ਚੁੱਘਾ ਪਿੰਡ ਦਾ ਇਤਿਹਾਸ | Chugha Village History

ਚੁੱਘਾ

ਚੁੱਘਾ ਪਿੰਡ ਦਾ ਇਤਿਹਾਸ | Chugha Village History

ਸਥਿਤੀ :

ਤਹਿਸੀਲ ਜਲਾਲਾਬਾਦ ਦਾ ਪਿੰਡ ਚੁੱਘਾ, ਫਿਰੋਜ਼ਪੁਰ – ਫਾਜ਼ਿਲਕਾ ਸੜਕ ਤੋਂ । ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੁਰੂ ਹਰਿ ਸਹਾਏ ਤੋਂ 4 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਪਿੰਡ ਚੁੱਘਾ, ਚੁੱਘਾ ਖਾਂ ਡੋਗਰ ਨਾਂ ਦੇ ਵਿਅਕਤੀ ਨੇ ਸੋਹਲਵੀਂ ਸਦੀ ਦੇ ਲਗਭਗ ਬੰਨ੍ਹਿਆ ਸੀ। ਡੋਗਰ ਗਊਆਂ ਮਝਾਂ ਚਾਰਦੇ ਸਨ ਅਤੇ ਸਤਲੁਜ ਦੇ ਕਿਨਾਰੇ ਵੱਸਦੇ ਸਨ। ਡੋਗਰ ਰਾਜਪੂਤ ਉਹ ਲੋਕ ਸਨ ਜੋ ਬਾਅਦ ਵਿੱਚ ਮੁਸਲਮਾਨ ਬਣੇ। ਪਿੰਡ ਵਿੱਚ ਕੋਈ ਮਸੀਤ ਨਹੀਂ ਸੀ ਇੱਕ ਮੁਸਲਮਾਨ ਪੀਰ ਦੀ ਕਬਰ ਹੈ ਜਿਸ ਨੂੰ ਔਰੰਗੇਸ਼ਾਹ ਦੀ ਖਾਨਗਾਹ ਕਰਕੇ ਜਾਣਿਆ ਜਾਂਦਾ ਹੈ ਲੋਕ ਇਸ ਤੇ ਹਰ ਵੀਰਵਾਰ ਚਰਾਗ ਜਗਾਉਂਦੇ ਹਨ। ਨੰਨੀ ਅਤੇ ਮੰਨੀ ਦੋ ਵਿਅਕਤੀਆਂ ‘ਤੇ ਅਧਾਰਤ ਇਸ ਪਿੰਡ ਦੇ ਜੱਟ ਸਿੱਖ ਪਰਿਵਾਰਾਂ ਵਿੱਚ ਸਿਰਫ ਦੋ ਗੋਤਰ ਪਾਏ ਜਾਂਦੇ ਹਨ। ਨੰਨੀ ਦੀ ਔਲਾਦ ਦਾ ਗੋਤ ਨੱਲ੍ਹੀ ਅਤੇ ਮੰਨੀ ਦੀ

ਔਲਾਦ ਦਾ ਗੋਤਰ ਮੱਲ੍ਹੀ ਅਖਵਾਉਂਦਾ ਹੈ। ਇਹ ਪਿੰਡ ਅਜ਼ਾਦੀ ਦੇ ਘੁਲਾਟੀਏ ਗਦਰੀ ਬਾਬਾ ਨਿਧਾਨ ਸਿੰਘ ਦਾ ਜਨਮ ਸਥਾਨ ਹੈ। ਚੀਨ ਦੀ ਲੜਾਈ ਦੇ ਦੋ ਸ਼ਹੀਦ ਬਲਬੀਰ ਸਿੰਘ ਤੇ ਮੁਖਤਿਆਰ ਸਿੰਘ ਇਸ ਪਿੰਡ ਦੇ ਸਨ। ਪਿੰਡ ਵਿੱਚ ਦੋ ਗੁਰਦੁਆਰੇ ਹਨ। G ਅਤੇ ਇੱਕ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਦਾ ਹੈ। ਇਸ ਉਦਾਸੀਨ ਡੇਰੇ ਦੀ ਪਿੰਡ ਦੇ ਲੋਕਾਂ ਵਿੱਚ ਬੜੀ ਮਾਨਤਾ ਹੈ। )

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment