ਮੁਕਾਰੀ ਪਿੰਡ ਦਾ ਇਤਿਹਾਸ | Mukari Village History

ਮੁਕਾਰੀ

ਮੁਕਾਰੀ ਪਿੰਡ ਦਾ ਇਤਿਹਾਸ | Mukari Village History

ਸਥਿਤੀ :

ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਮੁਕਾਰੀ, ਨੂਰਪੁਰ – ਬੇਦੀ ਗੜ੍ਹਸ਼ੰਕਰ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਅਨੰਦਪੁਰ ਸਾਹਿਬ ਤੋਂ 13 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਸ ਪਿੰਡ ਦਾ ਮੁੱਢ ਚਾਰ ਕੁ ਸੌ ਸਾਲ ਪਹਿਲਾਂ ਕਾਲ ਦੀ ਸਥਿਤੀ ਵਿੱਚ ਬੱਝਾ ਸੀ। ਪਿੰਡ ਦਾ ਬਾਨੀ ਹੁਸ਼ਿਆਰਪੁਰ ਵਲੋਂ ਇੱਥੇ ਆ ਕੇ ਟਿਕਿਆ ਕਿਉਂਕਿ ਸਤਿਲੁਜ ਦਾ => ਕਿਨਾਰਾ ਹੋਣ ਕਰਕੇ ਪਸ਼ੂਆਂ ਤੇ ਬੰਦਿਆਂ ਲਈ ਖਾਣ ਦਾ ਪ੍ਰਬੰਧ ਹੋ ਸਕਦਾ ਸੀ। ਪਿੰਡ ਦਾ ਬਾਨੀ ਬਹੁਤ ਚੁਸਤ ਚਲਾਕ ਸੀ ਜੋ ਗੱਲਾਂ ਬਾਤਾਂ ਵਿੱਚ ਕੰਮ ਸਿੱਧ ਕਰਨ ਵਾਲਾ ਸੀ। ਲੋਕ ਉਸ ਨੂੰ ‘ਮੁਕਾਰੀ’ ਕਹਿਣ ਲੱਗ ਪਏ ਅਤੇ ਪਿੰਡ ਦਾ ਨਾਂ ਇਸ ਨਾਂ ਤੋਂ ਹੀ ਪ੍ਰਚਲਤ 7 ਹੋ ਗਿਆ। ਪਿੰਡ ਵਿੱਚ ਰਾਜਪੂਤ, ਸੈਣੀ, ਬ੍ਰਾਹਮਣ, ਝਿਉਰ, ਨਾਈ, ਤਰਖਾਣ ਆਦਿ ਜਾਤਾਂ ਦੇ ਲੋਕ ਵੱਸਦੇ ਹਨ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment