀ । ਉਸਦੇ ਪਰਿਵਾਰ ਦੇ ਬੁਸ਼ ਪਰਿਵਾਰ ਨਾਲ ਡੂੰਘੇ ਸੰਬੰਧਾਂ ਕਾਰਨ ਉਹ ਇਕ ਅਤਿਅੰਤ ਭਰੋਸੇਯੋਗ ਏਜੰਟ ਸੀ। ਟਾਈਮਜ਼ ਨੇ ਅਗਸਤ 24, 1998 ਵਿਚ ਸਾਫ਼ ਲਿਖਿਆ ਹੈ ਕਿ ਬਿਨ ਲਾਦੇਨ ਵਗ਼ੈਰਾ ਸੀ.ਆਈ.ਏ. ਦੇ ਹੀ ਕਰਿੰਦੇ ਹਨ। ਓਸ ਸਮੇਂ ਟਾਈਮਜ਼ ਕਿਵੇਂ ਜਾਣ ਸਕਦਾ ਸੀ ਕਿ ਅੱਗੋਂ ਜਾ ਕੇ ਓਸਾਮਾ ਬਿਨ ਲਾਦੇਨ ਦਾ ਨਾਂ ਵਿਸ਼ਵ ਪੱਧਰ ‘ਤੇ ਉਛਾਲਿਆ ਜਾਵੇਗਾ ਅਤੇ ਟਾਈਮਜ਼ ਦਾ ਬਿਆਨ ਇਕ ਦਿਨ ਸੀ.ਆਈ.ਏ. ਦੇ ਮੰਦ-ਕਾਰਿਆਂ ਉੱਤੋਂ ਪਰਦਾ ਫਾਸ਼ ਕਰਨ ਲਈ ਵਰਤਿਆ ਜਾਵੇਗਾ।
ਸੋਚੋ ਜ਼ਰਾ, ਜੇ ਅਫ਼ਗਾਨਿਸਤਾਨ ਅੰਦਰ ਬੰਬਾਰੀ, ਬਿਨ ਲਾਦੇਨ ਅਤੇ ਸਾਥੀਆਂ ਨੂੰ ਮਾਰਨ ਲਈ ਕੀਤੀ ਹੁੰਦੀ ਤਾਂ ਉਹ ਕਿਸੇ ਤਰ੍ਹਾਂ ਬਚ ਸਕਦਾ ਸੀ ? ਨਹੀਂ, ਇਹ ਬੰਬਾਰੀ ਬਿਨ ਲਾਦੇਨ ਦੀ ਸਾਖ ਮੁਸਲਿਮ ਦੇਸਾਂ ਦੇ ਅੰਦਰ ਵਧਾਉਣ ਲਈ ਕੀਤੀ ਗਈ। ਉਸ ਨੂੰ ਮਾਰਨ ਲਈ ਨਹੀਂ। ਜੇ ਅਮਰੀਕਾ ਨੇ 6 ਬਿਲੀਅਨ ਡਾਲਰ ਖ਼ੌਫ਼ਵਾਦੀ ਪਾਗਲ ਜਹਾਦੀਆਂ ਨੂੰ ਦਿੱਤੇ ਸਨ ਤਾਂ ਉਸ ਪਾਗਲਖਾਨੇ ਦੇ ਉੱਤੇ ਅਸਲ ਪਕੜ ਕਿਸ ਦੀ मी ?
11 ਸਤੰਬਰ ਦੀ ਸਵੇਰ ਜੌੜੇ ਟਾਵਰਾਂ ਲਈ ਬਿਨ ਲਾਦੇਨ ਦਾ ਨਾਂ ਲੈ ਕੇ ਦੁਨੀਆ ਵਿਚ ਪਹਿਲੀ ਵਾਰ ਉਸ ਦਾ ਨਾਂ, ਹਰ ਬੰਦੇ ਦੀ ਜ਼ਬਾਨ ਉੱਤੇ ਲਿਆਂਦਾ ਗਿਆ। ਅਗਲੇ ਹੀ ਦਿਨ ਰੂਸੀ ਹਵਾਈ ਫ਼ੌਜ ਦੇ ਕਮਾਂਡਰ ਕਾਰਨੂਕੋਵ ਨੇ ਕਿਹਾ ਕਿ 11 ਸਤੰਬਰ ਨੂੰ ਅਮਰੀਕਾ ਨੇ ਖ਼ੌਫ਼ਵਾਦੀ ਹਮਲੇ ਦਾ ਜੋ ਨਕਸ਼ਾ ਪੇਸ਼ ਕੀਤਾ ਹੈ, ਅਜਿਹਾ ਕਦੇ ਹੋ ਹੀ ਨਹੀਂ ਸਕਦਾ। ਸਾਡੇ ਤਾਂ ਕਦੇ ਵੀ ਅਜਿਹਾ ਹਮਲਾ ਹੋਵੇ, ਲੜਾਕੇ ਜਹਾਜ਼ ਇਕ ਮਿੰਟ ਦੇ ਅੰਦਰ ਉੱਠ ਜਾਂਦੇ ਹਨ।
31 ਅਕਤਬੂਰ 2001 ਨੂੰ ਯੂਨਾਈਟਿਡ ਪ੍ਰੈੱਸ ਇੰਟਰਨੈਸ਼ਨਲ ਨੇ ਖ਼ਬਰ ਦਿੱਤੀ ਕਿ ਬਿਨ ਲਾਦੇਨ 11 ਦਿਨ ਦੁਬਈ ਵਿਚਲੇ ਅਮਰੀਕਨ ਹਸਪਤਾਲ ਦੇ ਅੰਦਰ ਗੁਰਦੇ ਦਾ ਇਲਾਜ ਕਰਵਾਉਂਦਾ ਰਿਹਾ ਹੈ। ਫ਼ਰਾਂਸੀਸੀ ਅਖ਼ਬਾਰ ਲਾ ਫਿਗਾਰੋ ਅਤੇ ਰੇਡੀਓ ਫ੍ਰਾਂਸ ਇੰਟਰਨੈਸ਼ਨਲ ਮੁਤਾਬਕ ਉਥੇ ਉਸਦੇ ਨਾਲ ਸੀ.ਆਈ.ਏ. ਦੇ ਏਜੰਟ ਨੇ ਮੁਲਾਕਾਤ ਕੀਤੀ। ਸੀ.ਬੀ.ਐੱਸ. (ਜਨਵਰੀ 28, 2002) ਨੇ ਦੱਸਿਆ ਕਿ ਅਗਲਾ ਡਾਇਲਿਸਸ ਰਾਹੀਂ ਗੁਰਦੇ ਦਾ ਇਲਾਜ ਰਾਵਲਪਿੰਡੀ ਪਾਕਿਸਤਾਨ ਵਿਚ ਹੋਇਆ।
ਸੀ.ਐੱਨ.ਐੱਨ. ਨਾਲ ਗੱਲਬਾਤ ਕਰਦਿਆਂ ਪ੍ਰਧਾਨ ਪਰਵੇਜ਼ ਮੁਸ਼ੱਰਫ਼ ਨੇ 19 ਜਨਵਰੀ 2002 ਵਿਚ ਕਿਹਾ ਕਿ ਬਿਨ ਲਾਦੇਨ ਮਰ ਗਿਆ ਹੈ, ਗੁਰਦੇ ਰੋਗ ਕਾਰਨ ।
21 ਜਨਵਰੀ 2002 ਨੂੰ ਡਾ. ਸੁੰਜੇ ਗੁਪਤਾ ਨੇ ਕਿਹਾ ਕਿ ਬਿਨ ਲਾਦੇਨ ਦੀਆਂ ਪੁਰਾਣੀਆਂ ਟੇਪਾਂ ਨੂੰ ਵੇਖ ਕੇ ਪਤਾ ਲੱਗਦਾ ਕਿ ਉਸ ਦੀ ਸਿਹਤ ਬਹੁਤ ਡਿੱਗੀ ਹੋਈ ਹੈ ਅਤੇ ਉਸ ਨੂੰ ਖੱਬੇ ਪਾਸੇ ਦਾ ਅਧਰੰਗ ਹੈ। ਉਨ੍ਹਾਂ ਕਿਹਾ ਬਿਨਾਂ ਨਿਹਾਇਤ ਵਧੀਆ ਸਹੂਲਤਾਂ ਦੇ ਇਹ ਸ਼ਖ਼ਸ ਕੁਝ ਕੁ ਦਿਨਾਂ ਦਾ ਪ੍ਰਾਹੁਣਾ ਹੈ।
ਦਸੰਬਰ 2001 ਵਿਚ ਅਮਰੀਕੀ ਹਵਾਈ ਫ਼ੌਜ ਨੇ ਅਠਾਰਾਂ ਲੱਖ ਕਿਲੋਗ੍ਰਾਮ ਭਿਆਨਕ ਬੰਬ ਤੋਰਾ ਬੋਰਾ ਦੀਆਂ ਪਹਾੜੀਆਂ ਉੱਤੇ ਸੁੱਟੇ। ਏਸ ਥਾਂ ਉੱਤੇ ਬਿਨ ਲਾਦੇਨ ਦੇ ਲੁਕੇ ਹੋਣ ਦੀ ਸੰਭਾਵਨਾ ਸੀ । ਪੈਂਟਾਗਾਨ ਸੂਤਰਾਂ ਅਨੁਸਾਰ 14 ਦਸੰਬਰ 2001 ਪਿੱਛੋਂ ਬਿਨ ਲਾਦੇਨ ਦੀ ਰੇਡੀਓ ਪਰਸਾਰੀ ਆਵਾਜ਼ ਸੁਣਨੀ ਬੰਦ ਹੋ ਗਈ।
26 ਦਸੰਬਰ 2001 ਇਕ ਮਿਸਰ ਦੇਸ ਦੇ ਅਖ਼ਬਾਰ ਵਿਚ ਬਿਨ ਲਾਦੇਨ ਦੇ ਗੁਜ਼ਰ ਜਾਣ ਦਾ ਨੋਟਿਸ ਛਪਿਆ। ਜਿਸ ਵਿਚ ਲਿਖਿਆ ਹੋਇਆ ਸੀ—ਫੇਫੜਿਆਂ ਵਿਚ ਉਲਝਣਾਂ ਪੈਣ ਤੇ ਚੰਗੀ ਡਾਕਟਰੀ ਸਹਾਇਤਾ ਨਾ ਮਿਲਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਕ ਤਾਲਿਬਾਨ ਕਰਿੰਦੇ ਨੇ ‘ਪਾਕਿਸਤਾਨ ਅਬਜ਼ਰਵਰ’ ਨਾਮੀ ਅਖ਼ਬਾਰ ਨੂੰ ਦੱਸਿਆ ਕਿ ਦਫ਼ਨ ਕਰਨ ਤੋਂ ਪਹਿਲਾਂ ਉਸਨੇ ਆਪ ਬਿਨ ਲਾਦੇਨ ਦਾ ਮੂੰਹ ਤੱਕਿਆ ਸੀ। ਦਫ਼ਨ ਕੀਤੇ ਜਾਣ ਵਾਲੀ ਥਾਂ ਬਾਰੇ ਉਸਨੇ ਕਿਹਾ ਕਿ ਜਿਵੇਂ ਬਾਕੀ ਤੋਰਾ ਬੋਰਾ ਬੰਬਾਰੀ ਵਿਚ ਉੱਡ ਗਿਆ, ਓਵੇਂ ਹੀ ਦਫ਼ਨ ਟਿਕਾਣਾ ਮਿਟ ਗਿਆ ਹੋਵੇਗਾ।
ਵਾਸ਼ਿੰਗਟਨ ਪੋਸਟ (28 ਅਕਤੂਬਰ 2002) ਵਿਚ ਇਕ ਅਰਬੀ ਅਖ਼ਬਾਰ ‘ਅਲ- ਮਜੱਲਾ’ ਦੇ ਅਫ਼ਗਾਨਿਸਤਾਨ ਅੰਦਰ ਬਹੁਤ ਭਰੋਸੇਯੋਗ ਵਸੀਲੇ ਦੇ ਹਵਾਲੇ ਨਾਲ ਦੱਸਿਆ ਕਿ 14 ਦਸੰਬਰ 2001 ਨੂੰ ਬਿਨ ਲਾਦੇਨ ਨੇ ਇਕ ਟਾਈਪ ਕੀਤੀ ਹੋਈ ਵਸੀਅਤ ਉੱਤੇ ਦਸਤਖ਼ਤ ਕੀਤੇ। ਉਹਦੇ ਵਿਚ ਕੁਰਾਨ ਸ਼ਰੀਫ਼ ਦੀਆਂ ਆਇਤਾਂ ਵੀ ਸਨ। ਉਸ ਵਸੀਲੇ ਮੁਤਾਬਕ ਬਿਨ ਲਾਦੇਨ ਦੀ ਮੌਤ ਬਹੁਤ ਕਰੀਬ ਜਾਪਦੀ ਸੀ।
ਓਸਾਮਾ ਬਿਨ ਲਾਦੇਨ ਦੀ ਬੀਮਾਰੀ ਅਤੇ ਮੌਤ ਸੰਬੰਧੀ ਖ਼ਬਰਾਂ ਦੇਣ ਵਾਲੇ ਵਿਅਕਤੀਆਂ ਅਤੇ ਅਦਾਰਿਆਂ ਨੂੰ ਕੀ ਪਤਾ ਸੀ ਕਿ ਉਸਦੀ ਮੌਤ ਪਿੱਛੋਂ ਉਸਦੇ ਭੂਤ ਨੂੰ ਵੀਡੀਓ ਅਤੇ ਆਡੀਓ ਕੰਪਿਊਟਰ ਤਕਨੀਕਾਂ ਦੇ ਨਾਲ ਮੁੜ ਸੁਰਜੀਤ ਕੀਤਾ ਜਾਵੇਗਾ ਅਤੇ ਉਸਦੇ ਮੂੰਹੋਂ ਕਢਾਈਆਂ ਗੱਲਾਂ ਸਿਆਸੀ ਅਤੇ ਫ਼ੌਜੀ ਮਕਸਦਾਂ ਲਈ ਵਰਤੀਆਂ ਜਾਣਗੀਆਂ।
ਬਣਾਉਟੀ ਓਸਾਮਾ ਬਿਨ ਲਾਦੇਨ ਕਿਥੇ ਤਿਆਰ ਕੀਤਾ ਜਾਂਦਾ ਹੈ ? ਇਸ ਕੰਮ ਲਈ ਸਾਨੂੰ ‘ਕਤਰ’ ਦੇਸ ਜਾਣਾ ਪਵੇਗਾ। ਮੱਧ ਏਸ਼ੀਆ ਵਿਚ ਉਹ ਛੋਟਾ ਜਿਹਾ ਦੇਸ ਹੈ। ਕੁੱਲ ਰਕਬਾ 4416 ਮੀਲ, ਜਿਸ ਦੀ ਆਬਾਦੀ 14 ਲੱਖ ਹੈ ਭਾਵ ਅੰਮਿ੍ਤਸਰ ਸ਼ਹਿਰ ਦੇ ਬਰਾਬਰ । ਪ੍ਰਤੀ ਜੀਅ ਆਮਦਨ ਦੁਨੀਆ ਵਿਚੋਂ ਸਭ ਤੋਂ ਵੱਧ ਹੈ—ਕਰੀਬ 93200 ਅਮਰੀਕਨ ਡਾਲਰਾਂ ਬਰਾਬਰ । ਉਨ੍ਹੀਵੀਂ ਸਦੀ ਦੇ ਅੱਧ ਤੋਂ ਲੈ ਕੇ ਹੁਣ ਤਕ ਓਥੇ ਇਕੋ ਹੀ ਖ਼ਾਨਦਾਨ/ਬਾਦਸ਼ਾਹ ਦਾ ਮੁਕੰਮਲ ਰਾਜ ਚੱਲ ਰਿਹਾ ਹੈ। ਕਤਰ ਦੇ ਅੰਦਰ ਇਕ ਵੱਡਾ ਅਮਰੀਕੀ ਫ਼ੌਜੀ ਅੱਡਾ ਹੈ, ਜਿਸ ਦੇ ਨਾਲ ਲਗਵੀਂ ਥਾਂ ਉੱਤੇ ਇਕ ਟੀ.ਵੀ. ਸਟੇਸ਼ਨ ਹੈ, ਜਿਸ ਦਾ ਨਾਂ ਹੈ ‘ਅਲਜਜ਼ੀਰਾ’। ਜਾਪਦਾ ਹੈ ਕਿ ਅਲਜਜ਼ੀਰਾ ਦਰਅਸਲ ਅਮਰੀਕਾ ਦਾ ਹੀ ਚਲਾਇਆ ਹੋਇਆ ਹੈ ਅਤੇ ਓਥੋਂ ਸਾਰੇ ਅਰਬ ਜਗਤ ਅਤੇ ਦੁਨੀਆ ਅੰਦਰ ਉਨ੍ਹਾਂ ਦੀ ਮਨਮਰਜ਼ੀ ਦੇ ਪ੍ਰਚਾਰ ਲਈ ਵਰਤਿਆ ਜਾਂਦਾ ਹੈ। ਸਭ ਜਾਅਲੀ ਟੇਪਾਂ ਏਸੇ ਹੀ ਟੀ.ਵੀ. ਸਟੇਸ਼ਨ ਰਾਹੀਂ ਪਰਸਾਰੀਆਂ ਜਾਂਦੀਆਂ ਹਨ। ਮੋਇਆ ਬਿਨ ਲਾਦੇਨ, ਮੋਏ ਹੋਏ ਹਾਥੀ ਵਾਂਗ ਬੁਸ਼-ਓਬਾਮਾ ਪਾਲਸੀਆਂ ਨੂੰ ਅੱਗੇ ਵਧਾਉਣ ਲਈ ਪਹਿਲਾਂ ਤੋਂ ਵੀ ਕੀਮਤੀ ਹੋ ਗਿਆ ਹੈ।
ਸੰਖੇਪ ਵਿਚ ਹਾਲਾਤ ਇਸ ਤਰ੍ਹਾਂ ਹਨ। ਓਸਾਮਾ ਬਿਨ ਲਾਦੇਨ ਦੇ ਪਰਿਵਾਰ ਦੇ ਬੁਸ਼ ਪਰਿਵਾਰ ਨਾਲ ਡੂੰਘੇ ਸੰਬੰਧਾਂ ਕਾਰਨ ਸੀ.ਆਈ.ਏ. ਨੇ ਆਪਣੇ ਦੁਨੀਆ ਅੰਦਰ ਉਲਟੇ ਪੁਲਟੇ ਕੰਮਾਂ ਨੂੰ ਅੰਜਾਮ ਕਰਨ ਲਈ ਓਸਾਮਾ ਬਿਨ ਲਾਦੇਨ ਨੂੰ ਮੋਹਰੀ ਬਣਾਇਆ। ਯਾਦ ਰਹੇ ਕਿ ਸੀਨੀਅਰ ਬੁਸ਼ ਸਾਹਿਬ ਆਪ ਸੀ.ਆਈ.ਏ. ਦੇ ਚੀਫ਼ ਰਹਿ ਚੁੱਕੇ ਸਨ । ਓਸਾਮਾ ਬਿਨ ਲਾਦੇਨ ਖ਼ੁਸ਼ੀ-ਖ਼ੁਸ਼ੀ ਅਮਰੀਕਨ ਗੋਦ-ਕਤੂਰਾ ਬਣਿਆ ਅਤੇ ਮਾਲਕ ਦੀ ਆਗਿਆ ਅਨੁਸਾਰ ਭੌਂਕਦਾ ਤੇ ਵੱਢਦਾ ਰਿਹਾ। ਸੋਵੀਅਤ ਸੰਘ ਦੀ ਅਫ਼ਗਾਨਿਸਤਾਨ ਅੰਦਰ ਭਾਂਜ ਵਿਚ ਓਸਾਮਾ ਬਿਨ ਲਾਦੇਨ ਨੇ ਆਪਣੇ ਵੱਲੋਂ ਵੱਧ ਤੋਂ ਵੱਧ ਹਿੱਸਾ ਪਾਇਆ। 11 ਸਤੰਬਰ 2001 ਦੇ ਖ਼ੂਨੀ ਪ੍ਰਦਰਸ਼ਨ ਪਿੱਛੋਂ ਬਿਨ ਲਾਦੇਨ ਨੂੰ ਜਿਊਂਦਾ ਜਾਂ ਮੁਰਦਾ ਫੜਨ ਦੀ ਮੁਹਿੰਮ ਚਾਲੂ ਕਰਨੀ ਇਕ ਸਰਾਸਰ ਧੋਖਾ ਸੀ, ਅਜੇ ਵੀ ਹੈ। ਨਵੀਨ ਟੈਕਨਾਲੋਜੀ, ਨਕਲੀ ਆਵਾਜ਼ਾਂ, ਤਸਵੀਰਾਂ ਅਤੇ ਫ਼ਿਲਮਾਂ ਬਣਾਉਣ ਵਿਚ ਨਿਪੁੰਨ ਹੈ। ਅਲਜਜ਼ੀਰਾ ਟੀ.ਵੀ., ਬੁਸ਼-ਓਬਾਮਾ ਦੇਸ ਦਾ ਆਪਣਾ ਟੀ.ਵੀ. ਚੈਨਲ ਹੈ, ਜਿਸ ਨੂੰ ਕਿਸੇ ਵੀ ਵੇਲੇ ਓਸਾਮਾ ਬਿਨ ਲਾਦੇਨ ਦੀਆਂ ਜ਼ਾਹਰਾ ਖ਼ੌਫ਼ਨਾਕ ਤਕਰੀਰਾਂ ਲਈ ਵਰਤ ਕੇ ਅਮਰੀਕੀ ਸ਼ਹਿਰੀਆਂ ਨੂੰ ਡਰਾਇਆ ਜਾ ਸਕਦਾ ਹੈ। ਬੁਸ਼-ਓਬਾਮਾ ਦੇਸ ਦਾ ਕੰਪਿਊਟਰ ਐਕਟਰ ਅਮਰੀਕਨਾਂ ਨੂੰ ਤਾਂ ਭਾਵੇਂ ਡਰਾ ਦੇਵੇ, ਪਰ ਬਾਕੀ ਦੁਨੀਆ ਉੱਤੇ ਡਰ ਵਰਗਾ ਕੋਈ ਅਸਰ ਨਹੀਂ।
ਝੂਠ ਦੀ ਚੜ੍ਹਤ ਬਣਾਈ ਰੱਖਣ ਲਈ ਉਸ ਨੂੰ ਬਾਰ-ਬਾਰ ਸੱਚਾਈ ਦਾ ਉਛਾੜ ਚਾੜ੍ਹਨਾ ਪੈਂਦਾ ਹੈ। ਏਹੀ ਕੀਤਾ ਜਾ ਰਿਹਾ ਹੈ। ਸਾਮਰਾਜੀ ਦੇਸਾਂ ਤੋਂ ਆਉਂਦੇ ਝੂਠ ਦੇ ਪਲੰਦੇ, ਬਿਨਾਂ ਅੱਖ ਝਮਕੇ, ਸਾਡੀਆਂ ਭੋਲੀਆਂ ਅਖ਼ਬਾਰਾਂ ਦੀਆਂ ਸੁਰਖੀਆਂ ਉੱਤੇ ਚੜ੍ਹਾ ਦਿੱਤੇ ਜਾਂਦੇ ਹਨ। ਨਿਰੀ ਏਥੇ ਹੀ ਬਸ ਨਹੀਂ। ਹਰ ਨਵੇਂ ਨਕੋਰ ਝੂਠ ਦੇ ਪੱਖ ਵਿਚ ਸੰਪਾਦਕੀ ਵੀ ਲਿਖ ਦਿੱਤੇ ਜਾਂਦੇ ਹਨ।
ਕੀ ਇਹ ਜ਼ਰੂਰੀ ਹੈ ਕਿ ਇਕ ਸੰਪਾਦਕ ਹਰ ਰੋਜ਼ ਰੱਬ ਦੀ ਕੁਰਸੀ ਉੱਤੇ ਬੈਠ ਕੇ ਇਕ ਹੱਥ ਤੱਕੜੀ ਫੜ ਕੇ ਦੂਜੇ ਹੱਥ ਨਾਲ ਉਨ੍ਹਾਂ ਖ਼ਬਰਾਂ ਬਾਰੇ ਲੰਮੀ ਟਿੱਪਣੀ ਲਿਖੇ, ਜਿਨ੍ਹਾਂ ਵਿਸ਼ਿਆਂ ਬਾਰੇ ਉਸ ਦੀ ਵਾਕਫ਼ੀ ਏ.ਬੀ.ਸੀ. ਤੋਂ ਵੱਧ ਨਾ ਹੋਵੇ।
ਮੁੱਦਤਾਂ ਹੋ ਗਈਆਂ ਓਸਾਮਾ ਬਿਨ ਲਾਦੇਨ ਨੂੰ ਮਰਿਆਂ। ਅਮਰੀਕਨ ਸੀ.ਆਈ.ਏ. ਅਤੇ ਉਸਦੀ ਮੁੱਠ ਹੇਠਾਂ ਭੋਲਾ ਭਾਲਾ ਮੀਡੀਆ, ਆਏ ਮੌਸਮ, ਮਰੇ ਲਾਦੇਨ ਦੀਆਂ ਬੜਕਾਂ ਸੁਣਾਉਂਦਾ ਰਹਿੰਦਾ ਹੈ । ਪਰੀ ਕਹਾਣੀਆਂ ਸੁਣਨੀਆਂ ਅਤੇ ਮੰਨਣੀਆਂ ਅਸਾਂ ਬੱਚਿਆਂ ਦੀ ਆਦਤ ਹੋ ਚੁੱਕੀ ਹੈ। ਅਸਾਂ ਵੱਡੇ ਕਦੋਂ ਹੋਣੈ ?
ਕੌਣ ਹੈ ਇਹ ਛਿੱਤਰ ਵਰ੍ਹਾਊ ?
ਇਰਾਕ ਨੂੰ ਅਲਵਿਦਾ ਕਹਿਣ ਆਏ ਪ੍ਰਧਾਨ ਬੁਸ਼ ਨੂੰ ‘ਮੁਨਤਦਰ ਅਲ ਜ਼ੈਦੀ’, ਇਕ ਪੱਤਰਕਾਰ ਨੇ ਪ੍ਰੈੱਸ ਕਾਨਫ਼ਰੰਸ ਸਮੇਂ ਹੇਠ ਉੱਪਰ ਦੋ ਛਿੱਤਰ ਵਗਾਹ ਕੇ ਮਾਰਨ ਨਾਲ ਆਪਣੇ ਵੱਲੋਂ ਅਤੇ ਕੁਲ ਇਰਾਕੀਆਂ ਵੱਲੋਂ ਅਲਵਿਦਾ ਕਹੀ। ਕੁੱਲ ਜਹਾਨ ਨੇ ਇਹ ਕਿੱਸਾ ਟੈਲੀਵਿਜ਼ਨ ਉੱਤੇ ਵੇਖਿਆ। ਇਸ ਢੰਗ ਨਾਲ ਕਿਸੇ ਆਦਰਯੋਗ ਮਹਿਮਾਨ ਦੇ ਨਾਲ ਪੇਸ਼ ਆਉਣਾ ਭਾਰਤ ਅਤੇ ਮੱਧ ਏਸ਼ੀਆਈ ਦੇਸਾਂ ਅੰਦਰ ਘੋਰ ਅਪਮਾਨ ਗਿਣਿਆ ਜਾਂਦਾ ਹੈ।
14 ਦਸੰਬਰ 2008 ਨੂੰ ਬੁਸ਼ ਅਤੇ ਨੂਰੀ ਅਲ-ਮਲੀਕੀ (ਹੱਥ ਠੋਕਾ ਇਰਾਕੀ ਪ੍ਰਧਾਨ ਮੰਤਰੀ) ਅਮਰੀਕਾ-ਇਰਾਕ ਰੱਖਿਆ ਪੈਕਟ ਉੱਤੇ ਸਹੀ ਲਾਉਣ ਵਾਲੇ ਸਨ । ਇਹ ਸ਼ੁਭ ਕਾਰਜ ਇਰਾਕ ਦੀ ਛੇ ਸਾਲ ਲੰਬੀ ਬੰਬਾਰੀ ਤੇ ਤਬਾਹੀ ਤੋਂ ਬਾਅਦ ਕੀਤਾ ਗਿਆ। ਤਬਾਹੀ ਤਾਂ ਅਜੇ ਵੀ ਜਾਰੀ ਹੈ। ਕਿੰਨਾ ਅਜੀਬ ਲੱਗਦਾ ਹੈ ਕਿ ਇਕ ਬਿਨ ਬੁਲਾਇਆ ਧਾੜਵੀ ਦੇਸ ਆਪਣੇ ਹੀ ਸ਼ਿਕਾਰ ਦੇ ਨਾਲ ‘ਪਰਸਪਰ ਰੱਖਿਆ’ ਦੀ ਸੰਧੀ ‘ਤੇ ਦਸਤਖ਼ਤ ਕਰਦਾ ਹੈ। ਵਾਹ-ਵਾਹ, ਵਾਹ-ਵਾਹ, ਅਤੇ ਕੁੱਲ ਦੁਨੀਆ ਜਾਂ ਚੁੱਪ ਕਰਕੇ ਤਮਾਸ਼ਾ ਵੇਖਦੀ ਹੈ ਜਾਂ ਫਿਰ ਤਾੜੀਆਂ ਮਾਰਦੀ ਹੈ।
ਪ੍ਰਧਾਨ ਬੁਸ਼ ਨੇ ਆਪਣੀ ਏਸ ਚੌਥੀ ਅਤੇ ਆਖ਼ਰੀ ਇਰਾਕ ਫੇਰੀ ਸਮੇਂ ਇਹ ਕਿਹਾ, “ਰੱਖਿਆ ਸੰਧੀ ਇਕ ਵੱਡੀ ਪ੍ਰਾਪਤੀ ਹੈ। ਅਜੇ ਹੋਰ ਕੰਮ ਵੀ ਕਰਨਾ ਬਾਕੀ ਹੈ। ਬੁਨਿਆਦੀ ਕੰਮ ਹੋ ਗਿਆ ਹੈ ਅਤੇ ਅਸੀਂ ਰਲ ਕੇ ਅਮਨ ਸਥਾਪਤ ਕਰਾਂਗੇ।” ਉਸ ਨੇ ਕਿਹਾ—“ਇਹ ਸੰਧੀ ਇਰਾਕੀ ਲੋਕਾਂ ਦੀ ਮਦਦ ਲਈ ਇਕ ਅਗਾਂਹਵਧੂ ਕਦਮ ਹੈ ਅਤੇ ਲੋਕ, ਹੁਣ ਇਕ ਆਜ਼ਾਦ ਸਮਾਜ ਦੀ ਅਸ਼ੀਰਵਾਦ ਮਾਣ ਸਕਣਗੇ। ਇਹ ਕੰਮ ਸੌਖਾ ਨਹੀਂ ਸੀ, ਪਰ ਅਮਰੀਕਾ ਦੀ ਰੱਖਿਆ, ਇਰਾਕੀਆਂ ਦੀਆਂ ਉੱਚੀਆਂ ਉਮੀਦਾਂ ਅਤੇ ਵਿਸ਼ਵ ਅਮਨ ਦੇ ਹਿਤ ਲਈ ਬਿਲਕੁਲ ਜ਼ਰੂਰੀ ਸੀ।”
ਇਕ ਹੋਰ ਹੱਥ ਠੋਕੇ ਇਰਾਕੀ ਪ੍ਰਧਾਨ ਤਾਲਿਬਾਨੀ ਨੇ ਇਰਾਕ ਵਿਚ ਆਜ਼ਾਦੀ ਦਿਵਾਉਣ, ਲੋਕ ਰਾਜ ਲਿਆਉਣ ਅਤੇ ਇਨਸਾਨੀ ਹੱਕਾਂ ਅਤੇ ਮੁਲਕ ਅੰਦਰ ਆਉਂਦੀ ਤਰੱਕੀ ਲਈ ਅਮਰੀਕਾ ਦੀ ਦਿਲੋਂ ਸਲਾਹਣਾ ਕੀਤੀ ਤਾਂ ਵਿਚੋਂ ਹੀ ਇਕ ਪੱਤਰਕਾਰ ਹੱਥੋਂ 10 ਨੰਬਰ ਦੇ ਦੋ ਛਿੱਤਰ (ਦੇਵਤਾ ਸਮਾਨ ਪ੍ਰਧਾਨ ਬੁਸ਼ ਉੱਤੇ) ਵਗਾਹ ਮਾਰਨ ਦਾ ਰੇੜਕਾ ਖੜ੍ਹਾ ਹੋ ਗਿਆ।
ਮੁਨਤਦਰ ਅਲ ਜ਼ੈਦੀ (ਜ਼ੈਦੀ ਦਾ ਪੁੱਤਰ) ਨੂੰ ਤਿੰਨ ਸਾਲਾਂ ਦੀ ਜੇਲ੍ਹ ਹੋਈ ਸੀ, ਪਰ ਕੁਝ ਕੁ ਮਹੀਨਿਆਂ ਪਿੱਛੋਂ ਛੱਡ ਦਿੱਤਾ ਗਿਆ। ਜੇਲ੍ਹ ਵਿਚ ਰੱਖੀ ਰੱਖਣ ਨਾਲ ਉਸਦੀ ਕੁਲ ਇਰਾਕ ਅਤੇ ਮੱਧ ਏਸ਼ੀਆ ਵਿਚ ਸਾਖ਼ ਵਧਦੀ ਜਾ ਰਹੀ ਸੀ ਅਤੇ ਨਾਲ ਹੀ ਅਮਰੀਕਨ ਕਠਪੁਤਲੀ ਇਰਾਕੀ ਸਰਕਾਰ ਦੇ ਉਲਟ ਵਿਰੋਧ। ਸੋਚ ਸਮਝ ਕੇ ਉਸ ਨੂੰ ਛੱਡ ਦਿੱਤਾ ਗਿਆ। ਇੰਜ ਸ਼ਾਇਦ ਉਸ ਨੂੰ ਕਾਬੂ ਰੱਖਣ ਜਾਂ ਮਾਰ ਮੁਕਾਉਣ ਵਿਚ ਸਹੂਲਤ ਹੋ ਸਕਦੀ ਹੈ। ਜੇ ਕਈ ਚਿਰ ਸਹੀ ਸਲਾਮਤ ਰਿਹਾ ਤਾਂ ਇਕ ਅਚੰਭਾ ਹੋਵੇਗਾ। ਕਈ ਚਿਰ ਪਹਿਲਾਂ ਪੰਜਾਬ ਦੇ ਅੰਦਰ ਵੀ ਬੇਅੰਤ ਅਜਿਹੀਆਂ ਰਿਹਾਈਆਂ ਦੇ ਨਮੂਨੇ ਵੇਖ ਚੁੱਕੇ ਹਾਂ।
ਅਲ ਜ਼ੈਦੀ ਜੇਲ੍ਹ ਤੋਂ ਨਿਕਲਣ ਉੱਤੇ ਕਹਿੰਦਾ ਹੈ—“ਹਾਂ, ਮੈਂ ਆਜ਼ਾਦ ਹਾਂ ਪਰ ਮੇਰਾ ਦੇਸ ਅਜੇ ਵੀ ਜੰਗੀ ਕੈਦੀ ਹੈ ।” ਆਪਣੇ ਬਾਰੇ ਉਸ ਨੇ ਇਕ ਲੰਮਾ ਬਿਆਨ ਦਿੱਤਾ, ਜਿਸ ਵਿਚੋਂ ਕੁਝ ਚੋਣਵੀਆਂ ਗੱਲਾਂ ਇਹ ਹਨ—
ਇਰਾਕ, ਮੱਧ ਏਸ਼ੀਆ ਅਤੇ ਦੁਨੀਆ ਵਿਚ ਹੋਰ ਵੀ ਜਿਥੇ ਕਿਤੇ ਲੋਕਾਂ ਨੇ ਮੇਰਾ ਪੱਖ, ਮੇਰੇ ਚਿੰਨ੍ਹਾਤਮਕ ਕਦਮ ਲਈ ਲਿਆ, ਮੈਂ ਧੰਨਵਾਦੀ ਹਾਂ। ਮੇਰੇ ਲੋਕਾਂ ਨਾਲ ਜੋ ਬੇਇਨਸਾਫ਼ੀ ਹੋਈ ਹੈ, ਜਿਵੇਂ ਮੇਰੇ ਦੇਸ ਨੂੰ ਫ਼ੌਜੀ ਬੂਟਾਂ ਥੱਲੇ ਰੌਂਦਿਆ ਜਾ ਰਿਹਾ ਹੈ, ਉਸਦਾ ਜਵਾਬ ਦੇਣ ਲਈ ਮੈਂ ਅੰਦਰੋਂ ਮਜਬੂਰ ਹੋ ਗਿਆ ਸਾਂ। ਮੇਰੇ ਵਤਨ ਦੇ ਸਭ ਛੋਟੇ ਵੱਡੇ ਮਰਦ ਔਰਤਾਂ ਬੱਚੇ ਬੇਰਹਿਮੀ ਨਾਲ ਮਸਲ ਦਿੱਤੇ ਗਏ ਹਨ। ਦਸ ਲੱਖ ਤੋਂ ਵੱਧ ਗੋਲੀ ਨਾਲ ਸ਼ਹੀਦ ਕੀਤੇ ਗਏ ਹਨ। ਪੰਜਾਹ ਲੱਖ ਬੱਚੇ ਯਤੀਮ ਹੋਏ ਨੇ, ਕਈ ਲੱਖ ਔਰਤਾਂ ਵਿਧਵਾ ਹੋਈਆਂ ਹਨ ਅਤੇ ਲੱਖਾਂ ਲੋਕ ਘਰੋਂ ਬੇਘਰ ਹੋ ਗਏ ਹਨ।
ਅਸੀਂ ਕਈ ਕੌਮਾਂ ਦੇ ਲੋਕ ਅਮਨ ਚੈਨ ਨਾਲ ਮਿਲ ਜੁਲ ਕੇ ਰਹਿੰਦੇ ਸਾਂ । ਸਭ ਕੌਮਾਂ, ਈਸਾਈਆਂ ਸਮੇਤ ਮਿਲ ਜੁਲ ਕੇ ਆਪਣੇ ਤਿਉਹਾਰ ਮਨਾਉਂਦੀਆਂ ਸਨ। ਏਸ ਯਕ- ਜਹਿਤੀ ਦੇ ਸਮੇਂ ਸਰਕਾਰੀ ਘੁਟਨ ਨੂੰ ਵੀ ਮਹਿਸੂਸ ਕਰਦੇ ਸਾਂ । ਸੱਦਾਮ ਦੇ ਹੱਥੋਂ ਆਜ਼ਾਦੀ ਦੇ ਛਲਾਵੇ ਨੇ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਭਰਾ ਭਰਾ ਤੋਂ ਅੱਡ ਹੋ ਗਿਆ ਹੈ, ਗੁਆਂਢੀ ਗੁਆਂਢੀ ਤੋਂ ਅਤੇ ਚਾਚਾ ਭਤੀਜੇ ਤੋਂ। ਇਕ ਪਲੇਗ ਵਾਂਗ ਲੋਕ ਹਰ ਥਾਂ ਉੱਤੇ ਦਫ਼ਨਾਏ ਜਾ ਰਹੇ ਹਨ, ਇਥੋਂ ਤਕ ਕਿ ਬਗੀਚਿਆਂ ਵਿਚ ਅਤੇ ਸੜਕਾਂ ਦੇ ਨਾਲ-ਨਾਲ ਵੀ। ਰੋਜ਼ ਹਜ਼ਾਰਾਂ ਲੋਕਾਂ ਨੂੰ ਘਰੋਂ ਚੁੱਕ ਕੇ ਆਰਜ਼ੀ ਜੇਲ੍ਹਾਂ ਅੰਦਰ ਸੁੱਟਿਆ ਜਾਂਦਾ ਹੈ। ਇਹ ਹੈ ਆਜ਼ਾਦੀ, ਜੋ ਸਾਡੇ ਹਿੱਸੇ ਆਈ। ਮੈਂ ਕੋਈ ਹੀਰੋ/ਨਾਇਕ ਨਹੀਂ ਹਾਂ। ਮੇਰੇ ਦੇਸ ਦੀ ਜਾਰੀ ਬੇਇੱਜ਼ਤੀ ਤੇ ਬੇਹੁਰਮਤੀ ਨੇ ਮੇਰੇ ਮਨ ਉੱਤੇ ਬਹੁਤ ਬੋਝ ਪਾ ਕੇ ਮੇਰੀ ਨੀਂਦ ਹਰਾਮ ਕੀਤੀ ਹੋਈ ਸੀ। ਪੱਤਰਕਾਰ ਹੋਣ ਕਾਰਨ ਮੈਂ ਆਪਣੀਆਂ ਅੱਖਾਂ ਦੇ ਨਾਲ ਮੌਤਾਂ ਦੇ ਅੰਬਾਰ ਵੇਖੇ ਹਨ। ਫਲੂਜਾ, ਨਜਫ, ਬਸਰਾ ਜਿਹੇ ਕਈ ਸ਼ਹਿਰ, ਮੈਂ ਆਂਦਰਾਂ ਪਾੜੇ ਵੇਖੇ ਹਨ। ਮੈਂ ਦੇਸ ਦਾ ਚੱਪਾ-ਚੱਪਾ ਗਾਹਿਆ ਹੈ। ਲੋਕਾਂ ਦੀਆਂ ਅੱਖਾਂ ਅੰਦਰ ਅੱਥਰੂਆਂ ਵਿਚ ਅੱਗ ਵੇਖੀ ਹੈ, ਅਸਮਾਨ ਨੂੰ ਛੂੰਹਦੀਆਂ ਚੀਕਾਂ ਸੁਣੀਆਂ ਹਨ।
ਮੈਂ ਆਪਣੇ ਰੋਜ਼ ਦੇ ਕਿੱਤੇ ਵਿਚ, ਪ੍ਰੈੱਸ ਰਿਪੋਰਟਾਂ ਲਿਖਦਾ ਸਾਂ । ਘਰ ਆ ਕੇ ਮਿੱਟੀ ਅਤੇ ਲਹੂ ਦੇ ਛਿੱਟਿਆਂ ਵਾਲੇ ਕੱਪੜੇ ਧੋਂਦਾ ਸਾਂ ਅਤੇ ਦੰਦ ਕ੍ਰੀਚਦਾ ਸਾਂ ਕਿ ਇਨ੍ਹਾਂ ਬੇਗੁਨਾਹਾਂ ਦਾ ਬਦਲਾ ਲੈਣਾ ਹੈ।
ਜਦੋਂ ਮੌਕਾ ਮਿਲਿਆ ਤਾਂ ਮੈਂ ਇਸ ਨੂੰ ਅਜਾਈਂ ਨਹੀਂ ਜਾਣ ਦਿੱਤਾ । ਇਹ ਮੇਰੇ ਵੱਲੋਂ ਹਰ ਬੇਦੋਸੇ ਦੇ ਲਹੂ, ਹਰ ਉਦਾਸ ਮਾਂ, ਹਰ ਯਤੀਮ ਦੇ ਡੁਸਕਣ, ਹਰ ਬਲਾਤਕਾਰ ਦੇ ਅੱਥਰੂਆਂ ਨਾਲ ਵਫ਼ਾਦਾਰੀ ਦਾ ਚਿੰਨ੍ਹ ਸੀ।
ਮੁਜਰਮ ਕਾਤਲ ਬੁਸ਼ ਦੇ ਮੂੰਹ ‘ਤੇ ਛਿੱਤਰ ਸੁੱਟ ਕੇ ਮੈਂ ਵਿਰੋਧਤਾ ਵਿਖਾ ਸਕਿਆ ਹਾਂ, ਮੇਰੇ ਦੇਸ ਉੱਤੇ ਕੀਤੇ ਕਬਜ਼ੇ ਅਤੇ ਤਬਾਹੀ ਦੇ ਖ਼ਿਲਾਫ਼, ਮੇਰੇ ਲੋਕਾਂ ਦੀ ਜਾਨ ਬਰਬਾਦੀ ਅਤੇ ਮੇਰੇ ਦੇਸ ਦੀ ਦੌਲਤ ਲੁੱਟਣ ਦੇ ਵਿਰੋਧ ਵਿਚ। ਸਾਡੇ ਦੇਸ ਨੂੰ ਤਹਿਸ ਨਹਿਸ ਕਰ ਕੇ ਇਸ ਕਾਤਲ ਨੇ ਜਿੱਤ ਅਤੇ ਡੈਮੋਕ੍ਰੇਸੀ ਦੀਆਂ ਫੜ੍ਹਾਂ ਮਾਰਨੀਆਂ ਸ਼ੁਰੂ ਕੀਤੀਆਂ । ਇਸ ਬਦਲੇ ਉਹ ਅਲਵਿਦਾ ਸਮੇਂ ਫੁੱਲਾਂ ਦੇ ਹਾਰਾਂ ਦੀ ਆਸ ਰੱਖਦਾ ਸੀ।
ਸਿੱਧੀ ਗੱਲ ਇਹ ਹੈ ਕਿ ਏਸ ਹਮਲਾਵਰ ਕਾਬਜ਼ ਅਤੇ ਉਸਦੇ ਕੁੱਲ ਪਾਲਤੂ ਸਹਿਯੋਗੀਆਂ ਦੇ ਕੂੜ ਪ੍ਰਸਾਰ ਦਾ ਜਵਾਬ ਮੇਰਾ ਛਿੱਤਰ-ਨੁਮਾ ਫੁੱਲ ਸੀ। ਮੈਂ ਜਾਣਦਾ ਹਾਂ ਮੇਰਾ ਅੰਤ ਕੀ ਹੋਣਾ ਹੈ। ਮੇਰੇ ਪਿੱਛੇ ਅਮਰੀਕਨ ਅਦਾਰੇ ਲੱਗੇ ਹੋਏ ਹਨ, ਜੋ ਮੈਨੂੰ ਪੱਤਰਕਾਰੀ ਦੇ ਕਿੱਤੇ ਤੋਂ ਦਬਾਉਣਗੇ ਅਤੇ ਜਾਂ ਮੈਨੂੰ ਜ਼ਾਤੀ ਤੌਰ ਉੱਤੇ ਅਪਾਹਜ ਕਰ ਦੇਣਗੇ ਜਾਂ ਮਾਰ ਦੇਣਗੇ। ਮੈਂ ਤਿਆਰ ਹਾਂ।
ਅਲਜ਼ੈਦੀ ਨੂੰ ਛਿੱਤਰ ਸੁੱਟਦਿਆਂ ਹੀ ਦਬੋਚ ਕੇ ਲੈ ਗਏ ਅਤੇ ਕਈ ਮਹੀਨੇ ਤਸੀਹੇ ਦੇ ਕੇ ਇਸ ਲਈ ਛੱਡਿਆ ਕਿਉਂਕਿ ਜੇਲ੍ਹ ਅੰਦਰ ਉਸਦੀ ਸਾਖ ਵਧਦੀ ਸੀ ਅਤੇ ਅਮਰੀਕਾ ਤੇ ਉਸਦੀ ਪਿੱਠੂ ਇਰਾਕੀ ਸਰਕਾਰ ਦੀ ਘਟਦੀ ਸੀ।
ਮੁਨਤਦਰ ਅਲ ਜ਼ੈਦੀ ਦੀ ਗਾਥਾ ਨੂੰ ਪੰਜਾਬੀ ਲੋਕ ਸੌਖੇ ਹੀ ਸਮਝ ਸਕਦੇ ਹਨ।
ਸੋਚੋ ਜ਼ਰਾ, ਜੋ ਇਰਾਕ ਅੰਦਰ ਹੋਇਆ ਹੈ, ਜੇ ਓਹੀ ਅੰਮ੍ਰਿਤਸਰ, ਲੁਧਿਆਣੇ, ਪਟਿਆਲੇ, ਚੰਡੀਗੜ੍ਹ ਜਹੇ ਸ਼ਹਿਰਾਂ ਅਤੇ ਬੇਅੰਤ ਘੁੱਗ ਵੱਸਦੇ ਪਿੰਡਾਂ ਵਿਚ ਹੋਇਆ ਹੁੰਦਾ ਅਤੇ ਹਰ ਪਾਸੇ ਇਕ ਤਰਫ਼ਾ ਬੰਬਾਰੀ ਨਾਲ ਕੀਤੀ ਤਬਾਹੀ ਦੇ ਨਜ਼ਾਰੇ ਹੁੰਦੇ ? ਕੁੱਲ ਸਮਾਜ ਫੁੱਟ ਅਤੇ ਤਬਾਹੀ ਦਾ ਸ਼ਿਕਾਰ ਹੁੰਦਾ, ਹਰ ਪਾਸੇ ਗੰਦ ਦੇ ਅੰਬਾਰ ਹੁੰਦੇ ਅਤੇ ਲੋਕ ਸਾਫ਼ ਪਾਣੀ ਪੀਣ ਨੂੰ ਤਰਸਦੇ ਹੁੰਦੇ ਤਾਂ ਕੀ ਪੰਜਾਬੀ ਖ਼ੂਨ ਠੰਡਾ ਹੀ ਰਹਿ ਜਾਂਦਾ ?
ਕਾਸ਼, ਇਰਾਕ ਹੁੰਦੇ ਜ਼ੁਲਮ ਦੇ ਖ਼ਿਲਾਫ਼ ਭਗਤ ਸਿੰਘ ਅਤੇ ਊਧਮ ਸਿੰਘ ਦੀ ਧਰਤੀ ਤੋਂ ਅਤੇ ਯੋਧੇ ਗੁਰੂਆਂ ਦੀ ਸੰਗਤ ਤੋਂ ਇਕ ਵਾਰ ਵੀ ਹਾਅ ਦਾ ਨਾਅਰਾ ਨਹੀਂ ਸੁਣਿਆ। ਸਾਡੀ ਸੰਗਤ, ਪੰਗਤ ਅਤੇ ਸਰਕਾਰ ਵੱਲੋਂ ਇਕ ਵਾਰ ਵੀ ਮਾਰੇ ਗਏ ਅਤੇ ਮਰ ਰਹੇ ਇਰਾਕੀਆਂ ਲਈ ਦੁੱਖ ਨਹੀਂ ਪ੍ਰਗਟ ਕੀਤਾ ਗਿਆ।
ਸਾਡੇ ਮੀਡੀਆ ਵਿਚ ਇਰਾਕੀ ‘ਦੇਸ ਭਗਤ’ ਇੰਜ ਪੇਸ਼ ਕੀਤੇ ਜਾਂਦੇ ਹਨ ਜਿਵੇਂ ਉਹ ਵਿਲੇਨ, ਅੱਤਵਾਦੀ, ਮੂਲਵਾਦੀ ਜਾਂ ਬਾਗ਼ੀ ਹੋਣ। ਇਸ ਮੀਡੀਆ ਅੰਦਰ ਹੀ ਹਮਲਾਵਰ ਫ਼ੌਜਾਂ, ਆਜ਼ਾਦੀ ਅਤੇ ਤਰੱਕੀ ਦੇ ਨਾਲ ਜੋੜੀਆਂ ਜਾਂਦੀਆਂ ਹਨ, ਜਿਨ੍ਹਾਂ ਦੀਆਂ ‘ਨੇਕ’ ਅਗਾਂਹਵਧੂ ਨੀਤੀਆਂ ਲਈ ਇਰਾਕ ਦੇ ਊਧਮ ਸਿੰਘ ਅਤੇ ਭਗਤ ਸਿੰਘ ਜਹੇ ਦੇਸ ਭਗਤ ਭਾਰੀ ਅੜਿੱਕੇ ਹਨ। ਇਨ੍ਹਾਂ ਅੜਿੱਕਿਆਂ ਨੂੰ ਹਟਾਉਣ ਲਈ ਅਮਰੀਕਾ ਅਤੇ ਸਾਥੀ ਦੇਸਾਂ ਦੀਆਂ ਫ਼ੌਜਾਂ ਸਾਲਾਂ ਤੋਂ ਆਪਣੀਆਂ ਜਾਨਾਂ ਵਾਰ ਰਹੀਆਂ ਹਨ।
ਮੁਨਤਦਰ ਅਲ ਜ਼ੈਦੀ ਛਿੱਤਰ ਸੁੱਟਦਿਆਂ ਇੰਜ ਗਰਜਿਆ-‘ਏਹ ਤੇਰੇ ਲਈ ਅਲਵਿਦਾਈ ਚੁੰਮਣ ਏ ਕੁੱਤੇ” ਦੂਜਾ ਛਿੱਤਰ ਸੁੱਟਣ ਦੇ ਨਾਲ ਉਸ ਨੇ ਗਰਜ ਮਾਰੀ- “ਇਹ ਹੈ ਵਿਧਵਾਵਾਂ, ਯਤੀਮਾਂ ਅਤੇ ਮਾਰੇ ਗਏ ਇਰਾਕੀ ਲੋਕਾਂ ਵੱਲੋਂ।’
ਪਿੱਛੋਂ ਇਕ ਅਖ਼ਬਾਰ ਨਵੀਸ ਦੇ ਸਵਾਲ ਦੇ ਉੱਤਰ ਵਿਚ ਪ੍ਰਧਾਨ ਬੁੱਸ਼ ਨੇ ਕਿਹਾ— “ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦਾ ਇਹ ਇਕ ਢੰਗ ਹੈ। ਮੈਂ ਸਮਝ ਨਹੀਂ ਸਕਿਆ ਇਸ ਸ਼ਖ਼ਸ ਦੀ ਸਮੱਸਿਆ ਕੀ ਹੈ ? ਮੈਨੂੰ ਇਸ ਕਾਂਡ ਤੋਂ ਕਿਸੇ ਤਰ੍ਹਾਂ ਦੀ ਘਬਰਾਹਟ ਨਹੀਂ ਹੈ।”
ਜ਼ੈਦੀ ਦਾ ਕਿੱਡਾ ਗਰਮ ਛਿੱਤਰ ਅਤੇ ਪ੍ਰਧਾਨ ਬੁਸ਼ ਦਾ ਠੰਡਾ ਮਿੱਠਾ ਜਵਾਬ।ਵਾਹ ਵਾਹ ਪ੍ਰਧਾਨ ਬੁਸ਼ ਜੀ, ਤੁਹਾਡੇ ਵੱਲੋਂ ਕੁਲ ਇਰਾਕੀਆਂ ਦੀ ਜਾਨ ਹੈ ਕੁਰਬਾਨ। ਜਦੋਂ ਕਦੇ ਪੰਜਾਬ ਵਿਚ ਸਾਡੀ ਜਾਨ ਲੈਣ ਲਈ ਫ਼ੌਜਾਂ ਲੈ ਕੇ ਆਵੋਗੇ ਤਾਂ ਅਸੀਂ ਖ਼ੁਸ਼ੀ- ਖ਼ੁਸ਼ੀ ਆਪਣੀਆਂ ਗਿੱਚੀਆਂ ਤੁਹਾਡੇ ਅੱਗੇ ਨੀਵੀਆਂ ਕਰ ਦੇਵਾਂਗੇ। ਭਰਤ ਸਿੰਘ ਅਤੇ ਊਧਮ ਸਿੰਘ ਤਾਂ ਭਟਕੇ ਹੋਏ ਲੋਕ ਸਨ। ਅਸੀਂ ਤਾਂ ਕੇਵਲ ਰਸਮੀ ਤੌਰ ਉੱਤੇ ਉਨ੍ਹਾਂ ਦੇ ਬੁੱਤ ਲਗਾਏ ਹਨ ਅਤੇ ਬਰਸੀਆਂ ਮਨਾਉਂਦੇ ਹਾਂ। ਤੁਹਾਡੇ ਉੱਤੇ ਤਾਂ ਹਜ਼ਰਤ ਈਸਾ ਦਾ ਵਰਦਾਨ ਹੈ। ਯਕੀਨ ਰੱਖੋ, ਅਸੀਂ ਹਰ ਤਰ੍ਹਾਂ ਤੁਹਾਡੇ ਨਾਲ ਇਕਸੁਰ ਹਾਂ। ਇਕੋ ਹੀ ਸਨਿਮਰ ਬੇਨਤੀ ਹੈ ਕਿ ਸਾਡੇ ਬੱਚਿਆਂ ਲਈ ਥੋੜੇ ਬਹੁਤ ਗ੍ਰੀਨ ਕਾਰਡਾਂ ਦੀ ਕਿਰਪਾ ਕਰ ਦਿਆ ਕਰੋ, ਸਾਡੇ ਲਈ ਤਾਂ ਬਸ ਏਨਾ ਹੀ ਕਾਫ਼ੀ ਹੈ।
ਭਾਰਤ ਦਾ ਐਟਮੀ ਬੰਬ ਪ੍ਰੋਗਰਾਮ
ਰੋਜ਼ ਐਟਮ ਬੰਬਾਂ ਅਤੇ ਮਿਜ਼ਾਇਲਾਂ ਬਾਰੇ ਪੜ੍ਹਦੇ ਰਹਿੰਦੇ ਹਾਂ, ਪਰ ਕਿੰਨਿਆਂ ਨੂੰ ਪਤਾ ਹੈ ਕਿ ਸਾਡਾ ਐਟਮੀ/ਪਰਮਾਣੂ ਪ੍ਰੋਗਰਾਮ ਕਿਵੇਂ ਸ਼ੁਰੂ ਹੋਇਆ ? ਇਹ ਇਕ ਰੌਚਕ ਕਹਾਣੀ ਹੈ।
ਯੂ.ਐੱਨ.ਓ. 1945 ਵਿਚ ਬਣੀ। ਇਸ ਦੀ ਸਕਿਓਰਟੀ ਕੌਂਸਲ ਵਿਚ ਪੰਜ ਦੇਸ ਆਏ, ਜਿਹੜੇ ਉਦੋਂ ਤੋਂ ਹੁਣ ਤਕ ‘ਪੱਕੇ ਮੈਂਬਰ’ ਤੁਰੇ ਆਉਂਦੇ ਹਨ। ਭਾਰਤ ਉਸ ਸਮੇਂ ਗੁਲਾਮ ਦੇਸ ਸੀ । ‘ਸ ਕ’ ਦੇ ਮੈਂਬਰ ਬਣਨ ਦੀ ਇਕੋ ਇਕ ਉਮੀਦ ਸੀ। ਪਰ ਚਰਚਿਲ ਦੀ ਬ੍ਰਿਟਿਸ਼ ਸਰਕਾਰ ਨੇ ਇਸ ਕਦਮ ਦਾ ਵਿਰੋਧ ਕੀਤਾ। ਨਤੀਜਾ—ਚੀਨ ਨੂੰ ਸੀਟ ਮਿਲ ਗਈ, ਭਾਰਤ ਨੂੰ ਨਹੀਂ । ‘ਸ ਕ’ ਦੇ ਪੰਜ ਮੈਂਬਰ ਬਣੋ—ਰੂਸ, ਚੀਨ, ਫਰਾਂਸ, ਯੂ.ਕੇ. ਅਤੇ ਯੂ.ਐੱਸ.ਏ. । ਪੰਜਾਂ ਨੇ ਪਹਿਲਾਂ ਐਟਮ ਬੰਬ ਅਤੇ ਪਿੱਛੋਂ ਹਾਈਡ੍ਰੋਜਨ ਬੰਬ ਬਣਾ ਲਏ। ਸਿਕਿਓਰਟੀ ਕੌਂਸਲ ਇਕ ਤਰ੍ਹਾਂ ਦੀ ਐਟਮੀ ਜਾਂ ‘ਨਿਊਕਲੀਅਰ’ ਕਲੱਬ ਬਣ ਗਈ। ਸਾਲ 1970 ਵਿਚ ਐੱਨ.ਪੀ.ਟੀ. ਭਾਵ ‘ਨਾਨ ਪ੍ਰਾਲੀਸ਼ਨ ਟ੍ਰੀਟੀ’ ਉੱਤੇ ਦਸਤਖ਼ਤ ਕੀਤੇ ਗਏ ਤਾਂ ਜੋ ਹੋਰ ਕੋਈ ਵੀ ਦੇਸ ਐਟਮੀ ਤਾਕਤ ਨਾ ਬਣ ਜਾਵੇ।
ਆਜ਼ਾਦੀ ਮਿਲਦਿਆਂ ਹੀ ਭਾਰਤ ਨੇ ਤਾੜ ਲਿਆ ਕਿ ਵਿਸ਼ਵ ਸ਼ਕਤੀ ਬਣਨ ਲਈ ਐਟਮੀ ਤਾਕਤ ਬਣਨਾ ਜ਼ਰੂਰੀ ਸੀ। ਭਾਰਤੀ ਵਿਗਿਆਨੀ ਰਾਜਾ ਰਾਮੰਨਾ ਦਾ ਕਹਿਣਾ ਹੈ “ਬੰਬ ਬਣਾਉਣਾ ਹੈ ਕਿ ਨਹੀਂ, ਇਸ ਬਾਰੇ ਕਦੇ ਬਹਿਸ ਨਹੀਂ ਹੋਈ।
ਅਤਿਅੰਤ ਜ਼ਰੂਰੀ ਸੀ ਕਿ ਬਣਾਇਆ ਕਿਵੇਂ ਜਾਵੇ। ਭਾਰਤੀ ਵਿਗਿਆਨੀਆਂ ਦੀ ਸਾਖ਼ ਨੀਵੀਂ ਸੀ। ਪੱਛਮੀ ਵਿਗਿਆਨੀ ਸਾਨੂੰ ਟਿੱਚ ਸਮਝਦੇ ਸਨ ਕਿ ਅਸੀਂ ਵੀ ਕੁਝ ਕਰ ਸਕਦੇ ਸਾਂ ।” ਭਾਰਤ ਨੂੰ ਜਾਪਿਆ ਕਿ ਵਿਸ਼ਵ ਦੇ ਧੰਦਿਆਂ ਵਿਚ ਹਿੱਸਾ ਲੈਣ ਲਈ ਐਟਮੀ ਸ਼ਕਤੀ ਬਣਨਾ ਲਾਜ਼ਮੀ ਸੀ, ਸੋ ਭਾਰਤ ਨੂੰ ਏਸ ਪਾਸੇ ਠੇਲ੍ਹ ਦਿੱਤਾ ਗਿਆ।
ਭਾਰਤ ਦੇ ਅੰਦਰ ਐਟਮੀ ਖੋਜ ਦੀ ਕਹਾਣੀ ਵਚਿੱਤਰ ਹੈ। ਇਸ ਦੀ ਸ਼ੁਰੂਆਤ ਆਜ਼ਾਦੀ ਤੋਂ ਤਿੰਨ ਸਾਲ ਪਹਿਲਾਂ ਡਾ. ਹੋਮੀ ਜਹਾਂਗੀਰ ਭਾਬਾ ਦੇ ਚਾਚੇ ਸਰ ਦੋਰਾਬ ਟਾਟਾ ਦੇ ਟਰੱਸਟ ਨੇ ਕੀਤੀ। ਉਸ ਸਮੇਂ ਕੇਵਲ ਅਮਰੀਕਾ ਦੇ ਕੋਲ ਐਟਮ ਬੰਬ ਸੀ, ਜਿਸ ਨੂੰ ਉਹ ਦੋ ਨਿਹੱਥੇ ਸ਼ਹਿਰਾਂ ਉੱਤੇ ਵਰਤ ਵੀ ਚੁੱਕਿਆ ਸੀ । ਡਾ. ਭਾਬਾ ਦੀ ਅਗਾਊਂ ਸੋਚ ਅੱਗੇ ਸਿਰ ਝੁਕਾਉਣਾ ਪੈਂਦਾ ਹੈ। ਟਾਟਾ ਇੰਸਟੀਚਿਊਟ ਆਫ਼ ਫੰਡਾਮੈਂਟਲ ਰਿਸਰਚ 19 ਦਸੰਬਰ 1945 ਨੂੰ ਹੋਂਦ ਵਿਚ ਆਈ। ਓਦੋਂ ਹਾਲਾਂ ਭਾਰਤ ਗੁਲਾਮ ਦੇਸ ਸੀ। ਆਜ਼ਾਦੀ ਤੋਂ ਇਕ ਸਾਲ ਪਿੱਛੋਂ ਭਾਰਤੀ ਐਟਮੀ ਰੀਸਰਚ ਕਮਿਸ਼ਨ ਦਾ ਸਰਕਾਰੀ ਗਠਨ ਕੀਤਾ ਗਿਆ। ਇਸ ਬਾਰੇ ਜਵਾਹਰ ਲਾਲ ਨਹਿਰੂ, ਪ੍ਰਧਾਨ ਮੰਤਰੀ ਨੇ ਇਹ ਕਿਹਾ ਕਿ ਐਟਮੀ ਸ਼ਕਤੀ ਅਮਨ ਪਾਸੇ ਵਰਤੋਂ ਅਤੇ ਦੇਸ਼ ਦੀ ਰੱਖਿਆ ਲਈ ਹੈ । ਏਸ ਪਾਸੇ ਤਰੱਕੀ ਕਰਨੀ ਜ਼ਰੂਰੀ ਹੈ।
ਪ੍ਰਧਾਨ ਮੰਤਰੀ ਨਹਿਰੂ ਨੇ ਆਪਣੇ ਐਟਮੀ ਪੱਤੇ ਛਾਤੀ ਨਾਲ ਲਗਾ ਕੇ ਰੱਖੇ । ਗੁੱਟ ਨਿਰਪੇਖ ਦੇਸਾਂ ਦੀ ਲਹਿਰ ਚਲਾਈ ਅਤੇ ਐਟਮੀ ਫ਼ੌਜੀ ਸ਼ਕਤੀ ਦੇ ਖ਼ਾਤਮੇ ਲਈ ਪ੍ਰਚਾਰ ਕੀਤਾ। ਐਟਮੀ ਊਰਜਾ ਦਾ ਮਹਿਕਮਾ ਬਣਾਇਆ ਜਿਸ ਦਾ ਸਕੱਤਰ ਸੀ ਡਾ. ਭਾਬਾ ਅਤੇ ਉਸਦਾ ਸਿੱਧਾ ਸੰਬੰਧ ਸੀ ਪ੍ਰਧਾਨ ਮੰਤਰੀ ਦੇ ਨਾਲ। ਅਜੇ ਤਕ ਏਹੀ ਪ੍ਰਬੰਧ ਚੱਲ ਰਿਹਾ ਹੈ।
ਪ੍ਰਮਾਣੂ/ਨਿਊਕਲੀਆਈ ਤਰੱਕੀ ਲਈ ਸਾਨੂੰ ਬਾਹਰੋਂ ਚੋਖੀ ਮਦਦ ਮਿਲੀ ਸੀ। ਪਹਿਲਾਂ ਰੀਐਕਟਰ (ਜਿਸ ਦਾ ਨਾਮ ਅਪਸਰਾ ਹੈ) ਇਕ ਮੈਗਾਵਾਟ ਦਾ ਬ੍ਰਿਟੇਨ ਨੇ ਦਿੱਤਾ। ਦੂਜਾ ਰੀਐਕਟਰ 40 ਮੈਗਾਵਾਟ ਦਾ ਕੈਨੇਡਾ ਨੇ ਦਿੱਤਾ ਅਤੇ ਉਸਦੇ ਲਈ ਅਮਰੀਕਾ ਨੇ ਇੱਕੀ ਟਨ ‘ਭਾਰੀ ਪਾਣੀ’ ਦਿੱਤਾ। ਉਸ ਰੀਐਕਟਰ ਦਾ ਨਾਂ ਬਣਿਆ-CIRUS (ਕੈਨੇਡਾ ਇੰਡੀਆ ਰੀਐਕਟਰ ਯੂ ਐੱਸ)।
‘ਸਿਰਸ’ ਉਸ ਸਮੇਂ ਆਇਆ ਜਦੋਂ ਅੰਤਰਰਾਸ਼ਟਰੀ ਪਾਬੰਦੀਆਂ ਹੋਂਦ ਵਿਚ ਨਹੀਂ ਸਨ ਆਈਆਂ। ਇਹ ਰੀਐਕਟਰ ਐਟਮੀ ਹਥਿਆਰ ਬਣਾਉਣ ਲਈ ਉੱਤਮ ਸੀ। ਕੈਨੇਡਾ ਅਤੇ ਅਮਰੀਕਾ ਨੇ ਇਸ ਉੱਤੇ ਕਾਬੂ ਕਰਨ ਦਾ ਜਤਨ ਕੀਤਾ, ਪਰ ਭਾਰਤ ਕਾਬੂ ਨਹੀਂ ਆਇਆ। ਭਾਰਤ, ਧਾਤੂ ਵਿਗਿਆਨੀ ਬ੍ਰਹਮ ਪ੍ਰਕਾਸ਼ ਦੀ ਅਗਵਾਈ ਹੇਠ ਐਟਮੀ ਸੜਕ ਉੱਤੇ ਤੁਰਦਾ ਗਿਆ।
1957 ਵਿਚ ਪੰਡਤ ਨਹਿਰੂ ਨੇ ਟ੍ਰਾਮਬੇ ਵਿਚ ਐਟਮੀ ਊਰਜਾ ਅਦਾਰਾ ਕਾਇਮ ਕੀਤਾ। ਪਿੱਛੋਂ ਇੰਦਰਾ ਗਾਂਧੀ ਨੇ ਇਸ ਦਾ ਨਾ ਭਾਬਾ ਐਟੌਮਿਕ ਰਿਸਰਚ ਸੈਂਟਰ (BARC) ਰੱਖਿਆ। ਡਾਕਟਰ ਭਾਬਾ 24 ਜਨਵਰੀ 1966 ਵਿਚ ਹਵਾਈ ਹਾਦਸੇ ਵਿਚ ਮਾਰੇ ਗਏ (ਇਹ ਵੀ ਹੋ ਸਕਦਾ ਹੈ ਬਾਹਰਲੀਆਂ ਸ਼ਕਤੀਆਂ ਨੇ ਮਰਵਾਇਆ ਹੋਵੇ)।
ਅਮਰੀਕੀ ਨਿਕੋਲਸ ਕੈਨਿਥ, ਜਿਸ ਨੇ ਅਮਰੀਕਾ ਦੇ ਪਹਿਲੇ ਐਟਮੀ ਪ੍ਰਾਜੈਕਟ ਵਿਚ ਚੋਖਾ ਕੰਮ ਕੀਤਾ ਸੀ, ਇਕ ਵਾਰ ਪੰਡਤ ਨਹਿਰੂ ਅਤੇ ਡਾ. ਭਾਬਾ ਨੂੰ ਇਕੱਠਿਆਂ ਮਿਲਿਆ। ਆਪਣੀ ਮੀਟਿੰਗ ਬਾਰੇ ਉਹ ਲਿਖਦਾ ਹੈ ਕਿ ਨਹਿਰੂ ਨੇ ਉਸਦੇ ਸਾਹਮਣੇ ਭਾਬਾ ਨੂੰ ਪੁੱਛਿਆ-“ਤੁਸੀਂ ਐਟਮ ਬੰਬ ਤਿਆਰ ਕਰ ਸਕਦੇ ਹੋ ?” ਭਾਬਾ ਨੇ ਹਾਂ ਵਿਚ ਜਵਾਬ ਦਿੱਤਾ। ਨਹਿਰੂ ਦੇ ਦੂਜੇ ਸਵਾਲ ਦੇ ਜਵਾਬ ਵਿਚ ਭਾਬਾ ਨੇ ਕਿਹਾ ਕਿ ਇਸ ਦੀ ਤਿਆਰੀ ਵਿਚ ਕਰੀਬ ਇਕ ਸਾਲ ਲੱਗ ਜਾਵੇਗਾ। ਨਹਿਰੂ ਨੇ ਗੱਲ ਮੁਕਾਈ, ‘ਖ਼ੈਰ, ਤੁਸਾਂ ਕਰਨਾ ਨਹੀਂ ਐਸਾ ਜਦੋਂ ਤਕ ਮੈਂ ਆਪ ਤੁਹਾਨੂੰ ਨਾ ਕਹਾਂ।”
ਭਾਰਤ ਨੇ ਪਹਿਲਾ ਐਟਮੀ ਟੈਸਟ ਪੋਖਰਨ ਵਿਖੇ 18 ਮਈ 1974 ਨੂੰ ਕੀਤਾ। ਹੋਰਨਾਂ ਦੇਸਾਂ ਵਾਂਗ ਭਾਰਤ ਨੇ ਏਹੀ ਐਲਾਨ ਕੀਤਾ ਕਿ ਇਹ ਇਕ ਸ਼ਾਂਤਮਈ ਐਟਮੀ ਧਮਾਕਾ .. ਸੀ। ਉਸ ਤੋਂ ਪਿੱਛੋਂ ਭਾਰਤ ਨੇ ਬੇਅੰਤ ਐਟਮ ਬੰਬ ਬਣਾਏ ਅਤੇ ਉਨ੍ਹਾਂ ਨੂੰ ਲਿਜਾਣ ਲਈ ਰਾਕਟ ਵੀ। ਵਾਜਪਾਈ ਸਰਕਾਰ ਸਮੇਂ ਮਈ 1998 ਵਿਚ ਹੋਰ ਤਜਰਬੇ ਕੀਤੇ ਗਏ। ਇਨਾਂ ਟੈਸਟਾਂ ਦੇ ਨਾਲ ਕਈ ਯੂਰਪੀ ਦੇਸ ਖ਼ਫ਼ਾ ਹੋ ਗਏ। ਟੈਸਟਾਂ ਤੋਂ ਕੁਝ ਹੀ ਦਿਨਾਂ ਪਿੱਛੋਂ ਮੈਂ ਇਕ ਅੰਤਰਰਾਸ਼ਟਰੀ ਮੀਟਿੰਗ ‘ਤੇ ਹਾਲੈਂਡ ਜਾਣਾ ਸੀ । ਸਫਾਰਤਖਾਨੇ ਨੇ ਮੈਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ।
ਪਾਕਿਸਤਾਨ ਵੀ ਪਿੱਛੇ ਨਹੀਂ ਰਿਹਾ। ਪੱਛਮੀ ਦੇਸਾਂ, ਖ਼ਾਸਕਰ ਅਮਰੀਕਾ ਦੀ ਲੁਕੀ ਛੁਪੀ ਮਦਦ ਤੋਂ ਬਿਨਾਂ ਉਹ ਐਟਮੀ ਤਜਰਬੇ ਨਹੀਂ ਸੀ ਕਰ ਸਕਦਾ। ਚਲੋ ਜਿਵੇਂ ਵੀ ਹੋਇਆ, ਨਾਲ ਲੱਗਦੇ ਗੁਆਂਢੀ ਦੇਸਾਂ ਵਿਚ ਐਟਮੀ ਹਥਿਆਰ ਆ ਗਏ। ਇਨ੍ਹਾਂ ਵਿਚਕਾਰ ਕਿਸੇ ਵੱਡੀ ਪੱਧਰ ਦੀ ਜੰਗ ਦੀ ਸੰਭਾਵਨਾ ਹਮੇਸ਼ਾ ਲਈ ਖ਼ਤਮ ਹੋ ਗਈ।
ਅੱਜ ਵੱਡੇ ਐਟਮੀ ਬੰਬਾਂ ਨਾਲ ਕੋਈ ਲੜਾਈ ਨਹੀਂ ਜਿੱਤੀ ਜਾ ਸਕਦੀ। ਕਿਸੇ ਦੇਸ ਉੱਤੇ ਕਬਜ਼ਾ ਕਰਨ ਲਈ ਵੱਡੀ ਗਿਣਤੀ ਵਿਚ ਕਈ ਕਿਸਮਾਂ ਦੀ ਤਾਕਤ, ਖ਼ਾਸ ਕਰ ਪੈਦਲ ਫ਼ੌਜ ਦੀ ਲੋੜ ਹੁੰਦੀ ਹੈ। ਅਸਾਂ ਵੇਖ ਹੀ ਲਿਆ ਹੈ ਕਿ ਅਮਰੀਕਾ ਅਤੇ ਨਾਟੋ ਫ਼ੌਜਾਂ ਅੱਠ ਸਾਲਾਂ ਦੇ ਵਿਚ ਆਧੁਨਿਕ ਹਥਿਆਰਾਂ ਦੀ ਵਰਤੋਂ ਨਾਲ ਵੀ ਅਫ਼ਗਾਨਿਸਤਾਨ ਉੱਤੇ ਕੋਈ ਕਬਜ਼ਾ ਨਹੀਂ ਜਮਾ ਸਕੀਆਂ। ਕੋਈ ਵੱਡੇ ਐਟਮ ਬੰਬ ਦੀ ਸ਼ਕਤੀ ਕੰਮ ਨਹੀਂ ਆਈ। ਪਰ ਇਕ ਵੱਡੀ ਸੰਭਾਵਨਾ ਦੇ ਪ੍ਰਮਾਣ ਮਿਲਦੇ ਹਨ ਕਿ ਅਮਰੀਕਾ ਅਤੇ ਨਾਟੋ ਨੇ ਪ੍ਰਮਾਣੂ/ਨਿਊਕਲੀਆਈ ਵਸਤੂਆਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਹੈ। ਇਹ ਵੀ ਹੋ ਸਕਦਾ ਹੈ ਕਿ ਕਈ ਥਾਂ ‘ਮਿਨੀ ਨਿਊਕ’ ਐਟਮ ਬੰਬ ਵਰਤੇ ਗਏ ਹੋਣ। ਇਹ ਇਕ ਨਵਾਂ ਰੁਝਾਨ ਹੈ ਫ਼ੌਜੀ ਖੋਜ ਵਿਚ। ਜ਼ੋਰਾਵਰ ਦੇਸ ਨਿਊਕਲੀਆਈ/ਪ੍ਰਮਾਣੂ ਹਥਿਆਰ ਵੀ ਵਰਤੇ ਅਤੇ ਉਹਦੇ ਬਾਰੇ ਭਿਣਕ ਵੀ ਨਾ ਪੈਣ ਦੇਵੇ। ਅਜਿਹੀਆਂ ਖ਼ਬਰਾਂ ਅਮਰੀਕੀ ਫ਼ੌਜ ਅਤੇ ਇਦਾਰੇ ਦੇ ਅੰਦਰੋਂ ਦਿਲ ਜਲਿਆਂ ਨੇ ਕੱਢੀਆਂ ਹਨ ਅਤੇ ਸਬੂਤ ਵੀ ਪੇਸ਼ ਕੀਤੇ ਹਨ।
ਭਾਰਤ, ਪਾਕਿਸਤਾਨ ਅਤੇ ਇਸਰਾਈਲ ਅੰਤਰਰਾਸ਼ਟਰੀ ਨਜ਼ਰਾਂ ਵਿਚ ਪ੍ਰਮਾਣੂ/ ਨਿਊਕਲੀਆਈ ਬਾਗ਼ੀ ਦੇਸ ਹਨ, ਜਿਨ੍ਹਾਂ ਨੇ ‘ਮਤ-ਖਿਲਾਰ’ ਸੰਧੀ ਉੱਤੇ ਦਸਤਖ਼ਤ ਕਰਨ ਤੋਂ ਇਨਕਾਰ ਕੀਤਾ ਹੈ। ਇਸ ਦੇ ਉਲਟ ਇਰਾਨ ਕੋਲ ਕੋਈ ਐਟਮ ਬੰਬ ਨਹੀਂ ਹੈ ਅਤੇ ਸਰਕਾਰੀ ਨੀਤੀ ਅਨੁਸਾਰ ਐਟਮ-ਬੰਬ ਬਣਾਉਣ ਜਾਂ ਰੱਖਣ ਦੇ ਖ਼ਿਲਾਫ਼ ਹੈ।
ਉਸਦੇ ਪ੍ਰਮਾਣੂ ਊਰਜਾ ਨਾਲ ਸੰਬੰਧਿਤ ਸਾਰੇ ਕਾਰਜ ਅੰਤਰਰਾਸ਼ਟਰੀ ਦੇਖ-ਰੇਖ ਹੇਠਾਂ ਹਨ। ਏਸ ਪ੍ਰਮਾਣੂ ਬੇਹਿਥਆਰੇ ਦੇਸ ਨੂੰ ਅਮਰੀਕਾ, ਇਸਰਾਈਲ ਅਤੇ ਹੋਰ ਸਾਥੀ ਦੇਸ ਨਿੱਤ ਡੇਲੇ ਵਿਖਾਉਂਦੇ ਹਨ ਅਤੇ ਹਮਲੇ ਦੀਆਂ ਗੋਂਦਾਂ ਖੁੱਲ੍ਹੇ-ਆਮ ਗੁੰਦਦੇ ਹਨ। ਜੇ ਇਰਾਨ ਕੋਲ ਸੱਚਮੁੱਚ ਹੀ ਐਟਮੀ ਬੰਬ ਨਾਲ ਲੈਸ ਰਾਕਟ ਹੁੰਦੇ ਤਾਂ ਉਸ ਉੱਤੇ ਏਨਾ ਬੇਵਜ੍ਹਾ ਦਬਾਅ ਨਾ ਪਾਇਆ ਜਾਂਦਾ। ਉੱਤਰੀ ਕੋਰੀਆ ਕੋਲ ਐਟਮ ਬੰਬ ਹੈ ਅਤੇ ਲੋੜੀਂਦੇ ਰਾਕਟ ਵੀ। ਪੱਛਮੀ ਦੇਸ ਖ਼ਾਸਕਰ ਅਮਰੀਕਾ ਨੂੰ ਉੱਤਰੀ ਕੋਰੀਆ ਠੁਠ ਵਿਖਾਉਂਦਾ ਹੈ ਤਾਂ ਹਮਲੇ ਦੀ ਨੀਅਤ ਨਾਲ ਭਰਪੂਰ ਅਮਰੀਕਾ ਦੰਦ ਪੀਂਹਦਾ ਰਹਿੰਦਾ ਹੈ, ਪਰ ਉਸ ਨੂੰ ਛੇੜਨ ਦੀ ਹਿੰਮਤ ਨਹੀਂ ਪੈਂਦੀ।
ਇਨ੍ਹਾਂ ਹਾਲਾਤਾਂ ਨੂੰ ਵੇਖਦਿਆਂ ਜਾਪਦਾ ਹੈ ਕਿ ਭਾਰਤ ਦੇ ਸੂਝਵਾਨ ਨੇਤਾਵਾਂ ਨੇ ਦੇਸ ਦੇ ਹੱਥ ਵਿਚ ਜੋ ਐਟਮ ਬੰਬ ਦੇ ਦਿੱਤੇ ਹਨ, ਉਹ ਅੱਜ ਸਾਨੂੰ ਅੰਤਰਰਾਸ਼ਟਰੀ ਬਲੈਕ ਮੇਲ ਤੋਂ ਬਚਾਈ ਰੱਖਦੇ ਹਨ ਅਤੇ ਆਜ਼ਾਦੀ ਨੂੰ ਚੁੰਮ੍ਹਣਾ ਦੇ ਰਹੇ ਹਨ। ਪਰ ਜੇ ਏਸ ਐਟਮ ਸ਼ਕਤੀ ਨੂੰ ਗੁਆਂਢੀ ਦੇਸਾਂ ਦੇ ਨਾਲ ਜ਼ੋਰ ਅਜ਼ਮਾਈ ਦੀ ਧਮਕੀ ਜਾਂ ਮੁੱਠ ਭੇੜ ਲਈ ਵਰਤਿਆ ਗਿਆ ਤਾਂ ਨਤੀਜਾ ਕੇਵਲ ਭਿਅੰਕਰ ਤਬਾਹੀ ਵਾਲਾ ਹੋ ਸਕਦਾ 쿵।
ਸਾਮਰਾਜੀ ਕੂਟਨੀਤੀਆਂ ਨੂੰ ਸਮਝਣ ਅਤੇ ਉਨ੍ਹਾਂ ਤੋਂ ਬਚਣ ਦੇ ਨਾਲ-ਨਾਲ ਆਪਣੇ ਸਭ ਨੇੜੇ ਅਤੇ ਦੂਰ ਦੇ ਗੁਆਂਢੀ ਦੇਸਾਂ ਨਾਲ ਅਮਨ ਤੇ ਤਰੱਕੀ ਦਾ ਮਾਹੌਲ ਪੈਦਾ ਕਰਨਾ ਉੱਤਮ ਨੀਤੀ ਸਮਝੀ ਜਾਣੀ ਚਾਹੀਦੀ ਹੈ।
ਆਖ਼ਰੀ ਪੱਟੀ:
ਸਾਮਰਾਜਵਾਦੀ ਦੀ ਅਸਲੀਅਤ ਕੀ ਹੁੰਦੀ ਹੈ ? ਇਹ ਹੁੰਦੀ ਹੈ ਕਮਜ਼ੋਰ ਦੇਸਾਂ ਦੇ ਉੱਤੇ ਉਸਦੀ ਬੇਅੰਤ ਸ਼ਕਤੀ ਦੀ ਲਗਾਤਾਰ ਧੌਂਸ। ਅੱਜ ਦੇ ਸਮੇਂ ਸਭ ਤੋਂ ਵਧੀਆ ਉਦਾਹਰਣ ਹੈ ਅਮਰੀਕਾ ਦਾ ਇਰਾਨ ਨਾਲ ਮਹਾਂ ਕੁਰੱਖਤ ਧੌਂਸ ਭਰਿਆ ਰਵੱਈਆ।
ਅਮਰੀਕਾ ਅਤੇ ਉਸਦੇ ਸਾਥੀ ਪੱਛਮੀ ਦੇਸਾਂ ਦੀਆਂ ਰਾਲਾਂ ਵਗਦੀਆਂ ਹਨ, ਮੱਧ ਏਸ਼ੀਆ ਦੇ ਦੇਸਾਂ ਅੰਦਰ ਤੇਲ ਭੰਡਾਰਾਂ ਨੂੰ ਵੇਖ ਕੇ। 25 ਅਕਤੂਬਰ ਨੂੰ ਜੀ-20 ਦੀ ਪੀਟਰਜ਼ਬਰਗ ਵਿਚ ਹੋਈ ਮੀਟਿੰਗ ਵਿਚ ਅਮਰੀਕਨ ਪ੍ਰਧਾਨ ਓਬਾਮਾ ਨੇ ਐਲਾਨ ਕੀਤਾ “ਇਰਾਨ ਉਹ ਸਾਰੇ ਕਾਨੂੰਨ ਤੋੜ ਰਿਹਾ ਹੈ, ਜਿਸ ਉੱਤੇ ਬਾਕੀ ਦੇ ਦੇਸ ਅਮਲ ਕਰਦੇ ਹਨ। ਇਰਾਨ ਨੂੰ ਅੰਤਰਰਾਸ਼ਟਰੀ ਭਾਈਚਾਰੇ ਦੀਆਂ ਮੰਗਾਂ ਦੀ ਪੂਰਤੀ ਕਰਨੀ ਚਾਹੀਦੀ ਹੈ।” ਇਹ ਭਾਈਚਾਰਾ ਬਣਦਾ ਹੈ ਦੋ-ਦੋ ਟਕੇ ਦੀਆਂ ਫ਼ਰਾਂਸ, ਬ੍ਰਿਟੇਨ, ਜਰਮਨੀ ਅਤੇ ਇਸਰਾਈਲ ਦੀਆਂ ਹਕੂਮਤਾਂ ਦੇ ਨਾਲ । ਏਸੇ ਭਾਈਚਾਰੇ ਨੇ ਰਲ ਕੇ ਕੁਲ ਦੁਨੀਆ ਦੇ ਅੰਦਰ ਉੱਥਲ-ਪੁੱਥਲ ਲਿਆਂਦੀ ਹੋਈ ਹੈ ਅਤੇ ਇਕੋ ਸਮੇਂ ਤਿੰਨ ਦੇਸਾਂ ਦੇ ਅੰਦਰ ਲੰਮੀਆਂ ਜੰਗਾਂ ਲਈ ਜ਼ਿੰਮੇਵਾਰ ਹਨ। ਉਹ ਭਲੀਭਾਂਤ ਜਾਣਦੇ ਹਨ ਕਿ ਇਰਾਨ ਦੇ ਕੋਲ ਨਾ ਕੋਈ ਐਟਮ ਬੰਬ ਹੈ ਅਤੇ ਨਾ ਹੀ ਉਸਨੇ ਬਣਾਉਣਾ ਹੈ। ਫਿਰ ਉਸ ਦੇ ਉੱਤੇ ਜੰਗ ਦੀਆਂ ਧਮਕੀਆਂ ਕਿਉਂ ?
ਇਰਾਨ ਨੇ ਇਕ ਘੋਰ ਪਾਪ ਕੀਤਾ ਹੈ। ਉਸਨੇ ਇਕ ਹੋਰ ਕਿਸਮ ਦਾ ਬੰਬ ਚਲਾ ਦਿੱਤਾ ਹੈ। ਉਹ ਬੰਬ ਦੇ ਨਾਲ ਅਮਰੀਕਾ ਦੇ ਕਾਗ਼ਜ਼ੋਂ ਹੌਲੇ ਡਾਲਰ ਉੱਤੇ ਹਮਲਾ ਕੀਤਾ ਗਿਆ ਹੈ। ਅਮਰੀਕਾ ਇਕ ਦੀਵਾਲੀਆ ਦੇਸ ਹੈ, ਜਿਸ ਨੇ ਡਾਲਰ ਨੂੰ ਫ਼ੌਜੀ ਸ਼ਕਤੀ ਦੇ ਨਾਲ, ਕੁਲ ਦੁਨੀਆ ਨੂੰ ਵਰਤਣ ਲਈ ਮਜਬੂਰ ਕੀਤਾ ਹੋਇਆ ਹੈ। ਸਭ ਤੋਂ ਵੱਡਾ ਵਪਾਰ ਹੈ ਤੇਲ ਦਾ, ਜਿਸ ਨੂੰ ਖਰੀਦਣ ਲਈ ਡਾਲਰ ਖਰੀਦਣੇ ਜ਼ਰੂਰੀ ਕੀਤੇ ਹੋਏ ਹਨ। ਅਸੰਖਾਂ ਦੇ ਫੋਕੇ ਕਾਗ਼ਜ਼ੀ ਡਾਲਰ, ਅਮਰੀਕਾ ਦੀ ਸ਼ਕਤੀ ਦਾ ਸੋਮਾ ਬਣੇ ਹੋਏ ਹਨ। ਪਹਿਲਾ ਬੰਬ ਸੱਦਾਮ ਹੁਸੈਨ ਦੇ ਇਰਾਕ ਨੇ ਚਲਾਇਆ ਸੀ—ਉਸਨੇ ਆਪਣਾ ਤੇਲ ਡਾਲਰ ਦੀ ਥਾਂ ਯੂਰੋ ਵਿਚ ਵੇਚਣਾ ਸ਼ੁਰੂ ਕਰ ਦਿੱਤਾ ਸੀ। ਇਰਾਕ ਨੂੰ ਤਬਾਹ ਏਸੇ ਲਈ ਕੀਤਾ ਗਿਆ ਸੀ। ਨਾਲ ਹੀ ਨਾਲ ਉਸਦੇ ਤੇਲ ਭੰਡਾਰਾਂ ਉੱਤੇ ਕਬਜ਼ਾ ਕਰਨ ਲਈ ਵੀ।
ਹੁਣ ਇਰਾਨ ਨੇ ਆਪਣਾ ਕੱਲ ਤੇਲ ਡਾਲਰ ਦੀ ਬਜਾਏ ਹੋਰਨਾਂ ਸਿੱਕਿਆਂ/ਕੰਸੀ ਵਿਚ ਵੇਚਣ ਦਾ ਐਲਾਨ ਕਰ ਦਿੱਤਾ ਹੈ। ਇਹ ਫ਼ੈਸਲਾ ਕਿਸੇ ਐਟਮ ਬੰਬ ਚਲਾਉਣ ਨਾਲੋਂ ਘੱਟ ਨਹੀਂ ਹੈ। ਅਮਰੀਕਾ ਨੂੰ ਦਿਨ ਰਾਤ ਚਮੂਣੇ ਲੜ ਰਹੇ ਹਨ। ਉਸਦੇ ਝੂਠ ਦੇ ਫੋਕੇ ਡਾਲਰ-ਪਾਸਾਰ ਦਾ ਨਕਾਬ ਉੱਤਰ ਰਿਹਾ ਹੈ। ਸਾਮਰਾਜ ਅਜਿਹਾ ਕਦੇ ਨਹੀਂ ਹੋਣ ਦੇਵੇਗਾ, ਭਾਵੇਂ ਉਸ ਨੂੰ ਇਰਾਨ ਦੇ ਨਾਲ ਜੰਗ ਕਿਉਂ ਨਾ ਛੇੜਨੀ ਪਵੇ। ਬੱਕਰੇ ਦੀ ਮਾਂ ਕਦ ਤਕ ਖ਼ੈਰ ਮਨਾਏਗੀ ?
ਸਾਮਰਾਜ ਦੀ ਅਸਲੀਅਤ ਕੀ ਹੁੰਦੀ ਹੈ ? ਉਸਦੀ ਬੇਅੰਤ ਫ਼ੌਜੀ ਸ਼ਕਤੀ ਦਾ ਹੋਰਨਾਂ ਉੱਤੇ ਲਗਾਤਾਰ ਦਬਦਬਾ। ਜੇ ਇਰਾਨ ਉੱਤੇ ਫ਼ੌਜੀ ਕਾਰਵਾਈ ਕੀਤੀ ਗਈ, ਜਿਸ ਦੀ ਬਹੁਤ ਵੱਡੀ ਸੰਭਾਵਨਾ ਹੈ ਤਾਂ ਤੇਲ ਵਪਾਰ ਵਿਚ ਬੇਅੰਤ ਰੁਕਾਵਟ ਆਵੇਗੀ ਅਤੇ ਸਾਡੇ ਜਹੇ ਮਸਾਂ ਸਾਹ ਲੈਂਦੇ ਦੇਸ ਆਰਥਿਕ ਮੰਦੀ ਵਿਚ ਡੁੱਬ ਜਾਣਗੇ।
ਅਮਰੀਕਾ ਦੇ ਫੋਕੇ ਕਾਗ਼ਜ਼ੀ ਡਾਲਰ ਉਸਦੀ ਸ਼ਾਹ ਰਗ ਹਨ। ਇਰਾਨ ਨੇ ਸ਼ਾਹ- ਰਗ ਨੂੰ ਹੱਥ ਪਾ ਲਿਆ ਹੈ। ਘੋਰ ਪਾਪ ਕੀਤਾ ਹੈ। ਵੇਖਦੇ ਹਾਂ ਉਸਨੇ ਆਪਣੀ ਰੱਖਿਆ ਲਈ ਕੀ ਪ੍ਰਬੰਧ ਕੀਤੇ ਹੋਏ ਨੇ।
ਭਾਰਤ ਦੀ ਐਟਮੀ ਸ਼ਕਤੀ, ਏਸ ਸਮੇਂ ਦੇਸ ਦੀ ਸੁਰੱਖਿਆ ਲਈ ਗਰੰਟੀ ਹੈ ਕਿ ਕੋਈ ਬਾਹਰਲਾ ਦੇਸ ਇਸ ਉੱਤੇ ਵੱਡਾ ਹਮਲਾ ਨਹੀਂ ਕਰ ਸਕਦਾ। ਨਮਸਕਾਰ ਦੂਰ- ਦ੍ਰਿਸ਼ਟੀ ਦੇ ਮਾਲਕਾਂ, ਪ੍ਰਧਾਨ ਮੰਤਰੀ ਨਹਿਰੂ ਅਤੇ ਸਾਇੰਸਦਾਨ ਭਾਬਾ ਨੂੰ।
11 ਸਤੰਬਰ 2001 ਨੂੰ ਰਹਿਮਦਿਲੀ ਦੀ ਅਦੁੱਤੀ ਮਿਸਾਲ
ਜੌੜੇ ਟਾਵਰਾਂ ਦੇ ਨਾਲ ਜਹਾਜ਼ ਟਕਰਾਉਣ ਦੀ ਘਟਨਾ ਦੇ ਤਿੰਨ ਘੰਟਿਆਂ ਵਿਚ ‘ਐੱਫ.ਬੀ.ਆਈ’ ਦੀ ਮਹਾਨ ਸੰਸਥਾ ਨੇ ਉਨ੍ਹਾਂ ਵਿਅਕਤੀਆਂ ਦੇ ਨਾਂ ਪਤੇ, ਫ਼ੋਟੋਆਂ ਆਦਿ ਲੱਭ ਕੇ ਦੁਨੀਆ ਦੇ ਸਾਹਮਣੇ ਪੇਸ਼ ਕਰ ਦਿੱਤੇ, ਜਿਨ੍ਹਾਂ ਉੱਤੇ ਏਸ ਕਾਰਜ ਦਾ ਇਲਜ਼ਾਮ ਲਾਇਆ ਗਿਆ। ਵਾਹ ਬਈ ਵਾਹ ਕਿੰਨੀ ਫੁਰਤੀਲੀ ਸੰਸਥਾ ਹੈ ਇਹ । ਉੱਨੀ ਹਾਈਜੈਕਰਾਂ ਵਿਚੋਂ ਅਠਾਰਾਂ ਸਊਦੀ ਅਰਬ ਤੋਂ ਆਏ ਹੋਏ ਦੱਸੇ ਗਏ। ਇਨ੍ਹਾਂ ਸਭ ਨੇ 11 ਸਤੰਬਰ 01 ਦੀ ਸਵੇਰ ਨੂੰ ਚਾਰ ਹਵਾਈ ਜਹਾਜ਼ਾਂ ਨੂੰ ਅਗਵਾ ਕਰਕੇ ਓਸ ਦਿਨ ਦੀ ਕੁਲ ਆਤਮਘਾਤੀ ਕਾਰਵਾਈ ਕੀਤੀ। ਜਿਸਦਾ ‘ਨਤੀਜਾ’ ਅੱਜ ਸਾਰਾ ਸੰਸਾਰ ਭੁਗਤ ਰਿਹਾ ਹੈ। ਟੀ.ਵੀ. ਉੱਤੇ ਪਹਿਲਾਂ ਦੇ ਹੀ ਤਿਆਰ ਕੀਤੇ ਹੋਏ ਕਲਿੱਪ ਬਾਰ-ਬਾਰ ਵਿਖਾਏ ਗਏ, ਜਿਨ੍ਹਾਂ ਵਿਚ ਮੁਸਲਮਾਨਾਂ ਨੂੰ ਖ਼ੁਸ਼ੀਆਂ ਮਨਾਉਂਦਿਆਂ, ਨੱਚਦਿਆਂ ਅਤੇ ਅਮਰੀਕਨ ਝੰਡੇ ਨੂੰ ਅੱਗ ਲਗਾਉਂਦਿਆਂ ਵਿਖਾਇਆ ਗਿਆ। ਕੁਝ ਕੁ ਮਿੰਟਾਂ ‘ਚ ਅਮਰੀਕਾ ਦੇ ਅੰਦਰ ਇਕ ਭੜਕਾਊ ਵਾਤਾਵਰਨ ਪੈਦਾ ਹੋ ਗਿਆ। ਬੁਸ਼ ਸਰਕਾਰ ਨੇ ਠੀਕ ਅੰਦਾਜ਼ਾ ਲਗਾਇਆ ਕਿ ਗਰਮ ਹਾਲਾਤ ਕਾਰਨ ਅਮਰੀਕਾ ਦੇ ਅੰਦਰ ਰਹਿੰਦੇ ਸਊਦੀ ਬਸ਼ਿੰਦਿਆਂ, ਖ਼ਾਸ ਕਰਕੇ ਬਿਨ ਲਾਦੇਨ ਦੇ ਪਰਵਾਰ ਦੇ ਵਿਅਕਤੀਆਂ ਨੂੰ ਜਾਨ ਦਾ ਅਤਿਅੰਤ ਖ਼ਤਰਾ ਸੀ । ਏਸ ਲਈ ਆਪਣੇ ‘ਵਗਦੇ ਅੱਥਰੂਆਂ’ ਦੀ ਪਰਵਾਹ ਨਾ ਕਰਦਿਆਂ ਹੋਇਆਂ ਸਰਕਾਰ ਦੀ ਕੁੱਲ ਸ਼ਕਤੀ ਇਨ੍ਹਾਂ ਮਾਸੂਮਾਂ ਨੂੰ ਬਚਾਉਣ ਵੱਲ ਲਗਾ ਦਿੱਤੀ ਗਈ। ਇਹ ਕਾਰਜ ਕਰਕੇ ਯਸੂ ਮਸੀਹ ਦੇ ਪੈਰੋਕਾਰਾਂ ਨੇ ਆਪਣੀ ਨਰਮ-ਦਿਲੀ ਅਤੇ ਦੂਰ ਅੰਦੇਸ਼ੀ ਦਾ ਇਕ ਵੱਡਾ ਸਬੂਤ ਦਿੱਤਾ !
ਨਾਜ਼ਕ ਹਾਲਾਤ ਨੂੰ ਵੇਖਦਿਆਂ ਹੋਇਆਂ ਬੁਸ਼ ਸਰਕਾਰ ਨੇ ਕੁਲ ਹਵਾਈ ਸੇਵਾਵਾਂ ਬੰਦ ਕਰ ਦਿੱਤੀਆਂ ਹੋਈਆਂ ਸਨ। ਕੋਈ ਵੀ ਹਵਾਈ ਫ਼ੌਜ ਜਾਂ ਸ਼ਹਿਰੀ ਹਵਾਈ ਸੇਵਾ ਦਾ ਜਹਾਜ਼ ਨਹੀਂ ਸੀ ਉੱਡ ਰਿਹਾ। ਪ੍ਰਧਾਨ ਬੁਸ਼ ਨੇ ਉਨ੍ਹਾਂ ਮੁਸ਼ਕਿਲ ਸਮਿਆਂ ਵਿਚ ਜਦੋਂ ਕੁਲ ਦੇਸ ਸੋਗ ਵਿਚ ਡੁੱਬਿਆ ਹੋਇਆ ਸੀ, ਆਪਣੀ ਸੋਚ ਦਾ ਤਵਾਜ਼ਨ ਹਿੱਲਣ ਨਹੀਂ ਦਿੱਤਾ। ਉਸਨੇ ਸਊਦੀ ਬਾਦਸ਼ਾਹੀ ਖਾਨਦਾਨ ਅਤੇ ਬਿਨ ਲਾਦੇਨ ਖਾਨਦਾਨ ਦੀ ਰੱਖਿਆ ਕਰਕੇ ਮਸੀਹੀ ਨਰਮਦਿਲੀ ਅਤੇ ਉਦਾਰਤਾ ਦੀ ਮਿਸਾਲ ਕਾਇਮ ਕਰਨੀ ਸੀ। ਸਊਦੀਆਂ ਵਿਚੋਂ ਕਈ ਵਿਅਕਤੀ ਆਪਣੇ ਧਾਰਮਿਕ ਅਕੀਦੇ ਉੱਤੇ ਕਾਇਮ ਰਹਿੰਦਿਆਂ ਹੋਇਆਂ ਅਮਰੀਕਾ ਦੇ ਚੋਣਵੇਂ ਸੈਰ ਸਪਾਟੇ, ਜੂਏ ਅਤੇ ਐਸ਼-ਪ੍ਰਸਤੀ ਦੇ ਟਿਕਾਣਿਆਂ ਦੇ ਨੇੜੇ ਰਹਿ ਰਹੇ ਸਨ। ਅਮਰੀਕਾ ਅੰਦਰ ਤਣਾਓਪੂਰਨ ਹਾਲਾਤ ਵਿਚ ਉਨ੍ਹਾਂ ਨੂੰ ਅਤਿਅੰਤ ਘੁਟਣ ਹੋ ਰਹੀ ਸੀ। ਪ੍ਰਧਾਨ ਬੁਸ਼ ਨੇ ਉਨ੍ਹਾਂ ਨੂੰ ਸਹੀ ਸਲਾਮਤ ਅਮਰੀਕਾ ਵਿਚੋਂ ਕੱਢਣ ਲਈ ਹੇਠ ਲਿਖੇ ਢੰਗ ਅਪਣਾਏ-
ਇਕ ਹਵਾਈ ਸੇਵਾ ਹੈ, ਜਿਸ ਦਾ ਨਾਂ ਹੈ—ਨਾਰਥਸਟਾਰ ਏਵੀਏਸ਼ਨ। ਉਸਦਾ ਮਾਲਕ ਹੈ ‘ਜ਼ਮੀਐਲੋ’, ਜੋ ਕੁੱਲ ਬਦਮਾਸ਼ਾਂ ਦੇ ਸਰਦਾਰ ‘ਰੇਮੰਡ ਪੈਟ੍ਰੀਆਕਾ’ ਨਾਲ ਡੂੰਘੇ ਸੰਬੰਧ ਰੱਖਦਾ ਸੀ। ਇਸ ਕੰਪਨੀ ਦਾ ਇਕ ਜਹਾਜ਼ ਚਾਰ ਸਊਦੀ ਉੱਚੀਆਂ ਹਸਤੀਆਂ (ਜਿਨ੍ਹਾਂ ਮਹਾਂਪੁਰਸ਼ਾਂ ਦੇ ਨਾਵਾਂ ਦੀ ਅਜੇ ਤਕ ਭਿਣਕ ਨਹੀਂ ਪੈਣ ਦਿੱਤੀ ਗਈ) ਨੂੰ ਪ੍ਰਾਵੀਡੈਂਸ ਹਵਾਈ ਜਹਾਜ਼ ਅੱਡੇ ਤੋਂ ਉਡਾ ਕੇ 14 ਸਤੰਬਰ 2001 ਨੂੰ ਪੈਰਿਸ ਲੈ ਗਿਆ।
ਜਿਨ੍ਹਾਂ ਪੰਜ ਹਵਾਈ ਚਾਰਟਰ ਕੰਪਨੀਆਂ ਨੇ ਸਊਦੀ ਅਮੀਰਜ਼ਾਦਿਆਂ ਅਤੇ ਬਿਨ ਲਾਦੇਨ ਪਰਵਾਰ ਦੇ ਲੋਕਾਂ ਨੂੰ ਅਮਰੀਕਾ ਤੋਂ ਬਾਹਰ ਕੱਢਿਆ, ਉਹ ਸਊਦੀ ਪੈਸੇ ਦੇ ਨਾਲ ਗੁੱਟ ਸਨ ਅਤੇ ਸੀ.ਆਈ.ਏ. ਦੇ ਗੁਪਤ ਕਾਰਜਾਂ ਨਾਲ ਜੁੜੀਆਂ ਹੋਈਆਂ ਸਨ। ਏਨ੍ਹਾਂ ਦੇ ਹੀ ਜਹਾਜ਼ ਦੁਨੀਆ ਦੇ ਵੱਖ-ਵੱਖ ਖੇਤਰਾਂ ਤੋਂ ਫੜੇ ਅਤੇ ਅਗਵਾ ਕੀਤੇ ‘ਸ਼ੱਕੀ’ ਬੇਗੁਨਾਹ ਲੋਕਾਂ ਨੂੰ ਢੋਅ ਕੇ ਬੇਅੰਤ ਤਸੀਹਾ ਕੇਂਦਰਾਂ ਅੰਦਰ ਤਸੀਹਾ-ਸਿਖਲਾਈ ਅਤੇ ਸੋਧ ਲਈ ਲਿਆਂਦੇ ਜਾਂਦੇ ਹਨ। ਅੱਜ ਦੇ ਜ਼ਮਾਨੇ ਅੰਦਰ ਦਿਮਾਗ਼ੀ ਜ਼ੋਰ ਜਬਰਦਸਤੀ, ਮੌਤ ਦੇ ਨੇੜੇ ਦੇ ਸਫ਼ਰ, ਬਿਜਲੀ ਝਟਕਿਆਂ ਅਤੇ ਦਵਾਈਆਂ ਦੀ ਵਰਤੋਂ ਨਾਲ ਜਿਵੇਂ ਨਵੇਂ ਰੰਗਰੂਟਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ, ਓਸ ਦੀ ਕਲਪਨਾ ਅਸੀਂ ਲੋਕ ਕਰ ਹੀ ਨਹੀਂ ਸਕਦੇ। ਲੈਬਾਰਟਰੀ ਅੰਦਰ ਆਏ ਤਜਰਬਿਆਂ ਲਈ ਲਿਆਂਦੇ ਡੱਡੂ ਕਦੇ ਵਾਪਸ ਬਾਹਰ ਜਾਂਦੇ ਵੇਖੇ ਹਨ ?
ਸਾਊਦੀ ਯਾਤਰੀ ਲਿਜਾਣ ਵਾਲੇ ਇਕ ‘ਲਾਸ ਵੇਗਾਸ’ ਦੇ ਜੂਏ ਅੱਡੇ ਤੋਂ ਚੱਲਣ ਵਾਲੇ ਜਹਾਜ਼ ਦੀ ਪੂਛਲ ਉੱਤੇ ਈਸਾਈ ਅਮਨ ਦਾ ਚਿੰਨ੍ਹ ‘ਘੁੱਗੀ’ ਬਣੀ ਹੋਈ ਸੀ।
‘9/11 ਕਮਿਸ਼ਨ’ ਦੀ ਸੁਣਵਾਈ ਵੇਲੇ ਪਤਾ ਚੱਲਿਆ ਕਿ ਹਜ਼ਾਰਾਂ ਹੀ ਜਹਾਜ਼ ਕਿਰਾਏ ‘ਤੇ ਲਏ ਜਾਣ ਲਈ ਤਿਆਰ ਸਨ। ਉਨ੍ਹਾਂ ਵਿਚ ਸੈਂਕੜੇ ਹੀ ਬੋਇੰਗ 727 ਐੱਸ ਸਨ, ਜਿਹੜੇ ਕਿ ਲਗਭਗ ਉਸੇ ਹੀ ਇਕ ਜਹਾਜ਼ ਵਰਗੇ ਸਨ, ਜਿਸ ਅੰਦਰ ਬਿਨ ਲਾਦੇਨ ਪਰਵਾਰ ਨੇ ਅਮਰੀਕਾ ਤੋਂ ਬਾਹਰ ਜਾਣ ਲਈ ਹਵਾਈ ਸਫ਼ਰ ਕੀਤਾ। ਕੁਦਰਤ ਵੀ ਵੇਖੋ ਕਿਹੋ ਜਿਹੇ ਮਖ਼ੌਲ ਕਰਦੀ ਹੈ। ਦੇਵਨੇਤ, ਹਾਂ ਦੇਵਨੇਤ ਨਾਲ ਇਹ ਕੇਵਲ ਓਹੀ ਜਹਾਜ਼ ਸੀ, ਜਿਸ ਨੂੰ ਵਾਈਟ ਹਾਊਸ ਵੱਲੋਂ ਪ੍ਰੈੱਸ ਅਤੇ ਟੀ.ਵੀ. ਦੇ ਕਰਿੰਦਿਆਂ ਨੂੰ ਪ੍ਰਧਾਨ ਬੁਸ਼ ਦੇ ਨਾਲ-ਨਾਲ ਜਾਣ ਲਈ, ਚਾਰਟਰ ਕੀਤਾ ਜਾਂਦਾ ਸੀ । ਜ਼ਾਹਰ ਹੈ ਕਿ ਸਊਦੀ ਪਿਆਰ ਦਾ ਸੋਮਾ ਅਮਰੀਕਨ ਪ੍ਰਧਾਨ ਦੇ ਘਰ ਤੋਂ ਹੀ ਫੁੱਟਦਾ ਸੀ। ਅਮਰੀਕਾ ਦੀਆਂ ਚਾਰੇ ਨੁੱਕਰਾਂ ਤੋਂ ਬਿਨ ਲਾਦੇਨ ਦੇ ਰਿਸ਼ਤੇਦਾਰਾਂ ਅਤੇ ਸਊਦੀ ਅਮੀਰਾਂ ਨੂੰ ਉਸ ਸਮੇਂ ਉਡਾ ਕੇ ਬਾਹਰ ਭੇਜਿਆ ਗਿਆ, ਜਦੋਂ ਕੋਈ ਵੀ ਅਮਰੀਕਨ ਸ਼ਹਿਰੀ ਹਵਾਈ ਸਫ਼ਰ ਨਹੀਂ ਸੀ ਕਰ ਸਕਦਾ। ਰਹਿਮ ਦਿਲੀ ਦੀ ਹੱਦ ਤਾਂ ਇਹ ਹੈ ਕਿ ਕਥਿਤ ਮੁੱਖ ਅਧਿਕਾਰੀ ਜਿਸ ਦੇ ਕਥਿਤ ਇਸ਼ਾਰੇ ‘ਤੇ 3000 ਲੋਕਾਂ ਦੀ ਭਿਆਨਕ ਢੰਗ ਨਾਲ ਜਾਨ ਗਈ, ਓਸੇ ਦੇ ਰਿਸ਼ਤੇਦਾਰਾਂ ਤੋਂ ਇਕ ਵੀ ਸਵਾਲ ਪੁੱਛੇ ਬਿਨਾਂ ਪੂਰੀ ਇੱਜ਼ਤ ਨਾਲ ਆਪਣੇ ਦੇਸ ਵਾਪਸ ਭੇਜਿਆ ਗਿਆ।
ਹਵਾਈ ਜਹਾਜ਼ ਅਗਵਾ ਕਰਕੇ ਕਥਿਤ ਆਤਮਘਾਤੀ 19 ਅਗਵਾਕਾਰਾਂ ਵਿਚੋਂ 10 ਅਜੇ ਵੀ ਜਿਊਂਦੇ ਜਾਗਦੇ ਹਨ ਅਤੇ ਆਪਣੇ ਕੰਮਾਂਕਾਰਾਂ ਵਿਚ ਰੁੱਝੇ ਹੋਏ ਹਨ। ਉਨ੍ਹਾਂ ਵਿਚੋਂ ਕੁਝ ਤਾਂ ਕੰਪਨੀਆਂ ਦੇ ਅੰਦਰ ਪਾਇਲਟ ਹੀ ਹਨ । ਉਨ੍ਹਾਂ ਦੀ ਫ਼ਰਜ਼ੀ ਹੋਂਦ ਦੇ ਫ਼ਰਜ਼ੀ ਅਗਵਾਕਾਰ, ਪਤਲਾ ਗੱਤਾ ਕੱਟਣ ਵਾਲੇ ਨਿੱਕੇ ਜਿਹੇ ਚਾਕੂਆਂ ਨਾਲ ਲੈਸ ਹੋ ਕੇ ਅਮਰੀਕਾ ਦੇ ਸਾਰੇ ਹਿਫ਼ਾਜ਼ਤੀ ਇੰਤਜ਼ਾਮਾਂ ਅਤੇ ਟੀਵੀ ਕੈਮਰਿਆਂ ਵਿਚੋਂ ਅਦਿੱਖ ਇਨਸਾਨਾਂ ਵਾਂਗ ਲੰਘ ਕੇ ਜਹਾਜ਼ਾਂ ਉੱਤੇ ਸਵਾਰ ਹੋ ਕੇ ਇਹ ਸਾਰਾ ਕੰਮ ਕਿਵੇਂ ਕਰ ਕਰ ਗਏ ?
ਗਿਆਰਾਂ ਸਤੰਬਰ 2001 ਨੂੰ ਇਮਾਰਤਾਂ, ਪਹਿਲਾਂ ਤੋਂ ਫਿੱਟ ਕੀਤੇ ਵਿਸਫੋਟਕ ਪਦਾਰਥਾਂ ਦੇ ਨਾਲ ਡੇਗੀਆਂ ਗਈਆਂ ਸਨ। ਇਸ ਤੱਥ ਤੋਂ ਕੋਈ ਮੁਨਕਰ ਹੋ ਹੀ ਨਹੀਂ ਸਕਦਾ। ਇਮਾਰਤਾਂ ਨਾਲ ਟਕਰਾਉਣ ਵਾਲੇ ਜਹਾਜ਼, ਪਾਇਲਟ ਅਤੇ ਸਵਾਰੀ ਰਹਿਤ ‘ਡ੍ਰੋਨ’ ਸਨ, ਸਭਨਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ।
ਪ੍ਰਧਾਨ ਬੁਸ਼-ਓਬਾਮਾ ਦੀਆਂ ਫ਼ੌਜਾਂ ਨੇ ਓਦੋਂ ਤੋਂ ਹੀ ਅਫ਼ਗਾਨਿਸਤਾਨ ਅਤੇ ਇਰਾਕ ਵਿਚ ਬੇਕਸੂਰ ਲੋਕਾਂ ਅਤੇ ਬੱਚਿਆਂ ਦੀ ਲਗਾਤਾਰ ਗਾਟੇ ਲਾਹੀ ਜਾਣ ਦੀ ਮੁਹਿੰਮ ਜਾਰੀ ਰੱਖੀ ਹੋਈ ਹੈ । ਲੱਖਾਂ ਲੋਕ ਮਾਰਨ, ਜ਼ਖ਼ਮੀ ਕਰਨ ਅਤੇ ਕਈ ਗੁਣਾ ਲੋਕਾਂ ਦੇ ਘਰ ਬਾਰ ਪੁੱਟਣ ਵਾਲੇ ਸਾਮਰਾਜੀ ਨੇਤਾ ਤੋਂ ਇਹ ਉਮੀਦ ਕਰਨੀ ਮੁਸ਼ਕਿਲ ਹੈ ਕਿ ਜੋੜੇ ਟਾਵਰਾਂ ਦੇ ਡਿੱਗਣ ਉਪਰੰਤ ਪ੍ਰਧਾਨ ਬੁਸ਼, ਬਿਨ ਲਾਦੇਨ ਅਤੇ ਹੋਰ ਸਾਊਦੀ ਅਮੀਰਾਂ ਲਈ ਏਨਾ ਪਸੀਜ ਗਿਆ ਕਿ ਉਨ੍ਹਾਂ ਨੂੰ ਘਰੋ-ਘਰੀ ਹਿਫ਼ਾਜ਼ਤ ਨਾਲ ਪੁਚਾਉਣ ਦਾ ਬੀੜਾ ਆਪਣੇ ਉੱਤੇ ਚੁੱਕ ਲਿਆ ਅਤੇ ਕਾਰਜ ਪੂਰੀ ਤਰ੍ਹਾਂ ਰਾਸ ਕਰਕੇ ਹੀ ਸਾਹ ਲਿਆ ।
ਧੰਨ ਹੈ ਪ੍ਰਧਾਨ ਬੁਸ਼ ਜੂਨੀਅਰ ਅਤੇ ਧੰਨ ਓਸਦੇ ਮਾਤਾ ਪਿਤਾ ਜਿਹੜੇ ਆਪ ਵੀ ਬੜੇ ਪਹੁੰਚੇ ਹੋਏ ਸਨ, ਅਜੇ ਵੀ ਹਨ। ਪਰਮਾਤਮਾ ਉਨ੍ਹਾਂ ਨੂੰ ਲੰਮੀ ਉਮਰ ਦੇਵੇ। ਉਨ੍ਹਾਂ ਦੇ ਲਾਲ ਨੇ ਤਾਂ ਅਜਿਹਾ ਰਹਿਮ ਦਿਲੀ ਕੰਮ ਕਰ ਵਿਖਾਇਆ, ਜਿਸਦੀ ਉਦਾਹਰਣ ਰਹਿੰਦੀ ਦੁਨੀਆ ਤਕ ਬੱਚਿਆਂ ਨੂੰ ਲੋਰੀ ਦੇ ਵਾਂਗ ਸੁਣਾਉਣੀ ਚਾਹੀਦੀ ਹੈ।
ਸਿਰਫ਼ ਇਕ ਸਵਾਲ ਦਾ ਜਵਾਬ ਚਾਹੀਦਾ ਹੈ, ਉਹ ਕਿਹੜੀ ਪਿਆਰ-ਸ਼ਕਤੀ ਜਾਂ ਮਜਬੂਰੀ ਸੀ, ਜਿਸ ਨੇ ਪ੍ਰਧਾਨ ਬੁਸ਼ ਹੱਥੋਂ ਮਾਨਵ ਸੇਵਾ ਦਾ ਅਜਿਹਾ ਮਹਾਨ ਕਾਰਜ ਕਰਵਾਇਆ ?
ਹਰ ਰੋਜ਼ ਅਖ਼ਬਾਰਾਂ ਗਰਮਾ-ਗਰਮ ਚਟਪਟੀਆਂ ਖ਼ਬਰਾਂ ਉਗਲਦੀਆਂ ਰਹਿੰਦੀਆਂ ਹਨ। ਅਖ਼ਬਾਰ ਅਤੇ ਚਾਹ ਦੇ ਕੱਪ ਨਾਲ ਸਮਾਂ ਚੰਗਾ ਬੀਤਦਾ ਹੈ। ਸ਼ਾਮ ਪੈਂਦਿਆਂ ਹੀ ਅਖ਼ਬਾਰਾਂ ਪੜ੍ਹੀਆਂ/ਵਿਸਰੀਆਂ ਖ਼ਬਰਾਂ ਦੇ ਨਾਲ ਹੀ ਰੱਦੀ ਵਿਚ ਚਲੀਆਂ ਜਾਂਦੀਆਂ ग्ठ।
ਕਦੇ-ਕਦਾਈਂ ਇਕ ਅਜਿਹੀ ਖ਼ਬਰ ਛਪਦੀ ਹੈ, ਜੋ ਨਾਲ ਹੀ ਨਾਲ ਪੜ੍ਹਨ ਵਾਲੇ ਦੇ ਦਿਮਾਗ਼ ਅੰਦਰ ਛਪ ਜਾਂਦੀ ਹੈ । ਸਾਧਾਰਨ ਲੋਕ ਛਪੀ ਖ਼ਬਰ ਨੂੰ ਸੱਚ ਕਰਕੇ ਮੰਨਦੇ ਹਨ। ਜੇ ਇਕ ਝੂਠ ਨੂੰ ਸੱਚ ਬਣਾ ਕੇ ਬਾਰ-ਬਾਰ ਪੇਸ਼ ਕੀਤਾ ਜਾਵੇ ਤਾਂ ਉਸ ਝੂਠ ਦਾ ਪਾਠਕ ਦੇ ਮਨ ਵਿਚੋਂ ਨਿਕਲਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਅੱਜ ਦੀ ਕਹਾਣੀ ਗਿਆਰਾਂ ਸਤੰਬਰ 2001 ਨਾਲ ਸੰਬੰਧਤ ਹੈ ਪਰ ਇਹ ਇਕ ਵੱਖਰੀ ਅਜੀਬੋ ਗਰੀਬ ਦਾਸਤਾਨ ਹੈ।
ਏਸ ਕਹਾਣੀ ਪਿੱਛੇ ਰਾਜ਼ ਕੀ ਹੈ ? ਬਹੁਤ ਹੀ ਸਿੱਧਾ ਸਾਦਾ । ਬੁਸ਼ ਪਰਿਵਾਰ ਅਤੇ ਬਿਨ ਲਾਦੇਨ ਪਰਿਵਾਰ ਤੇਲ ਦੇ ਵਪਾਰ ਵਿਚ ਘਿਉ-ਖਿਚੜੀ ਸਨ, ਅਜੇ ਵੀ ਹਨ। ਓਸਾਮਾ ਬਿਨ ਲਾਦੇਨ ਸੀ.ਆਈ.ਏ. ਦਾ ਨਿਹਾਇਤ ਇਤਬਾਰੀ ਸਾਥੀ ਸੀ । ਬਿਨ ਲਾਦੇਨ ਦੇ ਪਰਿਵਾਰ ਅਤੇ ਸਊਦੀ ਸ਼ਾਹੀ ਪਰਿਵਾਰ ਨੂੰ ਸਹੀ ਸਲਾਮਤ ਘਰ ਪੁਚਾਉਣਾ ਪ੍ਰਧਾਨ ਬੁਸ਼ ਨੇ ਪਹਿਲਾਂ ਤੋਂ ਹੀ ਮਿੱਥ ਕੇ ਰੱਖਿਆ ਹੋਇਆ ਸੀ।
ਇਕ ਹੋਰ ਜੰਗ ਦੀ ਤਿਆਰੀ
ਅਮਰੀਕਾ ਵੱਲੋਂ ਇਕ ਹੋਰ ਜੰਗ ਦੇ ਬਿਗਲ ਵੱਜਣੇ ਸ਼ੁਰੂ ਹੋ ਗਏ ਹਨ। ਇਸ ਵਾਰ ਉਸਦਾ ਨਿਸ਼ਾਨਾ ਹੈ ਇਰਾਨ। ਧਾੜਵੀ ਦੇਸ ਨੇ ਐਨ ਉਸੇ ਤਰ੍ਹਾਂ ਬਹਾਨੇ ਘੜਣੇ ਸ਼ੁਰੂ ਕਰ ਦਿੱਤੇ ਹਨ, ਜਿਵੇਂ ਪ੍ਰਧਾਨ ਬੁਸ਼ ਨੇ ਇਰਾਕ ਉੱਤੇ ਹਮਲਾ ਕਰਨ ਤੋਂ ਪਹਿਲਾਂ ਕੀਤਾ ਸੀ। ਬਹੁਤਿਆਂ ਨੂੰ ਤਾਂ ਭੁੱਲ ਹੀ ਗਿਆ ਹੋਵੇਗਾ ਕਿ ਬੁਸ਼ ਨੇ ਇਰਾਕ ਉੱਤੇ ਇਲਜ਼ਾਮ ਲਾਇਆ ਸੀ ਕਿ ਉਸਨੇ ਲੋਕਾਈ ਮਾਰ ਹਥਿਆਰ ਤਿਆਰ ਕੀਤੇ ਹਨ ਜਿਨ੍ਹਾਂ ਵਿਚ ਪਰਮਾਣੂ, ਕੀਮਿਆਈ, ਕੀਟਾਣੂਆਈ ਹਥਿਆਰ ਸ਼ਾਮਿਲ ਹਨ। ਏਸੇ ਲੀਹ ਦੇ ਉੱਤੇ ਅਮਰੀਕਾ ਦੇ ਕੁੱਲ ਮੀਡੀਆ ਅਖ਼ਬਾਰਾਂ ਅਤੇ ਟੀ.ਵੀ. ਵੱਲੋਂ ਕੂੜ ਪ੍ਰਚਾਰ ਦੀ ਮੁਹਿੰਮ ਸ਼ੁਰੂ ਕੀਤੀ ਗਈ। ਏਸ ਮੁਹਿੰਮ ਦੀ ਨਕਲ ਸੰਸਾਰ ਭਰ ਦੇ ਕੁੱਛੜ ਕਾਬੂ ਮੀਡੀਆ ਅਤੇ ਸਰਕਾਰਾਂ ਨੇ ਕੀਤੀ। ਇਨ੍ਹਾਂ ਵਿਚੋਂ ਮੁੱਖ ਭੂਮਿਕਾ ਬੀ.ਬੀ.ਸੀ. ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ ਦੀ ਸੀ। ਸਾਫ਼ ਪਤਾ ਲੱਗਦਾ ਸੀ ਕਿ ਅਮਰੀਕਾ ਦੇ ਇਰਾਕ ਉੱਤੇ ਇਲਜ਼ਾਮ ਸਰਾਸਰ ਝੂਠ ਅਤੇ ਬੇਬੁਨਿਆਦ ਨੇ ਤਾਂ ਵੀ ਕਿਸੇ ਦੇਸ ਨੇ ਖੁੱਲ੍ਹ ਕੇ ਰਾਇ ਨਾ ਦਿੱਤੀ। ਉਸ ਸਮੇਂ ਦੇ ਪੋਪ ਨੇ ਬਥੇਰੇ ਹੱਥ ਪੈਰ ਮਾਰੇ, ਪਰ ਅਮਰੀਕਾ ਨੇ ਇਕ ਨਾ ਸੁਣੀ। ਸਾਡੇ ਅਮਨ ਕਹਾਣੀਆਂ ਦੇ ਬਿਗਲ ਬਰਦਾਰ ਦਲਾਈ ਲਾਮਾ ਜੀ ਨੇ ਉਦੋਂ ਤੋਂ ਲੈ ਕੇ ਹੁਣ ਤਕ ਆਪਣੇ ਮਿਹਰਬਾਨ ਅਮਰੀਕਾ ਦੇਸ ਲਈ ਏਸ ਕਾਰਵਾਈ ਲਈ ਦੋ ਸ਼ਬਦ ਵੀ ਨਾ ਉਚਰੇ। ਸਾਡੇ ਦੇਸ ਦਾ ਮੀਡੀਆ ਜੇ ਸੁਸਰੀ ਵਾਂਗ ਸੁੱਤਾ ਹੁੰਦਾ ਤਾਂ ਹੋਰ ਗੱਲ ਸੀ, ਪਰ ਏਸ ਨੇ ਹਰ ਓਸ ਖ਼ਬਰ ਨੂੰ ਉਛਾਲਿਆ, ਜੋ ਦੰਭੀ ਬੁਸ਼ ਸਰਕਾਰੋਂ ਆਉਂਦੀ ਸੀ ਅਤੇ ਇਵੇਂ ਭਾਰਤੀ ਲੋਕ ਰਾਇ ਨੂੰ ਗੁੰਮਰਾਹ ਕੀਤਾ। ਇਸ ਸਮੇਂ ਵੀ, ਐਨ ਪਹਿਲਾਂ ਦੀ ਤਰ੍ਹਾਂ ਉਹ ਆਪਣਾ ਭੱਦਾ ਕਿਰਦਾਰ ਇਰਾਨ ਦੇ ਸੰਬੰਧ ਵਿਚ ਨਿਭਾ ਰਿਹਾ ਹੈ। ਇਰਾਨ ਦੇ ਖ਼ਿਲਾਫ਼ ਹਰ ਖ਼ਬਰ ਸੁਰਖੀਆਂ ਵਿਚ ਸੰਪਾਦਕੀਆਂ ਸਮੇਤ ਆਉਂਦੀ ਹੈ ਅਤੇ ਧਾੜਵੀ ਅਮਰੀਕਾ ਅਤੇ ਇਜ਼ਰਾਈਲ ਦੇ ਬਦ ਇਰਾਦਿਆਂ ਉੱਤੇ ਪਰਦਾ ਪਾਉਂਦੀ ਹੈ। ਸਾਧਾਰਨ ਲੋਕ ਰਾਏ ਇਰਾਨ ਦੇ ਖ਼ਿਲਾਫ਼ ਪਲੀਤ ਕੀਤੀ ਜਾ ਰਹੀ ਹੈ।
ਸਾਡੀ ਆਪਣੀ ਸਰਕਾਰ ਇਰਾਨ ਉੱਤੇ ਸੰਭਾਵਿਤ ਆਉਂਦੇ ਅਮਰੀਕੀ ਇਜ਼ਰਾਈਲੀ ਹਮਲੇ ਦੇ ਵਿਸ਼ੇ ’ਤੇ ਕਿਥੇ ਖੜ੍ਹੀ ਹੈ ? ਸਾਨੂੰ ਕੁਝ ਪਤਾ ਨਹੀਂ। ਸਾਨੂੰ ‘ਮਹਾਂ ਸ਼ਕਤੀ’ ਦੇ ਰੂਪ ਵਿਚ ਉਭਾਰਨ ਵਾਲੀ ਸ਼ਕਤੀ ਨੇ ਸਾਡੀ ਜ਼ੁਬਾਨ ਨੂੰ ਜੰਦਰਾ ਲਗਾ ਦਿੱਤਾ ਜਾਪਦਾ ਹੈ।
ਝੂਠ ਦੇ ਰਾਜ ਵਿਚ ਸੱਚ ਇਕ ਇਨਕਲਾਬੀ ਕਦਮ ਵਾਂਗ ਹੁੰਦਾ ਹੈ। ਬੁਸ਼-ਓਬਾਮਾ ਸਰਕਾਰ ਅਤੇ ਝੋਲੀ ਚੁੱਕ ਪੱਛਮੀ ਦੇਸਾਂ ਨੇ ਲਗਾਤਾਰ ਇਰਾਨ ਉੱਤੇ ਦੋਸ਼ ਲਾਇਆ ਹੈ ਕਿ ਉਹ ਪਰਮਾਣੂ ਊਰਜਾ ਬਣਾਉਣ ਦੇ ਬਹਾਨੇ ਅਸਲ ਵਿਚ ਪਰਮਾਣੂ ਬੰਬ ਬਣਾਉਣ ਦੇ ਆਹਰ ਵਿਚ ਹੈ। ਇਰਾਨ ਨੇ ਬਾਰ-ਬਾਰ ਏਹੀ ਜੁਆਬ ਦਿੱਤਾ ਹੈ ਕਿ ਸਾਡੀਆਂ ਕੁੱਲ ਗਤੀਵਿਧੀਆਂ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੀ ਨਿਗਰਾਨੀ ਹੇਠ ਹਨ। ਏਜੰਸੀ ਦੇ ਇੰਸਪੈਕਟਰ ਹਰ ਪਰਮਾਣੂ ਪ੍ਰਯੋਗਸ਼ਾਲਾ ਨੂੰ ਆਪਣੀਆਂ ਅੱਖਾਂ ਨਾਲ ਵੇਖ ਰਹੇ ਹਨ। ਉਨ੍ਹਾਂ ਦੀਆਂ ਰਿਪੋਰਟਾਂ ਦੇ ਆਧਾਰ ਉੱਤੇ ਏਜੰਸੀ ਮੁਖੀ ਮੁਹੰਮਦ ਅਲ ਬਰਾਦਲ ਨੇ ਬਾਰ-ਬਾਰ ਬਿਆਨ ਦਿੱਤਾ ਹੈ ਕਿ ਇਰਾਨ ਦੇ ਅੰਦਰ ਯੂਰੇਨੀਅਮ ਰੀਐਕਟਰ ਕੇਵਲ ਬਿਜਲੀ ਬਣਾਉਣ ਲਈ ਵਰਤੇ ਜਾ ਰਹੇ ਹਨ। ਬੰਬ ਬਣਾਉਣ ਲਈ ਨਹੀਂ। ਅਲ ਬਰਾਦਲ ਜਲਦੀ ਹੀ ਰੀਟਾਇਰ ਹੋਣ ਵਾਲੇ ਹਨ। ਉਨ੍ਹਾਂ ਨੇ ਆਪਣਾ ਕੰਮ ਕਾਜ ਨਿਰਪੱਖ ਹੋ ਕੇ ਕੀਤਾ ਹੈ। ਸੱਤ ਸਾਲ ਪਹਿਲਾਂ ਇਰਾਕ ਦੇ ਸੰਬੰਧ ਵਿਚ ਉਨ੍ਹਾਂ ਨੇ ਬੇਅੰਤ ਬਿਆਨ ਦਿੱਤੇ ਸਨ ਕਿ ਇਰਾਕ ਵਿਚ ਕੋਈ ਵੀ ਲੋਕਾਈ ਘਾਤਕ ਹਥਿਆਰ ਨਹੀਂ ਬਣ ਰਹੇ। ਅਮਰੀਕਾ ਵੱਲੋਂ ਬੇਅੰਤ ਦਬਾਅ ਪਾਉਣ ਉੱਤੇ ਵੀ ਉਹ ਆਪਣੇ ਸੱਚ ਦੇ ਉਪਰ ਅੜੇ ਰਹੇ। ਅੱਗੋਂ ਇਰਾਕ ਨਾਲ ਕੀ ਹਸ਼ਰ ਕੀਤਾ ਗਿਆ, ਆਪ ਸਭ ਭਲੀਭਾਂਤ ਜਾਣੂ ਹੋ। ਇਸ ਸਮੇਂ ਅਮਰੀਕਾ ਵੱਲੋਂ ਅਲ ਬਰਾਦਲ ਦੀ ਜਗ੍ਹਾ ‘ਤੇ ਥਾਪਣ ਲਈ ਕਿਸੇ ਹੱਥ ਠੋਕੇ ਦੀ ਭਾਲ ਹੋ ਰਹੀ ਹੈ।
ਇਕ ਉਤਸ਼ਾਹਜਨਕ ਜ਼ਿਕਰਯੋਗ ਗੱਲ ਇਹ ਹੈ ਕਿ ਭਾਰਤ ਸਰਕਾਰ ਨੇ 30 ਸਤੰਬਰ 2009 ਨੂੰ ਮੁਹੰਮਦ ਅਲ ਬਰਾਦਲ ਨੂੰ ਇੰਦਰਾ ਗਾਂਧੀ ਸ਼ਾਂਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਹੈ। ਸੱਚ ਦਾ ਸਾਥ ਦੇਣਾ, ਉਹ ਵੀ ਅੱਜ ਦੇ ਯੁੱਗ ਵਿਚ, ਇਹ ਵੀ ਇਕ ਇਨਕਲਾਬੀ ਸਾਹਸੀ ਕਦਮ ਹੈ। ਅਲ ਬਰਾਦਲ ਨੇ ਵੀ ਪਰਮਾਣੂ ਨਾ-ਖਿਲਾਰ ਸੰਧੀ ਬਾਰੇ ਭਾਰਤ ਸਰਕਾਰ ਦੇ ਦਸਖ਼ਤ ਨਾ ਕਰਨ ਦੇ ਫ਼ੈਸਲੇ ਕਰਨ ਦੀ ਠੋਕ ਕੇ ਪ੍ਰੋੜ੍ਹਤਾ ਕੀਤੀ ਹੈ। ਜ਼ਾਹਰ ਹੈ ਕਿ ਸਾਮਰਾਜੀ ਤਾਕਤਾਂ ਲਈ ਉਹ ਸੱਚ ਕੁਨੀਨ ਵਾਂਗ ਕੌੜਾ ਲੱਗ ਰਿਹਾ ਹੈ । ਏਸ ਦੇ ਬਦਲੇ ਉਨ੍ਹਾਂ ਕੋਲੋਂ ਕਿਸੇ ਭਲੇ ਦੀ ਆਸ ਨਹੀਂ ਕਰਨੀ ਚਾਹੀਦੀ। ਸੰਧੀ ਬਾਰੇ ਸਾਮਰਾਜੀ ਸ਼ਕਤੀਆਂ ਦੇ ਦੋ ਮਿਆਰ ਹਨ-ਇਕ ਆਪਣੇ ਲਈ ਤੇ ਦੂਜਾ ਹੋਰਨਾਂ ਲਈ। ਉਨ੍ਹਾਂ ਦਾ ਮੰਤਵ ਇਕੋ ਇਕ ਹੈ—ਹੋਰਨਾਂ ਨੂੰ ਪੂਰਨ ਰੂਪ ਵਿਚ ਗਲੇ ਤੋਂ ਘੁੱਟ ਕੇ ਰੱਖਣਾ।
ਇਰਾਨ ਨੇ ਪਰਮਾਣੂ ਨਾ-ਖਿਲਾਰ ਸੰਧੀ ਉੱਤੇ ਦਸਤਖ਼ਤ ਕੀਤੇ ਹਨ ਅਤੇ ਸੰਧੀ ਦੀਆਂ ਸ਼ਰਤਾਂ ਉੱਤੇ ਪੂਰਾ ਅਮਲ ਕਰ ਰਿਹਾ ਹੈ। ਏਜੰਸੀ ਦੇ ਮੁਖੀ ਅਲ ਬਰਾਦਲ ਨੇ ਪ੍ਰੋੜ੍ਹਤਾ ਕੀਤੀ ਹੈ ਬਾਰ-ਬਾਰ, ਪਰ ਅਮਰੀਕਨ ਧੜੇ ਵੱਲੋਂ ਊਜਾਂ ਦੀ ਬੁਛਾੜ ਰੁਕਣ ਦਾ ਨਾਂ ਨਹੀਂ ਲੈਂਦੀ। ਪ੍ਰਧਾਨ ਓਬਾਮਾ ਕਹਿੰਦਾ ਹੈ, “ਇਰਾਨ ਕੁੱਲ ਕਾਇਦੇ ਕਾਨੂੰਨ ਤੋੜ ਰਿਹਾ ਹੈ। ਜਿਨ੍ਹਾਂ ਨੂੰ ਸਾਰੇ ਦੇਸ ਮੰਨਦੇ ਹਨ।” ਬ੍ਰਿਟਿਸ਼ ਪ੍ਰਧਾਨ ਮੰਤਰੀ ਕਹਿੰਦਾ ਹੈ, “ਇਰਾਨ ਸਿਲਸਲੇਵਾਰ ਧੋਖਾ ਦੇ ਰਿਹਾ ਹੈ। ਅਸਾਂ ਮੁਆਮਲੇ ਨੂੰ ਏਥੇ ਹੀ ਨਹੀਂ ਛੱਡ ਦੇਣਾ।” ਓਬਾਮਾ ਇਕ ਹੋਰ ਦੋਹਰੀ ਜ਼ਬਾਨ ਬੋਲਦਾ ਹੈ—“ਇਰਾਨ ਨੂੰ ਅਸਲ ਵਿਚ ਸਾਬਤ ਕਰਨਾ ਪਵੇਗਾ ਕਿ ਉਸ ਦੇ ਇਰਾਦੇ ਅਮਨ ਵਾਲੇ ਹਨ, ਨਹੀਂ ਤਾਂ ਉਸ ਨੂੰ ਅੰਤਰਰਾਸ਼ਟਰੀ ਮਿਆਰ ਅਤੇ ਕਾਨੂੰਨਾਂ ਦਾ ਸਾਹਮਣਾ ਕਰਨਾ ਪਵੇਗਾ।” ਵਾਹ-ਵਾਹ, ਕਿਆ ਨੇਕ ਖ਼ਿਆਲ ਉਪਜ ਰਹੇ ਹਨ ਉਨ੍ਹਾਂ ਵੱਲੋਂ, ਜਿਨ੍ਹਾਂ ਨੇ ਬਿਨਾਂ ਵਜ੍ਹਾ ਤਿੰਨ ਦੇਸਾਂ ਅੰਦਰ ਜੰਗ ਦੀ ਅੱਗ ਲਾਈ ਹੈ, ਅੱਠਾਂ ਸਾਲਾਂ ਤੋਂ ਅਫ਼ਗਾਨਿਸਤਾਨ, ਇਰਾਕ ਅਤੇ ਹੁਣ ਪਾਕਿਸਤਾਨ।
ਪਿੱਛੇ ਜਿਹੇ ਯੂ.ਐੱਨ. ਦੀ ਜਨਰਲ ਅਸੈਂਬਲੀ ਅੰਦਰ ਇਰਾਨ ਦੇ ਪ੍ਰਧਾਨ ਨੇ ਆਪਣਾ ਬਿਆਨ ਦਿੱਤਾ ਤਾਂ ਓਸ ਸਮੇਂ ਪੱਛਮੀ ਗੁਟ ਦੇ ਨੁਮਾਇੰਦੇ ਪਹਿਲਾਂ ਹੀ ਉੱਠ ਕੇ ਬਾਹਰ ਨਿਕਲ ਗਏ। ਇਰਾਨ ਵੱਲੋਂ ਸੱਚ ਦੇ ਸੇਕ ਦਾ ਸਾਹਮਣਾ ਕਰਨਾ ਔਖਾ ਸੀ ਉਨ੍ਹਾਂ ਲਈ। ਪ੍ਰਧਾਨ ਅਹਿਮਦੀਨਜਾਦ ਨੇ ਦੱਸਿਆ ਕਿ “ਅਮਰੀਕਾ ਅਤੇ ਉਸ ਦੀਆਂ ਕਠਪੁਤਲੀਆਂ ਕਿਵੇਂ ਇਨਸਾਨੀ ਕਦਰਾਂ ਤੇ ਕੀਮਤਾਂ ਨੂੰ ‘ਆਜ਼ਾਦੀ’ ਦੇ ‘ਨਾਅਰੇ’ ਦੇ ਨਾਲ ਰੋਲ ਰਹੀਆਂ ਹਨ ਜਦ ਕਿ ਉਨ੍ਹਾਂ ਦਾ ਆਪਣਾ ਅਸਲ ਨਿਸ਼ਾਨਾ ਦੂਜੇ ਮੁਲਕਾਂ ਨੂੰ ਲੁੱਟਣਾ ਹੈ। ਉਹ ਘਿਨਾਉਣੇ ਧਮਕਾਉਣੇ ਧੋਖੇ ਦੀ ਖੁੱਲ੍ਹ ਕੇ ਵਰਤੋਂ ਕਰਦੇ ਹਨ। ਕੁਲ ਇਲਾਕਾ ਉਨ੍ਹਾਂ ਦੀ ਮਾਰ ਹੇਠ ਖੂਨੋ ਖੂਨ ਹੋਇਆ ਪਿਆ ਹੈ, ਜਦ ਕਿ ਉਨ੍ਹਾਂ ਹੱਥੋਂ ਮਾਰ ਖਾਣ ਵਾਲਿਆਂ ਉੱਤੇ ਹੀ ਇਲਜ਼ਾਮ ਥੋਪੇ ਜਾ ਰਹੇ ਨੇ । ਕਿਥੇ ਗਈ ਹੈ ਪਿਆਰ, ਕੁਰਬਾਨੀ, ਸਵੈਮਾਣ ਅਤੇ ਇਨਸਾਫ਼ ਦੀ ਧਾਰਨਾ ? ਉਨ੍ਹਾਂ ਦੀ ਥਾਂ ਲੈ ਲਈ ਹੈ ਛਲ ਫਰੇਬ ਅਤੇ ਬੇਦੋਸ਼ਿਆਂ ਬੇਹਥਿਆਰਿਆਂ ਦੀ ਲੁੱਟ ਮਾਰ ਆਦਿ।” ਕੋਈ ਅਚੰਭੇ ਦੀ ਗੱਲ ਨਹੀਂ ਕਿ ਅਮਰੀਕਨ ਮੀਡੀਆ ਅਹਿਮਦੀਨਜਾਦ ਦੀਆਂ ਸੱਚੀਆਂ-ਸੱਚੀਆਂ ਛਾਪਣ ਤੋਂ ਅਸਮਰੱਥ ਰਿਹਾ ਹੈ। ਸਾਡਾ ਆਪਣਾ ਵੀ।
ਅਮਰੀਕਨ ਫ਼ੌਜ ਦਾ ਬਿਨ ਬੁਲਾਇਆ ਅਹਿਮਾਨ ਅੱਠ ਸਾਲ ਪਹਿਲਾਂ ਲਸ਼ਕਰਾਂ ਦੇ ਨਾਲ ਅਫ਼ਗਾਨਿਸਤਾਨ ਅੰਦਰ ਵੜ ਗਿਆ। ਉਸ ਸਮੇਂ ਤਾਂ ਕੁੱਲ ਦੁਨੀਆ ਦੀਆਂ ਸਰਕਾਰਾਂ ਨੇ ਚੂੰ ਨਾ ਕੀਤੀ। ਇਕ ਤਾਂ ਉਨ੍ਹਾਂ ਨੇ 11 ਸਤੰਬਰ 2001 ਦੇ ਕਾਲੇ ਕਾਰੇ ਦੀ ਸਮਝ ਨਹੀਂ ਸੀ ਆ ਰਹੀ। ਦੂਜਾ ਅਮਰੀਕਨ ਸਾਨ੍ਹ ਨੂੰ ਆਪਣੇ ਗਲ ਕੌਣ ਪਾਵੇ ? ਇਕੋ ਇਕ ਦੇਸ ਜਿਥੋਂ ਕੋਈ ਆਵਾਜ਼ ਨਿਕਲਣੀ ਚਾਹੀਦੀ ਸੀ, ਉਹ ਸੀ ਰੂਸ। ਪਰ ਮਾਇਕ ਤੰਗੀ ਕਾਰਨ ਉਸ ਦੀ ਤਾਂ ਆਪਣੀ ਫੂਕ ਨਿਕਲੀ ਹੋਈ ਸੀ। 2003 ਨੂੰ ਇਰਾਕ ਉੱਤੇ ਹਮਲਾ ਕਰਕੇ ਇਰਾਕੀ ਫ਼ੌਜ ਨੂੰ ਦਿਨਾਂ ਵਿਚ ਖਦੇੜ ਕੇ ਅਮਰੀਕਾ ਸਚਮੁਚ ਭੂਤਰ ਗਿਆ। ਇਰਾਕੀ ਲੋਕਾਂ ਨੇ ਜਿਸ ਢੰਗ ਨਾਲ ਸ਼ਹਿਰਾਂ ਦੇ ਅੰਦਰ ਅਤੇ ਬਾਹਰ, ਗੁਰੀਲਾ ਜੰਗ ਸ਼ੁਰੂ ਕੀਤੀ ਅਤੇ ਕਾਇਮ ਰੱਖੀ, ਧਾੜਵੀਆਂ ਨੂੰ ਨਾਨੀ ਯਾਦ ਆ ਗਈ। ਅਮਰੀਕਾ ਅਤੇ ਉਸਦੇ ਟੁਕੜਬੋਚ ਸਾਥੀਆਂ ਦੀ ਫ਼ੌਜ ਇਕ ਦਲਦਲ ਵਿਚ ਫਸ ਗਈ। ਏਸ ਦਲਦਲ ਨੇ ਕਈ ਢੰਗਾਂ ਵਿਚ ਵੀਅਤਨਾਮ ਨੂੰ ਵੀ ਮਾਤ ਕਰ ਦਿੱਤਾ ਹੈ।
ਪਾਕਿਸਤਾਨ ਅੰਦਰ ਛੇੜਛਾੜ ਕਰਨੀ ਅਤੇ ਖ਼ਾਸ ਕਰ ਬਲੋਚਿਸਤਾਨ ਅੰਦਰ ਕਾਰਵਾਈ ਸਿਰਫ਼ ਏਸ ਲਈ ਕੀਤੀ ਜਾ ਰਹੀ ਜਾਪਦੀ ਹੈ ਜੋ ਇਰਾਨ ਨੂੰ ਏਸ ਬਾਹੀਓਂ ਵੀ ਘੇਰ ਲਿਆ ਜਾਵੇ। ਏਧਰੋਂ ਇਰਾਨ ਉੱਤੇ ਕਈ ਘਾਤਕ ਘੁਸਬੈਠਕੀ ਹਮਲੇ ਵੀ ਕਰਵਾਏ ਜਾ ਚੁੱਕੇ ਹਨ।
ਸਾਮਰਾਜੀ ਤਾਕਤਾਂ ਦੇ ਗਲ ਦੀ ਹੱਡੀ ਬਣੀ ਪਈ ਹੈ, ਇਰਾਨ ਦੀ ਫ਼ੌਜੀ ਤਾਕਤ। ਆਪਣੀ ਗਲੀ ਅੰਦਰ ਕੁੱਤਾ ਵੀ ਸ਼ੇਰ ਹੁੰਦਾ ਹੈ। ਜੇ ਅਮਰੀਕਾ ਕਿਸੇ ਗ਼ੈਰ ਫ਼ੌਜੀ ਛੜਯੰਤਰ ਨਾਲ ਇਰਾਨ ਅੰਦਰ ਰਾਜ ਪਲਟਾ ਕਰਕੇ ਉਸ ਨੂੰ ਕਾਬੂ ਕਰ ਲਏ ਤਾਂ ਇਹ ਵੱਖਰੀ ਗੱਲ ਹੈ। ਪਰ ਹਮਲਾ ਕਰਕੇ ਕਬਜ਼ਾ ਕਰ ਲਵੇ, ਇਹ ਅਸੰਭਵ ਜਹੀ ਜਾਪਦੀ ਹੈ । ਪਹਿਲਾਂ ਤਾਂ ਉਸ ਨੂੰ ਈਰਾਨੀ ਜੰਗੀ ਮਸ਼ੀਨ ਦੇ ਨਾਲ ਲੜਨਾ ਪਵੇਗਾ, ਜੋ 2001 ਦੇ ਅਫ਼ਗਾਨਿਸਤਾਨ ਅਤੇ 2003 ਦੇ ਇਰਾਕ ਦੇ ਟਾਕਰੇ ਉੱਤੇ ਕਿਤੇ ਵਧੀਕ ਤਾਕਤਵਰ ਹੈ। ਪਿਛਲੇ ਅੱਠ ਸਾਲਾਂ ਦੇ ਅੰਦਰ ਅਮਰੀਕਨ ਫ਼ੌਜੀ ਮਸ਼ੀਨ ਐਨੀ ਸ਼ਕਤੀਸ਼ਾਲੀ ਹੁੰਦਿਆਂ ਹੋਇਆਂ ਵੀ ਨਿਢਾਲ ਹੋਈ ਪਈ ਹੈ। ਏਸ ਅੱਠ ਨੌਂ ਸਾਲਾਂ ਦੇ ਸਮੇਂ ਵਿਚ ਰੂਸ ਜਿਹਾ ਟੁੱਟਾ ਹੋਇਆ ਦੇਸ ਵੀ ਮੁੜ ਖੜ੍ਹਾ ਹੋ ਗਿਆ ਹੈ। ਉਸ ਨੇ ਕਈ ਕਿਸਮ ਦੇ ਆਧੁਨਿਕ ਹਥਿਆਰ ਇਰਾਨ ਨੂੰ ਵੇਚੇ ਹਨ ਅਤੇ ਅੰਦਰਖਾਤੇ ਚਾਹੁੰਦਾ ਹੈ ਕਿ ਅਮਰੀਕਾ ਅਤੇ ਉਸਦੇ ਪਿਛਲੱਗ ਦੇਸਾਂ ਦੀ ਇਰਾਨ ਵਿਰੋਧੀ ਦਾਲ ਨਾ ਗਲੇ। ‘ਇਤਾਹਾਦੀ’ ਡਾਕੂ ਟੋਲਾ ਇਰਾਨ ਦੇ ਤੇਲ ਭੰਡਾਰਾਂ ਉੱਤੇ ਰਾਲਾਂ ਵਗਾ ਰਿਹਾ ਹੈ, ਘੁਰਕੀਆਂ ਮਾਰਦਾ ਹੈ, ਦੰਦ ਵਿਖਾਉਂਦਾ ਹੈ। ਸ਼ਿਕਾਰ ਦੇ ਹਰ ਪਾਸੇ ਘੁੰਮ-ਘੁੰਮ ਕੇ ਗੋਂਦਾ ਗੁੰਦਦਾ ਹੈ। ਪਰ ਅਜੇ ਹਮਲੇ ਦੀ ਹਿੰਮਤ ਨਹੀਂ ਪੈਂਦੀ ਜਾਪਦੀ ਹੈ। ਓਧਰੋਂ ਅਮਰੀਕੀ ਜਨਤਾ ਜਿਸ ਨੂੰ ਝੱਟ ਹੀ ਦੂਜੇ ਦੇਸਾਂ ਉੱਤੇ ਹਮਲੇ ਲਈ ਵਰਗਲਾਇਆ ਅਤੇ ਮਨਾਇਆ ਜਾ ਸਕਦਾ ਹੈ, ਏਸ ਵੇਲੇ ਜੰਗ ਕਾਰਨ ਉਪਜੀ ਆਰਥਿਕ ਮੰਦਹਾਲੀ ਦੇ ਨਾਲ ਹੰਭੀ ਪਈ ਹੈ।
1956 ਵਿਚ ਫਰਾਂਸ ਅਤੇ ਇੰਗਲੈਂਡ ਨੇ ਮਿਸਰ ਉੱਤੇ ਜੰਗ ਚਾੜ੍ਹੀ ਕਿਉਂਕਿ ਮਿਸਰ ਨੇ ਸੁਏਜ਼ ਨਹਿਰ ਦਾ ਰਾਸ਼ਟਰੀਕਰਨ ਕਰ ਦਿੱਤਾ ਸੀ। ਉਸ ਸਮੇਂ ਇੰਗਲੈਂਡ ਇਕ ਮਹਾਂ ਸ਼ਕਤੀ ਗਿਣਿਆ ਜਾਂਦਾ ਸੀ। ਇੰਗਲੈਂਡ ਮਿਸਰ ਉੱਤੇ ਹਮਲੇ ਵਿਚ ਨਾਕਾਮਯਾਬ ਰਿਹਾ। ਹੌਲੀ-ਹੌਲੀ ਦੁਨੀਆ ਨੂੰ ਇਹ ਭੁੱਲਦਾ ਗਿਆ ਕਿ ਇਹ ਬ੍ਰਿਟੇਨ ਦੇਸ ਦੀ ਇਕ ਮਹਾਂ ਸ਼ਕਤੀ ਦਾ ਮਾਲਕ ਸੀ।
ਸਾਰੀਆਂ ਜੰਗਾਂ ਪੇਟ ਦੇ ਬਲ ਲੜੀਆਂ ਜਾਂਦੀਆਂ ਹਨ। ਭਾਵ ਇਨ੍ਹਾਂ ਦੇ ਕਾਰਨ ਬੇਅੰਤ ਖਰਚਾ ਹੁੰਦਾ ਹੈ, ਜੋ ਆਖ਼ਿਰ ਆਪਣੇ ਦੇਸ ਦੇ ਵਾਸੀਆਂ ਦੀਆਂ ਬਚਤਾਂ ਵਿਚੋਂ ਹੀ ਉਡਾਇਆ ਜਾਂਦਾ ਹੈ। ਏਸ ਦਹਾਕੇ ਦੁਨੀਆ ਵਿਚ ਸ਼ਕਤੀ ਸੰਤੁਲਨ ਬਦਲ ਗਿਆ ਹੈ ਅਤੇ ਤੇਜ਼ੀ ਨਾਲ ਬਦਲੀ ਜਾ ਰਿਹੈ। ਜੰਗ ਜਾਂ ਨਹੀਂ—ਜੰਗ ਦੀ ਚੋਣ ਵਿਚ ਸਾਮਰਾਜੀ ਗੁੱਟ ਨੂੰ ਦੋਵੇਂ ਪਾਸੇ ਮਾਰ ਪੈਣ ਵਾਲੀ ਹੈ। ਜੰਗੀ ਹਵਾ ਨੂੰ ਏਨਾ ਤੂਲ ਦੇਣ ਪਿੱਛੋਂ ਜੇ ਜੰਗ ਨਹੀਂ ਕਰਦੇ ਤਾਂ ਮਹਾਨ ਸ਼ਕਤੀ ਹੋਣ ਦਾ ਭਰਮ ਸਦਾ ਲਈ ਟੁੱਟ ਜਾਵੇਗਾ। ਕੁਲ ਦੇਸਾਂ ਅੰਦਰ ਇਸਦਾ ਸਨਮਾਨ ਸਦਾ ਲਈ ਘਟ ਜਾਵੇਗਾ। ਅਤਿਅੰਤ ਸ਼ਕਤੀਸ਼ਾਲੀ ਜੰਗੀ ਮਸ਼ੀਨ ਨੂੰ ਜੰਗਾਲ ਲੱਗਣਾ ਸ਼ੁਰੂ ਹੋ ਜਾਵੇਗਾ ਅਤੇ ਜੇ ਸਾਮਰਾਜੀ ਗੁੱਟ ਆਪਣੀਆਂ ਫ਼ੌਜਾਂ ਜੰਗ ਦੀ ਭੱਠੀ ਵਿਚ ਝੋਂਕਦਾ ਹੈ ਤਾਂ ਅੱਗੋਂ ਵੀ ਚੂੜੀਆਂ ਪਾ ਕੇ ਨਹੀਂ ਬੈਠੇ ਹੋਏ। ਮੱਧ ਏਸ਼ੀਆ ਦੇ ਕੁਲ ਅਮਰੀਕਨ ਅੱਡੇ ਅਤੇ ਚਲਦੇ-ਫਿਰਦੇ ਤਯਾਰਾ ਬਰਦਾਰ ਜਹਾਜ਼, ਤੇਲ ਢੋਆ-ਢੁਆਈ ਦੇ ਸਮੁੰਦਰੀ ਰਸਤੇ ਇਰਾਨ ਦੇ ਰਾਕਟਾਂ ਦੀ ਮਾਰ ਹੇਠ ਆ ਸਕਦੇ ਹਨ। ਇਕ ਭਿਆਨਕ ਨਕਸ਼ਾ ਬੱਝਦਾ ਹੈ, ਜਿਸ ਅੰਦਰ ਇਰਾਨ ਦੇਸ ਅੰਦਰ ਬੇਅੰਤ ਤਬਾਹੀ ਹੁੰਦੀ ਦਿਸਦੀ ਹੈ। ਦੁਨੀਆ ਦੇ ਕੁਲ ਅਮਨ ਪਸੰਦ ਲੋਕ ਚਾਹੁੰਦੇ ਹਨ ਕਿ ਜੰਗ ਨਾ ਹੋਵੇ ਅਤੇ ਕੁਲ ਧਾੜਵੀ ਫ਼ੌਜਾਂ ਰਾਜ਼ੀ ਬਾਜ਼ੀ ਆਪਣੇ-ਆਪਣੇ ਦੇਸ ਅਤੇ ਘਰਾਂ ਨੂੰ ਪਰਤ ਜਾਣ। ਧਰਤੀ ‘ਤੇ ਸ਼ਾਂਤੀ ਦਾ ਰਾਜ ਹੋਵੇ । ਜੇ ਸਾਮਰਾਜੀ ਗੁਟ ਬਲਦੀ ਦੇ ਬੂਥੇ ਵਿਚ ਜਾਣ ਲਈ ਜ਼ਿਦ ਕਰਕੇ ਜੰਗ ਦੇ ਭਾਂਬੜ ਬਾਲਦਾ ਹੈ ਤਾਂ ਕੁਲ ਦੁਨੀਆ ਦੀ ਪ੍ਰਾਰਥਨਾ ਹੋਵੇਗੀ ਕਿ ਏਸ ਜੰਗੀ ਮਸ਼ੀਨ ਦੀ ਸੀਰੀਆ ਤੋਂ ਲੈ ਕੇ ਪਾਕਿਸਤਾਨ ਦੀਆਂ ਸਰਹੱਦਾਂ ਦੇ ਵਿਚਕਾਰ ਇਰਾਕ, ਇਰਾਨ ਅਤੇ ਅਫ਼ਗਾਨਿਸਤਾਨ ਦੇਸਾਂ ਦੇ ਅੰਦਰ ਇਕ ਵੱਡੀ ਸਾਰੀ ਕਬਰ ਬਣ ਜਾਵੇ।
ਨੋਟ :
ਪਾਠਕਾਂ ਨੂੰ ਕਦੇ ਕਦਾਈਂ ਭੂਗੋਲ ਉੱਤੇ ਨਜ਼ਰ ਮਾਰ ਲੈਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੇ ਪੱਲੇ ਪੈ ਸਕੇ ਕਿ ਸਾਡਾ ਆਪਣਾ ਦੇਸ ਕਿੰਨੀ ਨਾਜ਼ੁਕ-ਹਾਲੀ ਵਿਚ ਹੈ ਤੇ ਏਸ ਦੀ ਆਪਣੀ ਜੀਵਨ ਡੋਰ ਕਿਵੇਂ ਜੰਗੀ ਮਾਰ ਹੇਠ ਆਏ ਦੇਸਾਂ ਨਾਲ ਬੰਨ੍ਹੀ ਹੋਈ ਹੈ।
ਬੰਦੀ ਵਪਾਰ
ਜਿਸ ਤਰ੍ਹਾਂ ਦੀ ਪੜ੍ਹਾਈ ਸਾਡੇ ਸਕੂਲਾਂ ਕਾਲਜਾਂ ਵਿਚ ਕਰਾਈ ਜਾਂਦੀ ਹੈ ਅਤੇ ਪੜ੍ਹਾਈਆਂ ਤੋਂ ਵਿਹਲੇ ਹੋ ਕੇ ਕੰਮਾਂ-ਕਾਰਾਂ ‘ਤੇ ਲੱਗੇ, ਆਪੋ-ਆਪਣੀਆਂ ਨਿੱਜੀ ਜਾਂ ਘਰੇਲੂ ਸਮੱਸਿਆਵਾਂ ਵਿਚ ਫਸੇ ਲੋਕ, ਜਿੰਨਾ ਥੋੜ੍ਹਾ ਸਮਾਂ ‘ਮਨੁੱਖ’ ਦੀ ਕਹਾਣੀ ਜਾਣਨ ਲਈ ਦੇਂਦੇ ਹਨ, ਉਹ ਬੰਦੀ ਵਪਾਰ ਬਾਰੇ ਕੁਝ ਵੀ ਨਹੀਂ ਜਾਣ ਸਕਦੇ। ਸਭ ਧਰਮਾਂ ਦੇ ਲੋਕ ਆਪੋ ਆਪਣੇ ਲੋਕਾਂ ਨੂੰ ਜ਼ਿਹਨ ਵਿਚ ਰੱਖਦਿਆਂ ਹੋਇਆਂ ਸਰਬੱਤ ਦੇ ਭਲੇ ਦੀ ‘ਬੁਲ੍ਹ ਸੇਵਾ’ ਦੀਆਂ ਅਰਦਾਸਾਂ ਕਰਦੇ ਰਹਿੰਦੇ ਹਨ। ਉਨ੍ਹਾਂ ਦੀ ਸੋਚ ਦਾ ਦਾਇਰਾ ਆਪਣੇ ਲੋਕਾਂ ਤੋਂ ਸ਼ੁਰੂ ਹੋ ਕੇ ਆਪਣੇ ਹੀ ਲੋਕਾਂ ਤਕ ਮੁੱਕ ਜਾਂਦਾ ਹੈ। ਬੰਦੀ ਵਪਾਰ ਬਾਰੇ ਕਦੇ ਕਦਾਈਂ ਅਖ਼ਬਾਰਾਂ ਵਿਚ ਖ਼ਬਰ ਆਉਂਦੀ ਹੈ ਕਿ ਫਲਾਂ ਥਾਂ ਤੋਂ ਐਨੇ ਬੰਦੀ ਕਾਮੇ ਰਿਹਾਅ ਕਰਵਾਏ ਗਏ, ਜਿਨ੍ਹਾਂ ਵਿਚ ਐਨੇ ਬੱਚੇ ਅਤੇ ਐਨੀਆਂ ਤੀਵੀਆਂ ਸ਼ਾਮਲ ਸਨ। ਸਾਡੇ ਕੰਨ ਅਤੇ ਦਿਮਾਗ਼ ਏਨੇ ਪੱਕੇ ਹਨ ਕਿ ਅਜਿਹੀਆਂ ਖ਼ਬਰਾਂ ਸਾਨੂੰ ਪੋਂਹਦੀਆਂ ਵੀ ਨਹੀਂ। ਕਦੇ ਦੂਜੀ ਵਾਰ ਉਨ੍ਹਾਂ ਬਾਰੇ ਸੋਚਦੇ ਵੀ ਨਹੀਂ।
ਫ਼ਰਜ਼ ਕਰੋ ਕਿ ਸਾਡੇ ਦਿਲ ਦਾ ਟੁਕੜਾ, ਇਕ ਬੱਚਾ ਜਾਂ ਬੱਚੀ, ਕੋਈ ਧਾੜਵੀ ਚੁੱਕ ਕੇ ਲੈ ਜਾਂਦਾ ਹੈ ਅਤੇ ਉਸ ਨੂੰ ਬੰਦੀ ਬਣਾ ਕੇ ਆਪਣੀ ਮਨਮਰਜ਼ੀ ਦਾ ਕੰਮ ਲੈਂਦਾ ਹੈ ਅਤੇ ਉਨ੍ਹਾਂ ਦੀ ਹੋਂਦ ਜਾਂ ਅਣਹੋਂਦ ਦੀ ਭਿਣਕ ਵੀ ਨਹੀਂ ਪੈਂਦੀ ਤਾਂ ਲੁੱਟੇ ਗਏ ਮਾਤਾ ਪਿਤਾ ਦੇ ਦਿਲ ‘ਤੇ ਕਿਵੇਂ ਛੁਰੀਆਂ ਚਲਦੀਆਂ ਹੋਣਗੀਆਂ ? ਖ਼ੈਬਰ ਦੇ ਰਸਤਿਓਂ ਆਉਂਦੇ ਧਾੜਵੀ ਜਦੋਂ ਸਾਡੇ ਬੰਦਿਆਂ ਅਤੇ ਔਰਤਾਂ ਨੂੰ ਬੰਨ੍ਹ ਕੇ ਲੈ ਜਾਂਦੇ ਸਨ ਤਾਂ ਪਿੱਛੇ ਰਹਿੰਦਿਆਂ ਦਾ ਲਹੂ ਕਿਵੇਂ ਉਬਾਲੇ ਖਾਂਦਾ ਸੀ ? ਅਖ਼ੀਰ ਉਨ੍ਹਾਂ ਦੀਆਂ ਹੀ ਔਲਾਦਾਂ ਨੇ ਖ਼ੈਬਰ ਨੂੰ ਸਦਾ ਲਈ ਢੱਕਣ ਲਗਾ ਦਿੱਤਾ। ਜੋ-ਜੋ ਪੰਜਾਬ ਦੀ ਧਰਤੀ ਦੇ ਉੱਤੇ ਵਾਪਰਿਆ, ਉਹ ਸਾਡੀਆਂ ਅਰਦਾਸਾਂ ਅਤੇ ਸਾਹਾਂ ਦੇ ਨਾਲ ਰਲ ਗਿਆ ਹੈ। ਅਸੀਂ ਬੁਨਿਆਦੀ ਤੌਰ ‘ਤੇ ਸਭ ਲੋਕਾਂ ਦੀ ਬਰਬਾਦੀ ਰੋਕਣ ਅਤੇ ਆਜ਼ਾਦੀ ਦੀ ਸੋਚ ਵਾਲੇ ਹੋ ਗਏ ਹਾਂ।
ਬੰਦੀ ਵਪਾਰ ਏਨੇ ਸਿਖ਼ਰ ਤਕ ਹੁੰਦਾ ਰਿਹਾ ਹੈ ਕਿ ਸਾਡੇ ਬਹੁਤਿਆਂ ਦੀ ਸੋਚ ਦੇ ਮਾਪਤੋਲ ਤੋਂ ਕਿਤੇ ਉੱਪਰ ਹੈ। ਬੰਦੀ ਵਪਾਰ ਦੇ ਜਨਮਦਾਤਾ ਉਹ ਦੇਸ ਹਨ, ਜਿਹੜੇ ਸੈਂਕੜੇ ਸਾਲਾਂ ਤੋਂ ਦੂਰ ਦੁਰਾਡੇ ਦੇਸਾਂ ਉੱਤੇ ਕਬਜ਼ੇ ਕਰਦੇ ਆ ਰਹੇ ਸਨ। ਦਰਿੰਦਗੀ ਕਰਦੇ ਸਨ ਅਤੇ ਕਰਦੇ ਹੀ ਜਾ ਰਹੇ ਹਨ। ਕਹਿਣ/ਪਰਚਾਰਨ ਨੂੰ ਉਹ ਸਭਿਅ ਦੇਸ, ਹਨੇਰੇ ਪੱਛੜੇ ਦੇਸਾਂ ਨੂੰ ਰੌਸ਼ਨੀ ਬਖ਼ਸ਼ਣ ਲਈ ਆਪਣੇ ਧਨ ਅਤੇ ਆਪਣੇ ਜਾਏ ਫ਼ੌਜੀ ਬੱਚਿਆਂ ਦੀ ਕੁਰਬਾਨੀ ਦੇ ਰਹੇ ਹਨ।
ਕ੍ਰਿਸਟੋਫ਼ਰ ਕੋਲੰਬਸ ਨੇ ਅਗਸਤ 1492 ਵਿਚ ਅੱਜ ਦੇ ਹਿਸਾਬ ਚਾਲੀ ਲੱਖ ਰੁਪਿਆ ਕਰਜ਼ ਚੁੱਕ ਕੇ ਅਮਰੀਕਾ ਵੱਲ ਆਪਣਾ ਜਹਾਜ਼ ਠੇਲ੍ਹ ਦਿੱਤਾ। ਉਸਦੇ ਨਾਲ ਪੰਜ ਅੰਦਰਖਾਤੇ ਯਹੂਦੀ ਪਰ ਉਪਰੋਂ ਈਸਾਈ ਲੋਕ ਸਨ । ਜਿਨ੍ਹਾਂ ਵਿਚ ਇਕ ਹਿਕਮਤੀ ਭਾਵ ‘ਡਾਕਟਰ’ ਸੀ, ਜਿਸ ਦਾ ਨਾਂ ਸੀ ਬੇਮਾਲ। ਅਮਰੀਕਾ ਤੋਂ ਵਾਪਸੀ ਸਫ਼ਰ ਵੇਲੇ ਬੇਮਾਲ ਦੇ ਆਖੇ ਲੱਗ ਕੇ ਕੋਲੰਬਸ ਨੇ 500 ਦੇਸੀ ਅਮਰੀਕਨ ਸਪੇਨ ਲਿਜਾ ਕੇ ਵੇਚਣ ਦੀ ਗਰਜ਼ ਨਾਲ ਜਹਾਜ਼ੇ ਚਾੜ੍ਹ ਲਏ। ਨਕਦੀ ਯਹੂਦੀਆਂ ਦੀ ਹੋ ਗਈ ਅਤੇ ਦਗ਼ੇ ਦੇ ਫਲਸਰੂਪ ਕੋਲੰਬਸ ਨੂੰ ਜੇਲ੍ਹ ਜਾਣਾ ਪਿਆ। ਇੰਜ ਬੰਦੀ ਵਪਾਰ ਦੀ ਸ਼ੁਰੂਆਤ ਹੋਈ, ਅਮਰੀਕਾ ਤੋਂ।
ਹੇਮੈਨ ਲੀਵਾਈ ਨਾਂ ਦੇ ਯਹੂਦੀ ਨੇ ‘ਨਵੀਂ ਦੁਨੀਆ’ ਭਾਵ ਅਮਰੀਕਨ ਦੇਸੀਆਂ (American Indians) ਨਾਲ ਵਪਾਰ ਦੀ ਠਾਣੀ। ਉਸਨੇ ਸਸਤੇ ਸ਼ੀਸ਼ੇ ਦੇ ਮਣਕੇ ਮਾਲਾ, ਕੰਨਾਂ ਦੀਆਂ ਵਾਲੀਆਂ ਅਤੇ ਹੋਰ ਨਿੱਕਸੁੱਕ ਲੈ ਕੇ ਜਾਣਾ ਅਤੇ ਵੱਟੇ ਵਿਚ ਫ਼ਰਦਾਰ ਕੂਲੇ ਚਮੜੇ ਲੈ ਆਉਣੇ। ਇਸ ਪਿੱਛੋਂ ਰਮ ਅਤੇ ਵਿਸਕੀ ਵੇਚਣੀ ਸ਼ੁਰੂ ਕੀਤੀ ਅਤੇ ਆਖ਼ਿਰ ਨਵੀਂ ਦੁਨੀਆ ਦੀ ਧਰਤੀ ਉੱਤੇ ਨਿਊਪੋਰਟ ਵਿਚ ਸ਼ਰਾਬ ਦੇ 22 ਕਾਰਖਾਨੇ ਲਗਾ ਦਿੱਤੇ । ਇਹ ਸਭ ਯਹੂਦੀਆਂ ਦੀ ਮਲਕੀਅਤ ਸਨ। ਨਿਊਪੋਰਟ ਇਕ ਤਰ੍ਹਾਂ ਵਪਾਰ ਦਾ ਕੇਂਦਰ ਬਣ ਗਿਆ ਅਤੇ ਇੰਜ ਬਣਿਆ ਕਾਲੇ ਲੋਕਾਂ ਦੇ ਬੰਦੀ ਵਪਾਰ ਦਾ ਮੁੱਖ ਅੱਡਾ। ਸਮੁੰਦਰੋਂ ਪਾਰ ਬੰਦੀ ਕਾਲੇ ਲੋਕਾਂ ਦਾ ‘ਮਾਲ’ ਏਥੇ ਆ ਕੇ ਵਿਕਦਾ ਅਤੇ ਬੇਅੰਤ ਕਮਾਈਆਂ ਕੀਤੀਆਂ ਜਾਂਦੀਆਂ। ਇਕ ਸਮਕਾਲੀ ਰਿਪੋਰਟ ਅਨੁਸਾਰ ਕੇਵਲ ਇਕ ਸਾਲ ਦੇ 128 ਸਮੁੰਦਰੀ ਜਹਾਜ਼ਾਂ ਦੇ ਵਿਚੋਂ 120 ਜਹਾਜ਼ਾਂ ਦੇ ਕਾਲੇ ਇਨਸਾਨੀ ਮਾਲ ਯਹੂਦੀਆਂ ਦੀ ਮਲਕੀਅਤ ਸਨ। ਬੰਦੀ ਵਪਾਰ ਏਨਾ ਵਧਿਆ ਕਿ ਉਨ੍ਹਾਂ ਨੇ ਬੋਸਟਨ, ਚਾਰਲੈਸਟਨ ਅਤੇ ਬਾਲਟੀਮੋਰ ਵਿਚ ਵਪਾਰ ਅੱਡੇ ਖੋਲ੍ਹ ਲਏ। ਯਹੂਦੀ ਏਨੇ ਸ਼ਕਤੀਸ਼ਾਲੀ ਹੋ ਗਏ ਕਿ ਪ੍ਰਧਾਨ ਜਾਰਜ ਵਾਸ਼ਿੰਗਟਨ ਵੀ ਉਨ੍ਹਾਂ ਨੂੰ ਮਿਲਣ ਚਲਾ ਗਿਆ। ਓਦੋਂ ਤਕ ਯਹੂਦੀ ਅਮਰੀਕਾ ਦੇ ਸ਼ਹਿਰੀ ਨਹੀਂ ਸਨ ਬਣੇ। ਅਮਰੀਕਨ ਇਨਕਲਾਬ ਪਿੱਛੋਂ ਯਹੂਦੀਆਂ ਨੂੰ ਬਰਾਬਰ ਸ਼ਹਿਰੀ ਹੱਕ ਮਿਲ ਗਏ, ਪਰ ਆਜ਼ਾਦੀ ਦੇ ਐਲਾਨ ਨੇ ਬਾਹਰੋ ਲਿਆਂਦੇ ਕਾਲੇ ਲੋਕਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਬੰਦੀ ਵਪਾਰ ਜਾਰੀ ਰਿਹਾ।
ਵਕਤ ਦੇ ਨਾਲ ਕਹਾਣੀਆਂ ਧੁੰਦਲੀਆਂ ਹੋ ਜਾਂਦੀਆਂ ਹਨ ਪਰ ਓਸ ਸਮੇਂ ਦੀਆਂ ਬੇਅੰਤ ਜੋਸ਼ ਅਤੇ ਖ਼ੁਸ਼ੀਆਂ ਭਰੀਆਂ ਯਹੂਦੀ ਲਿਖਤਾਂ ਦੇ ਵਿਚੋਂ ਜੇ ਕੇਵਲ ਇਕ ਹੀ ਵੰਲਗੀ ਲੈ ਲਈਏ ਤਾਂ ਤਸਵੀਰ ਸਾਫ਼ ਦਿਖਾਈ ਦਿੰਦੀ ਹੈ।
ਆਰੋਨ ਲੋਪੇਜ਼ ਦਾ ਜਹਾਜ਼ ‘ਅਬੀਗੇਲ’ ਜਿਸ ਵਿਚ ਕੇਵਲ ਛੇ ਚਾਲਕ ਅਤੇ ਦੋ ਕਰਿੰਦੇ ਸਨ,ਮਈ 1752 ਨੂੰ ਰਵਾਨਾ ਹੋਇਆ। ਇਸ ਅੰਦਰ 9000 ਗੈਲਨ ਰੰਮ, ਬੇਅੰਤ ਹੱਥਾਂ ਅਤੇ ਪੈਰਾਂ ਦੀਆਂ ਜ਼ੰਜੀਰਾਂ, ਕੁਝ ਪਿਸਤੌਲ ਅਤੇ ਤਲਵਾਰਾਂ ਅਤੇ ਬੇਅੰਤ ਨਖਿੱਧ ਟੀਨ ਦੇ ਗਹਿਣੇ ਸਨ। ਜਹਾਜ਼ ਕਪਤਾਨ ਸੀ ਫ੍ਰੀਡਮੈਨ, ਇਕ ਯਹੂਦੀ। ਡੇਢ ਮਹੀਨੇ ਪਿੱਛੋਂ ਇਹ ਜਹਾਜ਼ ਅਫ਼ਰੀਕਾ ਦੇ ਕੰਢੇ ਜਾ ਲੱਗਿਆ। ਉਥੇ ਵੀ ਇਕ ਯਹੂਦੀ ਏਜੰਸੀ ਸੀ ਜਿਸ ਦੀਆਂ ਤੰਦਾਂ ਅਫ਼ਰੀਕਾ ਦੇ ਸੰਘਣੇ ਜੰਗਲਾਂ ਅਤੇ ਪਿੰਡਾਂ ਅੰਦਰ ਖਿਲਰੀਆਂ ਹੋਈਆਂ ਸਨ । ਕਾਲਿਆਂ ਦੇ ਨੇਤਾਵਾਂ ਨੂੰ ਓਸੇ ਤਰ੍ਹਾਂ ਹੀ ਜ਼ਰ-ਖਰੀਦਿਆ ਹੋਇਆ ਸੀ ਜਿਵੇਂ ਅਮਰੀਕਨ ਦੇਸੀਆਂ ਨੂੰ ।
ਨੀਗਰੋ ਲੋਕ ਆਪਣੇ ਹੀ ਵਿਕੇ ਹੋਏ ਨੇਤਾਵਾਂ ਦੇ ਇਸ਼ਾਰੇ ਉੱਤੇ ਇਕੱਠੇ ਕੀਤੇ ਹੋਏ ਸਨ । ਉਨ੍ਹਾਂ ਸਭ ਨੂੰ ਰੰਮ ਪੇਸ਼ ਕੀਤੀ ਗਈ ਜਿਹੜੀ ਝੱਟ ਹੀ ਚੜ੍ਹ ਗਈ। ਸਭ ਤੋਂ ਪਹਿਲਾਂ ਰੰਮ ਦੇ ਇਵਜ਼ ਵਿਚ ਸੋਨਾ ਅਤੇ ਹਾਥੀ ਦੰਦ ਸੰਭਾਲ ਲਏ ਗਏ। ਇਸ ਪਿੱਛੋਂ ਉਨ੍ਹਾਂ ਦੀਆਂ ਔਰਤਾਂ ਅਤੇ ਬੱਚੇ ਹਥਿਆ ਲਏ ਗਏ। ਉਨ੍ਹਾਂ ਦੀ ਅਦਾਇਗੀ ਵੀ ਰੰਮ ਨਾਲ ਕੀਤੀ ਗਈ। ਕਾਲੇ ਦਲਾਲ ਨੇਤਾਵਾਂ ਨੂੰ ਹਥਿਆਰ ਗੋਲੀ ਸਿੱਕਾ ਅਤੇ ਰੰਮ ਦੇ ਤੋਹਫ਼ੇ ਮਿਲੇ ਤਾਂ ਜੋ ਆਪਣੇ ਨੀਗਰੋ ਲੋਕਾਂ ਨੂੰ ਘੇਰ ਕੇ ਲਿਆਉਣ ਦਾ ਨੇਕ ਕੰਮ ਜਾਰੀ ਰੱਖ ਸਕਣ।
ਕੁੱਲ ਵਪਾਰ ਅਫ਼ਰੀਕਾ ਦੀ ਧਰਤੀ ਦੇ ਧੁਰ ਅੰਦਰ ਹੁੰਦਾ ਸੀ। ਫੜੇ ਹੋਏ ਕਾਲੇ ਦੋ- ਦੋ ਦੀਆਂ ਕਤਾਰਾਂ ਵਿਚ ਬੰਨ੍ਹ ਕੇ ਤੋਰੇ ਜਾਂਦੇ ਸਨ। ਜੰਗਲਾਂ ਵਿਚੋਂ ਲੰਘ ਕੇ ਸਮੁੰਦਰ ਕੰਢੇ ਪਹੁੰਚਣ ਲਈ ਕਈ-ਕਈ ਹਫ਼ਤੇ ਲੱਗ ਜਾਂਦੇ ਸਨ। ਕੈਦੀਆਂ ਦੀਆਂ ਪਾਲਾਂ ਤੁਰਦੀਆਂ ਰੱਖਣ ਲਈ ਮੋਟੀਆਂ ਚਾਬਕਾਂ ਦੀ ਵਰਤੋਂ ਕੀਤੀ ਜਾਂਦੀ ਸੀ । ਜਿਹੜੇ ਡਿੱਗ ਜਾਂਦੇ ਸਨ, ਉਨ੍ਹਾਂ ਨੂੰ ਕਿਸੇ ਨੇ ਚੁੱਕਣਾ ਸੀ ? ਜੰਗਲੀ ਜਾਨਵਰ ਝੱਟ ਚਟਮ ਕਰ ਜਾਂਦੇ ਸਨ। ਇਨਸਾਨੀ ਪਿੰਜਰ ਸਫ਼ਰ ਦੇ ਰਸਤੇ ਉੱਤੇ ਥਾਂ-ਥਾਂ ਮਿਲਦੇ ਸਨ।
ਜੰਗਲ ਦੇ ਕਠਿਨ ਸਫ਼ਰ ਤੋਂ ਪਿੱਛੋਂ ਹਾਲਾਂ ਤਿੰਨ ਮਹੀਨੇ ਦਾ ਵਾਪਸੀ ਸਮੁੰਦਰੀ ਸਫ਼ਰ ਬਾਕੀ ਰਹਿੰਦਾ ਸੀ। ਸਮੁੰਦਰ ਕੰਢੇ ਪਹੁੰਚਦਿਆਂ ਹੀ ਉਨ੍ਹਾਂ ਨੂੰ ਹੱਥਕੜੀਆਂ ਅਤੇ ਬੇੜੀਆਂ ਨਾਲ ਬੰਨ੍ਹ ਦਿੱਤਾ ਜਾਂਦਾ ਸੀ ਅਤੇ ਨਵੇਂ ਆਉਣ ਵਾਲੇ ਜਹਾਜ਼ ਦੀ ਉਡੀਕ ਕੀਤੀ ਜਾਂਦੀ ਸੀ। ਜਹਾਜ਼ ਕਪਤਾਨ ਇਕ-ਇਕ ਬੰਦੀ ਦੇ ਇਕ-ਇਕ ਅੰਗ ਦਾ ਆਪ ਮੁਆਇਨਾ ਕਰਦਾ ਸੀ । ਦੰਦ ਤਕ ਵੇਖਦਾ ਸੀ । ਕੋਈ ਵੀ ਨੁਕਸ ਮਿਲਣ ਉੱਤੇ ਬੰਦੀ ਦਾ ਮੁੱਲ ਘਟ ਜਾਂਦਾ ਸੀ। ਇਕ ਨੀਗਰੋ 100 ਗੈਲਨ ਰੰਮ, 100 ਪੌਂਡ ਬਾਰੂਦ ਜਾਂ 20 ਡਾਲਰ ਬਦਲੇ ਖਰੀਦਿਆ ਜਾਂਦਾ ਸੀ । ਔਰਤਾਂ ਗਰਭਵਤੀ ਹੋਣ ਜਾਂ ਨਾ, ਉਨ੍ਹਾਂ ਦਾ ਮੁੱਲ ਵੀ ਬਰਾਬਰ ਪੈਂਦਾ ਸੀ । ਪੰਝੀ ਸਾਲ ਤੋਂ ਉਪਰ ਉਮਰ ਵਾਲਿਆਂ ਦਾ ਮੁੱਲ 25 ਪ੍ਰਤੀਸ਼ਤ ਘੱਟ ਜਾਂਦਾ ਸੀ । ਇਹ 20-40 ਡਾਲਰਾਂ ਵਿਚ ਖਰੀਦੇ ਹੋਏ ਹਬਸ਼ੀ/ਕਾਲੇ ਅਮਰੀਕਾ ਵਿਚ ਪਹੁੰਚ ਕੇ ਸੌ ਗੁਣਾ ਮਹਿੰਗੇ ਹੋ ਕੇ ਵਿਕਦੇ ਸਨ।
ਜ਼ੁਲਮ ਦੀ ਕਹਾਣੀ ਏਥੇ ਬੱਸ ਨਹੀਂ ਹੋਈ, ਸ਼ੁਰੂ ਹੋਈ ਹੈ। ਵਿਚੇ ਹੀ ਨਾ ਛੱਡ ਜਾਣਾ। ਕਈ ਸਦੀਆਂ ਸਾਡੇ ਲੋਕਾਂ ਨਾਲ ਵੀ ਹੁੰਦੀ ਰਹੀ ਹੈ, ਉਸ ਨਾਲ ਟਾਕਰਾ ਕਰਕੇ ਵੇਖਣਾ।
ਖਰੀਦੇ ਜਾਣ ਪਿੱਛੋਂ ਕਪਤਾਨ ਫ੍ਰੀਡਮੈਨ ਦੇ ਜ਼ਿੰਮੇ ਬਥੇਰੇ ਕੰਮ ਹੁੰਦੇ ਸਨ। ਸਭ ਤੋਂ ਪਹਿਲਾਂ ਬੰਦੀਆਂ ਦੇ ਸਿਰ ਮੁੰਨੇ ਜਾਂਦੇ ਸਨ । ਉਸ ਪਿੱਛੋਂ ਉਨ੍ਹਾਂ ਨੂੰ ਬੰਨ੍ਹ ਕੇ ਪਿੱਠ ਦੇ ਦੋਵੇਂ ਪਾਸੇ ਜਾਂ ਪੱਟਾਂ ਉੱਤੇ ਗਰਮ ਲੋਹੇ ਦੇ ਨਾਲ ਪਛਾਣ ਨੰਬਰ ਠੱਪੇ ਜਾਂਦੇ ਸਨ ਅਤੇ ਏਸ ਤਰ੍ਹਾਂ ਉਹ ਯਹੂਦੀ ਖ਼ਰੀਦ ਦੀ ਪੱਕੀ ਨਿਸ਼ਾਨੀ ਬਣ ਜਾਂਦੇ ਸਨ। ਖ਼ਰੀਦੇ ਟੱਬਰਾਂ ਵਿਚੋਂ ਔਰਤਾਂ ਅਤੇ ਮਰਦ ਅੱਡ ਕੀਤੇ ਜਾਂਦੇ ਸਨ । ਇਸ ਅਲਵਿਦਾਈ ਵੇਲੇ ਉਨ੍ਹਾਂ ਅੰਦਰ ਕਿੰਨੀਆਂ ਆਰੀਆਂ ਚੱਲਦੀਆਂ ਹੋਣਗੀਆਂ, ਕਿੰਨੀਆਂ ਚੀਕਾਂ ਵੱਜਦੀਆਂ ਹੋਣਗੀਆਂ ਤੇ ਅੱਥਰੂਆਂ ਦੇ ਹੜ੍ਹ ਆਉਂਦੇ ਹੋਣਗੇ। ਆਪੇ ਹੀ ਸੋਚ ਲਵੋ ਅਤੇ ਇਹ ਦਿਹਾੜਾ ਅਫ਼ਰੀਕਾ ਦੀ ਧਰਤੀ ਉੱਤੇ ਆਖ਼ਰੀ ਦਿਨ ਸਾਰਿਆਂ ਦੀਆਂ ਬੰਦੀਆਂ ਲਈ ‘ਜਸ਼ਨ ਦਾ ਦਿਨ’ ਕਰਕੇ ਮਨਾਇਆ ਜਾਂਦਾ ਸੀ ।
ਧਰਤੀ ਤੋਂ ਜਹਾਜ਼ ਵਿਚ ਬੰਦੀ ਪੁਚਾਉਣ ਲਈ ਚਾਰ ਜਾਂ ਛੇ ਦੀ ਗਿਣਤੀ ਵਿਚ ਛੋਟੀਆਂ ਬੇੜੀਆਂ ਵਿਚ ਲਿਜਾਇਆ ਜਾਂਦਾ ਸੀ । ਜਿਹੜਾ ਕੋਈ ਧਰਤੀ ਉੱਤੇ ਭੱਜਣ ਦਾ ਯਤਨ ਕਰਦਾ, ਉਸ ਨੂੰ ਕੁੱਤਿਆਂ ਕੋਲੋਂ ਪੜਵਾਇਆ ਜਾਂਦਾ ਅਤੇ ਜਿਹੜਾ ਬੇੜੀ ਤੋਂ ਛਾਲ ਮਾਰ ਕੇ ਆਜ਼ਾਦ ਹੋਣਾ ਚਾਹੁੰਦਾ, ਉਸ ਦੀਆਂ ਦੋਵੇਂ ਲੱਤਾਂ ਸਾਰਿਆਂ ਦੇ ਸਾਹਮਣੇ ਵੱਢ ਕੇ ਸੁੱਟ ਦਿੱਤੀਆਂ ਜਾਂਦੀਆਂ। ਇਸ ਤਰ੍ਹਾਂ ‘ਸਭ ਅੱਛਾ’ ਹੋ ਜਾਂਦਾ ਸੀ।
ਜਹਾਜ਼ ਦੇ ਪੇਟ ਅੰਦਰ ਬੰਦੀਆਂ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਜਾਂਦਾ । ਬੰਦੇ ਇਕ ਪਾਸੇ, ਔਰਤਾਂ ਦੂਜੇ ਪਾਸੇ, ਜਿਨ੍ਹਾਂ ਵਿਚੋਂ ਸੋਹਣੀਆਂ ਮੁਟਿਆਰਾਂ ਕਪਤਾਨ ਆਪਣੇ ਕੈਬਿਨ ਨੇੜੇ ਰੱਖਦਾ ਸੀ। ਬੱਚਿਆਂ ਨੂੰ ਜਹਾਜ਼ ਦੇ ਡੈੱਕ ਉੱਤੇ ਰੱਖਿਆ ਜਾਂਦਾ ਅਤੇ ਉਨ੍ਹਾਂ ਨੂੰ ਢੱਕਣ ਲਈ ਕੱਪੜੇ ਦਿੱਤੇ ਜਾਂਦੇ। ਬੰਦੀ ਰੱਖਣ ਦੀ ਥਾਂ ਸਿਰਫ਼ ਇਕ ਮੀਟਰ ਉੱਚੀ ਹੁੰਦੀ ਸੀ। ਨੰਗੇ ਬੰਦੀਆਂ ਨੂੰ ਲਿਟਾ ਕੇ ਨਾਲ-ਨਾਲ ਪੈਕ ਕਰਕੇ ਲਿਆਇਆ ਜਾਂਦਾ ਸੀ। ਉਹ ਜ਼ੰਜੀਰਾਂ ਨਾਲ ਬੰਨ੍ਹੇ ਹੋਏ ਹੁੰਦੇ ਸਨ। ਤਿੰਨ ਮਹੀਨੇ ਉਨ੍ਹਾਂ ਨੇ ਇਨ- ਬਿਨ ਏਸੇ ਥਾਂ ਉੱਤੇ ਰਹਿਣਾ ਚਾਹੁੰਦਾ ਸੀ। ਆਪਣੇ ਮਲ-ਮੂਤਰ ਦੇ ਅੰਦਰ ਕੁਲ ਸਮਾਂ ਪਏ ਰਹਿੰਦੇ ਸਨ। ਏਹੀ ਹਾਲ ਔਰਤਾਂ ਵਾਲੇ ਭਾਗ ਵਿਚ ਹੁੰਦਾ ਸੀ। ਗਰਭਵਤੀ ਔਰਤਾਂ ਉਸੇ ਹੀ ਕੈਦੀ ਹਾਲਤ ਵਿਚ ਬੱਚੇ ਜੰਮਦੀਆਂ ਸਨ। ਜਵਾਨ ਕੁੜੀਆਂ ਨਾਲ ਬੇਰੋਕ- ਟੋਕ ਬਲਾਤਕਾਰ ਹੁੰਦਾ ਸੀ । ਇਨ੍ਹਾਂ ਗਰਭਾਂ ਤੋਂ ਅਮਰੀਕਨ ਧਰਤੀ ਉੱਤੇ ਅੱਧ-ਚਿੱਟੇ (ਮੁਲੈਟੋ) ਬੱਚਿਆਂ ਨੇ ਜਨਮ ਲੈਣਾ ਸ਼ੁਰੂ ਕੀਤਾ।
ਵਰਜੀਨੀਆ ਜਾਂ ਕਿਸੇ ਹੋਰ ਦੱਖਣੀ ਬੰਦਰਗਾਹ ਪਹੁੰਚਦਿਆਂ ਹੀ ਬੰਦੀ ਨੀਲਾਮ ਕੀਤੇ ਜਾਂਦੇ ਸਨ । ਉੱਚੀ ਬੋਲੀ ਦੇਣ ਵਾਲਾ ਆਪਣਾ ਮਾਲ ਲੈ ਜਾਂਦਾ ਸੀ । ਜਿਹੜਾ ‘ਮਾਲ’ ਸਮੁੰਦਰੀ ਸਫ਼ਰ ਅੰਦਰ ਬਿਮਾਰ ਅਥਵਾ ਖ਼ਰਾਬ ਹੋ ਜਾਂਦਾ ਸੀ, ਉਸ ਨੂੰ ਕੋਈ ਨਹੀਂ ਸੀ ਖਰੀਦਦਾ। ਉਸ ਨੂੰ ਯਹੂਦੀ ਡਾਕਟਰ ਕੌਡੀਆਂ ਦੇ ਭਾਅ ਲੈ ਕੇ ਇਲਾਜ ਕਰਨ ਉਪਰੰਤ ਵੱਡੇ ਮੁਨਾਫ਼ੇ ਉੱਤੇ ਵੇਚ ਦੇਂਦੇ ਸਨ। ਬੰਦੀਆਂ ਦੀ ਖ਼ਰੀਦ ਕੇਵਲ ਕਾਬਜ਼ ਗੋਰੇ ਅਮਰੀਕਨ ਕਰਦੇ ਸਨ।
ਸਿਰਫ਼ ਨਿਊਪੋਰਟ ਸ਼ਹਿਰ ਅੰਦਰ ਸਾਲ 1756 ਵਿਚ 4697 ਬੰਦੀ ਅਫ਼ਰੀਕਨ ਵੇਚੇ ਗਏ। ਵਪਾਰ ਤਾਂ ਅਨੇਕਾਂ ਸ਼ਹਿਰਾਂ ਅੰਦਰ ਚਲਦਾ ਸੀ।
ਕਪਤਾਨ ਫ੍ਰੀਡਮੈਨ ਦੇ ਛੋਟੇ ਜਹਾਜ਼ ਉੱਤੇ ਕੇਵਲ 56 ਬੰਦੀ ਠੋਸੇ ਜਾ ਸਕਦੇ ਸਨ। ਓਸਦੇ ਇਕ ਚੱਕਰ ਨੇ 6621 ਡਾਲਰ ਦੀ ਕਮਾਈ ਕੀਤੀ ਜੋ ਮਾਲਕ ਆਰੋਨ ਲੋਪੇਜ਼ ਦੇ ਹਵਾਲੇ ਕੀਤੀ ਗਈ।
ਏਸ 113 ਸਾਲਾ ਬੰਦੀ ਵਪਾਰ ਯੁੱਗ ਵਿਚ ਕਰੋੜਾਂ ਹੀ ਬੇਬਸ ਹੋਏ ਅਫ਼ਰੀਕੀ ਗੱਭਰੂਆਂ ਵਿਚੋਂ ਬੇਅੰਤਾਂ ਨੇ ਜ਼ੋਰ ਜ਼ਬਰਦਸਤੀ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਹੋਵੇਗੀ। ਬਿੱਲੀ ਵੀ ਕੰਧ ਨਾਲ ਲੱਗ ਜਾਵੇ ਤਾਂ ਪੂਰੇ ਜ਼ੋਰ ਨਾਲ ਹਮਲਾ ਕਰ ਸਕਦੀ ਹੈ। ਇਹ ਤਾਂ ਇਨਸਾਨ ਸਨ, ਜਵਾਨ ਸਨ। ‘ਕੱਲੇ-ਦੁਕੱਲੇ ਜਾਂ ਬਹੁਤਿਆਂ ਦੀਆਂ ਬੰਦੀ ਹਾਲਾਤ ਤੋਂ ਮੁਕਤੀ ਹਾਸਲ ਕਰਨ ਲਈ ਹੱਥੋ-ਹੱਥ ਜੰਗਾਂ ਕਿਸੇ ਨੇ ਅੰਕਿਤ ਨਹੀਂ ਕੀਤੀਆਂ। ਹਾਂ, ਉਨ੍ਹਾਂ ਦੋ ਜਹਾਜ਼ਾਂ ਦਾ ਵੇਰਵਾ ਜ਼ਰੂਰ ਮਿਲਦਾ ਹੈ, ਜਿਨ੍ਹਾਂ ਨੂੰ ਉਹ ਕਾਬੂ ਕਰਕੇ ਕੁੱਲ ਕਾਲੇ ਬੰਦਿਆਂ ਨੂੰ ਆਜ਼ਾਦ ਕਰਨ ਵਿਚ ਕਾਮਯਾਬ ਹੋਏ। ਏਸੇ ਵਿਦਰੋਹ ਤੋਂ ਡਰਦੇ ਯਹੂਦੀ ਮਾਲਕ ਆਮ ਤੌਰ ਉੱਤੇ ਗ਼ੈਰ-ਯਹੂਦੀ ਜਹਾਜ਼ ਕਪਤਾਨ ਅਤੇ ਹੋਰ ਅਮਲਾ ਜੋੜਦੇ ਸਨ।
1661 ਤੋਂ ਬਸਤੀਆਂ ਅੰਦਰ ਬੰਦੀ ਵਪਾਰ ਦੀ ਮਨਾਹੀ ਸੀ। ਯਹੂਦੀਆਂ ਨੇ ਇਕ- ਇਕ ਕਰਕੇ ਸਾਰੀਆਂ ਮਨਾਹੀਆਂ ਛਿੱਕੇ ਉੱਤੇ ਟੰਗ ਦਿੱਤੀਆਂ। ਚਿੱਟੇ ਮਾਲਕਾਂ ਨੇ ਅਮਰੀਕਾ ਦੇ ਦੇਸੀਆਂ ਦਾ ਕਤਲੇਆਮ ਕਰਕੇ ਸਫ਼ਾਇਆ ਕਰ ਦਿੱਤਾ ਹੋਇਆ ਸੀ। ਹੁਣ ਲੋੜ ਸੀ ਕਾਮਿਆਂ ਦੀ ਜੋ ਖੇਤੀ ਕਰਦੇ ਅਤੇ ਇਮਾਰਤਾਂ ਬਣਾਉਂਦੇ ਆਦਿ। ਦੱਖਣੀ ਇਲਾਕਿਆਂ ਦੀਆਂ ਉਪਜਾਊ ਜ਼ਮੀਨਾਂ ਚੌਲ, ਕਪਾਹ, ਤਮਾਕੂ ਅਤੇ ਗੰਨੇ ਲਈ ਗੁਣਕਾਰੀ ਸਨ। ਪਹਿਲਾਂ ਯੂਰਪ ਤੋਂ ਅਤਿ ਗ਼ਰੀਬ ਲੋਕ ਲਿਆਂਦੇ ਗਏ। ਉਸ ਪਿੱਛੋਂ ਇੰਗਲੈਂਡ ਅਤੇ ਹਾਲੈਂਡ ਦੀਆਂ ਜੇਲ੍ਹਾਂ ਖੋਲ੍ਹ ਦਿੱਤੀਆਂ ਗਈਆਂ ਤਾਂ ਜੋ ਕਾਮੇ ਅਮਰੀਕਾ ਵਿਚ ਕੰਮ ਆ ਸਕਣ। ਪਰ ਇਨ੍ਹਾਂ ਕੈਦੀਆਂ ਉੱਤੇ ਖ਼ਰਚ ਜ਼ਿਆਦਾ ਆਉਂਦਾ ਸੀ, ਸੋ ਛੱਡਣਾ ਪਿਆ।
ਯਹੂਦੀ ਭਰਾਵਾਂ ਨੂੰ ਨਵੇਂ ਬੰਦੀ ਵਪਾਰ ਨੂੰ ਚਲਾਉਂਦਿਆਂ ਅਤੇ ਵਧਾਉਂਦਿਆਂ ਬਹੁਤੀ ਦੇਰ ਨਹੀਂ ਲੱਗੀ । ਬੇਅੰਤ ਕੰਪਨੀਆਂ ਏਸ ਕੰਮ ਉੱਤੇ ਜੁਟ ਗਈਆਂ। ਜ਼ਰਾ ਦਿਮਾਗ਼ ਨੂੰ ਹਲੂਣਾ ਦੇ ਕੇ ਅੱਗੋਂ ਧਿਆਨ ਨਾਲ ਪੜ੍ਹਨਾ। 1661 ਤੋਂ 1774 (ਇਕ ਸੌ ਤੇਰਾਂ ਸਾਲ) ਵਿਚਕਾਰ ਗਿਆਰਾਂ ਕਰੋੜ ਅਫ਼ਰੀਕਨ ਕਾਲੇ ਲੋਕ ਨੱਪ ਕੇ ਨਵੀਆਂ ਯੂਰਪੀ ਬਸਤੀਆਂ ਨੂੰ ਭੇਜੇ ਗਏ। ਇਕ ਵਾਰ ਫੇਰ ਹੁਸ਼ਿਆਰ ਹੋਣਾ ਤੇ ਪੜ੍ਹਨਾ—ਗਿਆਰਾਂ ਕਰੋੜ ਵਿਚੋਂ ਕੇਵਲ ਇਕ ਕਰੋੜ ਤੇ ਦਸ ਲੱਖ ਬੰਦੀ ਜਿਊਂਦੇ ਪਹੁੰਚਾਏ ਗਏ। ਬਾਕੀ ਦੇ ਨੌਂ ਕਰੋੜ ਨੱਬੇ ਲੱਖ ਬੰਦੀ ਰਾਹ ਵਿਚ ਦਮ ਤੋੜ ਗਏ। ਯਾਦ ਰਹੇ ਅੰਮ੍ਰਿਤਸਰ ਦੀ ਆਬਾਦੀ 12-13 ਲੱਖ ਹੈ। ਗਿਣ ਲਵੋ ਕਿੰਨੇ ਅੰਮ੍ਰਿਤਸਰ ਸਮਾ ਜਾਂਦੇ ਹਨ, ਜਦੋਂ ਗਿਣਤੀ ਕਰੀਏ।
ਅਸਾਂ ਹਾਲੇ ਕਪਤਾਨ ਫ੍ਰੀਡਮੈਨ ਦੇ ਛੋਟੇ ਜਹਾਜ਼ ਦੀ ਹੀ ਗੱਲ ਕੀਤੀ ਹੈ। ਜਦੋਂ ਬੰਦੀ ਵਪਾਰ ਜੋਬਨ ਉੱਤੇ ਸੀ ਤਾਂ ਇਕ ਵਾਰ ਫਿਰ 300 ਬੰਦੀ ਲਿਆਉਣ ਵਾਲੇ ਜਹਾਜ਼ ਵਰਤੇ ਜਾਂਦੇ ਸਨ । ਅੱਜ ਇਕ ਦਰਮਿਆਨਾ ਬੋਇੰਗ ਜਹਾਜ਼ 300 ਮੁਸਾਫ਼ਰ ਢੋਅ ਲੈਂਦਾ चै।
ਡੇਲ ਕਾਰਨੀਗ ਸੰਸਥਾ (ਅਮਰੀਕਾ) ਨੇ ਬੰਦੀ ਵਪਾਰ ਉੱਤੇ ਬੇਅੰਤ ਖੋਜ ਕੀਤੀ ਹੈ ਅਤੇ ਉਨ੍ਹਾਂ ਨੇ ਓਸ ਸਮੇਂ ਦੇ ਮੂਲ ਰੂਪ ਵਿਚ ਦਸਤਾਵੇਜ਼ ਸੰਭਾਲ ਕੇ ਰੱਖੇ ਹੋਏ ਹਨ। ਬੰਦੀ ਵਪਾਰ ਦਾ ਕੁੱਲ ਲਾਭ ਯਹੂਦੀ ਵਪਾਰੀਆਂ ਨੇ ਉਠਾਇਆ।
ਦੂਜੀ ਵਿਸ਼ਵ ਜੰਗ ਪਿੱਛੋਂ ਯਹੂਦੀਆਂ ਨੇ ਇਲਜ਼ਾਮ ਲਗਾਇਆ ਕਿ ਜਰਮਨਾਂ ਤੇ ਹਿਟਲਰ ਨੇ ਉਨ੍ਹਾਂ ਦੇ ਸੱਠ ਲੱਖ ਯਹੂਦੀ ਮਾਰ ਮੁਕਾ ਦਿੱਤੇ। ਇਹ ਇਕ ਮਹਾਨ ਝੂਠ ਹੈ, ਜੋ ਬਾਰ-ਬਾਰ ਦੁਹਰਾ ਕੇ ਦੁਨੀਆ ਦੇ ਲੋਕਾਂ ਦੇ ਦਿਮਾਗ਼ ਅੰਦਰ ਛਾਪ ਦਿੱਤਾ ਗਿਆ ਹੈ ਕਿ ਯਹੂਦੀ ਵਿਚਾਰਿਆਂ ਉੱਤੇ ਅੰਤਾਂ ਦਾ ਜ਼ੁਲਮ ਹੋਇਆ ਹੈ। ਇਹ ਸੱਚ ਨਹੀਂ ਹੈ, ਇਸ ਨੂੰ ਫਿਰ ਕਦੇ ਵਿਸਥਾਰ ਨਾਲ ਵਿਚਾਰਾਂਗੇ।
ਅਫ਼ਰੀਕਨਾਂ ਉੱਤੇ 113 ਸਾਲਾਂ ਦੇ ਯਹੂਦੀ ਜ਼ੁਲਮਾਂ ਦੇ ਸਬੂਤਾਂ ਨੂੰ ਮਿਟਾ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਪਰ ਭਲਾ ਹੋਵੇ ਡੇਲ ਕਾਰਨੀਗ ਸੰਸਥਾ ਦਾ, ਜਿਸ ਨੇ ਜ਼ੁਲਮ ਦੀ ਦਾਸਤਾਨ ਨੂੰ ਕੁਰੇਦ ਕੇ ਲੱਭ ਕੇ ਆਉਂਦੀਆਂ ਪੁਸ਼ਤਾਂ ਲਈ ਸੰਭਾਲ ਛੱਡਿਆ ਹੈ।
ਏਸ ਪੜਾਅ ਉੱਤੇ ਪਹੁੰਚ ਕੇ ਇਕ ਸਨਿਮਰ ਬੇਨਤੀ ਹੈ ਕਿ ਕਿਰਪਾ ਕਰਕੇ ਆਪਣੀ ਤੁਲਨਾ ਯਹੂਦੀਆਂ ਨਾਲ ਕਰਨੀ ਬੰਦ ਕਰ ਦੇਵੋ। ਮੱਤ ਕਹੋ ਕਿ ਸਾਡੇ ਉੱਤੇ ਇਹ ਜ਼ੁਲਮ ਹੋਏ ਹਨ, ਜੋ ਵਿਚਾਰੇ ਯਹੂਦੀਆਂ ਨਾਲ ਹੁੰਦੇ ਰਹੇ ਹਨ। ਇਹ ਵੱਖਰੀ ਗੱਲ ਹੈ ਕਿ ਯਹੂਦੀ ਜਨ ਸਾਧਾਰਨ ਆਮ ਲੋਕਾਂ ਵਾਂਗ ਚੰਗੇ ਲੋਕ ਹਨ, ਭਲੇ ਲੋਕ ਹਨ।
ਯਹੂਦੀਆਂ ਦੇ ਕਾਬਜ਼ ਧੜੇ ਦਾ ਪਿਛੋਕੜ, ਸੈਂਕੜਿਆਂ ਸਾਲਾਂ ਤੋਂ ਜਿਵੇਂ ਕਿਵੇਂ ਬੰਦੀ ਵਪਾਰ ਦੇ ਜ਼ਾਲਮ ਇਤਿਹਾਸ ਨਾਲ ਜੁੜਿਆ ਹੋਇਆ ਹੈ। ਦਇਆ ਨਾਂ ਦਾ ਲਫ਼ਜ਼ ਉਨ੍ਹਾਂ ਦੀਆਂ ਕਿਤਾਬਾਂ ਅੰਦਰ ਨਹੀਂ ਹੈ। ਅੱਜ ਦੇ ਦਿਨ ਵੀ ਉਨ੍ਹਾਂ ਵੱਲੋਂ ਮੱਧ ਏਸ਼ੀਆ, ਖ਼ਾਸਕਰ ਫਲਸਤੀਨ ਵਿਚ ਅੰਤਾਂ ਦਾ ਜ਼ੁਲਮ ਢਾਹਿਆ ਜਾ ਰਿਹਾ ਹੈ। ਇਸ ਨੇਕ ਕੰਮ ਵਿਚ ਹਰ ਅਮਰੀਕੀ ਸਰਕਾਰ ਨੇ ਹੁਣ ਤਕ ਇਸਰਾਈਲ ਦਾ ਸਾਥ ਦਿੱਤਾ ਹੈ। ਪ੍ਰਧਾਨ ਓਬਾਮਾ ਦੀਆਂ ਦੋਗਲੀਆਂ ਗੱਲਾਂ ਤੋਂ ਹਾਲਾਂ ਸਮਝ ਨਹੀਂ ਆ ਰਹੀ ਕਿ ਉਹ ਇਸਰਾਈਲੀ ਜ਼ੁਲਮ ਵਿਚ ਸਾਥੀ ਹਨ ਜਾਂ ਵਿਰੋਧੀ। ਆਉਂਦਾ ਇਤਿਹਾਸ ਜਲਦੀ ਹੀ ਸਾਫ਼ ਕਰ ਦੇਵੇਗਾ। ਯਹੂਦੀਆਂ ਦੇ ਕਾਬਜ਼ ਆਕਰਮਕ ਅੱਤਵਾਦੀ ਧੜੇ ਨੂੰ‘ਜ਼ੀਓਨਿਸਟ’ ਕਰ ਕੇ ਜਾਣਿਆ ਜਾਂਦਾ ਹੈ।
ਬੰਦੀ ਵਪਾਰ ਸਮਿਆਂ ਤੋਂ ਯਹੂਦੀਆਂ ਦੇ ਹੱਥ ਵਿਚ ਬੇਅੰਤ ਸਰਮਾਇਆ ਆਇਆ ਹੈ, ਜਿਸ ਨਾਲ ਬੈਂਕਕਾਰੀ ਵਿਚ ਉਹ ਸਿਰ-ਮੋਢੀ ਹੋ ਗਏ ਹਨ। ਅੱਜ ਦੁਨੀਆ ਦੇ ਕੁੱਲ ਸਰਮਾਏ, ਖ਼ਾਸ ਕਰਕੇ ਅਮਰੀਕਨ ਅਤੇ ਸਰਮਾਏਦਾਰੀ ਗਤੀਵਿਧੀਆਂ ਦੇ ਉੱਪਰ ਮੁਕੰਮਲ ਕਾਬੂ ਹੈ, ਕਰੀਬ ਇਕ ਦਰਜਨ ਬੈਂਕਾਂ ਦਾ, ਜੋ ਸਭ ਦੇ ਸਭ ਯਹੂਦੀ ਮਲਕੀਅਤ ਹਨ। ਇਨ੍ਹਾਂ ਸਭ ਬੈਂਕਾਂ ਦੀ ਤੰਦ ਕਿਤੇ ਨਾ ਕਿਤੇ ਬੰਦੀ ਵਪਾਰ ਦੀ ਲੁੱਟ ਨਾਲ ਜਾ ਰਲਦੀ ਹੈ। ਏਸੇ ਕਾਰਨ ਮਜਬੂਰੀ ਸਮਝ ਲਵੋ ਜਾਂ ਅਕਲ ਦਾ ਘਾਟਾ, ਅੱਜ ਮਹਾਨ ਦੇਸ ਅਮਰੀਕਾ ਆਪਣੇ ਹੀ ਪਾਲਤੂ ਇਸਰਾਈਲ ਦੀਆਂ ਉਂਗਲਾਂ ਉੱਤੇ ਨੱਚ ਰਿਹਾ ਹੈ। ਅਮਰੀਕਨ ਲੋਕ ਆਪਣੇ ਹੀ ਦੇਸ ਦੀਆਂ ਵਾਗਾਂ ਆਪਣੇ ਹੱਥ ਵਿਚ ਲੈਣ ਤੋਂ ਅਸਮਰੱਥ ਹਨ।
ਬੰਦੀ ਵਪਾਰ ਦੇ 113 ਸਾਲਾਂ ਦੇ ਜ਼ੁਲਮ ਦਾ ਪਰਛਾਵਾਂ ਅੱਜ ਧਰਤੀ ਦੇ ਹਰ ਇਨਸਾਨ ਉੱਪਰ ਪਿਆ ਹੈ।
ਜੈ ਧਰਤੀ ਮਾਤਾ
ਇਨਸਾਨ ਅਤੇ ਹੈਵਾਨ ਅੰਦਰ ਬੁਨਿਆਦੀ ਫ਼ਰਕ ਇਹ ਹੈ ਕਿ ਪਹਿਲੇ ਨੂੰ ਪੇਟ ਪੂਜਾ ਲਈ ਕਿਤੇ ਨਾ ਕਿਤੇ ਟਿਕ ਕੇ ਲਗਾਤਾਰ ਦਿਮਾਗ਼ੀ ਜਾਂ ਸਰੀਰਕ ਮਿਹਨਤ ਕਰਨੀ ਪੈਂਦੀ ਹੈ, ਜਦ ਕਿ ਦੂਸਰੇ ਨੂੰ ਕੁਦਰਤ ਦੇ, ਧਰਤੀ ਮਾਂ ਦੇ ਵਿਸ਼ਾਲ ਭੰਡਾਰੇ ਅੰਦਰੋਂ ਬਣੀ ਬਣਾਈ ਖੁਰਾਕ ਮਿਲ ਜਾਂਦੀ ਹੈ।
ਕੁਲ ਇਨਸਾਨੀ ਆਬਾਦੀ ਮਿਹਨਤ ਲਈ ਤਤਪਰ ਹੈ। ਮਿਹਨਤ ਦੇ ਅਵਸਰ ਸਭ ਥਾਂ ਇਕੋ ਜਿਹੇ ਨਹੀਂ ਹਨ। ਸਿਆਸੀ ਸਰਹੱਦਾਂ ਦੇ ਅੰਦਰ ਬੇਅੰਤ ਫ਼ਰਕ ਹਨ। ਸਰਹੱਦਾਂ ਅੰਦਰ ਫ਼ੌਜਾਂ ਅਤੇ ਪੁਲੀਸ ਹਨ। ਵੱਖ-ਵੱਖ ਨਿਜ਼ਾਮ ਹਨ। ਸਰਹੱਦਾਂ ਦੇ ਆਰ-ਪਾਰ ਬੇਅੰਤ ਸਾਂਝਾਂ ਹਨ ਅਤੇ ਦੁਸ਼ਮਣੀਆਂ ਵੀ। ਇਕ ਪਾਸੇ ਸਰਮਾਇਆਦਾਰੀ ਨਿਜ਼ਾਮ ਸਿਖ਼ਰਾਂ ਨੂੰ ਟੱਪ ਕੇ ਕੁਲ ਦੁਨੀਆ ਉੱਤੇ ਛਾ ਜਾਣ ਅਤੇ ਹੜੱਪਣ ਦੀਆਂ ਗੋਂਦਾਂ ਗੁੰਦਦਾ ਹੈ ਅਤੇ ਦੂਜੇ ਪਾਸੇ ਠੱਗੀ, ਫ਼ਰੇਬ ਅਤੇ ਸਾਮਰਾਜੀ ਘੁਸਪੈਠ ਜਾਂ ਖੁੱਲ੍ਹੇ ਧਾਵੇ ਤੋਂ ਜਾਨ ਬਚਾਉਣ ਲਈ ਬੇਅੰਤ ਦੇਸਾਂ ਦੇ ਲੋਕ ਯਤਨਸ਼ੀਲ ਹਨ।
ਦੂਜੀ ਵਿਸ਼ਵ ਜੰਗ ਪਿੱਛੋਂ ਦੋ ਮਹਾਂ ਸ਼ਕਤੀਆਂ ਉੱਭਰ ਕੇ ਆਈਆਂ। ਇਕ ਧੜਾ ਅਮਰੀਕਨ ਨਿੱਜੀ ਮਲਕੀਅਤ ਸਰਮਾਏਦਾਰੀ ਨਿਜ਼ਾਮ ਦਾ ਅਤੇ ਦੂਜਾ ਧੜਾ ਕੁੱਲ ਸਰਕਾਰੀ ਮਲਕੀਅਤ ਜਾਂ ‘ਸਮਾਜਵਾਦੀ’ ਸੋਵੀਅਤ ਸੰਘ ਦਾ। 1939-45 ਦੀ ਵਿਸ਼ਵ ਜੰਗ ਵਿਚ 13ਫ਼ੀਸਦੀ ਰੂਸੀ ਲੋਕ ਮਾਰੇ ਗਏ ਸਨ ਅਤੇ ਉਸਦਾ ਯੌਰਪੀ ਭਾਗ ਲੜਾਈ ਨਾਲ ਤਹਿਸ ਨਹਿਸ ਹੋ ਚੁੱਕਿਆ ਸੀ। ਅਮਰੀਕਨ ਅਤੇ ਰੂਸੀ ਧੜਿਆਂ ਵਿਚਕਾਰ ਖਿੱਚੋਤਾਣ ਅਤੇ ਹਥਿਆਰਾਂ ਦੀ ਦੌੜ ਚਾਲੂ ਹੋ ਗਈ। ਅਮਰੀਕਾ ਨੇ ਅਮਲੀ ਤੌਰ ਉੱਤੇ ਜਾਪਾਨ ਦੇ ਦੋ ਸ਼ਹਿਰ ਐਟਮ ਬੰਬ ਦੇ ਨਾਲ ਉਡਾਏ ਹੋਏ ਸਨ। ਉਸਦੇ ਫ਼ੌਜੀ ਅਤੇ ਸਿਆਸੀ ਨੇਤਾ ਹਰਦਮ ਸੋਵੀਅਤ ਸੰਘ ਨੂੰ ਮਿਟਾਉਣਾ ਮੰਗਦੇ ਸਨ, ਪਰ ਅੱਜ ਦੇ ਗ਼ਰੀਬ ਦੇਸ ਉੱਤਰੀ ਕੋਰੀਆ ਵਾਂਗ ਉਸ ਸਮੇਂ ਦੇ ਕੰਗਾਲ ਸੋਵੀਅਤ ਸੰਘ ਨੇ ਵੀ ਐਟਮ ਬੰਬ (1949) ਅਤੇ ਅਮਰੀਕਾ ਤੋਂ ਇਕ ਸਾਲ ਪਿੱਛੋਂ 1953 ਵਿਚ ਹਾਈਡ੍ਰੋਜਨ ਬੰਬ ਦਾ ਸਫ਼ਲ ਟੈਸਟ ਕਰ ਦਿੱਤਾ। ਸੋਵੀਅਤ ਸੰਘ ਨੇ ਸਭ ਤੋਂ ਪਹਿਲਾਂ ਧਰਤੀ ਦਾ ਉਪ-ਗ੍ਰਹਿ ਛੱਡ ਦਿੱਤਾ। 1949 ਵਿਚ ਜਾਪਾਨ ਤੋਂ ਮੁਕਤੀ ਹਾਸਲ ਕਰਨ ਵਾਲੇ ਉੱਤਰੀ ਕੋਰੀਆ ਉੱਤੇ ਅਮਰੀਕੀ ਹਮਲਾ ਕੀਤਾ ਗਿਆ। ਜਦੋਂ ਅਮਰੀਕਾ ਸਫ਼ਲਤਾ ਦੇ ਬਹੁਤ ਨੇੜੇ ਸੀ ਤਾਂ ਯਾਲੂ ਦਰਿਆ ਪਾਰੋਂ ਚੀਨੀ ਫ਼ੌਜਾਂ ਦਾਖ਼ਲ ਹੋਈਆਂ ਅਤੇ ਹਮਲਾਵਰ ਦੇ ਛੱਕੇ ਛੁਡਾ ਦਿੱਤੇ। ਅਮਰੀਕਨ ਲੋਕਾਂ ਨੂੰ ਇਹ ਜੰਗ ਕਮਿਊਨਿਜ਼ਮ ਨੂੰ ਰੋਕਣ ਲਈ ਦੱਸੀ ਗਈ ਸੀ । 1953 ਤੋਂ ਕੋਰੀਆ ਵਿਚ ਜੰਗਬੰਦੀ ਹੈ। ਪਰ ਫ਼ੌਜਾਂ ਦੋਵੇਂ ਪਾਸੇ ਤਿਆਰ-ਬਰ-ਤਿਆਰ ਖੜੀਆਂ ਹਨ। ਵੀਅਤਨਾਮ ਵਿਚ ਫ਼ਰਾਂਸ ਦਾ ਚਿਰਾਂ ਤੋਂ ਕਬਜ਼ਾ ਸੀ। ਦੂਜੀ ਵਿਸ਼ਵ ਜੰਗ ਪਿੱਛੋਂ ਫ਼ਰਾਂਸ ਨੇ ਆਪਣਾ ਕਬਜ਼ਾ ਜਾਰੀ ਰੱਖਿਆ, ਜਦਕਿ ਸਭ ਪਾਸੇ ਬਸਤੀਵਾਦ ਦਾ ਖ਼ਾਤਮਾ ਹੋ ਰਿਹਾ ਸੀ। ਹੋ ਚੀ ਮਿੰਨ ਦੀ ਕਿਸਾਨ ਗੁਰੀਲਾ ਫ਼ੌਜ ਨੇ ਫਰਾਂਸੀਸੀ ਫ਼ੌਜ ਦੇ ਗੋਡੇ ਲਵਾ ਦਿੱਤੇ ਅਤੇ ਵੀਅਤਨਾਮ ਆਜ਼ਾਦ ਕਰ ਲਿਆ। 1964 ਵਿਚ ਅਮਰੀਕਾ ਨੇ ਫ਼ਰਾਂਸੀ ਹਾਰ ਨੂੰ ਸਰਮਾਏਦਾਰੀ ਧੜੇ ਦੀ ਹੇਠੀ ਮੰਨ ਕੇ ਆਪਣੇ ਸਿੰਗ ਫਸਾ ਦਿੱਤੇ। ਕਰੀਬ ਦਸ ਸਾਲ ਵੀਅਤਨਾਮ ਅੰਦਰ ਅਮਰੀਕੀ ਹਮਲਾ ਜਾਰੀ ਰਿਹਾ। ਅਖ਼ੀਰ ਉਸ ਨੂੰ ਧੱਕੇ ਖਾ ਕੇ ਨਿਕਲਣਾ ਪਿਆ। ਹੋ ਚੀ ਮਿੰਨ੍ਹ ਦੀ ਪੇਂਡੂ ਕਿਸਾਨੀ ਫ਼ੌਜ ਕੀ ਸੀ, ਜੇ ਉਸਦੇ ਪਿੱਛੇ ਰੂਸੀ ਮਦਦ ਨਾ ਹੁੰਦੀ ? ਅਮਰੀਕਨ ਦੈਂਤ ਨੇ ਕੇਵਲ ਹਾਰ ਹੀ ਖਾਧੀ ਅਤੇ ਉਹ ਵਾਪਸ ਆਪਣੇ ਖ਼ੁਸ਼ਹਾਲ ਦੇਸ ਅਮਰੀਕਾ ਨੂੰ ਪਰਤ ਗਿਆ। ਪਰ ਗ਼ਰੀਬ ਸੋਵੀਅਤ ਸੰਘ ਮਦਦ ਕਰਦਾ ਹੋਇਆ ਆਪ ਖੋਖਲਾ ਹੋ ਗਿਆ।
ਵੀਅਤਨਾਮੀ ਦਲਦਲ ਵਿਚੋਂ ਮਾਰ ਖਾ ਕੇ ਅਮਰੀਕਾ ਨੇ ਅਗਲੀ ਚਾਲ ਸੋਵੀਅਤ ਅਸਰ ਰਸੂਖ ਵਾਲੇ ਦੇਸ ਅਫ਼ਗਾਨਿਸਤਾਨ ਦੇ ਅੰਦਰ ਚੱਲੀ। ਪਾਕਿਸਤਾਨ ਅੰਦਰ ਸਿਖਲਾਈ ਪਾਏ ‘ਦੇਸ ਭਗਤਾਂ’ ਨੇ ਅਫ਼ਗਾਨੀ ਸਰਕਾਰ ਨਾਲ ਲੋਹਾ ਲੈਣਾ ਸ਼ੁਰੂ ਕੀਤਾ। ਸੋਵੀਅਤ ਸੰਘ ਨੂੰ ਮਜਬੂਰ ਹੋ ਕੇ ਆਪਣੀਆਂ ਫ਼ੌਜਾਂ ਅਫ਼ਗਾਨਿਸਤਾਨ ਅੰਦਰ ਘੱਲਣੀਆਂ ਪਈਆਂ। ਅਮਰੀਕਾ ਦੇ ਤਿਆਰ ਤੇ ਲੈਸ ਕੀਤੇ ਦੇਸ ਭਗਤਾਂ ਨੇ ਵੀਅਤਨਾਮ ਦਾ ਬਦਲਾ ਲੈ ਲਿਆ ਅਤੇ ਸੋਵੀਅਤ ਸੰਘ ਨੂੰ ਬੇਇੱਜ਼ਤ ਹੋ ਕੇ ਓਥੋਂ ਨਿਕਲਣਾ ਪਿਆ। ਦਰਅਸਲ ਅਫ਼ਗਾਨਿਸਤਾਨ ਦੀ ਜੰਗ ਨੇ ਸੋਵੀਅਤ ਸੰਘ ਦਾ ਵਿੱਤੀ ਲਹੂ ਚੂਸ ਲਿਆ। ਉਸਦੇ ਤੁਲ ਅਮਰੀਕਾ ਲਈ ਵੀਅਤਨਾਮੀ ਖਰਚਾ ਮਾਮੂਲੀ ਚੀਜ਼ ਸੀ।
ਅੱਜ ਤੋਂ ਵੀਹ ਸਾਲ ਪਹਿਲਾਂ ਸੋਵੀਅਤ ਸੰਘ ਖੇਰੂੰ-ਖੇਰੂੰ ਹੋ ਗਿਆ। ਆਰਥਿਕ ਮੰਦੀ ਨੇ ਮੁਸੀਬਤਾਂ ਪਾਈਆਂ। ਉਸਦਾ ਅਰਥਚਾਰਾ ਬੇਅੰਤ ਸਰਮਾਏਦਾਰੀ ਗਿੱਧਾਂ ਨੋਚ ਕੇ ਲੈ ਗਈਆਂ। ਉਸਦੇ ਇਕ ਤਿਹਾਈ ਚੋਟੀ ਦੇ ਸਾਇੰਸਦਾਨ ਦੂਜਿਆਂ ਦੇਸਾਂ ਨੂੰ ਚਲੇ ਗਏ। ਇਸ ਨਿਘਾਰ ਵਿਚ ਨਵੀਂ ਰੂਸੀ-ਸਾਂਝ ਦੇ ਗੁੱਟ ਨੇ ਜਨਮ ਲਿਆ, ਜਿਸ ਨੇ ਜਿਵੇਂ ਕਿਵੇਂ ਇਕ ਵਾਰ ਫਿਰ ਲੱਕ ਸਿੱਧਾ ਕੀਤਾ ਅਤੇ ਬੇਅੰਤ ਔਖੀਆਂ ਘਾਟੀਆਂ ਵਿਚੋਂ ਲੰਘ ਕੇ ਮਸਾਂ ਹੁਣ ਜਾ ਕੇ ਸੁਰੱਖਿਅਤ ਮਹਿਸੂਸ ਕੀਤਾ ਹੈ।
ਸੋਵੀਅਤ ਸੰਘ ਦਾ ਢਹਿ-ਢੇਰੀ ਹੋਣਾ ਅਤੇ ਅਸੰਭਵ ਜੇਹੀਆਂ ਸਥਿਤੀਆਂ ਵਿਚ ਉਸਦਾ ਕੁੱਲ ਅਮਰੀਕਨ ਦਬਾਅ ਦੇ ਬਾਵਜੂਦ ਇਕ ਨਵੇਂ ਰੂਪ ਵਿਚ ਮੁੜ ਉੱਭਰ ਕੇ ਖੜ੍ਹੇ ਹੋ ਜਾਣਾ, ਇਕ ਬੇਅੰਤ ਅਚੰਭੇ ਵਾਲੀ ਗੱਲ ਹੈ।
1991 ਵਿਚ ਸੋਵੀਅਤ ਰੂਸ ਜ ਦੇ ਬਖ਼ੀਏ ਉਧੇੜਣ ਵਿਚ ਅਮਰੀਕਾ ਦਾ ਅੰਦਰਖਾਤੇ ਬਹੁਤ ਵੱਡਾ ਹੱਥ ਸੀ ਅਤੇ ਇਕ ਬਹੁਤ ਵੱਡੀ ਜਿੱਤ ਸੀ, ਜਿਸਨੇ ਉਸਦੇ ਪਿਛਲੇ ਸਾਰੇ ਧੋਣੇ ਧੋ ਦਿੱਤੇ ਅਤੇ ਉਹ ਧਰਤੀ ਉੱਤੇ ਕੱਲਮ-ਕੱਲੀ ਮਹਾਂ ਸ਼ਕਤੀ ਬਣ ਕੇ ਰਹਿ ਗਿਆ। ਏਸ ਮਹਾਂ ਸ਼ਕਤੀ ਦੇ ਅੰਦਰ ਸੰਭਾਵਨਾ ਸੀ ਕਿ ਉਹ ਵਿਸ਼ਵ ਦੀ ਸਰਦਾਰੀ, ਅਮਨ ਅਤੇ ਬਹਾਦਰੀ ਦੇ ਭਾਈਚਾਰੇ ਅਤੇ ਸਰਬੱਤ ਦੇ ਭਲੇ ਲਈ ਵਰਤਦਾ। ਮੰਦੇ ਭਾਗਾਂ ਨੂੰ ਇਸ ਦੀ ਮਨੋਬਿਰਤੀ ਸਾਮਰਾਜੀ ਕਬਜ਼ੇ ਅਤੇ ਲੁੱਟ ਖਸੁੱਟ ਦੀਆਂ ਲੀਹਾਂ ਦੇ ਉੱਤੇ ਹੈ ਟਿਕੀ ਰਹੀ। ਇਸ ਦੀਆਂ ਤਾਂ ਗੋਂਦਾਂ ਹੀ ਹੋਰ ਸਨ।
ਅਮਰੀਕਾ ਪਤਾ ਨਹੀਂ ਕਿਹੜੇ ਭੂਤ ਦੇ ਵੱਸ ਹੈ ? ਜਿੰਨੇ ਓਥੋਂ ਦੇ ਲੋਕ ਮਿਹਨਤੀ ਅਤੇ ਅਮਨ ਪਸੰਦ ਜਾਪਦੇ ਹਨ, ਓਨੀਆਂ ਹੀ ਓਥੋਂ ਦੀਆਂ ਸਰਕਾਰਾਂ ਪਿਛਲੇ ਡੇਢ ਸੌ ਸਾਲ ਅੰਦਰ ਸੌ ਤੋਂ ਵੱਧ ਦੇਸਾਂ ਅੰਦਰ ਦਖ਼ਲ ਅੰਦਾਜ਼ੀ ਕਰਕੇ ਜਾਂ ਰਾਜ ਪਲਟੇ ਕੀਤੇ ਹਨ, ਆਪ ਸਿੱਧੀ ਤਬਾਹੀ ਕੀਤੀ ਹੈ ਜਾਂ ਆਪਣੇ ਥਾਪੇ ਹੋਏ ਹੱਥ ਠੋਕਿਆਂ ਤੋਂ ਨਰਸੰਘਾਰ ਕਰਵਾਇਆ ਹੈ। ਹਰ ਥਾਂ ਨਿਸ਼ਾਨਾ ਇਕੋ ਹੀ ਰਿਹਾ ਹੈ—ਉਨ੍ਹਾਂ ਦੇਸਾਂ ਦੇ ਧਰਤੀ ਮਾਂ ਦੇ ਵਸੀਲਿਆਂ ਅਤੇ ਵੱਸੋਂ ਉੱਤੇ ਅਮਰੀਕਨ ਕੰਪਨੀਆਂ ਦਾ ਪੂਰਾ ਦਬਦਬਾ ਹੋਵੇ ਤਾਂ ਜੋ ਉਹ ਕੁਦਰਤ ਦੀਆਂ ਨਾਯਾਬ ਦਾਤਾਂ ਦੀ ਪੂਰੀ ਤਰ੍ਹਾਂ ਲੁੱਟ ਕਰ ਸਕਣ। ਸਿੱਧੀਆਂ ਬਸਤੀਆਂ ਬਣਾ ਕੇ ਸਿਰ ਦਰਦੀ ਮੁੱਲ ਲੈਣ ਦੀ ਥਾਂ ਅਜਿਹੀ ਖ਼ੁਦਮੁਖਤਿਆਰੀ ‘ਬਖ਼ਸ਼’ ਦੇਣ ਜਿਸ ਦੀਆਂ ਤਣਾਵਾਂ ਆਪਣੇ ਹੱਥ ਅੰਦਰ ਰਹਿਣ। ਏਸ ਤਰ੍ਹਾਂ ਦੇ ਨਜ਼ਾਮਾਂ ਦੇ ਸਿਸਟਮ ਨੂੰ ‘ਨਵ-ਬਸਤੀਵਾਦ’ ਕਿਹਾ ਜਾਂਦਾ ਹੈ। ਤੀਜੀ ਦੁਨੀਆ ਦੇ ਤਾਜ਼ਾ ਆਜ਼ਾਦ ਹੋਏ ਬਹੁਤੇ ਦੇਸ ਏਸ ਚੂਹਾ-ਕੜਿੱਕੀ ਵਿਚ ਫਸੇ ਹੋਏ ਹਨ।
ਏਸੇ ਸਿਲਸਿਲੇ ਨੂੰ ਲੰਮੇ ਸਮੇਂ ਤੋਂ ਜਾਰੀ ਰੱਖਦੇ ਹੋਏ ਰੂਸ ਦੇ ਢਿੱਲੇ ਮੱਠੇ ਹੁੰਦਿਆਂ ਹੀ ਪ੍ਰਸਾਰ ਦੀ ਇਕ ਨਵੀਂ ਨੀਤੀ ਖੁੱਲ੍ਹ ਕੇ ਬੇਖ਼ੌਫ਼ ਹੋ ਕੇ ਜ਼ਾਹਰ ਕਰ ਦਿੱਤੀ ਗਈ। ਇਹ ਸੀ—ਨਵੀਂ ਸੈਂਚਰੀ ਲਈ ਨਵੀਂ ਅਮਰੀਕਨ ਨੀਤੀ। ਇਸ ਅਨੁਸਾਰ ਸਾਲ 2020 ਤਕ ਅਮਰੀਕਾ ਨੇ ਧਰਤੀ, ਸਮੁੰਦਰ, ਹਵਾ ਅਤੇ ਖ਼ਲਾਅ ਦੇ ਅੰਦਰ ਮੁਕੰਮਲ ਸਰਦਾਰੀ ਕਰਨੀ ਹੈ ਅਤੇ ਦੁਨੀਆ ਦੇ ਕੁੱਲ ਦੇਸਾਂ ਨੂੰ ਆਪਣੇ ਅੰਗੂਠੇ ਹੇਠਾਂ ਰੱਖਣਾ ਹੈ। ਇਕ ਸਵਾਲ ਪੈਦਾ ਹੋਇਆ ਜਿਵੇਂ ਕਿ ਹਰ ਨਵੀਂ ਸ਼ੁਰੂ ਕੀਤੀ ਜਾਣ ਵਾਲੀ ਜੰਗ ਸਮੇਂ ਹੁੰਦਾ ਹੈ ਕਿ ਅਮਰੀਕੀ ਜਨ ਸਾਧਾਰਨ ਨੂੰ ਏਸ ਨੀਤੀ ਉੱਤੇ ਰਜ਼ਾਮੰਦ ਕਰਕੇ ਨਾਲ ਕਿਵੇਂ ਤੋਰਿਆ ਜਾਵੇ ?
ਸਾਮਰਾਜੀ ਨੀਤੀਆਂ ਨੂੰ ਚਾਲੂ ਕਰਨ ਅਤੇ ਸਿਰੇ ਚੜਾਉਣ ਲਈ ਨਿਰੇ-ਪੁਰੇ ਪ੍ਰਧਾਨ ਦੇ ਬਿਆਨ ਕੰਮ ਨਹੀਂ ਆਉਂਦੇ। ਉਹ ਤਾਂ ਕੁਝ ਸਾਲਾਂ ਲਈ ਸਾਮਰਾਜ ਦਾ ਆਪਣਾ ਥਾਪਿਆ ਇਕ ਮੁਹਰਾ ਹੁੰਦਾ ਹੈ। ਨੀਤੀਆਂ ਪ੍ਰਧਾਨ ਨਹੀਂ ਬਣਾਉਂਦਾ, ਓਸ ਲਈ ਪਹਿਲਾਂ ਹੀ ਬਣਾਈਆਂ ਜਾਂ ਬਣ ਰਹੀਆਂ ਹੁੰਦੀਆਂ ਹਨ। ਉਸਦੇ ਬਿਆਨ ਓਪਰੀ ਸ਼ੋਅ-ਬਾਜ਼ੀ ਦਾ ਹਿੱਸਾ ਹੁੰਦੇ ਹਨ। ਕੁਲ ਅਮਰੀਕਨ ਲੋਕ ਅਤੇ ਸੰਸਾਰ ਜਾਣਦਾ ਹੈ ਕਿ ਪ੍ਰਧਾਨ ਬੁਸ਼ ਦੇ ਬੇਥਵੇ ਅਤੇ ਝੂਠੇ ਬਿਆਨ ਤਾਂ ਸਦਾ ਅਚੰਭੇ ਦਾ ਕਾਰਨ ਬਣੇ ਰਹਿੰਦੇ ਸਨ, ਪਰ ਸਾਮਰਾਜੀ ਭਾਈਵਾਲ ਮੀਡੀਆ ਆਪੇ ਹੀ ਸਭ ਅੱਛਾ ਕਰਕੇ ਠੀਕ-ਠਾਕ ਕਰ ਲੈਂਦਾ ਸੀ।
ਹਰ ਅਮਰੀਕਨ ਪ੍ਰਧਾਨ ਦਰਜਾ ਬਦਰਜਾ ਮਿੱਥੀ ਯੋਜਨਾ ਅਨੁਸਾਰ ਸਾਮਰਾਜੀ ਏਜੰਡਾ ਵੱਖ-ਵੱਖ ਦੇਸਾਂ ਅੰਦਰ ਵੱਖ-ਵੱਖ ਪੜਾਵਾਂ ਉੱਤੇ ਵਧਾਈ ਜਾਂਦਾ ਸੀ। ਪਿਛਲੇ ਸਭ ਪ੍ਰਧਾਨਾਂ ਅਤੇ ਉਨ੍ਹਾਂ ਦੇ ਨਿਕਟੀਆਂ ਨੂੰ ‘ਤਰੱਕੀ’ ਦੀ ਸੜਕ ਦਾ ਪੂਰਾ ਗਿਆਨ ਸੀ ਅਤੇ ਉਹ ਭੇਤ ਸੰਭਾਲ ਕੇ ਰੱਖਣ ਲਈ ਸਹੰ-ਬੱਧ ਸਨ । ਜਦੋਂ ਪ੍ਰਧਾਨ ਬੁਸ਼ ਆਇਆ ਤਾਂ ਉਸਦੇ ਹਿੱਸੇ ਸੀ ‘ਵਿਸ਼ਵ ਵਪਾਰ ਕੇਂਦਰ’ ਦੀ ਤਬਾਹੀ ਦੀ ਘਟਨਾ, ਜਿਸ ਦੇ ਨਾਲ ਸਭ ਅਮਨ ਪਸੰਦ ਅਮਰੀਕਨ ਲੋਕਾਂ ਦੇ ਅੰਦਰ ਅਤਿਅੰਤ ਡਰ ਅਤੇ ਨਾਲ ਹੀ ਬਦਲੇ ਦੀ ਭਾਵਨਾ ਉਜਾਗਰ ਹੋ ਜਾਵੇ । ਇਹ ਹਾਦਸਾ ਕੋਈ ਇਕ ਦਿਨ ਵਿਚ ਨਹੀਂ ਤਿਆਰ ਕੀਤਾ ਗਿਆ। ਲੰਮੀ ਸਾਮਰਾਜੀ ਸਕੀਮ ਅੰਦਰ ਇਸ ਨੂੰ ਤਿਆਰ ਕਰਨ ਅਤੇ ਸਿਖ਼ਰ ‘ਤੇ ਪਹੁੰਚਾਉਣ ਲਈ ਕਰੀਬ 25 ਸਾਲ ਲੱਗ ਗਏ ਸਨ । ਜਦੋਂ ਇਹ ਹਾਦਸਾ ਕੀਤਾ ਗਿਆ ਅਤੇ ਬਾਰ-ਬਾਰ ਟੀ.ਵੀ. ਉੱਤੇ ਦਿਖਾਇਆ ਗਿਆ ਤਾਂ ਦੋਸ਼ ਮੱਧ ਏਸ਼ੀਆ ਦੇ ਵਾਸੀਆਂ ਉੱਤੇ ਸੁੱਟਿਆ ਗਿਆ। ਨਾਲ ਹੀ ਨਾਲ ਅਫ਼ਗਾਨਿਸਤਾਨ ਅਤੇ ਫਿਰ ਇਰਾਕ ਦੇ ਉੱਤੇ ਜੰਗ ਸ਼ੁਰੂ ਕਰ ਦਿੱਤੀ ਗਈ, ਜੋ ਅੱਠਾਂ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਜਾਰੀ ਹੈ। ਪਾਕਿਸਤਾਨ ਅੰਦਰ ਵੀ ਸੇਕ ਪਹੁੰਚਣਾ ਸ਼ੁਰੂ ਹੋ ਗਿਆ ਹੈ। ਇਰਾਨ ਦੇ ਉੱਤੇ ਹਮਲੇ ਦੀਆਂ ਤਿਆਰੀਆਂ ਹੋ ਰਹੀਆਂ ਹਨ।
ਸਾਮਰਾਜੀ ਜੰਗਬਾਜ਼ਾਂ ਨੂੰ ਨਕੇਲ ਪਾ ਸਕਣ ਵਾਲੀ ਅਮਰੀਕਨ ਪਬਲਿਕ ਨੂੰ ਆਪ ਬੇਅੰਤ ਸਾਹ ਘੁਟਦੇ ਕਾਨੂੰਨਾਂ ਦੇ ਨਾਲ ਨਕੇਲ ਪਾ ਦਿੱਤੀ ਗਈ ਹੈ।
ਅੱਠ ਸਾਲਾਂ ਦੀਆਂ ਜੰਗਾਂ ਨੇ ਅਤੇ ਅੱਗੋਂ ਆਉਂਦੀਆਂ ਜੰਗਾਂ ਦੀਆਂ ਤਿਆਰੀਆਂ ਨੇ ਅਮਰੀਕਾ ਵਰਗੀ ਮਹਾਨ ਆਰਥਿਕ ਸ਼ਕਤੀ ਨੂੰ ਖੋਖਲਾ ਕਰਕੇ ਰੱਖ ਦਿੱਤਾ ਹੈ। ਅਮਰੀਕਾ ਦੇ ਨਾਲ-ਨਾਲ ਬੇਅੰਤ ਦੇਸ ਆਰਥਿਕ ਮੰਦੀ ਦਾ ਸ਼ਿਕਾਰ ਹੋ ਰਹੇ ਹਨ। ਹਾਲਾਂ ਤਾਂ ਸ਼ੁਰੂਆਤ ਹੈ, ਅੱਗੋਂ ਵੇਖਣਾ ਕੀ ਹੁੰਦਾ ਹੈ। ਬੜੇ ਦੇਸ ਜਿਨ੍ਹਾਂ ਵਿਚ ਖ਼ਾਸਕਰ ਰੂਸ ਮੋਢੀ ਹੋਵੇਗਾ, ਇਹ ਦਿਲੋਂ ਚਾਹੁੰਦੇ ਹੋਣਗੇ ਕਿ ਅਮਰੀਕਾ ਆਪਣੀਆਂ ਜੰਗਾਂ ਵਿਚ ਲਗਾਤਾਰ ਉਲਝਿਆ ਰਹੇ ਅਤੇ ਹੋਰ ਹੀ ਹੋਰ ਨਿਤਾਣਾ ਹੁੰਦਾ ਜਾਵੇ। ਰੂਸ ਨੇ ਤਾਂ ਫ਼ੌਜੀ ਸਮਾਨ ਅਫ਼ਗਾਨਿਸਤਾਨ ਅੰਦਰ ਲਿਜਾਣ ਲਈ ਆਪਣੇ ਦੇਸ ਅੰਦਰੋਂ ਲਾਂਘਾ ਵੀ ਦਿੱਤਾ ਹੋਇਆ ਹੈ। ਯਾਦ ਰਹੇ ਕਿ ਅੱਜ ਦਾ ਰੂਸ ਪਹਿਲਾਂ ਵਾਲੇ ਸੋਵੀਅਤ ਸੰਘ ਨਾਲੋਂ ਵੱਖਰਾ ਹੈ। ਇਹ ਦੇਸ ਕਿਸੇ ਹੋਰ ਦੇਸ ਦੀ ਰੱਖਿਆ ਕਰਨ ਲਈ ਆਪਣੀ ਗਰਦਨ ਅੱਗੇ ਕਰਨ ਵਾਲਾ ਨਹੀਂ ਹੈ।
ਬਹੁਬਲੀ ਸਮਰਾਟ ਲਈ ਆਪਣੇ ਲੋਹ ਲਸ਼ਕਰ ਨਾਲ ਕੁੱਲ ਧਰਤੀ ਨੂੰ ਰੌਂਦ ਦੇਣਾ, ਕੋਈ ਮੁਸ਼ਕਿਲ ਗੱਲ ਨਹੀਂ ਹੈ। ਧਰਤੀ ਤੋਂ ਜੀਵਨ ਦਾ ਸਦਾ ਲਈ ਬੀਜ ਨਾਸ ਕਰਨ ਦੀ ਸ਼ਕਤੀ ਹੈ। ਪਰ ਕੁਰਸੀਆਂ ਉੱਤੇ ਬਿਰਾਜਮਾਨ, ਧਰਤੀ ਦੀ ਕਿਸਮਤ ਦਾ ਫ਼ੈਸਲਾ ਕਰਨ ਵਾਲਿਆਂ ਨੂੰ ਇਹ ਖ਼ਿਆਲ ਨਹੀਂ ਕਿ ਹਰ ਦੇਸ ਦਾ ਇਨਸਾਨ ਸੋਚਣ ਦੀ ਸ਼ਕਤੀ ਰੱਖਦਾ ਹੈ। ਨਾਲ ਹੀ ਕੁੱਲ ਸਾਮਰਾਜੀ ਸਕੀਮਾਂ ਉੱਤੇ ਪਾਣੀ ਫੇਰ ਦੇਣ ਲਈ ਉਸ ਅੰਦਰ ਆਪਣੀ ਜਾਨ ਨਿਛਾਵਰ ਕਰਨ ਦਾ ਸਾਹਸ ਵੀ ਰੱਖਦਾ ਹੈ । ਸਾਮਰਾਜੀ ਕਾਰੇ ਜਿਸ ਨੂੰ ਕਾਮਯਾਬੀ ਉੱਤੇ ਕਾਮਯਾਬੀ ਦੇ ਸਿਹਰੇ ਪਾਏ ਜਾ ਰਹੇ ਹਨ, ਪੂਰਨ ਛਲਾਵਾ ਹਨ। ਅਸਲੀਅਤ ਇਹ ਹੈ ਕਿ ਸਾਮਰਾਜੀ ਫ਼ੌਜਾਂ ਜਾਨ ਉੱਤੇ ਖੇਡ ਜਾਣ ਵਾਲੀ ਲੋਕਾਈ ਦੀ ਦਲਦਲ ਵਿਚ ਫਸ ਗਈਆਂ ਹਨ, ਜਿਥੋਂ ਉਹ ਬਚ ਕੇ ਨਹੀਂ ਨਿਕਲ ਸਕਦੀਆਂ। ਏਥੇ ਓਹੀ ਕੁਝ ਹੋਣ ਵਾਲਾ ਹੈ, ਜੋ ਵੀਅਤਨਾਮ ਵਿਚ ਹੋਇਆ ਸੀ । ਸ਼ਾਇਦ ਓਸ ਤੋਂ ਵੀ ਬੁਰਾ ਹੋਵੇ।
ਇਕ ਵੱਡਾ ਸਵਾਲ ਉੱਠਦਾ ਹੈ । ਜੰਗਾਂ ਨੂੰ ਹਵਾ ਦੇਣ ਵਾਲੇ ਨੇਤਾ ਅਮਰੀਕਾ ਦੇ ਦੇਸ ਭਗਤ ਹਨ ਜਾਂ ਦੇਸ-ਧ੍ਰੋਹੀ ? ਉਹ ਅੰਤਰਰਾਸ਼ਟਰੀ ਕਨੂੰਨ ਦੇ ਰਖਵਾਲੇ ਹਨ ਜਾਂ ਅੰਤਰਰਾਸ਼ਟਰੀ ਕਾਤਲ ਮੁਜਰਮ ?
ਧਰਤੀ ਸਭ ਦੀ ਮਾਂ ਹੈ। ਏਸ ਮਾਂ ਉੱਤੇ ਕੋਈ ਲਕੀਰਾਂ ਨਹੀਂ ਹਨ, ਲਕੀਰਾਂ ਕੇਵਲ ਨਕਸ਼ਿਆਂ ਉੱਤੇ ਹਨ। ਮਾਂ ਦੇ ਦੁੱਧ ਦੇ ਖ਼ਜ਼ਾਨੇ ਹਰ ਜਾਨਦਾਰ ਚੀਜ਼ ਲਈ ਹਨ, ਸਾਮਰਾਜਾਂ ਕਾਰਪੋਰੇਸ਼ਨਾਂ ਦੀ ਮਲਕੀਅਤ ਨਹੀਂ। ਮਾਂ ਦੇ ਬੇਅੰਤ ਬੱਚਿਆਂ ਨੇ ਮਾਂ ਦੇ ਦੁੱਧ ਦੀ ਲਾਜ ਰੱਖ ਲੈਣੀ ਹੈ। ਮਾਂ ਦੀ ਕੁੱਖ ਨੋਚੀ ਨਹੀਂ ਜਾ ਸਕੇਗੀ। ਜੈ ਮਾਤਾ ਦੀ।
ਅਮਨ ਦਾ ਮਸੀਹਾ-ਪ੍ਰਧਾਨ ਓਬਾਮਾ
ਪ੍ਰਧਾਨ ਬਰਾਕ ਹੁਸੈਨ ਓਬਾਮਾ ਨੂੰ ਨੋਬੇਲ ਸ਼ਾਂਤੀ ਇਨਾਮ ਮਿਲਣ ਉੱਤੇ ਵੱਖ-ਵੱਖ ਦੇਸਾਂ ਅਤੇ ਥਾਵਾਂ ਉੱਤੇ ਕਿਤੇ ਹੱਕ ਵਿਚ ਅਤੇ ਕਈ ਵਿਰੋਧ ਵਿਚ ਖ਼ਿਆਲ ਪ੍ਰਗਟ ਕੀਤੇ ਗਏ ਹਨ।
ਜਦ ਕਿ ਸਾਇੰਸ ਦਿਆਂ ਵਿਭਾਗਾਂ ਨੇ ਇਨਾਮਾਂ ਦੀ ਚੋਣ ਲਈ ਵੱਡੀਆਂ ਸਾਇੰਸੀ ਕਮੇਟੀਆਂ ਬਣਾਈਆਂ ਹੋਈਆਂ ਹਨ, ਓਥੇ ਸ਼ਾਂਤੀ ਇਨਾਮ ਦੀ ਚੋਣ ਲਈ ਸਵੀਡਨ ਦੇ ਕੇਵਲ ਪੰਜ ਸਿਆਸਤਦਾਨਾਂ ਦੀ ਟੋਲੀ ਹੈ । ਉਸ ਟੋਲੀ ਦਾ ਫ਼ੈਸਲਾ ਅਟੱਲ ਹੈ। ਕਮੇਟੀ ਦੇ ਇਕ ਮੈਂਬਰ ਦਾ ਕਹਿਣਾ ਹੈ ਕਿ “ਪ੍ਰਧਾਨ ਓਬਾਮਾ ਨੇ ਲੋਕਾਂ ਦੇ ਅੰਦਰ ਚੰਗੇਰੇ ਭਵਿੱਖ ਦੀ ਉਮੀਦ ਪੈਦਾ ਕਰ ਦਿੱਤੀ ਹੈ ਅਤੇ ਅੰਤਰਰਾਸ਼ਟਰੀ ਸਿਆਸਤ ਅੰਦਰ ਇਕ ਨਵਾਂ ਵਾਤਾਵਰਨ ਪੈਦਾ ਕਰ ਦਿੱਤਾ ਹੈ।” ਹੋਰ ਦੇਸਾਂ ਵਾਂਗ ਸਾਡੇ ਦੇਸ ਵੱਲੋਂ ਵੀ ਬੜੀ ਗਰਮ- ਜੋਸ਼ੀ ਨਾਲ ਪ੍ਰਧਾਨ ਓਬਾਮਾ ਨੂੰ ਵਧਾਈ ਦਾ ਪੱਤਰ ਭੇਜਿਆ ਗਿਆ ਹੈ। ਰਸਮ ਦਾ ਪੂਰੀ ਕਰਨੀ ਹੀ ਪੈਂਦੀ ਹੈ ਹਰ ਕਿਸੇ ਸਰਕਾਰ ਨੂੰ।
ਵੈਟੀਕਨ ਦਾ ਪੋਪ, ਰੋਮਨ ਕੈਥੋਲਿਕ ਲੋਕਾਂ ਦਾ ਸਭ ਤੋਂ ਵੱਡਾ ਮੋਢੀ ਧਾਰਮਿਕ ਨੇਤਾ ਹੁੰਦਾ ਹੈ। ਓਬਾਮਾ ਦੇ ਕਈ ਕੈਥੋਲਿਕ ਵਿਰੋਧੀ ਖ਼ਿਆਲਾਂ ਅਤੇ ਨੀਤੀਆਂ ਨੇ ਈਸਾਈ ਜਗਤ ਨੂੰ ਕਾਫ਼ੀ ਪ੍ਰੇਸ਼ਾਨ ਕੀਤਾ ਹੋਇਆ ਜਾਪਦਾ ਹੈ। ਇਸ ਦੇ ਬਾਵਜੂਦ ਵੈਟੀਕਨ ਦੇ ਪੁਰਜੋਸ਼ ਓਬਾਮਾ ਨੂੰ ਸ਼ਾਂਤੀ ਇਨਾਮ ਮਿਲਣ ਦਾ ਸਵਾਗਤ ਕੀਤਾ ਹੈ। ਇਕ ਚੁੱਪ ਗੜੁੱਪ ਸਾਂਝ ਹੈ ਓਬਾਮਾ ਅਤੇ ਵੈਟੀਕਨ ਦੀ—ਉਹ ਹੈ ‘ਨਵੇਂ ਵਿਸ਼ਵ ਨਿਜ਼ਾਮ’ ਉੱਤੇ ਖ਼ਿਆਲ ਦਾ ਮੇਲ ਖਾਣਾ।
ਵੈਟੀਕਨ ਦੇ ਇਸ਼ਾਰੇ ਉੱਤੇ ਕੈਥੋਲਿਕ ਲੋਕਾਂ ਨੇ ਚੋਣਾਂ ਸਮੇਂ ਓਬਾਮਾ ਨੂੰ ਡਟ ਕੇ ਵੋਟ ਪਾਏ ਸਨ। ਪੋਪ ਬੈਨਿਡਿਕਟ ਜੀ ਨੇ ਫਰਮਾਇਆ ਹੈ, “ਓਬਾਮਾ ਜੀ ਦੀ ਇਸ ਮਾਨਤਾ ਨਾਲ ਧਰਤੀ ਉੱਤੇ ਬੁਨਿਆਦੀ ਬਦਲੀਆਂ ਨਾਲ ਮਨਚਾਹੇ ਨਤੀਜੇ ਨਿਕਲ ਸਕਦੇ ਹਨ। ਮਨਚਾਹੇ ਨਤੀਜਿਆਂ ਵਿਚ ਆਉਂਦਾ ਹੈ ‘ਨਵਾਂ ਭੂਗੋਲਿਕ ਰਾਜ’ ਜਿਸ ਦੇ ਨਾਲ ਸਮੇਂ ਸਿਰ ਨਿਰ-ਅਸਤ੍ਰੀਕਰਨ ਹੋਵੇ, ਜਿਸ ਨਾਲ ਖੁਰਾਕ, ਰੱਖਿਆ ਤੇ ਅਮਨ ਨੂੰ ਪਾਏਦਾਰ ਕੀਤਾ ਜਾਵੇ।” ਪੋਪ ਬੈਨਿਡਿਕਟ ਦੀ ਪ੍ਰੋੜਤਾ ਦੇ ਨਾਲ ਪ੍ਰਧਾਨ ਬਰਕ ਹੁਸੈਨ ਓਬਾਮਾ ਅਮਨ ਦਾ ਮਸੀਹਾ ਬਣ ਕੇ ਆਇਆ ਲੱਗਦਾ ਹੈ।
ਜਦਕਿ ਦੁਨੀਆ ਦੇ ਕਈ ਹਿੱਸਿਆਂ ਵਿਚ ਭਾਈ ਓਬਾਮਾ ਨੂੰ ਸ਼ਬਦ ‘ਅਮਨ’ ਦੇ ਨਾਲ ਜੋੜਨ ਉੱਤੇ ਸ਼ਲਾਘਾ ਕੀਤੀ ਜਾ ਰਹੀ ਹੈ, ਓਧਰ ਉਸ ਨੂੰ ਪ੍ਰਧਾਨ ਬਣਾਉਣ ਵਾਲੇ ਵੋਟਰਾਂ ਦੀ ਬਹੁਗਿਣਤੀ, ਏਸ ਇਨਾਮ ਨੂੰ ਇਨਸਾਨੀਅਤ ਦੇ ਨਾਲ ਇਕ ਭੱਦਾ ਮਖ਼ੌਲ ਸਮਝਦੀ ਹੈ।
ਨੋਬੇਲ ਦਾ ਸ਼ਾਂਤੀ ਇਨਾਮ ਦੇਣ ਵਾਲੀ ਕਮੇਟੀ ਦਾ ਇਤਿਹਾਸ ਦੱਸਦਾ ਹੈ ਕਿ ਇਹ
ਕੋਈ ‘ਨੋਬਲ’ ਭਾਵ ਕੋਈ ਨੇਕ ਫ਼ੈਸਲੇ ਨਹੀਂ ਕਰਦੀ ਰਹੀ। ਇਸ ਨੇ ਬੇਅੰਤ ਵਾਰ ਮਹਾਂ-
ਕਾਤਲਾਂ ਨੂੰ ਨੋਬੇਲ ਸ਼ਾਤੀ ਇਨਾਮ ਦਿੱਤਾ ਹੈ । ਉਨ੍ਹਾਂ ਵਿਚ ਕੁਝ ਮਹਾਨ ਅਮਰੀਕੀ ਪ੍ਰਧਾਨ ਵੀ ਹਨ, ਜਿਨ੍ਹਾਂ ਦੇ ਹੁਕਮਾਂ ਅਨੁਸਾਰ ਕਈ ਦੇਸਾਂ ਅੰਦਰ ਲੰਮੀਆਂ ਜੰਗਾਂ ਚੱਲੀਆਂ। ਉਨ੍ਹਾਂ ਦੇਸਾਂ ਦੇ ਅੰਦਰ ਏਨੇ ਦੋਸੀ ਲੋਕਾਂ ਨੇ ਜਾਨਾਂ ਦਿੱਤੀਆਂ ਕਿ ਉਨ੍ਹਾਂ ਦੀਆਂ ਲੋਥਾਂ ਕਈ ਖੇਡਾਂ ਦੇ ਸਟੇਡੀਅਮ ਨੱਕੋ ਨੱਕ ਭਰ ਸਕਦੀਆਂ ਸਨ। ਨੋਬੇਲ ਕਮੇਟੀ ਉਨ੍ਹਾਂ ਨੂੰ ਅਮਨ ਦੇ ਫਰਿਸ਼ਤੇ ਐਲਾਨ ਕੇ ਇਤਿਹਾਸ ਨੂੰ ਸਿਰ ਪਰਨੇ ਖੜ੍ਹਾ ਕਰ ਦਿੱਤਾ। ਇਕੱਲੇ ਇਕੱਲੇ ਨੂੰ ਫੋਲਣਾ ਅਤੇ ਸਮਝਣਾ ਇਕ ਲੰਮਾ ਕੰਮ ਹੈ। ਏਥੇ ਸਿਰਫ਼ ਇਕ ਹੀ ਵੰਨਗੀ ਦੇਂਦਾ ਹਾਂ : ਸਭ ਜਾਣਕਾਰਾਂ ਨੂੰ ਪਤਾ ਹੈ ਕਿ ਅਮਰੀਕਾ ਦਾ ਉੱਤਰੀ ਵੀਅਤਨਾਮ ਉੱਪਰ ਹਮਲਾ ਅਕਾਰਨ ਸੀ। ਇਹ ਵਹਿਸ਼ੀਆਨਾ ਧਾਵਾ ਕਰੀਬ ਦਸ ਸਾਲ ਜਾਰੀ ਰੱਖਿਆ ਗਿਆ, ਜਿਸ ਅੰਦਰ ਅਮਰੀਕਾ ਵੱਲੋਂ ਭਿਆਨਕ ਤੋਂ ਭਿਆਨਕ ਕੀਮਿਆਈ, ਬੈਕਟੀਰੀਆਈ ਹਥਿਆਰਾਂ ਅਤੇ ਨੇਪਾਮ ਬੰਬਾਂ (ਜੋ ਅੰਤਰਰਾਸ਼ਟਰੀ ਤੌਰ ਉੱਤੇ ਮਨ੍ਹਾ ਕੀਤੇ ਹੋਏ ਸਨ) ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ। ਪਿੰਡਾਂ ਦੇ ਪਿੰਡ ਹਵਾਈ ਹਮਲਿਆਂ ਦੇ ਵਿਚ ਉਡਾ ਦਿੱਤੇ ਗਏ। ਕਰੀਬ 30 ਲੱਖ ਵੀਅਤਨਾਮੀ ਲੋਕ ਕਤਲ ਕੀਤੇ ਗਏ। ਅੰਤ ਅਮਰੀਕਾ ਨੂੰ ਹੋ ਚੀ ਮਿੰਨ੍ਹ ਦੀ ਕਿਸਾਨ ਫ਼ੌਜ ਹੱਥੋਂ ਮਾਰ ਖਾ ਕੇ ਸਿਰ ‘ਤੇ ਪੈਰ ਰੱਖ ਕੇ ਭੱਜਣਾ ਪਿਆ। ਫਿਰ ਅਮਨ ਸੰਧੀ ਉੱਤੇ ਦਸਤਖ਼ਤ ਹੋਏ। ਅਮਰੀਕਾ ਵੱਲੋਂ ਹੈਨਰੀ ਕਿਸਿੰਜਰ ਅਤੇ ਵੀਅਤਨਾਮ ਵੱਲੋਂ ‘ਲੇ ਡੱਕ ਥੋਂ’ ਨੂੰ ਨੋਬੇਲ ਸ਼ਾਂਤੀ ਇਨਾਮ ਲਈ ਚੁਣਿਆ ਗਿਆ। ਹੈਨੀ ਕਿਸਿੰਜਰ ਜੋ ਵੀਅਤਨਾਮ ਦੀ ਜੰਗ ਦਾ ਮੁੱਖ ਰਚਣਹਾਰ ਸੀ, ਇਹ ਇਨਾਮ ਲੈ ਕੇ ਬੇਅੰਤ ਪ੍ਰਸੰਨ ਹੋਇਆ। ਵੀਅਤਨਾਮੀ ‘ਲੇ ਡੱਕ ਥੋਂ’ ਨੇ ਇਨਾਮ ਲੈਣ ਤੋਂ ਨਾਂਹ ਕਰ ਦਿੱਤੀ। ਉਸਨੇ ਕਿਹਾ ਕਿ “ਜ਼ਾਲਮ ਅਤੇ ਮਜ਼ਲੂਮ ਨੂੰ ਇਕੋ ਤੱਕੜੀ ਨਾਲ ਕਿਵੇਂ ਤੋਲਿਆ ਜਾ ਸਕਦਾ ਹੈ। ਇਹ ਇਨਾਮ ਨਾ-ਮਨਜ਼ੂਰ ਹੈ।”
ਸ਼ੁਕਰ ਹੈ ਕਿ ਪਿਛਲੀ ਸਦੀ ਦੇ ਪਾਪੀ ਨੇਤਾਵਾਂ, ਜਿਨ੍ਹਾਂ ਨੂੰ ਨੋਬੇਲ ਸ਼ਾਂਤੀ ਇਨਾਮ ਮਿਲਿਆ ਹੈ, ਉਨ੍ਹਾਂ ਦੀ ਕਤਾਰ ਵਿਚ ਮਹਾਤਮਾ ਗਾਂਧੀ ਦਾ ਨਾਂ ਨਹੀਂ ਹੈ। ਕਾਤਲਾਂ ਦੇ ਸਰਦਾਰ ਪ੍ਰਧਾਨ ਬੁਸ਼ ਦਾ ਨਾਂ ਕਈ ਵਾਰ ਏਸੇ ਸ਼ਾਂਤੀ ਇਨਾਮ ਲਈ ਸੁਝਾਇਆ ਅਤੇ ਵਧਾਇਆ ਸੀ, ਪਰ ਇਹ ਇਨਾਮ ਮਿਲਦੇ-ਮਿਲਦੇ ਹੀ ਰਹਿ ਗਿਆ। ਮਿਲ ਜਾਂਦਾ ਤਾਂ ਚਾਰ ਚੰਨ ਲੱਗ ਜਾਂਦੇ ! ਬੁਸ਼ ਦੇ ਜਾਂਦਿਆਂ ਹੀ ਚੋਣ ਕਮੇਟੀ ਨੇ ਪ੍ਰਧਾਨ ਓਬਾਮਾ ਵੱਲ ਆਪਣੀ ਮਿਹਰਬਾਨ ਨਜ਼ਰ ਘੁਮਾ ਦਿੱਤੀ। ਅੰਤ 9 ਅਕਤੂਬਰ ਨੂੰ ਇਹ ਇਨਾਮ ਉਸਦੇ ਗਲ ਪਾ ਕੇ ਉਸਦੇ ਕੁਲ ਦੁਨੀਆ ਦੇ ਦੋਸਤ ਅਤੇ ਦੁਸ਼ਮਣ, ਸਭ ਦੇ ਸਭ ਭੰਬਲਭੂਸੇ ਵਿਚ ਫਸਾ ਦਿੱਤੇ।
ਇਹ ਅਮਨ ਦਾ ਸੰਤ/ਪੁੰਜ ਓਬਾਮਾ ਚੀਜ਼ ਕੀ ਹੈ ? ਉਹ ਤਕਰੀਬਨ ਗੁੰਮਨਾਮੀ ਵਿਚੋਂ ਰਾਕਟ ਦੇ ਵਾਂਗ ਉੱਠਿਆ, ਝੱਟ ਪ੍ਰਧਾਨਗੀ ਦੀ ਕੁਰਸੀ ‘ਤੇ ਜਾ ਚੜ੍ਹਿਆ ਅਤੇ ਹੁਣ ਕਹਿੰਦੀ ਕਹਾਉਂਦੀ ਜੰਗਬਾਜ਼ੀ ਦੇ ਰਸਤੇ ਉੱਤੇ ਅਮਨ ਦਾ ਦੇਵਤਾ ਬਣ ਗਿਆ ? ਓਬਾਮਾ ਐਂਗਲੋ-ਅਮਰੀਕਨ-ਨਾਟੋ-ਪਿਛਲੱਗਾਂ ਚਮਚਿਆਂ ਦੀ ਮਾਰੂ ਜੰਗੀ ਮਸ਼ੀਨ ਦਾ ਨਵਾਂ ਲੇਬਲ ਹੈ। ਉਹ ਹਾਲਾਂ ਇਹ ਵੀ ਸਾਬਤ ਨਹੀਂ ਕਰ ਸਕਿਆ ਕਿ ਉਹ ਅਮਰੀਕਨ ਸੰਵਿਧਾਨ ਅਨੁਸਾਰ ਇਕ ਜਾਇਜ਼ ਅਮਰੀਕਨ ਸਹਿਰੀ ਹੈ ਕਿ ਨਹੀਂ ? ਜਿਹੜੀ ਜੰਗੀ ਮਸ਼ੀਨ ਅਮਰੀਕਨ ਲੋਕਾਂ ਦੇ ਓਬਾਮਾ ਸ਼ਹਿਰੀਅਤ ਉੱਤੇ ਸਵਾਲਾਂ ਨੂੰ ਨਜ਼ਰ ਅੰਦਾਜ਼ ਕਰ ਸਕਦੀ ਹੈ, ਉਸਦੀ ਸ਼ਕਤੀ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ । ਪ੍ਰਧਾਨ ਜੀ ਜੰਗੀ ਮਸ਼ੀਨ ਨੂੰ ਨਹੀਂ ਚਲਾਉਂਦੇ, ਸਗੋਂ ਉਹ ਜੰਗੀ ਮਸ਼ੀਨ ਦੇ ਆਦੇਸ਼ ਅਨੁਸਾਰ ਆਪਣਾ ਮੂੰਹ ਖੋਲ੍ਹਦੇ ਹਨ। ਜੇ ਪ੍ਰਧਾਨ ਨੂੰ ਸੱਚਮੁੱਚ ਹੀ ਆਪਣੀ ਹੈਸੀਅਤ ਅਤੇ ਸ਼ਕਤੀ ਬਾਰੇ ਭੁਲੇਖਾ ਹੋ ਜਾਵੇ ਅਤੇ ਉਹ ਅਮਨ ਦੀ ਬੁਲ੍ਹ-ਸੇਵਾ ਤੋਂ ਉਤਾਂਹ ਉੱਠ ਕੇ ਅਸਲੀ ਸੇਵਾ ਵੱਲ ਕੋਈ ਕਦਮ ਚੁੱਕੇ ਤਾਂ ਇਹ ਮਸ਼ੀਨ ਗੋਲੀ ਨਾਲ ਉਸ ਦੀ ਖੋਪਰੀ ਉਡਾ ਦੇਂਦੀ ਹੈ। ਉਸਦੇ ਕੁੱਲ ਵਾਰਸਾਂ ਦਾ ਇਕ-ਇਕ ਕਰਕੇ ਸਫ਼ਾਇਆ ਕਰ ਦੇਂਦੀ ਹੈ। ਅਜਿਹਾ ਕਈ ਵਾਰ ਹੋਇਆ ਹੈ। ਆਖ਼ਰੀ ਅਜਿਹਾ ਕਤਲ 1962 ਵਿਚ ਪ੍ਰਧਾਨ ਜੌਹਨ ਕੈਨੇਡੀ ਦਾ ਹੋਇਆ ਸੀ। ਉਸ ਦੇ ਟੱਬਰ ਦਾ ਬੀਜ ਨਾਸ ਕਰ ਦਿੱਤਾ ਗਿਆ ਹੈ ਤਾਂ ਜੋ ਕੋਈ ਬੱਚਾ ਸਿਆਸਤ ਵਿਚ ਉੱਠ ਕੇ ਜੰਗੀ ਮਸ਼ੀਨ ਨੂੰ ਪ੍ਰੇਸ਼ਾਨ ਨਾ ਕਰ ਦੇਵੇ।
ਓਬਾਮਾ ਭਾ ਜੀ ਦੀਆਂ ਅਮਨ ਦੇ ਮੁਹਾਜ਼ ਉੱਤੇ ਕੀ-ਕੀ ਪ੍ਰਾਪਤੀਆਂ ਹਨ ? 1997 ਤੋਂ 2004 ਤਕ ਇਲੀਨੌਏ ਪ੍ਰਾਂਤ ਦੀ ਅਸੈਂਬਲੀ ਦਾ ਮੈਂਬਰ ਰਿਹੈ। 2005 ਵਿਚ ਕੇਂਦਰੀ ਸੈਨੇਟ ਦਾ ਮੈਂਬਰ ਬਣਿਆ। ਅਮਰੀਕਾ ਵਿਚ ਪ੍ਰਧਾਨਗੀ ਦੀ ਚੋਣ ਇਕ ਬਹੁਤ ਵੱਡਾ ਨਾਟਕ ਹੁੰਦਾ ਹੈ। ਓਸ ਦੇ ਦੋਵੇਂ ਪਾਸੇ ਇਕੋ ਹੀ ਜੰਗੀ ਮਸ਼ੀਨ ਦੇ ਪੁਰਜ਼ੇ ਹੁੰਦੇ ਹਨ। ਓਥੇ ਫ਼ੌਜੀ ਸਨਅਤੀ ਅਦਾਰੇ ਦੋਵੇਂ ਪਾਸੇ ਅਰਬਾਂ ਖਰਬਾਂ ਰੁਪਏ ਦਾਨ ਕਰਕੇ ਈਲੈਕਸ਼ਨ ਦਾ ਖੇਖਣ ਕਰਦੇ ਹਨ। ਜੋ ਹੇਰਾ-ਫੇਰੀ ਅਮਰੀਕਨ ਚੋਣਾਂ ਵਿਚ ਹੁੰਦੀ ਹੈ, ਉਸਦੇ ਟਾਕਰੇ ਵਿਚ ਤਾਂ ਸਾਡਾ ਦੇਸ ਪਾਸਕੂ ਵੀ ਨਹੀਂ ਹੈ। ਕਿਸ ਨੂੰ ਜਿਤਾਉਣਾ ਹੈ, ਉਹ ਪਹਿਲਾਂ ਤਹਿ ਕਰ ਲਿਆ ਜਾਂਦਾ ਹੈ। ਵੋਟਾਂ ਜਿਧਰ ਮਰਜ਼ੀ ਪੈ ਜਾਣਾ, ਨਤੀਜਾ ਕੱਢਣ ਵਾਲੇ ਤਾਂ ਹੋਰ ਹੁੰਦੇ ਹਨ। ਪ੍ਰਧਾਨ ਬੁਸ਼ ਦੀਆਂ ਦੋਵੇਂ ਚੋਣ ਜਿੱਤਾਂ ਕੁਲ ਅਮਰੀਕਾ ਅਤੇ ਦੁਨੀਆ ਜਾਣਦੀ ਹੈ, ਚੋਰੀ ਕੀਤੀਆਂ ਗਈਆਂ ਸਨ। ਬੁਸ਼ ਨੇ ਕੀ ਚੋਰੀ ਕਰਨੀਆਂ ਸਨ ? ਉਸ ਨੂੰ ਤਾਂ ਕੀਤਾ ਕਰਾਇਆ ਕੰਮ ਅਤੇ ਕੁਰਸੀ ਮਿਲਣੀ ਸੀ। ਸੋ ਮਿਲ ਗਈ। ਓਬਾਮਾ ਦੀ ਚੋਣ ਇਕ ਸਮਝਿਆ ਬੁਝਿਆ ਇਲੈਕਸ਼ਨ ਭੁਚਾਲ ਸੀ। ਇਸ ਵੇਲੇ ਮਾਰਕਾ/ਲੇਬਲ ਬਦਲਣ ਦੀ ਲੋੜ ਸੀ, ਪਰ ਚੱਲ ਰਹੀਆਂ ਮੱਧ ਏਸ਼ੀਆ ਅੰਦਰ ਜੰਗਾਂ ਦਾ ਰੁਖ਼ ਮੋੜਨ ਦਾ ਕੋਈ ਇਰਾਦਾ ਨਹੀਂ ਸੀ। ਪ੍ਰਧਾਨ ਦਾ ਨਾਂ ਪਹਿਲਾਂ ‘ਬੀ’ ਤੋਂ ਸ਼ੁਰੂ ਹੁੰਦਾ ਸੀ, ਹੁਣ ‘ਓ’ ਤੋਂ ਸ਼ੁਰੂ ਹੋਣ ਲੱਗ ਪਿਆ।
ਬਿਲਡਰਬਰਗ ਇਕ ਖ਼ੁਫੀਆ ਸੁਸਾਇਟੀ ਹੈ, ਜਿਸ ਦੀ ਹੋਂਦ ਬਾਰੇ 1954 ਤੋਂ ਪਤਾ ਲੱਗਣਾ ਸ਼ੁਰੂ ਹੋਇਆ ਸੀ। ਇਸਦੇ ਕਰੀਬ ਡੇਢ ਸੌ ਮੈਂਬਰ ਹਨ—ਦੁਨੀਆ ਦੇ ਸਭ ਤੋਂ ਅਮੀਰ ਬੈਂਕਰ, ਸਨਅਤਕਾਰ, ਰਾਜੇ ਮਹਾਰਾਜੇ ਅਤੇ ਉਨ੍ਹਾਂ ਦੇ ਸਿਆਸੀ ਚਮਚੇ । ਸਭ ਅਮਰੀਕਨ ਪ੍ਰਧਾਨਾਂ ਦਾ ਜਨਮ ਏਸੇ ਹੀ ਗਰੁੱਪ ਅੰਦਰੋਂ ਹੋਇਆ ਹੈ । ਇਸ ਖ਼ੁਫ਼ੀਆ ਸਮਾਜ ਦੇ ਭੇਤ ਤਾਂ ਹੁਣ ਜਹੇ ਜਾ ਕੇ ਇੰਟਰਨੈੱਟ ਰਾਹੀਂ ਖੱਲਣ ਸ਼ੁਰੂ ਹੋਏ ਹਨ। ਕੋਈ ਸੋਚ ਸਕਦਾ ਹੈ ਕਿ ਪ੍ਰਧਾਨ ਬੁਸ਼ ਅਤੇ ਓਸਦੇ ਮੁਕਾਬਲੇ ਉੱਤੇ ਖੜਾ ਉਮੀਦਵਾਰ ਸੈਨੇਟਰ ‘ਕੈਰੀ’ ਏਸੇ ਸਮਾਜ ਦੇ ਅੰਦਰ ਭਰਾ-ਭਰਾ ਹਨ ? ਜਦੋਂ ਬੁਸ਼ ਨੇ ਚੋਣ ਦੀ ਚੋਰੀ ਕੀਤੀ, ਕੁੱਲ ਦੁਨੀਆ ਦੀ ਜਾਣਕਾਰੀ ਹੁੰਦਿਆਂ ਚੋਰੀ ਕੀਤੀ ਤਾਂ ਵੀ ਕੈਰੀ ਨੇ ਇਕ ਵੀ ਇਤਰਾਜ਼ ਨਹੀਂ ਉਠਾਇਆ ਸਗੋਂ ਫਟਾਫਟ ਬੁਸ ਨੂੰ ਚੋਣ ਜਿੱਤਣ ਦੀ ਮੁਬਾਰਕ ਦਿੱਤੀ । ਓਬਾਮਾ ਏਸੇ ਹੀ ਗਰੁੱਪ ਦੀ ਦੇਣ ਹੈ। ਇਹ ਹੀ ਗਰੁੱਪ ਦੁਨੀਆ ਦੀ ਕੁੱਲ ਸ਼ਕਤੀ ਹੈ । ਜਦੋਂ ਵੀ ਚਾਹੇ ‘ਨੀਚੋ ਊਚ ਕਰੇ ਮੇਰਾ ਗੋਵਿੰਦ’ ਕਰ ਸਕਦਾ ਹੈ। ਇਕ ਜੰਗਬਾਜ਼ ਮਸ਼ੀਨ ਦੇ ਲੇਬਲ ਨੂੰ ਅਮਨ-ਫਰਿਸ਼ਤੇ ਦਾ ਮਾਰਕਾ ਲਗਾ ਸਕਦੈ, ਸੋ ਲਗਾ ਦਿੱਤਾ ਗਿਆ। ਬਿਲਡਰਬਰਗ ਗਰੁੱਪ ਦੀ ਸ਼ਕਤੀ ਨੂੰ ਨਜ਼ਰਅੰਦਾਜ਼ ਕਰਕੇ ਇਕ ਪਲ ਸੋਚ ਲਈਏ ਕਿ ਸ਼ਾਇਦ ਨੋਬੇਲ ਸਿਆਸੀ ਕਮੇਟੀ ਨੇ ਸੱਚਮੁੱਚ ਆਪਣੀ ਹੀ ਮਰਜ਼ੀ ਨਾਲ ਓਬਾਮਾ ਨੂੰ ਏਸ ਖ਼ਿਆਲ ਦੇ ਨਾਲ ਇਨਾਮ ਦਿੱਤਾ ਹੈ ਤਾਂ ਜੋ ਉਹ ਕਿਸੇ ਨੁਕਤੇ ਉੱਤੇ, ਉਹ ਉਸਦੇ ਨਾਂ ਹੇਠ ਚੱਲਦੀ ਜੰਗੀ ਮਸ਼ੀਨ ਦੀ ਬ੍ਰੇਕ ਦੱਬ ਸਕੇ…ਇਕ ਖ਼ਿਆਲ, ਇਕ ਉਮੀਦ ਜੋ ਅਜੇ ਪ੍ਰਾਪਤੀ ਵੱਲ ਤੁਰੀ ਵੀ ਨਹੀਂ।
ਹਾਲਾਂ ਤੇ ਕਾਗ਼ਜ਼ ਉੱਤੇ ਸਿਆਹੀ ਵੀ ਨਹੀਂ ਸੁੱਕੀ ਕਿ ਓਬਾਮਾ ਭਾ ਜੀ ਨੇ 13000 ਨਵੇਂ ਅਮਰੀਕਨ ਫ਼ੌਜੀ ਅਫ਼ਗਾਨਿਸਤਾਨ ਦੀ ਭੱਠੀ ਅੰਦਰ ਝੋਕ ਦਿੱਤੇ ਨੇ। ਇਹ ਉਨ੍ਹਾਂ 60000 ਵਧੀਕ ਫ਼ੌਜੀਆਂ ਦੀਆਂ ਮੰਗਾਂ ਤੋਂ ਉੱਪਰ ਹਨ, ਜਿਨ੍ਹਾਂ ਲਈ ਅਫ਼ਗਾਨਿਸਤਾਨ ਅੰਦਰ ਕਮਾਂਡਰ ਪੈਟ੍ਰੀਅਸ ਨੇ ਬੇਨਤੀ ਕੀਤੀ ਹੈ। ਇੰਜ ਲਗਦੈ ਕਿ ਨੋਬੇਲ ਪੁਰਸਕਾਰ ਨਾਲ ਓਬਾਮਾ ਨੂੰ ਅਮਨ ਦੇ ਖੰਭ ਉੱਗ ਆਏ ਹਨ ਅਤੇ ਅੱਗੋਂ ਕੁੱਲ ਦੁਨੀਆ ਅਮਰੀਕਨ ਮਾਰੂ ਮਸ਼ੀਨ ਨੂੰ ਅਮਨ-ਦੂਤ ਦੇ ਨਾਂ ਨਾਲ ਸੰਬੋਧਿਤ ਕਰਿਆ ਕਰੇਗੀ।
ਅਫ਼ਗਾਨਿਸਤਾਨ ਕੁਦਰਤੀ ਵਸੀਲਿਆਂ ਨਾਲ ਭਰਪੂਰ ਇਕ ਵਿਸ਼ਾਲ ਦੇਸ ਹੈ।
ਕੀਮਤੀ ਪੱਥਰ, ਸੋਨਾ, ਯੂਰੇਨੀਅਮ ਅਤੇ ਕੁਦਰਤੀ ਗੈਸ ਦੇ ਜ਼ਖੀਰਿਆਂ ਅਤੇ ਹੋਰ ਬੇਅੰਤ ਦਾਤਾਂ ਨਾਲ ਮਾਲਾਮਾਲ ਹੈ । ਇਸ ਤੋਂ ਇਲਾਵਾ ਮੱਧ ਏਸ਼ੀਆ ਅੰਦਰੋਂ ਤੇਲ ਅਤੇ ਗੈਸ ਕੱਢ ਕੇ ਲਿਜਾਣ ਦੇ ਰਸਤੇ ਵਿਚ ਆਉਂਦਾ ਹੈ। ਫ਼ਾਸਲੇ ਲੰਮੇ ਅਤੇ ਪੈਂਡੇ ਬਿਖੜੇ ਹੋਣ ਕਾਰਨ ਇਸ ਦੀ ਵਾਗਡੋਰ ਆਮ ਤੌਰ ਉੱਤੇ ਸਥਾਨਕ ਲੋਕਾਂ ਅਤੇ ਸਰਦਾਰਾਂ ਦੇ ਹੱਥ ਵਿਚ ਹੈ। ਅਜਿਹੀ ਹਾਲਤ ਵਿਚ ਸਾਮਰਾਜੀ ਭੇੜੀਏ ਦੇ ਮੂੰਹ ਵਿਚ ਪਾਣੀ ਕਿਵੇਂ ਨਾ ਆਵੇ ? ਜ਼ਾਹਰ ਹੈ ਕਿ ਉਸ ਦੀ ਆਮਦ ਕੁਝ ਸੁਧਾਰਨ ਲਈ ਨਹੀਂ, ਸਗੋਂ ਸਵਾਰਥ ਲਈ ਹੈ—ਖ਼ਜ਼ਾਨੇ ਲੁੱਟ ਲੈਣ ਦੀ । ਅਫ਼ਗਾਨੀ ਕਬੀਲੇ, ਇਲਾਕੇ ਮੀਡੀਆ ਅੰਦਰ ਇੰਜ ਦਰਸਾਏ ਜਾਂਦੇ ਹਨ, ਜਿਵੇਂ ਉਹ ਹਰ ਸਮੇਂ ਇਕ ਦੂਜੇ ਦੇ ਲਹੂ ਦੇ ਪਿਆਸੇ ਹੋਣ। ਹਮਲਾਵਰ ਨੂੰ ਇੰਜ ਜਾਪਦੈ ਜਿਵੇਂ ਅਜਿਹੀ ਸਥਿਤੀ ਉਸ ਦੀ ਲੁੱਟ-ਖਸੁੱਟ ਵਿਚ ਸਹਾਈ ਹੋ ਸਕਦੀ ਹੈ। ਕੁਦਰਤੀ ਖ਼ਜ਼ਾਨੇ ਲੁੱਟਣ ਤੋਂ ਇਲਾਵਾ ਅਫ਼ਗਾਨਿਸਤਾਨ ਫ਼ੌਜੀ ਅੱਡਿਆਂ ਦੇ ਕਾਇਮ ਕਰਨ ਲਈ ਨਿਹਾਇਤ ਮਾਕੂਲ ਜਗ੍ਹਾ ਹੈ, ਜਿਥੇ ਟਿਕ ਕੇ ਕਈ ਦੇਸਾਂ ਉੱਤੇ ਨਜ਼ਰ ਰੱਖੀ ਜਾ ਸਕਦੀ ਹੈ ਜਾਂ ਫ਼ੌਜੀ ਚੜ੍ਹਾਈ ਕੀਤੀ ਜਾ ਸਕਦੀ ਹੈ।
ਪਰ ਅਫ਼ਗਾਨਿਸਤਾਨ ਦਾ ਇਤਿਹਾਸ ਦੱਸਦਾ ਹੈ ਕਿ ਜਦੋਂ ਵੀ ਬਾਹਰਲੀਆਂ ਫ਼ੌਜਾਂ ਨੇ ਇਸ ਨੂੰ ਮੂੰਹ ਮਾਰਿਆ ਸੀ, ਸਭ ਅਫ਼ਗਾਨੀਆਂ ਨੇ ਰਲ ਕੇ ਹਮਲਾਵਰਾਂ ਦਾ ਸਫ਼ਾਇਆ ਕਰ ਦਿੱਤਾ ਸੀ | ਅੰਗਰੇਜ਼ਾਂ ਨੂੰ ਕਈ ਵਾਰ ਮਾਰ ਪਈ ਹੈ, ਪਰ ਉਹ ਅਜੇ ਵੀ ਏਧਰਲੀ ਖੇਹ ਖਾਣ ਤੋਂ ਨਹੀਂ ਟਲੇ। ਏਸ ਵਾਰ ਉਹ ਵਿਸ਼ਾਲ ਅਮਰੀਕਨ ਫ਼ੌਜ ਦੀ ਕੰਨੀ ਫੜ ਕੇ ਆ ਵੜੇ ਹਨ। ਪਿੱਛੇ ਜਿਹੇ ਸੋਵੀਅਤ ਰੂਸ ਦੀ ਜੰਗੀ ਮਸ਼ੀਨ ਬੁਰੀ ਤਰ੍ਹਾਂ ਬੇਇੱਜ਼ਤ ਹੋ ਕੇ ਕੰਨ ਫੜ ਕੇ ਘਰਾਂ ਨੂੰ ਵਾਪਸ ਪਰਤੀ ਸੀ । ਹੁਣ ਪੱਛਮੀ ਸਾਮਰਾਜ ਪਿਛਲੇ ਨੌਂ ਸਾਲਾਂ ਤੋਂ ਏਥੇ ਧੌਂਸ ਜਮਾਉਣ ਦੇ ਚੱਕਰ ਵਿਚ ਹੈ। ਪਰ ਅਜੇ ਉਸਦੇ ਨਹੁੰ ਚੰਗੀ ਤਰ੍ਹਾਂ ਨਹੀਂ ਅੜੇ।
ਨੋਬੇਲ ਪੁਰਸਕਾਰ ਸਨਮਾਨਤ ਓਬਾਮਾ ਜੀ ਆਪਣੀ ਚੋਣ ਤੋਂ ਪਹਿਲਾਂ ਦੇ ਸਮੇਂ ਅਤੇ ਪ੍ਰਧਾਨ ਪਦ ਸੰਭਾਲਣ ਤੋਂ ਪਿੱਛੋਂ ਸਾਫ਼ ਤੌਰ ਉੱਤੇ ਕਹਿੰਦੇ ਆ ਰਹੇ ਹਨ ਕਿ ਅਫ਼ਗਾਨਿਸਤਾਨ ਨੂੰ ਸੰਭਾਲਣਾ ਹੈ ਅਤੇ ਪਾਕਿਸਤਾਨ ਨੂੰ ਸੋਧਣਾ ਹੈ। ਏਸ ਪਿਛਲੇਰੇ ਕੰਮ ਦੀ ਸਮਝ ਨਹੀਂ ਲੱਗਦੀ ਕਿਉਂਕਿ ਇਹ ਵਿਚਾਰਾ ਦੇਸ ਤਾਂ 1948 ਤੋਂ ਹੀ ਓਬਾਮਾ ਦੇਸ਼ ਅਮਰੀਕਾ ਨੇ ਆਪਣੀ ਜੰਗੀ ਗੋਦ ਵਿਚ ਲਿਆ ਹੋਇਆ ਹੈ।
ਆਓ ਵੇਖੀਏ ਏਸ ਸਮੇਂ ਓਬਾਮਾ ਜੀ ਦੀਆਂ ਨਾਟੋ ਫ਼ੌਜਾਂ ਦਾ ਮਨੋਬਲ ਕਿਹੋ ਜਿਹੈ ? ਇਹ ਕੁੱਲ ਫ਼ੌਜ ਈਸਾਈ ਮਜ਼ਹਬ ਨਾਲ ਸੰਬੰਧਤ ਹੈ। ਇਸ ਫ਼ੌਜ ਨਾਲ ਬੇਅੰਤ ਪਾਦਰੀ ਹਨ, ਜੋ ਫ਼ੌਜੀਆਂ ਦਾ ਮਨੋਬਲ ਉੱਚਾ ਕਰਨ ਲਈ ਪ੍ਰਾਰਥਨਾ ਅਤੇ ਪ੍ਰੇਰਨਾ ਕਰਦੇ ਰਹਿੰਦੇ ਹਨ। ਜਿੰਨਾ ਉਹ ਫ਼ੌਜੀਆਂ ਦੀ ਨਬਜ਼ ਜਾਣਦੇ ਹਨ, ਹੋਰ ਕੋਈ ਨਹੀਂ ਜਾਣਦਾ । ਉਹ ਗਾਹੇ-ਬਗਾਹੇ ਸਰਕਾਰ ਨੂੰ ਵੀ ਖ਼ਬਰਦਾਰ ਕਰਦੇ ਰਹਿੰਦੇ ਹਨ।
ਫ਼ੌਜੀ ਪਾਦਰੀਆਂ ਦੇ ਖ਼ਿਆਲ ਮੁਤਾਬਕ ਅਮਰੀਕਨ ਫ਼ੌਜਾਂ ਦੇ ਹੌਸਲੇ ਪਸਤ ਹਨ ਅਤੇ ਉਨ੍ਹਾਂ ਨੂੰ ਸਾਹਮਣੇ ਕੁਝ ਦਿਖਾਈ ਨਹੀਂ ਦੇਂਦਾ। ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਅਜਾਈਂ ਜਾ ਰਹੀ ਹੈ ਅਤੇ ਉਹ ਜਲਦੀ ਆਪਣੇ ਟੱਬਰਾਂ ਕੋਲ ਪਰਤਣਾ ਮੰਗਦੇ ਹਨ। ਕੋਈ ਕਹਿੰਦਾ ਹੈ, “ਮੈਂ ਸਹੀ ਤਰ੍ਹਾਂ ਨਹੀਂ ਜਾਣਦਾ ਕਿ ਮੇਰੇ ਏਥੇ ਭੇਜੇ ਜਾਣ ਦਾ ਸਹੀ ਮੰਤਵ ਕੀ ਹੈ ?” ਫ਼ੌਜੀ ਜਿਧਰ ਵੀ ਜਾਂਦੇ ਨੇ, ਸੜਕਾਂ ਦੇ ਹੇਠੋਂ ਬੰਬ ਫਟਦੇ ਹਨ। ਏਧਰੋਂ ਓਧਰੋਂ ਗੋਲੀਆਂ ਆ ਵੱਜਦੀਆਂ ਹਨ। ਜਾਨਾਂ ਜਾਂਦੀਆਂ ਨੇ, ਲੱਤਾਂ ਉੱਡ ਜਾਂਦੀਆਂ ਨੇ, ਅੱਗ ਲੱਗ ਜਾਂਦੀ ਏ, ਹੋਰ ਬੇਅੰਤ ਸੱਟਾਂ ਨਾਲ ਅਪਾਹਜ ਹੋ ਜਾਂਦੇ ਨੇ । ਸਹਿਮ ਨਾਲ ਅਤੇ ਔਖੀ ਡਿਊਟੀ ਨਾਲ ਹੰਭੇ ਪਏ ਨੇ। ਬੇਅੰਤ ਦਵਾਈਆਂ ਅਤੇ ਨਸ਼ਿਆਂ ਦੇ ਸਹਾਰੇ ਦਿਨ ਕਟੀ ਕਰਦੇ ਪਏ ਨੇ। (ਇਹੀ ਰਿਪੋਰਟਾਂ ਵੀਅਤਨਾਮੀ ਜੰਗ ਵੇਲੇ ਆਉਂਦੀਆਂ ਹੁੰਦੀਆਂ ਸਨ) ਇਕ ਕਪਤਾਨ ਕਹਿੰਦਾ ਹੈ—“ਅਸੀਂ ਆਪਣਾ ਮਿਸ਼ਨ ਮੰਨ ਕੇ ਚੱਲਣਾ ਚਾਹੁੰਦੇ ਹਾਂ, ਪਰ ਪਤਾ ਤਾਂ ਲੱਗੇ ਉਹ ਕੀ ਹੈ ?” ਪਿੱਛੋਂ ਅਮਰੀਕਾ ਅੰਦਰ ਫ਼ੌਜੀਆਂ ਦੇ ਘਰਾਂ ਦਾ ਬੁਰਾ ਹਾਲ ਹੈ। ਬੱਚੇ ਅਮੋੜ ਅਤੇ ਆਪਹੁਦਰੇ ਹੁੰਦੇ ਜਾਂਦੇ ਹਨ, ਪਤਨੀਆਂ ਤਲਾਕ ਲੈ ਕੇ ਛੱਡਦੀਆਂ ਜਾਂਦੀਆਂ ਨੇ । ਜਿਹੜੇ ਟੱਬਰ ਕਾਇਮ ਰਹਿ ਜਾਂਦੇ ਨੇ, ਉਹ ਵਾਪਸ ਪਰਤੇ ਪਿਤਾ/ਪਤੀ ਨੂੰ ਵੇਖ ਕੇ ਮੂੰਹ ਵਿਚ ਉਂਗਲਾਂ ਪਾਉਂਦੇ ਹਨ। ਇਹ ਆਦਮੀ ਤਾਂ ਕੁਝ ਹੋਰ ਹੀ ਬਣ ਕੇ ਵਾਪਸ ਆ ਗਿਐ, ਇਸ ਅੰਦਰ ਪਹਿਲਾਂ ਵਾਲੀ ਖਿੱਚ ਅਤੇ ਮੋਹ ਦੀ ਕਣੀ ਵੀ ਨਹੀਂ ਹੈ। ਇਹ ਤਾਂ ਇਕ ਪਸ਼ੂ ਬਣ ਕੇ ਵਾਪਸ ਆ ਗਿਐ ਆਦਿ।
ਪ੍ਰਧਾਨ ਓਬਾਮਾ ਹੁਣ ਕੀ ਕਰੋ ? ਨੋਬੇਲ ਪੁਰਸਕਾਰ ਨੂੰ ਸ਼ਹਿਦ ਲਾ ਕੇ ਚੱਟੇ ? ਉਹ ਆਪ ਸਾਮਰਾਜ ਦੀ ਪੈਦਾਵਾਰ ਹੈ ਅਤੇ ਉਸਦਾ ਬੈਂਡ ਨਾਮ ਹੈ । ਓਸ ਦੇ ਆਪਣੇ ਹੱਥ ਵਿਚ ਅਮਨ ਜਾਂ ਜੰਗ ਦੀ ਕੁੰਜੀ ਨਹੀਂ । ਉਹ ਆਪ ਇਕ ਹੱਥਠੋਕਾ ਹੈ । ਉਸ ਨੇ ਐਨ ਉਨ੍ਹਾਂ ਹੁਕਮਾਂ ਉੱਤੇ ਦਸਖ਼ਤ ਕਰਨੇ ਹਨ, ਜੋ ਉਸ ਨੂੰ ਤਿਆਰ-ਬਰ-ਤਿਆਰ ਮਿਲਣਗੇ । ਸਾਮਰਾਜ ਨੇ ਏਸ ਸਮੇਂ ਆਪਣੀ ਭਾਜ ਨਹੀਂ ਮੰਨੀ ਅਤੇ ਉਹ ਘਰ ਪਰਤਣ ਵਾਲਾ ਨਹੀਂ ਹੈ। ਸਗੋਂ ਓਸ ਨੂੰ ਚਮੂਣੇ ਲੜ ਰਹੇ ਹਨ ਜੋ ਕਿਵੇਂ ਨਾ ਕਿਵੇਂ ਇਰਾਨ ਅਤੇ ਉਸਦੇ ਮਿੱਤਰ ਦੇਸ ਸੀਰੀਆ ਦੇ ਨਾਲ ਪੰਗਾ ਪਾਇਆ ਜਾਵੇ । ਇਸ ਬਾਰੇ ਜਿਹੜਾ ਵੀ ਬਿਆਨ ਆਵੇਗਾ, ਉਸ ਉੱਤੇ ਮੋਹਰ ਅਤੇ ਦਸਖ਼ਤ ਤਾਂ ਉਨ੍ਹਾਂ ਦੇ ਆਪਣੇ ਚੁਣੇ ਅਮਨ ਪੁਰਸਕਾਰਤ ਭਗਤ ਓਬਾਮਾ ਜੀ ਦੇ ਹੀ ਹੋਣਗੇ ਨਾ।
ਫ਼ਰਜ਼ ਕਰੋ ਕਿ ਪ੍ਰਧਾਨ ਓਬਾਮਾ ਆਪਣੇ ਅੰਦਰੋਂ ਕਿਸੇ ਉਤਸ਼ਾਹ ਦੇ ਨਾਲ ਜਾਂ ਨੋਬੇਲ ਦੀ ਸ਼ਾਤੀ ਇਨਾਮ ਨਾਲ ਤਿੜ ਕੇ ਸੱਚਮੁੱਚ ਹੀ ਅਮਨ ਦੇ ਰਸਤੇ ਉੱਤੇ ਤੁਰ ਪੈਂਦੇ ? ਸਾਮਰਾਜੀ ਮੱਕੜ-ਜਾਲ ਨੇ ਏਸ ਦਾ ਇੰਤਜ਼ਾਮ ਪਹਿਲਾਂ ਹੀ ਕਰਕੇ ਰੱਖਿਆ ਹੋਇਆ ਹੈ । ਉਹ ਹੈ ਉਸ ਦਾ ਮੀਤ ਪ੍ਰਧਾਨ ‘ਜੋ ਬਾਈਡਨ’। ਜਿਵੇਂ ਜੌਨਸਨ ਕੈਨੇਡੀ ਦਾ ਮੀਤ ਪ੍ਰਧਾਨ ਸੀ ‘ਲਿੰਡਨ ਜੌਨਸਨ’। ਜੌਨ ਕੈਨੇਡੀ ਨੇ ਕੁਝ ਕੁ ਹੀ ਕਦਮ ਅਮਨ ਵਾਲੇ ਪਾਸੇ ਪੁੱਟੇ ਸਨ ਕਿ ਉਸ ਨੂੰ ਗੋਲੀ ਨਾਲ ਉਡਾ ਦਿੱਤਾ ਗਿਆ। ਪ੍ਰਧਾਨ ਜੌਸਨ ਨੇ ਆਉਂਦਿਆਂ ਹੀ ਵੀਅਤਨਾਮ ਦੇ ਅੰਦਰ ਜੰਗ ਦੀ ਭੱਠੀ ਮਘਾ ਦਿੱਤੀ। ਅੱਜ ਦਾ ਮੀਤ ਪ੍ਰਧਾਨ ਜੋਬਾਈਡਨ ਜੌਨਸਨ ਨਾਲੋਂ ਦੋ ਕਦਮ ਅੱਗੇ ਹੀ ਹੈ।
ਓਬਾਮਾ ਦਾ ਆਪਣਾ ਵਜੂਦ ਸਿਫ਼ਰ ਹੈ। ਨੋਬੇਲ ਸ਼ਾਂਤੀ ਪੁਰਸਕਾਰ ਨਾਲ ਜੇ ਉਹ ਸੱਚਮੁੱਚ ਇਕ ਤਬਦੀਲੀ ਲਿਆਉਣ ਵਾਲਾ ਓਬਾਮਾ ਬਣਿਆ ਤਾਂ ਇਹ ਇਕ ਚਮਤਕਾਰ ਸਾਬਤ ਹੋਵੇਗਾ। ਕੁੱਲ ਦੁਨੀਆ ਦੀਆਂ ਸ਼ੁਭ ਇਛਾਵਾਂ ਓਸ ਦੇ ਨਾਲ ਹੋਣਗੀਆਂ।
ਅਲਕਾਇਦਾ ਅਤੇ ਤਾਲਿਬਾਨੀ ਖ਼ਜਰ
ਅਪ੍ਰੈਲ 1978 ਵਿਚ ਲੰਡਨ ਜਾਣ ਲਈ ਮੈਂ ਅਫ਼ਗਾਨ ਏਅਰਲਾਈਨ ਦੀ ਉਡਾਣ ਪਕੜੀ। ਉਹ ਉਡਾਣ ਅੰਮਿਤਸਰ ਤੋਂ ਸ਼ੁਰੂ ਹੋ ਕੇ ਪਹਿਲਾਂ ਕਾਬਲ ਰੁਕਦੀ ਸੀ। ਓਥੇ ਰਾਤ ਰਹਿ ਕੇ ਅਗਲੀ ਦਿਹਾੜੀ ਲੰਡਨ ਦਾ ਜਹਾਜ਼ ਮਿਲਦਾ ਸੀ। ਹਵਾਈ ਅੱਡੇ ਉੱਤੇ ਖਲਕਤ ਦੇ ਨਾਂ ਉੱਤੇ ਨਾਅਰੇ ਲਿਖੇ ਹੋਏ ਵੇਖੇ। ਕਈ ਘੰਟੇ ਘੁੰਮ ਕੇ ਕਾਬਲ ਦੇ ਬਾਜ਼ਾਰ ਵੇਖਣ ਦਾ ਮੌਕਾ ਮਿਲਿਆ। ਬੜੇ ਅਮਨ ਦਾ ਮਾਹੌਲ ਸੀ। ਦੁਕਾਨਾਂ ਰੇੜ੍ਹੀਆਂ ਵਾਲੇ ਕਈ ਬਾਹਰੀ ਜ਼ਬਾਨਾਂ ਬੋਲਦੇ ਸੁਣੇ, ਉਹ ਤਾਂ ਇੰਜ ਬੋਲਦੇ ਸਨ ਜਿਵੇਂ ਉਹ ਅਫ਼ਗਾਨੀ ਨਹੀਂ ਸਗੋਂ ਅੰਗਰੇਜ਼, ਫਰੈਂਚ ਜਾਂ ਜਰਮਨ ਹੋਣ। ਓਥੇ ਪਹਿਲੀ ਵਾਰ ਮੈਂ ਵੱਡੇ-ਵੱਡੇ ਰਸ ਭਰੇ ਕੀਨੂੰ ਖਾਧੇ, ਸਵਾਦੀ ਖਜੂਰਾਂ ਖਾਧੀਆਂ। ਏਅਰਲਾਈਨ ਨੇ ਰਾਤ ਜਿਸ ਹੋਟਲ ਵਿਚ ਠਹਿਰਾਇਆ, ਉਹ ਇਕ ਸਾਧਾਰਨ ਜਿਹਾ ਸੀ, ਖਾਣਾ ਵੀ ਦੇਸੀ ਜਿਹਾ ਸੀ। ਅਗਲੀ ਸਵੇਰ ਫਿਰ ਕਾਬਲ ਵੇਖਿਆ। ਮੁੰਡਿਆਂ ਕੁੜੀਆਂ ਦੀਆਂ ਟੋਲੀਆਂ ਸਕੂਲ ਜਾਂਦੀਆਂ ਵੇਖੀਆਂ। ਔਰਤਾਂ ਵੀ ਆਜ਼ਾਦੀ ਨਾਲ ਫਿਰ ਰਹੀਆਂ ਸਨ, ਕਿਸੇ ਟਾਵੀਂ ਨੇ ਬੁਰਕਾ ਪਾਇਆ ਹੋਇਆ ਸੀ । ਇੰਜ ਲੱਗਦਾ ਸੀ ਜਿਵੇਂ ਇਹ ਦੇਸ ਤਰੱਕੀ ਦੇ ਰਸਤੇ ਉੱਤੇ ਸੀ ਅਤੇ ਅਮਨ ਅਮਾਨ ਸਦੀਵੀ ਸੀ।
ਅਫ਼ਗਾਨਿਸਤਾਨ ਵਿਚ ਓਦੋਂ ਸੋਵੀਅਤ ਨਵਾਜ਼ ਪਾਰਟੀ ਦੀ ਹਕੂਮਤ ਚੱਲ ਰਹੀ ਸੀ। ਅਮਰੀਕਾ ਵਿਚ ਓਸ ਸਮੇਂ ਇਸ ਹਕੂਮਤ ਨੂੰ ਡੇਗਣ ਅਤੇ ਲੜਾਈ ਵੀਅਤਨਾਮ ਕਿਸਮ ਦੇ ਹਾਲਾਤ ਪੈਦਾ ਕਰਕੇ ਸੋਵੀਅਤ ਰੂਸ ਨੂੰ ਏਸ ਦਲਦਲ ਵਿਚ ਫਸਾਉਣ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਸਨ। 1978 ਵਿਚ ਇਸ ਪ੍ਰੋਗਰਾਮ ਦਾ ਆਗਾਜ਼ ਹੋ ਚੁੱਕਾ ਸੀ। ਅਮਰੀਕਾ ਦੇ ਪ੍ਰਧਾਨ ਜਿਮੀ ਕਾਰਟਰ ਦੇ ਸਮੇਂ ਉਸਦੇ ਮੁੱਖ ਰੱਖਿਆ ਸਲਾਹਕਾਰ ਬਰਜ਼ਿਨਸਕੀ ਦੀ ਚਾਲ ਚੱਲੀ ਜਾ ਰਹੀ ਸੀ।
ਬਰਜ਼ਿਨਸਕੀ ਨੇ 1998 ਵਿਚ ਇਕ ਇੰਟਰਵਿਊ ਵਿਚ ਦੱਸਿਆ ਕਿ ਅਲਕਾਇਦਾ ਦੀ ਨੀਂਹ ਦਰਅਸਲ ਅਮਰੀਕਾ ਦੀ ‘ਸੀ.ਆਈ.ਏ.’ ਨੇ ਰੱਖੀ ਸੀ। ਉਸ ਨੇ ਕਿਹਾ, “ਇਤਿਹਾਸ ਦੇ ਮੁਤਾਬਕ ਮੁਜਾਹਦੀਨ ਨੂੰ ਸੀ.ਆਈ.ਏ. ਨੇ ਰੂਸੀ ਫ਼ੌਜਾਂ ਦੇ ਦਾਖ਼ਲੇ ਪਿੱਛੋਂ ਸ਼ੁਰੂ ਕੀਤਾ ਹੈ। ਪਰ ਅਸਲ ਗੱਲ ਇਹ ਹੈ ਕਿ ਏਸ ਤੋਂ ਕਿਤੇ ਪਹਿਲਾਂ 3 ਜੁਲਾਈ 1979 ਨੂੰ ਪ੍ਰਧਾਨ ਕਾਰਟਰ ਨੇ ਸੋਵੀਅਤ ਨਵਾਜ਼ ਹਕੂਮਤ ਦੇ ਉਲਟ ਤਾਕਤਾਂ ਨੂੰ ਮਦਦ ਦੇਣ ਲਈ ਹੁਕਮ ਉੱਤੇ ਦਸਖ਼ਤ ਕੀਤੇ ਸਨ । ਮੈਂ ਪ੍ਰਧਾਨ ਨੂੰ ਲਿਖਿਆ ਸੀ ਕਿ ਸਾਡੀ ਛੇੜਛਾੜ ਦੀ ਪਹਿਲ ਪਿੱਛੋਂ ਸੋਵੀਅਤ ਫ਼ੌਜ ਪ੍ਰਤੀਕਰਮ ਵਿਚ ਖਿੱਚੀ ਆਵੇਗੀ ਅਤੇ ਆ ਫਸੇਗੀ।”
ਐਨ ਏਹੀ ਕੁਝ ਹੋਇਆ- ਸੋਵੀਅਤ ਫ਼ੌਜ 24 ਦਸੰਬਰ 1979 ਨੂੰ ਅਫ਼ਗਾਨਿਸਤਾਨ ਅੰਦਰ ਆ ਵੜੀ। ਏਥੇ ਓਸਦਾ ‘ਅਮਰੀਕਨ ਵੀਅਤਨਾਮ’ ਵਾਲਾ ਹਾਲ ਹੋਇਆ। ਪੂਰੇ ਦਸ ਸਾਲਾਂ ਦੀ ਜੰਗ ਵਿਚ ਸੋਵੀਅਤ ਸੰਘ ਆਪੇ ਖੋਖਲਾ ਹੋ ਕੇ ਟੁੱਟ ਗਿਆ।
ਬਰਜ਼ਿਨਂਸਕੀ ਦੇ ਕਹਿਣ ਮੁਤਾਬਕ, “ਇਸਲਾਮੀ ਖਾੜਕੂ ਜਾਲ’ ਸੀ.ਆਈ.ਏ. ਦੀ ਦੇਣ ਹੈ। ਨਾਸਤਕ ਸੋਵੀਅਤ ਸੰਘ ਦੇ ਖ਼ਿਲਾਫ਼, ‘ਇਸਲਾਮੀ ਜਹਾਦ’ ਸੀ.ਆਈ.ਏ. ਦਾ ਇਕ ਨਵਾਂ ਰੁਖ਼-ਬਦਲੂ ਖ਼ੁਫ਼ੀਆ ਹਥਿਆਰ ਸੀ। ਇਸਦੀ ਮਾਲੀ ਮਦਦ ਲਈ ਅਮਰੀਕਾ ਅਤੇ ਸਊਦੀ ਅਰਬ ਅੱਗੇ ਆਏ । ਇਸ ਤੋਂ ਇਲਾਵਾ ਬੇਅੰਤ ਮਾਇਆ ਅਫੀਮ ਅਤੇ ਹੈਰੋਇਨ ਦੀ ਵਿਕਰੀ ਤੋਂ ਪੈਦਾ ਕੀਤੀ ਗਈ। (ਨੋਟ: ਅੱਜ ਕੱਲ੍ਹ ਅਮਰੀਕਨ ਨਜ਼ਰਸਾਨੀ ਹੇਠਾਂ 300-400 ਬਿਲੀਅਨ ਡਾਲਰ ਦੇ ਮੁੱਲ ਦੀ ਹੈਰੋਇਨ ਹਰ ਸਾਲ ਤਿਆਰ ਹੋ ਰਹੀ ਹੈ। ਉਸ ਦਾ ਕੁਝ/ਸ਼ਾਇਦ ਕਾਫ਼ੀ ਹਿੱਸਾ ਪਾਕਿਸਤਾਨ ਅਤੇ ਭਾਰਤ ਦੀ ਜਵਾਨੀ ਅਤੇ ਅਰਥਚਾਰੇ ਨੂੰ ਰੋਲ ਰਿਹਾ ਹੈ।)
ਸੀ.ਆਈ.ਏ. ਨੇ ਪਾਕਿਸਤਾਨ ਦੀ ਆਈ.ਐੱਸ.ਆਈ. ਨੂੰ ‘ਮੁਜਾਹਦੀਨ’ ਦੀ ਸਿਖਲਾਈ ਲਈ ਵਿਚੋਲੇ ਦੇ ਰੂਪ ਵਿਚ ਵਰਤਿਆ। ਗੁਰੀਲਾ ਜੰਗ ਦੀ ਸਿਖਲਾਈ ਨੂੰ ਇਸਲਾਮੀ ਤਾਲੀਮ ਨਾਲ ਜੋੜ ਦਿੱਤਾ ਗਿਆ। ਪਾਕਿਸਤਾਨ ਦੇ ਅੰਦਰ ਸਊਦੀ ਪੈਸੇ ਨਾਲ ਹਜ਼ਾਰਾਂ ਹੀ ਮਦਰੱਸੇ ਭਾਵ ਇਸਲਾਮੀ ਸਕੂਲ ਖੜੇ ਕੀਤੇ ਗਏ। ਅਮਰੀਕਾ ਅਤੇ ਪਾਕਿਸਤਾਨੀ ਪ੍ਰਧਾਨ ਜ਼ਿਆ-ਉੱਲ-ਹੱਕ ਦੇ ਇਸ਼ਾਰੇ ਉੱਤੇ ਇਨ੍ਹਾਂ ਸਕੂਲਾਂ ਅੰਦਰ ‘ਤਾਲਿਬਾਨ’ ਨਾਂ ਦੇ ਜਰਮ/ਖਾੜਕੂ ਪੈਦਾ ਹੋਣੇ ਸ਼ੁਰੂ ਹੋਏ।
ਹੁਣ ਤਾਂ ਤੁਹਾਨੂੰ ਸਮਝ ਆ ਗਈ ਹੋਵੇਗੀ ਕਿ ਅਲ-ਕਾਇਦਾ ਅਤੇ ਤਾਲਿਬਾਨ ਦੀ ਮਾਂ ਅਮਰੀਕਨ ਸੀ.ਆਈ.ਏ. ਅਤੇ ਪਾਲਣ ਵਾਲੀ ਜ਼ਰ-ਖਰੀਦ ਦਾਈ ਪਾਕਿਸਤਾਨ ਦੀ ਆਈ.ਐੱਸ.ਆਈ. ਸੀ । ਨਿਸ਼ਾਨਾ ਇਕ ਸੀ—ਸੋਵੀਅਤ ਰੂਸ ਦੇ ਪੈਰ ਉਖਾੜ ਕੇ ਅਫ਼ਗਾਨਿਸਤਾਨ ਅੰਦਰੋਂ ਕੱਢਣਾ। ਏਸ ਕੰਮ ਲਈ ਬੇਅੰਤ ਹਥਿਆਰ ਪਾਕਿਸਤਾਨ ਦੇ ਰਸਤੇ ਪੁਚਾਏ ਗਏ। ਇਕੱਲੇ 1987 ਵਿਚ 650000 ਟਨ ਹਥਿਆਰ ਭੇਜੇ ਗਏ।
ਮਾਰਚ 1979 ਨੂੰ ਮੈਂ ਅੱਖਾਂ ਦੀ ਏਸ਼ੀਆ-ਪੈਸੀਫਿਕ ਸੰਸਥਾ ਦੀ ਮੀਟਿੰਗ ਉੱਤੇ ਕਰਾਚੀ (ਪਾਕਿਸਤਾਨ) ਗਿਆ। ਉਸਦੇ ਉਦਘਾਟਨ ‘ਤੇ ਆਏ ਪ੍ਰਧਾਨ ਜ਼ਿਆ- ਉੱਲ-ਹੱਕ ਮੈਨੂੰ ਬੜੀ ਗਰਮਜੋਸ਼ੀ ਨਾਲ ਮਿਲੇ ਅਤੇ ਗੋਰੇ ਡੈਲੀਗੇਟਾਂ ਦੇ ਸਾਹਮਣੇ ਮੇਰੇ ਨਾਲ ਪੰਜਾਬੀ ਵਿਚ ਗੱਲਾਂ ਕੀਤੀਆਂ, ਸਾਧਾਰਨ ਹਾਲ ਚਾਲ ਦੀਆਂ। ਕੀਹ ਓਸ ਵਕਤ ਉਹ ਬੇਖ਼ਬਰ ਸੀ ਕਿ ਅਮਰੀਕਾ ਕੀਹ ਚਾਲਾਂ ਸੋਚ ਰਿਹਾ ਹੈ ? ਕਦੇ ਹੋ ਨਹੀਂ ਸਕਦਾ ਕਿ ਜ਼ਿਆ ਨੂੰ ਪਤਾ ਨਾ ਹੋਵੇ ਕਿ ਕਿਹੜੀ ਅਮਰੀਕੀ ਸੇਵਾ ਲਈ, ਉਹ ਪ੍ਰਧਾਨ ਥਾਪਿਆ ਗਿਆ ਹੈ ? ਉਹ ਚਾਲਾਂ ਜਦੋਂ ਅਮਲ ਵਿਚ ਆਈਆਂ ਤਾਂ ਨਾ ਕੇਵਲ ਸੋਵੀਅਤ ਫ਼ੌਜ ਦੀ ਭਾਂਜ ਹੋਈ, ਸਗੋਂ ਪਾਕਿਸਤਾਨ ਦਾ ਕੁੱਲ ਭਾਈਚਾਰਾ ਅਤੇ ਅਰਥਚਾਰਾ ਅਫ਼ਗਾਨੀ ਸ਼ਰਨਾਰਥੀਆਂ ਅਤੇ ਏ.ਕੇ.ਸੰਤਾਲੀ ਰਾਈਫ਼ਲਾਂ ਨਾਲ ਜੜ੍ਹੋਂ ਹਿੱਲ ਗਿਆ। ਜਿਉਂ ਹੀ ਪ੍ਰਧਾਨ ਜ਼ਿਆ ਨੂੰ ਸਮਝ ਆਈ ਅਤੇ ਉਸਨੇ ਆਪਣੇ ਤੇਵਰ ਬਦਲਣੇ ਸ਼ੁਰੂ ਕੀਤੇ ਤਾਂ ਉਸਨੂੰ ਲਿਜਾਂਦੇ ਹਵਾਈ ਜਹਾਜ਼ ਨੂੰ ਉਡਾ ਦਿੱਤਾ ਗਿਆ। ਤੁਹਾਨੂੰ ਸ਼ਾਇਦ ਯਾਦ ਹੋਵੇਗਾ ਕਿ 1948 ਵਿਚ ਪਾਕਿਸਤਾਨੀ ਪ੍ਰਧਾਨ ਲਿਆਕਤ ਅਲੀ ਨੂੰ ਅਮਰੀਕੀ ਰਜ਼ਾ ਵਿਚ ਨਾ ਰਹਿਣ ਦੇ ਬੱਜਰ ਪਾਪ ਕਾਰਨ ਗੋਲੀ ਨਾਲ ਉਡਾ ਦਿੱਤਾ ਗਿਆ ਸੀ । ਅਮਰੀਕਨ-ਪਾਕਿ ‘ਦੋਸਤੀ’ ਅਜੇ ਤਕ ਕਾਇਮ ਅਤੇ ਮਜਬੂਤ ਹੈ। ਪਾਕਿਸਤਾਨ ਤਾਂ ਕੰਬਲ ਨੂੰ ਛੱਡਣਾ/ਲਾਹੁਣਾ ਚਾਹੁੰਦੈ ਪਰ ਕੰਬਲ ਦੀ ਸਾਹ-ਘੁਟਣੀ ਪਕੜ ਇਸ ਸਮੇਂ ਮਜਬੂਤ ਹੈ।
ਖ਼ੈਰ, 1979 ਤੋਂ ਪਿੱਛੋਂ ਓਸਾਮਾ ਬਿਨ ਲਾਦੇਨ ਨੂੰ ਸੋਵੀਅਤ ਅਫ਼ਗਾਨ ਜੰਗ ਸਮੇਂ ਵਰਤੋਂ ਵਿਚ ਲਿਆਂਦਾ ਗਿਆ। ਨਿਸ਼ਾਨਾ ਸੀ ਕਿ ਕੁਲ ਮੁਸਲਮਾਨ ਦੇਸ, ਨਾਸਤਕ ਸੋਵੀਅਤ ਸੰਘ ਦੇ ਖ਼ਿਲਾਫ਼ ਲਾਮਬੰਦ ਕੀਤੇ ਜਾਣ। ਏਸ ਨੇਕ ਕੰਮ ਲਈ 40 ਦੇਸਾਂ ਤੋਂ 35000 ਖਾੜਕੂ ਮੁਸਲਮਾਨ ਲਿਆਂਦੇ ਗਏ, ਜਿਨ੍ਹਾਂ ਵਿਚੋਂ ਹਜ਼ਾਰਾਂ ਵਿਦਿਆਰਥੀ/ ਤਾਲਿਬਾਨ ਪਾਕਿਸਤਾਨ ਅੰਦਰਲੇ ਮਦਰੱਸਿਆਂ ਵਿਚੋਂ ਸਿੱਖਿਆ ਹਾਸਲ ਕਰਕੇ ਜਹਾਦ ਲਈ ਅਫ਼ਗਾਨੀ ਮੁਹਾਜ਼ ਉੱਤੇ 1982 ਤੋਂ 1992 ਤਕ ਭੇਜੇ ਗਏ। ਕਰਦੇ ਕਰਾਉਂਦੇ ਕਰੀਬ 100000 ਬਾਹਰਲੇ ਮੁਸਲਮਾਨਾਂ ਉੱਤੇ ਅਫ਼ਗਾਨੀ ਜਹਾਦ ਦੀ ਪਾਣ ਚੜ੍ਹੀ। ਉਨ੍ਹਾਂ ਨੇ ਕੋਸੋਵੋ, ਚੈਚਨੀਆਂ ਅਤੇ ਕਸ਼ਮੀਰ ਦੇ ਮਹਾਜ਼ਾਂ ਉੱਤੇ ਯਥਾ ਸ਼ਕਤੀ ਹਿੱਸਾ ਪਾਇਆ। ਕਸ਼ਮੀਰ ਦੀ ਲਗਾਤਾਰ ਮੱਠੀ-ਲੰਮੀ ਜੰਗ ਸੀ.ਆਈ.ਏ. ਅਤੇ ਜ਼ਿਆ-ਉੱਲ-ਹੱਕ ਦੇ ਸਾਂਝੇ ਦਿਮਾਗ਼ਾਂ ਦੀ ਉਪਜ ਜਾਪਦੀ ਹੈ। ਜ਼ਿਆ ਨੇ ਕੀਹ ਸੋਚਣਾ ਸੀ, ਉਸਨੇ ਤਾਂ ਕੇਵਲ ‘ਹਾਂ’ ਹੀ ਕਹਿਣੀ ਸੀ। ਵਿੱਤੀ ਸਹਾਇਤਾ, ਸਿਖਲਾਈ ਅਤੇ ਹਥਿਆਰ ਸਪਲਾਈ ਦੇ ਸੋਮੇ ਅਮਰੀਕਾ ਅਤੇ ਪੱਛਮੀ ਦੇਸ਼ ਸਨ। ਕਸ਼ਮੀਰ ਉੱਤੇ ਅਲਕਾਇਦਾ ਅਤੇ ਤਾਲਿਬਾਨ ਦਾ ਪਰਛਾਵਾਂ ਸਪੱਸ਼ਟ ਹੈ। ਏਸ ਨੂੰ ਕਾਬੂ ਕਰਨ ਦੇ ਜਤਨਾਂ ਵਿਚ ਭਾਰਤ ਦੀਆਂ ਵਿੱਤੀ ਖ਼ੂਨ ਨਾੜਾਂ ਲਗਾਤਾਰ ਚੋ ਰਹੀਆਂ ਹਨ, ਜਿਸ ਕਾਰਨ ਕੁਲ ਦੇਸ ਪਿਛੜੇਪਨ ਦੀ ਦਲਦਲ ਵਿਚ ਫਸਿਆ ਹੋਇਆ ਹੈ।
ਸੋਵੀਅਤ ਅਫ਼ਗਾਨ ਜੰਗ ਪਿੱਛੋਂ ‘ਖ਼ੌਫ਼ਵਾਦ’ ਉੱਤੇ ਜੰਗ:
ਸੋਵੀਅਤ ਭਾਂਜ ਪਿੱਛੋਂ ਆਈ.ਐੱਸ.ਆਈ. ਦੀ ਵਰਤੋਂ ਅੱਗੇ ਹੋਣੀ ਸੀ। ਉਸਦੇ ਤਾਲਿਬਾਨ ਮੱਧ ਏਸ਼ੀਆ, ਕੇਂਦਰੀ ਏਸ਼ੀਆ, ਬਲਕਾਨ ਅਤੇ ਦੱਖਣੀ ਏਸ਼ੀਆ ਅੰਦਰ ਖਿਲਾਰ ਦਿੱਤੇ ਗਏ। ਇੰਜ ਸੋਵੀਅਤ ਰੂਸ ਦੇ ਟੁੱਟਣ ਉੱਤੇ ਕੇਂਦਰੀ ਏਸ਼ੀਆ ਅੰਦਰ ਛੇ ਨਵੇਂ ਮੁਸਲਿਮ ਦੇਸ ਹੋਂਦ ਵਿਚ ਲਿਆਂਦੇ ਗਏ। 1989 ਦੇ ਸੋਵੀਅਤ ਫ਼ੌਜਾਂ ਦੇ ਘਰ ਪਰਤਣ ਪਿੱਛੋਂ ਵੀ ਅਫਗਾਨਿਸਤਾਨ ਅੰਦਰ ਖਾਨਾਜੰਗੀ ਜਾਰੀ ਰਹੀ। ਤਾਲਿਬਾਨ ਦੀ ਮਦਦ ਉੱਤੇ ਇਕ ਸਿਆਸੀ ਪਾਰਟੀ ਜੇ.ਯੂ.ਆਈ. (ਜਮਾਇਤੁਲ ਉਲੇਮਾਏ ਇਸਲਾਮ) 1993 ਵਿਚ ਬੇਨਜ਼ੀਰ ਭੁੱਟੋ ਵਜ਼ਾਰਤ ਵਿਚ ਵੀ ਸ਼ਾਮਿਲ ਹੋ ਗਈ।
ਤਾਲਿਬਾਨ ਦਾ ਕੁੱਲ ਅਮਲਾ-ਫੈਲਾ ਅਤੇ ਹਥਿਆਰ ਸੀ.ਆਈ.ਏ. ਦੀਆਂ ਮਿਹਰਬਾਨ ਨਜ਼ਰਾਂ ਹੇਠ ਆਈ.ਐੱਸ.ਆਈ. ਵੱਲੋਂ ਆਉਂਦਾ ਸੀ। ਖਾਨਾਜੰਗੀ ਦੇ ਦੋਵੇਂ ਪਾਸੇ ਹਥਿਆਰ ਆਈ.ਐੱਸ.ਆਈ. ਵੱਲੋਂ ਜਾਂਦੇ ਸਨ।
ਤਾਲਿਬਾਨ ਦੇ ਹੱਥੋਂ ਕਰਵਾਏ ਬਦਨਾਮ ਨਾਟਕੀ ਕਾਰਨਾਮੇ ਅਤੇ ਔਰਤਾਂ ਉੱਤੇ ਅੱਤਿਆਚਾਰ ਦੀ ਕੁਲ ਵਾਕਫ਼ੀ ਸੀ.ਆਈ.ਏ. ਕੋਲ ਸੀ । ਏਸ ਤਰ੍ਹਾਂ ਦੇ ਇਸਲਾਮੀ ਨਜ਼ਾਮ ਰਾਹੀਂ ਅਮਰੀਕਾ ਆਪਣਾ ਉੱਲੂ ਸਿੱਧਾ ਕਰ ਰਿਹਾ ਸੀ । ਹੈਰੋਇਨ ਵਪਾਰ ਦੀ ਕਮਾਈ ਨਾਲ ਬੋਸਨੀਆ ਅਤੇ ਕੋਸੋਵੋ ਦੀਆਂ ਫ਼ੌਜਾਂ ਅਮਰੀਕਨ ਹਥਿਆਰ ਖਰੀਦਦੀਆਂ ਸਨ।
ਚੈਚਨੀਆ ਅੰਦਰ ਜੰਗ :
ਰੂਸ ਦੀ ਅਰਧ ਆਜ਼ਾਦ ਰਿਆਸਤ ‘ਚੈਚਨੀਆ’ ਦੀ ਬੇਚੈਨੀ ਅਤੇ ਜੰਗ ਪਿੱਛੇ ਵੀ ਤਾਲਿਬਾਨ ਅਤੇ ਓਸਾਮਾ ਬਿਨ ਲਾਦੇਨ ਸਨ। ਦੋਵੇਂ ਅਮਰੀਕਾ ਦੀ ਲੁਕੀ-ਛਪੀ ਜੰਗ ਦੇ ਸਾਥੀ। ਰੂਸ ਦੀਆਂ ਵੱਡੀਆਂ ਤੇਲ-ਪਾਈਪ ਲਾਈਨਾਂ ਏਸੇ ਰਸਤੇ ਲੰਘਦੀਆਂ ਸਨ। ਇਕ ਤਰ੍ਹਾਂ ਉਸ ਦੀ ਜਿੰਦ ਜਾਨ ਦੀ ਕੁੰਜੀ ਸਨ। ਜ਼ਾਹਰ ਹੈ ਰੂਸ ਨੇ ਜਾਨੀ ਮਾਲੀ ਨੁਕਸਾਨ ਸਹਿ ਕੇ ਵੀ ਏਸ ਨੂੰ ਹੱਥੋਂ ਨਹੀਂ ਸੀ ਜਾਣ ਦੇਣਾ। ਹੁਣ ਓਥੇ ‘ਅਮਨ ਚੈਨ’ वै।
ਭਾਰਤ ਉੱਤੇ ਲੁਕਿਆ ਧਾਵਾ :
ਭਾਰਤ ਨਾਲ ਤਾਂ ਆਈ.ਐੱਸ.ਆਈ. ਦਾ ਮੁੱਢੋਂ ਹੀ ਪ੍ਰੇਮ ਰਿਹਾ ਹੈ। 50ਵਿਆਂ ਵਿਚ ਉੱਤਰ ਪੱਛਮੀ ਏਜੰਸੀ ਵਿਚ ਬਾਗ਼ੀ ਉਕਸਾਉਣੇ ਸ਼ੁਰੂ ਕੀਤੇ। ਫੇਰ 60ਵਿਆਂ ਵਿਚ ਲੰਡਨ ਦੇ ‘ਚਰਨ ਸਿੰਘ ਪੰਛੀ’ ਦੇ ਸਿੱਖ ਰਾਜ ਦੇ ਖ਼ਿਆਲਾਂ ਨੂੰ ਵਧਾਉਂਦੇ ਜਗਜੀਤ ਸਿੰਘ ਚੌਹਾਨ ਦੀ ਖਾਲਸਿਤਾਨ ਲਹਿਰ ਅਤੇ ਅਮਰੀਕਾ ਕੈਨੇਡਾ ਅੰਦਰ ਅਤੇ ਯੂਰਪ ਅੰਦਰੋਂ ਸਿੱਖ ਮੂਲ ਵੱਲੋਂ ਵੱਖਰੇ ਦੇਸ ਦੇ ਰੌਲੇ ਨੂੰ ਮਦਦ ਦਿੱਤੀ। 1969-74 ਵੇਲੇ ਅਮਰੀਕਨ ਪ੍ਰਧਾਨ ਨਿਕਸਨ ਦੀ ਸਰਕਾਰ ਨਾਲ ਰਲ ਕੇ ਆਈ.ਐੱਸ.ਆਈ. ਨੇ ਪੰਜਾਬ ਅੰਦਰ ਖ਼ਾਲਿਸਤਾਨੀ ਲਹਿਰ ਨੂੰ ਹਵਾ ਦਿੱਤੀ । 80ਵਿਆਂ ਤੋਂ ਇਸ ਦੀ ਮਿਹਰਬਾਨ ਨਜ਼ਰ ਕਸ਼ਮੀਰ ਉੱਤੇ ਪਈ ਹੈ । ਅਮਰੀਕਾ ਓਪਰੇ ਤੌਰ ‘ਤੇ ਏਸ ਦੀ ਨਿਖੇਧੀ ਕਰਦਾ ਹੈ, ਪਰ ਅੰਦਰੋਂ ਨਾਲ ਹੈ। ਨਾਲ ਤਾਂ 1948 ਤੋਂ ਹੀ ਹੈ, ਜਦੋਂ ਇਸ ਨੇ ਪਾਕਿਸਤਾਨ ਨੂੰ ਪੂਰਾ ਕਸ਼ਮੀਰ ਲੈ ਕੇ ਦੇਣ ਦਾ ਵਾਅਦਾ ਕੀਤਾ ਸੀ। ਅਮਰੀਕਾ ਦੀ ਸਰਕਾਰੀ ‘ਬਾਹਰੀ ਰਿਸ਼ਤਾ ਕਮੇਟੀ’ (Council For Foreign Relation) ਅਨੁਸਾਰ ਆਈ.ਐੱਸ.ਆਈ. ਨੇ ਕਸ਼ਮੀਰੀ ਲਸ਼ਕਰ ਤੋਇਬਾ ਅਤੇ ਜੈਸ਼ੇ ਮੁਹੰਮਦ ਲੜਾਕੂਆਂ ਨੂੰ ਹਰ ਸੰਭਵ ਢੰਗ ਨਾਲ ਸਿਖਲਾਈ, ਸਪਲਾਈ ਅਤੇ ਸਰਹੱਦ ਆਰ ਪਾਰ ਲੰਘ ਲੰਘਾਈ ਲਈ ਕੁੱਲ ਮਦਦ ਕਰਨੀ ਹੈ। ਤਾਂ ਵੀ ਅਮਰੀਕਾ ਨੇ ਰਤਾ ਮਾਸਾ ਬੁਲ੍ਹ-ਸੇਵਾ ਤੋਂ ਵਧ ਕੇ ਓਸ ਨੂੰ ਰੋਕਣ ਦਾ ਨਾਮ ਮਾਤਰ ਵੀ ਯਤਨ ਨਹੀਂ ਕੀਤਾ। 1999 ਵਿਚ ਪਾਕਿਸਤਾਨ ਅੰਦਰ ਦੋ ਸ਼ਖ਼ਸ ਰਾਜ ਕਰਦੇ ਸਨ-ਸਰਕਾਰ ਉੱਤੇ ਨਵਾਜ਼ ਸ਼ਰੀਫ਼ ਅਤੇ ਆਈ.ਐੱਸ.ਆਈ. ਉੱਤੇ ਪਰਵੇਜ਼ ਮੁਸ਼ੱਰਫ਼। ਕਾਰਗਿਲ ਉੱਤੇ ਹਮਲੇ ਦੀ ਤਿਆਰੀ ਦਿਨਾਂ ਦੀ ਨਹੀਂ, ਬਲਕਿ ਸਾਲ ਜਾਂ ਸਾਲਾਂ ਦੀ ਸੀ । ਆਈ.ਐੱਸ.ਆਈ. ਅਤਿਅੰਤ ਸਰਦੀ ਵਾਲੇ ਇਲਾਕੇ (ਗਰਮੀ ਅੰਦਰ ਯਖ ਠੰਡੇ ਅਤੇ ਸਰਦੀਆਂ ਅੰਦਰ ਮਨਫ਼ੀ 48 ਡਿਗਰੀ ਤਾਪਮਾਨ) ਅੰਦਰ ਇਹ ਤਿਆਰੀ ਸੀ.ਆਈ.ਏ. ਦੀ ਸਪਲਾਈ ਅਤੇ ਸਿਖਲਾਈ ਬਿਨਾਂ ਨਹੀਂ ਸੀ ਕਰ ਸਕਦੀ । ਫ਼ੌਜੀ ਨਿਰੇ- ਪਰੇ ਲਿਆ ਕੇ ਖੜੇ ਨਹੀਂ ਕਰਨੇ ਹੁੰਦੇ । ਉਨਾਂ ਨੂੰ ਜਿਉਂਦੇ ਰੱਖਣ ਅਤੇ ਲੜਾਈ ਲਈ ਫਿੱਟ ਰੱਖਣ, ਉਨ੍ਹਾਂ ਲਈ ਖਾਣ ਪੀਣ ਵਰਤਣ ਅਤੇ ਲੜਨ ਲਈ ਸਭ ਕੁਝ ਖ਼ਾਸ ਅਤੇ ਅਨੋਖਾ ਚਾਹੀਦਾ ਹੈ। ਪਾਕਿਸਤਾਨ ਦੀ ਘਰੇਲੂ ਤਕਨਾਲੋਜੀ ਕੋਲ ਏਨਾ ਦਮ ਨਹੀਂ ਸੀ, ਨਾ ਹੀ ਵਿਸ਼ਵ-ਮੰਡੀ ਅੰਦਰੋਂ ਲੁਕ-ਛੁਪ ਕੇ ਖਰੀਦਣ ਦੀ ਸ਼ਕਤੀ । ਮੁੱਕਦੀ ਗੱਲ ਇਹ ਹੈ ਕਿ ਸੀ.ਆਈ.ਏ. ਦੇ ਕੁੱਛੜ ਚੁੱਕੇ ਅਤੇ ਦੁੱਧ ਪਿਆਏ ਆਈ.ਐੱਸ.ਆਈ. ਦਾ ਕਾਰਗਿਲ ਉੱਤੇ ਹਮਲਾ ਇਹ ਦੱਸਦਾ ਹੈ ਕਿ ਅਮਰੀਕਾ ਦੀ ‘ਭੈਅਵਾਦ’ ਉੱਤੇ ਜੰਗ ਦੀ ਮਾਰ ਸਭ ਪਾਸੇ ਹੈ। ਅਮਰੀਕਨ ਸੀ.ਆਈ.ਏ. ਦਾ ਨਾ ਕੋਈ ਦੋਸਤ ਹੈ, ਨਾ ਕੋਈ ਖ਼ਾਸ ਦੁਸ਼ਮਣ। ਏਸ ਨੇ ਸਭ ਨੂੰ ਰੌਂਦ ਦੇਣਾ ਹੈ। ਭਾਵੇਂ ਉਹ ਰੂਸ ਹੋਵੇ ਅਤੇ ਭਾਵੇਂ ਇਹ ਹੋਵੇ ਇਰਾਕ, ਅਫ਼ਗਾਨਿਸਤਾਨ, ਪਾਕਿਸਤਾਨ ਜਾਂ ਭਾਰਤ । ਇਸ ਦੀ ਜੰਗ ਦੀ ਕੋਈ ਮਿਥੀ ਹੋਈ ਸਰਹੱਦ ਨਹੀਂ ਹੈ। ਇਲਾਕਿਆਂ ਉੱਤੇ, ਸਰਹੱਦਾਂ ਉਲੰਘਦੇ ਅਗਲੇਰੀਆਂ ਫ਼ੌਜੀ ਕਰਵਾਈਆਂ ਦੇ ਚੱਕਰ ਹਨ।
ਪਾਠਕ ਜੀ! ਸਪੱਸ਼ਟ ਰੂਪ ਵਿਚ ਸਮਝਣ ਦੀ ਲੋੜ ਹੈ ਕਿ ਸੀ.ਆਈ.ਏ. ਨੇ ਆਈ.ਐੱਸ.ਆਈ. ਦੇ ਓਸ ਜ਼ੰਜਰ ਨੂੰ ਮੁੱਠੇ ਉੱਤੋਂ ਫੜਿਆ ਹੈ, ਜਿਸ ਦੀ ਧਾਰ ਅਤੇ ਨੋਕ ਉੱਤੇ ਅਲਕਾਇਦਾ ਅਤੇ ਤਾਲਿਬਾਨ ਆਦਿ ਦੀ ਪਾਨ ਚੜ੍ਹੀ ਹੋਈ ਹੈ। ਆਈ.ਐੱਸ.ਆਈ. ਅਮਰੀਕਨ ਸੀ.ਆਈ.ਏ. ਦਾ ਪਾਲਤੂ ਬਿੱਲਾ ਹੈ, ਜਿਸਦੀ ਕੁੱਲ ਤਨਖਾਹ ਅਤੇ ਖਰਚਾ ਬੇਹਿਸਾਬ, ਨਵੇਂ ਨਕੋਰ ਡਾਲਰਾਂ ਰਾਹੀਂ ਹੁੰਦਾ ਹੈ । ਏਸ ਢੰਗ ਨਾਲ ਪਾਕਿਸਤਾਨ ਅੰਦਰ ਇਕ ਹੀ ਸਮੇਂ ਦੋ ਹਕੂਮਤਾਂ ਚੱਲਦੀਆਂ ਹਨ। ਇਕ ਆਜ਼ਾਦ ਸ਼ਕਤੀਸ਼ਾਲੀ ਹਥਿਆਰਬੰਦ ਅਤੇ ਦੂਜੀ ਸੂਟ ਬੂਟ ਵਾਲੀ ਦਰਸ਼ਨੀ । ਸਰਹੱਦ ਪਾਰੋਂ ਜਦੋਂ ਵੀ ਕੋਈ ਸ਼ਰਾਰਤ ਅਲ ਕਾਇਦਾ ਜਾਂ ਤਾਲਿਬਾਨ ਜਹੇ ਅਨਸਰਾਂ ਰਾਹੀਂ ਕਰਵਾਈ ਜਾਂਦੀ ਹੈ ਤਾਂ ਸਾਡੇ ਵੱਲੋਂ ਰੋਸ ਅਤੇ ਤਾੜਨਾ ਪੱਤਰਾਂ ਉੱਤੇ ਸਿਰਨਾਵਾਂ ਕਿਸ ਦਾ ਹੁੰਦਾ ਹੈ ? ਜਾਂ ਕਿਧਰ ਹੋਣਾ ਚਾਹੀਦਾ ਹੈ ?
ਅੰਤ ਵਿਚ ਮੋਟੀਆਂ ਗੱਲਾਂ :
ਬਿਨ-ਲਾਦੇਨ ਸੀ.ਆਈ.ਏ. ਦਾ ਹੀ ਬੱਚਾ ਸੀ, ਉਸ ਨੂੰ ਮਰਿਆਂ ਅੱਠ ਸਾਲ ਹੋ ਗਏ ਹਨ। ਅਲ-ਕਾਇਦਾ ਅਤੇ ਤਾਲਿਬਾਨ ਅਮਰੀਕਾ ਦੇ ਆਪਣੇ ਭੂਤਨੇ ਹਥਿਆਰ ਹਨ, ਜਿਨ੍ਹਾਂ ਨੂੰ ਵਰਤ ਕੇ ਉਹ ਕਿਸੇ ਵੀ ਸਰਹੱਦ ਨੂੰ ਪਾਰ ਕਰਨ ਦਾ ਬਹਾਨਾ ਲੱਭ ਲੈਂਦਾ ਹੈ।
“ਚਾਨਣ ਬਰਦਾਰਾਂ” ਦਾ ਧਰਤੀ ਉੱਤੇ ਗ੍ਰਹਿਣ
“ਸਾਡਾ ਨਿਸ਼ਾਨਾ ਬਿਲਕੁਲ ਸਿੱਧਾ ਹੈ। ਉਹ ਹੈ ਕੁੱਲ ਬੇਗ਼ਾਨਿਆਂ ਵਿਚ ਦੁਫਾੜ ਪਾਉਣੀ, ਸਿਆਸੀ, ਵਿੱਤੀ, ਸਮਾਜੀ ਅਤੇ ਧਾਰਮਿਕ ਢੰਗਾਂ ਨਾਲ ਅਤੇ ਵਿਰੋਧੀ ਧਿਰਾਂ ਨੂੰ ਹਥਿਆਰਬੰਦ ਕੀਤਾ ਜਾਵੇ, ਅਜੇਹੇ ਹਾਦਸੇ ਕੀਤੇ ਜਾਣ ਤਾਂ ਜੋ ਉਹ ਆਪੋ ਵਿਚ ਖ਼ੂਬ ਲੜਨ, ਦੇਸ ਦੀਆਂ ਹਕੂਮਤਾਂ ਤੋੜ ਦੇਣ, ਧਾਰਮਿਕ ਸੰਸਥਾਵਾਂ ਨੂੰ ਤਬਾਹ ਕਰ ਦੇਣ ਅਤੇ ਅੰਤ ਇਕ ਦੂਜੇ ਨੂੰ ਫਨਾਹ ਕਰ ਦੇਣ।
ਇਸ ਨੇਕ ਕੰਮ ਲਈ 2000 ਕੁੱਲ ਵਕਤੀ ਰੰਗਰੂਟ ਭਰਤੀ ਕੀਤੇ ਗਏ ਸਨ, ਜਿਨ੍ਹਾਂ ਵਿਚ ਚੋਟੀ ਦੇ ਦਿਮਾਗ਼ ਸਨ, ਜਿਨ੍ਹਾਂ ਦਾ ਸੰਬੰਧ ਕਲਾ ਅਤੇ ਸਾਹਿਤ, ਪੜ੍ਹਾਈ, ਸਿਖਲਾਈ, ਸਾਇੰਸ, ਵਿੱਤੀ ਮਹਾਰਤ ਅਤੇ ਸਨਅਤਕਾਰੀ ਦੇ ਨਾਲ ਸੀ। (ਇਹ ਕੋਈ ਕਹਾਣੀ ਨਹੀਂ ਲਿਖੀ ਜਾ ਰਹੀ, ਅਜਿਹਾ ਸੱਚਮੁੱਚ ਹੋਇਆ ਹੈ।) ਇਨ੍ਹਾਂ ਚੋਣਵਿਆਂ ਏਜੰਟਾਂ ਨੂੰ ਹੇਠ ਲਿਖੀਆਂ ਹਦਾਇਤਾਂ ਦਿੱਤੀਆਂ ਗਈਆਂ :
1. ਕੁੱਲ ਸਰਕਾਰਾਂ ਦੇ ਸਭ ਮਹਿਕਮਿਆਂ ਜਾਂ ਕੰਮਾਂ ਅੰਦਰ ਉੱਚੇ ਅਹੁਦੇਦਾਰਾਂ ਨੂੰ ਰਿਸ਼ਵਤ ਜਾਂ ਸੈਕਸ ਸੇਵਾਵਾਂ ਰਾਹੀਂ ਕਾਬੂ ਕੀਤਾ ਜਾਵੇ। ਇਕ ਵਾਰ ਜੋ ਝੂਠ, ਫਰੇਬ ਜਾਂ ਲਾਲਚ ਰਾਹੀਂ ਕਾਬੂ ਆ ਜਾਵੇ, ਉਸ ਨੂੰ ਹੱਥੋਂ ਨਹੀਂ ਜਾਣ ਦੇਣਾ। ਉਸ ਨੂੰ ਹਰ ਢੰਗ ਨਾਲ ਬਲੈਕਮੇਲ ਕਰਨਾ ਹੈ, ਵਿੱਤੀ ਤਬਾਹੀ ਅਤੇ ਸਮਾਜ ਦੇ ਅੰਦਰ ਭਾਂਡਾ ਫੋੜਨ ਅਤੇ ਉਸਦੀ ਤੇ ਉਸਦੇ ਪਰਿਵਾਰ ਨੂੰ ਮੌਤ ਧਮਕੀ ਦੇਣੀ ਹੈ, ਕਾਬੂ ਰੱਖਣਾ ਹੈ।
2. ਕਾਲਜਾਂ ਅਤੇ ਯੂਨੀਵਰਸਿਟੀਆਂ ਅੰਦਰ ਉੱਚੇ ਘਰਾਣਿਆਂ ਦੇ ਜ਼ਹੀਨ ਅੰਤਰ- ਰਾਸ਼ਟਰੀ ਝੁਕਾ ਵਾਲੇ ਬੱਚਿਆਂ ਉੱਤੇ ਨਜ਼ਰ ਰੱਖੀ ਜਾਵੇ। ਉਨ੍ਹਾਂ ਅੰਦਰ ਇਹ ਭਾਵਨਾ ਭਰੀ ਜਾਵੇ ਕਿ ਜੇ ਕੁੱਲ ਦੁਨੀਆ ਦੀ ਇਕ ਹੀ ਸਰਕਾਰ ਹੋਵੇ ਤਾਂ ਸਭ ਝਗੜੇ ਝਮੇਲੇ ਅਤੇ ਜੰਗਾਂ ਰੋਕੀਆਂ ਜਾ ਸਕਦੀਆਂ ਹਨ। ਉਨ੍ਹਾਂ ਦੀ ਉੱਚੀ ਸਿਖਲਾਈ ਲਈ ਵਜ਼ੀਫ਼ਿਆਂ ਦਾ ਪ੍ਰਬੰਧ ਸਾਡੇ ਵੱਲੋਂ ਕੀਤਾ ਜਾਵੇਗਾ।
3. ਸਾਡੇ ਫਸਾਏ ਹੋਏ ਰਸੂਖ ਵਾਲੇ ਲੋਕ ਅਤੇ ਸਾਡੇ ਵਿਦਿਆਰਥੀ ਜਿਨ੍ਹਾਂ ਨੂੰ ਖਾਸ ਢੰਗ ਨਾਲ ਪੜ੍ਹਾਇਆ ਅਤੇ ਮਸ਼ਕਾਇਆ ਗਿਆ ਹੈ, ਇੰਝ ਵਰਤਿਆ ਜਾਵੇਗਾ: ਸਭ ਸਰਕਾਰਾਂ ਦੇ ਕੁੱਲ ਮਹਿਕਮਿਆਂ ਅੰਦਰ, ਉਹ ਛੁਪੇ ਹੋਏ ਵਿਸ਼ੇਸ਼ਗ ਅਤੇ ਸਲਾਹਕਾਰ ਹੋਣਗੇ । ਏਸ ਢੰਗ ਦੇ ਨਾਲ ਚੋਟੀ ਦੇ ਅਫ਼ਸਰਾਂ ਤੋਂ ਅਜਿਹੀਆਂ ਨੀਤੀਆਂ ਅਪਣਾਈਆਂ ਜਾਣਗੀਆਂ, ਜੋ ਸਾਡੇ ਖ਼ੁਫ਼ੀਆ ਨਿਸ਼ਾਨੇ ਵੱਲ ਤੁਰਦੀਆਂ ਜਾਣ : “ਇਕ ਦੁਨੀਆ” ਵੱਲ। ਇੰਝ ਸਭ ਪਾਸੇ ਸਰਕਾਰਾਂ ਅਤੇ ਧਰਮ ਫਨਾਹ ਹੁੰਦੇ ਜਾਣਗੇ।
4. ਪ੍ਰੈੱਸ ਉੱਤੇ ਮੁਕੰਮਲ ਜਕੜ ਬਣਾਈ ਜਾਵੇ ਤਾਂ ਜੋ ਖ਼ਬਰਾਂ ਏਸ ਢੰਗ ਨਾਲ ਪੇਸ਼ ਕੀਤੀਆਂ ਜਾਣ ਕਿ ਲੋਕ ਇਹ ਮੰਨਣਾ ਸ਼ੁਰੂ ਕਰ ਦੇਣ ਕਿ ਸਾਡੇ ਬੇਅੰਤ ਮਸਲਿਆਂ ਦਾ ਹੱਲ ਹੈ “ਦੁਨੀਆ ਦੀ ਇਕ ਸਰਕਾਰ।”
ਹੁਣ ਮੈਂ ਆਪਣੀ ਗੱਲ ਕਰਦਾ ਹਾਂ । ਅਸੀਂ ਹਮਾਤੜ ਲੋਕ ਕਦੇ ਸੋਚ ਹੀ ਨਹੀਂ ਸਕਦੇ ਕਿ ਉੱਪਰ ਲਿਖੇ ਪ੍ਰੋਗਰਾਮ ਦੀ ਸੋਚ ਵਾਲੇ ਉਹ ਕਦੋਂ ਦੇ ਕਿਹੜੇ ਮਹਾਨ ਲੋਕ ਸਨ। ਦੁਨੀਆ ਦੀ ‘ਇਕ ਸਰਕਾਰ’ ਦਾ ਪਲਾਨ 1 ਮਈ 1776 ਨੂੰ ਪੂਰਨ ਰੂਪ ਵਿਚ ਉਲੀਕਿਆ ਗਿਆ ਸੀ। ਇਸ ਜਮਾਤ/ਸੰਸਥਾ ਦਾ ਨਾਂ ਸੀ “ਇਲਿਊਮੀਨਾਟੀ” ਭਾਵ “ਰੋਸ਼ਨ ਦਿਮਾਗ਼” ਇਸ ਦਾ ਨਜ਼ਰਾਂ ਸਾਹਮਣੇ ਆਇਆ ਕਰਤਾ ਸੀ “ਐਡਮ ਵਿਸੂਪਤ”।
ਐਡਮ ਵਿਸ਼ੂਪਤ ਨੂੰ ਅੱਗੇ ਲਾਉਣ ਵਾਲਾ ਸੀ ਇਕ ਚਤੁਰ ਜਰਮਨ ਬੈਂਕਰ, ਮਾਇਰ ਰੋਥਚਾਈਲਡ। ਏਸ ਨੇ ਫ੍ਰੈਂਕਫਰਟ, ਜਰਮਨੀ ਅੰਦਰ ਆਪਣੇ ਨਾਂ ਦਾ ਬੈਂਕ ਚਲਾਇਆ ਹੋਇਆ ਸੀ। ਇਸ ਦੇ ਪੰਜ ਪੁੱਤਰ ਸਨ, ਜੋ ਸਭ ਬੈਂਕਿੰਗ ਵਪਾਰ ਵਿਚ ਖਿਲਾਰ ਦਿੱਤੇ ਗਏ। ਅੱਜ ਕੁਝ ਦੇਸਾਂ ਨੂੰ ਛੱਡ ਕੇ ਦੁਨੀਆ ਦੇ ਕੁੱਲ ਦੇਸ ਰੌਥਚਾਈਲਡ ਬੈਂਕ ਦੀ ਮਾਰ ਹੇਠ ਹਨ। ਏਸ ਵੇਲੇ ਖ਼ਬਰ ਹੈ ਕਿ ਭਾਰਤ ਦੇ ਅੰਦਰ ਇਸ ਦੀਆਂ ਸ਼ਾਖ਼ਾਵਾਂ ਦਿੱਲੀ ਅਤੇ ਮੁੰਬਈ ਅੰਦਰ ਹਨ। ਹੁਣ ਰੌਥਚਾਈਲਡ ਦਾ ਪਿਛੋਕੜ ਜਾਣਨ ਦੀ ਕੋਸ਼ਿਸ਼ ਕਰਾਂਗੇ। ਰੋਥਚਾਈਲਡ ਬੈਂਕ/ਸੰਸਥਾ ਅਤੇ ‘ਚਾਨਣ-ਬਰਦਾਰਾਂ’ ਦੇ ਢਾਈ ਸਦੀਆਂ ਦੇ ਮਹਾਨ ਕਾਰਨਾਮਿਆਂ ਦਾ ਵਰਣਨ ਕਰਨ ਲਈ ਤਾਂ ਕਈ ਯੂਨੀਵਰਸਿਟੀਆਂ ਦੇ ਸੈਂਕੜੇ ਸਾਲ ਲੱਗ ਜਾਣਗੇ।
ਅੱਜ ਏਨਾ ਹੀ ਕਹਿਣਾ ਕਾਫ਼ੀ ਹੋਵੇਗਾ ਕਿ ਲੰਮੇ ਅਰਸੇ ਤੋਂ ਦੁਨੀਆ ਰੌਥਚਾਈਲਡਾਂ ਦੇ ਹੱਥ ਵਿਚ ਰਹੀ ਹੈ ਅਤੇ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਕਈ ਪੱਖਾਂ ਉੱਤੇ ਅਸਰਦਾਰ ਹੈ। ਰੋਥਚਾਈਲਡ ਕਹਿੰਦੇ ਹਨ ਕਿ ਉਹ ਯਹੂਦੀ ਹਨ। ਪਰ ਅਸਲ ਵਿਚ ਉਹ ਖਜ਼ਾਰ ਹਨ ਅਤ ਖਜ਼ਾਰੀਆ ਦੇਸ ਤੋਂ ਹਨ। ਇਹ ਦੇਸ ਕੈਸਪੀਅਨ ਸਮੁੰਦਰ ਅਤੇ ਕਾਲੇ ਸਮੁੰਦਰ ਵਿਚਕਾਰ ਸੀ। ਅੱਜ ਕੱਲ੍ਹ ਇਸ ਇਲਾਕੇ ਦਾ ਨਾਂ ਹੈ ਜੌਰਜੀਆ। ਪਿਛਲੇ ਹੀ ਸਾਲ (2008) ਜੌਰਜੀਆ ਅਤੇ ਰੂਸ ਵਿਚਾਲੇ ਫ਼ੌਜੀ ਝੜਪ ਹੋਈ ਸੀ, ਸ਼ਾਇਦ ਤੁਹਾਨੂੰ ਯਾਦ ਹੋਵੇਗਾ।
ਕੁੱਲ ਖਜ਼ਾਰ ਲੋਕਾਂ ਨੇ 740 ਈਸਵੀ ਵਿਚ ਆਪਣੇ ਬਾਦਸ਼ਾਹ ਦੇ ਹੁਕਮ ਹੇਠਾਂ ਆਪਣੇ ਆਪ ਨੂੰ ਯਹੂਦੀ ਅਖਵਾਉਣਾ ਸ਼ੁਰੂ ਕਰ ਦਿੱਤਾ। ਇੰਝ ਉਸਨੇ ਉੱਤਰ ਵੱਲੋਂ ਰੂਸੀ ਈਸਾਈ ਅਤੇ ਦੱਖਣ ਵੱਲੋਂ ਇਸਲਾਮੀ ਦਬਾਅ ਪੈਂਦਾ ਵੇਖ ਕੇ ਕੀਤਾ। ਉਂਝ ਖਜ਼ਾਰਾਂ ਦਾ ਯਹੂਦੀ ਮੱਤ ਨਾਲ ਦੂਰੋਂ ਪਾਰੋਂ ਵੀ ਰਿਸ਼ਤਾ ਨਹੀਂ ਸੀ। 90% ਲੋਕ ਜੋ ਆਪਣੇ ਆਪ ਨੂੰ ਯਹੂਦੀ ਅਖਵਾਉਂਦੇ ਹਨ, ਦਰਅਸਲ ਖਜ਼ਾਰੀ ਹਨ। ਉਹ ਆਪਣੇ ਆਪ ਨੂੰ ਅਸ਼ਕਨਾਜ਼ੀ ਯਹੂਦੀ ਅਖਵਾ ਕੇ ਰਾਜ਼ੀ ਹਨ।
ਇਹ ਲੋਕ ਇਸਰਾਈਲ ਦੀ ਧਰਤੀ ਦਾ ਦਾਅਵਾ ਕਰਦੇ ਹਨ, ਜਦ ਕਿ ਇਨ੍ਹਾਂ ਦਾ ਅਸਲ ਘਰ 800 ਮੀਲ ਦੂਰ ਜੌਰਜੀਆ ਹੈ। ਸਭ ਇਸਰਾਈਲੀ ਪ੍ਰਧਾਨ ਮੰਤਰੀ ਅਸ਼ਕਨਾਜ਼ੀ ਯਹੂਦੀ ਸਨ। ਇਨ੍ਹਾਂ ਨੇ ਜਾਣ ਬੁੱਝ ਕੇ ਝੂਠ ਅਤੇ ਮੱਕਾਰੀ ਨਾਲ ਪੱਛਮੀ ਦੇਸਾਂ ਕੋਲੋਂ (ਉਨ੍ਹਾਂ ਦੇ ਅੰਦਰ ਵੀ ਇਨ੍ਹਾਂ ਦੇ ਆਪਣੇ ਕਰਿੰਦੇ ਅਤੇ ਸਹਿਯੋਗੀ ਬੈਠੇ ਹੋਏ ਸਨ) ਯਹੂਦੀਆਂ ਦੀ ਮਾਂ-ਧਰਤੀ ਦੀ ਮੰਗ ਕੀਤੀ ਅਤੇ ਮੰਨਵਾ ਲਈ।
ਉਦੋਂ ਸਾਡੇ ਏਥੇ ਤੀਰਾਂ ਤਲਵਾਰਾਂ ਦੀ ਜੰਗ ਹੁੰਦੀ ਸੀ, ਜਦੋਂ ‘ਚਾਨਣ ਬਰਦਾਰਾਂ’ ਨੇ ਧਰਤੀ ਉੱਤੇ ਛਾ ਜਾਣਾ ਸ਼ੁਰੂ ਕੀਤਾ ਸੀ। ਉਨ੍ਹਾਂ ਦਾ ਆਖਰੀ ਟੀਚਾ ਜੋ ਉਦੋਂ ਸੀ, ਉਹੀ ਹੁਣ ਹੈ—ਕੁੱਲ ਧਰਤੀ ਦੀ ਵਾਗਡੋਰ। ਕਈ ਰਾਜੇ ਆਏ, ਸਾਮਰਾਜ ਆਏ, ਚਲੇ ਗਏ। ਡਿਕਟੇਟਰ ਆਏ ਤੇ ਟੁੱਟ ਗਏ। ਵਿਸ਼ਵ ਜੰਗਾਂ ਹੋਈਆਂ ਤੇ ਮੁੱਕੀਆਂ, ਹਰ ਵਾਰ ‘ਚਾਨਣ ਬਰਦਾਰਾਂ’ ਦੀ ਸ਼ਕਤੀ ਵਿਚ ਵਾਧਾ ਹੀ ਹੋਇਆ ਹੈ।
ਹਰ ਤਾਕਤਵਾਰ ਹਕੂਮਤ ਦੇ ਅੰਦਰ ਉਹੀ ਉਹ। ਜੰਗ ਦੇ ਏਸ ਪਾਸੇ ਅਤੇ ਓਸ ਪਾਸੇ ਉਹੀ ਹੀ ਉਹ। ਧਰਮੀਆਂ ਵੱਲ ਉਹ ਅਧਰਮੀਆਂ ਵੱਲ ਉਹ। ਲਹੂ ਵਹਾਉਂਦਿਆਂ ਵੱਲ ਉਹ ਲਹੂ ਕੱਢਦਿਆਂ ਵੱਲ ਵੀ ਉਹ। ਜਿੰਨੀ ਤਬਾਹੀ ਓਨੇ ਹੀ ਚਾਨਣ-ਬਰਦਾਰਾਂ ਦੀ ਚੜ੍ਹਾਈ। ਨਿੱਕੇ-ਨਿੱਕੇ ਬਾਤ ਦੇ ਬਤੰਗੜ ਬਣਾਉਣ ਵਾਲੇ ਪੱਤਰਕਾਰ, ਟਿੱਪਣੀਕਾਰ ਅਤੇ ਸਾਹਿਤਕਾਰ—ਉਨ੍ਹਾਂ ਦਾ ਕੀ ਦੋਸ਼, ਜਿਨ੍ਹਾਂ ਨੂੰ ਨਹੀਂ ਹੋਸ਼ ਧਰਤੀ ਦੇ ਉੱਤੇ ਗ੍ਰਹਿਣ ਦੀ। ਜਦੋਂ ਉਹ ਹੀ ਸ਼ਿਕਾਰ ਹਨ, ਨਵਾਕਫ਼ੀ ਅਤੇ ਕੁਖਬਰਾਂ ਦੀ ਬੁਛਾੜ ਦੇ, ਤਾਂ ਉਨ੍ਹਾਂ ਦੀਆਂ ਕਲਮਾਂ ਨੇ ਕੀ ਲਿਖਣੈ ? ਅੱਜ ਤਾਂ ਵਿਸ਼ਵ ਦੇ ਬਹੁਤੇਰੇ ਹਿੱਸੇ ਵਿਚ ਟੀ.ਵੀ. ਦੇ ਉੱਪਰ ਵੀ ਮੁਕੰਮਲ ਜਕੜ ਹੈ “ਚਾਨਣ-ਬਰਦਾਰਾਂ ਦੀ” ਸਮੇਤ ਸਾਡੇ ਦੇਸ਼ ਦੇ।
ਅਸ਼ਕਨਾਜ਼ੀ ਯਹੂਦੀ ਖ਼ੂਨ ਦੇ ਅੰਸ਼ ਬੇਅੰਤ ਯੂਰਪੀ ਸ਼ਾਹੀ ਘਰਾਣਿਆਂ ਦੇ ਅੰਦਰ ਅਤੇ ਬਹੁਤ ਅਮੀਰ ਖਾਨਦਾਨਾਂ ਦੇ ਅੰਦਰ ਹਨ, ਪਰ ਰੌਥਚਾਈਲਡ ਦੇ ਪਾਸਕੂ ਤੋਂ ਵੀ ਉੱਪਰ ਕੋਈ ਵੀ ਨਹੀਂ। ਰੌਥਚਾਈਲਡਾਂ ਨੇ ਏਨਾ ਉੱਚਾ ਰੁਤਬਾ ਝੂਠ, ਤੋੜ-ਭੰਨ ਅਤੇ ਕਤਲਾਂ ਰਾਹੀਂ ਪ੍ਰਾਪਤ ਕੀਤਾ ਹੈ। ਵੇਖੀਏ ਇੰਝ ਕਿਵੇਂ ਸੰਭਵ ਹੋਇਆ ?
ਸੰਖੇਪ ਵਿਚ ਇੰਝ ਹੈ ਸੈਂਕੜੇ ਸਾਲ ਪਹਿਲਾਂ ਅਸ਼ਕਨਾਜ਼ੀ ਯਹੂਦੀ ਜਿਸ ਦੇਸ ਵਿਚ ਵੀ ਜਾਂਦੇ ਸਨ, ਆਪਣਾ ਨਾਂ ਅਤੇ ਤੌਰ-ਤਰੀਕੇ ਹਾਕਮ ਜਮਾਤ ਨਾਲ ਮਿਲਾ ਕੇ ਤਰੱਕੀ ਕਰਦੇ ਸਨ, ਜਦਕਿ ਅੰਦਰੋਂ ਦੂਰ ਬੈਠੇ ਖਿਜ਼ਾਰੀ ਮਾਲਕਾਂ ਲਈ ਕੰਮ ਕਰਦੇ ਸਨ। ਰੌਥਚਾਈਲਡ ਦਾ ਵੀ ਏਹੀ ਰਸਤਾ ਸੀ।
ਸਭ ਰੌਥਚਾਈਲਡ ਚੋਖੇ ਬੱਚੇ ਪੈਦਾ ਕਰਦੇ ਸਨ ਤਾਂ ਜੋ ਉਨ੍ਹਾਂ ਨੂੰ ਜਦੋਂ ਵੀ ਜਿਥੇ ਵੀ ਲੋੜ ਪਵੇ, ਸ਼ਕਤੀ ਦੀਆਂ ਕੁਰਸੀਆਂ ‘ਤੇ ਤੈਨਾਤ ਕੀਤਾ ਜਾ ਸਕੇ। ਬੜੇ ਹੋਰ ਲੋਕਾਂ ਦੇ ਨਾਂ ਰੌਥਚਾਈਲਡ ਹੋ ਸਕਦੈ, ਪਰ ਉਨ੍ਹਾਂ ਦਾ ਓਸ ਰੌਥਚਾਈਲਡ ਘਰਾਣੇ ਨਾਲ ਸੰਬੰਧ ਨਹੀਂ ਹੋ ਸਕਦਾ, ਜਿਸਦੀ ਗੱਲ ਕਰਨ ਲੱਗੇ ਹਾਂ।
ਸ਼ਹਿਰ ਫੈਂਕਫਰਟ ਜਰਮਨੀ : 1743 ਵਿਚ ਅਕਸ਼ਨਾਜ਼ੀ ਯਹੂਦੀ ‘ਮੋਸਿਜ਼ ਬਾਅਰ’ ਜੋ ਪੈਸੇ ਲੈਣ ਦੇਣ (ਭਾਵ ਸ਼ਾਹੂਕਾਰਾਂ) ਦਾ ਕੰਮ ਕਰਦਾ ਸੀ। ਉਸਨੇ ਆਪਣੇ ਘਰ ਦੇ ਉੱਤੇ ਛੇ-ਨੁੱਕਰਾ ਲਾਲ ਨਿਸ਼ਾਨ ਲਗਾਇਆ। ਦੋ ਸੌ ਸਾਲ ਪਿੱਛੋਂ ਏਹੀ ਨਿਸ਼ਾਨ ਰੌਥਚਾਈਲਡ ਦੇ ਇਸ਼ਾਰੇ ਉੱਤੇ ਇਸਰਾਈਲ ਦੇ ਝੰਡੇ ਉੱਪਰ ਲੱਗਿਆ।
ਬਾਅਰ ਨੇ ਆਪਣੇ ਪਿਤਾ ਦੇ ਮਰਨ ਉਪਰੰਤ ਆਪਣਾ ਨਾਂ ਰੱਖਿਆ ਰੌਥਚਾਈਲਡ, ਜਿਸ ਦਾ ਜਰਮਨ ਭਾਸ਼ਾ ਅੰਦਰ ਮਤਲਬ ਹੈ ਲਾਲ-ਨਿਸ਼ਾਨ। ਏਸ ਰੌਥਚਾਈਲਡ ਨੇ ਸ਼ਾਹੀ ਘਰਾਣਿਆਂ ਨੂੰ ਫ਼ੌਜਾਂ ਖੜੀਆਂ ਕਰਨ ਅਤੇ ਦੂਜੇ ਦੇਸਾਂ ਵਿਚ ਮੁਹਿੰਮਾਂ ਉੱਤੇ ਭੇਜਣ ਲਈ ਕਰਜ਼ੇ ਦੇਣੇ ਸ਼ੁਰੂ ਕੀਤੇ। ਇਸ ਦੇ ਉਪਰੰਤ ਵੱਡੇ ਜਰਨੈਲਾਂ ਨੂੰ ਸਸਤੇ ਮੁੱਲ ਉੱਤੇ . ਕੀਮਤੀ ਗਹਿਣੇ ਵੇਚਣ ਦਾ ਖੇਖਣ ਕਰਕੇ, ਉਹ ਉਨ੍ਹਾਂ ਦੇ ਰਾਜਿਆਂ ਤਕ ਪਹੁੰਚ ਗਿਆ। 1769 ਵਿਚ ਜਰਮਨ ਰਾਜਕੁਮਾਰ ਤੋਂ ਆਗਿਆ ਲੈ ਕੇ ਉਸਨੇ ਆਪਣੀ ਕਾਰੋਬਾਰੀ ਇਮਾਰਤ ਦੇ ਬਾਹਰ ਲਿਖਵਾਇਆ, “ਐਮ.ਏ. ਰੌਥਚਾਈਲਡ, ਹਿਜ਼ ਹਾਈਨੈਂਸ ਪ੍ਰਿੰਸ ਵਿਲੀਅਮ ਦਾ ਥਾਪਿਆ ਹੋਇਆ।” ਰਾਜ ਘਰਾਣਿਆਂ ਨਾਲ ਵਪਾਰ ਦੀ ਖ਼ਾਸੀਅਤ ਇਹ ਸੀ ਕਿ ਇਕ ਤਾਂ ਉਹ ਬਹੁਤ ਭਾਰੀ ਰਕਮ ਦਾ ਹੁੰਦਾ ਸੀ, ਦੂਜਾ ਰਕਮ ਦੇ ਡੁੱਬ ਜਾਣ ਦੀ ਕੋਈ ਸਮੱਸਿਆ ਨਹੀਂ ਸੀ।
1776 ਵਿਚ ਜਿਵੇਂ ਪਹਿਲਾਂ ਦੱਸ ਆਇਆ ਹਾਂ ‘ਇਲਿਊਮੀਨਾਟੀ’ ਭਾਵ ‘ਚਾਨਣ ਬਰਦਾਰ’ ਵੱਲੋਂ ਛਲ ਕਪਟ ਨਾਲ ਕੁੱਲ ਦੁਨੀਆ ਨੂੰ ਆਪਣੀ ਮੁੱਠੀ ਵਿਚ ਲਿਆਉਣ ਦਾ ਟੀਚਾ ਬਣਾਇਆ ਗਿਆ।
ਐਡਮ ਵਿਸ਼ੂਪਤ ਦੇ ਏਜੰਟ 32 ਫ੍ਰੀਮੇਸ਼ਨਜ਼ “ਘਰਾਂ” ਅੰਦਰ ਘੁਸ ਗਏ ਅਤੇ ਦੁਨੀਆ ਦੇ ਕੁੱਲ ਮੈਸਾਨਿਕ ਲਾਜਾਂ ਨੂੰ ਕਾਬੂ ਵਿਚ ਲੈ ਲਿਆ, ਜਿਥੇ ਰੌਥਚਾਈਲਡ ਦਾ ਫ਼ਸਲਫ਼ਾ ਹੁਣ ਤਕ ਚੱਲਦਾ ਹੈ। ਫੀਮੇਸ਼ਨਜ਼ ਇਕ ਨਿਹਾਇਤ ਸ਼ਕਤੀਸ਼ਾਲੀ ਸੰਸਥਾ ਸੀ/ਹੈ, ਇਸ ਦਾ ਕੁਲ ਕੰਮਕਾਜ ਖ਼ੁਫ਼ੀਆ ਢੰਗ ਨਾਲ ਹੁੰਦਾ ਸੀ/ਹੈ।
1777 ਵਿਚ ਚਾਨਣ-ਬਰਦਾਰਾਂ ਦਾ ਭੇਦ ਕਿਸੇ ਹਾਦਸੇ ਪਿੱਛੋਂ ਖੁੱਲ੍ਹ ਗਿਆ।
ਇਸ ਪਿੱਛੇ ਬਾਵੇਰੀਆ ਦੀ ਸਰਕਾਰ ਨੇ ਇਨ੍ਹਾਂ ਦੀ ਸਾਜ਼ਿਸ਼ ਲਿਖਤੀ ਰੂਪ ਵਿਚ ਛਾਪ ਕੇ ਦੇਸ ਨਿਕਾਲਾ ਦੇ ਦਿੱਤਾ। ਬਾਵੇਰੀਆਂ ਵੱਲੋਂ ਯੂਰਪ ਦੇ ਕੁੱਲ ਦੇਸਾਂ ਨੂੰ ਪੱਤਰ ਭੇਜੇ ਗਏ, ਜਿਹੜੇ ਮੰਦੇ ਭਾਗਾਂ ਨੂੰ ਅਣਗੋਲੇ ਕੀਤੇ ਗਏ।
1789 ਤੋਂ 1799 ਤਕ ਫ੍ਰੈਂਚ ਇਨਕਲਾਬ ਪਿੱਛੇ ਵੀ ਚਾਨਣ-ਬਰਦਾਰ ਸੀ। ਇਕ ਨਵਾਂ ਸੰਵਿਧਾਨ ਪਾਸ ਕੀਤਾ ਗਿਆ, ਜਿਸ ਵਿਚ ਚਰਚ ਨੂੰ ਟੈਕਸ ਇਕੱਠੇ ਕਰਨ ਉੱਤੇ ਪਾਬੰਦੀ ਲਗਾ ਦਿੱਤੀ ਗਈ।
ਜਾਰਜ ਵਾਸ਼ਿੰਗਟਨ ਦੀ ਵਜ਼ਾਰਤ ਵਿਚ ਹੈਮਿਲਟਨ ਰਾਹੀਂ, ਜੋ ਰੌਥਚਾਈਲਡ ਦਾ ਆਪਣਾ ਬੰਦਾ ਸੀ, ਅਮਰੀਕਾ ਦਾ ਪਹਿਲਾ ਬੈਂਕ ਖੋਲ੍ਹਣ ਦੀ ਆਗਿਆ ਮਿਲ ਗਈ, ਪਰ ਕੇਵਲ ਵੀਹ ਸਾਲਾਂ ਵਾਸਤੇ। ਰੌਥਚਾਈਲਡ 1791 ਵਿਚ ਲਿਖਦਾ ਹੈ “ਮੈਂ ਹੀ ਦੇਸ ਦੀ ਕਰੰਸੀ ਬਣਾਵਾਂਗਾ ਅਤੇ ਵੰਡਾਂਗਾ। ਮੈਨੂੰ ਇਹ ਪਰਵਾਹ ਨਹੀਂ ਕਿ ਦੇਸ ਦੇ ਕਾਨੂੰਨ ਕੌਣ ਲਿਖਦਾ ਹੈ।”
1798 ਵਿਚ ਉਸਦਾ 21 ਸਾਲ ਬੇਟਾ ਨਾਥਨ ਰੌਥਚਾਈਲਡ ਪਿਓ ਦੀ ਬੇਅੰਤ ਦੌਲਤ ਨਾਲ, ਲੰਡਨ ਇੰਗਲੈਂਡ ਅੰਦਰ ਬੈਂਕ ਵਪਾਰ ਸ਼ੁਰੂ ਕਰ ਲੈਂਦਾ ਹੈ।
1806 ਵਿਚ ਨੈਪੋਲੀਅਨ ਤੋਂ ਧਮਕੀ ਦਿਵਾਈ ਗਈ ਕਿ ਉਹ ਪ੍ਰਿੰਸ ਵਿਲੀਅਮ ਨੂੰ ਮਿਟਾ ਦੇਵੇਗਾ। ਪ੍ਰਿੰਸ ਵਿਲੀਅਮ ਜਰਮਨੀ ਤੋਂ ਡੈਨਮਾਰਕ ਭੱਜ ਜਾਂਦਾ ਹੈ ਅਤੇ ਆਪਣੇ ਤੀਹ ਲੱਖ ਡਾਲਰ (ਕਾਗ਼ਜ਼ੀ ਡਾਲਰ ਨਹੀਂ, ਏਨੇ ਮੁੱਲ ਬਰਾਬਰ ਦਾ ਸੋਨਾ ਆਦਿ) ਰੌਬਚਾਈਲਡ ਨੂੰ ਸੰਭਾਲ ਜਾਂਦਾ ਹੈ। ਅੱਜ ਦੇ ਹਿਸਾਬ ਇਸ ਨਕਦੀ ਦਾ ਘੱਟੋ ਘੱਟ ਮੁੱਲ ਹੋਵੇਗਾ 23 ਕਰੋੜ ਡਾਲਰ ।
1810 ਵਿਚ ਦੋ ਬੈਂਕਰਾਂ ਦੇ ਮਰਨ (ਮਰਵਾਏ ?) ਪਿੱਛੋਂ ਨਾਥਨ ਰੌਥਚਾਈਲਡ ਇੰਗਲੈਂਡ ਦਾ ਇਕੋ-ਇਕ ਬੈਂਕਰ ਰਹਿ ਜਾਂਦਾ ਹੈ । ਉਹ ਵੀਆਨਾ (ਆਸਟਰੀਆ) ਅੰਦਰ ਇਕ ਹੋਰ ਬੈਂਕ ਖੋਲ੍ਹ ਦੇਂਦਾ ਹੈ।
1811 ਵਿਚ ਅਮਰੀਕਾ ਅੰਦਰ ਪਹਿਲੇ ਬੈਂਕ ਦੀ ਮੁਨਿਆਦ ਪੁੱਗ ਜਾਂਦੀ ਹੈ। ਅਮਰੀਕੀ ਸੈਨੇਟ ਵੱਲੋਂ ਅੱਗੋਂ ਲਈ ਮੰਜ਼ੂਰੀ ਖੋਹ ਲਈ ਜਾਂਦੀ ਹੈ, ਜੋ ਨਾਥਨ ਰੌਥਚਾਈਲਡ ਨੂੰ ਨਾਗਵਾਰ ਲੱਗਦੀ ਹੈ । ਕਹਿੰਦਾ ਹੈ, ‘ਜਾਂ ਤਾਂ ਮੇਰੀ ਮਨਜ਼ੂਰੀ ਕਾਇਮ ਰਹੇਗੀ, ਨਹੀਂ ਤਾਂ ਮੈਂ ਕਿਸੇ ਭਿਅੰਕਰ ਜੰਗ ਵਿਚ ਫਸਾ ਦੇਵਾਂਗਾ। ਇਨ੍ਹਾਂ ਖੋਤੇ ਅਮਰੀਕਨਾਂ ਨੂੰ ਸਬਕ ਸਿਖਾ ਕੇ ਇਕ ਬਸਤੀ ਦਾ ਦਰਜਾ ਦਿਵਾ ਦੇਵਾਂਗਾ।” ਨਤੀਜਾ ਇਹ ਹੋਇਆ ਕਿ ਰੌਥਚਾਈਲਡ ਪੈਸੇ ਨਾਲ, ਨਾਥਨ ਰੌਥਚਾਈਲਡ ਦੇ ਉਕਸਾਉਣ ਉੱਤੇ ਬਰਤਾਨੀਆ ਨੇ ਅਮਰੀਕਾ ਦੇ ਖ਼ਿਲਾਫ਼ ਜੰਗ ਦਾ ਐਲਾਨ ਕਰ ਦਿੱਤਾ । ਏਨ੍ਹਾਂ ਦਿਨਾਂ ਉਸ ਦਾ ਪਿਤਾ ਮਾਇਰ ਰੌਥਚਾਈਲਡ ਗੁਜ਼ਰ ਜਾਂਦਾ ਹੈ । ਮਰਨ ਉਪਰੰਤ ਉਹ ਹੇਠ ਲਿਖੀਆਂ ਹਦਾਇਤਾਂ ਛੱਡ ਜਾਂਦਾ ਹੈ—1. ਰੌਥਚਾਈਲਡ ਵਪਾਰ ਵਿਚ ਕੇਵਲ ਨਰ ਬੱਚੇ ਹੀ ਹਿੱਸਾ ਲੈਣਗੇ, ਸਮੇਤ ਇਕ ਖੁਫ਼ੀਆ ਹਰਾਮ ਬੱਚਾ (ਕੁੱਲ ਛੇ)। ਪੰਜ ਧੀਆਂ ਸਨ ਜਿਨ੍ਹਾਂ ਦੀ ਬੇਅੰਤ ਔਲਾਦ ਅੱਜ ਹਰ ਪਾਸੇ ਖਿਲਰੀ ਹੋਵੇਗੀ, ਪਰ ਉਨ੍ਹਾਂ ਦਾ ਨਾਂ ਰੌਥਚਾਈਲਡ ਨਹੀਂ ਹੈ।
2. ਉਸਦੀ ਜਾਇਦਾਦ ਦਾ ਵੇਰਵਾ ਕਦੇ ਨਹੀਂ ਦੱਸਿਆ ਜਾਵੇਗਾ। 3. ਸਭ ਤੋਂ ਵੱਡਾ ਬੱਚਾ ਘਰ ਦਾ ਮੁਖੀ ਹੋਵੇਗਾ। ਨਾਥਨ ਰੌਥਚਾਈਲਡ ਇੰਝ ਮੁਖੀਆ ਬਣ ਗਿਆ। ਇਕ ਬੈਂਕ ਫਰਾਂਸ ਵਿਚ ਖੋਲ੍ਹਿਆ ਜਾਂਦਾ ਹੈ।
ਪ੍ਰਿੰਸ ਵਿਲੀਅਮ ਦਾ ਪੈਸਾ ਕਦੇ ਵਾਪਸ ਨਹੀਂ ਹੋਇਆ । ਇਹ ਪੈਸਾ ਉਸਨੇ ਈਸਟ ਇੰਡੀਆ ਕੰਪਨੀਆ (ਜ਼ਰਾ ਕੰਨ ਖੜੇ ਕਰ ਲਵੋ ਜੀ) ਵਿਚ ਲਗਾ ਦਿੱਤਾ। ਕਈ ਢੰਗਾਂ ਨਾਲ ਇਸ ਵਿਚ ਬੇਅੰਤ ਲਾਭ ਹੋਇਆ।
1815 : ਪੰਜੇ ਰੌਥਚਾਈਲਡ ਭਰਾਵਾਂ ਨੇ ਇੰਗਲੈਂਡ ਅੰਦਰ ਵਲਿੰਗਟਨ ਦੀ ਫ਼ੌਜ ਅਤੇ ਫ਼ਰਾਂਸ ਅੰਦਰ ਨੈਪੋਲੀਅਨ ਦੀ ਫ਼ੌਜ ਨੂੰ ਸੋਨਾ ਦੇ ਕੇ ਲੜਾਈ ਲਈ ਤਿਆਰ ਕੀਤਾ। ਜੰਗਾਂ ਕਰਾਉਣੀਆਂ ਨਿਹਾਇਤ ਲਾਭਦਾਇਕ ਹਨ ਕਿਉਂਕਿ ਇਹ ਪਹਿਲਾਂ ਹੀ ਲਿਖਵਾਇਆ ਜਾਂਦਾ ਹੈ ਕਿ ਜੇਤੂ ਨੂੰ ਹਾਰੇ ਹੋਏ ਦੇ ਕਰਜ਼ਿਆਂ ਦਾ ਭੁਗਤਾਨ ਵੀ ਕਰਨਾ ਪਵੇਗਾ। ਇੰਜ ਰੌਥਚਾਈਲਡ ਲੜਦੀਆਂ ਫ਼ੌਜਾਂ ਦੇ ਦੋਵੇਂ ਪਾਸੇ ਸਨ । ਇਨ੍ਹਾਂ ਦੇ ਆਪਣੇ ਨਿਹਾਇਤ ਤੇਜ਼ ਰਫ਼ਤਾਰ ਹਰਕਾਰੇ ਸਨ, ਜੋ ਦੋਹਾਂ ਪਾਸਿਆਂ ਤੋਂ ਖ਼ਬਰਾਂ ਦੇ ਮੁਆਮਲੇ ਵਿਚ ਇਕ ਕਦਮ ਅੱਗੇ ਰਹਿੰਦੇ ਸਨ। ਕੇਵਲ ਰੌਥਚਾਈਲਡ ਹਰਕਾਰਿਆਂ ਨੂੰ ਦੋਵੇਂ ਪਾਸੇ ਫ਼ੌਜਾਂ ਵਿਚੋਂ ਲੰਘ ਜਾਣ ਦਾ ਹੱਕ ਮਿਲਿਆ ਹੋਇਆ ਸੀ, ਹੋਰ ਕਿਸੇ ਵਪਾਰੀ ਅਦਾਰੇ ਨੂੰ ਨਹੀਂ।
ਵਾਟਰਲੂ ਦੀ ਜੰਗ ਵੇਲੇ, ਇਨ੍ਹਾਂ ਸਮਝੌਤਿਆਂ ਅਤੇ ਸ਼ਰਤਾਂ ਦਾ ਨਤੀਜਾ ਇਹ ਹੋਇਆ ਕਿ ਨਾਥਨ ਰੌਥਚਾਈਲਡ ਨੂੰ ਵਲਿੰਗਟਨ ਦੇ ਭੇਜੇ ਹੋਏ ਹਰਕਾਰੇ ਦੇ ਪਹੁੰਚਣ ਤੋਂ 24 ਘੰਟੇ ਪਹਿਲਾਂ ਖ਼ਬਰ ਮਿਲ ਗਈ ਕਿ ਵਾਟਰਲੂ ਦੀ ਜੰਗ ਵਿਚ ਨੈਪੋਲੀਅਨ ਹਾਰ ਗਿਆ ਹੈ।
ਉਨ੍ਹਾਂ ਸਮਿਆਂ ਵਿਚ ਲੰਡਨ ਸਟਾਕ ਐਕਸਚੇਂਜ ਵਿਚ ਬ੍ਰਿਟਿਸ਼ ਬਾਂਡ ‘ਕੌਂਸਲ’ ਕਹੇ ਜਾਂਦੇ ਸਨ । ਖ਼ਬਰ ਮਿਲਦਿਆਂ ਹੀ ਨਾਥਨ ਰੌਥਚਾਈਲਡ ਨੇ ਆਪਣੇ ਏਜੰਟਾਂ ਰਾਹੀਂ ਆਪਣੇ ਕੌਂਸਲ ਧੜਾ-ਧੜ ਵੇਚਣੇ ਸ਼ੁਰੂ ਕਰ ਦਿੱਤੇ। ਸਾਰੇ ਵਪਾਰੀਆਂ ਨੂੰ ਜਾਪਿਆ ਕਿ ਬ੍ਰਿਟੇਨ ਦੀ ਹਾਰ ਹੋ ਗਈ ਹੈ, ਉਨ੍ਹਾਂ ਨੇ ਆਪਣੇ ਕੌਂਸਲ ਐਕਸਚੇਂਜ ਵਿਚ ਕੌਡੀਆਂ ਦੇ ਭਾਅ ਸੁੱਟ ਦਿੱਤੇ। ਜਿਉਂ ਹੀ ਕੌਂਸਲ ਧੁਰ ਥੱਲੇ ਪਹੁੰਚੇ, ਰੌਥਚਾਈਲਡ ਦੇ ਏਜੰਟਾਂ, ਜਿੰਨੇ ਹੱਥ ਆਏ ਧੜਾਧੜ ਫੇਰ ਖਰੀਦ ਲਏ। ਜਿਉਂ ਹੀ ਅਗਲੇ ਦਿਨ ਬ੍ਰਿਟਿਸ਼ ਜਿੱਤ ਦੀ ਖ਼ਬਰ ਆਈ, ਕੌਂਸਲ ਵਾਪਸ ਹੀ ਨਹੀਂ, ਉੱਤੋਂ ਵੀ ਕਿਤੇ ਉਪਰ ਪਹੁੰਚ ਗਏ। ਨਾਥਨ ਰੌਥਚਾਈਲਡ ਦੀ ਇਕ ਦੀ ਖਰੀਦ ਵੀਹ ਦੀ ਹੋ ਕੇ ਮੁੜੀ। ਏਸ ਤਰ੍ਹਾਂ ਬ੍ਰਿਟੇਨ ਦੇ ਉੱਤੇ ਰੌਬਚਾਈਲਡ ਦਾ ਕੁੱਲ ਵਿੱਤੀ ਕੰਟਰੋਲ ਹੋ ਗਿਆ। ਇਕੋ ਇਕ ਬੈਂਕ ਆਫ਼ ਇੰਗਲੈਂਡ ਬਣਿਆ, ਜੋ ਨਾਥਨ ਰੌਥਚਾਈਲਡ ਦੇ ਹੱਥ ਸੀ।
1815 ਵਿਚ ਨਾਥਨ ਰੌਥਚਾਈਲਡ ਨੇ ਇਹ ਮਸ਼ਹੂਰ ਬਿਆਨ ਦਿੱਤਾ—“ਮੈਨੂੰ ਕੋਈ ਪਰਵਾਹ ਨਹੀਂ ਕਿ ਕਿਹੜੀ ਕਠਪੁਤਲੀ ਇੰਗਲੈਂਡ ਦੇ ਤਖ਼ਤ ‘ਤੇ ਬੈਠਦੀ ਹੈ, ਜਿਸਦੇ ਸਾਮਰਾਜ ਵਿਚ ਕਦੇ ਸੂਰਜ ਅਸਤ ਨਹੀਂ ਹੁੰਦਾ। ਜੋ ਸ਼ਖ਼ਸ ਪੈਸੇ ਦੀ ਸਪਲਾਈ ਕੰਟ੍ਰੋਲ ਕਰਦਾ ਹੈ, ਓਹੀ ਬ੍ਰਿਟਿਸ਼ ਸਾਮਰਾਜ ਨੂੰ ਕੰਟ੍ਰੋਲ ਕਰਦਾ ਹੈ। ਮੈਂ 20000 ਪੌਂਡ ਲੈ ਕੇ ਆਇਆ ਸਾਂ। ਹੁਣ ਮੇਰੇ ਕੋਲ ਪੰਜ ਕਰੋੜ ਪੌਂਡ ਹਨ। ਉਨ੍ਹੀਵੀਂ ਸਦੀ ਦੇ ਅੰਤ ਤਕ ਦੁਨੀਆ ਦੀ ਕੁੱਲ ਦੌਲਤ ਵਿਚੋਂ ਅੱਧੀ ਦੌਲਤ ਰੌਥਚਾਈਲਡ ਘਰਾਣੇ ਦੀ ਸੀ।
ਅੱਜ ਦੀ ਕਹਾਣੀ 1815 ਉੱਤੇ ਹੀ ਖੜੀ ਕਰਦੇ ਹਾਂ। ਪਰ ਜਾਂਦੇ-ਜਾਂਦੇ ਸਮਝ ਜਾਈਏ ਕਿ ਦੁਨੀਆ ਦੇ ਕੁੱਲ ਬਿਖੇੜੇ ਤੇ ਲੜਾਈਆਂ ਖ਼ਜ਼ਾਰ ਅਸ਼ਕਨਾਜ਼ੀ ਬਹੁਰੂਪੀਏ ਰੌਥਚਾਈਡ ਬੈਂਕਰਾਂ ਦੇ ਪਾਏ ਹੋਏ ਹਨ, ਜਿਨ੍ਹਾਂ ਦੀ ਏਸ ਸਮੇਂ ਦੀ ਜਕੜ ਕੁੱਲ ਸਾਮਰਾਜੀ ਤਾਕਤਾਂ, ਜਿਨ੍ਹਾਂ ਦਾ ਮੋਢੀ ਅਮਰੀਕਾ ਹੈ, ਦੀ ਸ਼ਾਹ ਰਗ ਉੱਤੇ ਹੈ ਅਤੇ ਜੋ ਚਾਹੁੰਦੇ ਹਨ, ਕਰਵਾਉਂਦੇ ਹਨ। ਜੇ ਏਨੀ ਗੱਲ ਪੱਲੇ ਪੈ ਜਾਵੇ ਤਾਂ ਬੇਅੰਤ ਅੰਤਰਰਾਸ਼ਟਰੀ ਕਹਾਣੀਆਂ ਨੂੰ ਅੰਦਰੋਂ ਬਾਹਰੋਂ ਸਮਝਣ ਵਿਚ ਆਸਾਨੀ ਹੋ ਜਾਂਦੀ ਹੈ। 1815 ਤੋਂ ਅੱਗੇ ਦੀ ਕਹਾਣੀ ਫੇਰ ਕਦੇ। ਅੱਜ ਦੇ ਦਿਨ ਬਸ ਏਨਾ ਜਾਣ ਲਈਏ ਕਿ “ਚਾਨਣ ਬਰਦਾਰ” ਦਾ ਪ੍ਰੋਗਰਾਮ ਜੋ ਸ਼ੁਰੂ ਵਿਚ ਲਿਖਿਆ ਗਿਆ ਹੈ, ਅੱਜ ਦੇ ਦਿਨ 2009 ਵਿਚ ਵੀ ਲਗਾਤਾਰ ਜਾਰੀ ਹੈ। ਫ਼ਿਕਰ ਇਹ ਕਰਨ ਦੀ ਲੋੜ ਹੈ ਕਿ “ਚਾਨਣ ਬਰਦਾਰ” ਸਾਡੇ ਦੇਸ਼ ਅੰਦਰ ਅਤੇ ਆਲੇ-ਦੁਆਲੇ ਪੈਂਦੇ ਬਖੇੜਿਆਂ ਅਤੇ ਹਾਦਸਿਆਂ ਲਈ ਕਿੰਨਾ ਕੁ ਜ਼ਿੰਮੇਵਾਰ ਹਨ ? ਕੀ ਸਾਡੇ ਨੇਤਾ ਅਤੇ ਵੱਸੋਂ ਉਨ੍ਹਾਂ ਬਾਰੇ ਸੁਚੇਤ ਹਨ ? ਸਾਡੀ ਪੀੜ੍ਹੀ ਹੇਠੋਂ ਸੱਪ ਕੱਢਣ ਲਈ ਸੋਟਾ ਕਿਸ ਨੇ ਫੇਰਨਾ ਹੈ ?
ਅੱਠ ਸਾਲਾਂ ਤੋਂ ਮਰੇ ਬਿਨ ਲਾਦੇਨ ਦੀ ਭਾਲ
ਇੰਟਰਨੈੱਟ ਘੋਖਣ ਵਾਲੀ ਕੁਲ ਦੁਨੀਆ ਜਾਣਦੀ ਹੈ ਕਿ ਓਸਾਮਾ ਬਿਨ ਲਾਦੇਨ ਦਸੰਬਰ 13, 2001 ਨੂੰ ਮਰ ਗਿਆ ਸੀ। ਕਥਿਤ ਓਸਾਮਾ ਵੀਡੀਓ ਟੇਪਾਂ ਸ਼ੁਰੂ ਤੋਂ ਹੀ ਸ਼ੱਕੀ ਸਨ। ਅਲ-ਜਜ਼ੀਰਾ ਟੀ.ਵੀ. ਚੈਨਲ ਜਿਥੋਂ ਇਹ ਟੇਪਾਂ ਵਿਖਾਈਆਂ ਜਾਂਦੀਆਂ ਹਨ, ‘ਕਤਰ’ ਰਾਜ ਵਿਚ ਇਕ ਅਮਰੀਕੀ ਅੱਡੇ ਕੋਲ ਸਥਿਤ ਹੈ। ਅਲ-ਜਜ਼ੀਰਾ ਦੀ ਕੀ ਮਜ਼ਾਲ ਹੈ ਕਿ ਉਹ ਅਮਰੀਕਾ ਦੇ ਕੁੱਛੜ ਬੈਠ ਕੇ ਉਸਦੀ ਦਾੜ੍ਹੀ ਪੁੱਟੇ। ਮੇਰੀ ਜਾਚੇ, ਦਰਅਸਲ ਇਹ ਚੈਨਲ ਹੈ ਹੀ ਅਮਰੀਕਾ ਦੇ ਪੂਰਨ ਅਸਰ ਰਸੂਖ ਹੇਠ। ਪ੍ਰਧਾਨ ਬੁਸ਼ ਗਾਹੇ- ਬਗਾਹੇ ਬਿਨ ਲਾਦੇਨ ਦੇ ਭੂਤ ਨੂੰ ਜਗਾ ਕੇ ਆਪਣੇ ਸਿਆਸੀ ਮਕਸਦਾਂ ਲਈ ਵਰਤਦਾ ਰਿਹਾ ਹੈ। ਨਾਲ ਹੀ ਬਾਕੀ ਦੁਨੀਆ ਨੂੰ ਬੇਵਕੂਫ਼ ਬਣਾਉਣ ਲਈ ਵੀ। ਬਾਹਰਲੀ ਦੁਨੀਆ ਏਨੀ ਬੇਵਕੂਫ਼ ਨਹੀਂ ਸੀ, ਧੰਨਵਾਦ ਇੰਟਰਨੈੱਟ ਦਾ । ਮੈਨੂੰ ਤਾਂ ਸੰਨ 2002 ਦੇ ਅੱਧ ਤੋਂ ਹੀ ਪੱਕਾ ਯਕੀਨ ਸੀ ਕਿ ਬਿਨ ਲਾਦੇਨ ਮਰ ਗਿਆ ਹੈ। ਮੈਨੂੰ ਕਿਹੜਾ ਅਲਹਾਮ ਹੋਇਆ ਸੀ ? ਮੈਂ ਵੀ ਉਥੋਂ ਹੀ ਵੇਖਿਆ, ਜਿਥੋਂ ਹੋਰ ਲੱਖਾਂ ਕਰੋੜਾਂ ਨੇ । ਮਰੇ ਲਾਦੇਨ ਦਾ ਬੁਸ਼ ਦੇ ਮਲੀਨ ਏਜੰਡੇ ਉੱਤੇ ਕੀ ਅਸਰ ਹੋਇਆ ਸੀ ? ਬੁਸ਼ ਨੇ ਤਾਂ ਅਮਰੀਕਨ ਅਖ਼ਬਾਰਾਂ ਅਤੇ ਟੀ.ਵੀ. ਦੇ ਮੂੰਹ ਬੰਦ ਕਰਕੇ ਆਪਣੀ ਜੰਗੀ ਨੀਤੀ ਨੂੰ ਜਾਰੀ ਰੱਖਣਾ मी।
ਬਿਨ ਲਾਦੇਨ ਦੀਆਂ ਫਰਜ਼ੀ ਟੇਪਾਂ ਨਾਲ ਅਮਰੀਕੀ ਨਾਗਰਿਕਾਂ ਦੇ ਮੂੰਹ ਤਾਲਾ- ਬੰਦ ਹੋ ਜਾਂਦੇ ਸਨ। ਫ਼ੌਜੀ ਸਨਅਤੀ ਮੁੱਠ-ਬੰਦੀ ਨੂੰ ਲੋਕਾਂ ਜਾਂ ਦੇਸਾਂ ਦੀ ਉਲਟ ਰਾਏ ਦੀ ਕੀ ਪਰਵਾਹ ਸੀ ? ਉਹ ਇਕ ਮਹਾਂ-ਸਾਮਰਾਜ ਦਾ ਮਹਾਂ ਸ਼ਕਤੀਸ਼ਾਲੀ ਗੁਰਜ ਸੀ। ਕੁੱਲ ਅਮਰੀਕੀ ਸੈਨੇਟਰ ਅਤੇ ਉੱਚੀਆਂ ਪਦਵੀਆਂ ਦੇ ਚਾਹਵਾਨ ਭਲੀਭਾਂਤ ਜਾਣਦੇ ਹਨ ਕਿ ਓਸਾਮਾ ਬਿਨ ਲਾਦੇਨ ਮਰ ਚੁੱਕਾ ਹੈ, ਪਰ ਉਹ ਬੁਸ਼ ਦੇ ਰਾਗ ਨਾਲ ਸਦਾ ਇਕ ਸੁਰ ਹਨ। ਭਾਵੇਂ ਉਹ ਬੁਸ਼ ਪਾਰਟੀ ਦੇ ਹਨ ਜਾਂ ਵਿਰੋਧੀ ਪਾਰਟੀ ਦੇ । ਮੈਂ ਤਾਂ ਹਮੇਸ਼ਾ ਤੋਂ ਕਹਿੰਦਾ ਆ ਰਿਹਾ ਹਾਂ ਕਿ ਓਥੇ ਇਕੋ ਹੀ ਪਾਰਟੀ ਹੈ। ਅੱਧੀ ਸਿੱਕੇ ਦੇ ਐਸ ਪਾਸੇ ਤੇ ਅੱਧੀ ਦੂਜੇ ਪਾਸੇ ਅਤੇ ਸਿੱਕਾ ਪੂਰੇ ਦਾ ਪੂਰਾ ਰਿੜ੍ਹਦਾ ਹੈ।
ਸਾਲ 2009 ਵਿਚ ਸਾਮਰਾਜੀ ਨੀਅਤਾਂ ਖੁੱਲ੍ਹ ਕੇ ਅੱਗੇ ਆ ਗਈਆਂ ਹਨ। ਬੁਸ਼ ਚਲਾ ਗਿਆ ਅਤੇ ਓਬਾਮਾ ਆ ਗਿਆ ਹੈ। ਭਲਾ ਜੇ ਅੱਜ ਸੱਚਾਈ ਮੰਨ ਵੀ ਲਈਏ ਕਿ ਬਿਨ ਲਾਦੇਨ ਮਰ ਚੁੱਕਾ ਹੈ ਤਾਂ ਹਰਜ ਕੀ ਹੈ ? ਸਟੇਟ ਸਕੱਤਰ ਹਿਲੇਰੀ ਕਲਿੰਟਨ ਨੇ ਤਾਂ ਹੁਣੇ ਜਹੇ ਲਾਹੌਰ ਅੰਦਰ ਬਿਨ ਲਾਦੇਨ ਦਾ ਰਾਗ ਬੇਮੌਕੇ ਅਲਾਪ ਦਿੱਤਾ, ਪਰ ਉਹ ਸਰੋਤਿਆਂ ਦੇ ਸੁਆਲਾਂ ਦੀ ਬੁਛਾੜ ਅੱਗੇ ਟਿਕ ਨਹੀਂ ਸਕੀ ਅਤੇ ਉਹ ਇਨ੍ਹਾਂ ਚੋਣਵਿਆਂ ਲੋਕਾਂ ਦੀ ਮੀਟਿੰਗ ਵਿਚੋਂ ਵੀ ਭੱਜ ਨਿਕਲੀ। ਅਖ਼ੀਰ ‘ਤੇ ਹੁਣ ਜਾ ਕੇ ਨਵੇਂ ਪ੍ਰਧਾਨ ਓਬਾਮਾ, ਜਰਨੈਲ ਮੈਕ੍ਰਿਸਟਲ ਅਤੇ ਹੋਰ ਬਥੇਰਿਆਂ ਨੇ ਕਿਹਾ ਹੈ ਕਿ ਉਹ ਓਸਾਮਾ ਬਿਨ ਲਾਦੇਨ ਦੀ ਮੌਤ ਬਾਰੇ ਚਿਰਾਂ ਤੋਂ ਜਾਣਦੇ ਸਨ । ਅਮਰੀਕੀ ਨੇਤਾ ਜਾਣ ਬੁਝ ਕੇ ਬਿਨ ਲਾਦੇਨ ਦਾ ਨਾਂ ਵਰਤ ਕੇ ਜੁਰਮ ਉੱਤੇ ਜੁਰਮ ਕਰ ਰਹੇ ਸਨ । ਪਰ ਉਨ੍ਹਾਂ ਨੂੰ ਪਰਵਾਹ ਕਿਸ ਦੀ ਹੈ ? ਓਸਾਮਾ ਬਿਨ ਲਾਦੇਨ ਅਜੇ ਵੀ ਬਾਰ ਬਾਰ ਜ਼ਿੰਦਾ ਹੀ ਕਿਹਾ ਜਾ ਰਿਹਾ 쿱।
ਜਰਨੈਲ ਮੈਕ੍ਰਿਸਟਲ ਨੇ ਇਕ ਤਾਜ਼ਾ 66 ਸਫ਼ਿਆਂ ਦੀ ਰਿਪੋਰਟ ਵਿਚ ਬਿਨ ਲਾਦੇਨ ਦਾ ਨਾਂ ਵੀ ਨਹੀਂ ਲਿਆ। ਉਸ ਦੀ ਥਾਂ ‘ਮੁੱਲਾ ਓਮਰ” ਦਾ ਰਾਗ ਅਲਾਪਣ ਲੱਗ ਪਿਆ ਹੈ। ਪ੍ਰਧਾਨ ਓਬਾਮਾ ਨੇ ਵੀ ਪਹਿਲੀ ਦਸੰਬਰ ਨੂੰ ਵੈਸਟ ਪੁਆਇੰਟ ਵਿਖੇ ਤਕਰੀਰ ਵਿਚ ਬਿਨ ਲਾਦੇਨ ਦਾ ਭੋਗ ਨਹੀਂ ਪਾਇਆ।
ਬਿਨ ਲਾਦੇਨ ਘੁਟਾਲਾ ਅਮਰੀਕੀ ਲੋਕਾਂ ਨਾਲ ਇਕ ਸ਼ਰਮਨਾਕ ਧੋਖਾ ਸੀ। ਲੋਕ ਤਾਂ ਇਹ ਵੀ ਨਹੀਂ ਜਾਣਦੇ ਕਿ ਉਹ ਦੁਸ਼ਮਣ ਸੀ ਵੀ ਕਿ ਨਹੀਂ ? ਅਸਲ ਗੱਲ ਤਾਂ ਇਹ ਹੈ ਕਿ ਬੁਸ਼ ਪਰਿਵਾਰ ਅਤੇ ਲਾਦੇਨ ਪਰਿਵਾਰ ਤੇਲ ਦੇ ਵਪਾਰ ਵਿਚ ਆਪੋ ਵਿਚ ਘਿਉ-ਖਿਚੜੀ ਸਨ ਅਤੇ ਅਜੇ ਵੀ ਹਨ। ਰੂਸ ਦੇ ਖ਼ਿਲਾਫ਼ ਜੰਗ ਵਿਚ ਅਮਰੀਕਾ ਦੇ ਲਾਦੇਨ ਨੂੰ ਹੀਰੋ ਬਣਾਇਆ। ਉਹ ਕੋਈ ਧੜੱਲੇਦਾਰ ਲੀਡਰ ਜਾਂ ਬੁਲਾਰਾ ਨਹੀਂ ਸੀ। ਉਸ ਦੀਆਂ ਸਪੀਚਾਂ ਧੀਮੀਆਂ ਹੁੰਦੀਆਂ ਸਨ, ਉਹ ਇਸਰਾਈਲ ਅਤੇ ਅਮਰੀਕੀ ਸਰਕਾਰ ਦੇ ਖ਼ਿਲਾਫ਼ ਬੋਲਦਾ/ਬੁਲਾਇਆ ਜਾਂਦਾ ਸੀ, ਪਰ ਉਸਨੇ ਕਦੀ ਵੀ ਅਮਰੀਕੀ ਲੋਕਾਂ ਦੇ ਉਲਟ ਕੋਈ ਘਿਣਾਉਣੇ ਸ਼ਬਦ ਨਹੀਂ ਵਰਤੇ ਅਤੇ ਨਾ ਕੋਈ ਧਮਕੀ ਦਿੱਤੀ। ਇਹ ਗੱਲ ਤਾਂ ਉਸ ਦੀਆਂ ਸਪੀਚਾਂ ਵਿਚੋਂ ਪਰਤਿਆਈ ਜਾ ਸਕਦੀ ਹੈ। ਅਮਰੀਕੀ ਛਲਾਵੇ ਜਾਂ ਭੁਲੇਖੇ ਵਿਚ ਫਸ ਕੇ ਇਸਲਾਮ ਨੇ ਬਿਨ ਲਾਦੇਨ ਨੂੰ ਇਕ ਮਹਾਨ ਨੇਤਾ ਦੇ ਰੂਪ ਵਿਚ ਸਵੀਕਾਰ ਕੀਤਾ। ਹੁਣ ਤਾਂ ਕੋਈ ਟਾਵਾਂ ਹੀ ਉਸਦਾ ਨਾਂ ਲੈਂਦਾ ਹੈ। ਜਿਵੇਂ ਵਿਸਰ ਗਿਆ ਹੋਵੇ ।
ਬਿਨ ਲਾਦੇਨ ਨੇ ਸਦਾ ਹੀ ਇਨਕਾਰ ਕੀਤਾ ਕਿ ਉਸਦਾ ਕੋਈ ਹੱਥ ਸੀ 9/11 ਦੀ ਘਟਨਾ ਅੰਦਰ। ਬਲਕਿ ਜਦੋਂ ਉਹ ਜੀਊਂਦਾ ਸੀ ਤਾਂ ਉਸਨੇ ਚਾਰ ਵਾਰ ਜੌੜੇ ਟਾਵਰਾਂ ਉੱਤੇ ਹਮਲੇ ਦੀ ਨਿੰਦਾ ਕੀਤੀ ਸੀ। ਅਮਰੀਕਾ ਵੱਲੋਂ ਬਿਨ ਲਾਦੇਨ ਉੱਤੇ ਕਾਨੂੰਨੀ ਤੌਰ ਉੱਤੇ ਕੋਈ ਇਲਜ਼ਾਮ ਨਹੀਂ ਲਗਾਇਆ ਗਿਆ। ਕੁੱਲ ਦੁਨੀਆ ਜਾਣਦੀ ਹੈ ਕਿ ਅਲਜਜ਼ੀਰਾ ਉੱਤੇ ਵਿਖਾਈਆਂ ਬਿਨ ਲਾਦੇਨ ਫ਼ਿਲਮਾਂ ਜਾਅਲੀ ਸਨ । ਇਨ੍ਹਾਂ ਵਿਚ ਕਰੀਬ ਹਮਸ਼ਕਲ ਐਕਟਰਾਂ ਦੀ ਵਰਤੋਂ ਕੀਤੀ ਗਈ ਸੀ।
ਕੁਲ ਪਾਕਿਸਤਾਨ ਜਾਣਦਾ ਹੈ ਕਿ ਬਿਨ ਲਾਦੇਨ ਨੂੰ ਮਰੇ ਬੇਅੰਤ ਚਿਰ ਹੋ ਗਿਆ ਹੈ। ਉਸਦੀ ਮੌਤ ਦੀ ਖ਼ਬਰ ਤਾਂ ਉਨ੍ਹਾਂ ਦੀਆਂ ਅਖ਼ਬਾਰਾਂ ਵਿਚ ਦਸੰਬਰ 15, 2001 ਨੂੰ ਛਪ ਗਈ ਸੀ। ਹੁਣ ਜਦੋਂ ਹਿਲੇਰੀ ਕਲਿੰਟਨ ਨੇ ਲਾਹੌਰ ਵਿਖੇ ਫਿਰ ਓਸਾਮਾ ਬਿਨ ਲਾਦੇਨ ਦਾ ਰਾਗ ਅਲਾਪਿਆ ਤਾਂ ਸਰੋਤਿਆਂ ਕੋਲੋਂ ਬੇਅੰਤ ਨਫ਼ਰਤ ਦੀ ਬੁਛਾੜ ਮਿਲੀ।
ਸ਼ੁਕਰ ਕਰੇ ਉਨ੍ਹਾਂ ਦੇ ਕੋਲ ਮਾਰਨ ਲਈ ਕੱਚੇ ਅੰਡੇ ਨਹੀਂ ਸਨ। ਹਿਲੇਰੀ ਕਲਿੰਟਨ ਨੇ ਉਥੋਂ ਜਲਦੀ ਭੱਜਣ ਦੀ ਕੀਤੀ । ਪਾਕਿਸਤਾਨ ਅੰਦਰ ਅਮਰੀਕਾ ਦੀ ਸਾਖ ਕੀ ਰਹਿ ਗਈ ਹੈ—ਅਮਰੀਕਨ ਜਰਾਇਮ ਪੇਸ਼ਾ ਤਾਂ ਝੂਠੇ ਨੇ ਅਤੇ ਜਾਂ ਹਨ ਨਿਰੇ ਖੋਤੇ।
ਅਮਰੀਕੀ ਜੰਗੀ ਮਸ਼ੀਨ ਨੇ ਆਪਣੇ ਫ਼ੌਜੀ ਬੱਚੇ ਦੂਰ ਦੁਰਾਡੇ ਦੇਸਾਂ ਅੰਦਰ ਲੜਨ ਮਰਨ ਲਈ ਭੇਜ ਕੇ ਘੋਰ ਅਪਰਾਧ ਅਤੇ ਦੇਸ-ਧ੍ਰੋਹ ਕੀਤਾ ਹੈ। ਖ਼ੁਫ਼ੀਆ ਫ਼ੌਜੀ ਸੂਹ ਨੂੰ ਤੋੜ-ਮੋੜ ਕੇ ਜੰਗ ਚਾਲੂ ਕਰਨ ਲਈ ਵਰਤਣਾ ਵੀ ਮੁਆਫ਼ੀ ਦੇ ਕਾਬਲ ਨਹੀਂ। ਸੈਂਕੜੇ ਬਿਲੀਅਨ ਡਾਲਰਾਂ ਦਾ ਫ਼ਜ਼ੂਲ ਖਰਚਾ, ਹਜ਼ਾਰਾਂ ਹੀ ਜਵਾਨਾਂ ਦੀਆਂ ਜਾਨਾਂ ਜਾਣੀਆਂ ਇਕ ਪਾਗਲਪਨ ਹੈ, ਜੋ ਅਜੇ ਵੀ ਜਾਰੀ ਹੈ। ਸਗੋਂ ਨਵੇਂ ਪ੍ਰਧਾਨ ਓਬਾਮਾ ਦੀ ਛਤਰ ਛਾਇਆ ਹੇਠ ਜੰਗ ਦੀ ਅੱਗ ਵਿਚ 30000 ਹੋਰ ਫ਼ੌਜੀਆਂ ਦਾ ਬਾਲਣ ਭਜਿਆ ਜਾ ਰਿਹਾ ਹੈ। ਅਮਰੀਕਾ ਦੇਸ ਉੱਤੇ ਕਰਜ਼ੇ ਦਾ ਭਾਰ ਵਧਦਾ ਹੀ ਜਾ ਰਿਹਾ ਹੈ । ਇਕ ਦਿਨ ਅਜਿਹਾ ਵੀ ਆ ਸਕਦਾ ਹੈ ਕਿ ਊਠ ਦੀ ਪਿੱਠ ਆਖ਼ਰੀ ਇਕ ਤਿਣਕੇ ਨਾਲ ਟੁੱਟ ਜਾਵੇ।
ਚਲੋ ਵਾਪਸ ਓਸਾਮਾ ਬਿਨ ਲਾਦੇਨ ਮਗਰ ਆਈਏ।
1. ਮਰੇ ਲਾਦੇਨ ਪਿੱਛੇ ਕਿੰਨੇ ਅਮਰੀਕਨ ਸ਼ਹਿਰੀਆਂ ਨੂੰ ਦਬਾਉਣ ਦੇ ਨਵੇਂ ਕਾਨੂੰਨ ਧੱਕੇ ਨਾਲ ਪਾਸ ਕੀਤੇ ਗਏ ?
2. ਖੁਫ਼ੀਆ ਜੇਲ੍ਹਾਂ ਅੰਦਰ ਕਿੰਨੇ ਸੌ ਲੋਕਾਂ ਨੂੰ ਬੇਅੰਤ ਤਸੀਹੇ ਦੇ ਕੇ ਮਾਰਿਆ ਗਿਆ, ਓਸਾਮਾ ਬਿਨ ਲਾਦੇਨ ਦਾ ਪਤਾ ਲੱਭਣ ਦੇ ਬਹਾਨੇ। ਨਵੇਂ ਪ੍ਰਧਾਨ ਨੇ ਇਹ ਜੁਰਮ ਅਜੇ ਬੰਦ ਕਿਉਂ ਨਹੀਂ ਕੀਤੇ ?
3. ਮਰੇ ਹੋਏ ਬਿਨ ਲਾਦੇਨ ਨੂੰ ਲੱਭਣ ਲਈ ਕਿੰਨੇ ਬਿਲੀਅਨ ਡਾਲਰ ਉਡਾਏ ਗਏ ? ਯਸੂ ਮਸੀਹ ਦੀ ਸਹੁੰ ਖਾਣ ਵਾਲੇ ਮਹਾਂ ਧਾਰਮਿਕ ਅਮਰੀਕੀ ਨੇਤਾ—ਬੁਸ਼, ਡਿੱਕ ਚੇਨੀ ਅਤੇ ਰਮਜ਼ਫੈਲਤ ਜਾਣਦੇ ਬੁਝਦੇ ਹੋਏ ਵੀ ਕਿ ਬਿਨ ਲਾਦੇਨ ਮਰ ਚੁੱਕਾ ਸੀ, ਆਪਣੀਆਂ ਫ਼ੌਜਾਂ ਅੱਗੇ ਝੂਠ ਬੋਲਦੇ ਗਏ। ਸ਼ਰਮ ਨਾਂ ਦੀ ਇਨ੍ਹਾਂ ਵਾਸਤੇ ਕੋਈ ਸ਼ੈਅ ਨਹੀਂ। ਜਿਨ੍ਹਾਂ ਨੇਤਾਵਾਂ ਨੂੰ ਆਪਣੇ ਫ਼ੌਜੀਆਂ ਅਤੇ ਉਨ੍ਹਾਂ ਦਾ ਪਰਿਵਾਰਾਂ ਦਾ ਕੋਈ ਲਿਹਾਜ ਨਹੀਂ, ਉਨ੍ਹਾਂ ਲਈ ਲੱਖਾਂ ਮਰੇ ਅਤੇ ਅਨੇਕਾਂ ਜ਼ਖ਼ਮੀ ਅਤੇ ਉੱਜੜੇ ਇਰਾਕੀਆਂ ਅਤੇ ਅਫ਼ਗਾਨੀਆਂ ਲਈ ਕੀ ਹਮਦਰਦੀ ਹੋ ਸਕਦੀ ਹੈ ?
ਇਨ੍ਹਾਂ ਅੱਠਾਂ ਸਾਲਾਂ ਅੰਦਰ ਅਮਰੀਕਾ ਦਾ ਸੰਵਿਧਾਨ ਪੁਰਜ਼ਾ ਪੁਰਜ਼ਾ ਕਰ ਦਿੱਤਾ ਗਿਆ ਹੈ। ਕੁੱਲ ਸ਼ਕਤੀ ‘ਜੰਗੀ ਪਰਧਾਨ’ ਦੇ ਹੱਥ ਵਿਚ ਹੈ। ਪਹਿਲਾਂ ਬੁਸ਼ ਸੀ, ਹੁਣ ਓਬਾਮਾ ਹੈ। ਸੰਵਿਧਾਨ ਦੇ ਚੀਥੜੇ ਉੱਡੇ ਪਏ ਹਨ। ਹਾਲਾਤ ਬਦਲਣ ਦੀ ਕੋਈ ਨੀਅਤ ਨਹੀਂ ਜਾਪਦੀ ਓਬਾਮਾ ਦੀ। ਬੁਸ਼ ਅਤੇ ਓਬਾਮਾ ਨੂੰ ਕੀ ਦੋਸ਼ ਦੇਈਏ? ਉਹ ਤਾਂ ਕਠਪੁਤਲੇ ਹਨ, ਸੈਨੇਟ ਸਮੇਤ ਕਿਸੇ ਹੋਰ ਸ਼ਕਤੀ ਦੇ, ਜੋ ਅਮਰੀਕਾ ਨੂੰ ਨਾਟੋ ਸ਼ਾਟੋ ਵਾਂਗ ਆਪਣੀ ਮੁੱਠੀ ਵਿਚ ਕਰੀ ਬੈਠੀ ਹੈ। ਕਿਹੜਾ ਨੇਕ ਪ੍ਰਧਾਨ ਆਪਣੇ ਹੀ ਦੇਸ ਨੂੰ ਗ਼ਲਤ ਬਿਆਨੀ ਨਾਲ ਬੇਵਕੂਫ਼ ਬਣਾ ਕੇ ‘ਆਪਣੇ’ ਹੀ ਦੇਸ ਨੂੰ ਸਮਾਜੀ ਅਤੇ ਆਰਥਕ ਤਬਾਹੀ ਦੇ ਕੰਢੇ ਲਿਆਉਣ ਦੀ ਸੋਚੇਗਾ ?
11 ਸਤੰਬਰ 2001 ਜੌੜੇ ਟਾਵਰਾਂ ਨੂੰ ਆਪ ਡੇਗਣ ਦਾ ਅਪਰਾਧ ਅਤੇ ਪਹਿਲਾਂ ਤੋਂ ਗਿਣੀ ਮਿਥੀ ਸਕੀਮ ਅਨੁਸਾਰ ਅਫ਼ਗਾਨਿਸਤਾਨ ਇਰਾਕ ਅਤੇ ਹੁਣ ਪਾਕਿਸਤਾਨ ਅੰਦਰ ਹਮਲੇ ਇਕੋ ਹੀ ਅਪਰਾਧੀ ਸਕੀਮ ਦੀ ਲੜੀ ਹਨ। ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਇਸ ਦੀ ਅਗਲੀ ਚਾਲ ਵਿਚ ਸਾਡੀ ਵਾਰੀ ਆਵੇਗੀ ਜਾਂ ਨਹੀਂ ਆਵੇਗੀ ? ਏਸ ਬਾਰੇ ਕੁੱਲ ਲੋਕਾਂ ਨੂੰ ਅੱਜ ਸੋਚਣਾ ਚਾਹੀਦਾ ਹੈ ਜਾਂ ਫਿਰ ਕਥਿਤ ਬਿਨ ਲਾਦੇਨ ਜਾਂ ‘ਮੁੱਲਾ ਓਮਰ’ ਨੂੰ ਲੱਭਣ-ਮਾਰਨ ਵਾਲੇ ਡ੍ਰੋਨ ਜਹਾਜ਼ੀ ਹਮਲਿਆਂ ਤੋਂ ਪਿੱਛੋਂ ? ਸਾਡੇ ਹਰਮਨ ਪਿਆਰੇ ਨੇਤਾਵਾਂ ਨੂੰ ਤਾਂ ਕੁਰਸੀਆਂ ਸਾਂਭਣ ਸੰਭਾਲਣ ਦੇ ਮਹਾਨ ਕਾਰਜਾਂ ਤੋਂ ਹੀ ਸਿਰ ਖੁਰਕਣ ਦੀ ਵਿਹਲ ਮਿਲ ਲਵੇ । ਏਨ੍ਹਾਂ ਵਿਚੋਂ ਕਈ ਤਾਂ ‘ਕਰਜ਼ਾਈ’ ਬਣ ਕੇ ਕੁਰਸੀ ਮੱਲਣ ਦੇ ਸੁਫ਼ਨੇ ਲੈ ਰਹੇ ਹੋਣਗੇ ਜਾਂ ਕਿਤੇ ਨਾ ਕਿਤੇ ਪਾਲੇ ਜਾ ਰਹੇ ਹੋਣਗੇ।
ਬਿਨ ਲਾਦੇਨ ‘ਅਲ ਕਾਇਦਾ’ ਦਾ ਨੇਤਾ ਮੰਨਿਆ ਜਾਂਦਾ ਸੀ, ਜਿਸ ਬਾਰੇ ਅੱਜ ਕੱਲ੍ਹ ਕਿਹਾ ਜਾ ਰਿਹੈ ਕਿ ਅਲ-ਕਾਇਦੀ ਕੇਵਲ ਸੌ ਦੇ ਕਰੀਬ ਹੀ ਬਚੇ ਹਨ, ਜੋ ਅਫ਼ਗਾਨਿਸਤਾਨ-ਪਾਕਿਸਤਾਨ ਸਰਹੱਦ ਦੇ ਆਰ-ਪਾਰ ਰਹਿੰਦੇ ਹਨ।
ਪ੍ਰਧਾਨ ਓਬਾਮਾ ਨੇ ਪਹਿਲੀ ਦਸੰਬਰ 2009 ਨੂੰ ਵੈਸਟ ਪੁਆਇੰਟ ਵਿਖੇ ਭਾਸ਼ਣ ਦੇਂਦਿਆਂ ਕਿਹਾ, “ਸਾਡੀ ਸੁਰੱਖਿਆ ਨੂੰ ਖ਼ਤਰਾ ਹੈ। ਅਸੀਂ ਅਲ-ਕਾਇਦਾ ਨੂੰ ਕਿਸੇ ਥਾਂ ਛੁਪ ਕੇ ਨਹੀਂ ਰਹਿਣ ਦੇਣਾ।” “ਅਫ਼ਗਾਨਿਸਤਾਨ ਖੂੰਖਾਰ ਅੱਤਵਾਦ ਦਾ ਧੁਰਾ ਹੈ। ਏਥੋਂ ਹੀ ਸਾਡੇ ਉੱਤੇ 11 ਸਤੰਬਰ 2001 ਨੂੰ ਹਮਲਾ ਕੀਤਾ ਗਿਆ ਸੀ ਅਤੇ ਜਿਸ ਸਮੇਂ ਜੋ ਤੁਹਾਡੇ ਨਾਲ ਗੱਲਾਂ ਕਰ ਰਿਹਾਂ, ਓਥੋਂ ਨਵੇਂ ਹਮਲਿਆਂ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ।” ਕੀ ਅਮਰੀਕਨ ਲੋਕ ਸੱਚਮੁੱਚ ਏਨੇ ਬੇਕਵੂਫ਼ ਹਨ ਕਿ ਉਹ ਓਬਾਮਾ ਦੇ ਝੂਠ ਨੂੰ ਸਮਝ ਨਹੀਂ ਸਕਦੇ ?
ਜਦੋਂ ਓਬਾਮਾ ਪ੍ਰਧਾਨ ਬਣਿਆ ਸੀ, ਉਦੋਂ ਅਫ਼ਗਾਨਿਸਤਾਨ ਅੰਦਰ 34000 ਅਮਰੀਕੀ ਫ਼ੌਜੀ ਸਨ। ਹੁਣ 71000 ਹਨ। ਨਾਟੋ ਦਿਆਂ ਫ਼ੌਜੀਆਂ ਨਾਲ ਰਲ ਕੇ ਗਿਣਤੀ ਇਕ ਲੱਖ ਤਕ ਪਹੁੰਚ ਜਾਂਦੀ ਹੈ। ਕਿਹੜੀਆਂ ਅਮਨ ਦੀਆਂ ਪ੍ਰਾਪਤੀਆਂ ਲਈ ਉਸਨੇ ਨੋਬੇਲ ਪੁਰਸਕਾਰ ਲਿਆ ਹੈ ?
ਕੌਣ ਗੋਂਦਾ ਗੁੰਦ ਰਿਹਾ ਹੈ ਅਤੇ ਕਿਸ ਕੋਲ ਜੌੜੇ-ਟਾਵਰਾਂ ਉੱਤੇ ਹਮਲਾ ਕਰਨ ਦਾ ਵਸੀਲਾ ਸੀ ਅਤੇ ਕੌਣ ਐਸ ਵੇਲੇ ਅਮਰੀਕਾ ਉੱਤੇ ਕਿਸੇ ਕਿਸਮ ਦਾ ਹਮਲਾ ਕਰ ਸਕਦੈ ? ਅਮਰੀਕਨ ਲੋਕਾਂ ਦੀ ਬਹੁਗਿਣਤੀ ਇਹ ਸ਼ੱਕ ਕਰਦੀ ਹੈ ਟਾਵਰਾਂ ਦੇ ਭੜਾਕਿਆਂ ਨਾਲ ਉਡਾ ਦੇਣ ਦੇ ਅੰਦਰ ਸਰਕਾਰ ਦਾ ਆਪਣਾ ਹੱਥ ਸੀ। ਉਸਨੇ ਦੋ ਹੀ ਮਹੀਨੇ ਪਹਿਲਾਂ ਵਿਸ਼ਵ ਟ੍ਰੈਡ ਸੈਂਟਰ ਦੇ ਸੱਤ ਟਾਵਰ ਲਾਰੀ ਸਿਲਵਰਸਟੀਨ ਨੂੰ ਸੌਂਪੇ ਸਨ। ਲਾਰੀ ਸਿਲਵਰਸਟੀਨ ਦੀ ਕੰਪਨੀ ਦਾ ਨਾਂ ਹੈ ‘ਕੰਟ੍ਰੋਲਡ ਡੈਮੋਲੀਸ਼ਨ” ਭਾਵੇ ਨਿਯੰਤਰਣ ਹੇਠ ਇਮਾਰਤਾਂ ਨੂੰ ਢਾਹੁਣਾ। ਜਿਸ ਨਾਟਕੀ ਢੰਗ ਨਾਲ ਟਾਵਰ ਨੰ. 1, 2 ਅਤੇ 7 ਡੇਗੇ ਗਏ ਸਨ, ਐਨ ਨਿਯੰਤਰਣ ਨਾਲ ਡੇਗਣ ਦੀ ਵਿਧੀ ਸੀ। ਟਾਵਰ ਨੰ. 7 ਨੂੰ ਤਾਂ ਕੋਈ ਜਹਾਜ਼ ਨੁਮਾ ਚੀਜ਼ ਵੀ ਨਹੀਂ ਸੀ ਵੱਜਦੀ ਵਿਖਾਈ ਗਈ।
ਓਸਾਮਾ ਬਿਨ ਲਾਦੇਨ ਤਾਂ ਅਮਰੀਕੀ ਹਾਕਮਾਂ ਦੀਆਂ ਨਜ਼ਰਾਂ ਵਿਚ ਸੁਰਖਰੂ ਹੋ ਚੁੱਕਿਆ ਹੈ। ਹੁਣ ਵੇਖਣਾ ਇਹ ਹੈ ਕਿ ਜਿਨ੍ਹਾਂ ਨੇ ਸੱਚਮੁੱਚ ਇਹ ਟਾਵਰ ਡੇਗੇ ਅਤੇ ਜਿਨ੍ਹਾਂ ਨੇ ਫ਼ਰਜ਼ ਦੇ ਕੋਤਾਹੀ ਕਰਕੇ ਦੇਸ ਦੇ ਕੁੱਲ ਹਵਾਈ ਜਹਾਜ਼ ਸੁੱਕਣੇ ਪਾ ਦਿੱਤੇ ਸਨ ਅਤੇ ਇਕ ਨੂੰ ਵੀ ਫ਼ਰਜ਼ ਨਿਭਾਉਣ ਲਈ ਉਡਾਣ ਨਹੀਂ ਭਰਨ ਦਿੱਤੀ, ਉਨ੍ਹਾਂ ਨੂੰ ਸਜ਼ਾ ਕਦੋਂ ਮਿਲੇਗੀ ? ਮਿਲ ਹੀ ਨਹੀਂ ਸਕਦੀ ਕਿਉਂਕਿ ਫ਼ਰਜ਼ ਤੋਂ ‘ਕੋਤਾਹੀ’ ਕਰਨ ਪਿੱਛੋਂ ਸਭ ਅਫ਼ਸਰਾਂ ਦੀਆਂ ਝਟਪਟ ਤਰੱਕੀਆਂ ਕਰ ਦਿੱਤੀਆਂ ਗਈਆਂ ਸਨ। ਕੋਤਾਹੀ ਦਾ ਅਰਥ ਏਥੇ ਨਿਕਲਦਾ ਹੈ ‘ਪਾਲਣਾ’।ਬਿਨ ਲਾਦੇਨ ਅਤੇ ‘9/11’ ਦੀ ਵਿਥਿਆ ਬੜੀ ਰੌਚਕ ਅਤੇ ਗੁੰਝਲਦਾਰ ਹੈ। ਜਲਦੀ ਉਕਤਾ ਨਾ ਜਾਣਾ, ਹੌਲੀ-ਹੌਲੀ ਪਾਜ ਖੁੱਲ੍ਹਣਗੇ। ਬਿਨ ਲਾਦੇਨ ਦੇ ਜਿਊਂਦੇ ਜਾਂ ਮਰੇ ਹੋਏ ਦਾ ਸਬੂਤ ਸਭ ਆਪਣੀਆਂ ਅੱਖਾਂ ਨਾਲ ਤਸਵੀਰਾਂ ਵਿਚ ਵੇਖ ਸਕਦੇ ਹਨ। ਜਾਪਦਾ ਹੈ ਕਿ ਓਸ ਨੂੰ ਤਸੀਹੇ ਦੇ ਕੇ ਮਾਰਿਆ ਗਿਆ ਸੀ।
ਬਿਨ ਲਾਦੇਨ

ਦੂਜਾ ਪਾਸਾ
ਰੋਟੀ ਟੁੱਕ ਕਮਾਉਣ ਅਤੇ ਖਾਣ ਦੇ ਆਹਰ ਵਿਚ ਰੁੱਝਿਆ ਹੋਇਆ ਅੱਜ ਦਾ ਕਰਮੀ ਇਨਸਾਨ, ਪੜ੍ਹਿਆ-ਲਿਖਿਆ ਹੋਵੇ ਜਾਂ ਅੱਧ-ਪੜ੍ਹ—ਹਰ ਸਮੇਂ ਖ਼ਬਰਾਂ ਦੇ ਝੱਖੜ ਵਿਚੋਂ ਲੰਘਦਾ ਰਹਿੰਦਾ ਹੈ। ਪੜ੍ਹਿਆ-ਲਿਖਿਆ ਵਿਹਲੜ ਤਾਂ ਕੋਈ ਵੀ ਹੱਥ ਵਿਚ ਆਈ ਅਖ਼ਬਾਰ ਪਹਿਲੇ ਅੱਖਰ ਤੋਂ ਆਖ਼ਰੀ ਤਕ ਰੋਜ਼ ਚੂਸ ਹੀ ਲੈਂਦਾ ਹੈ। ਉਪਰੋਂ ਟੀ.ਵੀ. ਦੀਆਂ ਖ਼ਬਰਾਂ, ਰਿਪੋਰਟਾਂ ਅਤੇ ਇਸ਼ਤਿਹਾਰ ਦਿਮਾਗ਼ ਦੀ ਹਰ ਵਿਹਲੀ ਨੁੱਕਰ ਨੂੰ ਮੱਲ ਲੈਂਦੇ ਹਨ। ਫ਼ਿਲਮ ਦੇ ਨਾਲ-ਨਾਲ ਚੱਲਦੀ ਟਿੱਪਣੀ, ਬਾਰ-ਬਾਰ ਹਮਲਾ ਕਰਦੀ ਹੈ, ਜੋ ਇਨਸਾਨ ਦੀ ਮਾੜੀ-ਮੋਟੀ ਆਪਣੀ ਸੂਝ-ਬੂਝ ਦਾ ਗਲਾ ਘੁੱਟ ਦੇਂਦੀ ਹੈ। ਟੀ.ਵੀ. ਬੋਲੀ ‘ਤੇ ਬੋਲ ਕੇ ਚਲੀ ਗਈ।ਅਖ਼ਬਾਰ ਆਈ, ਆਪਣਾ ਜਲਵਾ ਦਿਖਾਇਆ ਤੇ ਅਗਲੇ ਦਿਨ ਇਕ ਹੋਰ ਜਲਵਾ ਲੈ ਕੇ ਆ ਗਈ । ਨਿੱਤ ਦਿਨ ਝੂਠ ਤੇ ਫ਼ਰੇਬ ਦਾ ਪ੍ਰਚਾਰ ਸਾਖਸ਼ਾਤ ਸੱਚ ਪ੍ਰਤੀਤ ਹੋਣ ਲੱਗ ਪੈਂਦਾ ਹੈ। ਇਉਂ ਲੱਗਦਾ ਹੈ ਜਿਵੇਂ ਇਨਸਾਨਾਂ ਦਾ ਠਾਠਾਂ ਮਾਰਦਾ ਸਮੁੰਦਰ ਇਕ ਭੇਡਾਂ ਦਾ ਇੱਜੜ ਬਣ ਗਿਆ ਹੋਵੇ। ਇਸ ਇੱਜੜ ਦੀ ਸੋਚ ਨੂੰ ਮੁੱਠੀ ਵਿਚ ਰੱਖਣ ਅਤੇ ਉਂਗਲੀ ਉੱਤੇ ਨਚਾਉਣ ਲਈ ਖ਼ਬਰਾਂ, ਫ਼ਿਲਮਾਂ ਅਤੇ ਟਿੱਪਣੀਆਂ ’ਤੇ ਇਸ਼ਤਿਆਰ ਵੀ ਯਥਾ ਸੰਭਵ ਹਿੱਸਾ ਪਾਉਂਦੇ ਹਨ। ਪੈਦਲ ਤੋਂ ਲੈ ਕੇ ਪ੍ਰਾਈਵੇਟ ਕਾਰਾਂ ਵਿਚ ਚੱਲਣ ਵਾਲੇ ਕੁਲ ਲੋਕ ਇਕੋ ਜਿਹੀ ਸੋਚ ਦੀਆਂ ਤਾਰਾਂ ਨਾਲ ਬੰਨ੍ਹੇ ਜਾਂਦੇ ਹਨ। ਜੋ ਕੁਝ ਗ਼ਰੀਬ ਬੋਲਦਾ ਹੈ, ਓਹੋ ਕੁਝ ਅਮੀਰ ਬੋਲਦਾ ਹੈ। ਜਦੋਂ ਉਨ੍ਹਾਂ ਦੋਹਾਂ ਸਿਰਿਆਂ ਦੇ ਲੋਕਾਂ ਦੇ ਖ਼ਿਆਲ ਮਿਲ ਜਾਂਦੇ ਹਨ ਜਾਂ ਕਹਿ ਲਵੋ ਕਿ ਉਨ੍ਹਾਂ ਦੇ ਅੰਦਰ ਗ੍ਰਾਮੋਫ਼ੋਨ ਦੇ ਤਵੇ ਵਾਂਗ ਭਰੇ ਖ਼ਿਆਲ ਉਪਜਦੇ ਹਨ ਤਾਂ ਉਹ ਆਪਣੇ ਆਪ ਨੂੰ ਬੁੱਧੀਜੀਵੀਆਂ ਵਿਚ ਸ਼ੁਮਾਰ ਕਰਨ ਲੱਗ ਪੈਂਦੇ ਹਨ। ਉਨ੍ਹਾਂ ਲਈ ਇਹ ਸਮਝਣਾ ਮੁਸ਼ਕਿਲ ਹੁੰਦਾ ਹੈ ਕਿ ਕੋਈ ਖ਼ਬਰਾਂ ਦਾ ਮਦਾਰੀ ਉਨ੍ਹਾਂ ਦੇ ਨਾਲ ਖੇਡ ਕਰ ਰਿਹਾ ਹੈ ਜਾਂ ਕਰ ਚੁੱਕਾ ਹੁੰਦਾ ਹੈ। ਉਨ੍ਹਾਂ ਦੀ ਖਰੇ-ਖੋਟੇ ਦੀ ਤਮੀਜ਼ ਕਰਨ ਦੀ ਸਮਝ ਤਾਂ ਖ਼ਬਰਾਂ ਦੇ ਵਾਤਾਵਰਨ ਹੱਥੋਂ ਚਿਰੋਕਣੀ ਕਤਲ ਹੋ ਚੁੱਕੀ ਹੁੰਦੀ ਹੈ। ਹਰ ਖ਼ਬਰ ਦੇ ਪਿੱਛੇ, ਹਰ ਇਸ਼ਤਿਹਾਰ ਦੇ ਪਿੱਛੇ ਕਿਸੇ ਨਾ ਕਿਸੇ ਦਾ ਫਾਇਦਾ ਛੁਪਿਆ ਹੁੰਦਾ ਹੈ। ਸ਼ੋਅਬਾ ਕੋਈ ਵੀ ਹੋਵੇ—ਸਮਾਜਿਕ, ਵਪਾਰਕ, ਸਾਹਿਤਕ, ਫ਼ੌਜੀ ਜਾਂ ਸਿਆਸੀ ਅਤੇ ਭਾਵੇਂ ਉਸਦਾ ਸਾਇੰਸ, ਸਿਹਤ ਜਾਂ ਪੜ੍ਹਨ ਪੜਾਉਣ ਨਾਲ ਸੰਬੰਧ ਹੋਵੇ, ਹਰ ਖ਼ਬਰ ਦੇ ਪਿੱਛੇ ਇਕ ਮੰਤਵ ਹੁੰਦਾ ਹੈ ਅਤੇ ਉਸ ਮੰਤਵ ਨੂੰ ਸਿਰੇ ਚੜ੍ਹਾਉਣ ਵਾਲੀਆਂ ਤਾਕਤਵਰ ਸ਼ਕਤੀਆਂ ਸਾਡੇ ਲੋਕਾਂ ਤੋਂ ਬਹੁਤ ਉੱਚੀਆਂ ਅਤੇ ਅਪਹੁੰਚ ਹੁੰਦੀਆਂ ਹਨ । ਇਨ੍ਹਾਂ ਮਹਾਂ-ਸ਼ਕਤੀਆਂ ਦਾ ਜਾਲ ਸਾਨੂੰ ਆਗਿਆ ਨਹੀਂ ਦੇਂਦਾ ਕਿ ਅਸੀਂ ਆਪਣੀ ਬੁੱਧੀ ਦੀ ਸਹੀ ਵਰਤੋਂ ਕਰਕੇ ਇਹ ਕਹਿ ਸਕੀਏ ਕਿ ਕੀ ਗ਼ਲਤ ਹੈ, ਕੀ ਸਹੀ ਹੈ।
ਅਖ਼ਬਾਰਾਂ ਤੇ ਟੀ.ਵੀ. ਦੇ ਮਾਇਆ ਜਾਲ ਅਤੇ ਝੂਠ ਦੇ ਹਨੇਰੇ ਪਾਸਾਰ ਵਿਚ ਕੁਝ ਸਾਲ ਪਹਿਲਾਂ ਤੋਂ ਇਕ ਰੋਸ਼ਨੀ ਦੀ ਕਿਰਨ ਪੈਦਾ ਹੋਈ ਹੈ ਅਤੇ ਉਸਦਾ ਨਾਂ ਹੈ ਇੰਟਰਨੈੱਟ।
ਸਕੂਲਾਂ, ਕਾਲਜਾਂ ਵਿਚ ਕੰਪਿਊਟਰ ਅਤੇ ਇੰਟਰਨੈੱਟ ਦੀ ਪੜ੍ਹਾਈ ਵਿਚ ਬਹੁਤ ਪਸਾਰ ਹੋਇਆ ਹੈ। ਇੰਟਰਨੈੱਟ ਰਾਹੀਂ ਅਖ਼ਬਾਰਾਂ ਅਤੇ ਟੀ.ਵੀ. ਦੀ ਮੁਥਾਜੀ ਮੁੱਕ ਗਈ ਹੈ। ਹਰ ਸੋਚਵਾਨ ਇਨਸਾਨ ਆਪਣੇ ਖ਼ਿਆਲਾਂ ਦਾ ਪ੍ਰਚਾਰ ਸਿੱਧਾ ਇੰਟਰਨੈੱਟ ‘ਤੇ ਪਾ ਕੇ ਦੁਨੀਆ ਨੂੰ ਹਰ ਕੋਨੇ ਵਿਚ ਪੁਚਾ ਸਕਦਾ ਹੈ। ਖ਼ਿਆਲਾਂ ਦੇ ਏਸ ਲੈਣ ਦੇਣ ਨੇ ਹਰ ਵਿਅਕਤੀ ਨੂੰ ਆਪੋ-ਆਪਣੀ ਸੱਚਾਈ ਬਿਆਨ ਕਰਨ ਦੇ ਸਮਰੱਥ ਕਰ ਦਿੱਤਾ ਹੈ। ਇਕੋ ਜੇਹੇ ਖ਼ਿਆਲਾਂ ਅਤੇ ਕਿੱਤਿਆਂ ਵਾਲੇ ਆਪੋ ਵਿਚ ਰਲ ਗਏ ਹਨ। ਬੇਅੰਤ ਲੋਕਾਂ ਦੀ ਲਿਖਣ ਸ਼ਕਤੀ ਅਤੇ ਸੋਚ ਸ਼ਕਤੀ ਦਾ ਵਿਖਾਵਾ ਇੰਟਰਨੈੱਟ ਰਾਹੀਂ ਹੋਣ ਲੱਗ ਪਿਆ ਹੈ। ਪੱਛਮੀ ਦੇਸਾਂ ਦੇ ਬਹੁਤੇ ਲੋਕ ਅਖ਼ਬਾਰਾਂ ਤੇ ਟੀ.ਵੀ. ਦੀਆਂ ਖ਼ਬਰਾਂ ਵਿਚ ਦਿਨੋ- ਦਿਨ ਘੱਟ ਵਿਸ਼ਵਾਸ ਕਰ ਰਹੇ ਹਨ। ਉਨ੍ਹਾਂ ਦੇ ਨਿੱਜੀ ਤਜਰਬੇ ਨਿੱਤ ਦਿਨ ਵਿਅਕਤੀਆਂ, ਪਾਰਟੀਆਂ ਅਤੇ ਹਕੂਮਤਾਂ ਦੇ ਪਾਜ ਖੋਲ੍ਹ ਰਹੇ ਹਨ।
ਨਤੀਜਾ ਇਹ ਹੋਇਆ ਹੈ ਕਿ ਅੱਜ ਜ਼ਿੰਦਗੀ ਦੇ ਹਰ ਖੇਤਰ ਵਿਚ, ਸਿਹਤ ਤੋਂ ਲੈ ਕੇ ਵਿਸ਼ਵ ਜੰਗ ਦੇ ਮਸਲਿਆਂ ਤਕ ਹੁਣ ਪਹਿਲਾਂ ਵਾਂਗ ਕਿਸੇ ਜ਼ੋਰਾਵਰ ਦੀ ਇਕੋ- ਇਕ ਰਾਇ ਨਹੀਂ । ਬਲਕਿ ਭਾਂਤ-ਭਾਂਤ ਦੀਆਂ ਵਿਰੋਧੀ ਰਾਵਾਂ ਖੜ੍ਹੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ। ਕਿਸੇ ਦਵਾਈ ਨੂੰ ਜੇ ਇਕ ਧਿਰ ਸੰਜੀਵਨੀ ਬੂਟੀ ਕਹਿੰਦੀ ਹੈ ਤਾਂ ਇਕ ਹੋਰ ਧਿਰ ਏਸੇ ਹੀ ਦਵਾਈ ਨੂੰ ਮੌਤ ਦਾ ਫੰਧਾ ਦੱਸਦੀ ਹੈ।
ਸਾਨੂੰ ਸਭ ਨੂੰ ਜਾਗਣ ਦੀ ਲੋੜ ਹੈ। ਸੱਚਾਈ ਕੀ ਹੈ, ਸਾਨੂੰ ਆਪ ਵੀ ਖੋਜ ਕਰਨ ਦਾ ਹੱਕ ਹੈ।
credit – ਡਾ. ਦਲਜੀਤ ਸਿੰਘ