ਸਹੇਲੇ ਵਾਲਾ
ਸਥਿਤੀ :
ਤਹਿਸੀਲ ਜਲਾਲਾਬਾਦ ਦਾ ਪਿੰਡ ਸਹੇਲੇ ਵਾਲਾ, ਮੁਕਤਸਰ – ਜਲਾਲਾਬਾਦ ਸੜਕ ‘ਤੇ ਸਥਿਤ ਜਲਾਲਾਬਾਦ ਤੋਂ 1 ਕਿਲੋਮੀਟਰ ਦੀ ਦੂਰੀ ‘ਤੇ ਵੱਸਿਆ ਹੋਇਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਤਕਰੀਬਨ ਡੇਢ ਸੌ ਸਾਲ ਪਹਿਲਾਂ ਸੁਹੇਲ ਸਿੰਘ ਨੇ ਵਸਾਇਆ ਅਤੇ ਉਸ ਦੇ ਨਾਂ ‘ਤੇ ਹੀ ਪਿੰਡ ਸਹੇਲੇਵਾਲਾ ਪੈ ਗਿਆ। ਪਿੰਡ ਵਿੱਚ ਮਾਨ, ਭੁੱਲਰ, ਢਿੱਲੋਂ ਗੋਤਾਂ ਦੇ ਜੱਟ ਅਤੇ ਨਾਈ, ਬੋਰੀਏ, ਤਰਖਾਣ, ਦਰਜੀ, ਘੁਮਿਆਰ, ਪੰਡਤਲ, ਮਹਾਜਨ ਆਦਿ ਜਾਤੀਆਂ ਦੇ ਲੋਕ ਰਹਿੰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ