ਮੁੰਡੇਰਾਂ ਪਿੰਡ ਦਾ ਇਤਿਹਾਸ | Mundera Village History

ਮੁੰਡੇਰਾਂ

ਮੁੰਡੇਰਾਂ ਪਿੰਡ ਦਾ ਇਤਿਹਾਸ | Mundera Village History

ਤਹਿਸੀਲ ਜਲੰਧਰ ਦਾ ਪਿੰਡ ਮੁੰਡੇਰਾਂ ਜਾਂ ਮੰਡੇਰ, ਜਲੰਧਰ – ਹੁਸ਼ਿਆਰਪੁਰ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਸ਼ਾਮ ਚੁਰਾਸੀ ਤੋਂ । ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ

ਪਿੰਡ ਮੁੰਡੇਰਾਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਬੱਝਾ ਦੱਸਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਹ ਪਿੰਡ ਮਾਲਵੇ ਤੋਂ ਮੁੰਡਰਾਂ ਨੇ ਇੱਥੇ ਆ ਕੇ ਬੰਨਿਆ। ਇਹਨਾਂ ਨੂੰ ਨਿਝੜਾਂ ਨੇ ਬੜਾ ਤੰਗ ਕੀਤਾ ਜਿਨ੍ਹਾਂ ਦੇ ਪਿੰਡ ਆਸ ਪਾਸ ਹਨ।

ਇਸ ਪਿੰਡ ਵਿੱਚ ਤਿੰਨ ਬੱਬਰ ਅਕਾਲੀਆਂ ਬੰਤਾ ਸਿੰਘ, ਜੁਆਲਾ ਸਿੰਘ ਤੇ ਵਰਿਆਮ ਸਿੰਘ ਨੇ ਅੰਗਰੇਜ਼ਾਂ ਦੀ ਦੋ ਹਜ਼ਾਰ ਪੁਲੀਸ ਦਾ ਦਿਨ ਭਰ ਮੁਕਾਬਲਾ ਕੀਤਾ। ਕੋਈ ਚਾਰਾ ਨਾ ਚਲਦਾ ਵੇਖ ਕੇ ਪੁਲੀਸ ਨੇ ਉਸ ਮਕਾਨ ਨੂੰ ਅੱਗ ਲਗਾ ਦਿੱਤੀ ਜਿਸ ਵਿਚੋਂ ਬੱਬਰ ਅਕਾਲੀ ਜੁਆਬੀ ਗੋਲੀਆਂ ਚਲਾ ਰਹੇ ਸਨ। ਅੰਤ ਦੋ ਬੱਬਰ ਉੱਥੇ ਹੀ ਸ਼ਹੀਦੀਆਂ ਪਾ ਗਏ ਤੇ ਤੀਜਾ ਪੁਲੀਸ ਦੇ ਘੇਰੇ ਵਿਚੋਂ ਨਿਕਲਣ ਵਿੱਚ ਕਾਮਯਾਬ ਹੋ ਗਿਆ । ਆਪਣੀ ਆਖਰੀ ਉਮਰ ਬੱਬਰ ਹਜ਼ਾਰਾ ਸਿੰਘ ਨੇ ਆਪਣੇ ਪਿੰਡ ਬਤਾਈ ਤੇ ਆਪਣੀ ਬਹਾਦਰੀ ਦੇ ਕਾਰਨਾਮਿਆਂ ਦੀਆਂ ਯਾਦਾਂ ਨਾਲ ਇੱਕ ਇਤਿਹਾਸ ਪਿੰਡ ਨਾਲ ਜੋੜ ਗਏ।

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment