ਸੱਪਾਂ ਵਾਲੀ ਪਿੰਡ ਦਾ ਇਤਿਹਾਸ | Sappanwali Village History

ਸੱਪਾਂ ਵਾਲੀ

ਸੱਪਾਂ ਵਾਲੀ ਪਿੰਡ ਦਾ ਇਤਿਹਾਸ | Sappanwali Village History

ਸਥਿਤੀ :

ਤਹਿਸੀਲ ਅਬੋਹਰ ਦਾ ਪਿੰਡ ਸੱਪਾਂ ਵਾਲੀ ਅਬੋਹਰ – ਗੰਗਾ ਨਗਰ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਅਬੋਹਰ ਤੋਂ 12 ਕਿਲੋਮੀਟਰ ਦੀ ਦੂਰੀ ‘ਤੇ ਸਥਿਤ वै।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਹ ਪਿੰਡ ਅੱਜ ਤੋਂ ਪੌਣ ਦੋ ਸੌ ਸਾਲ ਪਹਿਲਾਂ ਜਮਾਲ ਰਾਏ ਤੇ ਬਲ੍ਹੀ ਰਾਮ ਨਾਂ ਦੇ ਦੋ ਭਰਾਵਾਂ ਨੇ ਵਸਾਇਆ ਸੀ। ਉਸ ਵੇਲੇ ਪਿੰਡ ਦਾ ‘ਨਾਂ ਜਮਾਲ ਰਾਏ ਨੇ ਆਪਣੇ ਨਾਂ ‘ਤੇ ਜਮਾਲ ਪੂਰਾ ਰੱਖਿਆ ਸੀ। ਜਿਸ ਕਾਰਨ ਬੀਲ੍ਹਾ ਰਾਮ ਨੇ ਨਾਰਾਜ਼ ਹੋ ਕੇ ਆਪਣੀ ਵੱਖਰੀ ਢਾਣੀ ਬੰਨ੍ਹ ਲਈ ਜੋ ਪੱਟੀ ਬੀਲ੍ਹਾ ਦੇ ਨਾਂ ਨਾਲ ਵੱਖਰਾ ਪਿੰਡ ਬਣ ਗਿਆ। ਪਿੰਡ ਦੇ ਬੰਨ੍ਹਣ ਵੇਲੇ ਪਿੰਡ ਦੇ ਪੂਰਬ ਵੱਲ ਇੱਕ ਛੱਪੜ ਸੀ ਜਿੱਥੇ ਡੰਗਰ ਪਾਣੀ ਪੀਂਦੇ ਤੇ ਨਹਾਉਂਦੇ ਸਨ। ਇੱਕ ਸੱਪ ਛੱਪੜ ਵਿੱਚ ਰਹਿੰਦਾ ਸੀ ਜੋ ਮੱਝਾਂ ਦਾ ਦੁੱਧ ਚੁੰਘ ਜਾਂਦਾ ਸੀ। ਹੌਲੀ ਹੌਲੀ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤੇ ਲੋਕ ਇਸ ਪਿੰਡ ਨੂੰ ‘ਦੁੱਧ ਪੀਣੇ ਸੱਪ ਵਾਲੀ’ ਕਹਿਣ ਲੱਗ ਪਏ ਤੇ ਪਿੰਡ ਦਾ ਨਾਂ ‘ਸੱਪਾਂ ਵਾਲੀ’ ਮਸ਼ਹੂਰ ਹੋ ਗਿਆ। ਪਿੰਡ ਵਿੱਚ ਕੰਬੋਜ, ਅਰੋੜੇ, ਹਰੀਜਨ ਤੇ ਪੂਰਬੀਏ ਮਾਲੀ ਵੱਸਦੇ ਹਨ ਅਤੇ ਸਿੱਖਾਂ ਦੀ ਆਬਾਦੀ ਨਾਂ ਦੇ ਬਰਾਬਰ ਹੈ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment