ਸ਼ਾਮ ਚੁਰਾਸੀ ਪਿੰਡ ਦਾ ਇਤਿਹਾਸ | Sham Chaurasi Village History

ਸ਼ਾਮ ਚੁਰਾਸੀ

ਸ਼ਾਮ ਚੁਰਾਸੀ ਪਿੰਡ ਦਾ ਇਤਿਹਾਸ | Sham Chaurasi Village History

ਸਥਿਤੀ :

ਸ਼ਾਮ ਚੁਰਾਸੀ ਇੱਕ ਨਗਰ ਕੌਂਸਲ ਹੈ। ਇਹ ਜਲੰਧਰ-ਹੁਸ਼ਿਆਰਪੁਰ ਰੇਲਵੇ ਲਾਈਨ ਅਤੇ ਸਟੇਟ ਹਾਈਵੇ ਨੰ 23 ਤੇ ਜਲੰਧਰ ਤੋਂ 26 ਅਤੇ ਹੁਸ਼ਿਆਰਪੁਰ ਤੋਂ 16 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਹ ਪਿੰਡ ਸ਼ੁਰੂ ਵਿੱਚ ਹਿੰਦੂਆਂ ਦਾ ਪਿੰਡ ਸੀ। ਸ਼ਿਆਮ, ਜੜਾਮ ਅਤੇ ਬਹਿਰਾਮ ਤਿੰਨ ਭਰਾ ਸਨ ਜਿਨ੍ਹਾਂ ਨੇ ਆਪਣੇਂ ਆਪਣੇ ਨਾਂ ਤੇ ਵੱਖਰੇ ਵੱਖਰੇ ਪਿੰਡ ਵਸਾਏ। ਸ਼ਿਆਮ ਸ਼ਾਹ, ਚੁਰਾਸੀ ਪਿੰਡਾਂ ਦਾ ਮਾਲੀਆ ਉਗਰਾਹ ਕੇ ਦਿੱਲੀ ਜਮ੍ਹਾਂ ਕਰਵਾਉਂਦਾ ਹੁੰਦਾ ਸੀ। ਦਾ ਨਾਂ ਸ਼ਾਮ ਚੁਰਾਸੀ ਪੈ ਗਿਆ।

ਇਸ ਕਰਕੇ ਪਿੰਡ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਹ ਇੱਕ ਮਸ਼ਹੂਰ ਮੰਡੀ ਸੀ। ਇੱਥੇ ਬਘੇਲ ਸਿੰਘ ਦੀ ਬਾਰਾਂਦਰੀ ਸੀ। ਇੱਥੋਂ ਦਾ ਸ਼ਾਮੀ ਸ਼ਾਹ ਦਾ ਰੋਜ਼ਾ ਸ਼ਰੀਫ ਹੈ ਜਿੱਥੇ ਹਰ ਸਾਲ ਮੇਲਾ ਲੱਗਦਾ ਹੈ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment