Ram Tirath Village History | ਰਾਮ ਤੀਰਥ ਪਿੰਡ ਦਾ ਇਤਿਹਾਸ

ਪਿੰਡ ਬਾਰੇ ਵਾਕਫ਼ੀਅਤ

Contents hide

ਪਿੰਡ ਦਾ ਨਾਂ  –  ਸ੍ਰੀ ਰਾਮ ਤੀਰਥ

ਪਿੰਡ ਦੇ ਹੋਰ ਨਾਂ  –  ਸ੍ਰੀ ਵਾਲਮੀਕ ਤੀਰਥ- ਬਾਤੀ

ਸ੍ਰੀ ਰਾਮ ਤੀਰਥ ਦੇ ਪਿੰਡਾਂ ਦੀ ਜ਼ਮੀਨ ਵਿਚ ਵਸਿਆ ਹੈ ।

ਖੇਤਰਫਲ  –  ਪਿੰਡ ਕੋਟਲਾ ਡੂਮ ਦਾ ਖੇਤਰਫਲ

01 ਏਕੜ 12 ਮਰਲੇ (ਪਟਵਾਰੀ ਦੇ ਰਿਕਾਰਡ ਅਨੁਸਾਰ ਹੈ । ਪਿੰਡ ਕਲੇਰ ਦਾ ਖੇਤਰਫਲ 104 ਏਕੜ 7 ਮਰਲੇ ਹੈ ।

ਆਬਾਦੀ  –  600

ਪੁਲਿਸ ਚੌਕੀ  –  ਸ੍ਰੀ ਰਾਮ ਤੀਰਰ

ਥਾਣਾ  –  ਰਾਜਾ ਸਾਸੀ

ਤਹਿਸੀਲ  –  ਅਜਨਾਲਾ

ਨੇੜੇ ਦਾ ਸਟੇਸ਼ਨ  –  ਖਾਸਾ ਹੈ ਅਤੇ 8 ਕਿਲੋਮੀਟਰ ਦੀ ਦੂਰੀ ਤੇ ਹੈ । 

ਪਹੁੰਚ ਲਈ ਰਸਤਾ ਸੜਕ ਸ੍ਰੀ ਅਮ੍ਰਿਤਸਰ ਤੋਂ ਤੱਪਕੇ ਚੁਗਾਵ ਨੂੰ ਪੱਕੀ ਸੜਕ ਜਾਂਦੀ ਹੈ । ਉਸ ਸੜਕ ਤੋਂ ਅੰਮ੍ਰਿਤਸਰ ਤੋਂ ਦਸ ਕਿਲੋਮੀਟਰ ਦੀ ਦੂਰੀ ਤੇ ਹੈ ਅਗ ਚੁਗਾਵਾਂ ਵੀ ਇਥੋਂ ਦੇਸ ਕਿਲੋਮੀਟਰ ਦੀ ਦੂਰੀ ‘ਤੇ ਹੈ । ਇਸੇ ਸੜਕ ਨਾਲ ਖਾਸੇ ਨੂੰ ਜਾਣ ਵਾਲੀ ਸੜਕ ਵੀ ਜੁੜੀ ਹੈ । ਇਹ ਸਥਾਨ ਤਲਵੇ ਲਾਈਨ ਨਾਲ ਕਿਸੇ ਵੀ ਨਗਰ ਨਾਲ ਨਹੀਂ ਜੁੜਿਆ ਹੋਇਆ।

ਅਗਵਾੜਾਂ, ਪੱਤੀਆਂ ਅਤੇ ਮੁਹੱਲਿਆਂ ਦੇ ਨਾਂ

ਸ੍ਰੀ ਰਾਮ ਤੀਰਥ ਇੱਕ ਇਤਿਹਾਸਕ ਮੰਦਰਾਂ ਦੀ ਜਗ੍ਹਾ ਹੈ । ਇੱਥੇ ਵੱਸੋਂ ਸਿਰਫ਼ ਮੰਦਰਾਂ ਦੇ ਪੁਜਾਰੀਆਂ ਦੀ ਹੈ । ਉਨ੍ਹਾਂ ਨੂੰ ਰਹਿਣ ਵਾਸਤੇ ਸਰਕਾਰੀ ਕੁਆਟਰ ਮਿਲੇ ਹੋਏ ਹਨ । ਪਿੰਡ ਇੱਥੋਂ ਹਟਵੇਂ ਹਨ । ਸ੍ਰੀ ਰਾਮ ਤੀਰਥ ਦੀ ਦੇਖਭਾਲ ਕਰਨ ਵਾਸਤੇ ਸਰਕਾਰ ਨੇ ਉੱਚ ਪੱਧਰੀ ਕਮੇਟੀ ਬਣਾਈ ਹੋਈ ਹੈ, ਜਿਸ ਕਮੇਟੀ ਦੇ ਮੁਖੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜੀ ਹਨ । ਇੱਥੇ ਜੋ ਪੁਜਾਰੀ ਵਸਦੇ ਹਨ, ਉਨ੍ਹਾਂ ਦਾ ਕੰਮ ਮੰਦਰਾਂ ਦੀ ਸੇਵਾ ਕਰਨਾ ਹੈ।

ਸ੍ਰੀ ਰਾਮ ਤੀਰਥ ਮੁੱਖ ਸੜਕ ਤੇ ਇੱਕ ਗਿਰਜਾ ਘਰ ਛੋਟੀ ਜਿਹੀ ਆਬਾਦੀ ਹੈ ਜਿਸ ਵਚ ਪੰਦਰਾਂ ਵੀਹ ਘਰ ਹਨ ਇਹ ਦਸ ਗਿਆਰਾਂ ਸਾਲ ਤੋਂ ਵਸੋਂ ਹੋਈ ਹੈ, ਪਹਿਲਾ ਇੱਥੇ ਇੱਕ ਗਿਰਜਾ ਘਰ ਮਸੀ ਬਰਾਦਰੀ ਦੇ ਵਿਅਕਤੀ ਨੇ ਬਣਾਇਆ । ਫਿਰ ਉਸ ਨਾਲ ਵਸੋਂ ਕਰ ਲਈ ਜੋ ਇੱਥੇ ਮਸੀ ਬਰਾਦਰੀ ਦੇ ਘਰ ਵਸਦੇ ਹਨ, ਉਹ ਸਾਰੇ ਮਿਹਨਤ ਮਜ਼ਦੂਰੀ ਕਰਦੇ ਹਨ । ਪੰਜ ਘਰ ਉਨ੍ਹਾਂ ਵਿਚ ਮਜ਼੍ਹਬੀ ਸਿੱਖਾਂ ਦੇ ਹਨ ਉਹ ਵੀ ਮਿਹਨਤ ਮਜ਼ਦੂਰੀ ਕਰਦੇ ਹਨ ।

ਜਾਤਾਂ/ਗੋਤਾਂ ਦਾ ਵੇਰਵਾ

ਸ੍ਰੀ ਰਾਮ ਤੀਰਥ ਵਿਚ ਇਸ ਸਮੇਂ ਹੇਠ ਲਿਖੀਆਂ ਜਾਤਾਂ ਮੌਜੂਦ ਹਨ :

ਬ੍ਰਾਹਮਣ  –  ਭਾਰਦਵਾਜ, ਸਲਵਾਨ

ਬੈਰਾਗੀ ਬ੍ਰਾਹਮਣ ਬਾਵੇ  –  ਗੇਰ

ਖੱਤਰੀ  –  ਤ੍ਰੇਹਨ 

ਜੱਟ  –   ਕਲੇਰ

ਮਜ਼੍ਹਬੀ ਸਿੱਖ  – ਮਾਨ, ਸ਼ੇਰ ਗਿੱਲ

ਨਦੀ, ਨਾਲਾ, ਨਹਿਰ, ਸਰੋਵਰ ਆਦਿ

ਰਾਮ ਤੀਰਥ ਦੇ ਲਹਿੰਦੇ ਪਾਸੇ ਇੱਕ ਸੇਮ ਨਾਲਾ ਵਗਦਾ ਹੈ । ਇੱਥੇ ਪੁਰਾਤਨ ਸਮੇਂ ਨਦੀ ਵਗਦੀ ਸੀ ਜਿਸ ਨੂੰ ਤਮਸਾ ਨਦੀ ਦੇ ਨਾਂ ਨਾਲ ਪੁਕਾਰਿਆ ਜਾਂਦਾ ਸੀ, ਉਸੇ ਥਾਂ ਤੇ ਇਹ ਸੇਮ ਨਾਲਾ ਵਗ ਰਿਹਾ ਹੈ । ਇਹ ਗੁਰਦਾਸਪੁਰੇ ਵੱਲੋਂ ਆਉਂਦਾ ਹੈ । ਇਸ ਇਲਾਕੇ ਦਾ ਸਾਰਾ ਪਾਣੀ ਇਸ ਵਿਚ ਜਾ ਮਿਲਦਾ ਹੈ, ਇਸ ਕਰਕੇ ਇੱਥੋਂ ਸੇਮ ਖ਼ਤਮ ਹੋ ਗਈ ਹੈ ।

ਸ੍ਰੀ ਰਾਮ ਤੀਰਥ ਦਾ ਸਰੋਵਰ :- ਸ੍ਰੀ ਰਾਮ ਤੀਰਥ ਸਰੋਵਰ ਤ੍ਰੇਤਾ ਯੁੱਗ ਤੋਂ ਚੱਲਿਆ ਆ ਰਿਹਾ ਹੈ । ਇਸ ਨੂੰ ਹਨੂੰਮਾਨ ਜੀ ਨੇ ਤਿਆਰ ਕੀਤਾ ਸੀ । ਇਤਿਹਾਸਕ ਖੋਜ ਤੇ ਇੱਥੋਂ ਦੇ ਮਹੰਤਾਂ ਤੋਂ ਜੋ ਸੂਚਨਾ ਪ੍ਰਾਪਤ ਹੋਈ ਮੈਂ ਉਸ ਮੁਤਾਬਕ ਦੱਸ ਰਿਹਾ ਹਾਂ । ਆਦਿ ਕਵੀ ਮਹਾਂਰਿਸ਼ੀ ਵਾਲਮੀਕ ਜੀ ਦਾ ਇੱਥੇ ਆਸ਼ਰਮ ਸੀ, ਉਸ ਦੇ ਕੋਲ ਦੀ ਇੱਕ ਨਦੀ ਵਗਦੀ ਸੀ ਜਿਸ ਦਾ ਨਾਮ ਇਤਿਹਾਸ ਵਿਚ ਤਮਸਾ ਨਦੀ ਦੱਸਿਆ ਹੈ । ਇਹ ਬਰਸਾਤੀ ਨਦੀ ਸੀ, ਆਮ ਤੌਰ ਤੇ ਸੁੱਕੀ ਰਹਿੰਦੀ ਸੀ । ਮਾਤਾ ਸੀਤਾ ਜੀ ਨੇ ਪਾਣੀ ਦੀ ਘਾਟ ਮਹਿਸੂਸ ਕੀਤੀ ਫਿਰ ਹਨੂੰਮਾਨ ਜੀ ਨੂੰ ਬੁਲਾਕੇ ਕਿਹਾ ਇਸ ਥਾਂ ਤੇ ਪਾਣੀ ਦੀ ਬੜੀ ਘਾਟ ਹੈ, ਤੁਸੀਂ ਇੱਕ ਸਰੋਵਰ ਤਿਆਰ ਕਰੋ ਜਿਸ ਵਿਚ ਹਰ ਸਮੇਂ ਜਲ ਜਮ੍ਹਾਂ ਰਹੇ । ਜੰਗਲੀ ਜੀਵ ਤੇ ਆਉਂਦੇ ਜਾਂਦੇ ਰਾਹੀਆਂ ਨੂੰ ਲੋੜ ਸਮੇਂ ਪਾਣੀ ਪੀਣ ਨੂੰ ਮਿਲ ਸਕੇ । ਹਨੂੰਮਾਨ ਜੀ ਕਹਿਣ ਲੱਗੇ “ਸਤ ਵਚਨ” ਸੀਤਾ ਜੀ ਕਹਿਣ ਲੱਗੇ ਇਸ ਸਰੋਵਰ ਨੂੰ ਰਾਤੋ-ਰਾਤ ਤਿਆਰ ਕਰਨਾ ਹੈ, ਕਿਸੇ ਨੂੰ ਪਤਾ ਨਾ ਚੱਲ ਸਕੇ । ਸੀਤਾ ਜੀ ਦੇ ਹੁਕਮ ਦੀ ਪਾਲਣਾਂ ਕਰਦੇ ਹੋਏ ਜਦ ਲੋਕੀਂ ਸੌ ਗਏ ਫਿਰ ਸਰੋਵਰ ਪੁਟਣਾ ਸ਼ੁਰੂ ਕੀਤਾ । ਜਦ ਦੋ ਟੱਕ ਮਾਰੇ ਤੀਜਾ ਅਜੇ ਅੱਧ ਵਿਚ ਸੀ, ਉਨ੍ਹਾਂ ਦੇ ਕੰਨੀਂ ਕਿਸੇ ਖੜਾਕ ਦੀ ਅਵਾਜ਼ ਆਈ । ਹਨੂੰਮਾਨ ਜੀ ਉੱਥੇ ਰੁਕ ਗਏ, ਉਨ੍ਹਾਂ ਨੂੰ ਪਤਾ ਚੱਲਿਆ ਕਿਸੇ ਔਰਤ ਨੇ ਊਠਣੀ ਦੇ ਦੁੱਧ ਦਾ ਰਿੜਕਣਾਂ ਪਾਇਆ ਸੀ, ਜਦ ਚਾਟੀ ਵਿਚ ਮਧਾਣੀ ਘੁੰਮੀ ਉਸ ਦੇ ਖੜਕੇ ਨੇ ਹਨੂੰਮਾਨ ਦੇ ਕੰਮ ਵਿਚ ਵਿਘਨ ਪਾ ਦਿੱਤਾ । ਸਿਆਣੇ ਦੱਸਦੇ ਹਨ। ਉਸ ਸਮੇਂ ਊਠਣੀ ਦੇ ਦੁੱਧ ਵਿੱਚੋਂ ਵੀ ਮੱਖਣ ਨਿਕਲਦਾ ਸੀ । ਜਦ ਸੀਤਾ ਜੀ ਨੂੰ ਇਸ ਗੱਲ ਦਾ ਪਤਾ ਲੱਗਾ, ਉਨ੍ਹਾਂ ਗੁੱਸੇ ਵਿਚ ਆ ਕੇ ਸਰਾਪ ਦੇ ਦਿੱਤਾ । ਅੱਜ ਤੋਂ ਬਾਅਦ ਊਠਣੀ ਦੇ ਦੁੱਧ ‘ਚੋਂ ਮੱਖਣ ਨਹੀਂ ਨਿਕਲੇਗਾ । ਇਸ ਤੋਂ ਪਿੱਛੋਂ ਸਰੋਵਰ ਦੀ ਪੁਟਾਈ ਬੰਦ ਹੋ ਗਈ । ਜਿੰਨਾਂ ਸਰੋਵਰ ਹਨੂੰਮਾਨ ਜੀ ਨੇ ਪੁੱਟਿਆ ਸੀ ਇਹ ਉਸ ਦਾ ਸਰੂਪ ਹੈ । ਇਸ ਦੀਆਂ ਚਾਰ ਚੁਫ਼ੇਰੇ ਪਉੜੀਆਂ ਹਨ । ਸਰੋਵਰ ਤਕਰੀਬਨ 18 ਫੁੱਟ ਡੂੰਘਾ ਹੈ । ਇਸ ਵਿਚ ਬੰਬੀ ਨਾਲ ਜਲ ਪਾਇਆ ਜਾਂਦਾ ਹੈ । ਇੱਥੇ ਔਰਤਾਂ ਦੇ ਇਸ਼ਨਾਨ ਕਰਨ ਲਈ ਪੜਦਾ ਲਾਇਆ ਹੋਇਆ ਹੈ । ਇੱਥੇ ਨਾਲ ਬਾਉਲੀ ਵੀ ਹੈ ਔਰਤਾਂ ਉਥੇ ਵੀ ਇਸ਼ਨਾਨ ਕਰਦੀਆਂ ਹਨ। ਜਿੱਥੇ ਕਦੇ ਨਦੀ ਵਗਦੀ ਸੀ ਉਸ ਥਾਂ ਤੇ ਅੱਜ ਵੀ ਨਕਾਸ਼ ਵਗ ਰਿਹਾ ਹੈ ।

ਨਗਰ ਕਿਵੇਂ ਤੇ ਕਦੋਂ ਬੱਝਾ ? ਨਾਂ ਕਿਵੇਂ ਪਿਆ ?

ਪੁਰਾਤਨ ਸਮੇਂ ਰਾਜੇ ਆਪਣੀ ਪਰਜਾ ਦੇ ਦੁੱਖ ਤਕਲੀਫ਼ਾਂ ਦਾ ਪਤਾ ਲੈਣ ਲਈ ਗੁਪਤ ਰੂਪ ਵਿਚ  ਾਤ ਨੂੰ ਗਲੀ ਬਜ਼ਾਰਾਂ ਵਿਚ ਘੁੰਮਦੇ ਸੀ । ਇਸ ਗੱਲ ਦਾ ਪਤਾ ਲਾਉਂਦੇ ਸੀ। ਕਿ ਸਾਡੇ ਰਾਜ ਵਿਚ ਕਿਸੇ ਨਾਲ ਬੇਇਨਸਾਫ਼ੀ ਤਾਂ ਨਹੀਂ ਹੋ ਰਹੀ । ਜੇ ਕੋਈ ਕਿਸੇ ਨੂੰ ਤੰਗੀ ਦੇ ਰਿਹਾ ਹੋਵੇ ਉਸ ਨੂੰ ਕਿਆ ਜਾਵੇ । ਇਸ ਗੱਲ ਨੂੰ ਮੁੱਖ ਰੱਖ ਕੇ ਸ੍ਰੀ ਰਾਮ ਚੰਦਰ ਜੀ ਵੀ ਅਯੁੱਧਿਆ ਦੇ ਬਜ਼ਾਰਾਂ ਵਿਚ ਰਾਤ ਨੂੰ ਘੁੰਮ ਰਹੇ ਸੀ । ਜਦ ਇੱਕ ਗਲੀ ‘ਚੋਂ ਲੰਘਣ ਲੱਗੇ ਤਾਂ ਉਨ੍ਹਾਂ ਦੇ ਕੰਨੀਂ ਕਿਸੇ ਦੇ ਲੜਨ ਦੀ ਆਵਾਜ਼ ਪਈ । ਰਾਮ ਜੀ ਉਥੇ ਰੁੱਕ ਗਏ । ਧੋਬੀ ਨੇ ਧੋਬਣ ਨੂੰ ਮਿਹਣਾ ਮਾਰਿਆ “ਮੈਂ ਰਾਮ ਨਹੀਂ ਜੋ ਰਾਵਣ ਦੇ ਕਬਜ਼ੇ ‘ਚੋਂ ਆਈ ਸੀਤਾ ਨੂੰ ਰੱਖ ਲਏ । ਉਸ ਨੇ ਕਿਹਾ ਤੂੰ ਮੇਰੇ ਘਰ ‘ਚੋਂ ਨਿਕਲ ਜਾਹ । ਇਹ ਗੱਲ ਰਾਮ ਜੀ ਨੇ ਆਪਣੇ ਕੰਨੀਂ ਸੁਣੀ । ਇਸ ਗੱਲ ਦੇ ਅਸਰ ਨੇ ਰਾਮ ਜੀ ਦੇ ਦਿਲੋਂ ਦਿਮਾਗ਼ ਤੇ ਘਰ ਕਰ ਲਿਆ । ਰਾਮ ਜੀ ਵਾਪਸ ਰਾਜ ਮਹਿਲਾਂ ਵਿਚ ਆ ਗਏ ਪਰ ਰਾਤ ਚੈਨ ਨਾਲ ਸੁੱਤੇ ਨਾ । ਜਦ ਦਿਨ ਚੜ੍ਹਿਆ ਰਾਜ ਦਰਬਾਰ ਲੱਗਾ । ਉਨ੍ਹਾਂ ਲਛਮਣ ਜੀ ਨੂੰ ਕਿਹਾ, ਅੱਜ ਤੋਂ ਸੀਤਾ ਜੀ ਨੂੰ ਬਾਰਾਂ ਸਾਲ ਦਾ ਬਨਵਾਸ ਦਿੱਤਾ । ਤੁਸੀਂ ਸੀਤਾ ਨੂੰ ਆਪਣੇ ਦੇਸ਼ ‘ਚੋਂ ਦੂਰ ਛੱਡ ਆਓ । ਲਛਮਣ ਜੀ ਨੇ ਰੱਬ ਜੋੜਿਆ, ਉਪਰ ਸੀਤਾ ਨੂੰ ਬਿਠਾ ਕੇ ਇਸ ਘਣੇ ਜੰਗਲ ਵਿਚ ਛੱਡ ਗਏ । ਜਿਸ ਵਿਚ ਆਦਿ ਕਵੀ ਮਹਾਂਰਿਸ਼ੀ ਵਾਲਮੀਕ ਜੀ ਦਾ ਆਸ਼ਰਮ ਸੀ । ਸੀਤਾ ਜੰਗਲ ਵਿਚ ਇੱਕੱਲੀ ਭਟਕ ਰਹੀ ਸੀ । ਕੁਦਰਤ ਨੇ ਉਸ ਨੂੰ ਸਹਾਰਾ ਦੇਣ ਲਈ ਇੱਕ ਪਰਉਪਕਾਰੀ ਜੀਵ ਭੇਜ ਦਿੱਤਾ । ਉਹ ਰਿਸ਼ੀ ਵਾਲਮੀਕ ਦਾ ਚੇਲਾ ਸੀ । ਉਸ ਦਾ ਨਾਂ ਇਤਿਹਾਸ ਵਿਚ ਭਾਰਦਵਾਜ ਲਿਖਿਆ ਹੈ । ਭਾਰਦਵਾਜ ਨੇ ਵੇਖਿਆ ਇੱਕ ਦੇਵੀ ਇਸ ਘੋਰ ਜੰਗਲ ਵਿਚ ਇੱਕੱਲੀ ਬੈਠੀ ਹੈ। ਉਸ ਕੋਲ ਆਕੇ ਬੜੇ ਪਿਆਰ ਸਤਿਕਾਰ ਨਾਲ ਪੁੱਛਿਆ, “ਹੇ ਦੇਵੀ! ਇਸ ਜੰਗਲ ਵਿਚ ਤੂੰ ਕਿਵੇਂ ਆਈ ਤੇ ਕਿੱਥੋਂ ਆਈ ਤੇਰਾ ਨਾਂ ਕੀ ਹੈ ?” ਸੀਤਾ ਜੀ ਨੇ ਉਸ ਸਾਧੂ ਨੂੰ ਆਪਣੀ ਹੱਡ ਬੀਤੀ ਸੁਣਾਈ, ਉਸ ਨੇ ਧੀਰਜ ਨਾਲ ਕਿਹਾ, ਦੇਵੀ ਤੂੰ ਫ਼ਿਕਰ ਨਾ ਕਰ ਇਸ ਜੰਗਲ ਵਿਚ ਤੇਰਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ । ਇੱਥੋਂ ਕੁਝ ਦੂਰੀ ਤੇ ਮੇਰੇ ਪੂਜੀਏ ਗੁਰੂ ਰਿਸ਼ੀ ਵਾਲਮੀਕ ਜੀ ਦਾ ਆਸ਼ਰਮ ਹੈ । ਮੈਂ ਤੁਹਾਨੂੰ ਉਨ੍ਹਾਂ ਪਾਸ ਲੈ ਚਲਦਾ ਹਾਂ । ਉਹ ਬੜੇ ਦਿਆਲੂ ਹਨ ਤੈਨੂੰ ਉਹ ਜ਼ਰੂਰ ਸਹਾਰਾ ਦੇਣਗੇ ।” ਇਹ ਗੱਲ ਸੁਣ ਕੇ ਸੀਤਾ ਦਾ ਮਨ ਸ਼ਾਂਤ ਹੋ ਗਿਆ । (ਜਿੱਥੇ ਭਾਰਦਵਾਜ ਦਾ ਸੀਤਾ ਜੀ ਨਾਲ ਮੇਲ ਹੋਇਆ, ਉਸ ਜਗ੍ਹਾ ਦਾ ਨਾਂ ਗੁਰੂਸਰ ਸਤਲਾਣੀ ਹੈ । ਇੱਥੇ ਹੁਣ ਆਲੀਸ਼ਾਨ ਗੁਰਦੁਆਰਾ ਬਣਿਆ ਹੈ ਜਿਸ ਦਾ ਪ੍ਰਬੰਧ ਨਿਹੰਗ ਸਿੰਘਾਂ ਕੋਲ ਹੈ । ਉਹ ਬੜੇ ਚੰਗੇ ਢੰਗ ਨਾਲ ਇਸ ਦੀ ਸੇਵਾ ਨਿਭਾਅ ਰਹੇ ਹਨ। ਇਸ ਇਤਿਹਾਸਕ ਜਗ੍ਹਾ ਦੇ ਦਰਸ਼ਨਾਂ ਲਈ ਦੂਰ-ਦੂਰ ਤੋਂ ਸੰਗਤਾਂ ਆਉਂਦੀਆਂ ਹਨ । ਇਸ ਜਗ੍ਹਾ ਦਾ ਇਤਿਹਾਸ ਰਾਮ ਤੀਰਥ ਨਾਲ ਜੁੜਿਆ ਹੈ ।) ਭਾਰਦਵਾਜ ਸੀਤਾ ਜੀ ਨੂੰ ਵਾਲਮੀਕ ਜੀ ਦੇ ਆਸ਼ਰਮ ਵਿਚ ਲੈ ਆਇਆ, ਉਸ ਨੇ ਸੀਤਾ ਬਾਰੇ ਗੁਰੂ ਜੀ ਨੂੰ ਦੱਸਿਆ । ਵਾਲਮੀਕ ਜੀ ਨੇ ਸੀਤਾ ਨੂੰ ਹੌਸਲਾ ਦਿੱਤਾ । ਪੁੱਤਰੀ ਕਹਿ ਕੇ ਗਲੇ ਲਗਾਇਆ, ਰਹਿਣ ਵਾਸਤੇ ਆਸ਼ਰਮ ਵਿਚ ਥਾਂ ਦਿੱਤੀ, ਉਸ ਦੀ ਦੇਖਭਾਲ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ । ਸੀਤਾ ਜੀ ਦਾ ਨਾਂ ਬਦਲ ਕੇ ਬਣ ਦੇਵੀ ਰੱਖਿਆ। ਰਿਸ਼ੀ ਜੀ ਕਹਿਣ ਲੱਗੇ ਅੱਜ ਤੋਂ ਤੇਰਾ ਨਾਂ ਬਣ ਪੁੱਤਰੀ ਦੇ ਨਾਂ ਨਾਲ ਪੁਕਾਰਿਆ ਜਾਏਗਾ । ਸਮਾਂ ਬੀਤਦਾ ਗਿਆ ਇਸ ਆਸ਼ਰਮ ਵਿਚ ਬਣ ਦੇਵੀ ਦੇ ਦੋ ਪੁੱਤਰ ਹੋਏ ਲਵ ਤੇ ਕੁਸ਼ । ਉਨ੍ਹਾਂ ਦੀ ਪਰਵਰਿਸ਼ ਰਿਸ਼ੀ ਜੀ ਨੇ ਦਿਲੋਂ ਜਾਨ ਨਾਲ ਕੀਤੀ । ਬੱਚਿਆਂ ਨੂੰ ਉਚੇਰੀ ਵਿਦਿਆ ਪੜ੍ਹਾਈ, ਸੰਗੀਤ ਦੀਆਂ ਸੁਰਾਂ ਦਾ ਗਿਆਨ ਦਿੱਤਾ । ਧਨੁਸ਼ ਵਿਦਿਆ ਦੇ ਕੇ ਮਹਾਨ ਯੋਧਿਆਂ ਦੀ ਕਤਾਰ ਵਿਚ ਖੜ੍ਹਾ ਕੀਤਾ । ਉਧਰ ਸ੍ਰੀ ਰਾਮ ਚੰਦਰ ਜੀ ਨੇ ਅਪਣੇ ਗੁਰੂ ਵਸ਼ਿਸ਼ਟ ਜੀ ਨਾਲ ਵਿਚਾਰ ਕੀਤੀ ਜਦ ਦਾ ਰਾਵਣ ਨੂੰ ਮਾਰਿਆ ਹੈ, ਉਸ ਤੋਂ ਬਾਅਦ ਸੀਤਾ ਜੀ ਨੂੰ 12 ਸਾਲ ਦਾ ਬਨਵਾਸ ਦਿੱਤਾ ਹੈ, ਉਸ ਸਮੇਂ ਤੋਂ ਮੇਰੇ ਮਨ ਤੇ ਇੱਕ ਬੋਝ ਹੈ । ਉਸ ਨੂੰ ਕਿਵੇਂ ਉਤਾਰਿਆ ਜਾਏ । ਗੁਰੂ ਵਸ਼ਿਸ਼ਟ ਜੀ ਕਹਿਣ ਲੱਗੇ ਅਸਮੇਧ ਯੱਗ ਕਰੋ ਤੁਹਾਡੇ ਮਨ ਤੋਂ ਬੋਝ ਹਲਕਾ ਹੋ ਜਾਏਗਾ। ਗੁਰੂ ਜੀ ਕਹਿਣ ਲੱਗੇ ਯੱਗ ਤੋਂ ਪਹਿਲੋਂ ਸ਼ਾਮ ਰੰਗ ਦਾ ਘੋੜਾ ਸ਼ਿੰਗਾਰ ਸਵਾਰ ਕੇ ਚਾਰੇ ਕੂਟਾਂ ਫੇਰੋ । ਉਸ ਘੋੜੇ ਦੇ ਮੱਥੇ ‘ਤੇ ਇੱਕ ਤਖ਼ਤੀ ਲਿਖ ਕੇ ਬੰਨ੍ਹ ਦਿਉ ਉਸ ਤੇ ਲਿਖਿਆ ਹੋਵੇ ਜੋ ਇਸ ਘੋੜੇ ਨੂੰ ਫੜੇਗਾ, ਉਸ ਨੂੰ ਰਾਮ ਜੀ ਦੀ ਸੈਨਾ ਨਾਲ ਜੰਗ ਕਰਨੀ ਪਏਗੀ । ਰਾਮ ਜੀ ਨੇ ਗੁਰੂ ਦਾ ਹੁਕਮ ਮੰਨ ਕੇ ਸ਼ਾਮ ਰੰਗ ਦਾ ਘੋੜਾ ਸ਼ਿੰਗਾਰਿਆ ਉਸ ਦੇ ਮੱਥੇ ਤੇ ਤਖ਼ਤੀ ਬੰਨ੍ਹ ਦਿੱਤੀ ਉਸ ਤੇ ਲਿਖਿਆ ਸੀ ਜੋ ਇਸ ਘੋੜੇ ਨੂੰ ਫੜੇਗਾ ਉਸ ਨੂੰ ਰਾਮ ਜੀ ਦੀ ਸੈਨਾ ਨਾਲ ਜੰਗ ਕਰਨੀ ਪਏਗੀ । ਘੋੜਾ ਅੱਗੇ ਲਾ ਕੇ ਮਗਰ ਸੈਨਾ ਤੋਰ ਦਿੱਤੀ । ਘੋੜਾ ਤਿੰਨ ਕੂਟਾਂ ਘੁੰਮਕੇ ਜਦ ਚੌਥੀ ਕੂਟ ਵੱਲ ਆਇਆ ਉਸ ਜਗ੍ਹਾ ਤੇ ਬੜਾ ਭਿਆਨਕ ਜੰਗਲ ਸੀ । ਸੈਨਾ ਵੀ ਤੁਰ-ਤੁਰ ਕੇ ਥੱਕ ਚੁੱਕੀ ਸੀ । ਉਨ੍ਹਾਂ ਨੇ ਸੋਚਿਆ ਥੋੜ੍ਹੀ ਦੇਰ ਵਿਸ਼ਰਾਮ ਕਰ ਲਈਏ ਫਿਰ ਅੱਗੇ ਚੱਲਾਂਗੇ । ਉਨ੍ਹਾਂ ਨੇ ਸੰਘਣੀ ਛਾਂ ਵੇਖਕੇ ਰੁੱਖਾਂ ਨਾਲ ਘੋੜੇ ਬੰਨ੍ਹ ਲਏ । ਉਹ ਕਿਹੜੀ ਥਾਂ ਹੈ । ਉਸ ਦਾ ਵੇਰਵਾ ਦੱਸਣਾ ਜ਼ਰੂਰੀ ਹੈ । ਜਿੱਥੇ ਅੱਜ ਕੱਲ੍ਹ ਸ੍ਰੀ ਅੰਮ੍ਰਿਤਸਰ ਬਹਿਰ ਹੈ, ਗੋਲ ਬਾਗ ਤੋਂ ਲੈ ਕੇ ਰਾਮ ਬਾਗ ਜਿਸ ਨੂੰ ਕੰਪਨੀ ਬਾਗ ਵੀ ਕਹਿੰਦੇ ਹਨ ਇਹ ਜਗ੍ਹਾ ਸਾਰੀ ਸੈਨਾ ਨੇ ਮੱਲੀ ਹੋਈ ਸੀ । ਉਧਰੋਂ ਦੋ ਬਾਲਕ ਲਵ ਤੇ ਕੁਸ਼ ਆਪਣੇ ਆਸ਼ਰਮ ‘ਚੋਂ ਨਿਕਲ ਕੇ ਘੁੰਮਦੇ-ਘੁੰਮਦੇ ਇਸ ਪਾਸੇ ਆਏ ਜਿਧਰ ਰਾਮ ਜੀ ਦੀ ਸੈਨਾ ਤੰਬੂ ਲਾ ਕੇ ਬੈਠੀ ਸੀ । ਬੱਚਿਆਂ ਦੀ ਨਜ਼ਰ ਉਸ ਘੋੜੇ ਤੇ ਪਈ ਘੋੜਾ ਬੜਾ ਸੁੰਦਰ ਸੀ ਤੇ ਸ਼ਾਹੀ ਲਿਬਾਸ ਨਾਲ ਸ਼ਿੰਗਾਰਿਆ ਸੀ । ਉਸ ਘੋੜੇ ਨੂੰ ਬੱਚਿਆਂ ਨੇ ਵਾਗਾਂ ਤੋਂ ਫੜ ਲਿਆ । ਮੌਕੇ ਦੇ ਸੈਨਾਪਤੀ

ਨੇ ਬੜਾ ਸਮਝਾਇਆ ਇਸ ਘੋੜੇ ਨੂੰ ਛੱਡ ਦਿਉ ਇਹ ਆਮ ਘੋੜਾ ਨਹੀਂ । ਇਹ ਅਯੁੱਧਿਆਪਤੀ ਸ੍ਰੀ ਰਾਮ ਚੰਦਰ ਜੀ ਦਾ ਹੈ । ਜੇ ਇਸ ਨੂੰ ਨਾ ਛੱਡਿਆ ਤੁਹਾਨੂੰ ਸਾਡੇ ਨਾਲ ਜੰਗ ਕਰਨੀ ਪਏਗੀ । ਜੰਗ ਤਬਾਹੀ ਦਾ ਕਾਰਨ ਹੁੰਦੀ ਹੈ ਤੁਸੀਂ ਅਜੇ ਬੱਚੇ ਹੋ ਇਸ ਨੂੰ ਛੱਡ ਦਿਉ ਪਰ ਬੱਚੇ ਨਾ ਮੰਨੇ । ਦੋਵੇਂ ਧਿਰਾਂ ਆਪਸ ਵਿਚ ਗੁਥਮਗੁੱਥੀ ਹੋ ਗਈਆਂ । ਆਖ਼ਰ ਗੱਲ ਜੰਗ ਤੱਕ ਆ ਗਈ, ਤੀਰ ਤੀਰਾਂ ਨਾਲ ਟਕਰਾਉਣ ਲੱਗੇ, ਢਾਲਾਂ ਤੇ ਤੇਗਾਂ ਖੜਕਣ ਲੱਗੀਆਂ । ਸੂਰਮੇ ਕਰੋਧ ਵਿਚ ਆਕੇ ਵੱਡੇ-ਵੱਡੇ ਸ਼ਸ਼ਤਰਾਂ ਦਾ ਪ੍ਰਯੋਗ ਕਰਨ ਲੱਗੇ । ਧਰਤੀ ਅਕਾਸ਼ ਤੇ ਧੁੰਦੂਕਾਰਾ ਮੱਚ ਗਿਆ । ਇਨਾਂ ਭਿਆਨਕ ਜੰਗ ਹੋਇਆ ਕਿ ਵੱਡੇ-ਵੱਡੇ ਸੂਰਮੇ ਦਰਖ਼ਤਾਂ ਦੇ ਟਹਿਣਾਂ ਵਾਂਗ ਟੁੱਟਣ ਲੱਗੇ, ਧਰਤੀ ਖੂਨ ਨਾਲ ਲਾਲੋ ਲਾਲ ਹੋ ਗਈ। ਇੱਕ ਪਾਸੇ ਦੋ ਬਾਲਕ ਦੂਜੇ ਪਾਸੇ ਰਾਮ ਜੀ ਦੀ ਸਾਰੀ ਸੈਨਾ, ਫਿਰ ਵੀ ਬੱਚਿਆਂ ਨੇ ਹਾਰ ਨਹੀਂ ਮੰਨੀ। ਸ਼ਤਰੂਘਣ, ਲਛਮਣ ਤੇ ਹੋਰ ਮਹਾਂਬਲੀ ਯੋਧੇ ਸੂਰਮਿਆਂ ਦੀ ਲਪੇਟ ਵਿਚ ਆ ਗਏ । ਕੁਝ ਸੈਨਾ ਮਾਰੀ ਗਈ ਕੁਝ ਸੂਰਮੇ ਤੀਰਾਂ ਦੀ ਤਾਬ ਨਾਲ ਤੜਪ-ਤੜਪ ਕੇ ਦਮ ਤੋੜ ਰਹੇ ਸਨ । ਮੌਤ ਜੰਗ ਦੇ ਮੈਦਾਨ ਵਿਚ ਹਨ੍ਹੇਰੀ ਵਾਂਗ ਘੁੰਮ ਰਹੀ ਸੀ। ਜੋ ਜੰਗ ‘ਚੋਂ ਬਚ ਕੇ ਨਿਕਲੇ ਉਨ੍ਹਾਂ ਨੇ ਅਯੁੱਧਿਆ ਜਾ ਕੇ ਸ੍ਰੀ ਰਾਮ ਚੰਦਰ ਜੀ ਨੂੰ ਦੱਸਿਆ ਕਿ ਦੋ ਬਾਲਕਾਂ ਨੇ ਘੋੜਾ ਫੜਕੇ ਸਾਡੀ ਸਾਰੀ ਸੈਨਾ ਮਾਰ ਦਿੱਤੀ ਹੈ। ਇਹ ਗੱਲ ਸੁਣ ਕੇ ਸ੍ਰੀ ਰਾਮ ਚੰਦਰ ਜੀ ਹੋਰ ਸੈਨਾ ਲੈ ਕੇ ਉਥੇ ਆਏ ਜਿੱਥੇ ਹੁਣ ਰਾਮ ਤਲਾਈ ਦਾ ਮੰਦਰ ਹੈ । ਅੰਮ੍ਰਿਤਸਰ ਬੱਸ ਅੱਡੇ ਦੇ ਕੋਲ । ਸ੍ਰੀ ਰਾਮ ਚੰਦਰ ਜੀ ਦੀ ਸੈਨਾ ਨੇ ਇੱਥੇ ਘੋੜੇ ਬੱਧੇ ਫਿਰ ਜੰਗ ਬਾਰੇ ਆਸੇ ਪਾਸੇ ਤੋਂ ਪੁੱਛ ਗਿੱਛ ਕੀਤੀ ਤੇ ਪਤਾ ਲੱਗਾ ਦੇ ਛੋਟੇ-ਛੋਟੇ ਬਾਲਕਾਂ ਨੇ ਸਾਰੀ ਸੈਨਾ ’ਤੇ ਫਤਹਿ ਪਾਈ ਹੈ । ਰਾਮ ਜੀ ਦਿਲ ਵਿਚ ਸੋਚਣ ਲੱਗੇ ਇਹ ਬਾਲਕ ਕੋਈ ਸਾਧਾਰਨ ਬਾਲਕ ਨਹੀਂ ਹੋ ਸਕਦੇ ਇਨ੍ਹਾਂ ਪਿੱਛੇ ਕਿਸੇ ਮਹਾਨ ਸ਼ਕਤੀ ਦਾ ਹੱਥ ਹੈ, ਜਿਸ ਸਦਕਾ ਇਨ੍ਹਾਂ ਨੇ ਬਹਾਦਰੀ ਦੇ ਜੌਹਰ ਦਿਖਾਏ । ਫਿਰ ਰਾਮ ਜੀ ਬੱਚਿਆਂ ਨੂੰ ਮਿਲੇ ਉਨ੍ਹਾਂ ਨੂੰ ਪੁੱਛਿਆ, “ਤੁਹਾਡੇ ਨਾਂ ਕੀ ਹਨ। ਤੁਹਾਡੇ ਮਾਤਾ ਪਿਤਾ ਤੇ ਵਿਦਿਆ ਗੁਰੂ ਕੌਣ ਹਨ ।” ਬੱਚੇ ਕਹਿਣ ਲੱਗੇ ਸਾਡੀ ਮਾਤਾ ਬਣ ਦੇਵੀ ਹੈ । ਸਾਡੇ ਵਿਦਿਆ ਗੁਰੂ ਮਹਾਂ ਕਵੀ ਰਿਸ਼ੀ ਵਾਲਮੀਕ ਜੀ ਹਨ, ਜਿਨ੍ਹਾਂ ਦੀ ਮਿਹਰ ਦਾ ਸਦਕਾ ਅਸੀਂ ਇਸ ਸੈਨਾ ਦਾ ਡੱਟਕੇ ਮੁਕਾਬਲਾ ਕਰ ਸਕੇ । ਸ੍ਰੀ ਰਾਮ ਜੀ ਕਹਿਣ ਲੱਗੇ, ਤੁਹਾਡਾ ਪਿਤਾ ਕੌਣ ਹੈ ਬੱਚਿਆਂ ਨੇ ਦੱਸਣ ਤੋਂ ਇਨਕਾਰ ਕੀਤਾ । ਰਾਮ ਜੀ ਨੇ ਕਿਹਾ ਤੁਹਾਡੀ ਧੰਨ ਉਹ ਮਾਤਾ ਹੈ ਜਿਸ ਤੁਸਾਂ ਨੂੰ ਜਨਮ ਦਿੱਤਾ । ਧੰਨ ਤੁਹਾਡੇ ਗੁਰੂ ਦੇਵ ਹਨ ਜਿਨ੍ਹਾਂ ਸ਼ਸ਼ਤਰ ਵਿਦਿਆ ਦੇ ਕੇ ਸੂਰਬੀਰ ਯੋਧੇ ਬਣਾਇਆ । ਜਦ ਬੱਚਿਆਂ ਨੂੰ ਕਿਹਾ ਅਸੀਂ ਤੁਹਾਡੇ ਗੁਰੂ ਨੂੰ ਮਿਲਣਾ ਚਾਹੁੰਦੇ ਹਾਂ, ਉਹ ਰਾਮ ਜੀ ਨੂੰ ਆਸ਼ਰਮ ਵੱਲ ਲੈ ਗਏ । ਜਦ ਵਾਲਮੀਕ ਜੀ ਨੇ ਵੇਖਿਆ ਮੇਰੀ ਕੁਟੀਆ ਵੱਲ ਭਗਵਾਨ ਰਾਮ ਜੀ ਆ ਰਹੇ ਹਨ, ਉਹ ਰਾਮ ਜੀ ਨੂੰ ਅੱਗੋਂ ਲੈਣ ਆਏ । ਰਾਮ ਜੀ ਨੂੰ ਜੀ ਆਇਆ ਆਖਿਆ ਫਿਰ ਸੁੱਖ ਆਸਣ ਤੇ ਬਿਠਾਇਆ ਉਨ੍ਹਾਂ ਦੇ ਚਰਨ ਧੋਏ ਉਸ ਅੰਮ੍ਰਿਤ ਜਲ ਦਾ ਚਰਨਾਮਤ ਲਿਆ । ਰਿਸ਼ੀ ਜੀ ਕਹਿਣ ਲੱਗੇ, ਪ੍ਰਭੂ ਮੈਂ ਤੁਹਾਡਾ ਕਿਸ ਜ਼ੁਬਾਨ ਨਾਲ ਧੰਨਵਾਦ ਕਰਾਂ ਮੇਰੇ ਪਾਸ ਉਹ ਸ਼ਬਦ ਨਹੀਂ । ਮੈਂ ਫਿਰ ਵੀ ਤੁਹਾਡਾ ਰਿਣੀ ਹਾਂ ਤੁਸਾਂ ਮੇਰੀ ਕੁਟੀਆ ਵਿਚ ਆਣਕੇ ਮੇਰੀ ਸਦੀਆਂ ਦੀ ਤਪੱਸਿਆ ਸਫ਼ਲ ਕਰ ਦਿੱਤੀ ਹੈ । ਜੋ ਮੈਂ ਹਜ਼ਾਰਾਂ ਸਾਲ ਪਹਿਲੇ ਇੱਥੇ ਬੈਠਕੇ ਰਾਮਾਇਣ ਲਿਖੀ ਸੀ, ਉਹ ਹੁਣ ਸੰਪੂਰਨ ਹੋ ਰਹੀ ਹੈ । ਇਸ ਰਾਮਾਇਣ ਦੀ ਇੱਕ-ਇੱਕ ਸੱਤਰ ਤੁਹਾਡੇ ਜੀਵਨ ਦੀ ਲੀਲਾ ਨੂੰ ਇਸ ਤਰ੍ਹਾਂ ਪੇਸ਼ ਕਰ ਰਹੀ ਹੈ ਜਿਵੇਂ ਤੁਸਾਂ ਕੋਲ ਬੈਠ ਕੇ ਲਿਖਾਈ ਹੋਵੇ । ਪ੍ਰਭੂ ਰਾਮ ਜੀ ਹੱਸ ਕੇ ਕਹਿਣ ਲੱਗੇ, ਇਹ ਸਭ ਉਸ ਵਿਧਾਤਾ ਦੀ ਵਿਧੀ ਦਾ ਵਿਧਾਨ ਹੈ । ਅਸੀਂ ਸਾਰੇ ਉਸ ਮੁਤਾਬਕ ਆਪੋ ਆਪਣੀ ਜ਼ਿੰਮੇਵਾਰੀ ਨੂੰ ਨਿਭਾਅ ਰਹੇ ਹਾਂ । ਰਾਮ ਜੀ ਕਹਿਣ ਲੱਗੇ ਕਵੀ ਦੀ ਕਮ ਵਿਧਾਤਾ ਦੀ ਮਰਜ਼ੀ ਨਾਲ ਚੱਲਦੀ ਹੈ। ਜੋ ਉਸ ਦੀ ਮਰਜ਼ੀ ਹੋਵੇ ਕਵੀ ਉਹ ਕੁਝ ਲਿਖਦਾ ਹੈ। ਫਿਰ ਰਿਸ਼ੀ ਜੀ ਨੇ ਬੱਦਲਾਂ ਰਾਹੀਂ ਅੰਮ੍ਰਿਤ ਜਲ ਬਰਸਾਇਆ ਜੋ ਸੈਨਾ ਮੂਰਸ਼ਾ ਹੋਈ ਸੀ । ਜਾਂ ਮਰ ਚੁੱਕੀ ਸੀ ਉਸ ਨੂੰ ਫਿਰ ਤੋਂ ਸੁਰਜੀਤ ਕੀਤਾ । ਜੋ ਅੰਮ੍ਰਿਤ ਬਚ ਗਿਆ ਉਸ ਨੂੰ ਉਸ। ਜਗ੍ਹਾ ਤੇ ਦੱਬਿਆ ਜਿੱਥੇ ਪਹਿਲਾਂ ਰਾਜੇ ਇਖਵਾਕ ਨੇ ਦੱਬਿਆ ਸੀ । ਇਹ ਕਹਾਣੀ ਸ੍ਰੀ ਰਾਮਾਇਣ ਵਿਚ ਮਹਾਂ ਕਵੀ ਵਾਲਮੀਕ ਜੀ ਲਿਖਦੇ ਹਨ । ਫਿਰ ਵਾਲਮੀਕ ਜੀ ਨੇ ਵਿਛ ਪਰਿਵਾਰ ਦਾ ਮੇਲ ਕਰਾਇਆ । ਬੱਚਿਆਂ ਨੂੰ ਦੱਸਿਆ ਤੁਹਾਡੇ ਪਿਤਾ ਪ੍ਰਭੂ ਰਾਮ ਜੀ ਹਨ। ਤੁਹਾਡੀ ਮਾਤਾ ਦਾ ਨਾਂ ਜੰਗਲ ਵਿਚ ਰਹਿਣ ਕਰਕੇ ਬਣ ਦੇਵੀ ਪੁਕਾਰਿਆ ਜਾਂਦਾ ਹੈ ਅਸਲੀ ਨਾਮ ਸੀਤਾ ਜੀ ਹੈ । ਫਿਰ ਰਾਮ ਜੀ ਨੇ ਸੀਤਾ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਪਰ ਸੀਰਾ ਜੀ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ । ਉਸ ਧਰਤੀ ਮਾਤਾ ਨੂੰ ਬੇਨਤੀ ਕੀਤੀ ਮੈਂ ਤੇਰੀ ਕੁੱਖੋਂ ਜਨਮ ਲਿਆ ਹੈ ਹੁਣ ਤੇਰੀ ਗੋਦ ਵਿਚ ਸਮਾਉਣਾ ਚਾਹੁੰਦੀ ਹਾਂ, ਹੇ ਧਰਤੀ ਮਾਂ ਮੈਨੂੰ ਥਾਂ ਦੇ । ਬੱਸ ਇਹ ਕਹਿਣ ਦੀ ਦੇਰ ਸੀ ਧਰਤੀ ਪਾਟ ਗਈ ਸੀਤਾ ਉਸ ਵਿਚ ਸਮਾ ਗਈ। ਮੈਂ ਪਹਿਲੇ ਵੀ ਦੱਸ ਚੁੱਕਾ ਹਾਂ ਇਸ ਅਸਥਾਨ ਦਾ ਨਾਂ ਰਾਮ ਤੀਰਥ ਕਿਵੇਂ ਪਿਆ ਉਹ ਇਸ ਕਹਾਣੀ ਤੋਂ ਸਿੱਧ ਹੁੰਦਾ ਹੈ । ਪ੍ਰਭੂ ਰਾਮ ਜੀ ਇਸ ਧਰਤੀ ਤੇ ਆਏ ਉਨ੍ਹਾਂ ਦੀ ਚਰਨ ਛੋਹ ਪ੍ਰਾਪਤ ਕਰਨ ਨਾਲ ਇਸ ਦਾ ਨਾਂ ਵਾਲਮੀਕ ਤੀਰਥ ਤੋਂ ਬਦਲ ਕੇ ਰਾਮ ਤੀਰਥ ਪਿਆ ਜੋ ਦੁਨੀਆ ਭਰ ਵਿਚ ਪ੍ਰਸਿੱਧ ਹੋਇਆ । ਇਸ ਰਾਮ ਤੀਰਥ ਤੇ ਦੀਵਾਲੀ ਤੋਂ 15 ਦਿਨ ਮਗਰੋਂ ਜੋ ਪੂਰਨਮਾਸ਼ੀ ਆਉਂਦੀ ਹੈ, ਉਸ ਰਾਤ ਬੜਾ ਭਾਰੀ ਮੇਲਾ ਲੱਗਦਾ ਹੈ ਜੋ 15 ਦਿਨ, ਤੱਕ ਚੱਲਦਾ ਹੈ । ਸੰਗਤਾਂ ਲੱਖਾਂ ਦੀ ਗਿਣਤੀ ਵਿਚ ਆਣਕੇ ਸਰੋਵਰ ਵਿਚ ਇਸ਼ਨਾਨ ਕਰਦੀਆਂ ਹਨ। ਇਨ੍ਹਾਂ ਮੰਦਰਾਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫ਼ਲ ਕਰਦੀਆਂ ਹਨ ।

ਸ੍ਰੀ ਰਾਮ ਤੀਰਥ ਦਾ ਇਤਿਹਾਸਕ ਪਿਛੋਕੜ

ਰਾਮ ਤੀਰਥ ਦੇ ਇਤਿਹਾਸ ਦਾ ਵੇਰਵਾ ਦੇਣ ਤੋਂ ਪਹਿਲਾਂ ਇਸ ਦਾ ਪਿਛੋਕੜ ਦੱਸਣਾ ਜ਼ਰੂਰੀ ਹੈ । ਪੁਰਾਣੀਆਂ ਪੁਸਤਕਾਂ ਪੜ੍ਹਕੇ ਪਤਾ ਚੱਲਦਾ ਹੈ ਇੱਥੇ ਘਣਾਂ ਜੰਗਲ ਸੀ । ਅਨੇਕਾਂ ਪ੍ਰਕਾਰ ਦੇ ਜੰਗਲੀ ਜੀਵ-ਜੰਤੂ ਇਸ ਵਿਚ ਵੱਸਦੇ ਸਨ। ਹਾਥੀ, ਘੋੜੇ, ਜੰਗਲੀ ਬੱਕਰੇ, ਗੋਦਾਂ, ਲੰਗੂਰ, ਰਿੱਛ, ਬਾਂਦਰ, ਹਿਰਨ, ਅਜਗਰ, ਸੱਪ, ਮੋਰ, ਜੰਗਲੀ ਕੁੱਤੇ, ਚੀਤੇ, ਬੇਰ, ਬਘੇਲੇ, ਇਨ੍ਹਾਂ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਜਾਨਵਰਾਂ ਦੀ ਰਿਹਾਇਸ਼ਗਾਹ ਸੀ । ਅਕਾਸ਼ ਵਿਚ ਉਡਣ ਵਾਲੇ ਪੰਛੀਆਂ ਨੇ ਵੀ ਇੱਥੇ ਰੁੱਖਾਂ ਤੇ ਆਲ੍ਹਣੇ ਬਣਾਏ ਹੋਏ ਸਨ ਪਰ ਉਸ ਕੁਦਰਤ ਦੀ ਪ੍ਰਕਿਰਤੀ ਦਾ ਗਿਆਨ ਦੇਣ ਵਾਲਾ ਇਸ ਜੰਗਲ ਵਿਚ ਮਹਾਂਰਿਸ਼ੀ ਵਾਲਮੀਕ ਵੀ ਆਪਣੀ ਕੁਟੀਆ ਬਣਾ ਕੇ ਬੈਠਾ ਸੀ । ਉਸ ਨੇ ਸਤਿਯੁਗ ਵਿਚ ਇੱਥੇ ਬੈਠ ਕੇ ਹਜ਼ਾਰਾਂ ਸਾਲ ਤਪੱਸਿਆ ਕੀਤੀ। ਉਸ ਦੀ ਭਗਤੀ ਤੇ ਭਗਵਾਨ ਪ੍ਰਸੰਨ ਹੋਏ । ਉਸ ਨੂੰ ਅਨੇਕਾਂ ਸ਼ਕਤੀਆਂ ਦਾ ਵਰਦਾਨ ਦਿੱਤਾ । ਉਸ ਨੂੰ ਐਸੀ ਜੁਗਤੀ ਦਿੱਤੀ ਜਿਸ ਨਾਲ ਸਾਰੀ ਮਨੁੱਖਤਾ ਦਾ ਕਲਿਆਣ ਕਰ ਸਕੇ ਜੋ ਸ਼ਬਦ ਭਗਵਾਨ ਤੋਂ ਪ੍ਰਾਪਤ ਹੋਇਆ ਉਸ ਨੂੰ ਹਿਰਦੇ ਵਿਚ ਵਸਾ ਕੇ ਫਿਰ ਭਗਤੀ ਵਿਚ ਜੁੱਟ ਗਏ । ਉਸ ਦੀ ਸੱਚੀ ਤੇ ਸੁੱਚੀ ਲਗਨ ਵੇਖ ਕੇ ਬ੍ਰਹਮਾ ਜੀ ਨੇ. ਪ੍ਰਸੰਨ ਹੋ ਕੇ ਇੱਕ ਗ੍ਰੰਥ ਰਚਣ ਦੀ ਪ੍ਰੇਰਨਾਂ ਦਿੱਤੀ । ਉਨ੍ਹਾਂ ਨੇ ਕਿਹਾ, ਉਹ ਐਸਾ ਗ੍ਰੰਥ ਹੋਵੇ ਜੋ ਮਨੁੱਖ ਨੂੰ ਉਸ ਕਰਤੇ ਨਾਲ ਜੋੜੇ । ਉਸ ਗ੍ਰੰਥ ਦੇ ਸ਼ਬਦਾਂ ਨੂੰ ਪੜ੍ਹਕੇ ਜੀਵ ਨੂੰ ਆਪਣਾ ਮੂਲ ਪਛਾਨਣ ਦੀ ਜਾਂਚ ਆਵੇ । ਉਸ ਗ੍ਰੰਥ ਦੇ ਇੱਕ-ਇੱਕ ਅੱਖਰ ‘ਚੋਂ ਰਾਮ ਦੇ ਨਾਮ ਦੀ ਆਵਾਜ਼ ਨਿਕਲੇ । ਅੱਗੋਂ ਰਿਸ਼ੀ ਜੀ ਕਹਿਣ ਲੱਗੇ ‘ਸਤ ਵਚਨ’ ਪ੍ਰਭੂ ਜਿਵੇਂ ਤੁਹਾਡੀ ਇੱਛਾ ਪਰ ਇਸ ਕਾਰਜ ਨੂੰ ਪੂਰਾ ਕਰਨ ਵਿਚ ਤੁਹਾਡੇ ਅਸ਼ੀਰਵਾਦ ਦੀ ਲੋੜ ਹੈ ਬ੍ਰਹਮਾ ਜੀ ਕਹਿਣ ਲੱਗੇ, “ਤਥਾ-ਅਸਤੂ ਤੁਹਾਨੂੰ ਜੋ ਮਾਰਗ ਦੱਸ ਰਹੇ ਹਾਂ ਇਸ ‘ਤੇ ਚਲਦੇ ਰਹੋਗੇ ਤੇ ਸਫ਼ਲ ਹੋ ਜਾਉਗੇ ਮੇਰਾ ਅਸ਼ੀਰਵਾਦ ਸਦਾ ਤੁਹਾਡੇ ਨਾਲ ਹੈ ।” ਬੱਸ ਰਿਸ਼ੀ ਜੀ ਉਸ ਦਿਨ ਤੋਂ ਲੈ ਕੇ ਇਸ ਗ੍ਰੰਥ ਦੀ ਰਚਨਾ ਕਰਨ ਲੱਗੇ । ਉਨ੍ਹਾਂ ਨੇ ਮਨੁੱਖੀ ਜੀਵਨ ਦੇ ਹਰ ਪੱਖ ਨੂੰ ਆਪਣੇ ਵਿਚਾਰਾਂ ਰਾਹੀਂ ਪੇਸ਼ ਕੀਤਾ । ਚਾਹੇ ਉਹ ਪ੍ਰਭੂ ਭਗਤੀ ਦਾ ਰਸ ਹੋਵੇ ਜਾਂ ਸਮਾਜਕ ਜੀਵਨ ਸਭ ਤੋਂ ਮਹੱਤਵ ਪੂਰਨ ਗੱਲ ਇਹ ਹੈ ਕਿ ਭਗਵਾਨ ਸ੍ਰੀ ਰਾਮ ਜੀ ਦੀ ਸਾਰੀ ਜੀਵਨੀ ਕਵਿਤਾ ਤੇ ਛੰਦਾਂ ਰਾਹੀਂ ਲਿਖੀ ਗਈ ਹੈ, ਉਸ ਦਾ ਇੱਕ-ਇੱਕ ਅੱਖਰ ਸਾਂਝ ਦੇ ਧਾਗੇ ਮੋਤੀਆਂ ਵਾਂਗ ਪਰੋਇਆ ਹੈ । ਇਸ ਗ੍ਰੰਥ ਦੇ ਮੁੱਖ ਪਾਤਰ ਭਗਵਾਨ ਸ੍ਰੀ ਰਾਮ ਜੀ ਹੋਣ ਕਰਕੇ ਇਸ ਦਾ ਨਾਮ ਸ੍ਰੀ ਰਾਮਾਇਣ ਰੱਖਿਆ ਹੈ । ਰਿਸ਼ੀ ਵਾਲਮੀਕ ਜੀ ਨੇ ਹਜ਼ਾਰਾਂ ਸਾਲਾਂ ਦੀ ਤਪੱਸਿਆ ਦਾ ਫ਼ਲ ਇਸ ਗ੍ਰੰਥ ਨੂੰ ਅਰਪਣ ਕੀਤਾ । ਉਸ ਸਦਕਾ ਕਵੀ ਵਾਲਮੀਕ ਜੀ ਆਪ ਵੀ ਇਸ ਗ੍ਰੰਥ ਨਾਲ ਅਮਰ ਹੋ ਗਏ ਤੇ ਭਗਵਾਨ ਰਾਮ ਚੰਦਰ ਦੇ ਨਾਮ ਨੂੰ ਵੀ ਸਦਾ ਲਈ ਅਮਰ ਕਰ ਗਏ । ਰਿਸ਼ੀ ਵਾਲਮੀਰ ਜੀ ਸਭ ਤੋਂ ਪਹਿਲੇ ਕਵੀ ਹੋਏ ਹਨ ਜਿਨ੍ਹਾਂ ਦੀ ਕਲਮ ਤੋਂ ਸ੍ਰੀ ਰਾਮਾਇਣ ਦੀ ਰਚਨਾ ਹੋਈ। ਜਿਸ ਵਿਚ ਅਯੁੱਧਿਆ ਦੇ ਰਾਜ ਕੁਮਾਰ ਦਸ਼ਰਥ ਦੇ ਬੇਟੇ ਮਾਤਾ ਕੁਸ਼ੱਲਿਆ ਦੀ ਕੁੱਖੋਂ ਪੈਦਾ ਹੋਏ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਦਾ ਵਿਸਥਾਰ ਨਾਲ ਵਰਣਨ ਕੀਤਾ ਹੈ । ਕਵੀ ਦੇ ਖ਼ਿਆਲਾਂ ਦੀ ਉਡਾਰੀ ਬਹੁਤ ਉੱਚੀ ਹੈ। ਉਸ ਦੀ ਗਹਿਰਾਈ ਵੀ ਕੋਈ ਅੱਜ ਤੱਕ ਨਾਪ ਨਹੀਂ ਸਕਿਆ । ਇਸ ਵਿਚ ਸ੍ਰੀ ਰਾਮ ਜੀ ਦੇ ਜਨਮ ਤੋਂ ਲੈ ਕੇ ਅੰਤ ਤੱਕ ਦੇ ਸਫ਼ਰ ਦਾ ਸਾਰਾ ਹਾਲ ਬਿਆਨ ਕੀਤਾ ਹੈ । ਇਨ੍ਹਾਂ ਤੋਂ ਇਲਾਵਾ ਜੀਵਨ ਦੇ ਹਰ ਪੱਖ ਦੀ ਬੜੀ ਸੂਝ-ਬੂਝ ਨਾਲ ਤਰਜਮਾਨੀ ਕੀਤੀ ਹੈ । ਉਨ੍ਹਾਂ ਦੇ ਵਿਚਾਰਾਂ ਤੋਂ ਸਾਨੂੰ ਉਸ ਪ੍ਰਮਾਤਮਾ ਨਾਲ ਮਿਲਣ ਦਾ ਰਸਤਾ ਮਿਲਦਾ ਹੈ। ਰਿਸ਼ੀ ਜੀ ਦੀ ਕਲਮ ਨੇ ਜੋ ਪੂਰਨੇ ਪਾਏ ਅੱਜ ਦਾ ਸਮਾਜ ਉਨ੍ਹਾਂ ਰਸਤਿਆਂ ਤੇ ਤੁਰਦਾ ਜਾ ਰਿਹਾ ਹੈ । ਕਵੀ ਜੀ ਨੇ ਇਸ ਰਾਮਾਇਣ ਵਿਚ ਹਰ ਪੱਖ ਦੀ ਪੂਰਤੀ ਕੀਤੀ ਭਾਵੇਂ ਉਹ ਰਾਜਨੀਤੀ ਹੋਵੇ ਜਾਂ ਪ੍ਰਮਾਤਮਾ ਨਾਲ ਜੁੜਨ ਦੀ ਗੱਲ, ਸੰਸਾਰੀ ਜੀਵਨ ਦੇ ਢੰਗ ਤਰੀਕਿਆਂ ਦਾ ਵੇਰਵਾ, ਮਾਤਾ-ਪਿਤਾ ਦੀ ਆਗਿਆ ਦਾ ਪਾਲਣ ਕਿਵੇਂ ਕਰਨਾ, ਭਰਾ ਦਾ ਭਰਾ ਕਿਵੇਂ ਆਦਰ ਕਰੇ, ਪਤਨੀ ਪਤੀ ਦੇ ਹੁਕਮ ਦੀ ਪਾਲਣਾ ਕਿਸ ਤਰੀਕੇ ਨਾਲ ਕਰੇ, ਮਿੱਤਰਤਾਈ ਕਿਵੇਂ ਨਿਭਾਈਦੀ ਹੈ, ਭਗਤ ਤੇ ਗੁਰੂ ਦਾ ਕੀ ਨਾਤਾ ਹੈ, ਰਾਜੇ ਦੇ ਪਰਜਾ ਬਾਰੇ ਕੀ ਫਰਜ਼ ਹਨ, ਪਰਜਾ ਰਾਜੇ ਦਾ ਕਿਵੇਂ ਸਤਿਕਾਰ ਕਰੇ । ਇਹ ਸਾਰੀਆਂ ਗੱਲਾਂ ਉਨ੍ਹਾਂ ਸੋਚ-ਵਿਚਾਰ ਕੇ ਇਸ ਰਾਮਾਇਣ ਵਿਚ ਦਰਜ ਕੀਤੀਆਂ ਹਨ । ਕਵੀ ਬਾਰੇ ਮੈਂ ਆਪਣੇ ਵਿਚਾਰ ਤੁਹਾਡੇ ਸਾਹਮਣੇ ਰਖ ਰਿਹਾ ਹਾਂ, ਕੁਝ ਲੋਕਾਂ ਤੋਂ ਮੈਂ ਇਹ ਗੱਲ ਸੁਣਦਾ। ਆ ਰਿਹਾ ਹਾਂ, ਜਿਸ ਕੋਲ ਬਹੁਤੀ ਵਿਦਿਆ ਪੜ੍ਹ ਕੇ ਡਿਗਰੀ ਹਾਸਲ ਹੋਏ ਉਹ ਕਵੀ ਹੁੰਦਾ ਹੈ ਪਰ ਮੈਂ ਇਸ ਵਿਚਾਰਧਾਰਾ ਨੂੰ ਕਿਸੇ ਹੋਰ ਢੰਗ ਨਾਲ ਮੰਨਦਾ ਹਾਂ । ਕਵਿਤਾ ਕੁਦਰਤ ਦੀ ਦੇਣ ਹੈ । ਸਾਡੇ ਵੱਡੇ ਵੱਡੇ ਗ੍ਰੰਥਾਂ ਨੂੰ ਪੜ੍ਹਕੇ ਪਤਾ ਚੱਲਦਾ ਹੈ ਜਿਨ੍ਹਾਂ ਦੀ ਬਾਣੀ ਤੋਂ ਸਾਡਾ ਸਮਾਜ ਸਬਕ ਲੈ ਕੇ ਅੱਗੇ ਕਦਮ ਚੁੱਕਦਾ ਹੈ ਉਨ੍ਹਾਂ ਕਿੰਨੀਆਂ ਡਿਗਰੀਆਂ ਹਾਸਲ ਕੀਤੀਆਂ ਸਨ। ਇੱਥੋਂ ਸਾਬਤ ਹੁੰਦਾ ਹੈ ਕਿ ਕਵਿਤਾ ਅਨਮੋਲ ਖ਼ਜ਼ਾਨਾ ਹੈ ਉਹ ਕਿਸੇ ਨੂੰ ਵੀ ਹਾਸਲ ਹੋ ਸਕਦਾ ਹੈ । ਕਿਸੇ ਨੂੰ ਉਸ ਕਰਤੇ ਤੋਂ ਕਵਿਤਾ ਦਾ ਗਿਆਨ ਪ੍ਰਾਪਤ ਹੋ ਗਿਆ ਉਹ ਕਵੀ ਬਣ ਸਕਦਾ ਹੈ। ਮੈਂ ਇਸ ਗੱਲ ਨੂੰ ਮੰਨਦਾ ਹਾਂ ਗੁਰੂ ਬਿਨਾਂ ਗਤ ਨਹੀਂ ਤੇ ਸ਼ਾਹ ਬਿਨਾਂ ਪੱਤ ਨਹੀਂ । ਮੈਂ ਵੀ ਆਪਣੇ ਗੁਰੂ ਸ੍ਰ. ਉਤਮ ਸਿੰਘ ਤੇਜ ਜੀ ਤੋਂ ਕਵਿਤਾ ਦੇ ਛੰਦਾਂ-ਬੰਦੀ ਤੋਲ ਵਜ਼ਨ ਦਾ ਗਿਆਨ ਹਾਸਲ ਕੀਤਾ ਹੈ। ਉਸ ਸਦਕਾ ਮੇਰੇ ਵਿਚਾਰ ਸਰੋਤਿਆਂ ਦੇ ਰੂਬਰੂ ਹੁੰਦੇ ਰਹਿੰਦੇ ਹਨ । ਇਸ ਤਰ੍ਹਾਂ ਰਿਸ਼ੀ ਵਾਲਮੀਕ ਜੀ ਨੂੰ ਵੀ ਕਵਿਤਾ ਦੀ ਦਾਤ ਉਸ ਕਰਤੇ ਤੋਂ ਪ੍ਰਾਪਤ ਹੋਈ ਜਿਸ ਸਦਕਾ ਉਨ੍ਹਾਂ ਨੇ ਸ੍ਰੀ ਰਾਮਾਇਣ ਦੀ ਰਚਨਾ ਕੀਤੀ ।

ਸੀਤਾ ਜੀ ਦੇ ਜਨਮ ਦਾ ਪਿਛੋਕੜ

ਸਾਡੇ ਧਰਮ ਗ੍ਰੰਥਾਂ ‘ਚੋਂ ਜੋ ਸੰਕੇਤ ਮਿਲਦੇ ਹਨ । ਉਨ੍ਹਾਂ ਤੋਂ ਪਤਾ ਚੱਲਦਾ ਹੈ। ਦੁਨੀਆ ਦੋ ਧੜਿਆਂ ਵਿਚ ਵੰਡੀ ਹੈ । ਇੱਕ ਪਾਸੇ ਦੇਵਤੇ ਦੂਜੇ ਪਾਸੇ ਦੈਂਤ । ਇਨ੍ਹਾਂ ਦੋਵਾਂ ਦੇ ਢੰਗ ਤਰੀਕੇ ਵੱਖੋ ਵੱਖ ਹਨ । ਦੈਂਤ ਲੋਕਾਂ ਤੇ ਜ਼ੁਲਮ ਕਰਦੇ ਹਨ, ਦੇਵਤੇ ਲੋਕਾਂ ਦਾ ਭਲਾ ਕਰਦੇ ਹਨ । ਇਤਿਹਾਸ ਦੀ ਪੜਚੋਲ ਕਰਨ ਤੋਂ ਪਤਾ ਚੱਲਿਆ ਹੈ ਸੀਤਾ ਜੀ ਦਾ ਜਨਮ ਕਿਵੇਂ ਤੇ ਕਿੱਥੇ ਹੋਇਆ । ਸੀਤਾ ਜੀ ਦੇ ਜਨਮ ਸਬੰਧੀ ਕੁਝ ਵਿਦਵਾਨ ਇਸ ਤਰ੍ਹਾਂ ਦੱਸਦੇ ਹਨ । ਕੁਝ ਰਿਸ਼ੀ ਉਸ ਦਿਸ਼ਾ ਵੱਲ ਗਏ ਜਿੱਧਰ ਰਾਵਣ ਦਾ ਰਾਜ ਸੀ । ਉਥੇ ਭਗਵਾਨ ਦਾ ਨਾਂ ਲੈਣਾ ਪਾਪ ਸਮਝਿਆ ਜਾਂਦਾ ਸੀ । ਜੋ ਰਾਜੇ ਦੇ ਹੁਕਮ ਦੀ ਉਲੰਘਣਾ ਕਰਦਾ ਸੀ, ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਂਦੀ ਸੀ ਪਰ ਰੱਬ ਦੇ ਪਿਆਰੇ ਉਸ ਦਾ ਨਾਂ ਜਪਣ ਤੋਂ ਬਿਨਾਂ ਜੀਅ ਨਹੀਂ ਸਕਦੇ, ਭਾਵੇਂ ਕਿੰਨੀਆਂ ਮੁਸ਼ਕਲਾਂ ਉਨ੍ਹਾਂ ਨੂੰ ਝੱਲਣੀਆਂ ਪੈਣ । ਉਹ ਰਿਸ਼ੀ ਇੱਕ ਥਾਂ ਆਸਣ ਲਾ ਕੇ ਬੈਠ ਗਏ ਤੇ ਸੁਰਤੀ ਉਸ ਦੀਨ ਦੁਨੀਆ ਦੇ ਮਾਲਕ ਨਾਲ ਜੋੜ ਲਈ । ਉਧਰੋਂ ਕੁਝ ਦੈਂਤ ਆਏ ਉਨ੍ਹਾਂ ਦੀ ਨਜ਼ਰ ਰਿਸ਼ੀਆਂ ਤੇ ਪਈ ਰਿਸ਼ੀ ਭਗਤੀ ਕਰ ਰਹੇ ਸਨ । ਉਹ ਜ਼ਾਲਮ ਭਗਤੀ ਕਰਦੇ ਰਿਸ਼ੀਆਂ ਨੂੰ ਵੇਖ ਕੇ ਜਰ ਨਾ ਸਕੇ । ਉਨ੍ਹਾਂ ਰਿਸ਼ੀਆਂ ਦੀ ਭਗਤੀ ਭੰਗ ਕਰ ਦਿੱਤੀ ਮਾਰ ਕੁੱਟ ਕਰਦੇ ਰਾਵਣ ਦੇ ਦਰਬਾਰ ਵਿਚ ਲੈ ਗਏ। ਉਨ੍ਹਾਂ ਨੇ ਰਾਵਣ ਨੂੰ ਦੱਸਿਆ। ਇਹ ਰਿਸ਼ੀ ਭਗਵਾਨ ਦਾ ਨਾਂ ਜਪਦੇ ਹਨ। ਰਾਵਣ ਗੱਲ ਸੁਣਕੇ ਗੁੱਸੇ ਵਿਚ ਆ ਕੇ ਕਹਿਣ ਲੱਗਾ ਇੱਥੇ ਮੇਰਾ ਰਾਜ ਹੈ ਇੱਥੇ ਹਰ ਕੋਈ ਮੇਰੀ ਪੂਜਾ ਕਰਦਾ ਹੈ, ਜੋ ਉਸ ਦੇ ਉਲਟ ਕਰਦਾ ਹੈ। ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ ਪਰ ਅੱਗੋਂ ਰਿਸ਼ੀ ਕਹਿਣ ਲੱਗੇ, ਅਸੀਂ ਉਸ ਮਾਲਕ ਦੀ ਪੂਜਾ ਕਰਦੇ ਹਾਂ, ਜੋ ਸਭ ਦਾ ਪਾਲਣਹਾਰਾ ਹੈ। ਰਾਵਣ ਨੇ ਗੁੱਸੇ ਵਿਚ ਆ ਕੇ ਸਿਪਾਹੀਆਂ ਨੂੰ ਹੁਕਮ ਦਿੱਤਾ। ਇਨ੍ਹਾਂ ਦੇ ਜਿਸਮ ‘ਚੋਂ ਰੱਤ ਕੱਢਕੇ ਅੱਧਮੋਏ ਕਰਕੇ ਆਪਣੇ ਦੇਸ਼ ਵਿਚੋਂ ਕੱਢ ਦਿਓ ਆਪੇ ਮਰ ਖੱਪ ਜਾਣਗੇ। ਸਿਪਾਹੀਆਂ ਨੇ ਰਿਸ਼ੀਆਂ ਦੇ ਜਿਸਮ ‘ਚੋਂ ਰੱਤ ਕੱਢ ਲਈ ਜਦ ਰਿਸ਼ੀ ਉਥੋਂ ਜਾਣ ਲੱਗੇ ਰਾਵਣ ਨੂੰ ਸਰਾਪ ਦੇ ਗਏ। ਉਨ੍ਹਾਂ ਨੇ ਕਿਹਾ ਜਿਹੜੀ ਰੱਤ ਤੂੰ ਸਾਡੇ ਜਿਸਮ ‘ਚੋਂ ਕੱਢੀ ਹੈ ਇਹ ਰੱਤ ਤੇਰੀ ਮੌਤ ਦਾ ਕਾਰਨ ਬਣੇਗੀ। ਰਿਸ਼ੀ ਉੱਥੋਂ ਚਲੇ ਗਏ ਮਗਰੋਂ ਰਾਵਣ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਇਸ ਰੱਤ ਦੇ ਭਾਂਡੇ ਨੂੰ ਆਪਣੇ ਦੇਸ਼ ਤੋਂ ਦੂਰ ਜਾ ਕੇ ਦੱਬ ਆਉਣਾ ਇਹ ਰੱਤ ਇੱਥੇ ਨਾ ਰਹੇਗੀ ਤੇ ਨਾ ਮੇਰੀ ਮੌਤ ਦਾ ਕਾਰਨ ਬਣੇਗੀ। ਸਿਪਾਹੀਆਂ ਨੇ ਉਸ ਭਾਂਡੇ ਨੂੰ ਚੁੱਕਿਆ ਕਿਸੇ ਹੋਰ ਦੇਸ਼ ਦੀ ਧਰਤੀ ਵਿਚ ਜਾ ਕੇ ਦੱਬ ਆਏ। ਇਹ ਭਾਂਡਾ ਦੱਬਣ ਦੀ ਦੇਰ ਸੀ ਉਸ ਦੇਸ਼ ਵਿਚ ਕੁਦਰਤੀ ਕਰੋਪੀ ਆ ਗਈ। ਕਾਫ਼ੀ ਚਿਰ ਬਾਰਸ਼ ਨਾ ਵਰ੍ਹੀ ਧਰਤੀ ਸੋਕੇ ਨਾਲ ਪਾਟ ਗਈ, ਦੇਸ਼ ਵਿਚ ਕਾਲ ਪੈ ਗਿਆ ਲੋਕਾਂ ਵਿਚ ਹਾਹਾਕਾਰ ਮੱਚ ਗਈ, ਉਸ ਦੇਸ਼ ਦੇ ਸੂਝਵਾਨ ਲੋਕਾਂ ਨੇ ਰਲਕੇ ਵਿਚਾਰ ਕੀਤੀ ਕਿ ਕਿਸੇ ਪੰਡਤ ਨੂੰ ਬੁਲਾ ਕੇ ਪੱਤਰੀ ‘ਚੋਂ ਟੇਵਾ ਕਢਾਇਆ ਜਾਏ । ਉਨ੍ਹਾਂ ਨੇ ਪੰਡਤ ਬੁਲਾਇਆ ਉਸ ਨੇ ਪੱਤਰੀ ਫੋਲ ਕੇ ਦੱਸਿਆ ਇਹ ਕਿਸੇ ਪਾਪ ਦਾ ਕਾਰਨ ਹੈ। ਇਸ ਦੇਸ਼ ਦਾ ਰਾਜਾ ਆਪਣੇ ਹੱਥੀਂ ਧਰਤੀ ਵਿਚ ਹਲ ਵਾਹੇ ਤਾਂ ਕਰੋਪੀ ਟਲ ਸਕਦੀ ਹੈ। ਰਾਜੇ ਨੂੰ ਜਦ ਪਤਾ ਲੱਗਾ ਉਸ ਨੇ ਆਪ ਹਲ ਜੋੜਿਆ। ਜਦ ਧਰਤੀ ਵਿਚ ਪਹਿਲਾ ਸਿਆੜ ਕੱਢਿਆ, ਕਰਨੀ ਰੱਬ ਦੀ ਹਲ ਦੇ ਫਾਲ੍ਹੇ ਨਾਲ ਕੋਈ ਤੀਜ਼ ਟਕਰਾਈ। ਰਾਜੇ ਨੇ ਉੱਥੇ ਹਲ ਰੋਕ ਦਿੱਤਾ। ਰਾਜੇ ਦੀ ਨਜ਼ਰ ਜਦ ਧਰਤੀ ਤੇ ਪਈ ਉ ਨੂੰ ਭਾਂਡਾ ਦੱਬਿਆ ਨਜ਼ਰ ਆਇਆ । ਉਸ ਨੇ ਭਾਂਡੇ ਨੂੰ ਪੁੱਟ ਕੇ ਉਸ ਤੋਂ ਚੱਪਣੀ ਚੁੱ1 ਵਿਚ ਇੱਕ ਕੰਨਿਆ ਅੰਗੁਠਾ ਚੁੰਘ ਰਹੀ ਸੀ । ਰਾਜਾ ਉਸ ਕੰਨਿਆ ਨੂੰ ਚੁੱਕ ਕੇ ਰਾਜ ਮਹਿਲਾਂ ਵਿਚ ਲੈ ਆਇਆ। ਫਿਰ ਪੰਡਤ ਨੂੰ ਬੁਲਾ ਕੇ ਪੁੱਛਿਆ ਇਸ ਕੰਨਿਆ ਦਾ ਟੇਵਾ ਦੱਸੋ, ਪੰਡਤ ਨੇ ਪੱਤਰੀ ਫੋਲੀ ਟੇਵਾ ਲਾ ਕੇ ਦੱਸਿਆ, ਰਾਜਾ ਤੇਰੇ ਭਾਗ ਜਾਗ ਪਏ ਹਨ। ਇਸ ਕੰਨਿਆ ਨੂੰ ਪੁੱਤਰੀ ਸਮਝ ਕੇ ਪਾਲ ਤੇਰਾ ਤੇ ਤੇਰੇ ਦੇਸ਼ ਦਾ ਸੰਕਟ ਦੂਰ ਹੋ ਜਾਵੇਗਾ। ਰਾਜੇ ਨੇ ਪੰਡਤ ਦੀ ਗੱਲ ਸਤ ਵਚਨ ਕਹਿ ਕੇ ਮੰਨ ਲਈ, ਰਾਜੇ ਨੇ ਉਸ ਕੰਨਿਆ ਦਾ ਨਾਂ ਸੀਤਾ ਰੱਖਿਆ, ਉਸ ਦਾ ਪਾਲਣ ਪੋਸ਼ਣ ਕੀਤਾ ਉਸ ਨੂੰ ਰਾਜ ਪੁੱਤਰੀ ਦਾ ਦਰਜਾ ਦਿੱਤਾ। ਸੀਤਾ ਰਾਜੇ ਜਨਕ ਦੀ ਪੁੱਤਰੀ ਵਜੋਂ ਜਾਣੀ ਜਾਂਦੀ ਹੈ। ਰਾਜੇ ਜਨਕ ਦੀ ਰਾਜਧਾਨੀ ਦਾ ਨਾਂ ਜਨਕ ਪੁਰੀ ਹੈ ਜੋ ਨੇਪਾਲ ਦੇਸ਼ ਵਿਚ ਹੈ। (ਸੀਤਾ ਦਾ ਜਨਮ ਵੀ ਜਨਕ ਪੁਰੀ ਵਿਚ ਹੋਇਆ। ਹੈ) ਜੋ ਅੱਜ ਕਲ੍ਹ ਕਾਠਮੰਡੂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਨੇਪਾਲ ਦੀ ਹੁਣ ਵੀ ਰਾਜਧਾਨੀ ਕਾਠਮੰਡੂ ਹੈ।

ਸੰਤ ਆਸਾ ਰਾਮ ਦਾ ਆਸ਼ਰਮ

ਸੰਤ ਆਸਾ ਰਾਮ ਜੀ ਦਾ ਆਸ਼ਰਮ ਰਾਮ ਤੀਰਥ ਸਰੋਵਰ ਤੋਂ ਇੱਕ ਏਕੜ ਦੀ ਦੂਰੀ ਤੇ ਲਹਿੰਦੇ ਪਾਸੇ ਸੇਮ ਨਾਲੇ ਦੇ ਕੋਲ ਹੈ। ਇੱਥੇ ਵੀ ਮੰਦਰ ਹੈ। ਸੰਤ ਆਸਾ ਰਾਮ ਜੀ ਬੜੀ ਕਰਨੀ ਦੇ ਮਾਲਕ ਹੋਏ ਹਨ। ਸੰਤ ਜੀ ਜਿੱਥੇ ਪ੍ਰਭੂ ਦੇ ਨਾਮ ਦਾ ਸਿਮਰਨ ਕਰਦੇ ਉਥੇ ਨਾਲ ਹੀ ਦੁਖ ਨਾਲ ਪੀੜਤ ਰੋਗੀਆਂ ਦਾ ਇਲਾਜ ਵੀ ਕਰਦੇ। ਸੰਤ ਜੀ ਜੜੀ ਬੂਟੀਆਂ ਦਾ ਪੂਰਾ ਗਿਆਨ ਰੱਖਦੇ ਸਨ। ਇਨ੍ਹਾਂ ਦੇ ਆਸ਼ਰਮ ਵਿਚ ਹੁਣ ਵੀ ਪਹਿਲੇ ਵਾਂਗ ਇਲਾਜ ਕੀਤਾ ਜਾਂਦਾ ਹੈ ਇਹ ਇਸ ਡੇਰੇ ਦੀ ਮਹਾਨਤਾ ਹੈ ।

ਭੀਲਣੀ ਦੀ ਕੁਟੀਆ ‘ਚ ਰਾਮ ਜੀ

ਭਗਵਾਨ ਰਾਮ ਜੀ ਊਚ ਨੀਚ ਦੇ ਬੰਦਨਾਂ ਤੋਂ ਸਦਾ ਮੁਕਤ ਸਨ । ਉਨ੍ਹਾਂ ਦੀ ਨਜ਼ਰ ਵਿਚ ਸਭ ਲਈ ਇੱਕੋ ਜਿਹਾ ਪਿਆਰ ਸੀ । ਜਿਵੇਂ ਭਗਤ ਕਬੀਰ ਜੀ ਆਪਣੀ ਬਾਣੀ ਵਿਚ ਫਰਮਾਉਂਦੇ ਹਨ :

ਅਵਲ ਅਲ੍ਹਾ ਨੂਰ ਉਪਾਇਆ

ਕੁਦਰਤ ਕੇ ਸਭ ਬੰਦੇ ।

ਏਕ ਨੂਰ ਤੇ ਸਭ ਜਗ ਉਪਜਿਆ

ਕੌਣ ਭਲੇ ਕੋ ਮੰਦੇ ॥

ਇੱਕ ਵਾਰੀ ਭੀਲਣੀ ਨੇ ਭਗਵਾਨ ਰਾਮ ਜੀ ਨੂੰ ਆਪਣੀ ਕੁਟੀਆ ਵਿਚ ਆਉਣ ਲਈ ਯਾਦ ਕੀਤਾ, ਉਧਰ ਦਿਲ ਦੀ ਤਾਰ ਖੜਕ ਗਈ, ਭਗਵਾਨ ਰਾਮ ਜੀ ਆਪਣੇ ਭਗਤਾਂ ਦਾ ਸਦਾ ਮਾਣ ਰੱਖਦੇ ਸੀ ਉਸ ਦੀ ਬੇਨਤੀ ਮੰਨ ਕੇ ਉਸ ਦੀ ਕੁਟੀਆ ਵਿਚ ਪਹੁੰਚ ਗਏ । ਭੀਲਣੀ ਦਰਸ਼ਨ ਕਰਕੇ ਫੁੱਲੀ ਨਾ ਸਮਾਉਂਦੀ । ਉਸ ਦੀ ਖੁਸ਼ੀ ਦੀ ਹੱਦ ਨਾ ਰਹੀ । ਭੀਲਣੀ ਨੇ ਰਾਮ ਜੀ ਦੇ ਚਰਨ ਧੋ ਕੇ ਉਸ ਜਲ ਨੂੰ ਅੰਮ੍ਰਿਤ ਸਮਝ ਕੇ ਚਰਨਾਮਤ ਲਿਆ ਫਿਰ ਭਗਵਾਨ ਰਾਮ ਨੂੰ ਜੀ ਆਇਆਂ ਆਖਕੇ ਬੜੇ ਆਦਰ ਮਾਣ ਨਾਲ ਆਸਣ ਤੇ ਬੈਠਣ ਲਈ ਕਿਹਾ । ਭੀਲਣੀ ਨੇ ਜੋ ਰਾਮ ਜੀ ਵਾਸਤੇ ਬੇਰੀ ਤੋਂ ਤਾਜ਼ੇ ਬੇਰ ਤੋੜ ਕੇ ਰੱਖੇ ਸਨ ਉਹ ਬੇਰਾਂ ਦੀ ਟੋਕਰੀ ਰਾਮ ਜੀ ਦੇ ਕੋਲ ਰੱਖ ਦਿੱਤੀ । ਉਸ ਦੇ ਮਨ ਵਿਚ ਸ਼ਰਧਾ ਸੀ ਜਦੋਂ ਰਾਮ ਜੀ ਆਉਣਗੇ ਬੇਰਾਂ ਨੂੰ ਭੋਗ ਲਾਉਣਗੇ, ਭੀਲਣੀ ਟੋਕਰੀ ‘ਚੋਂ ਇੱਕ ਬੇਰ ਚੁੱਕੇ ਉਸ ਨੂੰ ਨਉਂ ਨਾਲ ਟੁੱਕ ਕੇ ਚੱਖੇ, ਜੋ ਮਿੱਠਾ ਹੋਵੇ ਉਹ ਰਾਮ ਜੀ ਨੂੰ ਦੇਵੇ ਜੋ ਖੱਟਾ ਹੋਵੇ ਉਸ ਨੂੰ ਦੂਰ ਸੁੱਟ ਦੇਵੇ । ਭੀਲਣੀ ਬੇਰ ਦੇਂਦੀ ਗਈ ਰਾਮ ਜੀ ਖਾਂਦੇ ਗਏ । ਇਹ ਗੱਲ ਦੋਵਾਂ ਨੂੰ ਭੁੱਲ ਗਈ ਕਿ ਬੇਰ ਜੂਠੇ ਹਨ । ਯਾਦ ਤਾਂ ਰਹਿੰਦੀ ਜੇ ਦਿਲਾਂ ਵਿਚ ਦੂਰੀ ਹੁੰਦੀ । ਬੇਰ ਤਾਂ ਇੱਕ ਬਹਾਨਾ ਸੀ। ਰਾਮ ਜੀ ਤੇ ਉਸ ਦੀ ਸ਼ਰਧਾ ਦੇ ਰਸ ਨੂੰ ਚੱਖ ਰਹੇ ਸੀ । ਸਿਆਣੇ ਗੁਣੀ ਗਿਆਨੀ ਦੱਸਦੇ ਨੇ ਜਦ ਦਿਲਾਂ ‘ਚੋਂ ਦੂਈ ਦੀ ਕੰਧ ਹਟ ਜਾਏ ਫਿਰ ਮੈਂ ਤੂੰ ਦਾ ਫ਼ਰਕ ਮਿਟ ਜਾਂਦਾ ਹੈ । ਜਦ ਤਾਰ-ਤਾਰ ਨਾਲ ਜੁੜ ਜਾਂਦੀ ਹੈ ਉਸ ਕੁਦਰਤੀ ਰੌਸ਼ਨੀ ਦਾ ਅੰਦਰ ਬਾਹਰ ਪ੍ਰਕਾਸ਼ ਹੋ ਜਾਂਦਾ ਹੈ । ਜਿਸ ਦੇ ਅੰਦਰ ਪ੍ਰਕਾਸ਼ ਹੋ ਜਾਵੇ ਉਸ ਦਾ ਤਨ ਮਨ ਨੂਰੋ ਨੂਰ ਹੋ ਜਾਂਦਾ ਹੈ । ਜੋ ਸਦੀਆਂ ਤੋਂ ਪ੍ਰਭੂ ਰਾਮ ਦੀ ਉਡੀਕ ਕਰੀ ਬੈਠੀ ਸੀ, ਅੱਜ ਰਾਮ ਜੀ ਉਸ ਦੇ ਕੋਲ ਬੈਠੇ ਹਨ । ਉਸ ਦਾ ਵਿਰਾਨਾ ਜੀਵਨ ਰਾਮ ਜੀ ਦੇ ਆਉਣ ਨਾਲ ਗੁਲਸ਼ਨ ਵਾਂਗ ਖਿੜ ਗਿਆ । ਉਸ ਦੀ ਸਦੀਆਂ ਦੀ ਤਪੱਸਿਆ ਸਫ਼ਲ ਹੋਈ, ਉਸ ਦੇ ਰੋਮ-ਰੋਮ ਵਿਚ ਪ੍ਰਭੂ ਰਾਮ ਵਸੇ ਹੋਏ ਸਨ । ਸ੍ਰੀ ਰਾਮ ਦੇ ਨਾਮ ਵਿਚ ਏਨੀ ਸ਼ਕਤੀ ਹੈ ਜਿਸ ਦੀ ਰਸਨਾ ਸੁਪਨੇ ਵਿਚ ਵੀ ਭੁੱਲ ਭੁਲੇਖੇ ਰਾਮ ਕਹਿ ਦੇਵੇ ਉਸ ਦਾ ਜੀਵਨ ਧੰਨ ਹੋ ਜਾਂਦਾ ਹੈ ਇੱਕ ਪੰਕਤੀ ਵਿਚ ਭਾਈ ਵੀਰ ਸਿੰਘ ਜੀ ਲਿਖਦੇ ਹਨ :

ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ

ਅਸਾਂ ਧਾ ਗਲਵਕੜੀ ਪਾਈ

ਨਿਰਾ ਨੂਰ ਤੁਸੀਂ ਹੱਥ ਨਾ ਆਏ

ਸਾਡੀ ਕੰਬਦੀ ਰਹੀ ਕਲਾਈ

ਉਨ੍ਹਾਂ ਇਸ ਪੰਕਤੀ ਵਿਚ ਦੱਸਿਆ ਹੈ ਜਿਸ ਨੂੰ ਉਹ ਪ੍ਰੀਤਮ ਪਿਆਰਾ ਭਾਵੇਂ ਸੁਪਨੇ ਵਿਚ ਵੀ ਆਕੇ ਆਪਣੇ ਨੂਰ ਦੀ ਝਲਕੀ ਦੇ ਜਾਂਦਾ ਹੈ, ਉਸ ਦੇ ਹਨੇਰੇ ਜੀਵਨ ਵਿਚ ਰੌਸ਼ਨੀ ਦੀ ਕਿਰਨ ਨਵਾਂ ਚਾਨਣ ਭਰ ਦੇਂਦੀ ਹੈ, ਜਿਵੇਂ ਭੀਲਣੀ ਦੇ ਜੀਵਨ ਵਿਚ ਰਾਮ ਨਾਮ ਦਾ ਨੂਰ ਵੱਸਿਆ।

ਯੁੱਗ ਪੁਰਸ਼

ਜਦ ਤੋਂ ਧਰਤੀ ਤੇ ਆਕਾਸ਼ ਹੋਂਦ ਵਿਚ ਆਏ ਬੰਦੇ ਨੇ ਹੋਸ਼ ਸੰਭਾਲੀ ਤਦ ਤੋਂ ਪੁੰਨ- ਪਾਪ, ਨੇਕੀ-ਬਦੀ, ਜਬਰ-ਸਬਰ, ਸੱਚ-ਝੂਠ ਦੀ ਜੰਗ ਹੁੰਦੀ ਆਈ। ਮਾੜੇ ਤੇ ਤਕੜੇ ਭਾਰੂ ਹੁੰਦੇ ਰਹੇ । ਉਨ੍ਹਾਂ ਦੇ ਦੁਖ ਦਰਦ ਵੰਡਣ ਲਈ ਇਸ ਸ੍ਰਿਸ਼ਟੀ ਦੇ ਮਾਲਕ ਨੂੰ ਕਿਸੇ ਨਾ ਕਿਸੇ ਰੂਪ ਵਿਚ ਇਨਸਾਨ ਦੇ ਜਾਮੇ ਵਿਚ ਇਸ ਧਰਤੀ ਤੇ ਆਉਣਾ ਪਿਆ । ਕਦੇ ਨਰ ਸਿੰਘ ਦੇ ਰੂਪ ਵਿਚ, ਕਦੇ ਕ੍ਰਿਸ਼ਨ ਜੀ ਦੇ ਰੂਪ ਵਿਚ, ਕਦੇ ਗੁਰੂ ਨਾਨਕ ਦੇਵ ਜੀ ਦੇ ਰੂਪ ਵਿਚ, ਇਸ ਤਰ੍ਹਾਂ ਤ੍ਰੇਤੇ ਯੁੱਗ ਵਿਚ ਭਗਵਾਨ ਰਾਮ ਜੀ ਨੇ ਅਯੁੱਧਿਆ ਨਰੇਸ਼ ਬਣਕੇ ਮਾਤਾ ਕੁਸ਼ੱਲਿਆ ਦੀ ਕੁੱਖੋਂ ਜਨਮ ਲਿਆ । ਉਨ੍ਹਾਂ ਦੇ ਪਿਤਾ ਰਾਜਾ ਦਸ਼ਰਥ ਜੀ ਸਨ । ਰਾਮ ਜੀ ਨੇ ਵੱਡੇ ਹੋ ਕੇ ਜੋ ਚਮਤਕਾਰ ਕੀਤੇ ਉਨ੍ਹਾਂ ਦੇ ਇਤਿਹਾਸਕ ਚਰਚੇ ਹਰ ਇੱਕ ਦੀ ਜ਼ੁਬਾਨ ‘ਤੇ ਹਨ । ਭਗਵਾਨ ਰਾਮ ਜੀ ਨੇ ਸੰਸਾਰੀ ਨਿਯਮਾਂ ਨੂੰ ਜ਼ਿੰਮੇਵਾਰੀ ਨਾਲ ਨਿਭਾਇਆ। ਸ੍ਰੀ ਰਾਮ ਜੀ ਨੂੰ ਇਸ ਸਦਕਾ ਮਰਿਆਦਾ ਪਰਸ਼ੋਤਮ ਵੀ ਆਖ ਕੇ ਪੁਕਾਰਦੇ ਹਨ। ਰਾਮ ਜੀ ਦੀ ਲੀਲਾ ਅਪਰੰਪਾਰ ਹੈ, ਕੋਈ ਇਸ ਦਾ ਪਾਰ ਨਹੀਂ ਪਾ ਸਕਦਾ । ਰਾਮ ਜੀ ਨੇ ਸਮਾਜ ਨੂੰ ਐਸੇ ਰਸਤੇ ਦੱਸੇ ਜਿਨ੍ਹਾਂ ਤੇ ਤੁਰਨ ਨਾਲ ਕੋਈ ਦੁੱਖ ਨਹੀਂ ਮਹਿਸੂਸ ਹੁੰਦਾ। ਰਾਮ ਜੀ ਦਾ ਨਾਮ ਲੈਣ ਨਾਲ ਰਸਨਾ ਪਵਿੱਤਰ ਹੋ ਜਾਂਦੀ ਹੈ । ਜੋ ਪਹਿਲਾਂ ਮਨ ਪਾਰੇ ਵਾਂਗ ਡੋਲੇ ਖਾਂਦਾ ਸੀ ਇੱਕ ਵਾਰੀ ਰਾਮ ਕਹਿਣ ਨਾਲ ਮੀਲ ਪੱਥਰ ਬਣਕੇ ਇੱਕ ਜਗ੍ਹਾ ਖੜਾ ਹੋ ਜਾਂਦਾ ਹੈ । ਇਹ ਸ਼ਕਤੀ ਪ੍ਰਭੂ ਰਾਮ ਜੀ ਦਾ ਨਾਮ ਲੈਣ ਨਾਲ ਬੰਦੇ ਨੂੰ ਪ੍ਰਾਪਤ ਹੁੰਦੀ ਹੈ । ਜਿਨ੍ਹਾਂ ਨੇ ਉਸ ਦਾ ਨਾਮ ਹਿਰਦੇ ਵਿਚ ਵਸਾਇਆ ਉਹ ਇਤਿਹਾਸ ਦੇ ਪੰਨਿਆਂ ਤੇ ਹੀਰੇ ਵਾਂਗ ਚਮਕਦੇ ਨਜ਼ਰ ਆਏ । ਮੈਂ ਕਿਸ-ਕਿਸ ਦਾ ਜ਼ਿਕਰ ਕਰਾਂ। ਇੱਕ ਸਮੇਂ ਪ੍ਰਭੂ ਰਾਮ ਜੀ ਨੇ ਨਦੀ ਪਾਰ ਕਰਨੀ ਸੀ। ਪੱਤਣ ਤੇ ਅਨੇਕਾਂ ਮਲਾਹ ਬੇੜੀਆਂ ਸ਼ਿੰਗਾਰੀ ਖੜੇ ਸਨ । ਹਰ ਇੱਕ ਦੇ ਮਨ ਵਿਚ ਇਹ ਵਿਚਾਰ ਸੀ ਕਿ ਸ੍ਰੀ ਰਾਮ ਮੇਰੀ ਬੇੜੀ ਤੇ ਬੈਠਣਗੇ ਜੋ ਸੋਹਣੀ ਤੇ ਸ਼ਿੰਗਾਰੀ ਹੈ ਪਰ ਪ੍ਰਭੂ ਤੇ ਸਦਾ ਨਿਮਾਣਿਆਂ ਨੂੰ ਮਾਣ ਦੇਂਦੇ ਸਨ, ਡਿਗਿਆਂ ਨੂੰ ਆਸਰਾ ਦੇ ਕੇ ਪੈਰਾਂ ਤੇ ਖੜ੍ਹਾ ਕਰਦੇ ਸਨ । ਪ੍ਰਭੂ ਸਾਰਿਆਂ ਨੂੰ ਛੱਡ ਕੇ ਉਸ ਦੀ ਬੇੜੀ ਵਿਚ ਜਾ ਬੈਠੇ ਜੋ ਸਦੀਆਂ ਤੋਂ ਰਾਮ ਜੀ ਦੀ ਉਡੀਕ ਕਰ ਰਿਹਾ ਸੀ ਤੇ ਉਸ ਦੇ ਰੋਮ-ਰੋਮ ਵਿਚ ਪ੍ਰਭੂ ਰਾਮ ਦਾ ਨਾਮ ਵਸਿਆ ਹੋਇਆ ਸੀ । ਉਸ ਮਲਾਹ ਦੀ ਬੇੜੀ ਵੀ ਟੁੱਟੀ-ਫੁੱਟੀ ਸੀ।

ਉਸ ਨੇ ਬੇੜੀ ਨੂੰ ਰੱਸੇ ਬੰਨ੍ਹ ਕੇ ਜੋੜਿਆ ਹੋਇਆ ਸੀ। ਉਸ ਮਲਾਹ ਦੇ ਮਨ ਦੀ ਸ਼ਰਧਾ ਸੀ ਭਗਵਾਨ ਰਾਮ ਆਉਣਗੇ ਮੇਰੀ ਬੇੜੀ ਨੂੰ ਭਾਗ ਲਾਉਣਗੇ। ਉਹ ਭਗਤ ਪ੍ਰਭੂ ਦੇ ਦਰਸ਼ਨ ਕਰਕੇ ਖ਼ੁਸ਼ੀ ਵਿਚ ਝੂੰਮ ਉਠਿਆ। ਉਸ ਨੇ ਦਿਲ ਵਿਚ ਕਿਹਾ ਮੇਰੀ ਜਨਮਾਂ ਦੀ ਤਪੱਸਿਆ ਅੱਜ ਸਫ਼ਲ ਹੋ ਗਈ ਹੈ। ਉਸ ਮਲਾਹ ਨੇ ਰਾਮ ਜੀ ਦੇ ਚਰਨਾਂ ਦੀ ਧੂੜੀ ਮਸਤਕ ਤੇ ਲਾਈ ਤੇ ਬੇੜੀ ਅੱਗੇ ਤੋਰ ਦਿੱਤੀ। ਉਹ ਮਲਾਹ ਹੱਥ ਨਾਲ ਚੱਪੂ ਚਲਾਉਂਦਾ ਮੂੰਹ ‘ਚੋਂ ਰਾਮ ਦਾ ਨਾਮ ਜਪਦਾ ਹੌਲੀ-ਹੌਲੀ ਬੇੜੀ ਦੂਜੇ ਕਿਨਾਰੇ ਲੈ ਗਿਆ । ਜਦ ਬੇੜੀ ਤੋਂ ਉਤਰ ਕੇ ਭਗਵਾਨ ਰਾਮ ਜੀ ਉਸ ਮਲਾਹ ਨੂੰ ਮਜ਼ਦੂਰੀ ਦੇਣ ਲੱਗੇ । ਉਸ ਮਲਾਹ ਨੇ ਹੱਥ ਜੋੜ ਕੇ ਬੇਨਤੀ ਕੀਤੀ ਪ੍ਰਭੂ ਅਸੀਂ ਦੋਵੇਂ ਇੱਕ ਕਿੱਤੇ ਦੇ ਮਾਲਕ ਹਾਂ ਮੈਂ ਬੇੜੀ ਉਸ ਕਿਨਾਰੇ ਤੋਂ ਇਸ ਕਿਨਾਰੇ ਪਾਰ ਕਰਦਾ ਹਾਂ । ਤੁਸੀਂ ਅੰਤ ਸਮੇਂ ਆਪਣੇ ਭਗਤਾਂ ਨੂੰ ਭਵਸਾਗਰ ‘ਚੋਂ ਪਾਰ ਕਰਦੇ ਹੋ । ਇਸ ਕਰਕੇ ਮੇਰਾ ਤੁਹਾਡੇ ਤੋਂ ਮਜ਼ਦੂਰੀ ਲੈਣਾ ਹੱਕ ਨਹੀਂ ਬਣਦਾ ਪਰ ਪ੍ਰਭੂ ਬਦੋ ਬਦੀ ਮਜ਼ਦੂਰੀ ਦੇਣ ਲੱਗੇ । ਉਸ ਮਲਾਹ ਨੇ ਫਿਰ ਹੱਥ ਜੋੜਕੇ ਬੇਨਤੀ ਕੀਤੀ ਜੋ ਤੁਸਾਂ ਮੇਰੀ ਮਿਹਨਤ ਦਾ ਫ਼ਲ ਦੇਣਾ ਹੈ, ਜਦ ਮੈਂ ਅੰਤ ਸਮੇਂ ਤੁਹਾਨੂੰ ਯਾਦ ਕਰਾਂਗਾ ਉਸ ਸਮੇਂ ਮੈਨੂੰ ਨਾਮ ਦੀ ਬੇੜੀ ਤੇ ਚਾੜਕੇ ਭਵਸਾਗਰ ‘ਚੋਂ ਪਾਰ ਕਰ ਦੇਣਾ ਮੈਨੂੰ ਇਸ ਮਜ਼ਦੂਰੀ ਦਾ ਫ਼ਲ ਮਿਲ ਜਾਵੇਗਾ । ਰਾਮ ਜੀ ਹੱਸ ਕੇ ਕਹਿਣ ਲੱਗੇ, ਤੈਨੂੰ ਉਥੋਂ ਵੀ ਪਾਰ ਕਰ ਦੇਵਾਂਗੇ, ਇਹ ਸਾਡਾ ਬਚਨ ਹੈ ।

ਕੁਝ ਸਤਰਾਂ ਰਾਮਾਇਣ ਦੀ ਉਸਤੱਤ ਵਿਚ:-

ਆਦਿ ਕਵੀ ਤੇਰੀ ਰਚਨਾ ਪੜ੍ਹ-ਪੜ੍ਹ ਕੇ,

ਹਰ ਇੱਕ ਜੀਵ ਨੂੰ ਨਾਮ ਦਾ ਗਿਆਨ ਮਿਲਦਾ

ਜਿਹੜੇ ਹਿਰਦੇ ‘ਚ ਗਿਆਨ ਪਰਕਾਸ਼ ਹੋਇਆ,

ਗਿਆਨੀ ਹੋਣ ਦਾ ਉਹਨੂੰ ਵਰਦਾਨ ਮਿਲਦਾ

ਗਿਆਨੀ ਉਹ ਜੋ ਗਿਆਨ ਦੀ ਗੱਲ ਦੱਸੇ,

ਰੁਤਬਾ ਉਸ ਦੇ ਤਾਈਂ ਮਹਾਨ ਮਿਲਦਾ

ਪੂਜਾ ਉਸ ਦੀ ਸਾਰਾ ਸੰਸਾਰ ਕਰਦਾ,

ਜਿਸ ਭਗਤ ਦੇ ਤਾਈਂ ਭਗਵਾਨ ਮਿਲਦਾ

ਜਿਹਨੇ ਪੜ੍ਹੀ ਰਾਮਾਇਣ ਉਹ ਦੱਸਦਾ ਏ,

ਵਾਲਮੀਕ ਨੇ ਕਿਰਪਾ ਅਪਾਰ ਕੀਤੀ

ਰੋਮ-ਰੋਮ ‘ਚੋਂ ਰਾਮ ਦਾ ਨਾਮ ਨਿਕਲੇ,

ਉਪਮਾ ਉਸ ਦੀ ‘ਪਾਲ’ ਸੰਸਾਰ ਕੀਤੀ

ਪਿੰਡ ਦਾ ਆਲਾ-ਦੁਆਲਾ

ਰਾਮ ਤੀਰਥ (ਕਲੇਰ)

ਪਿੰਡ ਕਲੇਰ ਕਿਵੇਂ ਵਸਿਆ ? ਇੱਥੇ ਸੂਚਕ ਤੋਂ ਜਾਣਕਾਰੀ ਮਿਲਣ ‘ਤ ਪਤਾ ਚੱਲਿਆ ਕਿ ਵਡਾਲਾ ਭਿੱਟੇਵੰਡ ਦੇ ਇੱਕ ਜਵਾਈ ਨੇ ਇੱਥੇ ਆਪਣਾ ਘਰ ਬਣਾਇਆ, ਜਿਸ ਦੀ ਗੋਤ ਕਲੇਰ ਜੱਟ ਸੀ । ਹੌਲੀ-ਹੌਲੀ ਉਸ ਨੇ ਇਸ ਬੰਜਰ ਜ਼ਮੀਨ ਨੂੰ ਆਪਣੀ ਮਿਹਨਤ ਨਾਲ ਆਬਾਦ ਕਰ ਲਿਆ, ਅੱਗੇ ਉਸ ਦਾ ਪਰਿਵਾਰ ਵੱਧਦਾ ਗਿਆ ਤੇ ਵਸੋਂ ਵੀ ਵੱਧਦੀ ਗਈ, ਇਸ ਤਰ੍ਹਾਂ ਇਹ ਪਿੰਡ ਕਲੇਰ ਦੇ ਨਾਂ ਨਾਲ ਪ੍ਰਸਿੱਧ ਹੋ ਗਿਆ । ਹੁਣ ਇਸ ਛੋਟੇ ਜਿਹੇ ਪਿੰਡ ਕਲੇਰ ਦੀ ਆਪਣੀ ਪੰਚਾਇਤ ਹੈ । ਪਿੰਡ ਦੀ ਆਬਾਦੀ 3,000 ਦੇ ਕਰੀਬ ਹੈ । ਪੁਲਿਸ ਚੌਕੀ ਰਾਮ ਤੀਰਥ ਹੈ ਅਤੇ ਥਾਣਾ ਰਾਜਾ ਸਾਂਸੀ ਹੈ । ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹੈ । ਨੇੜੇ ਦਾ ਰੇਲਵੇ ਸਟੇਸ਼ਨ ਖਾਸਾ ਹੈ ਜੋ ਇੱਥੋਂ 5 ਕਿਲੋਮੀਟਰ ਦੀ ਦੂਰੀ ‘ਤੇ ਹੈ । ਇੱਥੋਂ ਰੇਲ ਅਟਾਰੀ ਬਾਰਡਰ ਵੱਲ ਨੂੰ ਜਾਂਦੀ ਹੈ । ਕਲੇਰ ਪਿੰਡ ਤੋਂ ਪੱਕੀ ਸੜਕ ਨਿਕਲਦੀ ਹੈ ਜੋ ਖਾਸੇ ਜਾ ਕੇ ਜੀ.ਟੀ. ਰੋਡ ਵਿਚ ਜਾ ਮਿਲਦੀ ਹੈ। ਕਲੇਰ ਪਿੰਡ ਰੇਲਵੇ ਲਾਈਨ ਨਾਲ ਕਿਤੇ ਨਹੀਂ ਮਿਲਦਾ । ਪਹੁੰਚਣ ਦਾ ਰਸਤਾ, ਅੰਮ੍ਰਿਤਸਰ ਤੋਂ ਪੱਕੀ ਸੜਕ ਲੋਪੋਕੇ ਚੁਗਾਵੇਂ ਨੂੰ ਜਾਂਦੀ ਹੈ, ਕਲੇਰ ਪਿੰਡ ਉਸ ਸੜਕ ਨਾਲ ਜੁੜਿਆ ਹੈ । ਸ੍ਰੀ ਰਾਮ ਤੀਰਥ ਚੌਂਕ ਤੋਂ ਸੜਕ ਨਿਕਲਦੀ ਹੈ ਜੋ ਕਲੇਰ ਪਿੰਡ ਵਿਚ ਪਹੁੰਚ ਜਾਂਦੀ ਹੈ । ਕਲੇਰ ਪਿੰਡ ਅੰਮ੍ਰਿਤਸਰ ਤੋਂ 10 ਕਿਲੋਮੀਟਰ ਦੀ ਦੂਰੀ ਤੇ ਹੈ । ਇੱਥੋਂ ਚੁਗਾਵਾਂ ਵੀ 10 ਕਿਲੋਮੀਟਰ ਦੀ ਦੂਰੀ ਤੇ ਹੈ । ਕਲੇਰ ਪਿੰਡ ਦੋਵਾਂ ਦੇ ਵਿਚਕਾਰ ਹੈ। ਰਾਮ ਤੀਰਥ ਦੀ ਆਪਣੀ ਜ਼ਮੀਨ ਕੋਈ ਨਹੀਂ, ਇਸ ਥਾਂ ਤੇ ਕੁਝ ਮੰਦਰ ਤੇ ਅੱਧੋਂ ਵੱਧ ਸਰੋਵਰ ਦਾ ਹਿੱਸਾ ਕਲੇਰ ਪਿੰਡ ਦੀ ਜ਼ਮੀਨ ਵਿਚ ਹੈ, ਬਾਕੀ ਥੋੜ੍ਹਾ ਕੋਟਲਾ ਡੂਮ ਪਿੰਡ ਦੀ ਜ਼ਮੀਨ ਵਿਚ ਲੱਗਦਾ ਹੈ ।

ਇੱਥੇ ਇੱਕ ਫ਼ਕੀਰ ਦੀ ਦਰਗਾਹ ਹੈ, ਜਿੱਥੇ ਸਾਵਣ ਦੇ ਮਹੀਨੇ ਵਿਚ ਮੇਲਾ ਲੱਗਦਾ ਹੈ, ਸ਼ਰਧਾਲੂ ਦੂਰ-ਦੂਰ ਤੋਂ ਦਰਸ਼ਨਾਂ ਲਈ ਆਉਂਦੇ ਹਨ । ਪਿੰਡ ਵਾਲੇ ਕਿਸੇ ਪ੍ਰਸਿੱਧ ਕਲਾਕਾਰ ਨੂੰ ਸੱਦਕੇ ਅਖਾੜਾ ਲਗਾਉਂਦੇ ਹਨ । ਕਲਾਕਾਰ ਆਪਣੀ ਸੁਰੀਲੀ ਆਵਾਜ਼ ਦੇ ਜਾਦੂ ਨਾਲ ਸਰੋਤਿਆਂ ਦੇ ਮਨਾਂ ਨੂੰ ਮੋਹ ਲੈਂਦੇ ਹਨ । ਫਿਰ ਆਖ਼ਰ ਵਿਚ ਛਿੰਝ ਪੈਂਦੀ ਹੈ, ਪਹਿਲਵਾਨ ਆਪਣੇ ਹੁਨਰ ਦੇ ਜੌਹਰ ਵਿਖਾਉਂਦੇ ਹਨ, ਨਾਲ ਕਬੱਡੀ ਵੀ ਖੇਡੀ ਜਾਂਦੀ ਹੈ । ਇਹ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ।

ਸ੍ਰੀ ਰਾਮ ਤੀਰਥ (ਚੁਗਾਵਾਂ)

ਇਸ ਨਗਰ ਦਾ ਨਾਂ ਚੁਗਾਵਾਂ ਕਿਉਂ ਪਿਆ ? ਇਸ ਚੌਂਕ ‘ਚੋਂ ਚਾਰ ਰਸਤੇ ਨਿਕਲਦੇ ਹਨ, ਉਨ੍ਹਾਂ ਨੂੰ ਮੁੱਖ ਰੱਖ ਕੇ ਇਸ ਨਗਰ ਦਾ ਨਾਂ ਚੁਗਾਵਾਂ ਰੱਖਿਆ ਹੈ। ਇੱਥੋਂ ਇੱਕ ਸੜਕ ਲੋਪੋਕੇ ਤੋਂ ਹੁੰਦੀ ਹੋਈ ਪ੍ਰੀਤ ਨਗਰ ਵਿਚ ਦੀ ਲੰਘ ਕੇ ਸਕੀ ਦਾ ਪੁਲ ਪਾਰ ਕਰਕੇ ਬਾਰਡਰ ਵਲ ਚਲੀ ਜਾਂਦੀ ਹੈ । ਦੂਜੀ ਸੜਕ ਅੰਮ੍ਰਿਤਸਰ ਵਲ ਨੂੰ ਜਾਂਦੀ ਹੈ । ਤੀਜੀ ਸੜਕ ਅਟਾਰੀ ਵਲ ਨੂੰ ਜਾਂਦੀ ਹੈ । ਚੌਥੀ ਸੜਕ ਅਜਨਾਲਾ ਤਹਿਸੀਲ ਵਲ ਪਹੁੰਚ ਜਾਂਦੀ ਹੈ । ਜੋ ਸੜਕ ਅੰਮ੍ਰਿਤਸਰ ਤੋਂ ਰਮਦਾਸ ਡੇਰੇ ਬਾਬੇ ਨਾਨਕ ਵਲ ਜਾਂਦੀ ਹੈ, ਉਹ ਸਕੀ ਦੇ ਕੋਲ ਜਾ ਮਿਲਦੀ ਹੈ। ਇਹ ਚੌਕ ਚਾਰ ਰਸਤਿਆਂ ਦਾ ਵਿਚਲਾ ਘਰ ਹੈ । ਇਹ ਚਾਰ ਦਿਸ਼ਾਵਾਂ ਦਾ ਸੰਗਮ ਹੈ। ਪੂਰਬ, ਪੱਛਮ, ਦੱਖਣ, ਉੱਤਰ ਇਸ ਦਾ ਹਰ ਪਾਸੇ ਨਾਲ ਸਬੰਧ ਹੈ ।

ਚੁਗਾਵੇਂ ਦੀ ਕੁਲ ਆਬਾਦੀ 5,500 ਦੀ ਹੈ। ਇੱਥੇ ਇੱਕ ਮਿਲਕ ਪਲਾਂਟ ਡੈਰੀ ਹੈ । ਇੱਥੇ ਦੋ ਸਰਕਾਰੀ ਸਕੂਲ ਹਨ । ਚੁਗਾਵਾਂ ਹਾਈ ਸਕੂਲ ਵਿਚ 314 ਬੱਚੇ ਦਾਖ਼ਲ ਹਨ । ਅਧਿਆਪਕ ਤੇ ਸਟਾਫ ਮਿਲਾਕੇ 25 ਮੈਂਬਰ ਹਨ । ਇਹ ਸਕੂਲ ਚੰਗੇ ਢੰਗ ਨਾਲ ਚੱਲ ਰਿਹਾ। ਹੈ। ਇਸ ਸਕੂਲ ਵਿਚ ਲਾਇਬਰੇਰੀ ਵੀ ਹੈ, ਉਸ ਵਿਚ 300 ਪੁਸਤਕਾਂ ਹਨ ।

ਸਕੂਲ ਵਿਚ ਅਜੀਤ ਅਤੇ ਹਿੰਦ ਸਮਾਚਾਰ ਅਖਬਾਰਾਂ ਆਉਂਦੀਆਂ ਹਨ ।

ਇੱਥੇ ਇੱਕ ਐਲੀਮੈਂਟਰੀ ਸਰਕਾਰੀ ਸਕੂਲ ਹੈ । ਜਿਸ ਵਿਚ 220 ਬੱਚੇ ਦਾਖਲ ਹਨ । ਅਧਿਆਪਕ 8 ਹਨ । ਇਸ ਸਕੂਲ ਦੀ ਹਰ ਦੀਵਾਰ ‘ਤੇ ਪੰਜਾਬੀ ਦੇ ਕੈਦੇ ਦੀ ਪਹਿਲੀ ਜਮਾਤ ਦੀ ਮੁੱਢਲੀ ਮੁਹਾਰਨੀ ਬੜੀ ਸੁੰਦਰਤਾ ਨਾਲ ਲਿਖੀ ਹੈ ।

ਪਿੰਡ ਧੌਲ ਕਲਾਂ

ਪਿੰਡ ਧੌਲ ਕਲਾਂ ਤੇ ਰਾਮ ਤੀਰਥ ਦਾ ਬੰਨੇ ਨਾਲ ਬੰਨਾ ਲੱਗਦਾ ਹੈ । ਇਸ ਪਿੰਡ ਦੀ ਜਨ-ਸੰਖਿਆ 3,000 ਦੇ ਕਰੀਬ ਹੈ । ਪਿੰਡ ਦੀ ਜ਼ਮੀਨ ਦਾ ਰਕਬਾ 1,200 ਏਕੜ ਦੇ ਲੱਗਭੱਗ ਹੈ, ਇੱਥੇ 8ਵੀਂ ਜਮਾਤ ਤੱਕ ਸਕੂਲ ਹੈ । ਇਸ ਪਿੰਡ ਵਿਚ ਚਾਰ ਗੁਰਦੁਆਰੇ ਹਨ। ਮਜ਼੍ਹਬੀ ਸਿੱਖਾਂ ਦੇ 80, ਜੱਟਾਂ ਦੇ 60, ਰਾਮਗੜੀਆਂ ਦੇ 10, ਮਹਿਰਾ ਬਰਾਦਰੀ ਦੇ 5, ਬ੍ਰਾਹਮਣਾਂ ਦੇ 5 ਅਤੇ ਨਾਈਆਂ ਦੇ 5 ਘਰ ਹਨ । ਇਸ ਪਿੰਡ ਵਿਚ 25 ਘਰ ਜੱਟਾਂ ‘ਚੋਂ ਬੱਲ . ਗੋਤ ਦੇ ਹਨ । ਬਾਕੀ ਢਿੱਲੋਂ ਤੇ ਸਰਕਾਰੀਆ ਦੇ ਹਨ। ਇਸ ਪਿੰਡ ਦਾ ਬਾਣਾ ਸਦਰ ਅੰਮ੍ਰਿਤਸਰ ਹੈ। ਇੱਥੋਂ ਤਿੰਨ ਕਿਲੋਮੀਟਰ ਛੇਹਰਟਾ ਹੈ । ਇੱਥੋਂ ਦਾ ਮਹਾਨ ਕਵੀ ਸ੍ਰ. ਸੋਹਣ ਸਿੰਘ ਧੌਲ ਹੋਇਆ ਹੈ । ਇਸ ਪਿੰਡ ਦਾ ਸਭ ਤੋਂ ਵੱਡੀ ਉਮਰ ਦਾ ਬਜ਼ੁਰਗ ਸ੍ਰ. ਅੰਗਰੇਜ ਸਿੰਘ ਹੈ । ਉਸ ਦੀ ਉਮਰ 107 ਸਾਲ ਦੀ ਹੈ । ਉਸ ਨਾਲ ਮੇਰੀ ਮੁਲਾਕਾਤ ਹੋਈ, ਉਨ੍ਹਾਂ ਨੇ ਆਪਣੇ ਜੀਵਨ ਦੀਆਂ ਕੁਝ ਘਟਨਾਵਾਂ ਦਾ ਮੇਰੇ ਨਾਲ ਜ਼ਿਕਰ ਕੀਤਾ । ਪਿੰਡ ਧੌਲ ਕਲਾਂ ਵਿਚ ਇੱਕ ਉੱਘੇ ਲੀਡਰ ਵੱਸਦੇ ਹਨ ਜਿਨ੍ਹਾਂ ਦਾ ਕਾਂਗਰਸ ਪਾਰਟੀ ਨਾਲ ਸਬੰਧ ਹੈ । ਉਨ੍ਹਾਂ ਦਾ ਨਾਂ ਸੁਖਵਿੰਦਰ ਸਿੰਘ ਸਰਕਾਰੀਆ ਹੈ, ਜਿਸ ਦਾ ਇਸ ਇਲਾਕੇ ਵਿਚ ਬੜਾ ਨਾਂ ਹੈ । ਇਹ ਲੋਕ ਭਲਾਈ ਦੇ ਕੰਮਾਂ ਵਿਚ ਵੱਧ ਚੜ੍ਹਕੇ ਹਿੱਸਾ ਲੈਂਦੇ ਹਨ । ਇਸ ਪਿੰਡ ਵਿਚ ਸੰਧਾਵਾਲੀਏ ਵੀ ਜੱਟ ਸਿੱਖ ਵਸਦੇ ਹਨ । ਇਸ ਪਿੰਡ ਦੀਆਂ ਚਾਰ ਪੱਤੀਆਂ ਹਨ । ਗੋਪੀ ਵਾਲੀ ਪੱਤੀ, ਖਜ਼ਾਨੇ ਵਾਲੀ ਪੱਤੀ, ਗੋਰੇ ਵਾਲੀ ਪੱਤੀ, ਵਹੇਲੀ ਵਾਲੀ ਪੱਤੀ । ਧੌਲ ਪਿੰਡ ਦਾ ਰਾਮ ਤੀਰਥ ਨਾਲ ਗੂੜਾ ਸਬੰਧ ਹੈ ।

ਡੇਰਾ ਸੰਤ ਬਾਬਾ ਗਿਆਨ ਨਾਥ ਜੀ

ਸੰਤ ਬਾਬਾ ਗਿਆਨ ਨਾਥ ਜੀ ਦਾ ਜਨਮ 4 ਜੁਲਾਈ, 1857 ਦੀ ਸ਼ੁੱਭ ਘੜੀ ਮੰਗਲਵਾਰ ਰਾਤ ਨੂੰ ਮਾਤਾ ਰਾਜਰਾਣੀ ਜੀ ਦੀ ਕੁੱਖੋਂ ਹੋਇਆ । ਉਨ੍ਹਾਂ ਦੇ ਪਿਤਾ ਦਾ ਨਾਂ ਹਾਕਮ ਸਿੰਘ ਸੀ । ਬੱਚੇ ਦੇ ਆਉਣ ਦੀ ਖ਼ੁਸ਼ੀ ਵਿਚ ਮਾਤਾ ਪਿਤਾ ਨੇ ਜਸ਼ਨ ਮਨਾਏ । ਜਿਸ ਸਮੇਂ ਬੱਚੇ ਨੇ ਜਨਮ ਲਿਆ, ਪਿੰਡ ਮਾਨਾਂ ਵਾਲੇ ਦੀ ਧਰਤੀ ਕੁਦਰਤੀ ਪ੍ਰਕਾਸ਼ ਨਾਲ ਜਗਮਗਾ ਉੱਠੀ । ਇਸ ਬਾਲਕ ਦੇ ਚਰਨ ਘਰ ਵਿਚ ਪੈਂਦਿਆਂ ਵਿਹੜਾ ਰੌਣਕਾਂ ਨਾਲ ਭਰਪੂਰ ਹੋ ਗਿਆ । ਮਾਨਾ ਵਾਲਾ ਪਿੰਡ ਚੁਗਾਵੇਂ ਤੋਂ ਅਜਨਾਲੇ ਨੂੰ ਜੋ ਸੜਕ ਜਾਂਦੀ ਹੈ, ਉਸ ‘ਤੇ ਸਥਿੱਤ ਹੈ । ਇਹ ਬਾਲਕ ਬਚਪਨ ਤੋਂ ਹੀ ਸਾਧੂਆਂ ਦੀ ਸੰਗਤ ਕਰਦਾ ਰਿਹਾ। ਹੌਲੀ-ਹੌਲੀ ਨਾਥਾਂ ਦੇ ਡੇਰੇ ਜਾਣ ਲੱਗ ਪਿਆ। ਫਿਰ ਉਨ੍ਹਾਂ ਦਾ ਚੇਲਾ ਬਣ ਗਿਆ । ਫਿਰ ਮਨ ਪ੍ਰਭੂ ਭਗਤੀ ਨਾਲ ਜੋੜ ਲਿਆ । ਨਾਥਾਂ ਦੀ ਗੱਦੀ ਸਦੀਆਂ ਪੁਰਾਣੀ ਹੈ । ਇਸ ਦਾ ਪਿਛੋਕੜ ਮਛੰਦਰ ਨਾਥ ਨਾਲ ਜੁੜਦਾ ਹੈ ਜੋ ਗੋਰਖ ਨਾਥ ਦਾ ਗੁਰੂ ਸੀ, ਉਸ ਦੀ ਲੜੀ ਹੁਣ ਵੀ ਚੱਲ ਰਹੀ ਹੈ । ਸੰਤ ਬਾਬਾ ਗਿਆਨ ਨਾਥ ਨੇ 12 ਸਾਲ ਇੱਕ ਜਗ੍ਹਾ ਤੇ ਬੈਠਕੇ ਭਗਤੀ ਕੀਤੀ ਤੇ ਉਸ ਪ੍ਰਭੂ ਤੋਂ ਗਿਆਨ ਰੂਪੀ ਬਾਣੀ ਹਾਸਲ ਕੀਤੀ ਜਿਸ ਦੇ ਸਿਮਰਨ ਦੇ ਆਸਰੇ ਉੱਚ ਦਰਜੇ ਦੀ ਪਦਵੀ ਪਾ ਲਈ । ਬਾਬਾ ਜੀ ਨੇ ਰਾਮ ਤੀਰਥ ਸਰੋਵਰ ਦੇ ਕੰਢੇ ਆ ਕੇ ਡੇਰਾ ਲਾ ਲਿਆ। ਤੇ ਪ੍ਰਭੂ ਭਗਤੀ ਵਿਚ ਲੀਨ ਰਹਿਣ ਲੱਗੇ ਜੋ ਰੋਗੀ ਇਨ੍ਹਾਂ ਦੇ ਦਰ ਆਉਂਦਾ, ਉਸ ਨੂੰ ਰਾਜੀ ਕਰਕੇ ਘਰ ਘਲਦੇ। ਦਿਨੋਂ ਦਿਨ ਬਾਬਾ ਜੀ ਦੀ ਮਹਿਮਾ ਵੱਧਦੀ ਗਈ । ਬਾਬਾ ਗਿਆਨ ਨਾਥ ਤੇ ਉਸ ਕਰਤੇ ਦੀ ਬੜੀ ਕਿਰਪਾ ਸੀ, ਉਨ੍ਹਾਂ ਦੇ ਨਾਮ ਦੀ ਖ਼ੁਸ਼ਬੂ ਹਰ ਪਾਸੇ ਫੈਲ ਗਈ। ਬਾਬਾ ਜੀ ਜਿੱਥੇ ਆਪ ਨਾਮ ਜਪਦੇ, ਉਥੇ ਆਈਆਂ ਸੰਗਤਾਂ ਨੂੰ ਵੀ ਪ੍ਰੇਰਨਾ ਦੇਂਦੇ, ਬਾਬਾ ਜੀ ਦੇ ਦਰ ਤੋਂ ਕੋਈ ਅੱਜ ਤੱਕ ਨਿਰਾਸ਼ ਨਹੀਂ ਗਿਆ ਇੱਥੋਂ ਦਾਤਾਂ ਦੇ ਨਾਲ ਝੋਲੀਆਂ ਭਰਕੇ ਗਿਆ ਹੈ । ਉਨ੍ਹਾਂ ਨੇ ਸਦਾ ਦੁਖੀ ਦਾ ਦਰਦ ਵੰਡਿਆ। ਉਹ ਪੂਰੇ ਸੰਤ ਹੋਏ ਹਨ । ਉਨ੍ਹਾਂ ਦੀ ਉਸਤੱਤ ਵਿਚ ਇੱਕ ਗ੍ਰੰਥ ਛਪਿਆ ਹੈ, ਜਿਸ ਦਾ ਨਾਂ ਗਿਆਨ ਪਰਕਾਸ਼ ਹੈ । ਸੰਤ ਜੀ ਦੀ ਮਹਿਮਾ ਉਸ ਵਿਚ ਬੜੇ ਵਿਸਥਾਰ ਨਾਲ ਲਿਖੀ ਹੈ । ਸੰਤ ਜੀ ਤੇ ਬ੍ਰਹਮ ਵਿਚ ਕੋਈ ਅੰਤਰ ਨਹੀਂ ਸੀ ਦਿਸਦਾ । ਸੰਤ ਜੀ ਦੇ ਮੁੱਖ ‘ਚੋਂ ਨਿਕਲੇ ਸ਼ਬਦ ਅਟੱਲ ਹੁੰਦੇ ਸਨ । ਸੰਤ ਬਾਬਾ ਗਿਆਨ ਨਾਥ ਜੀ ਦੀ ਮਹਾਨਤਾ ਬਾਰੇ ਜੋ ਲਿਖਿਆ ਜਾਵੇ ਉਹ ਥੋੜ੍ਹਾ ਹੈ, ਜਿਵੇਂ ਸਮੁੰਦਰ ਬਾਰੇ ਵਰਣਨ ਕਰਨਾ ਬਹੁਤ ਕਠਿਨ ਹੈ, ਇਸ ਤਰ੍ਹਾਂ ਸੰਤ ਜੀ ਦਾ ਵੀ ਕੋਈ ਪਾਰ ਨਹੀਂ ਪਾ ਸਕਦਾ। ਸੰਤ ਬਾਬਾ ਗਿਆਨ ਨਾਥ ਜੀ 5 ਦਸੰਬਰ, 1987 ਦੀ ਪੂਰਨਮਾਸ਼ੀ ਨੂੰ ਸੰਸਾਰਕ ਯਾਤਰਾ ਪੂਰੀ ਕਰਕੇ ਜੋਤੀ ਜੋਤ ਸਮਾ ਗਏ । ਹੁਣ ਉਨ੍ਹਾਂ ਦੀ ਗੱਦੀ ਤੇ ਸੰਤ ਬਾਬਾ ਪੂਰਨ ਨਾਥ ਜੀ ਹਨ ।

ਖਾਨ ਢੋਲਾ ਵਡਾਲਾ ਭਿੱਟੇਵੰਡ

ਖਾਨ ਢੋਲਾ ਨਾਂ ਦਾ ਇੱਕ ਵਿਅਕਤੀ ਰਾਵੀ ਦਰਿਆ ਕੰਢੇ ਵੱਸਦਾ ਸੀ। ਉਹ ਇਸ ਇਲਾਕੇ ਦਾ ਸਿਰਕੱਢ ਆਦਮੀ ਸੀ । ਖਾਨ ਢੋਲਾ ਸੰਧੂ ਜੱਟਾਂ ਦੀ ਗੋਤਰ ਵਿਚੋਂ ਸੀ। ਉਸ ਦੇ ਪੰਜ ਭਾਈ ਹੋਰ ਵੀ ਸਨ । ਦਰਿਆਵਾਂ ਦੇ ਕੰਢਿਆਂ ਤੇ ਵਸਣ ਵਾਲੇ ਲੋਕ ਬਹੁਤੇ ਪਸ਼ੂਆਂ ਦਾ ਪਾਲਣ ਪੋਸ਼ਣ ਕਰਦੇ ਹਨ । ਉਹ ਇੱਕ ਕਿਸਮ ਦੇ ਵਪਾਰੀ ਲੋਕ ਹੁੰਦੇ ਹਨ । ਖਾਨ ਢੋਲਾ ਦੇ ਪੰਜ ਭਾਈ ਵੀ ਪਸ਼ੂਆਂ ਦੇ ਵਪਾਰੀ ਹੋਏ ਹਨ । ਉਨ੍ਹਾਂ ਕੋਲ ਮਾਲ ਡੰਗਰ ਬਹੁਤ ਸੀ । ਜਦ ਦਰਿਆ ਸੁੱਕ ਜਾਂਦਾ ਸੀ ਤਾਂ ਉਨ੍ਹਾਂ ਨੂੰ ਪਸ਼ੂ ਚਾਰਨ ਲਈ ਦੂਰ-ਦੂਰ ਤੱਕ ਜਾਣਾ ਪੈਂਦਾ ਸੀ । ਖਾਨ ਢੋਲਾ ਦੇ ਪੰਜੇ ਭਾਈ ਪਸ਼ੂ ਲੈ ਕੇ ਇੱਥੇ ਆ ਵਸੇ, ਜਿੱਥੇ ਹੁਣ ਵਡਾਲਾ ਭਿੱਟੇਵੰਡ ਹੈ । ਇਸ ਥਾਂ ਦੇ ਕੋਲ ਦੀ ਇੱਕ ਸੇਮ ਨਾਲਾ ਵਗਦਾ ਸੀ ਜਿਸ ਵਿਚ ਬਾਰਾਂ ਮਹੀਨੇ ਪਾਣੀ ਚੱਲਦਾ ਸੀ । ਇਹ ਨਾਲਾ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਆਉਂਦਾ ਸੀ । ਇਸ ਨਾਲੇ ਦੇ ਕੰਢੇ ਇੱਕ ਵੱਡੀ ਢਾਬ ਸੀ ਜੋ ਸਦਾ ਪਾਣੀ ਨਾਲ ਭਰੀ ਰਹਿੰਦੀ ਸੀ । ਉਸ ਢਾਬ ਦੇ ਆਸ ਪਾਸ ਹਰਾ ਘਾਹ ਉਗਿਆ ਰਹਿੰਦਾ ਸੀ । ਜਿਸ ਨੂੰ ਖਾ ਕੇ ਪਸ਼ੂ ਆਪਣਾ ਪੇਟ ਭਰ ਲੈਂਦੇ ਸਨ । ਇਸ ਥਾਂ ਦੇ ਕੋਲ ਦੀ ਇੱਕ ਕੱਚੀ ਸੜਕ ਚੱਲਦੀ ਸੀ, ਜੋ ਸ਼ੇਰ ਸ਼ਾਹ ਸੂਰੀ ਨੇ ਬਣਵਾਈ ਸੀ । ਇਸ ਸੜਕ ਦੇ ਕੰਢੇ ਇੱਕ ਬਾਉਲੀ ਸੀ ਜੋ ਹੁਣ ਵੀ ਉਸ ਸਮੇਂ ਦੀ ਯਾਦ ਤਾਜ਼ਾ ਕਰਦੀ ਹੈ । ਇਸ ਸੜਕ ਦੇ ਲਹਿੰਦੇ ਪਾਸੇ ਇੱਕ ਸਰੋਵਰ ਹੈ ਜੋ ਕਈ ਯੁੱਗਾਂ ਪੁਰਾਣਾ ਹੈ । ਉਹ ਰਾਮ ਤੀਰਥ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਇੱਥੇ ਰਿਸ਼ੀ ਵਾਲਮੀਕ ਜੀ ਦਾ ਆਸ਼ਰਮ ਹੈ । ਰਿਸ਼ੀ ਵਾਲਮੀਕ ਜੀ ਨੇ ਕਈ ਯੁੱਗ ਪਹਿਲਾਂ ਇੱਥੇ ਸ੍ਰੀ ਰਾਮਾਇਣ ਦੀ ਰਚਨਾ ਕੀਤੀ, ਇਹ ਬੜੀ ਇਤਿਹਾਸਕ ਜਗ੍ਹਾ ਹੈ । ਇਹ ਸੜਕ ਅੰਮ੍ਰਿਤਸਰ ਨੂੰ ਗੁਜਰਾਂਵਾਲੇ ਨਾਲ ਮੇਲਦੀ ਸੀ । ਹੁਣ ਪਾਕਿਸਤਾਨ ਦੀ ਵੰਡ ਤੋਂ ਬਾਅਦ ਅੰਮ੍ਰਿਤਸਰ ਤੋਂ ਲੋਪੋਕੇ ਚੁਗਾਵੇਂ ਤੱਕ ਜਾਂਦੀ ਹੈ । ਇਸੇ ਸੜਕ ਦਿੱਲੀ ਨੂੰ ਜਾਂਦਾ ਅਕਬਰ ਬਾਦਸ਼ਾਹ ਫ਼ੌਜਾਂ ਸਮੇਤ ਜਦ ਇੱਥੇ ਆਇਆ ਤਾਂ ਖਾਨ ਢੋਲਾ ਦੇ ਪੰਜ ਭਾਈ ਇੱਥੇ ਡੇਰਾ ਲਾ ਕੇ ਬੈਠੇ ਸਨ । ਉਨ੍ਹਾਂ ਨੇ ਅਕਬਰ ਬਾਦਸ਼ਾਹ ਨੂੰ ਜੀ ਆਇਆਂ ਆਖਿਆ, ਉਸ ਦੀ ਪੂਰੀ ਖਾਤਰਦਾਰੀ ਕੀਤੀ, ਅਕਬਰ ਬਾਦਸ਼ਾਹ ਉਨ੍ਹਾਂ ਦੀ ਸੇਵਾ ਤੇ ਬੜਾ ਪ੍ਰਸੰਨ ਹੋਇਆ, ਅੱਗੇ ਜਾਣ ਲੱਗਾ ਇੱਥੋਂ ਦੀ ਸਾਰੀ ਜ਼ਮੀਨ ਖਾਨ ਢੋਲਾ ਦੇ ਪੰਜਾਂ ਭਾਈਆਂ ਦੇ ਨਾਂ ਕਰਵਾ ਗਿਆ । ਜਦ ਪੰਜੇ ਇਸ ਜ਼ਮੀਨ ਦੇ ਮਾਲਕ ਬਣ ਗਏ ਤਾਂ ਫਿਰ ਉਨ੍ਹਾਂ ਸਾਰੀ ਜ਼ਮੀਨ ਤੇ ਕਬਜ਼ਾ ਕਰ ਲਿਆ। ਇੱਥੇ ਪਹਿਲਾਂ ਕੁਝ ਘਰ ਦੱਤ ਬ੍ਰਾਹਮਣਾਂ ਦੇ ਵੱਸਦੇ ਸਨ, ਉਨ੍ਹਾਂ ਨੂੰ ਇੱਥੋਂ ਭਜਾ ਦਿੱਤਾ ਤੇ ਆਪ ਮਾਲਕ ਬਣਕੇ ਬੈਠ ਗਏ । ਫਿਰ ਸਾਰੀ ਜ਼ਮੀਨ ਪੰਜਾਂ ਨੇ ਆਪਸ ਵਿਚ ਵੰਡ ਲਈ। ਜਿੱਥੋਂ ਦੱਤ ਬ੍ਰਾਹਮਣ ਉਠਾਏ ਸੀ, ਉਸ ਜਗ੍ਹਾ ਤੇ ਅੱਜ ਕੱਲ੍ਹ ਇੱਕ ਥੇਹ ਹੈ ਉਹ ਉਸ ਸਮੇਂ ਦੀ ਯਾਦ ਦਿਵਾਉਂਦਾ ਹੈ । ਇਸ ਜ਼ਮੀਨ ਦਾ ਕੁਝ ਰਕਬਾ ਆਬਾਦ ਸੀ ਤੇ ਕੁਝ ਬੰਜਰ ਸੀ ਉਨ੍ਹਾਂ ਨੇ ਉਸ ਨੂੰ ਆਬਾਦ ਕਰਨਾ ਸ਼ੁਰੂ ਕੀਤਾ । ਇਸ ਤਰ੍ਹਾਂ ਪੀੜ੍ਹੀ ਦਰ ਪੀੜ੍ਹੀ ਚੱਲਦੀ ਆਈ। ਅੱਜ ਤੋਂ ਚਾਰ ਪੀੜ੍ਹੀਆਂ ਪਹਿਲਾਂ ਇਸ ਪਿੰਡ ਵਿਚੋਂ ਸਿੰਘ ਨਾਂ ਦੀ ਛਾਪ ਲੱਗੀ, ਉਸ ਦਿਨ ਤੋਂ ਇਹ ਪਿੰਡ ਸਿੱਖ ਕੌਮ ਨਾਲ ਜੁੜ ਗਿਆ । ਜੋ ਇੱਥੇ ਪਹਿਲਾ ਸਿੰਘ ਸਜਿਆ ਉਸ ਦਾ ਨਾਂ ਰਤਨ ਸਿੰਘ ਸੀ । ਰਤਨ ਸਿੰਘ ਦੇ ਦੋ ਪੁੱਤਰ ਹੋਏ ਨੱਥਾ ਸਿੰਘ ਤੇ ਖੜਕ ਸਿੰਘ, ਨੱਥਾ ਸਿੰਘ ਦੇ ਵੀ ਦੋ ਪੁੱਤਰ ਹੋਏ ਲਛਮਣ ਸਿੰਘ ਅਤੇ ਕਰਤਾਰ ਸਿੰਘ । ਖੜਕ ਸਿੰਘ ਦੀ ਇੱਕੋ ਇੱਕ ਧੀ ਹੋਈ ਸੀ । ਖੜਕ ਸਿੰਘ ਜਵਾਨ ਉਮਰ ਵਿਚ ਰੱਬ ਨੂੰ ਪਿਆਰਾ ਹੋ ਗਿਆ। ਜ਼ਮੀਨ ਬਹੁਤ ਸੀ ਪਰ ਬੰਦੇ ਘੱਟ ਸਨ, ਇਸ ਗੱਲ ਦੀ ਮੁਸ਼ਕਲ ਸੀ । ਸ੍ਰ. ਨੱਥਾ ਸਿੰਘ ਨੇ ਆਪਣੇ ਪੁੱਤਰ ਲਛਮਣ ਸਿੰਘ ਨੂੰ ਚੰਗੀ ਖੁਰਾਕ ਦਿੱਤੀ, ਉਹ ਦਿਨਾਂ ‘ਚ ਜਵਾਨ ਹੋ ਗਿਆ। ਪੜ੍ਹਨ ਵੱਲੋਂ ਕਮਜ਼ੋਰ ਸੀ ਪਰ ਪਹਿਲਵਾਨ ਪੂਰਾ ਸੀ । ਲਛਮਣ ਸਿੰਘ ਵੱਡੇ-ਵੱਡੇ ਦੰਗਲਾਂ ਵਿਚ ਜਾ ਕੇ ਕੁਸ਼ਤੀ ਲੜਦਾ ਉੱਥੋਂ ਸਦਾ ਜਿੱਤ ਕੇ ਆਉਂਦਾ, ਉਸ ਦਾ ਇਸ ਇਲਾਕੇ ਵਿਚ ਪੂਰਾ ਦਬ ਦਬਾ ਸੀ, ਉਸ ਨੇ ਇਸ ਪਿੰਡ ਤੇ ਆਪਣੇ ਵਡ ਵਡੇਰਿਆਂ ਦਾ ਨਾਂ ਰੌਸ਼ਨ ਕੀਤਾ। ਲਛਮਣ ਸਿੰਘ ਦੇ ਘਰ 1916 ਨੂੰ ਪਹਿਲੇ ਪੁੱਤਰ ਨੇ ਜਨਮ ਲਿਆ। ਜਿਸ ਦਾ ਨਾਮ ਗੁਰਮੁਖ ਸਿੰਘ ਰੱਖਿਆ, ਫਿਰ 5 ਫ਼ਰਵਰੀ, 1924 ਨੂੰ ਪੂਰੇ ਅੱਠਾਂ ਸਾਲਾਂ ਮਗਰੋਂ ਇੱਕ ਹੋਰ ਬੱਚੇ ਨੇ ਇਸ ਘਰ ਵਿਚ ਪੈਰ ਪਾਇਆ ਉਸ ਬੱਚੇ ਦੇ ਪਿਤਾ ਜੀ ਨੇ ਉਸ ਦਾ ਗੁਰੂ ਘਰ ਦੇ ਮਹਾਨ ਯੋਧੇ ਦੇ ਨਾਂ ਨਾਲ ਨਾਂ ਜੋੜਨ ਦੀ ਕੋਸ਼ਿਸ਼ ਕੀਤੀ ਉਸ ਦਾ ਨਾਂ ਦੀਪ ਸਿੰਘ ਰੱਖਣਾ ਚਾਹਿਆ ਪਰ ਉਨ੍ਹਾਂ ਦੀ ਮਾਤਾ ਜੀ ਨੇ ਇਸ ਵਿਚ ਦੋ ਅੱਖਰ ਹੋਰ ਜੋੜ ਦਿੱਤੇ, ਉਹ ਦੀਪ ਤੋਂ ਬਦਲ ਕੇ ਗੁਰਦੀਪ ਬਣ ਗਿਆ । ਫਿਰ 6 ਸਾਲ ਦੀ ਉਮਰ ਵਿਚ ਸਕੂਲੇ ਪੜ੍ਹਨੇ ਪਾਇਆ। ਇਸ ਪਿੰਡ ਵਿਚ ਸਕੂਲ ਪੰਜਵੀਂ ਜਮਾਤ ਤਕ ਸੀ। ਚਾਰ ਜਮਾਤਾਂ ਇੱਥੇ ਪਾਸ ਕਰਕੇ ਫਿਰ ਅੰਮ੍ਰਿਤਸਰ ਖਾਲਸਾ ਕਾਲਜ ਵਿਚ ਦਾਖਲਾ ਲੈ ਲਿਆ । ਮਿਡਲ ਤੱਕ ਇੱਥੇ ਪੜ੍ਹਾਈ ਕੀਤੀ। ਫਿਰ ਘਰ ਦੇ ਕੰਮਾਂ ਵਿਚ ਜੁਟ ਗਏ। ਉਸ ਸਮੇਂ ਗੋਰਿਆਂ ਦਾ ਰਾਜ ਸੀ, ਸਾਰੀ ਜਨਤਾ ਉਨ੍ਹਾਂ ਦੇ ਖਿਲਾਫ ਮੁਜਾਰੇ ਕਰ ਰਹੀ ਸੀ। ਸਾਰੇ ਦੇਸ਼ ਵਾਸੀ ਉਨ੍ਹਾਂ ਤੋਂ ਦੇਸ਼ ਛਡਾਉਣ ਦੀ ਕੋਸ਼ਿਸ਼ ਕਰ ਰਹੇ ਸੀ । ਉਨ੍ਹਾਂ ਵੱਲ ਵੇਖਕੇ ਦੇਸ਼ ਭਗਤੀ ਦਾ ਜਜ਼ਬਾ ਗੁਰਦੀਪ ਸਿੰਘ ਦੇ ਅੰਦਰ ਵੀ ਜਾਗ ਪਿਆ। ਉਸ ਸਮੇਂ ਸ੍ਰ. ਸੋਹਣ ਸਿੰਘ ਜੋਸ਼ ਚੇਤਨਪੁਰੀ ਉੱਚਕੋਟੀ ਦੇ ਲੀਡਰਾਂ ‘ਚੋਂ ਸਨ, ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਗੁਰਦੀਪ ਸਿੰਘ ਵੀ ਇਸ ਲੜਾਈ ਵਿਚ ਸ਼ਾਮਿਲ ਹੋ ਗਿਆ। ਉਸ ਸਮੇਂ ਡਾ. ਕਿਚਲੂ ਤੇ ਹੋਰ ਲੀਡਰਾਂ ਦੇ ਥਾਂ-ਥਾਂ ਭਾਸ਼ਨ ਹੁੰਦੇ ਸੀ, ਜਿਨ੍ਹਾਂ ਨਾਲ ਸਰਗਰਮੀਆਂ ਹੋਰ ਵਧਦੀਆਂ ਗਈਆਂ। ਗੁਰਦੀਪ ਸਿੰਘ ਜੀ ਜਲਸਿਆਂ ਜਲੂਸਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲੱਗੇ, ਇਨ੍ਹਾਂ ਨੂੰ ਕਈ ਵਾਰ ਡਾਂਗਾਂ ਦੀ ਮਾਰ ਵੀ ਸਹਿਣੀ ਪਈ, ਜੇਲ੍ਹਾਂ ਦੀ ਚਾਰ ਦੀਵਾਰੀ ਵਿਚ ਬੰਦ ਵੀ ਰਹਿਣਾ ਪਿਆ। ਆਖ਼ਰ ਦੇਸ਼ ਆਜ਼ਾਦ ਹੋ ਗਿਆ ਪਰ ਉਸ ਆਜ਼ਾਦੀ ਦਾ ਗਰੀਬਾਂ ਨੂੰ ਕੋਈ ਫਾਇਦਾ ਨਾ ਹੋਇਆ, ਇਸ ਗੱਲ ਨੂੰ ਮੁੱਖ ਰਖਕੇ ਕਾਮਰੇਡਾਂ ਨੇ ਲਾਲ ਝੰਡੇ ਦੀ ਅਗਵਾਹੀ ਹੇਠ ਗਰੀਬ ਕਿਸਾਨ ਮਜ਼ਦੂਰਾਂ ਨੂੰ ਲਾਮਬੰਦ ਕੀਤਾ । ਜਲਸੇ ਜਲੂਸ ਕੱਢਣੇ ਸ਼ੁਰੂ ਕੀਤੇ । ਉਸ ਸਮੇਂ ਗੁਰਦੀਪ ਸਿੰਘ ਜੀ ਲੀਡਰਾਂ ‘ਚੋਂ ਉਭਰ ਕੇ ਅੱਗੇ ਆਏ ਤੇ ਦੱਬੇ ਕੁਚਲੇ ਲੋਕਾਂ ਦੀ ਅਗਵਾਈ ਕਰਨ ਲੱਗੇ ਉਨ੍ਹਾਂ ਨੇ ਮਜ਼ਦੂਰਾਂ ਦੀ ਜੱਥੇਬੰਦੀ ਵਿਚ ਵੀ ਆਪਣਾ ਯੋਗਦਾਨ ਪਾਇਆ । ਗੁਰਦੀਪ ਸਿੰਘ ਜੀ ਹਰ ਮੋਰਚੇ ਦੇ ਆਗੂ ਬਣੇ, ਉਹ ਸਾਰੀ ਉਮਰ ਲੋਕ ਭਲਾਈ ਦੇ ਕੰਮਾਂ ਵਿਚ ਹਿੱਸਾ ਲੈਂਦੇ ਰਹੇ । ਉਨ੍ਹਾਂ ਨੇ ਲਾਲ ਝੰਡੇ ਨੂੰ ਸਦਾ ਉੱਚਾ ਕੀਤਾ । ਉਹ ਕਈ ਵਾਰ ਪਾਰਟੀ ਵੱਲੋਂ ਵਿਦੇਸ਼ਾਂ ਵਿਚ ਵੀ ਗਏ । ਗੁਰਦੀਪ ਸਿੰਘ ਵਡਾਲਾ ਨੇ ਸਾਰੀ ਜ਼ਿੰਦਗੀ ਲੋਕਾਂ ਦੀ ਭਲਾਈ ਖਾਤਰ ਲਾ ਦਿੱਤੀ । ਕਾਮਰੇਡ ਵਡਾਲਾ ਦਾ ਨਾਂ ਹਿੰਦੁਸਤਾਨ ਦੇ ਸਿਰ ਕੱਢ ਲੀਡਰਾਂ ‘ਚ ਉਭਰ ਕੇ ਸਾਹਮਣੇ ਆਉਂਦਾ ਹੈ । ਸਤਪਾਲ ਡਾਂਗ, ਸੋਹਣ ਸਿੰਘ ਜੋਸ਼, ਚੇਤਨਪੁਰੀ, ਅਛਰ ਸਿੰਘ ਛੀਨਾਂ, ਵੀਰ ਭਾਨ, ਸ੍ਰ. ਪ੍ਰਦੂਮਣ ਸਿੰਘ ਤੇ ਹੋਰ ਕਈ ਲੀਡਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਵਡਾਲਾ ਜੀ ਨੇ ਕੰਮ ਕੀਤਾ, ਗੁਰਦੀਪ ਸਿੰਘ ਵਡਾਲਾ ਜੀ ਦੀ ਮਹਾਨਤਾ ਦੇ ਕਿੱਸੇ ਰਹਿੰਦੀ ਦੁਨੀਆ ਤੱਕ ਪੜ੍ਹੇ ਜਾਣਗੇ । ਵਡਾਲਾ, ਜੀ ਬਾਰੇ ਸਾਰੀ ਜਾਣਕਾਰੀ ਮੈਨੂੰ ‘ਯਾਦਾਂ ਅਤੀਤ ਦੀਆਂ’ ਪੁਸਤਕ ‘ਚੋਂ ਮਿਲੀ ਜੋ ਪ੍ਰੋ. ਪ੍ਰੀਤਮ ਸਿੰਘ ਪ੍ਰਵਾਨਾਂ ਨੇ ਛਾਪੀ ਹੈ ।

ਪਿੰਡ ਕੋਟਲਾ ਡੂਮ

ਪਿੰਡ ਕੋਟਲਾ ਡੂਮ ਦੇ ਇੱਕ ਬਜ਼ੁਰਗ ਸ੍ਰ. ਬਹਾਦਰ ਸਿੰਘ ਜੀ ਨੂੰ ਮੈਂ ਜਾ ਕੇ ਪੁੱਛਿਆ, ਬਾਪੂ ਜੀ ਮੈਨੂੰ ਆਪਣੇ ਪਿੰਡ ਬਾਰੇ ਜਾਣਕਾਰੀ ਦਿਓ ਨਾਲੇ ਦੱਸੋ ਤੁਹਾਡੇ ਪਿੰਡ ਨੂੰ ਕੋਟਲਾ ਡੂਮ ਕਿਉਂ ਕਹਿੰਦੇ ਹਨ । ਉਨ੍ਹਾਂ ਨੇ ਮੈਨੂੰ ਕਿਹਾ, ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਸਾਡੇ ਪਿੰਡ ਵਿਚ ਬਹੁਤੇ ਘਰ ਮਰਾਸੀਆਂ ਦੇ ਸਨ, ਉਨ੍ਹਾਂ ਨੂੰ ਡੂਮ ਕਰਕੇ ਵੀ ਪੁਕਾਰਿਆ ਜਾਂਦਾ ਹੈ । ਉਨ੍ਹਾਂ ਕਰਕੇ ਹੌਲੀ-ਹੌਲੀ ਸਾਡੇ ਪਿੰਡ ਦਾ ਨਾਂ ਕੋਟਲਾ ਡੂਮ ਪ੍ਰਸਿੱਧ ਹੋ ਗਿਆ । ਪਿੰਡ ਵਿਚ ਕੋਈ ਸਰਕਾਰੀ ਹਸਪਤਾਲ ਨਹੀਂ ਹੈ ਇੱਥੇ ਦੋ ਸਕੂਲ ਹਨ । ਇੱਕ ਪਹਿਲਾਂ ਪੰਜਵੀਂ ਜਮਾਤ ਤੱਕ ਸੀ ਉਸ ਦੇ ਨਾਲ ਇੱਕ ਅੱਠਵੀਂ ਜਮਾਤ ਤੱਕ ਨਵਾਂ ਖੁੱਲ੍ਹਿਆ ਹੈ । ਪ੍ਰਾਇਮਰੀ ਸਕੂਲ ਵਿਚ 170 ਬੱਚੇ ਦਾਖ਼ਲ ਹਨ । ਅੱਠਵੀਂ ਜਮਾਤ ਦੇ ਸਕੂਲ ਵਿਚ 45 ਬੱਚੇ ਦਾਖ਼ਲ ਹਨ । ਮੈਂ ਉਨ੍ਹਾਂ ਨੂੰ ਕਿਹਾ ਤੁਸੀਂ ਦੱਸੋ ਤੁਹਾਡੇ ਪਿੰਡ ਵਿਚ ਕੋਈ ਮਹਾਨ ਵਿਅਕਤੀ ਹੋਇਆ ਹੋਵੇ ਜਾਂ ਕੋਈ ਪਹਿਲਵਾਨ ਜਾਂ ਕੋਈ ਖਿਡਾਰੀ ਜਾਂ ਕੋਈ ਕਲਾਕਾਰ ਜਾਂ ਕੋਈ ਲੀਡਰ । ਉਨ੍ਹਾਂ ਦੱਸਿਆ। ਸਾਡੇ ਪਿੰਡ ਇੱਕ ਫ਼ੌਜੀ ਅਫ਼ਸਰ ਹੈ ਕੈਪਟਨ ਕਪਲ ਦੇਵ। ਉਨ੍ਹਾਂ ਨੇ 1971 ਦੀ ਜੰਗ ਵਿਚ ਆਪਣੀ ਬਹਾਦਰੀ ਦੇ ਜੋ ਕਾਰਨਾਮੇ ਕੀਤੇ ਉਨ੍ਹਾਂ ਨੂੰ ਮੁੱਖ ਰੱਖ ਕੇ ਭਾਰਤ ਸਰਕਾਰ ਨੇ ਕਈ ਤਮਗਿਆਂ ਨਾਲ ਸਨਮਾਨਿਤ ਕੀਤਾ ਹੈ। ਉਨ੍ਹਾਂ ਦੇ ਨਾਮ ਨਾਲ ਸਾਡੇ ਪਿੰਡ ਦੀ ਸ਼ਾਨ ਬਣੀ है।

ਪਿੰਡ ਮਾਹਲ

ਪਿੰਡ ਮਾਹਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਿਛਲੇ ਪਾਸੇ ਬਾਈਪਾਸ ਸੇਮ ਨਾਲੇ ਦੇ ਨਾਲ ਲੱਗਦਾ ਹੈ । ਪਹਿਲਾਂ ਇਸ ਪਿੰਡ ਦੀ ਪੰਚਾਇਤ ਵੱਖਰੀ ਸੀ, ਹੁਣ ਇਹ ਪਿੰਡ ਮਾਹਲ ਅੰਮ੍ਰਿਤਸਰ ਕਾਰਪੋਰੇਸ਼ਨ ਦੀ ਹਦੂਦ ਵਿਚ ਆ ਗਿਆ ਹੈ । ਇੱਥੇ ਇੱਕ ਐਲੀਮੈਂਟਰੀ ਸਰਕਾਰੀ ਸਕੂਲ ਵੀ ਹੈ । ਇਸ ਸਕੂਲ ਵਿਚ 180 ਬੱਚੇ ਦਾਖ਼ਲ ਹਨ । ਅਧਿਆਪਕ 8 ਹਨ। ਇੱਥੇ ਜਨ-ਸੰਖਿਆ 3,500 ਦੇ ਕਰੀਬ ਹੈ । ਇੱਥੋਂ ਦੇ ਲੋਕ ਬੜੇ ਹਿੰਮਤੀ ਹਨ ਜੋ ਧਰਤੀ ਦਾ ਚੱਪਾ-ਚੱਪਾ ਉਪਜ ਦੇ ਯੋਗ ਬਣਾ ਕੇ ਰੱਖਦੇ ਹਨ ਇੱਥੇ ਇੱਕ ਮਾਸਟਰ ਮੁਖਤਾਰ ਸਿੰਘ ਨਾਂ ਦਾ ਵਿਅਕਤੀ ਵਸਦਾ ਹੈ, ਜੋ ਬੜਾ ਵਿਦਵਾਨ ਹੈ । ਉਸ ਨੇ ਆਪਣੇ ਪਿੰਡ ਦੀ ਤਰੱਕੀ ਵਾਸਤੇ ਬੜਾ ਯੋਗਦਾਨ ਪਾਇਆ ਹੈ । ਇਸ ਪਿੰਡ ਵਿਚ ਚਾਰ ਮੇਲੇ ਲੱਗਦੇ ਹਨ । ਜੋ ਸੂਫ਼ੀ ਫ਼ਕੀਰ ਪਿੰਡ ਮਾਹਲ ਵਿਚ ਹੋਏ ਹਨ ਉਨ੍ਹਾਂ ਦੀਆਂ ਦਰਗਾਹਾਂ ਤੇ ਲੱਗਦੇ ਹਨ। ਇੱਕ ਮੇਲਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਇਤਿਹਾਸਕ ਗੁਰਦੁਆਰੇ ਲੱਗਦਾ ਹੈ । ਇੱਕ ਮੇਲਾ ਪਿੰਡ ਵਿਚ ਬਾਬਾ ਪਿੱਟਣਸ਼ਾਹ ਦੀ ਦਰਗਾਹ ਤੇ ਪਿੰਡ ਵੱਲੋਂ ਮਨਾਇਆ ਜਾਂਦਾ ਹੈ । ਦੂਜਾ ਮੇਲਾ ਪਿੰਡ ਦੇ ਲਹਿੰਦੇ ਪਾਸੇ ਬਾਬਾ ਜਾਗੋਆਣਾਂ ਦੀ ਦਰਗਾਹ ਤੇ ਮਨਾਇਆ ਜਾਂਦਾ ਹੈ । ਇਹ ਦਰਗਾਹ ਪਿੰਡ ਮਾਹਲ ਤੋਂ ਖੈਰਾਬਾਦ ਨੂੰ ਜੋ ਸੜਕ ਜਾਂਦੀ ਹੈ, ਉਸ ਸੜਕ ‘ਤੇ ਹੈ । ਇੱਥੇ ਮੇਲਾ ਸਾਵਣ ਮਹੀਨੇ ਦੇ ਪਹਿਲੇ ਐਤਵਾਰ ਨੂੰ ਸਾਰੇ ਪਿੰਡ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ । ਇੱਥੇ ਹਾਜ਼ਰੀ ਭਰਨ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਜਿਨ੍ਹਾਂ ਦੀ ਫੱਕਰ ਮਨੋਕਾਮਨਾ ਪੂਰੀ ਕਰਦਾ ਹੈ, ਉਹ ਇਸ ਦਰ ਤੇ ਵਾਜਿਆਂ ਨਾਲ ਨੱਚਦੇ ਟੱਪਦੇ ਆਉਂਦੇ ਹਨ। ਤੇ ਖ਼ੁਸ਼ੀਆਂ ਨਾਲ ਝੋਲੀਆਂ ਭਰਕੇ ਜਾਂਦੇ ਹਨ । ਇਨ੍ਹਾਂ ਭੀੜ ਭੜੱਕਾ ਹੁੰਦਾ ਹੈ ਕਿ ਇਸ ਮੇਲੇ ਤੇ ਪੈਰ ਧਰਨ ਨੂੰ ਜਗ੍ਹਾ ਨਹੀਂ ਮਿਲਦੀ। ਇੱਥੇ ਦੁਕਾਨਾਂ ਸਜਦੀਆਂ ਹਨ, ਭੰਗੂੜੇ ਲੱਗਦੇ ਹਨ। ਘਲ, ਕਬੱਡੀ ਵੀ ਕਰਾਈ ਜਾਂਦੀ ਹੈ, ਜੇਤੂਆਂ ਨੂੰ ਇਨਾਮ ਵੰਡੇ ਜਾਂਦੇ ਹਨ । ਸਾਈਂ ਬੁੱਲੇ ਸ਼ਾਹ ਦੀ ਯਾਦ ਵਿਚ ਪ੍ਰੀਤ ਲਿਖਾਰੀ ਸਭਾ ਵੱਲੋਂ ਇੱਕ ਮੇਲਾ ਕਰਾਇਆ ਜਾਂਦਾ ਹੈ । ਉਹ ਮਾਰਚ ਦੇ ਮਹੀਨੇ ਪੀਰ ਜਾਗੋਆਣੇ ਦੀ ਦਰਗਾਹ ਤੇ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਉਸ ਮੇਲੇ ਤੇ ਮਹਾਨ ਕਵੀ ਦਰਬਾਰ ਕੀਤਾ ਜਾਂਦਾ ਹੈ । ਪੰਜਾਬ ਦੇ ਪ੍ਰਸਿੱਧ ਕਵੀ ਇਸ ਵਿਚ ਹਿੱਸਾ ਲੈਂਦੇ ਹਨ । ਪ੍ਰੀਤ ਲਿਖਾਰੀ ਸਭਾ ਵੱਲੋਂ ਇੱਕ ਕਵੀ ਨੂੰ ਉੱਚ ਪਦਵੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ । ਇਹ ਸਭਾ 40 ਸਾਲ ਤੋਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੀ ਆ ਰਹੀ ਹੈ । ਇਸ ਸਭਾ ਨੂੰ ਚਲਾਉਣ ਵਾਲੇ ਆਗੂਆਂ ਦੇ ਨਾਂ ਪ੍ਰੋ. ਸਵਰਨ ਸਿੰਘ ਜੀ ਪ੍ਰਧਾਨ, ਮੀਤ ਪ੍ਰਧਾਨ ਪੰਜਾਬੀ ਦੇ ਪ੍ਰਸਿੱਧ ਕਵੀ ਗੁਪਾਲ ਸਿੰਘ ‘ਪਾਲ’, ਸਕੱਤਰ ਦਰਸ਼ਨ ਸਿੰਘ ਮਾਹਲਪੁਰੀ । ਪ੍ਰੀਤ ਲਿਖਾਰੀ ਸਭਾ ਨੂੰ ਚਲਾਉਣ ਵਿਚ ਇਨ੍ਹਾਂ ਦਾ ਬੜਾ ਯੋਗਦਾਨ ਹੈ । ਚੌਥਾ ਮੇਲਾ ਇਤਿਹਾਸਕ ਗੁਰਦੁਆਰਾ ਜੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਸਬੰਧ ਰੱਖਦਾ ਹੈ ਉਥੇ ਵਿਸਾਖੀ ਦੇ ਮਹੀਨੇ ਮਨਾਇਆ ਜਾਂਦਾ ਹੈ। ਇਸ ਗੁਰਦੁਆਰੇ ਦਾ ਇਤਿਹਾਸ ਥੋੜ੍ਹਾ ਜਿੰਨ੍ਹਾਂ ਦੱਸ ਰਿਹਾ ਹਾਂ । ਇੱਥੋਂ ਥੋੜ੍ਹੀ ਦੂਰ ਖੈਰਾਬਾਦ ਦੀ ਧਰਤੀ ਤੇ ਪਲਾ ਸਾਹਿਬ ਗੁਰਦੁਆਰਾ ਹੈ । ਉਸ ਥਾਂ ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਬਿਰਾਜਮਾਨ ਸਨ। ਉਧਰ ਸ਼ਾਹ ਜਹਾਨ ਸ਼ਿਕਾਰ ਖੇਡਦਾ ਇਸ ਪਾਸੇ ਨੂੰ ਆ ਰਿਹਾ ਸੀ, ਉਸ ਦਾ ਬਾਜ ਉਡ ਕੇ ਗੁਰੂ ਜੀ ਪਾਸ ਆ ਗਿਆ । ਗੁਰੂ ਜੀ ਨੇ ਉਸ ਬਾਜ ਨੂੰ ਫੜ ਲਿਆ, ਇਸ ਕਰਕੇ ਸ਼ਾਹ ਜਹਾਨ ਦੀਆਂ ਫ਼ੌਜਾਂ ਨੇ ਗੁਰੂ ਜੀ ਤੇ ਹਮਲਾ ਕਰ ਦਿੱਤਾ, ਅੱਗੋਂ ਸਿੱਖਾਂ ਨੇ ਉਸ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ । ਦੋਵਾਂ ਪਾਸਿਉਂ ਘਮਸਾਨ ਦਾ ਯੁੱਧ ਹੋਇਆ । ਲੜਦੇ-ਲੜਦੇ ਇੱਥੇ ਆਏ, ਇੱਥੇ ਇੱਕ ਸੁੱਕਾ ਤਲਾਅ ਸੀ, ਉਸ ਤਲਾਅ ਦੇ ਕੰਢੇ ਡਾਢੀ ਤਲਵਾਰ ਚੱਲੀ, ਧਰਤੀ ਖੂਨ ਨਾਲ ਲਾਲ ਹੋ ਗਈ, ਤੀਰ ਤੀਰਾਂ ਨਾਲ ਟਕਰਾ ਕੇ ਅੱਗ ਦੇ ਚੰਗਿਆੜੇ ਸੁੱਟਣ ਲੱਗੇ, ਦੁਸ਼ਮਣ ਦਾ ਵਾਰ ਰੋਕਣ ਲਈ ਜੰਗ ਵਿਚ ਤੇਗਾਂ ਨਾਲ ਢਾਲਾਂ ਦੀ ਵਰਤੋਂ ਵੀ ਕੀਤੀ ਗਈ ਹੈ । ਗੁਰੂ ਜੀ ਨੇ ਲੋਹੇ ਦੇ ਨਾਲ ਢਾਲਾਂ ਤੇ ਤਾਂਬੇ ਦੀ ਵੀ ਜੜਤ ਜੜਾਈ ਹੋਈ ਸੀ, ਇਸ ਜੰਗ ਵਿਚ ਲੋਹੇ ਦੇ ਨਾਲ ਤਾਂਬੇ ਦੀ ਵੀ ਵਰਤੋਂ ਹੋਈ, ਆਖ਼ਰ ਸ਼ਾਹ ਜਹਾਨ ਦੀਆਂ ਫ਼ੌਜਾਂ ਹਾਰ ਮੰਨ ਕੇ ਵਾਪਸ ਚਲੀਆਂ ਗਈਆਂ, ਗੁਰੂ ਜੀ ਨੂੰ ਜਿੱਤ ਪ੍ਰਾਪਤ ਹੋਈ ਇੱਥੇ ਤਾਂਬੇ ਦੀ ਵਰਤੋਂ ਹੋਣ ਕਰਕੇ ਗੁਰੂ ਜੀ ਨੇ ਇਸ ਦਾ ਨਾਂ ਤਾਂਬੇ ਦਾ ਤਲਾਅ ਰੱਖ ਦਿੱਤਾ, ਜੋ ਇਤਿਹਾਸ ਦੇ ਪੰਨਿਆਂ ਤੇ ਉਲੀਕਿਆ ਗਿਆ । ਅੱਜ ਤੋਂ 20 ਸਾਲ ਪਹਿਲਾਂ ਇੱਥੇ ਇੱਕ ਛੋਟਾ ਜਿਹਾ ਕਮਰਾ ਸੀ । ਸਾਲ ਬਾਅਦ ਇੱਥੇ ਮੇਲੇ ਤੇ ਉਸ ਕਮਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਸੀ । ਢਾਡੀ ਸਿੰਘ ਆ ਕੇ ਦੀਵਾਨ ਸਜਾਉਂਦੇ ਸੀ, ਉਸ ਸਮੇਂ ਦੇ ਇਤਿਹਾਸ ਨੂੰ ਫਿਰ ਤੋਂ ਤਾਜ਼ਾ ਕਰਦੇ ਸਨ, ਨਾਲ ਕਵੀ ਦਰਬਾਰ ਵੀ ਹੁੰਦਾ ਸੀ । ਪੰਜਾਬੀ ਦੇ ਮਹਾਨ ਕਵੀ ਆਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਵਾਰਾਂ ਪੜ੍ਹਕੇ ਸੰਗਤਾਂ ਨੂੰ ਸੁਣਾਉਂਦੇ ਸਨ । ਇਸ ਕਵੀ ਦਰਬਾਰ ਵਿਚ ਜਾਣ ਦਾ ਮੈਨੂੰ ਵੀ ਕਈ ਵਾਰ ਮੌਕਾ ਮਿਲਿਆ । ਫਿਰ ਪਿੰਡ ਦੇ ਮੋਹਤਬਰ ਲੋਕਾਂ ਨੇ ਸੰਗਤਾਂ ਨਾਲ ਵਿਚਾਰ ਕੀਤੀ ਕਿ ਇੱਥੇ ਆਲੀਸ਼ਾਨ ਗੁਰਦੁਆਰਾ ਬਣਾਇਆ ਜਾਏ ਪਰ ਇਸ ਦੀ ਸੇਵਾ ਕੌਣ ਸੰਭਾਲੇ । ਇਸ ਪਿੰਡ ਦੇ ਵਸਨੀਕ ਸ੍ਰ. ਪ੍ਰਤਾਪ ਸਿੰਘ ਜੀ ਨੇ ਸੰਗਤ ਵਿਚ ਖਲੋਕੇ ਕਿਹਾ ਇਹ ਸੇਵਾ ਦਾਸ ਦੇ ਜੁੰਮੇ ਲਾਈ ਜਾਏ, ਦਾਸ ਸੰਗਤ ਵਿਚ ਖਲੋਕੇ ਵਚਨ ਦੇਂਦਾ ਹੈ । ਜਦ ਤੱਕ ਇਸ ਗੁਰਦੁਆਰੇ ਦੀ ਪੂਰੀ ਉਸਾਰੀ ਨਾ ਹੋ ਜਾਏ, ਤਦ ਤੱਕ ਸੇਵਾ ਕਰਦਾ ਰਹੇਗਾ । ਪ੍ਰਤਾਪ ਸਿੰਘ ਜੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਇੱਥੇ ਸੇਵਾ ਕਰੀ ਜਾ ਰਹੇ ਹਨ । ਹੁਣ ਉਥੇ ਆਲੀਸ਼ਾਨ ਗੁਰਦੁਆਰਾ ਬਣ ਗਿਆ ਹੈ, ਅਜੇ ਉਸ ਦੇ ਆਸ ਪਾਸ ਕਮਰੇ ਤਿਆਰ ਕਰਕੇ ਲੰਗਰ ਪਰ ਬਣਾਉਣਾ ਹੈ । ਸੇਵਾਦਾਰ ਪ੍ਰਤਾਪ ਸਿੰਘ ਜੀ ਨੇ ਦੱਸਿਆ ਕਿ ਇੱਥੇ ਜੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਤਾਂਬੇ ਦੇ ਤਲਾਅ ਦੇ ਵਚਨ ਕੀਤੇ ਸਨ, ਉਨ੍ਹਾਂ ਨੂੰ ਵੀ ਪੂਰਾ ਕਰਨਾ ਹੈ । ਇੱਥੇ ਇੱਕ ਸਰੋਵਰ ਵੀ ਬਣੇਗਾ ਜੋ ਤਾਂਬੇ ਦੇ ਤਲਾਅ ਨਾਲ ਜਾਣਿਆ ਜਾਏਗਾ । ਸੇਵਾਦਾਰ ਪ੍ਰਤਾਪ ਸਿੰਘ ਜੀ ਬੜੇ ਹਿੰਮਤੀ ਤੇ ਉਤਸ਼ਾਹੀ ਹਨ ਜਿਨ੍ਹਾਂ ਜੰਗਲ ‘ਚ ਮੰਗਲ ਕਰ ਦਿੱਤਾ, ਮੈਂ ਜਦ ਪੁੱਛਿਆ ਤੁਹਾਡੇ ਮਨ ‘ਚ ਇਸ ਸੇਵਾ ਦਾ ਉਤਸ਼ਾਹ ਕਿਵੇਂ ਪੈਦਾ ਹੋਇਆ। ਉਹ ਕਹਿਣ ਲੱਗੇ, “ਮੈਂ ਬੀਮਾਰ ਰਹਿੰਦਾ ਸਾਂ ਇੱਥੇ ਜਦ ਦੀ ਸੇਵਾ ਕਰਨੀ ਸ਼ੁਰੂ ਕੀਤੀ ਹੈ, ਮੇਰੇ ਸਾਰੇ ਦੁਖ ਦੂਰ ਹੋ ਗਏ ਹਨ । ਇਹ ਸਾਰੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਬਖਸ਼ਿਸ਼ ਹੈ । ਮੈਨੂੰ ਤੇ ਸਿਰਫ਼ ਗੁਰੂ ਜੀ ਦਾ ਆਸਰਾ ਹੈ ਜਿਸ ਸਦਕਾ ਸੇਵਾ ਨਿਭਾਈ ਜਾ ਰਿਹਾ ਹਾਂ ।” ਇਹ ਗੁਰਦੁਆਰਾ ਵੀ ਜੋ ਮਾਹਲ ਪਿੰਡ ਤੋਂ ਖੈਰਾਬਾਦ ਨੂੰ ਸੜਕ ਜਾਂਦੀ ਹੈ, ਉਸ ਸੜਕ ਦੇ ਨਾਲ ਲੱਗਦਾ ਹੈ, ਇਹ ਪਿੰਡ ਤੋਂ ਕਾਫ਼ੀ ਹਟਵਾਂ ਹੈ ਇੱਥੋਂ ਤੱਕ ਮਾਹਲ ਪਿੰਡ ਦੀ ਜ਼ਮੀਨ ਹੈ, ਉਸ ਤੋਂ ਅੱਗੇ ਜਾ ਕੇ ਖੈਰਾਬਾਦ ਦੀ ਹੱਦ ਲੱਗਦੀ ਹੈ । ਜਿੱਥੇ ਬਾਜ ਨੂੰ ਫੜਿਆ ਸੀ । ਉਸ ਥਾਂ ਤੇ ਪਲਾ ਸਾਹਿਬ ਗੁਰਦੁਆਰਾ ਹੈ । ਇਹ ਸਾਰਾ ਇਤਿਹਾਸ ਇਸ ਜਗ੍ਹਾ ਤੋਂ ਸ਼ੁਰੂ ਹੋਇਆ ਹੈ । ਮੀਰੀ ਪੀਰੀ ਦੇ ਮਾਲਕ ਨੇ ਮੁਗ਼ਲਾਂ ਦਾ ਬਾਜ ਇੱਥੇ ਫੜਿਆ ਜਿਸ ਦੀ ਖ਼ਾਤਰ ਜੰਗ ਦਾ ਸਾਹਮਣਾ ਕਰਨਾ ਪਿਆ । ਇਸ ਮਾਹਲ ਪਿੰਡ ਦੇ ਕੋਲ ਬਾਬੇ ਦਰਸ਼ਨ ਸਿੰਘ ਜੀ ਦਾ ਡੇਰਾ ਹੈ। ਉਥੇ ਆਲੀਸ਼ਾਨ ਗੁਰਦੁਆਰਾ ਹੈ। ਬਾਬਾ ਦਰਸ਼ਨ ਸਿੰਘ ਜੀ ਪੂਰਨ ਸੰਤ ਹੋਏ ਹਨ । ਉਨ੍ਹਾਂ ਨੇ ਅਨੇਕਾਂ ਗੁਰਧਾਮਾਂ ਦੀ ਬੜੇ ਸਤਿਕਾਰ ਨਾਲ ਸੇਵਾ ਕਰਵਾਈ । ਕਈ ਥਾਵਾਂ ਤੇ ਲੰਗਰ ਘਰ ਬਣਵਾਏ, ਕਈ ਸਰੋਵਰਾਂ ਦੀ ਕਾਰ ਸੇਵਾ ਕਰਾਈ, ਸੜਕਾਂ ਵੀ ਬਣਵਾਈਆਂ । ਬਾਬਾ ਜੀ ਘਣੁਪੁਰ ਕਾਲੇ ਦੇ ਵਸਨੀਕ ਸਨ। ਸਾਡੇ ਵੇਖਣ ਦੀ ਗੱਲ ਹੈ, ਕਾਲਿਆਂ ਦੇ ਨਾਲ ਬਾਈਪਾਸ ਵੱਲ ਜਾਣ ਨੂੰ ਰਸਤਾ ਕੋਈ ਨਹੀਂ ਸੀ । ਰਸਤੇ ਵਿਚ ਇੱਕ ਬੜਾ ਵੱਡਾ ਛੱਪੜ ਸੀ, ਉੱਥੇ ਜਾਣ ਲਈ ਪਿੰਡ ਵਿਚ ਦੀ ਘੁੰਮਕੇ ਜਾਣਾ ਪੈਂਦਾ ਸੀ । ਇੱਕ ਦਿਨ ਬਾਬਾ ਦਰਸ਼ਨ ਸਿੰਘ ਜੀ ਕਹੀ ਤੇ ਟੋਕਰੀ ਲੈ ਕੇ ਉਸ ਰਸਤੇ ਨੂੰ ਬਣਾਉਣ ਲਈ ਜੁਟ ਪਏ । ਬਾਬਾ ਜੀ ਦਾ ਉਤਸ਼ਾਹ ਵੇਖਕੇ ਸਾਰੇ ਪਿੰਡ ਵਾਲੇ ਵੀ ਰਸਤਾ ਬਣਾਉਣ ਲੱਗ ਪਏ, ਬਾਬਾ ਜੀ ਦੇ ਤੁਰਨ ਨਾਲ ਉਸ ਰਸਤੇ ਦਾ ਸੁਧਾਰ ਹੋ ਗਿਆ। ਹੌਲੀ ਹੌਲੀ ਉਸ ਛੱਪੜ ਨੂੰ ਪੂਰ ਕੇ ਬਾਈਪਾਸ ਤੱਕ ਸੜਕ ਤਿਆਰ ਕਰ ਦਿੱਤੀ । ਹੁਣ ਬਾਈਪਾਸ ਪਾਰ ਕਰਕੇ ਉਹ ਪੱਕੀ ਸੜਕ ਬਾਬੇ ਦਰਸ਼ਨ ਸਿੰਘ ਜੀ ਦੇ ਡੇਰੇ ਚਲੀ ਜਾਂਦੀ ਹੈ । ਬਾਬਾ ਜੀ ਤੇ ਗੁਰੂ ਨਾਨਕ ਦੀ ਬੜੀ ਮੇਹਰ ਹੈ । ਇਹ ਪੂਰੇ ਬ੍ਰਹਮ ਗਿਆਨੀ ਤੇ ਰਿੱਧੀਆਂ ਸਿੱਧੀਆਂ ਦੇ ਮਾਲਕ ਹੋਏ ਹਨ । ਬਾਬਾ ਜੀ ਜੋ ਬਚਨ ਮੂੰਹੋਂ ਕਹਿੰਦੇ ਸਨ, ਉਹ ਅਟੱਲ ਹੁੰਦਾ ਸੀ । ਬਾਬਾ ਜੀ ਨੇ ਸਾਰੀ ਜ਼ਿੰਦਗੀ ਸਰਬਤ ਦੇ ਭਲੇ ਲਈ ਕੰਮ ਕੀਤਾ । ਬਾਬਾ ਜੀ ਜਿੱਥੇ ਸੰਗਤਾਂ ਨੂੰ ਨਾਮ ਜਪਾਉਂਦੇ ਸੀ, ਉਥੇ ਨਾਲ ਰੋਗੀਆਂ ਦਾ ਦਵਾ ਦਾਰੂ ਵੀ ਕਰਦੇ ਸਨ । ਦੇਸੀ ਜੜੀ ਬੂਟੀਆਂ ਨਾਲ ਉਨ੍ਹਾਂ ਦੇ ਹੱਥ ਵਿਚ ਸ਼ਫਾ ਸੀ । ਉਹ ਦਵਾ ਦਾ ਕਿਸੇ ਤੋਂ ਕਦੇ ਪੈਸਾ ਨਹੀਂ ਸੀ ਮੰਗਦੇ, ਜੇ ਕੋਈ ਦੇਂਦਾ ਸੀ, ਉਹ ਲੈਂਦੇ ਨਹੀਂ ਸੀ । ਉਸ ਨੂੰ ਕਹਿੰਦੇ ਸੀ, ਜਾਹ ਗੁਰੂ ਦਾ ਲੰਗਰ ਛਕ, ਤੇਰੇ ਕਸ਼ਟ ਕੱਟੇ ਜਾਣਗੇ । ਐਸੇ ਸੰਤ ਮਹਾਂਪੁਰਸ਼ ਧਰਤੀ ਤੇ ਕਦੇ-ਕਦੇ ਪੈਦਾ ਹੁੰਦੇ ਹਨ ਜੋ ਆਪਣੀ ਭਗਤੀ ਦਾ ਫ਼ਲ ਸੰਸਾਰ ਨੂੰ ਵੰਡ ਕੇ ਚਲੇ ਜਾਂਦੇ ਹਨ ।

ਰਾਮ ਤੀਰਥ (ਅੰਮ੍ਰਿਤਸਰ)

ਰਾਮ ਤੀਰਥ ਅੰਮ੍ਰਿਤਸਰ ਦਾ ਆਪਸ ਵਿਚ ਇਸ ਤਰ੍ਹਾਂ ਦਾ ਸਬੰਧ ਹੈ ਜਿਵੇਂ ਰੂਹ ਤੇ ਬੁੱਤ ਦਾ । ਜੇ ਰੂਹ ਬੁੱਤ ‘ਚੋਂ ਨਿਕਲ ਜਾਵੇ ਪਿੱਛੇ ਖਾਲੀ ਖੋਲ ਰਹਿ ਜਾਂਦਾ ਹੈ । ਇਸ ਤਰ੍ਹਾਂ ਰਾਮ ਤੀਰਥ ਦੇ ਇਤਿਹਾਸ ਨਾਲ ਜਿੰਨਾਂ ਚਿਰ ਸ੍ਰੀ ਅੰਮ੍ਰਿਤਸਰ ਬਾਰੇ ਨਾ ਦੱਸਿਆ ਜਾਵੇ ਉਨਾਂ ਚਿਰ ਇਸ ਇਤਿਹਾਸ ਦਾ ਅਧੂਰਾਪਣ ਨਜ਼ਰੀ ਆਉਂਦਾ ਹੈ । ਮੈਨੂੰ ਕੁਝ ਪੁਰਾਣੇ ਇਤਿਹਾਸਕ ਤੱਥ ਖੋਜ ਕੀਤਿਆਂ ਮਿਲੇ, ਮੈਂ ਉਨ੍ਹਾਂ ਨੂੰ ਇਸ ਕਹਾਣੀ ਵਿਚ ਦੱਸਣ ਦੀ ਕੋਸ਼ਿਸ਼ ਕੀਤੀ ਹੈ । ਕੁਝ ਇਤਿਹਾਸ ਸ੍ਰੀ ਅੰਮ੍ਰਿਤਸਰ ਦੇ ਪਿਛੋਕੜ ਬਾਰੇ ਹੈ । ਇਸ ਦਾ ਵੇਰਵਾ ਦੱਸਣਾ ਜ਼ਰੂਰੀ ਹੈ। ਸਾਡੇ ਪੁਰਾਤਨ ਸਮੇਂ ਦੇ ਗ੍ਰੰਥ ਦੱਸਦੇ ਹਨ । ਇਸ ਧਰਤੀ ਤੇ ਇੱਕ ਰਾਜਾ ਸੂਰਜ ਚੰਦ ਹੋਇਆ। ਹੈ, ਉਸ ਰਾਜੇ ਦਾ ਪੁੱਤਰ ਮਨੂੰ ਹੋਇਆ, ਮਨੂੰ ਦੇ ਘਰ ਰਾਜੇ ਇਖਵਾਕ ਨੇ ਜਨਮ ਲਿਆ, ਉਸ ਨੇ ਵੱਡਾ ਹੋ ਕੇ ਰਾਜ ਭਾਗ ਦੀ ਡੋਰ ਆਪਣੇ ਹੱਥ ਸੰਭਾਲੀ। ਉਨ੍ਹਾਂ ਵੇਖਿਆ ਜਨਤਾ ਕਿਸ ਗੱਲ ਤੋਂ ਦੁੱਖੀ ਹੈ, ਉਸ ਗੱਲ ਦਾ ਹੱਲ ਕੀਤਾ ਜਾਏ। ਉਸ ਸਮੇਂ ਜਨਤਾ ਥੋੜ੍ਹੀ ਸੀ ਤੇ ਜੰਗਲ ਬਹੁਤੇ ਸਨ । ਕੁਝ ਰਾਕਸ਼ ਬੁੱਧੀ ਦੇ ਲੋਕ ਭਲੇ ਪੁਰਸ਼ਾਂ ਨੂੰ ਲੁੱਟ ਕੇ ਜੰਗਲਾਂ ਵਿਚ ਜਾ ਲੁਕਦੇ ਸਨ । ਪਿੱਛੋਂ ਲੋਕੀਂ ਹੱਥ ਮਲਦੇ ਰਹਿ ਜਾਂਦੇ ਸਨ । ਇਸ ਗੱਲ ਦਾ ਰਾਜੇ ਦੇ ਮਨ ਤੇ ਬੜਾ ਅਸਰ ਸੀ। ਉਸ ਰਾਜੇ ਨੇ ਗੁਰੂ ਵਸ਼ਿਸ਼ਟ ਜੀ ਨਾਲ ਵਿਚਾਰ ਕੀਤੀ ਇਸ ਦਾ ਕੋਈ ਹੱਲ ਲੱਭਿਆ ਜਾਏ । ਉਨ੍ਹਾਂ ਨੇ ਸੋਚ ਸਮਝ ਕੇ ਰਾਜੇ ਨੂੰ ਦੱਸਿਆ ਕਿ ਕੋਈ ਪੁਰਾਣਾ ਸਰੋਵਰ ਲੱਭੋ, ਉਸ ਨੂੰ ਸਾਫ ਕਰਕੇ ਸਭ ਰਿਸ਼ੀ, ਮੁਨੀ, ਦੇਵੀ, ਦੇਵਤੇ ਸੱਦ ਕੇ ਉਸ ਵਿਚ ਹਵਨ ਯੱਗ ਕਰਾਇਆ ਜਾਏ । ਫਿਰ ਇਸ ਸੰਕਟ ਦਾ ਹੱਲ ਹੋ ਸਕਦਾ ਹੈ । ਰਾਜੇ ਇਖਵਾਕ ਨੇ ਕੋਸ਼ਿਸ਼ ਕੀਤੀ ਇੱਕ ਸਰੋਵਰ ਲੱਭਿਆ । ਫਿਰ ਸਾਰੇ ਦੇਵੀ ਦੇਵਤੇ ਰਿਸ਼ੀ ਮੁਨੀ ਬੁਲਾਕੇ ਉਸ ਸਰੋਵਰ ਵਿਚ ਹਵਨ ਯੱਗ ਕਰਨਾ ਸ਼ੁਰੂ ਕੀਤਾ। ਰਿਸ਼ੀਆਂ ਨੇ ਪੁਰਾਤਨ ਵੇਦਾਂ ਦੇ ਮੰਤਰ ਉਚਾਰਨ ਕੀਤੇ । ਹਵਨ ਯੱਗ ਵਿਚ ਸਭ ਨੇ ਘਿਓ ਦੀਆਂ ਅਹੁਤੀਆਂ ਪਾਈਆਂ । ਜਦ ਯੱਗ ਦੀ ਸਮਾਪਤੀ ਹੋਈ ਰਾਜਾ ਉਠ ਕੇ ਹਰ ਕੀ ਪਉੜੀ ਤੋਂ ਚਰਨਾਮਤ ਲੈਣ ਗਿਆ । ਅੱਗੇ ਉਸ ਨੂੰ ਵਿਸ਼ਨੂੰ ਜੀ ਮਿਲੇ । ਰਾਜਾ ਦਰਸ਼ਨ ਕਰਕੇ ਬੜਾ ਪ੍ਰਸੰਨ ਹੋਇਆ । ਰਾਜੇ ਇਖਵਾਕ ਨੇ ਹੱਥ ਜੋੜ ਕੇ ਬੇਨਤੀ ਕੀਤੀ, ਪ੍ਰਭੂ ਤੁਸੀਂ ਧੰਨ ਹੋ ਇਸ ਨਿਮਾਣੇ ਨੂੰ ਚਰਨ ਪਰਸਣ ਦਾ ਮੌਕਾ ਦਿੱਤਾ ਹੈ । ਉਸ ਰਾਜੇ ਦੀ ਨਿਮਰਤਾ ਤੇ ਖ਼ੁਸ਼ ਹੋ ਕੇ ਵਿਸ਼ਨੂੰ ਜੀ ਕਹਿਣ ਲੱਗੇ, ਜਿਸ ਅੰਮ੍ਰਿਤ ਜਲ ਦਾ ਚੂਲਾ ਲੈਣ ਲਈ ਹਰ ਕੀ ਪਉੜੀ ਵਿਚ ਖੜ੍ਹਾ ਹੈਂ ਉਹ ਅੰਮ੍ਰਿਤ ਇਸ ਕਟੋਰੀ ਵਿਚ ਹੈ, ਇਸ ਨੂੰ ਪੀ ਜੋ ਬਾਕੀ ਬਚੇ ਉਸ ਨੂੰ ਹਵਨ ਕੁੰਡ ਵਾਲੀ ਥਾਂ ਤੇ ਦੱਬ ਦੇ, ਇਹ ਧਰਤੀ ਇਸ ਜਲ ਨਾਲ ਪਵਿੱਤਰ ਹੋ ਜਾਵੇਗੀ । ਇਹ ਥਾਂ ਅੰਮ੍ਰਿਤ ਦਾ ਕੁੰਡ ਬਣ ਜਾਵੇਗੀ । ਇਸ ਸਦਕਾ ਤੇਰਾ ਵੀ ਇਤਿਹਾਸ ਵਿਚ ਨਾਂ ਅਮਰ ਹੋ ਜਾਏਗਾ। ਰਾਜੇ ਨੇ ਉਸ ਤਰ੍ਹਾਂ ਹੀ ਕੀਤਾ ਜਿਵੇਂ ਉਸ ਨੂੰ ਭਗਵਾਨ ਵਿਸ਼ਨੂੰ ਜੀ ਨੇ ਦੱਸਿਆ ਸੀ। ਸਮਾਂ ਅਪਣੀ ਰਫ਼ਤਾਰ ਨਾਲ ਅੱਗੇ ਚੱਲਦਾ ਗਿਆ। ਫਿਰ ਤ੍ਰੇਤਾ ਯੁੱਗ ਵਿਚ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਅਯੁੱਧਿਆ ਵਿਚ ਮਾਤਾ ਕੁਸ਼ੱਲਿਆ ਤੇ ਪਿਤਾ ਦਸ਼ਰਥ ਦੇ ਘਰ ਜਨਮ ਲਿਆ । ਧਰਤੀ ਤੇ ਆਕਾਸ਼ ਮੌਲ ਗਏ ਅਯੁੱਧਿਆ ਨਗਰੀ ਵਿਚ ਕੁਦਰਤੀ ਰੌਸ਼ਨੀ ਦਾ ਪ੍ਰਕਾਸ਼ ਹੋਇਆ । ਹਰ ਘਰ ਖ਼ੁਸ਼ੀਆਂ ਖੇੜਿਆਂ ਨਾਲ ਭਰਪੂਰ ਹੋ ਗਿਆ। ਪ੍ਰਭੂ ਰਾਮ ਜੀ ਨੇ ਵੱਡੇ ਹੋ ਕੇ ਜੋ ਚਮਤਕਾਰ ਕਰਕੇ ਦਿਖਾਏ ਉਨ੍ਹਾਂ ਦਾ ਵਰਣਨ ਰਿਸ਼ੀ ਵਾਲਮੀਕ ਜੀ ਰਾਮਾਇਣ ਵਿਚ ਕਰਦੇ ਹਨ । ਜੋ ਰਿਸ਼ੀ ਜੀ ਨੇ ਰਾਮ ਜੀ ਦੇ ਜਨਮ ਤੋਂ ਹਜ਼ਾਰਾਂ ਸਾਲ ਪਹਿਲਾਂ ਹੀ ਲਿਖ ਦਿੱਤੀ ਸੀ । ਇਹ ਉਨ੍ਹਾਂ ਦੀ ਮਹਾਨਤਾ ਸੀ । ਜਿਨ੍ਹਾਂ ਨੇ ਰਾਮ ਜੀ ਦੇ ਜੀਵਨ ਦਾ ਇੱਕ-ਇੱਕ ਪਲ ਆਪਣੀ ਕਲਮ ਰਾਹੀਂ ਬਿਆਨ ਕੀਤਾ ਹੈ । ਜਦ ਲਵ ਕੁਸ਼ ਦਾ ਰਾਮ ਜੀ ਦੀ ਸੈਨਾ ਨਾਲ ਜੰਗ ਹੋਇਆ, ਰਾਮ ਜੀ ਨੂੰ ਅਯੁੱਧਿਆ ਖ਼ਬਰ ਮਿਲੀ। ਉਹ ਹੋਰ ਸੈਨਾ ਲੈ ਕੇ ਇੱਥੇ ਆਏ ਜਿੱਥੇ ਅੱਜ ਕੱਲ੍ਹ ਸ੍ਰੀ ਅੰਮ੍ਰਿਤਸਰ ਸ਼ਹਿਰ ਵੱਸਿਆ ਹੈ। ਉਨ੍ਹਾਂ ਨੇ ਆਪਣੀ ਸੈਨਾ ਦਾ ਉਤਾਰਾ ਰਾਮ ਤਲਾਈ ਵਾਲੀ ਥਾਂ ਤੇ ਕੀਤਾ ਜੋ ਜਲੰਧਰ ਰੋਡ ਬੱਸ ਅੱਡੇ ਦੇ ਕੋਲ ਹੈ। ਇਤਿਹਾਸ ਦੱਸਦਾ ਹੈ ਇੱਥੇ ਪਹਿਲਾਂ ਵੀ ਕੱਚਾ ਤਲਾਅ ਸੀ । ਰਾਮ ਜੀ ਨੇ ਇਸ ਜਲ ਨੂੰ ਵੇਖ ਕੇ ਛਾਵੇਂ ਘੋੜੇ ਬੱਧੇ ਸੀ । ਫਿਰ ਰਾਮ ਜੀ ਉਸ ਥਾਂ ਤੇ ਗਏ ਜਿੱਥੇ ਲਵ-ਕੁਸ਼ ਨੇ ਘੋੜਾ। ਰੋਕਿਆ ਸੀ । ਉਹ ਥਾਂ ਗੋਲ ਬਾਗ ਵਾਲੀ ਦੱਸੀ ਜਾਂਦੀ ਹੈ । ਇਸ ਜਗ੍ਹਾ ਦੇ ਲੋਕਾਂ ਨੇ ਹੀ ਹਨੂੰਮਾਨ ਜੀ ਨੂੰ ਬੰਦੀ ਬਣਾਇਆ ਸੀ । ਫਿਰ ਰਾਮ ਜੀ ਜੰਗ ਵਾਲੀ ਥਾਂ ਗਏ, ਉਥੇ ਜਾ ਕੇ ਵੇਖਿਆ ਲਛਮਣ ਜੀ ਮੂਰਛਾ ਹੋਏ ਪਏ ਸਨ । ਉਸ ਥਾਂ ਦਾ ਨਾਂ ਹੁਣ ਲਛਮਣ ਸਰ ਚੌਕ ਹੈ। ਬਬੇਕਸਰ ਵਾਲੀ ਥਾਂ ਤੇ ਸ਼ਤਰੂਗਣ ਜੀ ਡਿੱਗੇ ਪਏ ਸਨ । ਰਾਮ ਜੀ ਜਿਸ ਪਾਸੇ ਨਜ਼ਰ ਮਾਰਦੇ ਲਾਸ਼ਾਂ ਦੇ ਢੇਰ ਦਿਸਦੇ ਸਨ । ਰਾਮ ਜੀ ਕਹਿਣ ਲੱਗੇ ਦੋ ਬਾਲਕਾਂ ਨੇ ਮਹਾਨ ਯੋਧੇ ਧਰਤੀ ਦੀ ਗੋਦ ਵਿਚ ਸਵਾ ਦਿੱਤੇ ਹਨ । ਹਰ ਥਾਂ ਖੂਨ ਦੇ ਛੱਪੜ ਲੱਗੇ ਨਜ਼ਰ ਆਉਂਦੇ ਸਨ। ਆਖ਼ਰ ਰਾਮ ਜੀ ਬੱਚਿਆਂ ਨੂੰ ਮਿਲੇ । ਸਾਰੀ ਗੱਲ ਦਾ ਪਤਾ ਲਿਆ । ਫਿਰ ਪ੍ਰਭੂ ਰਾਮ ਵਾਲਮੀਕ ਜੀ ਪਾਸ ਗਏ। ਉਨ੍ਹਾਂ ਰਿਸ਼ੀ ਵਾਲਮੀਕ ਜੀ ਨੂੰ ਪੁੱਛਿਆ, ਦੱਸੋ ਇਹ ਭਾਣਾ ਕਿਵੇਂ ਵਰਤਿਆ । ਵਾਲਮੀਕ’ ਜੀ ਅੱਗੋਂ ਕਹਿਣ ਲੱਗੇ ਹੇ ਪ੍ਰਭੂ । ਇਹ ਸਾਰਾ ਖੇਲ ਉਸ ਵਿਧਾਤਾ ਦੀ ਵਿਧੀ ਅਨੁਸਾਰ ਹੋ ਰਿਹਾ ਹੈ । ਜੇ ਨਹੀਂ ਯਕੀਨ ਤੇ ਰਾਮਾਇਣ ਦੇ ਭੋਜ ਪੱਤਰਾਂ ਤੋਂ ਪੜ੍ਹ ਸਕਦੇ ਹੋ । ਜੋ ਤੁਹਾਡੇ ਜਨਮ ਲੈਣ ਤੋਂ ਪਹਿਲਾਂ ਲਿਖੀ ਗਈ ਹੈ । ਗੱਲਬਾਤ ਤੋਂ ਬਾਅਦ ਦੋਵਾਂ ਧਿਰਾਂ ਦੀ ਸੁਲਾ ਕਰਾਈ । ਫਿਰ ਵਾਲਮੀਕ ਜੀ ਨੇ ਬੱਦਲਾਂ ਰਾਹੀਂ ਅੰਮ੍ਰਿਤ ਜਲ ਬਰਸਾ ਕੇ ਸਾਰੀ ਸੈਨਾ ਫਿਰ ਤੋਂ ਸੁਰਜੀਤ ਕੀਤੀ । ਬਾਕੀ ਬਚਿਆ ਅੰਮ੍ਰਿਤ ਉੱਥੇ ਦੱਬਿਆ ਜਿੱਥੇ ਪਹਿਲਾਂ ਰਾਜੇ ਇਖਵਾਕ ਨੇ ਰਾਮ ਜੀ ਤੋਂ ਪਹਿਲਾਂ ਦੱਬਿਆ ਸੀ । ਫਿਰ ਉਹ ਸਮਾਂ ਆਇਆ ਜਦੋਂ ਜਗਤ ਗੁਰੂ ਨਾਨਕ ਦੇਵ ਜੀ ਭੁੱਲੇ ਭਟਕੇ ਰਾਹੀਆਂ ਨੂੰ ਸੱਚ ਦੇ ਮਾਰਗ ਤੇ ਤੋਰਦੇ ਹੋਏ ਇਸ ਧਰਤੀ ਤੇ ਆਏ, ਉਸ ਸਮੇਂ ਇੱਥੇ ਜੰਗਲ ਸੀ । ਗੁਰੂ ਜੀ ਇੱਥੇ ਆਸਣ ਲਾ ਕੇ ਬੈਠ ਗਏ। ਮਰਦਾਨੇ ਨੂੰ ਕਹਿਣ ਲੱਗੇ, ਰਬਾਬ ਦੀ ਤਾਰ ਛੇੜ ਉਸ ਅਕਾਲ ਪੁਰਖ ਨਾਲ ਸੁਰਤ ਜੋੜੀਏ । ਮਰਦਾਨ ਰਬਾਬ ਵਜਾਈ, ਗੁਰੂ ਜੀ ਰੱਬੀ ਬਾਣੀ ਦਾ ਕੀਰਤਨ ਕਰਨ ਲੱਗੇ, ਉਨ੍ਹਾਂ ਦੀ ਆਵਾਜ਼ ਸੁਣ ਕੇ ਆਸ ਪਾਸ ਦੇ ਪਿੰਡਾਂ ਦੇ ਲੋਕੀਂ ਆ ਜੁੜੇ । ਗੁਰੂ ਜੀ ਨੇ ਕੀਰਤਨ ਤੋਂ ਮਗਰੋਂ ਕਥਾ ਨਾਲ ਲੋਕਾਂ ਦਾ ਮਨ ਜੋੜਿਆ । ਜਦ ਕਥਾ ਦੀ ਸਮਾਪਤੀ ਹੋਈ ਕੁਝ ਸਿਆਣੇ ਪੁਰਸ਼ਾਂ ਨੇ ਗੁਰੂ ਜੀ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਸ ਇਲਾਕੇ ਵਿਚ ਨਾ ਕੋਈ ਤੀਰਥ ਅਸਥਾਨ ਹੈ ਅਤੇ ਨਾ ਹੀ ਕੋਈ ਸਾਧੂ ਸੰਤ ਹੈ, ਜੋ ਲੋਕਾਂ ਨੂੰ ਸੱਚ ਧਰਮ ਦੇ ਮਾਰਗ ਦਾ ਰਸਤਾ ਦੱਸ ਸਕੇ । ਦੁਨੀਆ ਰੱਬ ਦੇ ਨਾਂ ਤੋਂ ਭਟਕਦੀ ਜਾ ਰਹੀ ਹੈ । ਕੋਈ ਇਸ ਦਾ ਹੱਲ ਕਰੋ । ਗੁਰੂ ਜੀ ਕਹਿਣ ਲੱਗੇ, ਇੱਕ ਐਸਾ ਸਮਾਂ ਆਏਗਾ, ਜਿੱਥੇ ਅਸੀਂ ਹੁਣ ਬੈਠੇ ਹਾਂ, ਇੱਥੇ ਇੱਕ ਮਹਾਨ ਤੀਰਥ ਬਣੇਗਾ, ਜੋ ਸਾਰੇ ਸੰਸਾਰ ਤੇ ਪੂਜਿਆ ਜਾਏਗਾ। ਇੱਥੇ ਸਰੋਵਰ ਬਣੇਗਾ ਜੋ ਉਸ ਵਿਚ ਸੱਚੇ ਮਨ ਨਾਲ ਇਸ਼ਨਾਨ ਕਰੇਗਾ, ਉਸ ਦੇ ਰੋਗ ਕੱਟੇ ਜਾਣਗੇ । ਗੁਰੂ ਜੀ ਇਹ ਵਚਨ ਕਹਿਕੇ ਅੱਗੇ ਚਲੇ ਗਏ ।

ਅੰਮ੍ਰਿਤਸਰ ਸਰੋਵਰ ਕਿਵੇਂ ਪ੍ਰਗਟ ਹੋਇਆ

ਇਹ ਕਹਾਣੀ ਰਜਨੀ ਤੇ ਪਿੰਗਲੇ ਨਾਲ ਜੁੜੀ ਹੈ ਇਸ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਪੱਟੀ ਸ਼ਹਿਰ ਜੋ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਜ਼ਿਲ੍ਹਾ ਲਾਹੌਰ ਦੀ ਤਹਿਸੀਲ ਸੀ, ਹੁਣ ਜ਼ਿਲ੍ਹਾ ਅੰਮ੍ਰਿਤਸਰ ਦੀ ਹੈ । ਇੱਥੋਂ ਦਾ ਰਾਜਾ ਦੁਨੀ ਚੰਦ ਹੋਇਆ ਹੈ, ਉਸ ਦੀਆਂ ਸੱਤ ਧੀਆਂ। ਸਨ ਪਰ ਪੁੱਤਰ ਕੋਈ ਨਹੀਂ ਸੀ । ਰਾਜੇ ਨੇ ਬੜੇ ਪੀਰਾਂ ਫ਼ਕੀਰਾਂ ਦੇ ਦਰਾਂ ਤੇ ਜਾ ਕੇ ਹਾਜ਼ਰੀ ਭਰੀ, ਮੰਦਰਾਂ ‘ਚ ਜਾ ਕੇ ਟੱਲ ਖੜਕਾਏ ਪਰ ਪੁੱਤਰ ਦੀ ਦਾਤ ਕਿਤੋਂ ਨਸੀਬ ਨਾ ਹੋਈ । ਰਾਜੇ ਦਾ ਰੱਬ ਤੋਂ ਵਿਸ਼ਵਾਸ ਉੱਠ ਗਿਆ । ਉਹ ਰੱਬ ਦੇ ਨਾਂ ਤੋਂ ਨਫ਼ਰਤ ਕਰਨ ਲੱਗਾ । ਉਸ ਰਾਜੇ ਨੇ ਇੱਕ ਦਿਨ ਸਭ ਧੀਆਂ ਨੂੰ ਸੱਦ ਕੇ ਪੁੱਛਿਆ, ਦੱਸੋ ਤੁਸੀਂ ਕਿਸ ਦਾ ਦਿੱਤਾ। ਖਾਂਦੀਆਂ ਹੈ, ਛੇ ਬੋਲੀਆਂ ਅਸੀਂ ਤੇਰਾ ਦਿੱਤਾ ਖਾਂਦੀਆਂ ਹਾਂ ਤੇ ਤੇਰਾ ਦਿੱਤਾ ਪਹਿਨਦੀਆਂ ਹਾਂ ਪਰ ਸੱਤਵੀਂ ਸਭ ਤੋਂ ਛੋਟੀ ਸੀ ਤੇ ਅਕਲੋਂ ਵੱਡੀ ਸੀ, ਉਸ ਦਾ ਨਾਂ ਇਤਿਹਾਸ ਵਿਚ ਰਜਨੀ ਲਿਖਿਆ ਹੈ। ਉਹ ਕਹਿਣ ਲੱਗੀ, ਮੈਂ ਰੱਬ ਦਾ ਦਿੱਤਾ ਖਾਂਦੀ ਹਾਂ ਤੇ ਉਸ ਦਾ ਦਿੱਤਾ। ਪਹਿਨਦੀ ਹਾਂ ਜੋ ਸਭ ਦਾ ਮਾਲਕ ਹੈ । ਉਹ ਪੱਥਰਾਂ ਵਿਚ ਕੀੜਿਆਂ ਨੂੰ ਵੀ ਪਾਲਦਾ ਹੈ। ਉਸ ਦੇ ਹੁਕਮ ਬਿਨਾਂ ਪੱਤਾ ਵੀ ਨਹੀਂ ਹਿਲ ਸਕਦਾ । ਰਜਨੀ ਨੂੰ ਰੱਬ ‘ਤੇ ਪੂਰਾ ਭਰੋਸਾ ਸੀ ਪਰ ਰਾਜੇ ਦਾ ਮਨ ਰੱਬ ਤੋਂ ਮੁਨਕਰ ਹੋ ਚੁੱਕਾ ਸੀ । ਉਸ ਨੇ ਗੁੱਸੇ ਵਿਚ ਆਕੇ ਰਜਨੀ ਨੂੰ ਕਿਹਾ, ਮੈਂ ਤੇਰੇ ਰੱਬ ਨੂੰ ਵੇਖ ਲਵਾਂਗਾ । ਉਹ ਤੈਨੂੰ ਕਿਵੇਂ ਰੋਟੀ ਦੇਂਦਾ ਹੈ । ਉਸ ਨੌਕਰਾਂ ਨੂੰ ਹੁਕਮ ਦਿੱਤਾ, ਜਾਓ ਕੋਈ ਪਿੰਗਲਾ ਲੱਭ ਕੇ ਲੈ ਆਉ ਜਿਸ ਦੇ ਤਨ ‘ਚੋਂ ਬਦਬੂ ਆਉਂਦੀ ਹੋਵੇ । ਉਸ ਦੇ ਅੰਗ ਚੱਲਣ ਫਿਰਨ ਤੋਂ ਆਤਰ ਹੋਣ । ਸਾਰਾ ਤਨ ਜ਼ਖ਼ਮੀ ਹੋਵੇ, ਰੋਮ-ਰੋਮ ਵਿਚੋਂ ਪਸ ਵੱਗਦੀ ਹੋਵੇ, ਲੋਕੀਂ ਉਸ ਤੋਂ ਨਫ਼ਰਤ ਕਰਨ, ਐਸਾ ਆਦਮੀ ਹੋਵੇ । ਇਸ ਨੂੰ ਉਸ ਦੇ ਲੜ ਲਾਓ । ਇਸ ਨੂੰ ਮੇਰੀ ਤੌਹੀਨ ਕਰਨ ਦਾ ਸਬਕ ਮਿਲ ਜਾਏਗਾ । ਨੌਕਰ ਗਏ ਉਹ ਐਸਾ ਆਦਮੀ ਲੈ ਆਏ, ਜੈਸਾ ਰਾਜੇ ਨੇ ਦੱਸਿਆ ਸੀ । ਰਾਜੇ ਨੇ ਰਜਨੀ ਪਿੰਗਲੇ ਦੇ ਲੜ ਲਾ ਦਿੱਤੀ ਤੇ ਨੌਕਰਾਂ ਨੂੰ ਹੁਕਮ ਦਿੱਤਾ । ਇਸ ਨੂੰ ਪੱਟੀ ਸ਼ਹਿਰ ‘ਚੋਂ ਦੂਰ ਛੱਡ ਆਓ। ਰਜਨੀ ਰੱਬ ਦੇ ਭਾਣੇ ਨੂੰ ਮੰਨਕੇ ਫਿਰਦੀ ਫਿਰਦੀ ਇਸ ਜਗ੍ਹਾ ਤੇ ਆ ਗਈ ਜਿੱਥੇ ਇੱਕ ਸੰਘਣੀ ਛਾਂ ਵਾਲੀ ਬੇਰੀ ਸੀ ਤੇ ਉਸ ਕੋਲ ਇੱਕ ਛੱਪੜੀ ਸੀ। ਰਜਨੀ ਨੇ ਬੇਰੀ ਦੀ ਛਾਂਵੇਂ ਟੋਕਰਾ ਰੱਖਿਆ ਆਪ ਲਾਗਲੇ ਪਿੰਡ ਉਸ ਦੇ ਖਾਣ ਲਈ ਰਸਦ ਲੈਣ ਚਲੀ ਗਈ । ਉਸ ਪਿੰਡ ਦਾ ਨਾਂ ਇਤਿਹਾਸ ਵਿਚ ਨੀਵੇਂ ਤੁੰਗ ਦੱਸਿਆ ਹੈ । ਰਜਨੀ ਦੇ ਜਾਣ ਪਿੱਛੋਂ ਇੱਕ ਕੌਤਕ ਹੋਇਆ ਜਿਸ ਨੇ ਪਿੰਗਲੇ ਦਾ ਜੀਵਨ ਪਲਟ ਦਿੱਤਾ । ਕੁਝ ਕਾਲੇ ਕਾਂ ਉਡਦੇ ਆਏ, ਆਉਂਦੇ ਸਾਰ ਉਸ ਛੱਪੜੀ ਵਿਚ ਵੜ ਗਏ । ਜਦ ਟੁੱਭਾ ਲਾ ਕੇ ਬਾਹਰ ਨਿਕਲੇ ਉਹ ਚਿੱਟੇ ਹੰਸ ਬਣ ਕੇ ਉਡ ਗਏ । ਇਹ ਕੌਤਕ ਪਿੰਗਲੇ ਨੇ ਅੱਖਾਂ ਨਾਲ ਵੇਖਿਆ । ਮਨ ਵਿਚ ਵਿਚਾਰ ਆਈ ਇਹ ਛੱਪੜੀ ਨਹੀਂ, ਇਹ ਕੋਈ ਅੰਮ੍ਰਿਤ ਦਾ ਕੁੰਡ ਹੈ । ਜੇ ਕਾਲੇ ਕਾਂ ਹੰਸ ਬਣ ਸਕਦੇ ਹਨ ਤੇ ਮੇਰਾ ਰੋਗ ਵੀ ਹੱਟ ਸਕਦਾ ਹੈ । ਮਨਾ ਚਾਰਾ ਕਰ। ਉਸ ਈਸ਼ਵਰ ਤੇ ਯਕੀਨ ਰੱਖ, ਤੇਰਾ ਕੋਹੜ ਜ਼ਰੂਰ ਹਟੇਗਾ । ਉਹ ਡਿੱਗਦਾ ਢਹਿੰਦਾ ਛੱਪੜੀ ਵਿਚ ਜਾ ਵੜਿਆ । ਉਸ ਨੇ ਨਿਸ਼ਾਨੀ ਵਜੋਂ ਇੱਕ ਉਂਗਲੀ ਪਾਣੀ ‘ਚੋਂ ਬਾਹਰ ਰੱਖ ਲਈ । ਜਦ ਟੁੱਭਾ ਲਾ ਕੇ ਬਾਹਰ ਨਿਕਲਿਆ ਉਸ ਦੀ ਸਾਫ਼ ਸੁਥਰੀ ਦੇਹੀ ਹੋ ਗਈ । ਉਸ ਨੂੰ ਇਉਂ ਜਾਪਦਾ ਜਿਵੇਂ ਕੋਈ ਰੋਗ ਲੱਗਾ ਹੀ। ਨਾ ਹੋਵੇ । ਉਸ ਨੇ ਰੱਬ ਦਾ ਲੱਖ-ਲੱਖ ਸ਼ੁਕਰ ਮਨਾਇਆ, ਟੋਕਰਾ ਮੂਧਾ ਮਾਰਕੇ ਉਸ ਉਪਰ ਬੈਠ ਗਿਆ । ਜਦ ਰਜਨੀ ਰਸਦ ਲੈ ਕੇ ਵਾਪਸ ਆਈ, ਉਸ ਨੂੰ ਪਿੰਗਲਾ ਨਜ਼ਰ ਨਾ ਆਇਆ । ਉਸ ਨੌਜਵਾਨ ਨੂੰ ਪੁੱਛਿਆ, ਮੇਰਾ ਪਿੰਗਲਾ ਪਤੀ ਕਿੱਥੇ ਹੈ । ਉਸ ਹੱਸ ਕੇ ਕਿਹਾ ਮੈਂ ਹੀ ਤੇਰਾ ਪਤੀ ਹਾਂ ਪਰ ਰਜਨੀ ਨਾ ਮੰਨੀ। ਗੱਲ ਝਗੜੇ ਵਿਚ ਪੈ ਗਈ, ਉਸ ਸਮੇਂ ਸ੍ਰੀ ਗੁਰੂ ਰਾਮਦਾਸ ਜੀ ਸੰਤੋਖ਼ਸਰ ਸਰੋਵਰ ਦੀ ਕਾਰ ਸੇਵਾ ਕਰਾ ਰਹੇ ਸੀ । ਰਜਨੀ ਤੇ ਉਹ ਨੌਜਵਾਨ ਗੁਰੂ ਜੀ ਪਾਸ ਚਲੇ ਗਏ । ਉਨ੍ਹਾਂ ਆਪੋ ਆਪਣੀ ਦੁੱਖ ਭਰੀ ਕਹਾਣੀ ਸੁਣਾਈ । ਗੁਰੂ ਜੀ ਉਨ੍ਹਾਂ ਨੂੰ ਨਾਲ ਲੈ ਕੇ ਸੰਗਤ ਸਮੇਤ ਉਸ ਜਗ੍ਹਾ ਤੇ ਆਏ ਜਿੱਥੇ ਇਹ ਘਟਨਾ ਵਾਪਰੀ ਸੀ । ਗੁਰੂ ਜੀ ਉਸ ਬੇਰੀ ਥੱਲੇ ਖਲੋ ਕੇ ਕਹਿਣ ਲੱਗੇ ਭਾਈ ਗੁਰਸਿੱਖਾ ਇਸ ਜਲ ਵਿਚ ਉਹ ਉਂਗਲੀ ਡੋਬ ਜਿਸ ਵਿਚੋਂ ਅਜੇ ਪਸ ਵਗ ਰਹੀ ਹੈ । ਉਸ ਨੌਜਵਾਨ ਨੇ ਗੁਰੂ ਜੀ ਦੇ ਕਹਿਣ ‘ਤੇ ਉਂਗਲੀ ਜਲ ਵਿਚ ਡੋਬ ਕੇ ਜਦ ਬਾਹਰ ਕੱਢੀ ਉਹ ਵੀ ਸਾਫ਼ ਸੁਥਰੀ ਹੋ ਗਈ । ਉਸ ਦਾ ਰੋਗ ਜੜ ਤੋਂ ਖ਼ਤਮ ਹੋ ਗਿਆ । ਫਿਰ ਗੁਰੂ ਜੀ ਕਹਿਣ ਲੱਗੇ ਬੀਬੀ ਇਹ ਨੌਜਵਾਨ ਤੇਰਾ ਪਤੀ ਹੈ । ਇਹ ਜੋ ਛੱਪੜੀ ਨਜ਼ਰ ਆਉਂਦੀ ਹੈ । ਇਹ ਅੰਮ੍ਰਿਤ ਦਾ ਕੁੰਡ ਹੈ, ਅਸੀਂ ਕਈਆਂ ਚਿਰਾਂ ਤੋਂ ਇਸ ਕੁੰਡ ਦੀ ਭਾਲ ਕਰ ਰਹੇ ਹਾਂ, ਤੁਹਾਡੇ ਆਉਣ ਨਾਲ ਇਹ ਅੰਮ੍ਰਿਤ ਕੁੰਡ ਪ੍ਰਗਟ ਹੋਇਆ । ਉਸ ਜੋੜੀ ਨੇ ਉਸ ਅਕਾਲ ਪੁਰਖ ਤੇ ਗੁਰੂ ਜੀ ਦਾ ਲੱਖ-ਲੱਖ ਵਾਰ ਧੰਨਵਾਦ ਕੀਤਾ । ਉਹ ਦੋਵੇਂ ਉਸ ਦਿਨ ਤੋਂ ਗੁਰੂ ਘਰ ਦੇ ਸੇਵਾਦਾਰ ਬਣ ਗਏ । ਸ੍ਰੀ ਗੁਰੂ ਰਾਮਦਾਸ ਜੀ ਨੇ ਇਸ ਬੇਰੀ ਨੂੰ ਵਰਾਂ ਨਾਲ ਨਿਵਾਜਿਆ, ਨਾਲ ਕਿਹਾ ਇਹ ਬੇਰੀ ਦੁੱਖ ਭੰਜਨੀ ਹੈ । ਜੋ ਇਸ ਬੇਰੀ ਥੱਲੇ ਇਸ ਅੰਮ੍ਰਿਤ ਕੁੰਡ ਵਿਚ ਸੱਚੇ ਮਨੋਂ ਉਸ ਕਰਤੇ ਨੂੰ ਯਾਦ ਕਰਕੇ ਇਸ਼ਨਾਨ ਕਰੇਗਾ, ਉਸ ਦਾ ਰੋਗ ਸਦਾ ਲਈ ਖ਼ਤਮ ਹੋ ਜਾਏਗਾ ਇਹ ਗੁਰੂ ਜੀ ਦਾ ਵਰ ਹੈ । ਗੁਰੂ ਜੀ ਸੰਤੋਖ਼ਸਰ ਸਰੋਵਰ ਦੀ ਸੇਵਾ ਪੂਰੀ ਕਰਾ ਕੇ ਫਿਰ ਦੁੱਖ ਭੰਜਨੀ ਬੇਰੀ ਵਾਲੀ ਥਾਂ ਕੋਲੋਂ ਇਸ ਸਰੋਵਰ ਦਾ ਟੱਕ ਲਾਇਆ ਤੇ ਸਰੋਵਰ ਦੀ ਖੁਦਾਈ ਸ਼ੁਰੂ ਕਰਾਈ। ਇਸ ਸੇਵਾ ਵਿਚ ਮਹਾਨ ਗੁਰਸਿੱਖਾਂ ਦਾ ਯੋਗਦਾਨ ਹੈ । ਸ੍ਰੀ ਗੁਰੂ ਅਰਜਨ ਦੇਵ ਜੀ ਇਸ ਦੇ ਕਾਰਜ ਕਰਤਾ ਸਨ । ਉਨ੍ਹਾਂ ਨਾਲ ਬਾਬਾ ਬੁੱਢਾ ਜੀ, ਭਾਈ ਸਾਲੋ ਜੀ, ਭਾਈ ਬਹਿਲੋ ਜੀ ਨਾਲ ਅਣਗਿਣਤ ਸਿੱਖਾਂ ਦੀ ਸੇਵਾ ਇਸ ਸਰੋਵਰ ‘ਤੇ ਲੱਗੀ । ਸੰਗਤਾਂ ਨੇ ਦੂਰ-ਦੂਰ ਤੋਂ ਆ ਕੇ ਸੇਵਾ ਵਿਚ ਹਿੱਸਾ ਪਇਆ । ਕੋਈ ਲੰਗਰ ਦੀ ਸੇਵਾ ਕਰਦਾ, ਕੋਈ ਸੰਗਤਾਂ ਨੂੰ ਜਲ ਛਕਾਉਂਦਾ, ਸਾਰੇ ਆਪੋ ਆਪਣੇ ਥਾਂ ਵੱਧ ਚੜ੍ਹਕੇ ਕੰਮ ਕਰਦੇ । ਇਸ ਸਰੋਵਰ ਦੇ ਨਿਰਮਾਣ ਵਿਚ ਦੇਵੀ ਦੇਵਤੇ, ਰਿਸ਼ੀ ਮੁਨੀ, ਪੀਰ ਪੈਗ਼ੰਬਰ ਰਲਕੇ ਸੇਵਾ ਕਰਦੇ ਰਹੇ । ਇਸ ਸਰੋਵਰ ਦੀ ਸੇਵਾ ਸ੍ਰੀ ਵਿਸ਼ਨੂੰ ਜੀ ਨੇ ਆਪਣੇ ਸਿਰ ਤੇ ਟੋਕਰੀ ਚੁੱਕ ਕੇ ਕੀਤੀ । ਹਰ ਜੀ ਆਪ ਆ ਕੇ ਸੇਵਾ ਕਰਾਉਂਦੇ ਰਹੇ । ਜਦ ਸਰੋਵਰ ਦੀ ਖੁਦਾਈ ਪੂਰੀ ਹੋ ਗਈ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਸਰੋਵਰ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਰਨੀ ਸੀ, ਉਹ ਐਸਾ ਮੰਦਰ ਤਿਆਰ ਕਰਨਾ ਸੀ ਜਿਸ ਵਰਗਾ ਨਾ ਹੋਇਆ ਤੇ ਨਾ ਹੋਵੇਗਾ ਤਾਂ ਹੀ ਭਾਈ ਗੁਰਦਾਸ ਜੀ ਲਿਖਦੇ ਹਨ ।

ਡਿਠੇ ਸਭੈ ਥਾਂਵ ਨਹੀ ਤੁਧ ਜੇਹਾ ।

ਇਹ ਸਭ ਧਰਮਾਂ ਦਾ ਸਾਂਝਾ ਮੰਦਰ ਹੋਏਗਾ । ਗੁਰੂ ਜੀ ਕਹਿਣ ਲੱਗੇ ਇੱਥੇ ਊਚ- ਨੀਚ, ਜਾਤ-ਪਾਤ ਦਾ ਕੋਈ ਵਿਤਕਰਾ ਨਹੀਂ ਹੋਏਗਾ । ਸਭ ਨੂੰ ਇੱਕੋ ਜਿਹਾ ਸਨਮਾਨ ਮਿਲੇਗਾ । ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਭ ਗੁਰਸਿੱਖਾਂ ਨਾਲ ਵਿਚਾਰ ਕਰਕੇ ਫੈਸਲਾ ਕੀਤਾ। ਲਾਹੌਰ ਤੋਂ ਸਾਂਈਂ ਮੀਆਂ ਮੀਰ ਜੀ ਨੂੰ ਬੁਲਾ ਕੇ ਉਨ੍ਹਾਂ ਤੋਂ ਨੀਂਹ ਪੱਥਰ ਰਖਾਓ। ਉਹ ਸੱਚਾ ਸੁੱਚਾ ਫੱਕਰ ਹੈ, ਉਹ ਸਭ ਨੂੰ ਉੱਨਾਂ ਹੀ ਪਿਆਰ ਕਰਦਾ ਹੈ ਜਿੰਨਾਂ ਰੱਬ ਨੂੰ । ਸਾਂਈ ਮੀਆਂ ਮੀਰ ਜਾਤ ਦਾ ਮੁਸਲਮਾਨ ਸੀ ਤੇ ਪੰਜ ਵੇਲੇ ਦਾ ਨਿਮਾਜ਼ੀ ਸੀ । ਗੁਰੂ ਜੀ ਨੇ ਸੱਦਾ ਭੇਜ ਕੇ ਸਾਂਈਂ ਜੀ ਨੂੰ ਬੁਲਾਇਆ। ਉਸ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਾਈ। ਇਸ ਮੰਦਰ ਦੇ ਚਾਰ ਦਰਵਾਜ਼ੇ ਰੱਖੇ ਜੋ ਚਹੁੰ ਵਰਨਾਂ ਦੇ ਸਾਂਝੇ ਹਨ । ਇੱਥੇ ਸਭ ਨੂੰ ਇੱਕੋ ਜਿਹਾ ਸਤਿਕਾਰ ਮਿਲਦਾ ਹੈ । ਭਾਵੇਂ ਉਹ ਕਿਸੇ ਧਰਮ ਦਾ ਹੋਵੇ । ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਵਿਚ ਸਭ ਨੂੰ ਇੱਕ ਪੰਗਤ ਵਿਚ ਬਿਠਾ ਕੇ ਲੰਗਰ ਛਕਾਇਆ ਜਾਂਦਾ ਹੈ । ਇਹ ਪ੍ਰੰਪਰਾ ਸ੍ਰੀ ਗੁਰੂ ਅਮਰਦਾਸ ਜੀ ਦੀ ਚਲਾਈ ਹੋਈ ਹੈ, ਜੋ ਗੁਰੂ ਰਾਮਦਾਸ ਜੀ ਦੇ ਲੰਗਰ ਵਿਚ ਨਿਭਾਈ। ਜਾਂਦੀ ਹੈ । ਇੱਥੇ ਭਾਵੇਂ ਰਾਜਾ ਹੋਵੇ ਜਾਂ ਫ਼ਕੀਰ, ਹਿੰਦੂ ਹੋਵੇ ਜਾਂ ਮੁਸਲਮਾਨ, ਸਿੱਖ, ਇਸਾਈ ਸਭ ਸ਼ਰਧਾ ਨਾਲ ਆਕੇ ਇਸ ਦਰ ਦੀ ਚਰਨ ਧੂੜ ਮੱਥੇ ਲਾਉਂਦੇ ਹਨ । ਇੱਥੇ ਅੱਠੇ ਪਹਿਰ ਗੁਰਬਾਣੀ ਦਾ ਕੀਰਤਨ ਹੁੰਦਾ ਹੈ । ਉਸ ਬਾਣੀ ਦਾ ਜਿਸ ਦੀ ਆਤਮਾ ਵਿਚ ਵਾਸਾ ਹੋ ਜਾਂਦਾ ਹੈ, ਉਸ ਨੂੰ ਪ੍ਰਭੂ ਨਾਲ ਮਿਲਣ ਦੀ ਜੁਗਤੀ ਮਿਲ ਜਾਂਦੀ ਹੈ । ਉਸ ਤੇ ਗੁਰੂ ਰਾਮਦਾਸ ਜੀ ਦੀ ਕ੍ਰਿਪਾ ਹੋ ਜਾਂਦੀ ਹੈ । ਇਸ ਮੰਦਰ ਦੇ ਦਰਸ਼ਨ ਦੁਰਲੱਭ ਹਨ, ਇਸ ਦਾ ਨਕਸ਼ਾ ਗੁਰੂ ਜੀ ਨੇ ਸੱਚਖੰਡ ਤੋਂ ਮੰਗਵਾਇਆ ਤਾਂ ਹੀ ਇਸ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕਹਿੰਦੇ ਹਨ। ਇਸ ਮੰਦਰ ਦੀ ਨੀਂਹ ਗੁਰੂ ਜੀ ਨੇ ਸ਼ਹਿਰ ਤੋਂ ਨੀਵੀਂ ਰੱਖੀ, ਇਸ ਲਈ ਜੋ ਦਰਸ਼ਨ ਕਰਨ ਸ਼ਰਧਾਲੂ ਆਉਂਦਾ ਹੈ, ਉਹ ਜਿਉਂ-ਜਿਉਂ ਪਉੜੀਆਂ ਉਤਰਦਾ ਹੈ, ਉਸ ਦਾ ਮਨ ਤੋਂ ਹੰਕਾਰ ਵੀ ਉਤਰ ਜਾਂਦਾ ਹੈ । ਜਦ ਸਰੋਵਰ ਵਿਚ ਇਸ਼ਨਾਨ ਕਰਦੇ ਸਮੇਂ ਇਸ ਤੁਕ ਦਾ ਉਚਾਰਨ ਕਰਦਾ ਹੈ :

ਰਾਮ ਦਾਸ ਸਰੋਵਰ ਨਾਤੇ । ਸਭ ਉਤਰੇ ਪਾਪ ਕਮਾਤੇ ।

ਜੇ ਉਹ ਸੱਚੇ ਹਿਰਦੇ ਨਾਲ ਇਸ ਤੁਕ ਨੂੰ ਪੜ੍ਹਦਾ ਹੈ, ਸੱਚਮੁੱਚ ਉਸ ਦਾ ਅੰਦਰ ਸਾਫ਼ ਹੋ ਜਾਂਦਾ ਹੈ । ਦੁੱਖ ਭੰਜਨੀ ਬੇਰੀ ਕੋਲ ਜੋ ਥੜਾ ਸਾਹਿਬ ਹੈ, ਉਸ ਦੇ ਨਾਲ ਜੋ ਵੀ ਇਸ਼ਨਾਨ ਕਰੇਗਾ, ਉਸ ਨੂੰ ਅਠਾਹਠ ਤੀਰਥਾਂ ਦਾ ਫ਼ਲ ਮਿਲੇਗਾ ਇਹ ਗੁਰੂ ਜੀ ਦਾ ਵਰ ਹੈ । ਰਿਸ਼ੀ ਵਾਲਮੀਕ ਜੀ ਦੀ ਲਿਖੀ ਰਾਮਾਇਣ ਦਾ ਇਤਿਹਾਸ ਇਸ ਸ੍ਰੀ ਅੰਮ੍ਰਿਤਸਰ ਸਰੋਵਰ ਨਾਲ ਜੁੜਿਆ ਹੈ । ਜਿੰਨਾਂ ਚਿਰ ਇਸ ਦਾ ਹਵਾਲਾ ਨਾ ਦੇਈਏ ਉਨਾਂ ਚਿਰ ਉਹ ਇਤਿਹਾਸ ਅਧੂਰਾ ਰਹਿੰਦਾ ਹੈ । ਇੱਕ ਪੁਸਤਕ ਅਜੀਤ ਸਿੰਘ ਬੇਦੀ ਨੇ ਪ੍ਰਕਾਸ਼ਤ ਕੀਤੀ ਹੈ, ਉਸ ਵਿਚ ਸ੍ਰੀ ਅੰਮ੍ਰਿਤਸਰ ਦੇ ਗੁਰਦੁਆਰਿਆਂ ਦਾ ਥੋੜ੍ਹਾ-ਥੋੜ੍ਹਾ ਇਤਿਹਾਸ ਦੱਸਿਆ ਹੈ, ਕੁਝ ਗੱਲਾ ਮੈਨੂੰ ਉਸ ‘ਚੋਂ ਪ੍ਰਾਪਤ ਹੋਈਆਂ ਹਨ, ਜੋ ਇਸ ਵਿਚ ਦਰਜ ਹਨ ।

ਇਤਿਹਾਸਕ ਥਾਵਾਂ

ਤ੍ਰਿਵੇਣੀ ਘਾਟ ਮੰਦਰ

ਤ੍ਰਿਵੇਣੀ ਘਾਟ ਮੰਦਰ ਦੇ ਮਹੰਤ ਮੰਗਲ ਦਾਸ ਜੀ ਤੋਂ ਜਦ ਮੈਂ ਮੰਦਰ ਬਾਰੇ ਜਾਣਕਾਰੀ ਪੁੱਛੀ, ਉਨ੍ਹਾਂ ਦੱਸਿਆ ਇਹ ਮੰਦਰ ਅੰਗਰੇਜ਼ ਸਰਕਾਰ ਦੇ ਸਮੇਂ ਦਾ ਬਣਿਆ ਹੈ । ਮੈਂ ਪੁੱਛਿਆ ਇਸ ਦਾ ਪਿਛੋਕੜ ਦੱਸੋ, ਉਨ੍ਹਾਂ ਨੇ ਕਿਹਾ ਜਦੋਂ ਸਾਡੇ ਦੇਸ਼ ਵਿਚ ਅੰਗਰੇਜ਼ ਰਾਜ ਕਰਦੇ ਸਨ, ਉਸ ਸਮੇਂ ਸ੍ਰ. ਕੇਹਰ ਸਿੰਘ ਸੰਧਾਵਾਲੀਆ ਰਾਜ ਦਰਬਾਰ ਵਿਚ ਚੌਥੀ ਕੁਰਸੀ ਦਾ ਮਾਲਕ ਸੀ । ਉਸ ਨੂੰ ਹਕੂਮਤ ਵੱਲੋਂ ਵੱਖਰੀ ਅਦਾਲਤ ਲਾਉਣ ਦਾ ਹੱਕ ਸੀ । ਇਹ ਸੰਧਾਵਾਲੀਆ ਸਰਦਾਰ ਰਾਜਿਆਂ ਦੇ ਖਾਨਦਾਨ ‘ਚੋਂ ਸੀ । ਉਨ੍ਹਾਂ ਕੋਲ ਰੱਬ ਦਾ ਦਿੱਤਾ ਬਹੁਤ ਕੁਝ ਸੀ । ਦੌਲਤ ਦਾ ਕੋਈ ਸਰ ਬੰਨਾ ਨਹੀਂ ਸੀ ਪਰ ਉਸ ਦਾ ਅੱਗੋਂ ਵਾਰਸ ਬਣਨ ਵਾਲਾ ਕੋਈ ਨਹੀਂ ਸੀ ਦਿਸਦਾ । ਉਨ੍ਹਾਂ ਨੇ ਅਨੇਕਾਂ ਮੜੀ ਮਸਾਣਾਂ ‘ਤੇ ਜਾ ਕੇ ਨੱਕ ਰਗੜੇ ਪਰ ਕਿਤੋਂ ਝੋਲੀ ਖ਼ੈਰ ਨਾ ਪਈ । ਆਖ਼ਰ ਕਿਸੇ ਨੇ ਦੱਸਿਆ ਕਿ ਤੁਸੀਂ ਰਾਮ ਤੀਰਥ ਜਾਉ ਉਸ ਸਰੋਵਰ ਦੇ ਕੰਢੇ ਇੱਕ ਸਾਧੂ ਤਪੱਸਿਆ ਕਰ ਰਿਹਾ ਹੈ ਜਿਸ ਦਾ ਨਾਮ ਮੋਤੀ ਰਾਮ ਹੈ, ਉਸ ਦੇ ਦਰ ਤੇ ਯਕੀਨ ਨਾਲ ਹਾਜ਼ਰੀ ਭਰੋ ਤੁਹਾਡੇ ਮਨ ਦੀ ਮੁਰਾਦ ਪੂਰੀ ਹੋਏਗੀ । ਸ੍ਰ. ਕੇਹਰ ਸਿੰਘ ਸੰਧਾਵਾਲੀਆ ਤੇ ਉਸ ਦੀ ਪਤਨੀ ਅਤਰ ਕੌਰ ਰੁਕਮਣੀ ਇਸ ਸਾਧੂ ਦੇ ਦਰ ਤੇ ਰਾਮ ਤੀਰਥ ਆਏ, ਜਿਵੇਂ ਉਸ ਸੇਵਕ ਨੇ ਸਮਝਾਇਆ ਸੀ ਉਨ੍ਹਾਂ ਉਸ ਤਰ੍ਹਾਂ ਕੀਤਾ । ਉਸ ਨੇ ਦੱਸਿਆ ਸੀ ਜਦ ਉਹ ਸਮਾਧੀ ਲਾ ਕੇ ਬੈਠਾ ਹੋਵੇ ਤੁਸੀਂ ਮੱਥਾ ਟੇਕ ਕੇ ਵਾਪਸ ਚਲੇ ਜਾਣਾ । ਇਸ ਤਰ੍ਹਾਂ ਉਨਾਂ ਚਿਰ ਹਾਜ਼ਰੀ ਭਰੀ ਜਾਣਾ ਜਿੰਨਾਂ ਚਿਰ ਉਹ ਆਪ ਨਾ ਬੁਲਾਏ । ਸ੍ਰ. ਸੰਧਾਵਾਲੀਆ ਤੇ ਉਸ ਦੀ ਰਾਣੀ ਨੇ ਯਕੀਨ ਨਾਲ ਹਾਜ਼ਰੀਆਂ ਭਰੀਆਂ । ਇੱਕ ਦਿਨ ਉਹ ਦੋਵੇਂ ਮੱਥਾ ਟੇਕ ਕੇ ਬੈਠੇ ਹੀ ਸਨ, ਸਾਧੂ ਦੀ ਸਮਾਧੀ ਖੁੱਲ੍ਹ ਗਈ । ਸਾਧੂ ਨੇ ਮੇਹਰ ਭਰੀ ਨਜ਼ਰ ਨਾਲ ਉਸ ਜੋੜੀ ਵੱਲ ਵੇਖਿਆ ਸਮਝੋ ਉਨ੍ਹਾਂ ਦੇ ਭਾਗ ਜਾਗ ਪਏ । ਸਾਧੂ ਕਹਿਣ ਲੱਗੇ ਤੁਸੀਂ ਚਿਰ ਤੋਂ ਹਾਜ਼ਰੀ ਭਰੀ ਜਾ ਰਹੇ ਹੋ ਪਰ ਕੋਈ ਦਾਤ ਨਹੀਂ ਮੰਗੀ । ਅੱਜ ਤੁਹਾਡੀ ਹਾਜ਼ਰੀ ਮੇਰੇ ਮਾਲਕ ਦੇ ਦਰ ਪ੍ਰਵਾਨ ਹੋ ਗਈ ਹੈ, ਮੰਗੋ ਜੋ ਤੁਹਾਡੀ ਇੱਛਾ ਹੈ । ਇਹ ਬਚਨ ਸਾਧੂ ਨੇ ਕਹੇ । ਸ੍ਰ. ਸੰਧਾਵਾਲੀਆ ਤੇ ਉਸ ਦੀ ਪਤਨੀ ਦੋਵੇਂ ਹੱਥ ਜੋੜਕੇ ਕਹਿਣ ਲੱਗੇ, ਸੰਤ ਜੀ ਮੇਰੇ ਪਾਸ ਰੱਬ ਦਾ ਦਿੱਤਾ ਬਹੁਤ ਕੁਝ ਹੈ ਪਰ ਅੱਗੋਂ ਉਸ ਦਾ ਵਾਰਸ ਕੋਈ ਨਹੀਂ । ਇਹ ਘਾਟ ਸਾਨੂੰ ਦਿਨੋਂ ਦਿਨ ਖਾਈ ਜਾਂਦੀ ਹੈ । ਜੇ ਤੁਸੀਂ ਸਾਡੇ ਤੇ ਮਿਹਰਬਾਨ ਹੋ ਤੇ ਸਾਡੀ ਵੇਲ ਹਰੀ ਕਰ ਦਿਓ ਸਾਡਾ ਸੰਸਾਰ ਤੇ ਬੂਟਾ ਲੱਗ ਜਾਵੇਗਾ। ਸਾਡੀ ਤੁਹਾਡੇ ਅੱਗੇ ਇਹੋ ਬੇਨਤੀ ਹੈ ।

ਸਾਧੂ ਬੋਲੇ ਸਹਿਜ ਸੁਭਾਏ

ਸਾਧੂ ਕਾ ਕਿਹਾ ਬਿਰਥਾ ਨਾ ਜਾਏ

ਸਾਧੂ ਕਹਿਣ ਲੱਗੇ ਤੁਹਾਡੀ ਵੇਲ ਜ਼ਰੂਰ ਹਰੀ ਹੋ ਜਾਏਗੀ ਪਰ ਤੁਹਾਨੂੰ ਰਾਜ ਮਹਿਲ ਛੱਡ ਕੇ ਟੱਪਰੀਆਂ ਵਿਚ ਰਹਿਣਾ ਪਏਗਾ । ਉਸ ਬਾਲਕ ਦਾ ਜਨਮ ਟੱਪਰੀਆਂ ਵਿਚ ਹੋਏਗਾ । ਸਾਧੂ ਤੋਂ ਪੁੱਤਰ ਦਾ ਵਰ ਲੈ ਕੇ ਸ੍ਰ. ਸੰਧਾਵਾਲੀਆ ਖ਼ੁਸ਼ੀ-ਖ਼ੁਸ਼ੀ ਆਪਣੇ ਘਰ ਆਇਆ । ਉਸ ਨੇ ਰਾਜ ਮਹਿਲ ਤਿਆਗ ਦਿੱਤੇ ਤੇ ਟੱਪਰੀਆਂ ਵਿਚ ਡੇਰਾ ਲਾ ਲਿਆ । ਸਮਾਂ ਪਾ ਕੇ ਸ. ਸੰਧਾਵਾਲੀਏ ਦੇ ਘਰ ਪੁੱਤਰ ਨੇ ਜਨਮ ਲਿਆ। ਉਸ ਨੇ ਖ਼ੁਸ਼ੀ ਵਿਚ ਆ ਕੇ ਗਰੀਬਾਂ ਨੂੰ ਦਾਨ ਕੀਤੇ । ਗੱਜ ਵੱਜ ਕੇ ਜਸ਼ਨ ਮਨਾਏ । ਸਵਾ ਮਹੀਨੇ ਬਾਅਦ ਉਸ ਬੱਚੇ ਸਮੇਤ ਸ੍ਰ. ਕੇਹਰ ਸਿੰਘ ਸੰਧਾਵਾਲੀਆ ਤੇ ਉਸ ਦੀ ਰਾਣੀ ਅਤਰ ਕੌਰ ਰੁਕਮਣੀ ਵਾਜਿਆਂ ਨਾਲ ਸਾਧੂ ਦੇ ਦਰ ਤੇ ਮੱਥਾ ਟੇਕਣ ਆਏ । ਉਨ੍ਹਾਂ ਨੇ ਆਪਣੀ ਸ਼ਰਧਾ ਨਾਲ ਜੋ ਕੁਝ ਵਸਤੂ ਲਿਆਏ ਸਨ, ਸਾਧੂ ਅੱਗੇ ਭੇਟ ਕੀਤੇ ਤੇ ਸਾਧੂ ਦਾ ਸ਼ੁਕਰਾਨਾ ਕੀਤਾ । ਸ੍ਰ. ਸੰਧਾਵਾਲੀਏ ਨੇ ਬੱਚੇ ਦੀ ਖ਼ੁਸ਼ੀ ਵਿਚ ਸਰੋਵਰ ਦੇ ਕੰਢੇ ਮੰਦਰ ਦਾ ਨਿਰਮਾਣ ਕਰਵਾਇਆ ਜੋ ਅੱਜ ਵੀ ਕਾਇਮ ਹੈ । ਇਸ ਮੰਦਰ ਕੋਲ ਇੱਕ ਥਾਂ ਤਿੰਨ ਰੁੱਖ ਹਨ, ਮੁੱਢ ਇੱਕ ਹੈ ਉੱਪਰੋਂ ਵੱਖ-ਵੱਖ ਹਨ ਪਿੱਪਲ, ਬੋਹੜ ਤੇ ਨਿੰਮ । ਉਨ੍ਹਾਂ ਨੇ ਦੱਸਿਆ ਇਨ੍ਹਾਂ ਨੂੰ ਬ੍ਰਹਮਾ, ਵਿਸ਼ਨੂੰ, ਮਹੇਸ਼ ਕਿਹਾ ਜਾਂਦਾ ਹੈ । ਸ਼ਰਧਾਵਾਨ ਇਨ੍ਹਾਂ ਦੁਆਲੇ ਕੱਚੀ ਤੰਦ ਦੇ ਧਾਗੇ ਬੰਨ੍ਹ ਕੇ ਸੁਖਣਾ ਸੁੱਖਦੇ ਹਨ । ਉਹ ਜਦ ਪੂਰੀ ਹੋ ਜਾਏ ਫਿਰ ਪ੍ਰਸ਼ਾਦ ਚੜ੍ਹਾਉਂਦੇ ਹਨ । ਇਹ ਸਾਰੀ ਕਹਾਣੀ ਮਹੰਤ ਮੰਗਲ ਦਾਸ ਨੇ ਦੱਸੀ ਜੋ 82 ਸਾਲ ਦੇ ਹਨ। ਉਨ੍ਹਾਂ ਦੱਸਿਆ ਮੋਤੀ ਰਾਮ ਦੀ ਗੱਦੀ ਦੇ ਅੱਗੋਂ ਵਾਰਸ ਮਹੰਤ ਜਵਾਹਰ ਦਾਸ ਜੀ ਹੋਏ, ਫਿਰ ਭਗਤ ਰਾਮ ਉਨ੍ਹਾਂ ਦੇ ਚੇਲੇ ਸਾਧੂ ਰਾਮ ਜੀ ਜੋ ਦੂਸਰੇ ਮੰਦਰ ਦੀ ਸੇਵਾ ਕਰਦੇ ਹਨ । ਮਹੰਤ ਕਿਰਪਾ ਰਾਮ ਦੇ ਚੇਲੇ ਸੰਤ ਰਾਮ ਜੀ ਇਹ ਵੀ ਦੁਸਰੇ ਮੰਦਰ ਦੀ ਸੇਵਾ ਕਰਦੇ ਹਨ । ਅਜ ਕੱਲ੍ਹ ਇਸ ਮੰਦਰ ਦੀ ਸੇਵਾ ਮਹੰਤ ਮੰਗਲ ਦਾਸ ਜੀ ਕਰਦੇ ਹਨ ਜਿਨ੍ਹਾਂ ਤੋਂ ਇਸ ਮੰਦਰ ਦੀ ਜਾਣਕਾਰੀ ਮਿਲੀ ।

ਮੰਦਰ ਰਾਧਾ ਕ੍ਰਿਸ਼ਨ

ਬਿਲਕੁਲ ਰਾਮ ਤੀਰਥ ਸਰੋਵਰ ਦੇ ਕੰਢੇ ਰਾਧਾ ਕ੍ਰਿਸ਼ਨ ਦਾ ਮੰਦਰ ਹੈ, ਇਹ ਪੁਰਾਣੇ ਮੰਦਰਾਂ ‘ਚੋਂ ਹੈ । ਇਸ ਮੰਦਰ ਦੇ ਪੁਜਾਰੀ ਨੂੰ ਇਸ ਦੀ ਮਹਾਨਤਾ ਬਾਰੇ ਜਦ ਪੁੱਛਿਆ ਉਨ੍ਹਾਂ ਜਵਾਬ ਦਿੱਤਾ ਜੋ ਇਨਸਾਨ ਕਿਸੇ ਕਾਰਨ ਦੁੱਖ ਨਾਲ ਪੀੜਤ ਹੋਵੇ ਉਹ ਸੱਚੇ ਮਨ ਨਾਲ ਇਸ ਸਰੋਵਰ ਵਿਚ ਇਸ਼ਨਾਨ ਕਰਕੇ ਇਸ ਮੰਦਰ ਵਿਚ ਮੱਥਾ ਟੇਕੇ, ਉਸ ਤੋਂ ਦੁਖ ਦੂਰ ਹੋ ਜਾਂਦਾ ਹੈ । ਲੱਖਾਂ ਰੋਗੀ ਇਸ ਦਰ ਤੋਂ ਰਾਜੀ ਹੋ ਕੇ ਗਏ । ਇਹ ਬੜਾ ਸ਼ਕਤੀ ਵਾਲਾ ਮੰਦਰ ਹੈ ।

ਸਮਾਧ ਬਾਬਾ ਦੰਦੂ ਰਾਮ ਜੀ

ਰਾਮ ਤੀਰਥ ਦੇ ਸਰੋਵਰ ਕੰਢੇ ਧੂਣੇ ਸਾਹਿਬ ਦੇ ਕੋਲ ਬਾਬਾ ਦੰਦੂ ਰਾਮ ਜੀ ਦੀ ਸਮਾਧ ਹੈ, ਇਸ ਦੇ ਪੁਜਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ, ਇੱਥੇ ਬਾਬਾ ਦੰਦੂ ਰਾਮ ਜੀ ਬੈਠ ਕੇ ਭਜਨ ਬੰਦਗੀ ਕਰਦੇ ਸੀ । ਅੰਤ 1545 ਵਿਚ ਇਸੇ ਜਗ੍ਹਾ ਤੇ ਸਵਾਸ ਤਿਆਗ ਗਏ । ਉਨ੍ਹਾਂ ਦੀ ਯਾਦ ਵਿਚ ਇਹ ਸਮਾਧ ਬਣੀ ਹੈ। ਇਹ ਰੱਬ ਨੂੰ ਪਹੁੰਚੇ ਹੋਏ ਸੰਤ ਸਨ । ਇੱਥੇ ਜੋ ਸੁਖਣਾ ਕਰੋ ਉਹ ਪੂਰੀ ਹੁੰਦੀ ਹੈ । ਉਨ੍ਹਾਂ ਨੇ ਦੱਸਿਆ ਅਸੀਂ ਉਨ੍ਹਾਂ ਦੇ ਖਾਨਦਾਨ ‘ਚੋਂ ਹਾਂ । ਸਭ ਤੋਂ ਪਹਿਲੇ ਮਹੰਤ ਗੁਆਲ ਦਾਸ ਜੀ ਉਨ੍ਹਾਂ ਤੋਂ ਬਾਅਦ ਕੇਸ਼ੋ ਰਾਮ ਫਿਰ ਮਹੰਤ ਸ਼ਾਮ ਦਾਸ ਜੀ ਤੇ ਹੁਣ ਮਹੰਤ ਭਗਵਾਨ ਦਾਸ ਜੀ ਜੋ ਮੰਦਰ ਦੀ ਸੇਵਾ ਕਰ ਰਹੇ ਹਨ । ਡੇਰਾ ਧੂਣਾ ਸਾਹਿਬ

ਇਹ ਰਾਮ ਤੀਰਥ ਦੀ ਇਤਿਹਾਸਕ ਜਗ੍ਹਾ ਹੈ । ਇਸ ਗੱਦੀ ਦੀ ਸੇਵਾ ਇਸ ਸਮੇਂ ਨਾਥਾਂ ਕੋਲ ਹੈ । ਇਹ ਨਾਥ ਮਛੰਦਰ ਨਾਥ ਦੀ ਲੜੀ ਵਿਚੋਂ ਚੱਲਦੇ ਆ ਰਹੇ ਹਨ ਜੋ ਗੁਰੂ ਗੋਰਖ ਨਾਥ ਦੇ ਗੁਰੂ ਵਜੋਂ ਜਾਣੇ ਜਾਂਦੇ ਹਨ । ਇਨ੍ਹਾਂ ਨਾਥਾਂ ਦੀ ਨਿਸ਼ਾਨੀ ਹੈ, ਕੰਨਾਂ ਵਿਚ ਮੁੰਦਰਾਂ । ਪੂਰਨ ਭਗਤ ਤੇ ਰਾਜਾ ਭਰਥਰੀ ਮੀਆਂ ਰਾਂਝਾ ਵੀ ਇਸੇ ਲੜੀ ਵਿਚ ਪਹੁੰਚੇ ਹੋਏ ਹਨ। ਮੈਂ ਕਿਸ ਕਿਸ ਦਾ ਜ਼ਿਕਰ ਕਰਾਂ ਇਤਿਹਾਸ ਲੰਮਾ ਹੈ । ਸਮਾਂ ਘੱਟ ਹੈ । ਇਨ੍ਹਾਂ ਜੋਗੀਆਂ ਨੇ ਜੋ ਚਮਤਕਾਰ ਜੱਗ ਨੂੰ ਦਿਖਾਏ ਉਹ ਸ਼ਲਾਘਾਯੋਗ ਹਨ । ਮੈਨੂੰ ਇਸ ਦੌਰਾਨ ਡੇਰਾ ਧੂਣਾ ਸਾਹਿਬ ਦੇ ਦਰਸ਼ਨ ਕਰਨ ਦਾ ਕਈ ਵਾਰ ਸਮਾਂ ਮਿਲਿਆ । ਮੈਂ ਉਨ੍ਹਾਂ ਅੱਗੇ ਬੇਨਤੀ ਕੀਤੀ ਮੈਨੂੰ ਇਸ ਜਗ੍ਹਾ ਦੇ ਇਤਿਹਾਸ ਦੀ ਜਾਣਕਾਰੀ ਦੱਸੋ । ਉਨ੍ਹਾਂ ਮੈਨੂੰ ਬੜੇ ਪਿਆਰ ਨਾਲ ਦੱਸਿਆ । ਇਸ ਥਾਂ ਬੈਠ ਕੇ ਚਿਸ਼ੀ ਵਾਲਮੀਕ ਜੀ ਨੇ ਹਜ਼ਾਰਾਂ ਸਾਲ ਤਪੱਸਿਆ ਕੀਤੀ । ਉਨ੍ਹਾਂ ਨੂੰ ਇੱਥੇ ਹੀ ਭਗਵਾਨ ਦੇ ਦਰਸ਼ਨ ਹੋਏ । ਮਹਾਂਰਿਸ਼ੀ ਵਾਲਮੀਕ ਜੀ ਨੇ ਇੱਥੇ ਬੈਠ ਕੇ ਭੋਜ ਪੱਤਰਾਂ ਤੇ ਸ੍ਰੀ ਰਾਮਾਇਣ ਦੀ ਰਚਨਾ ਕੀਤੀ ਜਦ ਤ੍ਰੇਤਾ ਯੁੱਗ ਵਿਚ ਬਨਵਾਸ ਸਮੇਂ ਸੀਤਾ ਮਾਤਾ ਆਈ । ਉਨ੍ਹਾਂ ਨੇ ਬਾਰਾਂ ਸਾਲ ਇਸ ਕੁਟੀਆ ਵਿਚ ਗੁਜਾਰੇ, ਬਣ ਦੇਵੀ ਦੇ ਰੂਪ ਵਿਚ । ਬਣ ਦੇਵੀ ਸੀਤਾ ਦੇ ਦੋ ਪੁੱਤਰ ਲਵ ਤੇ ਕੁਸ਼ ਇਸ ਜਗ੍ਹਾ ਤੇ ਪੈਦਾ ਹੋਏ । ਉਨ੍ਹਾਂ ਦਾ ਪਾਲਣ ਪੋਸ਼ਣ ਵੀ ਇੱਥੇ ਹੋਇਆ । ਉਨ੍ਹਾਂ ਬੱਚਿਆਂ ਨੇ ਰਿਸ਼ੀ ਜੀ ਤੋਂ ਉੱਚ ਵਿਦਿਆ ਇੱਥੇ ਬੈਠ ਕੇ ਹੀ ਪ੍ਰਾਪਤ ਕੀਤੀ । ਧਨੁਸ਼ ਵਿਦਿਆ ਤੇ ਸੰਗੀਤ ਦਾ ਗਿਆਨ ਵੀ ਇੱਥੇ ਲਿਆ । ਸੰਤ ਜੀ ਨੇ ਦੱਸਿਆ ਸ੍ਰੀ ਰਾਮਾਇਣ ਪੜ੍ਹਿਆਂ ਪਤਾ ਚੱਲਦਾ ਹੈ, ਜਦ ਰਿਸ਼ੀ ਵਾਲਮੀਕ ਨਾਲ ਬੱਚੇ ਅਯੁੱਧਿਆ ਵਿਚ ਭਗਵਾਨ ਰਾਮ ਜੀ ਦੇ ਦਰਬਾਰ ਵਿਚ ਗਏ । ਬੱਚਿਆਂ ਨੇ ਆਪਣੇ ਗੁਰੂ ਤੋਂ ਜੋ ਸੰਗੀਤ ਦਾ ਗਿਆਨ ਪ੍ਰਾਪਤ ਕੀਤਾ ਸੀ, ਉਹ ਇੱਕ ਸੁਰ ਹੋ ਕੇ ਪੇਸ਼ ਕੀਤਾ । ਸੰਗੀਤ ਦੀਆਂ ਧੁਨਾਂ ਸੁਣਕੇ ਰਾਮ ਜੀ ਦੇ ਲੂੰ ਕੰਡੇ ਖੜੇ ਹੋ ਗਏ । ਉਨ੍ਹਾਂ ਦੀ ਅਵਾਜ਼ ਵਿਚ ਇੰਨੀ ਕਸ਼ਿਸ਼ ਸੀ ਸੁਣਨ ਵਾਲੇ ਮਸਤੀ ਵਿਚ ਝੂਮ ਉਠਦੇ ਸਨ । ਸੰਤ ਜੀ ਨੇ ਮੈਨੂੰ ਉਸ ਥਾਂ ਦੇ ਵੀ ਦਰਸ਼ਨ ਕਰਾਏ ਜੋ ਇਤਿਹਾਸ ਦਾ ਹਿੱਸਾ ਹਨ। ਉਨ੍ਹਾਂ ਨੇ ਬਾਉਲੀ ਸਾਹਿਬ ਵੀ ਵਿਖਾਈ, ਇੱਕ ਨਾਲ ਭੋਰਾ ਸਾਹਿਬ ਵਿਖੇ ਇਆ ਜਿੱਥੇ ਸੰਤ ਬੈਠ ਕੇ ਭਗਤੀ ਕਰਦੇ ਹਨ । ਫਿਰ ਮੈਂ ਕਿਹਾ ਸੰਤ ਜੀ ਮੈਨੂੰ ਇਸ ਗੱਦੀ ਦਾ ਵੇਰਵਾ ਦੱਸੋ, ਉਨ੍ਹਾਂ ਨੇ ਜਵਾਬ ਦਿੱਤਾ ਇਸ ਗੱਦੀ ਤੇ ਪਹਿਲਾਂ ਸੰਤ ਬਾਬਾ ਹਰੀ ਨਾਥ ਜੀ ਸਨ । ਹੁਣ ਉਨ੍ਹਾਂ ਦੇ ਚਰਨ ਸੇਵਕ ਸੰਤ ਬਾਬਾ ਮਲਕੀਅਤ ਨਾਥ ਜੀ ਹਨ ਜੋ ਇਸ ਸਮੇਂ ਗੱਦੀਦੇ ਹਨ । ਮੈਂ ਵੇਖਿਆ ਜੋ ਸੰਗਤ ਦਰਸ਼ਨਾਂ ਲਈ ਆਉਂਦੀ ਉਨ੍ਹਾਂ ਨੂੰ ਦੁੱਧ, ਚਾਹ, ਲੰਗਰ ਬੜੇ ਪਿਆਰ ਨਾਲ ਪੰਗਤ ਵਿਚ ਬਿਠਾ ਕੇ ਛਕਾਉਂਦੇ ਹਨ ।

ਮੰਦਰ ਮਹਾਂਬੀਰ ਦਲ

ਜਦ ਮੈਂ ਮਹਾਂਬੀਰ ਦਲ ਦੇ ਮੰਦਰ ਗਿਆ । ਮੇਰੇ ਤੋਂ ਪਹਿਲਾਂ ਇਸ ਮੰਦਰ ਕਮੇਟੀ ਦੇ ਕੁਝ ਕਾਰਜ ਕਰਤਾ ਬੈਠੇ ਸਨ । ਪੁਤਲੀ ਘਰ ਤੋਂ ਨਾਥ ਪਹਿਲਵਾਨ, ਬੀ.ਆਰ. ਖੋਸਲਾ ਛੇਹਰਟੇ ਤੋਂ ਜੋ ਕਾਂਗਰਸ ਪਾਰਟੀ ਦੇ ਉੱਘੇ ਲੀਡਰ ਰਹੇ ਹਨ । ਉਨ੍ਹਾਂ ਦੇਸ਼ ਅਜ਼ਾਦ ਕਰਾਉਣ ਵਿਚ ਬੜਾ ਯੋਗਦਾਨ ਪਾਇਆ । ਜੇਲ੍ਹਾਂ ਦੀਆਂ ਸਲਾਖਾਂ ਵਿਚ ਕਈ ਵਾਰੀ ਬੰਦ ਰਹੇ ਪਰ ਹਿੰਮਤ ਨਹੀਂ ਹਾਰੀ । ਉਨ੍ਹਾਂ ਨਾਲ ਹੋਰ ਵੀ ਸਾਥੀ ਬੈਠੇ ਸਨ । ਖੋਸਲਾ ਜੀ ਮੈਨੂੰ ਚੰਗੀ ਤਰ੍ਹਾਂ ਜਾਣਦੇ ਸੀ । ਉਹ ਵੇਖ ਕੇ ਬੜੇ ਖ਼ੁਸ਼ ਹੋਏ । ਫਿਰ ਉਨ੍ਹਾਂ ਨੇ ਮੈਨੂੰ ਪੁੱਛਿਆ, ਪਾਲ ਜੀ ਅੱਜ ਕਿਵੇਂ ਆਉਣੇ ਹੋਏ । ਮੈਂ ਉਨ੍ਹਾਂ ਨੂੰ ਕਿਹਾ, ਰਾਮ ਤੀਰਥ ਸਰਵੇ ਪੁਸਤਕ ਛਪ ਰਹੀ ਹੈ । ਭਾਸ਼ਾ ਵਿਭਾਗ ਵੱਲੋਂ ਉਸ ਨੂੰ ਲਿਖਣ ਦੀ ਜ਼ਿੰਮੇਵਾਰੀ ਮੈਨੂੰ ਉਨ੍ਹਾਂ ਨੇ ਦਿੱਤੀ ਹੈ । ਮੈਂ ਤੁਹਾਡੇ ਮੰਦਰ ਬਾਰੇ ਜਾਣਕਾਰੀ ਲੈਣ ਆਇਆ ਹਾਂ । ਉਨ੍ਹਾਂ ਨੇ ਦੱਸਿਆ, ਮਹਾਂਬੀਰ ਦਲ 70 ਸਾਲ ਪੁਰਾਣੀ ਸੰਸਥਾ ਹੈ। ਇਸ ਦਲ ਦਾ ਮੁੱਖ ਦਫ਼ਤਰ ਪਹਾੜ ਗੰਜ ਨਵੀਂ ਦਿੱਲੀ ਵਿਚ ਹੈ । ਇਹ ਦਲ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਦਾ ਸੇਵਾ ਦੇ ਕਾਰਜਾਂ ਵਿਚ ਵਧ ਚੜ੍ਹ ਕੇ ਹਿੱਸਾ ਲੈ ਰਿਹਾ ਹੈ । ਉਨ੍ਹਾਂ ਨੇ ਕਿਹਾ ਇਸ ਦਲ ਦੇ ਪਹਿਲੇ ਕਾਰਜਕਰਤਾ ਮਦਨ ਮੋਹਣ ਮਾਲਵੀਆ ਜੀ ਤੇ ਸਨਾਤਨ ਧਰਮ ਦੇ ਆਗੂ ਭਲਿੰਦਰਾ ਜੀ ਹੋਏ ਹਨ । ਖੋਸਲਾ ਜੀ ਕਹਿਣ ਲੱਗੇ ਉਨ੍ਹਾਂ ਨੇ ਇਸ ਦਲ ਨੂੰ ਚਲਾਉਣ ਲਈ ਜੋ ਯਤਨ ਕੀਤੇ ਉਨ੍ਹਾਂ ਦੀ ਬਦੌਲਤ ਇਹ ਦਲ ਦਿਨੋਂ ਦਿਨ ਤਰੱਕੀ ਵੱਲ ਜਾ ਰਿਹਾ। ਹੈ । ਮੈਂ ਪੁੱਛਿਆ ਮਹਾਂਬੀਰ ਦਲ ਕਿਹੜੇ-ਕਿਹੜੇ ਕੰਮਾਂ ਵਿਚ ਹਿੱਸਾ ਲੈਂਦਾ ਹੈ । ਖੋਸਲਾ ਜੀ ਕਹਿਣ, ਜਿੱਥੇ ਕੋਈ ਮੇਲਾ ਲੱਗਦਾ ਹੋਵੇ ਇਸ ਦਲ ਦੇ ਜੁੰਮੇ ਸੇਵਾ ਲਾਉ ਇਸ ਦੇ ਸੇਵਾਦਾਰ ਉਥੇ ਜਾ ਕੇ ਆਪਣਾ ਫਰਜ਼ ਤਨ ਮਨ ਨਾਲ ਨਿਭਾਉਂਦੇ ਹਨ । ਉਨ੍ਹਾਂ ਨੇ ਕਿਹਾ ਮਹਾਂਬੀਰ ਦਲ ਰਾਮ ਤੀਰਥ ਦੇ ਮੇਲੇ ‘ਤੇ 70 ਸਾਲ ਤੋਂ ਸੇਵਾ ਕਰਦਾ ਆ ਰਿਹਾ ਹੈ । ਉਨ੍ਹਾਂ ਨੇ ਇੱਥੋਂ ਦੀ ਇੱਕ ਘਟਨਾ ਦਾ ਜ਼ਿਕਰ ਕਰਦਿਆਂ ਦੱਸਿਆ, ਇਹ ਘਟਨਾ 50 ਸਾਲ ਪੁਰਾਣੀ ਹੈ। ਮੇਲੇ ਦੇ ਦਿਨ ਸਨ । ਇੱਕ ਸੱਜ ਵਿਆਹੀ ਲੜਕੀ ਹਾਰ ਸ਼ਿੰਗਾਰ ਨਾਲ ਲੱਦੀ ਮੇਲਾ ਵੇਖਣ ਆਈ । ਉਸ ਨੂੰ ਕੁਝ ਲੁਟੇਰੇ ਲੋਕਾਂ ਦੀ ਭੀੜ ਵਿੱਚੋਂ ਚੁੱਕ ਕੇ ਲੈ ਗਏ । ਮੇਲੇ ਵਿਚ ਸ਼ੋਰ ਮਚ ਗਿਆ । ਸਾਡੇ ਸੇਵਾਦਾਰ ਉਨ੍ਹਾਂ ਦੇ ਮਗਰ ਗਏ ਕੁਝ ਭੱਜ ਗਏ। ਤਿੰਨ ਫੜੇ ਗਏ । ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕੀਤਾ। ਉਸ ਮੁਟਿਆਰ ਨੂੰ ਉਨ੍ਹਾਂ ਜਾਲਮਾਂ ਦੇ ਪੰਜੇ ‘ਚੋਂ ਬਚਾ ਕੇ ਵਾਰਸਾਂ ਦੇ ਹਵਾਲੇ ਕੀਤਾ । ਖੋਸਲਾ ਜੀ ਕਹਿਣ ਲੱਗੇ ਜਿੱਥੇ ਕੁੰਭ ਦਾ ਮੇਲਾ ਲੱਗਦਾ ਹੈ । ਹਰਿਦੁਆਰ, ਇਲਾਹਾਬਾਦ, ਤ੍ਰਿਵੈਣੀ ਘਾਟ ਤੇ ਹੋਰ ਵੀ ਕਈ ਜਗ੍ਹਾ ਅਸੀਂ ਵਧ ਚੜ੍ਹਕੇ ਉਥੇ ਜਾਂਦੇ ਹਾਂ, ਪੁਲਿਸ ਨਾਲ ਪੂਰਾ ਸਹਿਯੋਗ ਦੇਂਦੇ ਹਾਂ, ਲੋਕਾਂ ਨੂੰ ਭੀੜ ਭੜੱਕੇ ‘ਚੋਂ ਪਾਰ ਕਰਦੇ ਹਾਂ । ਸਾਡੇ ਸੇਵਾਦਾਰ ਖਾਕੀ। ਵਰਦੀ ਤੇ ਲਾਲ ਟੋਪੀ ਜਾਂ ਪੱਗੜੀ ਵਾਲੇ ਹੁੰਦੇ ਹਨ, ਇਹ ਦੂਰੋਂ ਪਹਿਚਾਣੇ ਜਾਂਦੇ ਹਨ । ਅਸੀਂ ਬਿਨਾਂ ਸੇਵਾਫ਼ਲ ਦੇ ਕੰਮ ਕਰਦੇ ਹਾਂ । ਮੇਲੇ ਤੇ ਪਹਿਲਾਂ ਤੰਬੂ ਲਾ ਕੇ ਸੇਵਾ ਕਰਦੇ ਸਾਂ । ਹੁਣ 10 ਸਾਲ ਹੋਏ ਇੱਥੇ ਜ਼ਮੀਨ ਲੈ ਕੇ ਮਹਾਂਬੀਰ ਦਲ ਦਾ ਮੰਦਰ ਤਿਆਰ ਕੀਤਾ ਹੈ । ਸਾਡੇ ਦਲ ਦਾ ਮੁੱਖ ਦਫ਼ਤਰ ਇੱਥੇ ਹੈ । ਇਸ ਸੰਸਥਾ ਦੇ ਮੁਖੀਆਂ ਦੇ ਨਾਂ ਬੀ.ਆਰ. ਖੋਸਲਾ ਸਾਬਕਾ ਪ੍ਰਧਾਨ ਮਹਾਂਬੀਰ ਦਲ, ਨਾਥਨ ਸਿੰਘ ਪੁਤਲੀ ਘਰ, ਸੁਰਿੰਦਰ ਕੁਮਾਰ, ਸਿਕੰਦਰ ਲਾਲ ਘਈ, ਇਹ ਸਾਰੇ ਮਹਾਂਬੀਰ ਦਲ ਨੂੰ ਅੱਗੇ ਤੋਰ ਰਹੇ ਹਨ ।

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼

ਸ੍ਰੀ ਗੁਰੂ ਨਾਨਕ ਦੇਵ ਜੀ ਯਾਤਰਾ ਕਰਦੇ-ਕਰਦੇ ਰਾਮ ਤੀਰਥ ਦੀ ਧਰਤੀ ‘ਤੇ ਆਏ। ਇੱਥੇ ਇੱਕ ਬ੍ਰਾਹਮਣ ਵੱਸਦਾ ਸੀ, ਉਹ ਸਾਲਗਰਾਮ ਦੀ ਪੂਜਾ ਕਰਦਾ ਸੀ । ਉਹ ਲੋਕਾਂ ਨੂੰ ਕਹਿੰਦਾ ਸੀ ਮੈਂ ਦੈਵੀ ਸ਼ਕਤੀ ਦਾ ਗਿਆਨ ਰੱਖਦਾ ਹਾਂ । ਮੈਨੂੰ ਤ੍ਰੈਲੋਕੀ ਦੀ ਖ਼ਬਰ ਹੈ । ਉਹਨੇ ਆਪਣੀ ਚਤਰਾਈ ਦਾ ਜਾਲ ਖਿਲਾਰ ਕੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਮਗਰ ਲਾਇਆ। ਸੀ । ਲੋਕੀਂ ਉਸ ਦੇ ਝੂਠ ਨੂੰ ਸੱਚ ਸਮਝ ਬੈਠੇ ਸਨ । ਉਸ ਦੀ ਲੁਟ ਖਸੁੱਟ ਵੇਖਕੇ ਗੁਰੂ ਜੀ ਕੋਲ ਆ ਬੈਠੇ । ਮਰਦਾਨੇ ਨੂੰ ਕਹਿਣ ਲੱਗੇ, ਰਬਾਬ ਵਜਾ ਉਸ ਰੱਬੀ ਬਾਣੀ ਦਾ ਕੀਰਤਨ ਕਰੀਏ । ਜਦ ਮਰਦਾਨੇ ਰਬਾਬ ਵਜਾਈ, ਗੁਰੂ ਜੀ ਦੀ ਤਾਰ ਉਸ ਕਰਤਾ ਪੁਰਖ ਨਾਲ ਜੁੜ ਗਈ । ਸਾਰੀ ਸੰਗਤ ਗੁਰੂ ਜੀ ਪਾਸ ਆ ਜੁੜੀ, ਬ੍ਰਾਹਮਣ ਇਸ ਗੱਲ ਨੂੰ ਸਹਾਰ ਨਾ ਸਕਿਆ । ਉਹ ਗੁਰੂ ਜੀ ਨੂੰ ਕਹਿਣ ਲੱਗਾ ਤੁਸੀਂ ਮੇਰੀ ਭਗਤੀ ਨੂੰ ਭੰਗ ਕਰ ਰਹੇ ਹੋ, ਇਹ ਚੰਗੀ ਗੱਲ ਨਹੀਂ ਤੁਸੀਂ ਇੱਥੋਂ ਚਲੇ ਜਾਓ । ਉਹ ਬ੍ਰਾਹਮਣ ਕਹਿਣ ਲੱਗਾ ਮੈਂ ਤ੍ਰੈਲੋਕੀ ਦੀ ਸਾਰ ਰੱਖਦਾ ਹਾਂ, ਮੇਰੇ ਪਾਸ ਉਹ ਗੁਣ ਹਨ ਜੋ ਹਰ ਪਾਸੇ ਦੀ ਸਾਰ ਦੱਸਦੇ ਹਨ । ਉਹ ਬ੍ਰਾਹਮਣ ਸਾਲਗਰਾਮ ਦੇ ਨਾਂ ‘ਤੇ ਲੋਕਾਂ ਨੂੰ ਗੁੰਮਰਾਹ ਕਰੀ ਜਾ ਰਿਹਾ ਸੀ । ਗੁਰੂ ਜੀ ਕਹਿਣ ਲੱਗੇ ਜੇ ਤੂੰ ਸੱਚਾ ਭਗਤ ਹੈ। ਫਿਰ ਡਰ ਕਿਹੜੀ ਗੱਲ ਦਾ, ਤੂੰ ਭਗਤੀ ਕਰੀ ਜਾ । ਉਹ ਬ੍ਰਾਹਮਣ ਮੂਰਤੀ ਅੱਗੇ ਰੱਖ ਕੇ ਧੂਫ ਧੁਖਾ ਕੇ ਅੱਖਾਂ ਬੰਦ ਕਰਕੇ ਬੈਠ ਗਿਆ । ਗੁਰੂ ਜੀ ਉਸ ਦਾ ਇਮਤਿਹਾਨ ਲੈਣ ਲੱਗੇ । ਇੱਕ ਸਿੱਖ ਨੂੰ ਕਿਹਾ ਮੂਰਤੀ ਪਾਸੇ ਕਰ ਇਸ ਦੀ ਸ਼ਕਤੀ ਦਾ ਪਤਾ ਲੱਗ ਜਾਏਗਾ । ਉਸ ਸਿੱਖ ਨੇ ਮੂਰਤੀ ਪਾਸੇ ਕਰ ਦਿੱਤੀ । ਜਦ ਬ੍ਰਾਹਮਣ ਦੀ ਅੱਖ ਖੁੱਲ੍ਹੀ ਮੂਰਤੀ ਨਜ਼ਰ ਨਾ ਆਈ । ਉਸ ਨੇ ਪੁੱਛਿਆ ਮੂਰਤੀ ਕਿੱਥੇ ਹੈ । ਗੁਰੂ ਜੀ ਕਹਿਣ ਲੱਗੇ । ਤੂੰ ਤ੍ਰੈਲੋਕੀ ਦੀ ਸਾਰ ਰੱਖਦਾ ਹੈ, ਆਪੇ ਲੱਭ ਲੈ, ਉਸਨੇ ਬੜੇ ਯਤਨ ਕੀਤੇ ਪਰ ਮੂਰਤੀ ਨਜ਼ਰ ਨਾ ਆਈ । ਆਖ਼ਰ ਬ੍ਰਾਹਮਣ ਗੁਰੂ ਜੀ ਦੇ ਚਰਨਾਂ ‘ਤੇ ਆ ਡਿੱਗਾ ਤੇ ਮਾਫ਼ੀ ਮੰਗਣ ਲੱਗਾ । ਉਹ ਕਹਿਣ ਲੱਗਾ । ਮੇਰੇ ਪਾਸ ਕੋਈ ਸ਼ਕਤੀ ਨਹੀਂ । ਮੈਂ ਲੋਕਾਂ ਨੂੰ ਝੂਠੇ ਜਾਲ ਵਿਚ ਫਸਾ ਕੇ ਦੌਲਤ ਕਮਾਈ ਜਾ ਰਿਹਾ ਸੀ । ਮੇਰੇ ਤੋਂ ਭੁੱਲ ਹੋ ਗਈ, ਗੁਰੂ ਜੀ ਮੈਨੂੰ ਬਖ਼ਸ਼ੋ ਤੇ ਅੱਜ ਤੋਂ ਆਪਣਾ ਸੇਵਕ ਬਣਾ ਲਓ । ਗੁਰੂ ਜੀ ਕਹਿਣ ਲੱਗੇ ਪਹਿਲਾਂ ਬਚਨ ਦੇ ਮੈਂ ਕਦੇ ਝੂਠ ਨਹੀਂ ਬੋਲਾਂਗਾ, ਨਾ ਕਿਸੇ ਨਾਲ ਠੱਗੀ ਮਾਰਾਂਗਾ । ਅੱਜ ਤੋਂ ਨੇਕ ਕਮਾਈ ਕਰਕੇ ਖਾਵਾਂਗਾ । ਉਸ ਬ੍ਰਾਹਮਣ ਨੇ ਗੁਰੂ ਜੀ ਦੀਆਂ ਸਾਰੀਆਂ ਗੱਲਾਂ ਮੰਨ ਲਈਆਂ । ਫਿਰ ਗੁਰੂ ਜੀ ਕਹਿਣ ਲੱਗੇ, ਜਿਸ ਦੌਲਤ ਪਿੱਛੇ ਤੂੰ ਲੋਕਾਂ ਨਾਲ ਛਲ ਕਪਟ ਕਰਦਾ ਸੈਂ, ਉਸ ਦੌਲਤ ਦੇ ਭੰਡਾਰ ਤੇਰੇ ਕੋਲ ਧਰਤੀ ਵਿਚ ਦੱਬੇ ਪਏ ਹਨ। ਇਨ੍ਹਾਂ ਨੂੰ ਪੁੱਟ ਤੇਰੀ ਸਦਾ ਲਈ ਭੁੱਖ ਦੂਰ ਹੋ ਜਾਏਗੀ । ਉਸ ਬ੍ਰਾਹਮਣ ਨੇ ਗੁਰੂ ਜੀ ਦੇ ਕਹਿਣ ‘ਤੇ ਧਰਤੀ ਪੁੱਟੀ, ਕੀ ਵੇਖਦਾ ਹੈ ਹੇਠਾਂ ਦੌਲਤ ਦੇ ਢੇਰ ਲੱਗੇ ਨਜ਼ਰ ਆਏ । ਇਹ ਕੌਤਕ ਵੇਖ ਕੇ ਉਸ ਦਾ ਭਰਮ ਦੂਰ ਹੋ ਗਿਆ ਉਸ ਦਿਨ ਤੋਂ ਉਹ ਬ੍ਰਾਹਮਣ ਗੁਰੂ ਨਾਨਕ ਦਾ ਸੱਚਾ ਤੇ ਸੁੱਚਾ ਸਿੱਖ ਬਣ ਗਿਆ ਜੋ ਦੌਲਤ ਧਰਤੀ ‘ਚੋਂ ਪੁੱਟੀ ਸੀ, ਉਸ ਦੌਲਤ ਨੂੰ ਨੇਕ ਕੰਮਾਂ ‘ਤੇ ਖ਼ਰਚ ਕਰਨ ਲੱਗਾ । ਉਸ ਦਿਨ ਤੋਂ ਝੂਠੇ ਵਿਸ਼ੇ ਵਕਾਰਾਂ ਨੂੰ ਤਿਆਗ ਦਿੱਤਾ ਤੇ ਨੇਕੀ ਦੇ ਕੰਮਾਂ ਵਿਚ ਮਨ ਜੋੜ ਲਿਆ। ਉਸ ਬ੍ਰਾਹਮਣ ਦਾ ਗੁਰੂ ਜੀ ਦੇ ਚਰਨੀਂ ਲੱਗ ਕੇ ਜੀਵਨ ਸਫ਼ਲ ਹੋ ਗਿਆ । । ਉਸ ਸਮੇਂ ਗੁਰੂ ਜੀ ਨੇ ਜੋ ਸ਼ਬਦ ਉਚਾਰਨ ਕੀਤਾ, ਉਹ ਇਨ੍ਹਾਂ ਸਤਰਾਂ ਵਿਚ ਦਰਜ ਹੈ। ਇਹ ਇਤਿਹਾਸ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਰਾਮ ਤੀਰਥ ਕਲੇਰ, ਅੰਮ੍ਰਿਤਸਰ ਤੋਂ ਪ੍ਰਾਪਤ ਹੋਇਆ ।

ਕਾਲੁ ਨਾਹੀ ਜੋਗੁ ਨਾਹੀਂ ਨਾਹੀਂ ਸਤ ਕਾ ਢਬੁ ॥

ਬਾਨਸਟ ਜਗ ਭਰਿਸਟ ਹੋਏ ਡੁਬਤਾ ਇਵ ਜਗੁ ॥੨॥

ਅਖੀ ਤੇ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ॥ ੧॥ ਰਹਾਉ ॥

ਆਂਟ ਸੇਤੀ ਨਾਕ ਪਕੜਹਿ ਸੂਝਤ ਤਿਨਿ ਲੋਅ ॥

ਮਗਰ ਪਾਛੇ ਕਛੁ ਨਾ ਸੂਝੇ ਏਹੁ ਪਾਦਮੁ ਅਲੋਅ ॥੨॥

ਖਤ੍ਰੀਆਂ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ ॥

ਸ੍ਰਿਸਟਿ ਸਭ ਇੱਕ ਵਰਣ ਹੋਈ ਪਰਮ ਕੀ ਗਤਿ ਰਹੀ ॥੩॥

ਅਸਟ ਸਾਜ ਸਾਜਿ ਪੁਰਾਣ ਸੋਧਹਿ ਕਰਹਿ ਬੇਦ ਅਭਿਆਸ

ਬਿਨ ਨਾਮ ਹਰਿਕੇ ਮੁਕਤੀ ਨਾਹੀ ਕਹੈ ਨਾਨਕੁ ਦਾਸੁ ॥੪॥॥੧॥

੬ll øll ਰਾਗ ਧਨਾਸਰੀ ਮਹਲਾ ੧, ਘਰ ੩॥

ਇਹ ਗੁਰਬਾਣੀ ਦੇ ਸ਼ਬਦ ਬ੍ਰਾਹਮਣ ਦੇ ਹਿਰਦੇ ਵਿਚ ਵੱਸ ਗਏ । ਉਸ ਨੇ ਗੁਰੂ ਜੀ ਸਾਹਮਣੇ ਸੱਚ ਬੋਲਣ ਦੀ ਪ੍ਰਤਿਗਿਆ ਕੀਤੀ, ਗੁਰੂ ਜੀ ਬ੍ਰਾਹਮਣ ਦਾ ਉਧਾਰ ਕਰਕੇ ਕਰਤਾਰਪੁਰ ਵਾਪਸ ਚਲੇ ਗਏ । ਇਸ ਇਤਿਹਾਸ ਦੀ ਜਾਣਕਾਰੀ ਗੁਰਦੁਆਰਾ ਨਾਨਕ ਪ੍ਰਕਾਸ਼ ਰਾਮ ਤੀਰਥ ਦੇ ਮੁੱਖੀ ਬਾਬਾ ਸੂਬਾ ਸਿੰਘ ਤਿਆਗੀ ਜੀ ਤੋਂ ਮਿਲੀ । ਉਨ੍ਹਾਂ ਨੇ ਦੱਸਿਆ ਅਸੀਂ ਇਸ ਜਗ੍ਹਾ ਦੀ ਖੋਜ ਕਰਦੇ-ਕਰਦੇ ਰਾਮ ਤੀਰਥ ਆਏ, ਆ ਕੇ ਇਸ ਇਲਾਕੇ ਦੀਆਂ ਸੰਗਤਾਂ ਤੋਂ ਪੁਛਗਿੱਛ ਕੀਤੀ, ਇਸ ਦਾ ਇਤਿਹਾਸ ਖੋਜਿਆ ਫਿਰ ਇਸ ਗੁਰਦੁਆਰੇ ਨੂੰ ਬਣਾਉਣ ਦਾ ਉਪਰਾਲਾ ਕੀਤਾ । ਸੰਤ ਬਾਬਾ ਸੂਬਾ ਸਿੰਘ ਜੀ ਕਹਿਣ ਲੱਗੇ, ਅਸੀਂ ਪਿੰਡਾਂ ਵਿਚ ਜਾ ਕੇ ਇਸ ਇਤਿਹਾਸਕ ਜਗ੍ਹਾ ਦੀ ਸੂਚਨਾ ਦਿੱਤੀ, ਸੰਗਤਾਂ ਤੋਂ ਮਾਇਆ ਇੱਕਠੀ ਕੀਤੀ, ਫਿਰ ਜ਼ਮੀਨ ਖਰੀਦ ਕੇ ਇਸ ਥਾਂ ‘ਤੇ 19 ਜਨਵਰੀ, 1989 ਨੂੰ ਗੁਰਦੁਆਰੇ ਦਾ ਨੀਂਹ ਪੱਥਰ ਰੱਖਿਆ । ਬਾਬਾ ਜੀ ਨੇ ਦੱਸਿਆ ਅਸੀਂ ਇਸ ਗੁਰਦੁਆਰੇ ਦੀ ਤਰੱਕੀ ਲਈ ਦਿਨ ਰਾਤ ਜੁਟੇ ਰਹਿੰਦੇ ਹਾਂ । ਇਹ ਗੁਰਦੁਆਰਾ ਰਾਮ ਤੀਰਥ ਮੁੱਖ ਸੜਕ ਤੇ ਬਣਿਆ ਹੈ । ਜੋ ਸੜਕ ਲੋਪੋਕੇ ਚੁਗਾਵੇਂ ਨੂੰ ਜਾਂਦੀ ਹੈ, ਇੱਥੋਂ ਚੁਗਾਵਾਂ 10 ਕਿਲੋਮੀਟਰ ਦੀ ਦੂਰੀ ‘ਤੇ ਹੈ । ਬਾਬਾ ਜੀ ਨੇ ਕਿਹਾ ਇਸ ਗੁਰਦੁਆਰੇ ਦਾ ਰਾਮ ਤੀਰਥ ਨਾਲ ਗੂੜਾ ਸਬੰਧ ਹੈ । ਇਹ 475 ਸਾਲ ਪੁਰਾਣਾ ਇਤਿਹਾਸ ਹੈ । ਉਨ੍ਹਾਂ ਨੇ ਦੱਸਿਆ ਹੁਣ ਕਾਰ ਸੇਵਾ ਚੱਲ ਰਹੀ ਹੈ ਜਿਸ ਦੀ ਜ਼ਿੰਮੇਵਾਰੀ ਸੰਤ ਬਾਬਾ ਜੋਗਿੰਦਰ ਸਿੰਘ ਜੀ ਦੇ ਹੱਥ ਹੈ, ਉਨ੍ਹਾਂ ਨਾਲ ਜੱਥੇਦਾਰ ਜਸਪਾਲ ਸਿੰਘ ਭੂਰਾ ਜੀ ਬੜੀ ਸ਼ਰਧਾ ਨਾਲ ਸੇਵਾ ਦੇ ਕੰਮ ਵਿਚ ਹਿੱਸਾ ਲੈ ਰਹੇ ਹਨ । ਇਸ ਗੁਰਦੁਆਰੇ ਦੇ ਇਤਿਹਾਸ ਨੂੰ ਤੁਸੀਂ ਭਾਈ ਬਾਲੇ ਵਾਲੀ ਜਨਮ ਸਾਖੀ ਪੰਨਾ ਨੰਬਰ 6 ‘ਚੋਂ ਵੇਖ ਸਕਦੇ ਹੋ

ਕਵਿਤਾ

ਰਾਮ ਤੀਰਥ ਗੁਰੂ ਨਾਨਕ ਆਏ

ਇਸ ਧਰਤੀ ਦੇ ਭਾਗ ਜਗਾਏ

ਵੇਖ ਬੇਰੀ ਦੀ ਸੰਘਣੀ ਛਾਂ

ਗੁਰਾਂ ਪਵਿੱਤਰ ਕੀਤੀ ਥਾਂ

ਮਰਦਾਨੇ ਰਬਾਬ ਵਜਾਈ

ਸਤਿਗੁਰ ਧੁਰ ਕੀ ਬਾਣੀ ਗਾਈ

ਬਾਣੀ ਸੁਣਕੇ ਸੰਗਤ ਆਈ

ਉਸ ਕਰਤੇ ਦੀ ਕਥਾ ਸੁਣਾਈ

ਇਹ ਗੁਰਾਂ ਦਿੱਤਾ ਉਪਦੇਸ਼

ਰੱਬ ਨੂੰ ਰੱਖੋ ਯਾਦ ਹਮੇਸ਼

ਗੁਰਾਂ ਕਿਹਾ ਕਰ ਨੇਕ ਕਮਾਈ

ਸੱਚ ਬੋਲ ਛੱਡ ਦੇ ਚਤਰਾਈ

ਬ੍ਰਾਹਮਣ ਸੇਵਾਦਾਰ ਬਣ ਗਿਆ

ਗੁਰੂ ਨਾਨਕ ਨਾਲ ਪਿਆਰ ਬਣ ਗਿਆ।

ਝੂਠ, ਜੂਠ ਦੇ ਕੰਮ ਵਿਸਾਰੇ

ਲੱਗ ਗਿਆ ਨੇਕੀ ਦੇ ਆਹਰੇ

‘ਪਾਲ’ ਗੁਰਾਂ ਤੋਂ ਲੈ ਵਡਿਆਈ

ਕਰ ਗਿਆ ਬ੍ਰਾਹਮਣ ਸਫ਼ਲ ਕਮਾਈ

ਰਾਮ ਤਲਾਈ ਦਾ ਮੰਦਰ

ਅੰਮ੍ਰਿਤਸਰ ਬੱਸ ਅੱਡੇ ਦੇ ਕੋਲ ਜੀ.ਟੀ. ਰੋਡ ‘ਤੇ ਰਾਮ ਤਲਾਈ ਦਾ ਮੰਦਰ ਹੈ। ਉਸ ਮੰਦਰ ਦੇ ਕੋਲ ਇੱਕ ਸਰੋਵਰ ਹੈ । ਇਸ ਦਾ ਇਤਿਹਾਸਕ ਵਿਰਸਾ ਰਾਮ ਤੀਰਥ ਦੇ ਇਤਿਹਾਸ ਨਾਲ ਜੁੜਿਆ ਹੈ । ਮੈਂ ਜਦ ਇਸ ਮੰਦਰ ਦੀ ਜਾਣਕਾਰੀ ਲੈਣ ਇੱਥੇ ਗਿਆ ਉਥੇ ਮੈਨੂੰ ਸ੍ਰੀ ਜਗਦੀਸ਼ ਗੁਪਤਾ ਜੀ ਮਿਲੇ ਜੋ ਇਸ ਮੰਦਰ ਕਮੇਟੀ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਹਨ । ਮੈਂ ਉਨ੍ਹਾਂ ਨੂੰ ਇਸ ਮੰਦਰ ਦੇ ਪਿਛੋਕੜ ਬਾਰੇ ਪੁੱਛਿਆ । ਉਨ੍ਹਾਂ ਨੇ ਮੈਨੂੰ ਦੱਸਿਆ, ਇਹ ਸਰੋਵਰ ਤ੍ਰੇਤਾ ਯੁੱਗ ਤੋਂ ਚੱਲਿਆ ਆ ਰਿਹਾ ਹੈ । ਜਦ ਲਵ, ਕੁਸ਼ ਨਾਲ ਸ੍ਰੀ ਰਾਮ ਚੰਦਰ ਜੀ ਦੀ ਸੈਨਾ ਦਾ ਜੰਗ ਹੋਇਆ, ਉਸ ਸਮੇਂ ਕੁਝ ਸੈਨਾ ਮੂਰਸ਼ਾ ਹੋ ਗਈ । ਕੁਝ ਮਾਰੀ ਗਈ । ਜਦ ਇਸ ਗੱਲ ਦਾ ਸ੍ਰੀ ਰਾਮ ਚੰਦਰ ਜੀ ਨੂੰ ਪਤਾ ਲੱਗਾ, ਉਹ ਹੋਰ ਸੈਨਾ ਲੈ ਕੇ ਜਦ ਆਏ ਉਨ੍ਹਾਂ ਆਪਣੀ ਸੈਨਾ ਦਾ ਉਤਾਰਾ ਇੱਥੇ ਕੀਤਾ । ਉਸ ਸਮੇਂ ਇੱਥੇ ਕੱਚਾ ਸਰੋਵਰ ਸੀ ਤੇ ਉਸਦੇ ਆਸ ਪਾਸ ਸੰਘਣੀ ਛਾਂ ਦੇ ਰੁੱਖ ਸਨ । ਸ੍ਰੀ ਰਾਮ ਜੀ ਨੇ ਇਸ ਸਹਾਰੇ ਸੈਨਾ ਖੜ੍ਹੀ ਕੀਤੀ । ਜੋ ਸੂਰਬੀਰ ਯੋਧੇ ਜੰਗ ਦੀ ਲਪੇਟ ਵਿਚ ਆਏ ਸਨ, ਉਨ੍ਹਾਂ ਦੇ ਬਚਾਅ ਲਈ ਸੋਚਣ ਲੱਗੇ । ਉਨ੍ਹਾਂ ਜੰਗ ਦਾ ਸਾਰਾ ਹਾਲ ਮਲੂਮ ਕੀਤਾ, ਉਨ੍ਹਾਂ ਦੀ ਜਿਸ ਪਾਸੇ ਨਜ਼ਰ ਪਏ, ਉਸ ਪਾਸੇ ਲਾਸ਼ਾਂ ਹੀ ਲਾਸ਼ਾਂ ਨਜ਼ਰ ਆਉਣ, ਹਰ ਥਾਂ ਖੂਨ ਦੇ ਛੱਪੜ ਲੱਗੇ ਪਏ ਸਨ । ਭਗਵਾਨ ਰਾਮ ਜੀ ਨੇ ਜਾਣਕਾਰੀ ਲੈਂਦਿਆਂ ਪੁੱਛਿਆ ਅਗਲੇ ਪਾਸੇ ਕਿੰਨੀ ਸੈਨਾ ਸੀ । ਅੱਗੋਂ ਜਵਾਬ ਮਿਲਿਆ ਦੋ ਬੱਚੇ ਪਰ ਲੱਖਾਂ ਤੇ ਭਾਰੂ ਸਨ । ਉਨ੍ਹਾਂ ਦਾ ਤੀਰ ਜਿਸ ਨੂੰ ਵੱਜਦਾ ਉਹ ਪਾਣੀ ਵੀ ਨਹੀਂ ਮੰਗਦਾ, ਉਹ ਦਮ ਪਹਿਲਾਂ ਹੀ ਤੋੜ ਜਾਂਦਾ । ਸ੍ਰੀ ਰਾਮ ਜੀ ਉਨ੍ਹਾਂ ਬੱਚਿਆਂ ਦੇ ਕਾਰਨਾਮੇ ਸੁਣ ਕੇ ਹੈਰਾਨ ਸਨ । ਉਨ੍ਹਾਂ ਦੇ ਦਿਲ ਵਿਚ ਆਇਆ ਉਨ੍ਹਾਂ ਬੱਚਿਆਂ ਪਿੱਛੇ ਕਿਸੇ ਮਹਾਨ ਵਿਅਕਤੀ ਦਾ ਹੱਥ ਹੈ ਜਿਸ ਸਦਕਾ ਉਨ੍ਹਾਂ ਸਾਰੀ ਸੈਨਾ ਮੌਤ ਦੇ ਘਾਟ ਉਤਾਰ ਦਿੱਤੀ । ਸ੍ਰੀ ਰਾਮ ਜੀ ਨੂੰ ਪੁੱਛਣ ਤੇ ਪਤਾ ਚੱਲਿਆ ਇਨ੍ਹਾਂ ਬੱਚਿਆਂ ਦੇ ਵਿੱਦਿਆ ਗੁਰੂ ਰਿਸ਼ੀ ਵਾਲਮੀਕ ਜੀ ਹਨ। ਜਿਨ੍ਹਾਂ ਹਜ਼ਾਰਾਂ ਸਾਲ ਪਹਿਲਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ । ਅਗਲੀ ਕਹਾਣੀ ਮੈਂ ਪਹਿਲੇ ਦਸ ਚੁੱਕਾ ਹਾਂ ਇਹ ਰਾਮ ਤਲਾਈ ਦਾ ਮੰਦਰ ਸ੍ਰੀ ਰਾਮ ਜੀ ਦੀ ਗਾਥਾ ਨਾਲ ਜੁੜਿਆ ਹੈ । ਫਿਰ ਗੁਪਤਾ ਜੀ ਕਹਿਣ ਲੱਗੇ ਇੱਥੇ ਸਾਵਣ ਦੇ ਮਹੀਨੇ ਹਰ ਐਤਵਾਰ ਨੂੰ ਬੜਾ ਭਾਰੀ ਮੇਲਾ ਲੱਗਦਾ ਹੈ । ਲੋਕੀਂ ਇੱਥੇ ਪੀਂਘਾਂ ਝੂਟਦੇ, ਖੀਰ, ਪੂੜੇ ਖਾਂਦੇ, ਨੱਚਦੇ ਟੱਪਦੇ ਮਨ ਦੀਆਂ ਮੁਰਾਦਾਂ ਪਾਉਂਦੇ । ਗੁਪਤਾ ਜੀ ਨੇ ਦੱਸਿਆ ਇੱਕ ਉਰਦੂ ਦੀ ਪੁਸਤਕ ਜੋ ਦੋ ਸੌ ਸਾਲ ਪੁਰਾਣੀ ਲਾਹੌਰ ਤੋਂ ਛਾਪੀ ਸੀ । ਇਸ ਮੰਦਰ ਦੇ ਉਸ ‘ਚੋਂ ਵੇਰਵੇ ਲੈ ਕੇ ਇੱਕ ਹਿੰਦੀ ਵਿਚ ਛੋਟੀ ਪੁਸਤਕ ਛਾਪੀ ਜੋ ਮੰਦਰ ਕਮੇਟੀ ਤੋਂ ਮਿਲਦੀ ਹੈ । ਇੱਥੇ ਰਾਮ ਪਰਿਵਾਰ ਤੇ ਹਨੂੰਮਾਨ ਜੀ ਦੀਆਂ ਸਦੀਆਂ ਪੁਰਾਣੀਆਂ ਮੂਰਤੀਆਂ ਹਨ । ਇਹ ਰਾਮ ਤਲਾਈ ਦਾ ਮੰਦਰ ਸਦੀਆਂ ਤੋਂ ਚੱਲਿਆ ਆ ਰਿਹਾ ਹੈ । ਫਿਰ ਮੇਰਾ ਮੇਲ ਸ਼੍ਰੀ ਪਰਕਾਸ਼ ਚੰਦ ਜੀ ਨਾਲ ਹੋਇਆ ਜੋ ਇਸ ਸਮੇਂ ਇਸ ਮੰਦਰ ਦੀ ਤਨਦੇਹੀ ਨਾਲ ਸੇਵਾ ਨਿਭਾਅ ਰਹੇ ਹਨ, ਉਨ੍ਹਾਂ ਮੈਨੂੰ ਮੰਦਰ ਦੀ ਤਸਵੀਰ ਦੇਂਦਿਆਂ ਦੱਸਿਆ ਇਸ ਮੰਦਰ ਵਿਚ ਦੀਵਾਲੀ ਦੇ 4 ਦਿਨ ਬੜਾ ਭੀੜ-ਭੜੱਕਾ ਹੁੰਦਾ ਹੈ । ਦੂਰ-ਦੂਰ ਤੋਂ ਸਾਧੂ ਸੰਤ ਇੱਥੇ ਆਉਂਦੇ ਹਨ । ਉਹਨੀ ਦਿਨੀਂ ਲੰਗਰ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਹੈ । ਸਾਧੂਆਂ ਸੰਤਾਂ ਤੇ ਲੋੜਵੰਦਾਂ ਨੂੰ ਕੰਬਲ ਲੋਈਆਂ ਵੰਡੀਆਂ ਜਾਂਦੀਆਂ ਹਨ । ਪਰਕਾਸ਼ ਚੰਦ ਜੀ ਨੇ ਦੱਸਿਆ ਇਹ ਸਰੋਵਰ ਕਈ ਚਿਰ ਸੁੱਕਾ ਰਿਹਾ, ਜਦ ਮੰਦਰ ਕਮੇਟੀ ਬਣੀ ਉਨ੍ਹਾਂ ਨੇ ਇਸ ਵਿਚ ਜਲ ਪਾਇਆ ਪਰ ਉਹ ਟਿਕੇ ਨਾ 7 ਫਿਰ ਸ੍ਰੀ ਹਰਿਮੰਦਰ ਸਾਹਿਬ ਸਚਖੰਡ ਸਰੋਵਰ ‘ਚੋਂ ਅੰਮ੍ਰਿਤ ਜਲ ਲਿਆ ਕੇ ਇਸ ਵਿਚ 5 ਪਾਇਆ। ਉਸ ਦਿਨ ਤੋਂ ਇਸ ਦਾ ਜਲ ਕਦੇ ਸੁੱਕਾ ਨਹੀਂ । ਇਹ ਉਸ ਅੰਮ੍ਰਿਤ ਦੀ ਸ਼ਕਤੀ ਹੈ ਜੋ ਬੀਬੀ ਰਜਨੀ ਤੇ ਪਿੰਗਲੇ ਦੇ ਕਾਰਨ ਪ੍ਰਗਟ ਹੋਇਆ । ਫਿਰ ਪਰਕਾਸ਼ ਜੀ ਨੇ ਦੱਸਿਆ ਅਸੀਂ ਗਰੀਬ ਘਰਾਂ ਦੀਆਂ ਬੱਚੀਆਂ ਦੀਆਂ ਸ਼ਾਦੀਆਂ ਵੀ ਮੁਫ਼ਤ ਕਰਾਉਂਦੇ ਹਾਂ । ਪਰਕਾਸ਼ ਜੀ ਕਹਿਣ ਲੱਗੇ ਸਾਡਾ ਮਨ ਕਰਦਾ ਹੈ ਅਸੀਂ ਲੋਕ ਭਲਾਈ ਦੇ ਕੰਮਾਂ ਵਿਚ ਸਾਰੀ ਉਮਰ ਲੱਗੇ ਰਹੀਏ ।

ਮੰਦਰ ਮਾਤਾ ਲਾਲ ਦੇਵੀ

ਇਸ ਮੰਦਰ ਬਾਰੇ ਜਾਣਕਾਰੀ ਦੇਣ ਤੋਂ ਪਹਿਲੇ ਮਾਤਾ ਲਾਲ ਦੇਵੀ ਜੀ ਦਾ ਇਤਿਹਾਸਕ ਵਿਰਸਾ ਦੱਸਣਾ ਜਰੂਰੀ ਹੈ ਜੋ ਹਿੰਦੀ ਦੀ ਪੁਸਤਕ ਮੰਦਰ ਕਮੇਟੀ ਮਾਡਲ ਟਾਊਨ, ਰਾਣੀ ਬਾਗ਼, ਅੰਮ੍ਰਿਤਸਰ ਨੇ ਛਾਪੀ ਹੈ । ਮਾਤਾ ਲਾਲ ਦੇਵੀ ਦੇ ਜੀਵਨ ਤੇ ਜਨਮ ਤਰੀਕਾਂ ਉਸ ‘ਚੋਂ ਪ੍ਰਾਪਤ ਕੀਤੀਆਂ ਹਨ । ਮਾਤਾ ਲਾਲ ਦੇਵੀ ਜੀ ਦਾ ਜਨਮ ਜ਼ਿਲ੍ਹਾ ਲਾਹੌਰ ਤਹਿਸੀਲ ਕਸੂਰ ਵਿਚ ਮਾਇਆ ਦੇਵੀ ਦੀ ਕੁੱਖੋਂ ਹੋਇਆ । ਉਨ੍ਹਾਂ ਦੇ ਪਿਤਾ ਸ਼੍ਰੀ ਹਰਜਸ ਮਰਵਾਹ ਜੀ ਹੋਏ । ਮਾਤਾ ਜੀ ਬਚਪਨ ਤੋਂ ਹੀ ਪ੍ਰਭੂ ਭਗਤੀ ਵਿਚ ਜੁਟੇ ਰਹਿੰਦੇ ਸਨ । ਜਦ ਉਨ੍ਹਾਂ ਦੀ ਉਮਰ ਨੇ ਸਾਲ ਦੀ ਹੋਈ ਉਨ੍ਹਾਂ ਦੇ ਮਾਤਾ ਪਿਤਾ ਪਰਿਵਾਰ ਸਮੇਤ ਦੇਵੀ ਚਿੰਤਪੁਰਨੀ ਦੇ ਦਰਸ਼ਨਾਂ ਨੂੰ ਗਏ। ਜਦ ਸਾਰੇ ਪਰਿਵਾਰ ਨੇ ਮੰਦਰਾਂ ਦੇ ਦਰਸ਼ਨ ਕਰ ਲਏ ਫਿਰ ਇੱਕ ਥਾਂ ਬੈਠ ਕੇ ਹਾਜ਼ਰੀ ਭਰਨ ਲੱਗੇ । ਉਥੇ ਇੱਕ ਘਟਨਾ ਵਾਪਰੀ । ਉਸ ਘਟਨਾ ਨੇ ਮਾਤਾ ਜੀ ਦਾ ਜੀਵਨ ਪਲਟ ਦਿੱਤਾ । ਮਾਤਾ ਜੀ ਜਦ ਸਮਾਧੀ ਲਾ ਕੇ ਬੈਠੇ ਉਨ੍ਹਾਂ ਦੇ ਸਿਰ ਪੌਣ ਆ ਗਈ । ਉਹ ਚੌਂਕੀ ਭਰਨ ਲੱਗੇ । ਸਾਰੇ ਘਰ ਵਾਲੇ ਵੇਖ ਕੇ ਹੈਰਾਨ ਸਨ । ਇਹ ਕੀ ਭਾਣਾਂ ਵਰਤਿਆ । ਫਿਰ ਉਥੋਂ ਦੇ ਸਿਆਣੇ ਪੰਡਤ ਨੇ ਦੱਸਿਆ ਇਹ ਦੇਵੀ ਚਿੰਤਪੁਰਨੀ ਦਾ ਅਵਤਾਰ ਹੈ । ਜੋ ਇਸ ਜਗ੍ਹਾ ਪ੍ਰਗਟ ਹੋਈ ਹੈ । ਬਸ ਉਸ ਦਿਨ ਤੋਂ ਲੈ ਕੇ ਇਨ੍ਹਾਂ ਨੂੰ ਹਰ ਕੋਈ ਮਾਤਾ ਜੀ ਦੇ ਨਾਂ ਨਾਲ ਪੁਕਾਰਦਾ ਹੈ। ਇੱਕ ਸਮੇਂ ਮਾਤਾ ਜੀ ਦਾ ਸਾਰਾ ਪਰਿਵਾਰ ਹਰਿਦੁਆਰ ਗੰਗਾ ਤੇ ਇਸ਼ਨਾਨ ਕਰਨ ਗਿਆ । ਮਾਤਾ ਜੀ ਨੂੰ ਘਰ ਛੱਡ ਗਏ । ਉਨ੍ਹਾਂ ਦਿਨਾਂ ਵਿਚ ਅਤਿ ਦੀ ਗਰਮੀ ਸੀ। ਜੇਠ ਦਾ ਮਹੀਨਾ ਸੀ । ਕੜਾਕੇ ਦੀ ਧੁੱਪ ਸੀ ਪਰ ਮਾਤਾ ਜੀ ਉਸ ਧੁੱਪ ਦੀ ਪ੍ਰਵਾਹ ਨਾ ਕਰਦੇ ਹੋਏ ਕੋਠੇ ਦੀ ਛੱਤ ਤੇ ਜਾ ਬੈਠੇ, ਸਮਾਧੀ ਲਾ ਕੇ ਭਗਤੀ ਕਰਨ ਲੱਗੇ । ਮਾਤਾ ਜੀ ਨੇ ਅੰਤਰ ਧਿਆਨ ਹੋ ਕੇ ਗੰਗਾ ਅੱਗੇ ਪੁਕਾਰ ਕੀਤੀ । ਗੰਗਾ ਉਨ੍ਹਾਂ ਸਾਹਮਣੇ ਆ ਖੜੀ ਹੋਈ ਧਰਤੀ ਠੰਡੀ ਠਾਰ ਹੋ ਗਈ । ਮਾਤਾ ਜੀ ਨੇ ਗੰਗਾ ਦੇ ਦਰਸ਼ਨ ਆਪਣੇ ਘਰ ਬੈਠ ਕੇ ਕਰ ਲਏ । ਫਿਰ ਮਾਤਾ ਜੀ ਥੋੜ੍ਹੇ ਵੱਡੇ ਹੋਏ ਤੇ ਸ਼ੁਕਲ ਪੱਖ ਦੀ ਅਸ਼ਟਮੀ ਦੀ ਰਾਤ ਨੂੰ ਦੇਵੀ ਅਵੇਸ਼ ਦੀ ਸਮਾਧੀ ਵਿਚ ਬੈਠਣਾ ਸ਼ੁਰੂ ਕਰ ਦਿੱਤਾ। ਜਦ ਮਾਤਾ ਜੀ ਸਮਾਧੀ ਲਾ ਕੇ ਬੈਠਦੇ ਉਨ੍ਹਾਂ ਦੇ ਚਿਹਰੇ ਤੇ ਕੁਦਰਤੀ ਪ੍ਰਕਾਸ਼ ਹੋ ਜਾਂਦਾ । ਮਾਤਾ ਜੀ ਆਪਣੇ ਕਮਰੇ ਵਿਚ ਬੈਠ ਕੇ ਜਦ ਭਗਤੀ ਕਰਦੇ ਉਨ੍ਹਾਂ ਦੇ ਪਰਿਵਾਰ ਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਮਾਤਾ ਜੀ ਕੰਜਕਾਂ ਨਾਲ ਖੇਡ ਰਹੇ ਹੁੰਦੇ। ਬਾਹਰ ਉਸ ਤਰ੍ਹਾਂ ਆਵਾਜ਼ ਆਉਂਦੀ । ਮਾਤਾ ਜੀ ਜਦ ਮੌਜ ‘ਚ ਆਉਂਦੇ ਸੀ ਕਈਆਂ ਭਗਤਾਂ ਦਾ ਬੇੜਾ ਪਾਰ ਹੋ ਜਾਂਦਾ । ਸੰਨ 1947 ਵਿਚ ਦੇਸ਼ ਦੀ ਵੰਡ ਹੋਈ। ਕਸੂਰ ਪਾਕਿਸਤਾਨ ਵਿਚ ਆ ਗਿਆ । ਮਾਤਾ ਜੀ ਕਸੂਰ ਛੱਡ ਕੇ ਸ੍ਰੀ ਅੰਮ੍ਰਿਤਸਰ ਦੇ ਇੱਕ ਸ਼ਰਧਾਲੂ, ਜਿਸ ਦਾ ਨਾਂ ਪਿੰਡੀ ਦਾਸ ਸੀ ਤੇ ਉਹ ਰੇਲਵੇ ਵਿਚ ਨੌਕਰੀ ਕਰਦਾ ਸੀ, ਉਹ ਮਾਲ ਗੁਦਾਮ ਦੇ ਕੁਆਟਰਾਂ ਵਿਚ ਰਹਿੰਦਾ ਸੀ, ਮਾਤਾ ਜੀ ਉਸ ਕੋਲ ਰਹਿਣ ਲੱਗੇ । ਫਿਰ 1953 ਵਿਚ ਭੰਡਾਰੀ ਪੁਲ ਦੇ ਕੋਲ ਗਾਗਰ ਮੱਲ ਦੀ ਸਰਾਂ ਵਿਚ ਜਾ ਵੱਸੇ । ਇਸੇ ਸਮੇਂ ਵਿਚ ਮਾਡਲ ਟਾਉਨ ਰਾਣੀ ਬਾਗ਼ ਵਿਚ ਲਾਲ ਭਵਨ ਦਾ ਨਿਰਮਾਣ ਕੀਤਾ । ਜੁਲਾਈ, 1956 ਵਿਚ ਪਹਿਲੀ ਅਸ਼ਟਮੀ ਮਨਾਈ ਇੱਕ ਸਧਾਰਨ ਚੌਕੀ ਤੇ ਬੈਠ ਕੇ ਸਾਰੀ ਰਾਤ ਜਗਰਾਤਾ ਕਰਕੇ ਇਸ ਧਰਤੀ ਨੂੰ ਪਵਿੱਤਰ ਕੀਤਾ। ਹੌਲੀ-ਹੌਲੀ ਸੰਗਤਾਂ ਜੁੜਦੀਆਂ ਗਈਆਂ । ਇਸ ਮੰਦਰ ਦਾ ਘੇਰਾ ਵਧਦਾ ਗਿਆ । ਹਰ ਮੰਗਲਵਾਰ ਇਸਤਰੀਆਂ ਦਾ ਕੀਰਤਨ ਕਰਨਾ ਸ਼ੁਰੂ ਕੀਤਾ ਤੇ ਐਤਵਾਰ ਨੂੰ ਪੁਰਸ਼ਾਂ ਦਾ, ਜੋ ਹੁਣ ਵੀ ਚੱਲ ਰਿਹਾ ਹੈ । ਪੁਰਸ਼ਾਂ ਦੇ ਕੀਰਤਨ ਵਿਚ ਮੇਰੇ ਮਿੱਤਰ ਸਵਰਗੀ ਸ੍ਰ. ਤਾਰਾ ਸਿੰਘ ਪੈਡੂ ਜੀ ਜੋ ਭਾਰਤ ਦੇ ਪ੍ਰਸਿੱਧ ਕਲਾਕਾਰ ਤੇ ਜਗਰਾਤਾ ਮੰਡਲੀਆਂ ਵਿਚ ਉਸਤਾਦ ਦੇ ਰੂਪ ਵਿਚ ਜਾਣੇ ਜਾਂਦੇ ਸੀ, ਉਨ੍ਹਾਂ ਨੇ ਤਕਰੀਬਨ 40 ਸਾਲ ਇਸ ਮੰਦਰ ਦੀ ਵਧ ਚੜ੍ਹਕੇ ਜ਼ਿੰਦਗੀ ਦੇ ਅੰਤਮ ਸਮੇਂ ਤੱਕ ਸੇਵਾ ਕੀਤੀ । ਪੈਡੂ ਜੀ ਦੇ ਨਾਲ ਤੇ ਉਨ੍ਹਾਂ ਤੋਂ ਬਾਅਦ ਵਿਚ ਜਸਵੰਤ ਸਿੰਘ ਕੋਇਲ ਵੀ ਸੰਗੀਤ ਰਾਹੀਂ ਲਗਾਤਾਰ ਸੇਵਾ ਕਰਦਾ ਰਿਹਾ ਹੈ । ਹਰ ਰੋਜ਼ ਸਵੇਰੇ ਸ਼ਾਮ ਨੂੰ ਪੁਰਾਤਨ ਗ੍ਰੰਥਾਂ ਦੀ ਕਥਾ ਹੁੰਦੀ ਹੈ । ਅਸ਼ਟਮੀ ਦੀ ਰਾਤ ਸੰਗਤਾਂ ਜਗਰਾਤਾ ਪਾਰਟੀਆਂ ਤੋਂ ਭੇਟਾ ਰਾਹੀਂ ਮਾਤਾ ਜੀ ਦੇ ਨਾਂ ਦਾ ਗੁਣਗਾਣ ਸੁਣਦੀਆਂ ਹਨ । ਮਾਤਾ ਜੀ ਸੰਗਤਾਂ ਦੇ ਕਲਿਆਣ ਲਈ ਇੱਕ ਥਾਂ ਬੈਠਕੇ ਚੌਂਕੀ ਭਰਦੇ । ਫਿਰ ਮਾਤਾ ਜੀ ਨੂੰ ਵੈਸ਼ਨੋ ਦੇਵੀ ਨੇ ਸੁਪਨੇ ਵਿਚ ਆ ਕੇ ਕਿਹਾ, ਅਸੀਂ ਲਾਲ ਭਵਨ ਵਿਚ ਪਰਵੇਸ਼ ਕਰਨਾ ਚਾਹੁੰਦੇ ਹਾਂ ਜੇ ਤੁਸੀਂ ਆਗਿਆ ਦੇਵੋ ਤਾਂ ਜੋ ਭਗਤ ਕਟੜੇ ਵੈਸ਼ਨੋ ਦੇਵੀ ਦੇ ਮੰਦਰ ਨਹੀਂ ਜਾ ਸਕਦੇ ਪਰ ਉਹ ਜਾਣ ਦੀ ਸ਼ਟਪਾ ਰੱਖਦੇ ਹਨ ਉਨ੍ਹਾਂ ਦੀ ਮਨੋਕਾਮਨਾ ਇੱਥੇ ਹੀ ਪੂਰੀ ਹੋਇਆ ਕਰੇਗੀ । ਫਿਰ ਮਾਤਾ ਜੀ ਨੇ ਉਪਰ ਗੁਫ਼ਾ ਬਣਵਾਈ ਜਿਸ ਦੇ ਦਰਸ਼ਨਾਂ ਨੂੰ ਸੰਗਤਾਂ ਲੱਖਾਂ ਦੀ ਗਿਣਤੀ ਵਿਚ ਆਉਂਦੀਆਂ ਹਨ ਤੇ ਮਨ ਦੀਆਂ ਮੁਰਾਦਾਂ ਪਾਉਂਦੀਆਂ ਹਨ । ਫਿਰ ਬਾਬਾ ਭੌੜੀ ਵਾਲੇ ਨੂੰ ਮਾਤਾ ਜੀ ‘ਚੋਂ ਮਾਤਾ ਸੀਤਾ ਦਾ ਰੂਪ ਨਜ਼ਰ ਆਇਆ। ਉਨ੍ਹਾਂ ਮਾਤਾ ਜੀ ਨੂੰ ਬੇਨਤੀ ਕੀਤੀ ਤੁਸੀਂ ਰਾਮ ਤੀਰਥ ਵੀ ਆਇਆ ਕਰੋ । ਮਾਤਾ ਜੀ ਨੇ ਇੱਕ ਆਲੀਸ਼ਾਨ ਮੰਦਰ ਰਾਮ ਤੀਰਥ ਵੀ ਤਿਆਰ ਕਰਵਾਇਆ ਜੋ ਰਾਮ ਤੀਰਥ ਜਾਂਦੇ ਹਨ, ਉਹ ਉਸ ਮੰਦਰ ਦੇ ਦਰਸ਼ਨ ਕਰਕੇ ਆਉਂਦੇ ਹਨ । ਉਸ ਮੰਦਰ ਵਿਚ ਭਗਵਾਨ ਰਾਮ ਜੀ ਨਾਲ ਜੁੜੇ ਇਤਿਹਾਸ ਦੀਆਂ ਮੂਰਤੀਆਂ ਹਨ । ਇੱਕ ਮੂਰਤੀ ਨੌਂ ਮੁੱਖੀਆ ਹੈ ਜੋ ਵਿਸ਼ ਨਾਲ ਸਬੰਧ ਰੱਖਦੀ ਹੈ । ਮਾਤਾ ਜੀ ਨੇ ਹਰਿਦੁਆਰ ਵੀ ਇੱਕ ਮੰਦਰ ਬਣਵਾਇਆ ਹੈ ਉਸ ਵਿਚ ਵੀ ਮਾਤਾ ਵੈਸ਼ਨੋਂ ਦੇਵੀ ਦੀ ਗੁਫ਼ਾ ਹੈ । ਸੰਗਤਾਂ ਲਈ ਕਮਰੇ ਬਿਸਤਰੇ ਹਰ ਸਮੇਂ ਤਿਆਰ ਰਹਿੰਦੇ ਹਨ । ਲੋੜਵੰਦਾਂ ਲਈ ਲੰਗਰ ਵੀ ਤਿਆਰ ਹੁੰਦਾ ਹੈ । ਇੱਕ ਮੰਦਰ ਰੋਹਣੀ ਦਿੱਲੀ ਵਿਚ ਵੀ ਹੈ । ਉਸ ਮੰਦਰ ਵਿਚ ਤੇਤੀ ਕਰੋੜ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਹਨ । ਇਸ ਤਰ੍ਹਾਂ ਮਾਤਾ ਜੀ ਦੀ ਭਗਤੀ ਦੀ ਮਹਾਨ ਘਾਲਣਾ ਹੈ । ਮਾਤਾ ਲਾਲ ਦੇਵੀ ਨੇ ਆਪਣੇ ਜੀਵਨ ਵਿਚ ਹਰ ਦੁਖੀਏ ਦਾ ਦੁੱਖ ਦਰਦ ਵੰਡਿਆ । ਜਦ ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ, ਉਹ ਮਾਤਾ ਜੀ ਦੇ ਕਹਿਣ ਤੇ ਰਾਮ ਤੀਰਥ ਆਏ । ਉਨ੍ਹਾਂ ਨੇ ਇੱਥੋਂ ਦੇ ਸਰੋਵਰ ਦੀ ਹਾਲਤ ਵੇਖੀ ਤੇ ਮਨ ਭਰ ਆਇਆ । ਉਨ੍ਹਾਂ ਸਰਬਤੀ ਖਰਚੇ ‘ਚੋਂ ਇਸ ਸਰੋਵਰ ਦੀਆਂ ਪਰਕਰਮਾ ਪੱਕੀਆਂ ਕਰਵਾਈਆਂ, ਉੱਤੇ ਨਾਲ ਰੰਗ ਦਾ ਪੱਥਰ ਲਗਵਾਇਆ । ਉਨ੍ਹਾਂ ਨਾਲ ਸ੍ਰ. ਵਰਿੰਦਰ ਸਿੰਘ ਜੀ ਨੇ ਵੀ ਇਸ ਦੀ ਦਿਸ਼ਾ ਸੁਧਾਰਨ ਵਿਚ ਯੋਗਦਾਨ ਪਾਇਆ । ਮਾਤਾ ਜੀ ਕਹਿੰਦੇ ਸਨ ਸਾਨੂੰ ਸਭ ਤੋਂ ਪਿਆਰਾ ਰਾਮ ਤੀਰਥ ਲੱਗਦਾ ਹੈ, ਇਹ ਮੰਦਰ ਸਾਡੀ ਜਾਨ ਹੈ । ਮਾਤਾ ਜੀ ਤੋਂ ਮਗਰੋਂ ਇਨ੍ਹਾਂ ਮੰਦਰਾਂ ਦੀ ਦੇਖ-ਭਾਲ ਕਰਨ ਲਈ ਇੱਕ ਕਮੇਟੀ ਬਣਾਈ ਹੈ । ਜਿਸ ਦੇ ਮੁੱਖੀ ਸੰਤ ਸੂਰਜ ਪਰਕਾਸ਼ ਜੀ ਹਨ, ਉਹ ਵੀ ਬੜੀ ਕਰਨੀ ਵਾਲੇ ਸੰਤ ਹਨ । ਇਨ੍ਹਾਂ ਨੇ ਆਪਣਾ ਤਨ, ਮਨ, ਧਨ ਇਸ ਮੰਦਰ ਤੇ ਅਰਪਣ ਕਰ ਦਿੱਤਾ ਹੈ । ਸੰਤ ਜੀ ਦਿਨ ਰਾਤ ਮੰਦਰ ਦੀ ਸੇਵਾ ਵਿਚ ਜੁਟੇ ਰਹਿੰਦੇ ਹਨ । ਸੰਤ ਜੀ ਨੇ ਇੱਕ ਮੰਦਰ ਰਾਮ ਤੀਰਥ ਵੱਖਰਾ ਬਣਾਇਆ ਹੈ । ਮਾਤਾ ਜੀ ਤੋਂ ਮਗਰੋਂ ਸਰੋਵਰ ਤੋਂ ਪਹਿਲੋਂ ਇਸ ਮੰਦਰ ਦੇ ਦਰਸ਼ਨ ਹੁੰਦੇ ਹਨ । ਇੱਕ 80 ਫੁੱਟ ਉੱਚੀ ਹਨੂੰਮਾਨ ਦੀ ਮੂਰਤੀ ਜੋ ਅਜ ਕੱਲ੍ਹ ਉਸਾਰੀ ਅਧੀਨ ਹੈ । ਸੰਤ ਜੀ ਦੀ ਪਿੱਠ ਤੇ ਮਾਤਾ ਜੀ ਦਾ ਹੱਥ ਹੈ । ਇਹ ਸੰਤ ਪੂਰਨ ਬ੍ਰਹਮ ਗਿਆਨੀ ਹਨ । ਜਦ ਸੰਤ ਜੀ ਕਥਾ ਕਰਦੇ ਹਨ, ਸੰਗਤਾਂ ਦੀ ਸੁਰਤੀ ਉਸ ਕਰਤੇ ਨਾਲ ਆਪੇ ਜੁੜ ਜਾਂਦੀ ਹੈ । ਸੰਤ ਜੀ ਹਨ੍ਹੇਰੇ ਮਨਾਂ ਨੂੰ ਗਿਆਨ ਰੂਪੀ ਬਾਣੀ ਦਾ ਪ੍ਰਕਾਸ਼ ਦੇ ਕੇ ਚਾਨਣ ਦੀਆਂ ਕਿਰਨਾਂ ਵੰਡਦੇ ਹਨ ।

ਬਾਬਾ ਭੌੜੀ ਵਾਲੇ ਦਾ ਡੇਰਾ

ਬਾਬਾ ਭੌੜੀ ਵਾਲੇ ਦਾ ਜਨਮ 1871 ਵਿਚ ਜ਼ਿਲ੍ਹਾ ਗੁਜਰਾਂਵਾਲੇ ਹੋਇਆ। ਇਨ੍ਹਾਂ ਦਾ ਪਹਿਲਾ ਨਾਂ ਹਰ ਸਿੰਘ ਸੀ । ਬਾਬਾ ਜੀ ਬਚਪਨ ਤੋਂ ਸਾਧੂਆਂ ਦੀ ਸੰਗਤ ਕਰਦੇ ਰਹੇ । ਉਨ੍ਹਾਂ ਨੂੰ ਇਸ ਲਗਨ ਨੇ ਦਿਨੋਂ-ਦਿਨ ਅੱਗੇ ਤੋਰਿਆ । ਬਾਬਾ ਜੀ ਆਖ਼ਰ ਨਿਰਮਲੇ ਸਾਧੂਆਂ ਦੇ ਡੇਰੇ ਦੇ ਸੇਵਾਦਾਰ ਬਣ ਗਏ । ਬਾਬਾ ਜੀ ਦੇ ਗੁਰੂ ਬਾਬਾ ਅਵਤਾਰ ਸਿੰਘ ਜੀ ਨਿਰਮਲੇ ਹੋਏ ਹਨ । ਜਿਨ੍ਹਾਂ ਦਾ ਡੇਰਾ ਤਰਨ ਤਾਰਨ ਹੈ । ਬਾਬਾ ਜੀ ਨੇ ਉਨ੍ਹਾਂ ਦੀ ਚਰਨ ਛੋਹ ਪ੍ਰਾਪਤ ਕਰਕੇ ਮਹਾਨ ਪਦਵੀ ਹਾਸਲ ਕੀਤੀ । ਬਾਬਾ ਜੀ ਨੂੰ 1905 ਵਿਚ ਰਾਮ ਦਰਬਾਰ ਦੇ ਸੁਪਨੇ ਵਿਚ ਦਰਸ਼ਨ ਹੋਏ । ਉਨ੍ਹਾਂ ਤਨ, ਮਨ ਨਾਲ ਉਸ ਪਰਮੇਸ਼ਰ ਦੀ ਭਗਤੀ ਕੀਤੀ ਜਿਸ ਨੇ ਉਨ੍ਹਾਂ ਦੇ ਜੀਵਨ ਨੂੰ ਪਲਟ ਕੇ ਰੱਖ ਦਿੱਤਾ । ਬਾਬਾ ਜੀ ਗਊਆਂ ਦੀ ਸੇਵਾ ਬੜੇ ਸ਼ੌਕ ਨਾਲ ਕਰਦੇ ਸਨ । ਉਨ੍ਹਾਂ ਕੋਲ ਇੱਕ ਲੱਕੜ ਦਾ ਭੌੜਾ ਹੁੰਦਾ ਸੀ । ਜਿਸ ਨਾਲ ਰਸਤੇ ਦੇ ਰੋੜੇ ਇਕੱਠੇ ਕਰਕੇ ਜਿੱਥੇ ਕੋਈ ਟੋਆ ਹੁੰਦਾ ਸੀ ਉਸ ਵਿਚ ਸੁੱਟ ਦੇਂਦੇ ਤਾਂ ਕਿ ਰਸਤਾ ਸਾਫ਼ ਹੋ ਜਾਵੇ । ਇਹ ਬਾਬਾ ਜੀ ਦਾ ਰੋਜ਼ ਦਾ ਕਰਮ ਸੀ । ਜਿੱਥੇ ਉਨ੍ਹਾਂ ਨੂੰ ਕੋਈ ਲਾਵਾਰਸ ਗਊ ਮਿਲ ਜਾਂਦੀ ਉਸ ਨੂੰ ਡੇਰੇ ਲੈ ਆਉਂਦੇ । ਬਾਬਾ ਜੀ ਨੇ ਹੌਲੀ ਹੌਲੀ ਗਊਸ਼ਾਲਾ ਬਣਾ ਲਈ । ਉਨ੍ਹਾਂ ਦਾ ਸਭ ਤੋਂ ਪਹਿਲਾ ਡੇਰਾ ਰਾਮ ਤੀਰਥ ਹੈ ਜੋ 70 ਸਾਲ ਪੁਰਾਣਾ ਹੈ । ਇੱਥੇ 500 ਦੇ ਲੱਗਭੱਗ ਗਊਆਂ ਹਨ। ਇਹ ਨਿਰਮਲੇ ਸੰਤ ਸ਼ੁਰੂ ਤੋਂ ਸੇਵਾ ਭਾਵ ਵਾਲੇ ਹੋਏ ਹਨ । ਇਨ੍ਹਾਂ ਦਾ ਸਿੱਖ ਧਰਮ ਨਾਲ ਗੂੜਾ ਸਬੰਧ ਹੈ । ਇਹ ਭਾਈ ਘਨੱਈਆ ਜੀ ਦੀ ਲੜੀ ਵਿਚੋਂ ਹੋਏ ਹਨ । ਹਰ ਕੋਈ ਜਾਣਦਾ ਹੈ ਭਾਈ। ਘਨੱਈਏ ਜੋ ਸੇਵਾ ਕੀਤੀ ਉਸਦੀ ਮਿਸਾਲ ਸੰਸਾਰ ‘ਚੋਂ ਹੋਰ ਕਿਤੇ ਨਹੀਂ ਮਿਲਦੀ । ਭਾਈ ਘਨੱਈਆ ਜੀ ਭੰਗਾਣੀ ਦੇ ਯੁੱਧ ਸਮੇਂ ਜੰਗ ਦੇ ਮੈਦਾਨ ਵਿਚ ਮੋਢੇ ਤੇ ਮਸ਼ਕ ਪਾ ਕੇ ਫੱਟੜਾਂ ਨੂੰ ਪਾਣੀ ਪਿਲਾਉਂਦੇ ਜਾ ਰਹੇ ਸੀ। ਕਿਸੇ ਸਿੱਖ ਨੇ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿਚ ਸ਼ਿਕਾਇਤ ਕੀਤੀ, ਸੱਚੇ ਪਾਤਸ਼ਾਹ ਭਾਈ ਘਨੱਈਆ ਦੁਸ਼ਮਣਾਂ ਨੂੰ ਪਾਣੀ ਪਿਲਾ ਰਿਹਾ ਹੈ ਉਸ ਨੂੰ ਰੋਕੇ । ਗੁਰੂ ਜੀ ਨੇ ਭਾਈ ਘਨੱਈਏ ਨੂੰ ਦਰਬਾਰ ਵਿਚ ਸੱਦਿਆ ਤੇ ਕਿਹਾ ਸਾਡੇ ਕੋਲ ਤੇਰੀ ਸ਼ਿਕਾਇਤ ਆਈ ਹੈ ਤੂੰ ਦੁਸ਼ਮਣਾਂ ਨੂੰ ਪਾਣੀ ਪਿਲਾ ਰਿਹਾ ਹੈਂ । ਭਾਈ ਘਨੱਈਆ ਜੀ ਬੜੀ ਨਿਮਰਤਾ ਨਾਲ ਹੱਥ ਜੋੜ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਮੈਂ ਜਿਸ ਪਾਸੇ ਨਜ਼ਰ ਮਾਰਦਾ ਹਾਂ। ਮੈਨੂੰ ਤੇਰਾ ਰੂਪ ਨਜ਼ਰ ਆਉਂਦਾ ਹੈ । ਮੈਨੂੰ ਤੇ ਕੋਈ ਦੁਸ਼ਮਣ ਦਿਸਦਾ ਨਹੀਂ, ਸਭ ਆਪਣੇ ਨਜ਼ਰ ਆਉਂਦੇ ਹਨ, ਉਹ ਵੀ ਤੁਹਾਡੇ ਰੂਪ ਵਿਚ । ਜਿਹੜਾ ਅੱਗੇ ਆਉਂਦਾ ਹੈ ਮੈਂ ਉਸ ਦੇ ਮੂੰਹ ਵਿਚ ਪਾਣੀ ਪਾ ਦੇਂਦਾ ਹਾਂ ਤੁਹਾਡਾ ਜਾਣ ਕੇ । ਸਤਿਗੁਰੂ ਸਿੱਖ ਦੀ ਸ਼ਰਧਾ ਵੇਖ ਕੇ ਕਹਿਣ ਲੱਗੇ, ਧੰਨ ਹੈ ਤੇਰੀ ਸੇਵਾ ਤੇ ਧੰਨ ਤੇਰੀ ਸਿੱਖੀ । ਜਿੱਥੇ ਤੂੰ ਪਾਣੀ ਦੀ ਸੇਵਾ ਕਰਦਾ ਹੈਂ ਉਥੇ ਫੱਟੜਾਂ ਦੇ ਜ਼ਖ਼ਮਾਂ ਤੇ ਮਰਹਮ ਵੀ ਲਾਇਆ ਕਰ । ਇਹ ਨਿਰਮਲੇ ਉਸ ਸੇਵਾਦਾਰ ਦੀ ਲੜੀ ਵਿਚੋਂ ਹੋਏ ਹਨ । ਇੱਕ ਡੇਰਾ ਬਾਬਾ ਜੀ ਦਾ ਅੰਮ੍ਰਿਤਸਰ ਸੀਤਲਾ ਮੰਦਰ ਦੇ ਕੋਲ ਹੈ ਕਿਲ੍ਹੇ ਗੋਬਿੰਦਗੜ੍ਹ ਦੇ ਨਾਲ । ਉੱਥੇ 800 ਗਊਆਂ ਹਨ । ਇਸ ਤਰ੍ਹਾਂ ਬਾਬਾ ਭੌੜੀ ਵਾਲੇ ਦੇ ਨਾਂ ਥੱਲੇ 8 ਡੇਰੇ ਹਨ । ਹਰ ਥਾਂ ਗਊਸ਼ਾਲਾ ਹੈ । ਇਸ ਤਰ੍ਹਾਂ 1008 ਬਾਬਾ ਹਰ ਸਿੰਘ ਭੌੜੀ ਵਾਲੇ ਨੇ ਲੱਖਾਂ ਰੋਗੀ ਨਾਮ ਬਾਣੀ ਨਾਲ ਰਾਜ਼ੀ ਕੀਤੇ । ਬਾਬਾ ਜੀ ਦੇ ਰੋਮ-ਰੋਮ ਵਿਚ ਰਾਮ ਨਾਮ ਵਸਿਆ ਹੋਇਆ ਸੀ । ਜਦ ਨਰਾਤਿਆਂ ਵਿਚ ਰਾਮ ਲੀਲਾ ਹੁੰਦੀ ਸੀ ਬਾਬਾ ਜੀ ਉੱਥੇ ਜਾ ਕੇ ਸੀਤਾ, ਰਾਮ, ਲਛਮਣ ਦੇ ਆਪਣੇ ਹੱਥੀਂ ਚਰਨ ਧੋ ਕੇ ਚਰਨਾਮਤ ਲੈਂਦੇ ਸਨ । ਅੱਜ ਕੱਲ੍ਹ ਦੇ ਸਾਧੂ ਕਾਰਾਂ ਤੋਂ ਬਿਨਾਂ ਇੱਕ ਪੈਰ ਵੀ ਨਹੀਂ ਤੁਰਦੇ ਪਰ ਬਾਬੇ ਭੌੜੀ ਵਾਲੇ ਬਿਨਾਂ ਕਿਸੇ ਸਹਾਰੇ ਪੈਦਲ ਤੁਰਨਾ ਚੰਗਾ ਸਮਝਦੇ ਸਨ । ਉਨ੍ਹਾਂ ਦੇ ਤੇੜ ਇੱਕ ਲੰਗੋਟੀ ਹੁੰਦੀ ਸੀ । ਉਨ੍ਹਾਂ ਸਦਾ ਸਾਦਾ ਜੀਵਨ ਖੁਸ਼ੀ ਨਾਲ ਹੰਢਾਇਆ। ਬਾਬਾ ਭੌੜੀ ਵਾਲੇ ਰੱਬ ਨੂੰ ਪਹੁੰਚੇ ਹੋਏ ਸੰਤ ਸਨ । ਬਾਬਾ ਜੀ ਮਾਤਾ ਲਾਲ ਦੇਵੀ ਮਾਡਲ ਟਾਊਨ ਵਾਲੀ ਦਾ ਬੜਾ ਸਤਿਕਾਰ ਕਰਦੇ ਸਨ । ਉਨ੍ਹਾਂ ਦੀ ਪ੍ਰੇਰਨਾ ਨਾਲ ਮਾਤਾ ਜੀ ਰਾਮ ਤੀਰਥ ਗਏ । ਅੰਤ ਬਾਬਾ ਭੌੜੀ ਵਾਲੇ ਸੰਸਾਰਕ ਯਾਤਰਾ ਕਰਕੇ 1976 ਨੂੰ ਜੋਤੀ ਜੋਤ ਸਮਾ ਗਏ । ਉਨ੍ਹਾਂ ਦੀ ਸਮਾਧ ਰਾਮ ਤੀਰਥ ਵਾਲੇ ਡੇਰੇ ਵਿਚ ਬਣੀ ਹੈ । ਉਸ ਸਮਾਧ ਨਾਲ ਬਾਬਾ ਜੀ ਨੇ ਗੁਰਦੁਆਰਾ ਵੀ ਬਣਾਇਆ ਹੈ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਜ਼ ਪ੍ਰਕਾਸ਼ ਹੁੰਦਾ ਹੈ । ਇੱਥੇ ਯਾਤਰੂਆਂ ਨੂੰ ਦੁੱਧ, ਚਾਹ, ਲੰਗਰ ਹਰ ਸਮੇਂ ਮਿਲਦਾ ਹੈ । ਇਹ ਜਾਣਕਾਰੀ ਬਾਬਾ ਭਜਨ ਸਿੰਘ ਨਿਰਮਲੇ ਜੀ ਤੋਂ ਮਿਲੀ ਜੋ ਇਸ ਵਿਚ ਦਰਜ ਹੈ। ਸੰਤ ਜੀ ਨੇ ਦੱਸਿਆ ਡੇਰੇ ਦੇ ਨਾਂ 28 ਕਿੱਲੇ ਜ਼ਮੀਨ ਵੀ ਹੈ ।

ਮੰਦਰ ਆਰਤੀ ਦੇਵੀ ਬਿਰਧ ਘਰ

ਮੰਦਰ ਆਰਤੀ ਦੇਵੀ ਬਿਰਧ ਘਰ ਰਾਮ ਤੀਰਥ ਦੇ ਕਾਰਜ ਕਰਤਾ ਸੰਤ ਸਰੂਪ ਬ੍ਰਹਮ ਗਿਆਨੀ ਸ਼੍ਰੀ ਆਰਤੀ ਦੇਵੀ ਜੀ ਹਨ । ਜਦ ਮੇਰੀ ਮੁਲਾਕਾਤ ਉਨ੍ਹਾਂ ਦੇ ਨਾਲ ਹੋਈ ਉਨ੍ਹਾਂ ਮੈਨੂੰ ਪੁੱਛਿਆ ਤੁਸੀਂ ਕਿੱਥੋਂ ਆਏ ਹੋ ? ਮੈਂ ਉਨ੍ਹਾਂ ਨੂੰ ਕਿਹਾ ਮੈਨੂੰ ਰਾਮ ਤੀਰਥ ਬਾਰੇ ਜਾਣਕਾਰੀ ਦਿਓ । ਇਸ ਮੰਦਰ ਦਾ ਨੀਂਹ ਪੱਥਰ ਕਦੋਂ ਰੱਖਿਆ। ਉਨ੍ਹਾਂ ਕਿਹਾ, 1994 ਵਿਚ । ਫਿਰ ਮੈਂ ਪੁੱਛਿਆ ਤੁਹਾਡੇ ਮਨ ਵਿਚ ਇਹ ਭਾਵਨਾ ਕਿਵੇਂ ਜਾਗੀ ? ਉਨ੍ਹਾਂ ਦੱਸਿਆ ਮੈਨੂੰ ਈਸ਼ਵਰ ਨੇ ਦੁਖੀ ਮਜ਼ਲੂਮਾਂ ਦੇ ਦੁਖ ਦਰਦ ਹਰਨ ਲਈ ਸੰਸਾਰ ‘ਤੇ ਭੇਜਿਆ ਹੈ । ਉਨ੍ਹਾਂ ਦੀ ਸੇਵਾ ਕਰਕੇ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ । ਮਾਤਾ ਜੀ ਕਹਿਣ ਲੱਗੇ ਅਸੀਂ ਕਈ ਵਾਰੀ ਰਾਮ ਤੀਰਥ ਦੇ ਦਰਸ਼ਨਾਂ ਨੂੰ ਗਏ । ਉਥੇ ਜਾ ਕੇ ਵੇਖਿਆ ਵੱਡੀ ਉਮਰ ਦੇ ਵਿਅਕਤੀ ਦਰ-ਦਰ ਭਟਕ ਰਹੇ ਹਨ । ਉਨ੍ਹਾਂ ਨੂੰ ਕੋਈ ਸਹਾਰਾ ਨਹੀਂ ਦੇਂਦਾ । ਇਸ ਵਿਚਾਰ ਨੇ ਸਾਡੇ ਮਨ ਨੂੰ ਠੇਸ ਲਾਈ, ਅਸੀਂ ਜ਼ਮੀਨ ਖਰੀਦ ਕੇ ਇੱਥੇ ਮੰਦਰ ਤਿਆਰ ਕੀਤਾ । ਉਸ ਦੇ ਇੱਕ ਪਾਸੇ ਖੁੱਲ੍ਹੇ ਕਮਰੇ ਬਣਾਏ ਜਿਸ ਵਿਚ ਬਿਰਧ ਘਰ ਬਣੇਗਾ। ਹੁਣ ਉਸ ਨੂੰ ਸ਼ੁਰੂ ਕਰਨਾ ਹੈ । ਉਨ੍ਹਾਂ ਕਿਹਾ ਸਾਡੇ ਮਨ ਨੂੰ ਤਦ ਤਸੱਲੀ ਹੋਏਗੀ ਜਦ ਅਸੀਂ ਇੱਥੇ ਨਿਆਸਰੇ ਨੂੰ ਆਸਰਾ ਦੇ ਸਕਾਂਗੇ । ਮਾਤਾ ਜੀ ਕਹਿਣ ਲੱਗੇ ਜਿੱਥੇ ਵੱਡੀ ਉਮਰ ਦੇ ਵਿਅਕਤੀ ਰਹਿਣਗੇ ਉਥੇ ਲਾਵਾਰਸ ਬੱਚਿਆਂ ਦੀ ਵੀ ਪਰਵਰਿਸ਼ ਕੀਤੀ ਜਾਏਗੀ । ਮਾਤਾ ਜੀ ਨੇ ਕਿਹਾ ਸਾਡੇ ਮਨ ਤੇ ਇਹ ਬੜਾ ਵੱਡਾ ਬੋਝ ਹੈ। ਇਹ ਹਲਕਾ ਓਦੋਂ ਹੋਏਗਾ ਜਦੋਂ ਅਸੀਂ ਇਸ ਕੰਮ ਨੂੰ ਨੇਪਰੇ ਚਾੜ ਸਕਾਂਗੇ । ਮਾਤਾ ਜੀ ਕਹਿਣ ਲੱਗੇ ਸੇਵਾ ਦਾ ਫ਼ਲ ਸਭ ਤੋਂ ਉੱਤਮ ਹੈ ਜੇ ਕੋਈ ਨਿਸ਼ਕਾਮ ਹਿਰਦੇ ਨਾਲ ਕਰੇ । ਫਿਰ ਮੈਂ ਕਿਹਾ ਮਾਤਾ ਜੀ ਤੁਸੀਂ ਅਪਣੇ ਜੀਵਨ ਬਾਰੇ ਕੁਝ ਚਾਨਣਾ ਪਾਓ । ਉਨ੍ਹਾਂ ਦੱਸਿਆ ਸਾਡਾ। ਜਨਮ 26 ਜਨਵਰੀ, 1965 ਵਿਚ ਪਿੰਡ ਖੇਪੜਾ ਜ਼ਿਲ੍ਹਾ ਹੁਸ਼ਿਆਰਪੁਰ ਮਾਤਾ ਕੁਸ਼ੱਲਿਆ। ਦੇਵੀ ਦੀ ਕੁੱਖੋਂ ਪਿਤਾ ਨਾਨਕ ਚੰਦ ਦੇ ਘਰ ਹੋਇਆ। ਉਨ੍ਹਾਂ ਨੂੰ ਪੁੱਛਿਆ ਤੁਹਾਡੇ ਨਾਲ ਕੋਈ ਵਾਪਰੀ ਘਟਨਾ ਹੋਵੇ ਉਸ ਬਾਰੇ ਦੱਸੋ । ਮਾਤਾ ਜੀ ਨੇ ਜਵਾਬ ਦਿੱਤਾ, ਮੇਰੇ ਮਾਤਾ ਪਿਤਾ ਦੱਸਦੇ ਹਨ ਦੋ-ਢਾਈ ਸਾਲ ਤੱਕ ਸਾਡੀਆਂ ਲੱਤਾਂ ਤੇ ਮਾਸ ਨਹੀਂ ਸੀ ਆਇਆ, ਤੀਲੇ ਵਾਂਗ ਸੁੱਕੀਆਂ ਰਹੀਆਂ । ਉਨ੍ਹਾਂ ਕਈ ਹਕੀਮਾਂ ਤੋਂ ਇਲਾਜ ਵੀ ਕਰਵਾਇਆ ਪਰ ਹੱਲ ਨਾ ਹੋਇਆ। ਫਿਰ ਕਿਸੇ ਸਿਆਣੇ ਨੇ ਦੱਸਿਆ ਇਸ ਬਾਲਕ ਨੂੰ ਲਹਿੰਦੀ ਦਿਸ਼ਾ ਵੱਲ ਲੈ ਜਾਓ ਇਹ ਆਪਣੇ ਆਪ ਠੀਕ ਹੋ ਜਾਏਗਾ। ਮੈਂ ਉਨ੍ਹਾਂ ਨੂੰ ਪੁੱਛਿਆ ਤੁਹਾਡਾ ਬਚਪਨ ਦਾ ਕੋਈ ਹੋਰ ਵੀ ਨਾਂ ਹੈ, ਉਨ੍ਹਾਂ ਕਿਹਾ ਮੇਰਾ ਪਹਿਲਾ ਨਾਂ ਉਂਕਾਰ ਹੈ । ਜੋ ਬਾਅਦ ਵਿਚ ਬਦਲ ਕੇ ਆਰਤੀ ਦੇਵੀ ਦੇ ਨਾਂ ਨਾਲ ਪ੍ਰਸਿੱਧ ਹੋਇਆ, ਫਿਰ ਮਾਤਾ ਜੀ ਕਹਿਣ ਲੱਗੇ ਜਿਵੇਂ ਸਾਡੇ ਮਾਤਾ ਪਿਤਾ ਨੂੰ ਉਸ ਸਿਆਣੇ ਨੇ ਦੱਸਿਆ ਸੀ ਉਨ੍ਹਾਂ ਉਸੇ ਤਰ੍ਹਾਂ ਕੀਤਾ। ਉਹ ਪਿੰਡ ਛੱਡ ਕੇ ਸ੍ਰੀ ਅੰਮ੍ਰਿਤਸਰ ਛੇਹਰਟਾ ਸਾਹਿਬ ਆ ਵਸੇ । ਇੱਥੇ ਆ ਕੇ ਮੇਰੀਆਂ ਲੱਤਾਂ ਬਿਲਕੁਲ ਠੀਕ ਹੋ ਗਈਆਂ। ਉਨ੍ਹਾਂ ਮੈਨੂੰ ਸਕੂਲ ਵਿਚ ਦਾਖ਼ਲ ਕਰਵਾ ਦਿੱਤਾ ਪਰ ਮੇਰਾ ਮਨ ਹਰ ਵੇਲੇ ਭਗਤੀ ਵੱਲ ਲੱਗਾ ਰਹਿੰਦਾ ਸੀ । ਮੈਨੂੰ ਸਮੇਂ-ਸਮੇਂ ਦੇਵੀ ਦੇਵਤਿਆਂ ਦੇ ਦਰਸ਼ਨ ਹੁੰਦੇ ਰਹਿੰਦੇ । ਫਿਰ ਮੇਰੀ ਮੁਲਾਕਾਤ ਸੰਤ ਉਜਾਗਰ ਸਿੰਘ ਜੀ ਨਾਲ ਹੋਈ । ਮੈਂ ਉਨ੍ਹਾਂ ਤੋਂ ਗੁਰ ਗਿਆਨ ਲਿਆ । ਉਸ ਗਿਆਨ ਦਾ ਪ੍ਰਕਾਸ਼ ਅੱਜ ਹੋ ਰਿਹਾ ਹੈ। ਉਨ੍ਹਾਂ ਨੇ ਦੱਸਿਆ ਸੰਤ ਮਹਾਂਪੁਰਸ਼ ਸੰਸਾਰ ਦੇ ਭਲੇ ਲਈ ਪੈਦਾ ਹੁੰਦੇ ਹਨ । ਇਹ ਜੋ ਭਗਤੀ ਕਰਕੇ ਪ੍ਰਭੂ ਤੋਂ ਪ੍ਰਾਪਤ ਕਰਦੇ ਹਨ, ਉਸ ਫਲ ਨੂੰ ਲੋਕਾਂ ਵਿਚ ਪ੍ਰਸ਼ਾਦ ਦੇ ਰੂਪ ਵਿਚ ਵੰਡ ਦੇਂਦੇ ਹਨ । ਸਾਡਾ ਜੀਵਨ ਵੀ ਇਸ ਤਰ੍ਹਾਂ ਦਾ ਹੈ । ਮਾਤਾ ਜੀ ਕਹਿਣ ਲੱਗੇ ਬੰਦੇ ਦਾ ਕੰਮ ਹੈ ਕਰਮ ਕਰਨਾ, ਪ੍ਰਭੂ ਦਾ ਕਰਮ ਹੈ ਫ਼ਲ ਦੇਣਾ । ਆਖ਼ਰ ਵਿਚ ਮਾਤਾ ਜੀ ਕਹਿਣ ਲੱਗੇ ਅਸੀਂ ਇਸ ਬਿਰਧ ਘਰ ਆਸ਼ਰਮ ਨੂੰ ਚੜ੍ਹਦੀ ਕਲਾ ਵਿਚ ਵੇਖਣਾ ਚਾਹੁੰਦੇ ਹਾਂ । ਸਾਡਾ ਮਨ ਹੈ ਅਸੀਂ ਬਿਰਧਾਂ ਦੀ ਸੇਵਾ ਆਪਣੀ ਹੱਥੀਂ ਕਰੀਏ ।

ਪ੍ਰਾਚੀਨ ਮੰਦਰ ਗੁਫ਼ਾ ਮਾਤਾ ਸੀਤਾ ਜੀ

ਜਦ ਮੈਂ ਇਸ ਮੰਦਰ ਵਿਚ ਜਾ ਕੇ ਮੱਥਾ ਟੇਕਿਆ ਉਥੇ ਰਾਜੇਸ਼ ਭਨੋਟ ਜੀ ਮੰਦਰ ਦੀ ਮੁਰੰਮਤ ਕਰਵਾ ਰਹੇ ਮਿਲੇ ਜੋ ਇਸ ਮੰਦਰ ਦੀ ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਨਿਭਾਅ ਰਹੇ ਹਨ । ਮੈਂ ਉਨ੍ਹਾਂ ਨੂੰ ਪੁੱਛਿਆ ਮੈਨੂੰ ਇਸ ਮੰਦਰ ਦਾ ਇਤਿਹਾਸ ਦੱਸੋ ਇਹ ਕਦੋਂ ਹੋਂਦ ਵਿਚ ਆਇਆ । ਉਨ੍ਹਾਂ ਨੇ ਮੈਨੂੰ ਇੱਕ ਇਸ਼ਤਿਹਾਰ ਕੱਢ ਕੇ ਵਿਖਾਇਆ ਜੋ ਉਰਦੂ ਭਾਸ਼ਾ ਵਿਚ ਛਪਿਆ ਸੀ ਉਸ ਤੇ ਮੋਟੇ ਅੱਖ਼ਰਾਂ ਵਿਚ ਲਿਖਿਆ ਸੀ 1905 । ਉਨ੍ਹਾਂ ਨੇ ਕਿਹਾ ਇਹ ਕਮੇਟੀ ਉਸ ਸਮੇਂ ਤੋਂ ਪਹਿਲਾਂ ਦੀ ਕੰਮ ਕਰ ਰਹੀ ਹੈ । ਫਿਰ ਅੱਗੋਂ ਜਾਣਕਾਰੀ ਪੁੱਛੀ ਰਾਜੇਸ਼ ਭਨੋਟ ਜੀ ਕਹਿਣ ਲੱਗੇ ਇਹ ਗੁਫ਼ਾ ਮਾਤਾ ਸੀਤਾ ਜੀ ਦੇ ਸਮੇਂ ਦੀ ਹੈ । ਜਦ ਮਾਤਾ ਜੀ ਆਸ਼ਰਮ ‘ਚ ਵਿਹਲੇ ਹੁੰਦੇ ਉਸ ਸਮੇਂ ਇਸ ਗੁਫ਼ਾ ਵਿਚ ਆ ਕੇ ਸਾਰਾ ਦਿਨ ਬਤੀਤ ਕਰਦੇ । ਸ਼ਾਮ ਨੂੰ ਫਿਰ ਆਸ਼ਰਮ ਵਿਚ ਚਲੇ ਜਾਂਦੇ । ਮੈਂ ਪੁੱਛਿਆ ਇਸ ਜਗ੍ਹਾ ਨੂੰ ਆਬਾਦ ਕਿਸ ਨੇ ਰੱਖਿਆ ਇਸ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ । ਭਨੋਟ ਜੀ ਕਹਿਣ ਲੱਗੇ ਸਭ ਤੋਂ ਪਹਿਲੇ ਇਸ ਗੁਫ਼ਾ ਵਿਚ ਪੰਡਤ ਹਰੀ ਚੰਦ ਜੀ ਆ ਕੇ ਬੈਠੇ । ਉਨ੍ਹਾਂ ਨੇ ਕੱਚੀ ਮਿੱਟੀ ਦੀ ਮਾਤਾ ਸੀਤਾ ਦੀ ਮੂਰਤੀ ਬਣਾਈ ਤੇ ਉਸ ਦੀ ਪੂਜਾ ਕਰਦੇ ਰਹੇ । ਉਸ ਸਮੇਂ ਇੱਥੇ ਬੜਾ ਭਿਆਨਕ ਜੰਗਲ ਸੀ । ਦਿਨੇ ਦੁਪਹਿਰੀ ਲੁਟੇਰੇ ਜਾਂਦੇ ਰਾਹੀਆਂ ਨੂੰ ਲੁੱਟ ਲੈਂਦੇ ਸੀ । ਕੋਈ ਡਰਦਾ ਏਧਰ ਮੂੰਹ ਨਹੀਂ ਸੀ। ਕਰਦਾ । ਸਭ ਤੋਂ ਪਹਿਲਾਂ ਬ੍ਰਾਹਮਣਾਂ ਨੇ ਰਾਮ ਤੀਰਥ ਦੇ ਸੁਧਾਰ ਲਈ ਬੀੜਾ ਚੁੱਕਿਆ । ਦੱਸਦੇ ਹਨ ਪਹਿਲਾਂ ਇੱਥੇ ਹਰ ਸਾਲ ਟੁਕੜੀ ਦਾ ਮੇਲਾ ਲੱਗਦਾ ਸੀ । ਉਸ ਮੇਲੇ ਦੇ ਇੱਕੱਠ ਤੇ ਇਸ ਇਲਾਕੇ ਦੇ ਬ੍ਰਾਹਮਣ ਇੱਕੱਠੇ ਹੋਏ । ਉਨ੍ਹਾਂ ਨੇ ਇੱਕ ਸਭਾ ਬੁਲਾਈ ਇਸ ਵਿਚ ਵਿਚਾਰ ਕੀਤੀ, ਰਾਮ ਤੀਰਥ ਦਾ ਸੁਧਾਰ ਕੀਤਾ ਜਾਏ । ਇੱਥੇ ਸਿਰਫ ਮੇਲੇ ਤੇ ਲੋਕੀਂ ਆਉਂਦੇ ਹਨ, ਅੱਗੇ ਪਿੱਛੇ ਕੋਈ ਨਹੀਂ ਆਉਂਦਾ । ਇੱਥੇ ਪਹਿਲੀ ਮੀਟਿੰਗ 1905 ਵਿਚ ਹੋਈ ਜਿਸ ਵਿਚ ਪੰਡਤ ਰਾਮ ਚੰਦ ਕਟਾਣੀਆਂ, ਪੰਡਤ ਸ਼ਿਵ ਰਾਮ, ਪੰਡਤ ਬੂੜ ਚੰਦ, ਪੰਡਤ ਧੀਰਜ ਰਾਮ, ਹਰੀ ਚੰਦ ਤੇ ਹੋਰ ਸਾਥੀਆਂ ਹਿੱਸਾ ਲਿਆ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਨੇ ਰਲਕੇ ਰਾਮ ਤੀਰਥ ਦੇ ਸੁਧਾਰ ਵਾਸਤੇ ਇੱਕ ਕਮੇਟੀ ਦਾ ਗਠਨ ਕੀਤਾ । ਉਸ ਦਾ ਨਾਂ ਰੱਖਿਆ ਰਾਮ ਤੀਰਥ ਬ੍ਰਾਹਮਣ ਸੁਧਾਰ ਸਭਾ ਪੰਜਾਬ (ਰਜਿ:) । ਉਸ ਦਿਨ ਤੋਂ ਇਸ ਦੇ ਆਗੂਆਂ ਨੇ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕੀਤਾ। ਇੱਥੋਂ ਦੀ ਤਰੱਕੀ ਦੇ ਸਾਧਨ ਲੱਭਣ ਲੱਗੇ। ਇੱਥੇ ਮੇਲੇ ਤੋਂ ਪੰਜ ਦਿਨ ਪਹਿਲਾਂ ਲੋਕੀਂ ਸਰੋਵਰ ਵਿਚ ਰੋਜ਼ ਇਸ਼ਨਾਨ ਕਰਦੇ ਹਨ ।

ਦੇਸੀ ਘਿਓ ਜਾਂ ਤੇਲ ਦੇ ਦੀਵੇ ਜਗਾ ਕੇ ਸਰੋਵਰ ਵਿਚ ਤਾਰਦੇ ਹਨ । ਇਹ ਰੀਤ ਕਈਆਂ ਚਿਰਾਂ ਤੋਂ ਚੱਲਦੀ ਆ ਰਹੀ ਹੈ । ਫਿਰ ਪੂਰਨਮਾਸ਼ੀ ਦਾ ਇਸ਼ਨਾਨ ਬੜਾ ਮਹੱਤਵਪੂਰਨ ਗਿਣਿਆ ਜਾਂਦਾ ਹੈ । ਉਸ ਦਿਨ ਲੋਕੀਂ ਸੁੱਖਣਾ ਸੁੱਖਦੇ ਹਨ। ਫਿਰ ਮੈਂ ਕਿਹਾ ਹੋਰ ਕੋਈ ਜਾਣਕਾਰੀ ਹੈ ਤੇ ਦੱਸੋ। ਉਨ੍ਹਾਂ ਜਵਾਬ ਦਿੱਤਾ । ਪੰਡਤ ਸ਼ਾਮ ਸੁੰਦਰ ਸ਼ਾਸਤਰੀ 1946 ਵਿਚ ਇਸ ਸਭਾ ਦੇ ਪ੍ਰਧਾਨ ਚੁਣੇ ਗਏ ਜੋ ਤਰਨਤਾਰਨ ਤੋਂ ਸਨ । ਉਨ੍ਹਾਂ ਦੀ ਗੱਲਬਾਤ ਸਰਕਾਰ ਦੇ ਘਰ ਤੱਕ ਸੀ । 1950 ਵਿਚ ਮੁੱਖ ਮੰਤਰੀ ਸ੍ਰ. ਪਰਤਾਪ ਸਿੰਘ ਕੈਰੋਂ ਇੱਥੇ ਆਏ, ਉਨ੍ਹਾਂ ਅੱਗੇ 19 ਮੰਗਾਂ ਰੱਖੀਆਂ । ਸ੍ਰ. ਕੈਰੋਂ ਜੀ ਨੇ ਉਨ੍ਹਾਂ ਸਾਰੀਆਂ ਦਾ ਨਿਚੋੜ ਇੱਕ ਕਮੇਟੀ ਕਾਇਮ ਕਰ ਦਿੱਤੀ ਜਿਸ ਦਾ ਕੰਮ ਰਾਮ ਤੀਰਥ ਸਰੋਵਰ ਤੇ ਉਸ ਦੇ ਮੰਦਰਾਂ ਦਾ ਸੁਧਾਰ ਕਰਨਾ । ਉਸ ਕਮੇਟੀ ਦੇ ਮੁੱਖੀ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਬਣਾਏ । ਜਦ ਅੰਮ੍ਰਿਤਸਰ ਕਾਂਗਰਸ ਕਮੇਟੀ ਦਾ ਖਾਲਸਾ ਕਾਲਜ ਦੇ ਪਿਛਲੇ ਪਾਸੇ ਇਜਲਾਸ ਹੋਇਆ ਇੱਥੇ ਪੰਡਤ ਨਹਿਰੂ ਤੋਂ ਲੈ ਕੇ ਹਰ ਪਾਰਟੀ ਦੇ ਲੀਡਰ ਆਏ । ਉਨ੍ਹਾਂ ਲੀਡਰਾਂ ‘ਚੋਂ ਬਹੁਤੇ ਰਾਮ ਤੀਰਥ ਵੀ ਆਏ। ਉਨ੍ਹਾਂ ਵੀ ਇਸ ਦੀ ਖਸਤਾ ਹਾਲਤ ਵੇਖੀ ਫਿਰ ਸ਼ਾਮ ਸੁੰਦਰ ਸ਼ਾਸਤਰੀ ਜੀ ਨੇ ਹੋਰ ਕੋਸ਼ਿਸ਼ ਕੀਤੀ, ਜਦ ਗਿਆਨੀ ਜ਼ੈਲ ਸਿੰਘ, ਪੰਜਾਬ ਦੇ ਮੁੱਖ ਮੰਤਰੀ ਸਨ ਉਨ੍ਹਾਂ ਨੂੰ ਇੱਥੇ ਬੁਲਾ ਕੇ ਦੱਸਿਆ । ਇੱਥੋਂ ਦੀ ਹਾਲਤ ਵੇਖੋ । ਉਨ੍ਹਾਂ ਵੇਖ ਕੇ ਡੀ. ਸੀ. ਸਾਹਿਬ ਨੂੰ ਕਿਹਾ ਤੇ ਇਸ ਸਰੋਵਰ ਦੀ ਮੁਰੰਮਤ ਕਰਵਾਈ। ਇੱਥੇ ਪਰਿਕਰਮਾ ਪੱਕੀਆਂ ਕਰਵਾਈਆਂ, ਉਨ੍ਹਾਂ ਉੱਤੇ ਲਾਲ ਰੰਗ ਦਾ ਪੱਥਰ ਲਗਵਾਇਆ ਜੋ ਅੱਜ ਵੀ ਕਾਇਮ ਹੈ। ਇੱਥੇ ਸਰੋਵਰ ਵਿਚ ਜਲ ਪਾਉਣ ਲਈ ਇੱਕ ਬੰਬੀ ਲਵਾਈ । ਉਸ ਸਮੇਂ ਇੱਥੇ ਕੱਲਰੀ ਜ਼ਮੀਨ ਸੀ। ਰਾਮ ਤੀਰਥ ਸਰੋਵਰ ਤੇ ਆਉਣ ਲਈ ਇੱਕ ਕੱਚਾ ਰਸਤਾ ਸੀ । ਸਰੋਵਰ ਤੱਕ ਆਉਂਦਿਆਂ ਬੰਦੇ ਦਾ ਹੁਲੀਆ ਵਿਗੜ ਜਾਂਦਾ ਸੀ, ਜੁਗਿੰਦਰ ਪਾਲ ਪਾਂਡੇ ਜੀ ਨੇ ਉਸ ਕੱਚੇ ਰਸਤੇ ਨੂੰ ਪੱਕੀ ਸੜਕ ਵਿਚ ਬਦਲ ਦਿੱਤਾ ਹੁਣ ਆਰਾਮ ਨਾਲ ਗੱਡੀਆਂ ਆ ਜਾ ਸਕਦੀਆਂ ਹਨ । ਸ਼੍ਰੀ ਯਸ਼ ਜੀ, ਸ੍ਰ. ਮਹਿੰਦਰ ਸਿੰਘ ਗਿੱਲ, ਬਲਰਾਮ ਜੀ ਦਾਸ ਟੰਡਨ, ਸ੍ਰ. ਸੁਖਬੀਰ ਸਿੰਘ ਬੇਦੀ ਜੋ ਇਸ ਜ਼ਿਲ੍ਹੇ ਦੇ ਡੀ.ਸੀ. ਸਾਹਿਬ ਸਨ, ਇੱਥੋਂ ਦੀ ਦੇਖ ਭਾਲ ਬੜੇ ਪਿਆਰ ਸਤਿਕਾਰ ਨਾਲ ਕੀਤੀ । ਮੈਂ ਉਨ੍ਹਾਂ ਨੂੰ ਪੁੱਛਿਆ ਕੋਈ ਹੋਰ ਜਾਣਕਾਰੀ ਦਿਓ । ਉਨ੍ਹਾਂ ਨੇ ਜਵਾਬ ਦਿੱਤਾ ਜੋ ਕਦਮ ਭਾਸ਼ਾ ਵਿਭਾਗ ਨੇ ਚੁੱਕਿਆ ਹੈ ਅਸੀਂ ਉਸ ਦੀ ਜਿਤਨੀ ਸ਼ਲਾਘਾ ਕਰੀਏ ਉਤਨੀ ਥੋੜ੍ਹੀ ਹੈ । ਇਹ ਬੜਾ ਚੰਗਾ ਉਦਮ ਹੈ ਜੋ ਉਨ੍ਹਾਂ ਨੇ ਕੀਤਾ ਹੈ । ਉਨ੍ਹਾਂ ਨੇ ਇੱਥੇ ਵੱਸਦੇ ਪਰਿਵਾਰਾਂ ਦਾ ਕੁਝ ਜ਼ਿਕਰ ਕੀਤਾ । ਇੱਥੇ 7 ਪਰਿਵਾਰ ਮਹੰਤਾਂ ਦੇ ਹਨ, ਕੁਝ ਚੈਨਪੁਰ ਬਲਗਣਾਂ ਦੇ ਹਨ, ਕੁਝ ਕਾਲੇਵਾਲ ਝੰਜੋਟੀ ਦੇ ਹਨ । ਰਜੇਸ਼ ਜੀ ਕਹਿਣ ਲੱਗੇ ਇਸ ਮੰਦਰ ਦੀ 27 ਸਾਲ ਤੋਂ ਮੈਂ ਸੇਵਾ ਆਪਣੇ ਜੁੰਮੇ ਲਈ ਹੈ । ਮੇਰੇ ਨਾਲ 21 ਮੈਂਬਰੀ ਕਮੇਟੀ ਵੀ ਹੈ ਜੋ ਮੈਨੂੰ ਪੂਰਾ ਸਾਥ ਦੇਂਦੀ ਹੈ । ਇਹ ਬ੍ਰਾਹਮਣ ਸਭਾ ਦਾ ਸਭ ਤੋਂ ਪੁਰਾਣਾ ਮੰਦਰ ਹੈ । ਇਸ ਮੰਦਰ ਦੀ ਉਸਾਰੀ ਦਾ ਕੰਮ ਮੇਰੀ ਨਿਗਰਾਨੀ ਵਿਚ ਹੋ ਰਿਹਾ ਹੈ । ਮੇਰੇ ਨਾਲ ਪੰਡਤ ਪ੍ਰਕਾਸ਼ ਚੰਦ ਤੁੰਗ, ਪੰਡਤ ਕੁਲਦੀਪ ਚੰਦ ਸਾਘਣਾਂ, ਪੰਡਤ ਤੀਰਥ ਰਾਮ ਤਰਨ ਤਾਰਨ, ਪੰਡਤ ਈਸ਼ਵਰ ਦਾਸ ਸ਼ਰਮਾ ਅੰਮ੍ਰਿਤਸਰ ਮੇਰੇ ਸਾਥੀ ਹਨ ।

ਪ੍ਰਸਿੱਧ ਵਿਅਕਤੀ

ਏਅਰ ਮਾਰਸ਼ਲ ਸ੍ਰ. ਅਰਜਨ ਸਿੰਘ

ਭਾਰਤ ਦੀ ਆਨ ਤੇ ਸ਼ਾਨ ਏਅਰ ਮਾਰਸ਼ਲ ਸ੍ਰ. ਅਰਜਨ ਸਿੰਘ ਜਿਸ ਦਾ ਨਾਂ ਲੈਂਦਿਆਂ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਹੁੰਦਾ ਹੈ । ਇਹ ਸੂਰਮਾ ਰਾਮ ਤੀਰਥ ਦੇ ਕੋਲ ਖਹਾਲੀ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਦਾ ਜੰਮਪਲ ਹੋਇਆ ਹੈ । ਉਸ ਦੀ ਬੀਰਤਾ ਦੇ ਕਿੱਸੇ ਘਰ- ਘਰ ਪੜ੍ਹੇ ਜਾਂਦੇ ਹਨ । ਧੰਨ ਹੈ ਉਹ ਮਾਤਾ ਪਿਤਾ ਜਿਨ੍ਹਾਂ ਦੇ ਸਪੁੱਤਰ ਨੇ ਖਹਾਲੀ ਪਿੰਡ ਅਤੇ ਅੰਮ੍ਰਿਤਸਰ ਦੀ ਧਰਤੀ ਨੂੰ ਚਾਰ ਚੰਨ ਲਾਏ । ਉਸ ਸੂਰਬੀਰ ਯੋਧੇ ਨੇ ਮਾਂ ਦੇ ਦੁੱਧ ਦੀ ਤਸੀਰ ਦਾ ਅਸਰ ਸੰਸਾਰ ਨੂੰ ਦੱਸਿਆ ਜਦ ਭਾਰਤ-ਪਾਕ ਦੀ ਜੰਗ ਹੋਈ ਇਸ ਦੀ ਕਮਾਨ ਥੱਲੇ ਦੇਸ਼ ਦੇ ਰਾਖਿਆਂ ਨੇ ਆਪਣੀ ਜਾਨ ਤਲੀ ਤੇ ਧਰਕੇ ਦੁਸ਼ਮਣ ਦੀ ਫੌਜ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ। ਉਸ ਦੇ ਟੈਂਕ ਸਾੜ ਕੇ ਸਵਾਹ ਕੀਤੇ, ਜੰਗੀ ਜਹਾਜ਼ਾਂ ਨੂੰ ਕਬੂਤਰਾਂ ਵਾਂਗ ਨਿਸ਼ਾਨੇ ਲਾ ਕੇ ਥੱਲੇ ਸੁੱਟਿਆ, ਵੈਰੀ ਦੇ ਕਈ ਇਲਾਕੇ ਸਾਡੀ ਫੌਜ ਨੇ ਆਪਣੇ ਕਬਜ਼ੇ ਵਿਚ ਕਰ ਲਏ, ਵੈਰੀ ਮੂੰਹ ਵਿਚ ਉਂਗਲਾਂ ਪਾਉਂਦਾ ਰਹਿ ਗਿਆ । ਉਸ ਜੰਗ ਵਿਚ ਸਰਗੋਧੇ ਦਾ ਹਵਾਈ ਅੱਡਾ ਇਸ ਅਣਖ਼ੀ ਬਹਾਦਰ ਨੇ ਆਪ ਜਾ ਕੇ ਤਬਾਹ ਕੀਤਾ । ਸ੍ਰ. ਅਰਜਨ ਸਿੰਘ ਦੇਸ਼ ਦੀ ਰੱਖਿਆ ਲਈ ਸਾਰੀ ਜ਼ਿੰਦਗੀ ਕੰਮ ਕਰਦਾ ਰਿਹਾ । ਇਹ ਸੀ ਮੇਰੇ ਦੇਸ਼ ਦਾ ਫੌਜੀ ਜਰਨੈਲ ।

ਸੰਤ ਬਾਬਾ ਪੂਰਨ ਨਾਥ ਜੀ

ਸੰਤ ਬਾਬਾ ਪੂਰਨ ਨਾਥ ਜੀ ਦਾ ਜਨਮ 1940 ਵਿਚ ਪਿੰਡ ਚੁਗਾਵੇਂ ਮਾਤਾ ਮਹਿੰਦਰ ਕੌਰ ਜੀ ਦੀ ਕੁੱਖੋਂ ਹੋਇਆ । ਇਨ੍ਹਾਂ ਦੇ ਪਿਤਾ ਸ੍ਰ. ਇੰਦਰ ਸਿੰਘ ਜੀ ਹੋਏ ਹਨ । ਚੁਗਾਵਾਂ ਇੱਕ ਛੋਟਾ ਜਿਹਾ ਕਸਬਾ ਹੈ ਜੋ ਬਾਰਡਰ ਦੇ ਨਾਲ ਲੱਗਦਾ ਹੈ। ਸੰਤ ਬਾਬਾ ਪੂਰਨ ਨਾਥ ਜੀ ਨੇ ਸੰਤ ਬਾਬਾ ਗਿਆਨ ਨਾਥ ਦੀ ਤਨੋਂ ਮਨੋਂ ਹੇ ਕੇ ਸੇਵਾ ਕੀਤੀ ਆਪਣੇ ਸਤਿਗੁਰ ਦਾ ਹੁਕਮ ਸਿਰ ਮੱਥੇ ਮੰਨਿਆ । ਸੰਤ ਜੀ ਬੜੇ ਸਿਦਕ ਭਰੋਸੇ ਵਾਲੇ ਹੋਏ ਹਨ ਇਨ੍ਹਾਂ ਨੇ ਜਿਸ ਕੰਮ ਨੂੰ ਹੱਥ ਪਾਇਆ। ਉਸ ਨੂੰ ਨੇਪਰੇ ਚਾੜ ਕੇ ਸਾਹ ਲਿਆ । ਜਿੱਥੇ ਅੱਜ ਗੁਰੂ ਗਿਆਨ ਨਾਥ ਦਾ ਡੇਰਾ ਹੈ, ਇੱਥ ਮੰਦਰ ਬਣਾਉਣ ਲਈ ਬਾਬਾ ਗਿਆਨ ਨਾਥ ਨਾਲ ਰਲਕੇ ਕਈ ਮੁਸ਼ਕਲਾਂ ਦਾ ਮੁਕਾਬਲਾ ਕੀਤਾ । ਆਖ਼ਰ ਕਾਮਯਾਬੀ ਹਾਸਲ ਕਰ ਲਈ, ਫਿਰ ਕਿਤੇ ਜਾ ਕੇ ਸਰਕਾਰ ਤੋਂ ਮੰਦਰ ਬਣਾਉਣ ਦੀ ਆਗਿਆ ਮਿਲੀ । ਸੰਤ ਬਾਬਾ ਪੂਰਨ ਨਾਥ ਜੀ ਦੀ ਮਹਾਨ ਤਪੱਸਿਆ ਦੇ ਸਦਕਾ ਇੱਕ ਗਿਆਨ ਪ੍ਰਕਾਸ਼ ਗ੍ਰੰਥ ਦੀ ਰਚਨਾ ਹੋਈ ਜਿਸ ਵਿਚ ਗੁਰੂ ਗਿਆਨ ਨਾਥ ਜੀ ਦੇ ਜੀਵਨ ਦੀਆਂ ਝਾਕੀਆਂ ਤੇ ਮਹਾਂਰਿਸ਼ੀ ਵਾਲਮੀਕ ਦੇ ਪੈਰੋਕਾਰਾਂ ਦਾ ਇਤਿਹਾਸ, ਆਦੀਵਾਸੀਆਂ ਦੀ ਰਾਮ ਕਹਾਣੀ ਦਾ ਜ਼ਿਕਰ ਇਸ ਵਿਚੋਂ ਮਿਲਦਾ ਹੈ । ਮੈਂ ਜਦ ਉਨ੍ਹਾਂ ਕੋਲ ਇਸ ਡੇਰੇ ਦੀ ਜਾਣਕਾਰੀ ਲੈਣ ਗਿਆ ਤਾਂ ਉਨ੍ਹਾਂ ਨੇ ਮੈਨੂੰ ਇਸ ਡੇਰੇ ਬਾਰੇ ਦੱਸਿਆ, ਉਨ੍ਹਾਂ ਦੇ ਵਚਨ ਸੁਣਕੇ ਮੇਰਾ ਮਨ ਬੜਾ ਪ੍ਰਸੰਨ ਹੋਇਆ । ਉਨ੍ਹਾਂ ਨੇ ਕਿਹਾ ਅਸਾਂ ਇਸ ਡੇਰੇ ਵਾਸਤੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਤਾਂ ਇਸ ਦੀ ਸਾਨੂੰ ਪ੍ਰਾਪਤੀ ਹੋਈ । ਸੰਤ ਬਾਬਾ ਪੂਰਨ ਨਾਥ ਜੀ ਨੇ ਉਸ ਗ੍ਰੰਥ ਦੇ ਦਰਸ਼ਨ ਕਰਾਏ ਜਿਸ ਦੀ ਉਨ੍ਹਾਂ ਰਚਨਾ ਕੀਤੀ । ਉਸ ਗ੍ਰੰਥ ‘ਚੋਂ ਲੈ ਕੇ ਕੁਝ ਸ਼ਬਦ ਇਸ ਵਿਚ ਦਰਜ ਕੀਤੇ ਹਨ ।

ਦੋਹਿਰਾ

ਆਦਿ ਪੁਰਖ ਜੀ ਆਪ ਦਾ ਹਰ ਹਿਰਦੇ ਵਿਚ ਵਾਸ ।

ਪੂਰਨ ਕਰੋ ਸੰਪੂਰਨ ਕਾਰਜ, ਪੂਰਨ ਦੀ ਅਰਦਾਸ ।

ਵਾਲਮੀਕ ਜੀ ਆਪਦਾ, ਹਰ ਕਿਣਕੇ ਵਿਚ ਪ੍ਰਕਾਸ਼ ।

ਆਪ ਦੇ ਚਰਨੀਂ ਸ਼ਰਧਾ ਦੇ ਸੰਗ, ਕਰਨ ਭਗਤ ਅਰਦਾਸ ।

ਕਰਨ ਆਰਤੀ ਸਦਾ ਆਪ ਦੀ ਬ੍ਰਹਮਾਂ, ਵਿਸ਼ਨ, ਮਹੇਸ਼ ।

ਗੁਰੂ, ਪੀਰ, ਅਵਤਾਰ, ਪੈਗ਼ੰਬਰ, ਸੰਤ ਰੂਪ ਦਰਵੇਸ਼ ।

ਖ਼ਾਲਿਕ, ਪਾਲਕ ਆਪ ਜੀਆਂ ਦੇ, ਸ਼ਕਤੀਵਾਨ ਦਇਆਲੂ ।

ਧਰਤੀ ਤੇ ਅਸਮਾਨ ਖਲੋਤਾ, ਥੰਮ੍ਹਾਂ ਬਿਨ ਕਿਰਪਾਲੂ ।

ਝੰਡਾ ਝੁੱਲੇ ਆਪ ਦਾ, ਚਹੁੰ ਕੁੰਟੀ ਭਗਵਾਨ ।

ਜਿਸ ਦੇ ਉਪਰ ਆਦਿ ਸਮੇਂ ਦਾ, ਤੀਰ ਕਮਾਨ ਨਿਸ਼ਾਨ ।

ਸਨਮੁੱਖ ਹੋ ਕੇ ਆਪ ਦੇ, ਸਿਦਕੀ ਸ਼ਰਧਾਵਾਨ ।

ਅਰਜ਼ ਕਰਨ ਸਭ ਆਪ ਦੇ ਚਰਨੀਂ, ਵਾਲਮੀਕ ਭਗਵਾਨ ।

ਆਪ ਦੀ ਸ਼ਕਤੀ ਸਦਕਾ ਭਗਵਾਨ, ਗਿਆਨ ਨਾਥ ਮਹਾਰਾਜ ।

ਚਾਨਣ ਦੇ ਰੁੱਖ ਪ੍ਰਗਟ ਕਰ ਗਏ, ਗੁਰੂ ਗ਼ਰੀਬ ਨਿਵਾਜ਼ ।

ਜਗਤ ਗੁਰੂ, ਗੁਰੂ ਗਿਆਨ ਨਾਥ ਜੀ, ਪੂਰਨ ਦੀ ਅਰਦਾਸ ।

ਭਗਤ ਜਨਾਂ ਨੂੰ ਬਖ਼ਸ਼ੋ ਸਤਿਗੁਰੂ, ਕਿਰਦਾਰਾਂ ਦੀ ਰਾਸ ।

ਇਹ ਬਾਣੀ ਸੰਤ ਬਾਬਾ ਪੂਰਨ ਨਾਥ ਦੀ ਰਚੀ ਹੈ ਜੋ ਗਿਆਨ ਪ੍ਰਕਾਸ਼ ਵਿਚ ਦਰਜ ਹੈ

ਦੁਰਘਟਨਾਵਾਂ ਜਾਂ ਹੋਰ ਅਭੁੱਲ ਘਟਨਾਵਾਂ

ਮਿੱਤਰ ਨਾਲ ਮਿੱਤਰਤਾਈ ਕਿਵੇਂ ਨਿਭਾਈ-ਮਹਾਂ ਕਵੀ ਵਾਲਮੀਕ ਜੀ ਦੀ ਲਿਖੀ ਰਾਮਾਇਣ ‘ਚੋਂ ਜਿਹੜੀਆਂ ਘਟਨਾਵਾਂ ਦਾ ਆਮ ਤੌਰ ਤੇ ਜ਼ਿਕਰ ਕੀਤਾ ਜਾਂਦਾ ਹੈ, ਉਨ੍ਹਾਂ ਵਿੱਚੋਂ ਇੱਕ ਐਸੀ ਹੈ ਜੋ ਮਿੱਤਰਤਾਈ ਨਾਲ ਸਬੰਧ ਰੱਖਦੀ ਹੈ । ਜਦ ਭਗਵਾਨ ਰਾਮ ਚੰਦਰ ਜੀ ਸੀਤਾ ਜੀ ਦੀ ਭਾਲ ਕਰ ਰਹੇ ਸੀ, ਉਨ੍ਹਾਂ ਨੂੰ ਰਸਤੇ ਵਿਚ ਸੁਗਰੀਵ ਜੀ ਮਿਲੇ । ਦੋਵੇਂ ਇੱਕ ਦੂਜੇ ਤੋਂ ਜਾਣਕਾਰੀ ਲੈਣ ਲੱਗੇ । ਉਹ ਦੋਵੇਂ ਇੱਕ ਦੁੱਖ ਨਾਲ ਪੀੜਤ ਸਨ, ਉਹ ਮਿੱਤਰ ਬਣ ਗਏ । ਭਗਵਾਨ ਰਾਮ ਜੀ ਨੇ ਸੁਗਰੀਵ ਦਾ ਚੇਹਰਾ ਉਦਾਸ ਵੇਖਕੇ ਉਸ ਨੂੰ ਪੁੱਛਿਆ ਹੋ ਮਿੱਤਰ! ਮੈਨੂੰ ਆਪਣਾ ਦੁਖ ਦੱਸ । ਅਸੀਂ ਉਸ ਦਾ ਹੱਲ ਲੱਭ ਸਕੀਏ । ਸੁਗਰੀਵ ਕਹਿਣ ਲੱਗਾ, ਇੱਥੋਂ ਥੋੜ੍ਹੀ ਦੂਰ ਕਸ਼ਿਕਿੰਦਾ ਨਗਰੀ ਹੈ ਮੈਂ ਉਥੋਂ ਦਾ ਰਾਜ ਕੁਮਾਰ ਹਾਂ । ਮੇਰਾ ਵੱਡਾ ਭਰਾ ਬਾਲੀ ਹੈ । ਉਸ ਨੇ ਮੇਰੇ ਹੱਕਾਂ ‘ਤੇ ਕਬਜ਼ਾ ਕਰ ਲਿਆ ਹੈ । ਮੇਰੀ ਪਤਨੀ ਵੀ ਉਸ ਜ਼ਾਲਮ ਦੇ ਕਬਜ਼ੇ ਵਿਚ ਹੈ । ਉਸ ਨੇ ਕਿਹਾ, ਬਾਲੀ ਬੜਾ ਬਲਵਾਨ ਹੈ, ਜੋ ਸੂਰਮਾ ਉਸ ਦੇ ਸਾਹਮਣੇ ਆਉਂਦਾ ਹੈ, ਉਸ ਦਾ ਅੱਧਾ ਬਲ ਉਹ ਆਪਣੇ ਵਿਚ ਖਿੱਚ ਲੈਂਦਾ ਹੈ । ਰਾਮ ਜੀ ਕਹਿਣ ਲੱਗੇ, ਮਿੱਤਰ ਤੂੰ ਫ਼ਿਕਰ ਨਾ ਕਰ। ਅਸੀਂ ਸਾਰੇ ਤੇਰੇ ਨਾਲ ਹਾਂ । ਪਾਪੀ ਭਾਵੇਂ ਕਿੰਨਾ ਵੀ ਸ਼ਕਤੀਸ਼ਾਲੀ ਹੋਵੇ, ਉਸ ਦੇ ਪਾਪ ਉਸ ਨੂੰ ਖ਼ਤਮ ਕਰ ਦੇਂਦੇ ਹਨ । ਤੂੰ ਜਾਕੇ ਇੱਕ ਵਾਰੀ ਉਸ ਨੂੰ ਪਿਆਰ ਨਾਲ ਸਮਝਾ ਜੇ ਉਹ ਪਿਆਰ ਨਾਲ ਮੰਨ ਜਾਵੇ ਤਾਂ ਇਸ ਤੋਂ ਚੰਗਾ ਰਸਤਾ ਹੋਰ ਕੋਈ ਨਹੀਂ । ਜੇ ਉਹ ਨਾ ਮੰਨੇ ਫਿਰ ਕੋਈ ਹੋਰ ਢੰਗ ਅਪਣਾਵਾਂਗੇ। ਸੁਗਰੀਵ ਰਾਮ ਜੀ ਦਾ ਕਹਿਣਾ ਮੰਨਕੇ ਬਾਲੀ ਪਾਸ ਗਿਆ । ਉਸ ਨੂੰ ਪਿਆਰ ਨਾਲ ਸਮਝਾਉਣ ਲੱਗਾ ਪਰ ਉਹ ਪੱਥਰ ਦਿਲ ਨਾ ਮੰਨਿਆ ਸਗੋਂ ਉਸ ਨੂੰ ਉਲਟਾ ਸਿੱਧਾ ਕਹਿਣ ਲੱਗਾ । ਉਸ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਇਸ ਨੂੰ ਮੇਰੇ ਦਰਬਾਰ ‘ਚੋਂ ਧੱਕੇ ਮਾਰਕੇ ਬਾਹਰ ਕੱਢ ਦਿਉ । ਸੁਗਰੀਵ ਦੁਖੀ ਹੋ ਕੇ ਪਰਤ ਆਇਆ । ਉਸ ਨੇ ਰਾਮ ਜੀ ਨੂੰ ਸਾਰਾ ਹਾਲ ਸੁਣਾਇਆ ਪਰ ਰਾਮ ਜੀ ਕਹਿਣ ਲੱਗੇ ਤੂੰ ਇੱਕ ਵਾਰ ਫੇਰ ਜਾਹ, ਜੇ ਉਹ ਜੰਗ ਤੇ ਉੱਤਰ ਆਏ ਤੂੰ ਉਸ ਦਾ ਡੱਟ ਕੇ ਮੁਕਾਬਲਾ ਕਰੀਂ । ਅਸੀਂ ਉਸ ਦਾ ਅੰਤ ਕਰ ਦੇਵਾਂਗੇ । ਸੁਗਰੀਵ ਫਿਰ ਬਾਲੀ ਦੇ ਦਰਬਾਰ ਵਿਚ ਗਿਆ, ਉਸ ਨੂੰ ਵੇਖ ਕੇ ਬਾਲੀ ਲਾਲ ਪੀਲਾ ਹੋਣ ਲੱਗਾ । ਆਖ਼ਰ ਦੋਵੇਂ ਹੱਥੋਪਾਈ ਹੋ ਗਏ । ਉਧਰ ਰਾਮ ਜੀ ਇੱਕ ਪਾਸੇ ਹੋ ਕੇ ਵੇਖ ਰਹੇ ਸੀ । ਜਦ ਉਨ੍ਹਾਂ ਸਮਝ ਲਿਆ ਬਾਲੀ ਇਸ ‘ਤੇ ਭਾਰੂ ਹੋ ਗਿਆ ਹੈ । ਉਨ੍ਹਾਂ ਤੀਰ ਮਾਰ ਕੇ ਬਾਲੀ ਦਾ ਅੰਤ ਕਰ ਦਿੱਤਾ ਤੇ ਸੁਗਰੀਵ ਨੂੰ ਉਸ ਦਾ ਹੱਕ ਦਿਵਾਇਆ। ਸ੍ਰੀ ਰਾਮ ਜੀ ਆਪਣਾ ਮਿੱਤਰਤਾਈ ਦਾ ਫ਼ਰਜ਼ ਅਦਾ ਕਰਕੇ ਅੱਗੇ ਜਾਣ ਲੱਗੇ । ਸੁਗਰੀਵ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਹੇ ਪ੍ਰਭੂ ! ਤੁਸੀਂ ਅਪਣਾ ਫਰਜ਼ ਅਦਾ ਕਰ ਲਿਆ ਹੈ । ਹੁਣ ਮੇਰੀ ਵਾਰੀ ਹੈ । ਅਸੀਂ ਸਾਰੇ ਰਲਕੇ ਮਾਤਾ ਸੀਤਾ ਜੀ ਦੀ ਭਾਲ ਕਰਾਂਗੇ । ਮੈਨੂੰ ਯਕੀਨ ਹੈ ਅਸੀਂ ਛੇਤੀ ਸਫ਼ਲਤਾ ਹਾਸਲ ਕਰ ਲਵਾਂਗੇ । ਸਭ ਨੇ ਰਲਕੇ ਮਸ਼ਵਰਾ ਕੀਤਾ ਇਸ ਕੰਮ ਲਈ ਕਿਸ ਨੂੰ ਜ਼ਿੰਮੇਵਾਰੀ ਦਿੱਤੀ ਜਾਏ । ਆਖ਼ਰ ਫ਼ੈਸਲਾ ਹੋਇਆ ਕਿ ਇਸ ਕੰਮ ਨੂੰ ਹਨੂੰਮਾਨ ਜੀ ਨੇਪਰੇ ਚਾੜ ਸਕਦੇ ਹਨ । ਹਨੂੰਮਾਨ ਜੀ ਜਦ ਜਾਣ ਲੱਗੇ ਭਗਵਾਨ ਰਾਮ ਜੀ ਨੇ ਅਪਣੀ ਅੰਗੂਠੀ ਦਿੱਤੀ ਤੇ ਕਿਹਾ ਜੇ ਸੀਤਾ ਮਿਲ ਜਾਵੇ ਇਹ ਮੇਰੀ ਨਿਸ਼ਾਨੀ ਉਸ ਨੂੰ ਦੇਵੀਂ । ਉਹ ਜਾਣ ਜਾਏਗੀ ਕਿ ਇਹ ਰਾਮ ਦਾ ਘੱਲਿਆ ਇੱਥੇ ਆਇਆ ਹੈ । ਹਨੂੰਮਾਨ ਜੀ ਪ੍ਰਭੂ ਤੋਂ ਆਗਿਆ ਲੈ ਕੇ ਪਵਣ ਰੂਪ ਹੋਏ ਤੇ ਸਮੁੰਦਰ ਪਾਰ ਕਰਕੇ ਸ੍ਰੀ ਲੰਕਾ ਜਾ ਵੜੇ ਜਿੱਥੇ ਪਾਪੀ ਰਾਵਣ ਦਾ ਰਾਜ ਸੀ । ਉਸ ਲੰਕਾ ਦਾ ਚੱਪਾ-ਚੱਪਾ ਛਾਣ ਮਾਰਿਆ । ਆਖ਼ਰ ਅਸ਼ੋਕ ਵਾਟਿਕਾ ਵਿਚ ਸੀਤਾ ਜੀ ਨੂੰ ਜਾ ਮਿਲੇ । ਹਨੂੰਮਾਨ ਜੀ ਨੇ ਨਮਸ਼ਕਾਰ ਕੀਤੀ, ਸੀਤਾ ਜੀ ਕਹਿਣ ਲੱਗੇ ਤੂੰ ਕੌਣ ਹੈ ਤੇ ਕਿਸ ਦਾ ਘੱਲਿਆ ਇੱਥੇ ਆਇਆ ਹੈਂ । ਅੱਗੋਂ ਹਨੂੰਮਾਨ ਜੀ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਬੋਲੇ, ਮੈਂ ਰਾਮ ਭਗਤ ਹਨੂੰਮਾਨ ਹਾਂ, ਉਨ੍ਹਾਂ ਦਾ ਘੱਲਿਆ ਤੁਹਾਡੀ ਤਲਾਸ਼ ਵਿਚ ਇੱਥੇ ਆਇਆ ਹਾਂ । ਆਹ ਅੰਗੂਠੀ ਪ੍ਰਭੂ ਰਾਮ ਜੀ ਨੇ ਤੁਹਾਡੇ ਲਈ ਨਿਸ਼ਾਨੀ ਦੇ ਤੌਰ ‘ਤੇ ਭੇਜੀ ਹੈ । ਸੀਤਾ ਜੀ ਨੇ ਅੰਗੂਠੀ ਚੁੰਮ ਕੇ ਮੱਥੇ ਨਾਲ ਲਾਈ ਫਿਰ ਪਤੀ ਪਰਮੇਸ਼ਰ ਦਾ ਹਾਲ ਪੁੱਛਿਆ । ਹਨੂੰਮਾਨ ਜੀ ਕਹਿਣ ਲੱਗੇ, ਮਾਤਾ ਜੀ ਹੁਣ ਥੋੜ੍ਹੇ ਸਮੇਂ ਦੀ ਗੱਲ ਹੈ । ਅਸੀਂ ਰਾਵਣ ਦੀ ਕੈਦ ‘ਚੋਂ ਤੁਹਾਨੂੰ ਛੇਤੀ ਮੁਕਤ ਕਰਵਾ ਲਵਾਂਗੇ । ਫਿਰ ਹਨੂੰਮਾਨ ਨੇ ਫ਼ਲ ਖਾਣ ਦੇ ਬਹਾਨੇ ਉਸ ਬਾਗ਼ ਦੇ ਬੂਟੇ ਜੜਾਂ ਤੋਂ ਪੁੱਟ ਸੁੱਟੇ ਤੇ ਬਾਗ਼ ਉਜਾੜ ਦਿੱਤਾ । ਬਾਗ਼ ਉਜੜਿਆ ਵੇਖ ਕੇ ਕੁਝ ਰਾਕਸ਼ ਆ ਕੇ ਹਨੂੰਮਾਨ ਨਾਲ ਜੰਗ ਕਰਨ ਲੱਗੇ, ਆਖ਼ਰ ਉਨ੍ਹਾਂ ਹਨੂੰਮਾਨ ਨੂੰ ਬੰਦੀ ਬਣਾ ਲਿਆ । ਫਿਰ ਰਾਵਣ ਦੇ ਦਰਬਾਰ ਵਿਚ ਲੈ ਗਏ । ਉਨ੍ਹਾਂ ਰਾਵਣ ਨੂੰ ਦੱਸਿਆ। ਇਸ ਨੇ ਸਾਰਾ ਬਾਗ਼ ਉਜਾੜ ਕੇ ਰੱਖ ਦਿੱਤਾ ਹੈ, ਉਸ ਦੀ ਗੱਲ ਸੁਣ ਕੇ ਰਾਵਣ ਕਰੋਧ ਵਿਚ ਆਇਆ ਤੇ ਸਿਪਾਹੀਆਂ ਨੂੰ ਕਹਿਣ ਲੱਗਾ ਇਸ ਬਾਂਦਰ ਦੀ ਪੂਛ ‘ਤੇ ਰੂੰ ਬੰਨ੍ਹ ਕੇ ਅੱਗ ਲਾ ਦਿਉ, ਆਪੇ ਸੜ ਬਲ ਜਾਏਗਾ । ਉਨ੍ਹਾਂ ਉਸੇ ਤਰ੍ਹਾਂ ਕੀਤਾ ਜਿਵੇਂ ਰਾਵਣ ਨੇ ਕਿਹਾ ਸੀ । ਜਦ ਪੂਛ ਨੂੰ ਅੱਗ ਲੱਗ ਕੇ ਭੜਕੀ ਹਨੂੰਮਾਨ ਜੀ ਘਬਰਾਏ ਨਹੀਂ ਸਗੋਂ ਜੋਸ਼ ਵਿਚ ਆਏ, ਉਨ੍ਹਾਂ ਭੱਜ ਦੌੜ ਕਰਕੇ ਸਾਰੀ ਸੋਨੇ ਦੀ ਲੰਕਾ ਸਾੜ ਕੇ ਸਵਾਹ ਕਰ ਦਿੱਤੀ, ਆਪ ਸਮੁੰਦਰ ‘ਚੋਂ ਅੱਗ ਬੁਝਾ ਕੇ ਵਾਪਸ ਰਾਮ ਜੀ ਪਾਸ ਆ ਗਏ । ਜੋ ਨਿਸ਼ਾਨੀ ਸੀਤਾ ਜੀ ਨੇ ਦਿੱਤੀ ਸੀ, ਉਹ ਸ੍ਰੀ ਰਾਮ ਜੀ ਦੇ ਸਪੁਰਦ ਕੀਤੀ । ਉਥੇ ਜੋ ਕੁਝ ਉਸ ਨਾਲ ਵਰਤਾਰਾ ਹੋਇਆ, ਉਸ ਨੇ ਸਾਰਾ ਹਾਲ ਬਿਆਨ ਕੀਤਾ । ਹਨੂੰਮਾਨ ਜੀ ਕਹਿਣ ਲੱਗੇ ਰਾਵਣ ਜਿਸ ਲੋਕਾ ਦਾ ਮਾਣ ਕਰਦਾ ਸੀ, ਉਹ ਸਾਰੀ ਸਾੜ ਕੇ ਸਵਾਹ ਕਰ ਦਿੱਤੀ ਹੈ । ਹੁਣ ਅੱਗੇ ਜੇ ਕਦਮ ਪੁੱਟਣਾ ਹੈ ਉਸ ਬਾਰੇ ਸੋਚੇ । ਫਿਰ ਸਭ ਨੇ ਬੈਠ ਕੇ ਵਿਚਾਰ ਕੀਤੀ ਤੇ ਜਾਣ ਲਈ ਅੰਗਦ ਜੀ ਨੂੰ ਤਿਆਰ ਕੀਤਾ । ਉਸ ਨੇ ਵੀ ਰਾਵਣ ਨੂੰ ਸਾਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅੜੀ ਦਾ ਪੱਕਾ ਸੀ ਨਾ ਮੰਨਿਆ। ਉਸ ਨੇ ਪ੍ਰਭੂ ਰਾਮ ਜੀ ਬਾਰੇ ਮਾੜੇ ਸ਼ਬਦ ਵਰਤੇ । ਫਿਰ ਅੰਗਦ ਜੀ ਨੇ ਜਵਾਬ ਦਿੱਤਾ । ਇਹ ਰਾਮ ਜੀ ਦਾ ਅਦਨਾ ਜਿਹਾ ਸੇਵਕ ਹੈ । ਇਹ ਤੇਰੀ ਸਭਾ ਵਿਚ ਲਲਕਾਰ ਕੇ ਕਹਿੰਦਾ ਹੈ ਜਿਹੜਾ ਮੇਰੇ ਪੈਰ ਨੂੰ ਧਰਤ ਤੋਂ ਚੁੱਕ ਲਏਗਾ ਮੈਂ ਉਸ ਦੀ ਬਹਾਦਰੀ ਨੂੰ ਮੰਨ ਜਾਵਾਂਗਾ । ਇਹ ਕਹਿ ਕੇ ਅੰਗਦ ਨੇ ਆਪਣ ‘ ਪੈਰ ਧਰਤੀ ‘ਤੇ ਰੱਖ ਦਿੱਤਾ । ਰਾਵਣ ਦੇ ਸੂਰਬੀਰ ਯੋਧਿਆਂ ਅੱਛੀਆਂ ਤੱਕ ਜ਼ੋਰ ਲਾਇਆ ਪਰ ਪੈਰ ਹਲਾ ਨਾ ਸਕੇ। ਆਖ਼ਰ ਰਾਵਣ ਆਪ ਉਠ ਕੇ ਅੰਗਦ ਦੇ ਪੈਰ ਨੂੰ ਚੁੱਕਣ ਲੱਗਾ, ਉਸ ਨੇ ਪੈਰ ਪਿੱਛੇ ਕਰ ਲਿਆ ਤੇ ਰਾਵਣ ਨੂੰ ਕਿਹਾ ਜੇ ਕਿਤੇ ਮੇਰੇ ਪੈਰਾਂ ਨੂੰ ਛੱਡ ਕੇ ਤੂੰ ਸ੍ਰੀ ਰਾਮ ਜੀ ਦੇ ਪੈਰ ਫੜ ਲਵੇਂ, ਉਹ ਬੜੇ ਦਇਆਵਾਨ ਹਨ, ਤੈਨੂੰ ਮਾਫ਼ ਕਰ ਦੇਣਗੇ ਪਰ ਰਾਵਣ ਉਸ ਦੀ ਰਮਜ਼ ਨੂੰ ਸਮਝ ਨਾ ਸਕਿਆ । ਉਸ ਦੇ ਸਿਰ ਹੰਕਾਰ ਦਾ ਭੂਤ ਸਵਾਰ ਸੀ । ਉਹ ਕਹਿਣ ਲੱਗਾ ਮੈਂ ਰਾਮ ਨੂੰ ਰਣਭੂਮੀ ਵਿਚ ਵੇਖ ਲਵਾਂਗਾ । ਅੰਗਦ ਵਾਪਸ ਆ ਗਿਆ ਫਿਰ ਜੰਗ ਦੀ ਤਿਆਰੀ ਹੋਣ ਲੱਗੀ । ਰਸਤੇ ਵਿਚ ਸਮੁੰਦਰ ਦੀ ਡੂੰਘੀ ਖਾਈ ਸੀ, ਸੈਨਾ ਕਿਵੇਂ ਪਾਰ ਜਾਵੇ । ਸਭ ਨੇ ਵਿਚਾਰ ਕੀਤੀ । ਵਿਸ਼ਵਕਰਮਾ ਜੀ ਦੇ ਬੇਟੇ ਨਲ ਤੇ ਨੀਲ ਨੂੰ ਬੁਲਾ ਕੇ ਇਸ ਦਾ ਹੱਲ ਲੱਭਿਆ ਜਾਏ । ਉਹ ਇਸ ਕੰਮ ਨੂੰ ਕਰ ਸਕਦੇ ਹਨ । ਉਨ੍ਹਾਂ ਨੇ ਆ ਕੇ ਸਮੁੰਦਰ ‘ਤੇ ਆਪਣੇ ਢੰਗ ਨਾਲ ਪੱਥਰਾਂ ਦਾ ਪੁਲ ਬਣਾਇਆ ਤੇ ਸੈਨਾ ਪਾਰ ਚਲੀ ਗਈ । ਜੰਗ ਹੋਇਆ ਖੂਨ ਨਾਲ ਧਰਤੀ ਲਾਲ ਹੋਈ । ਇਹ ਦ੍ਰਿਸ਼ ਵੇਖ ਕੇ ਭਬੀਸ਼ਨ ਜੀ ਨੇ ਰਾਵਣ ਨੂੰ ਬੜਾ ਸਮਝਾਇਆ । ਉਸ ਨੇ ਕਿਹਾ ਜੰਗ ਤਬਾਹੀ ਦਾ ਨਾਂ ਹੈ ਇਸ ਦੀ ਲਪੇਟ ਵਿਚ ਨਾ ਆ ਪਰ ਰਾਵਣ ਨੇ ਉਸ ਨੂੰ ਦਰਬਾਰ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ । ਆਖ਼ਰ ਉਸ ਨੂੰ ਰਾਮ ਜੀ ਦੀ ਸ਼ਰਨ ਲੈਣੀ ਪਈ । ਯੁੱਧ ਹੋਰ ਗਰਮ ਹੋਇਆ। ਰਾਵਣ ਦੀ ਸਾਰੀ ਸੈਨਾ ਗਰਕ ਹੋ ਗਈ । ਉਸ ਦੇ ਪਰਿਵਾਰ ਦਾ ਵੀ ਨਾਮੋ ਨਿਸ਼ਾਨ ਮਿਟ ਗਿਆ। ਆਖ਼ਰ ਉਹ ਸਮਾਂ ਵੀ ਆ ਗਿਆ ਜਦ ਰਾਵਣ ਵੀ ਕਾਲ ਦੀ ਲਪੇਟ ਵਿਚ ਆ ਗਿਆ । ਜੋ ਕਹਿੰਦਾ ਸੀ ਮੈਂ ਕਾਲ ਪਾਵੇ ਨਾਲ ਬੰਨ੍ਹਿਆ ਹੈ ਜਦ ਜੀ ਕਰੇ ਖ਼ਤਮ ਕਰ ਦੇਵਾਂ ਪਰ ਉਸ ਦੇ ਉਲਟ ਹੋਇਆ, ਉਸੇ ਕਾਲ ਨੇ ਰਾਵਣ ਨੂੰ ਖ਼ਤਮ ਕਰ ਦਿੱਤਾ । ਇਸ ਤਰ੍ਹਾਂ ਝੂਠ ਦੀ ਹਾਰ ਹੋਈ ਤੇ ਸੱਚ ਦੀ ਜਿੱਤ। ਸ੍ਰੀ ਰਾਮ ਚੰਦਰ ਜੀ ਸੀਤਾ ਨੂੰ ਆਜ਼ਾਦ ਕਰਾ ਕੇ ਅਯੁੱਧਿਆ ਆ ਗਏ । ਸ੍ਰੀ ਲੰਕਾ ਦਾ ਰਾਜ ਤਿਲਕ ਭਬੀਸ਼ਨ ਜੀ ਨੂੰ ਦੇ ਆਏ । ਇਸ ਤਰ੍ਹਾਂ ਰਾਮ ਜੀ ਨਾਲ ਸੁਗਰੀਵ ਜੀ ਨੇ ਵੀ ਮਿੱਤਰਤਾਈ ਨਿਭਾਈ ।

ਸਤਿਗੁਰੂ ਗਿਆਨ ਨਾਥ ਜੀ ਦਾ ਆਸ਼ਰਮ 1940 ਤੋਂ ਚੱਲਦਾ ਆ ਰਿਹਾ ਹੈ ਤੇ ਸ੍ਰੀ ਰਾਮ ਤੀਰਥ ਵਿਚ ਸਭ ਤੋਂ ਪਹਿਲਾ ਹੈ । ਇਸ ਦੀ ਦਿਨੋਂ ਦਿਨ ਚੜ੍ਹਦੀ ਕਲਾ ਵੇਖਕੇ ਦੇਖੀ ਜਰ ਨਾ ਸਕੇ, ਉਨ੍ਹਾਂ ਜੋ ਦੁਖਦਾਈ ਘਟਨਾ ਕੀਤੀ, ਉਸ ਦਾ ਨਾਂ ਸੁਣਕੇ ਮਨ ਭਰ ਆਉਂਦਾ ਹੈ।

ਘਟਨਾ 15 ਜੂਨ, 1999 ਦੀ ਸ਼ਾਮ ਨੂੰ ਆਸ਼ਰਮ ਦੇ ਲੰਗਰ ਵਿਚ ਹੋਈ, ਪਤਾ ਨਹੀਂ ਕਿਸੇ ਨੇ ਲੰਗਰ ਦੇ ਖਾਣੇ ਵਿਚ ਕੋਈ ਜ਼ਹਿਰੀਲੀ ਚੀਜ਼ ਮਿਲਾ ਦਿੱਤੀ, ਉਸ ਖਾਣੇ ਨੂੰ 25 ਬੰਦਿਆਂ ਨੇ ਖਾਧਾ, ਉਹ ਖਾਂਦੇ ਸਾਰ ਬੇਹੋਸ਼ ਹੋ ਗਏ, ਉਨ੍ਹਾਂ ਨੂੰ ਦੋ ਟਰੱਕਾਂ ‘ਤੇ ਲਿਜਾ ਕੇ ਗੁਰੂ ਨਾਨਕ ਹਸਪਤਾਲ ਦਾਖ਼ਲ ਕਰਾਇਆ, ਉਨ੍ਹਾਂ ਵਿਚੋਂ 6 ਦੀ ਮੌਤ ਹੋ ਗਈ 19 ਬਚ ਗਏ। ਜਿਨ੍ਹਾਂ ਦੀ ਮੌਤ ਹੋਈ ਉਹ ਇਸ ਆਸ਼ਰਮ ਦੇ ਸੇਵਾਦਾਰ ਸਨ । ਉਨ੍ਹਾਂ 6 ਸਾਧੂਆਂ ਵਿਚੋਂ ਇੱਕ ਇਸ ਡੇਰੇ ਦੇ ਮੁਖੀ ਸੰਤ ਬਾਬਾ ਪੂਰਨ ਨਾਥ ਜੀ ਦੇ ਪਿਤਾ ਜੀ ਵੀ ਸ਼ਾਮਲ ਸਨ । ਇਸ ਦੁਰਘਟਨਾ ਦਾ ਅੱਜ ਤੱਕ ਕੋਈ ਦੋਸ਼ੀ ਨਹੀਂ ਲੱਭ ਸਕਿਆ ।

ਰਾਮ ਤੀਰਥ ਦੇ ਲੋਕਾਂ ਨੂੰ ਜਦ ਮੈਂ ਕੁਦਰਤੀ ਆਫ਼ਤਾਂ ਬਾਰੇ ਪੁੱਛਿਆ ਉਨ੍ਹਾਂ ਜਵਾਬ ਦਿੱਤਾ ਸਾਨੂੰ ਕੁਦਰਤੀ ਆਫ਼ਤਾਂ ਦਾ ਸਮੇਂ-ਸਮੇਂ ਸਿਰ ਮੁਕਾਬਲਾ ਕਰਨਾ ਪੈਂਦਾ ਹੈ, ਚਾਹੇ ਉਹ ਕਿਸੇ ਰੂਪ ਵਿਚ ਆਉਣ ਪਰ 1955 ਵਿਚ ਇੱਕ ਹੜ੍ਹ ਦੇ ਰੂਪ ਵਿਚ ਕੁਦਰਤੀ ਆਫ਼ਤ ਆਈ, ਜਿਸ ਨੇ ਸਾਰੇ ਇਲਾਕੇ ਨੂੰ ਤਬਾਹ ਕਰ ਕੇ ਰਖ ਦਿੱਤਾ, ਉਸ ਵਰਗਾ ਭਿਆਨਕ ਹੜ੍ਹ ਪਹਿਲਾਂ ਕਦੇ ਨਹੀਂ ਸੀ ਆਇਆ । ਉਸ ਹੜ੍ਹ ਦਾ ਨਾਂ ਸੁਣਕੇ ਜਿਸਮ ਤੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ । ਉਸ ਸਮੇਂ ਕੋਈ ਐਸੀ ਥਾਂ ਨਜ਼ਰ ਨਹੀਂ ਸੀ ਆਉਂਦੀ ਜੋ ਪਾਣੀ ਦੀ ਮਾਰ ਥੱਲੇ ਨਾ ਆਈ ਹੋਵੇ ।

* ਉਸ ਪਾਣੀ ਨੇ ਉੱਚੇ ਨੀਵੇਂ ਟਿੱਬੇ ਸਭ ਇੱਕ ਕਰ ਦਿੱਤੇ ਸਨ । ਕੋਈ ਸੁੱਕੀ ਥਾਂ ਨਜ਼ਰ ਨਹੀਂ ਸੀ ਆਉਂਦੀ । ਉਸ ਪਾਣੀ ਨੇ ਫ਼ਸਲਾਂ ਦਾ ਨਾਮੋ ਨਿਸ਼ਾਨ ਖ਼ਤਮ ਕਰ ਦਿੱਤਾ ਸੀ । ਲੋਕਾਂ ਦੇ ਘਰ ਬਰਬਾਦ ਹੋ ਗਏ । ਉਸ ਹੜ੍ਹ ਨੇ ਲੋਕਾਂ ਨੂੰ ਘਰਾਂ ‘ਚੋਂ ਕੱਢ ਕੇ ਤੰਬੂਆਂ ਵਿਚ ਰਹਿਣ ਲਈ ਮਜ਼ਬੂਰ ਕਰ ਦਿੱਤਾ । ਮਾਲ ਡੰਗਰ ਦਾ ਵੀ ਬੜਾ ਨੁਕਸਾਨ ਹੋਇਆ। ਉਸ ਹੜ੍ਹ ਦੀ ਲਪੇਟ ਵਿਚ ਕਈ ਕੀਮਤੀ ਜਾਨਾਂ ਚਲੀਆਂ ਗਈਆਂ । ਜਦ ਉਹ ਸਮਾਂ ਯਾਦ ਆਉਂਦਾ ਹੈ, ਕਲੇਜਾ ਪਾਟਣ ਨੂੰ ਆਉਂਦਾ ਹੈ । ਰੱਬ ਐਸਾ ਸਮਾਂ ਫੇਰ ਨਾ ਦਿਖਾਏ ।

ਪਿੰਡ ਦੇ ਸਾਹਿਤਕਾਰ ਅਤੇ ਉਨ੍ਹਾਂ ਦੀਆਂ ਰਚਨਾਵਾਂ

ਕਵੀ ਸੋਹਣ ਸਿੰਘ ਧੌਲ

ਕਵੀ ਸੋਹਣ ਸਿੰਘ ਧੌਲ ਫ਼ਾਰਸੀ, ਉਰਦੂ, ਪੰਜਾਬੀ ਦੇ ਮੰਨੇ ਪ੍ਰਮੰਨੇ ਕਵੀ ਹੋਏ ਹਨ । ਉਨ੍ਹਾਂ ਦਾ ਜਨਮ ਸੰਨ 1923 ਈ: ਜੇਠ ਦੇ ਮਹੀਨੇ ਵਿਚ ਮਾਤਾ ਗੁਰਦਿਆਲ ਕੌਰ ਦੀ ਕੁੱਖੋਂ ਹੋਇਆ । ਉਨ੍ਹਾਂ ਦੇ ਪਿਤਾ ਸ੍ਰ: ਪ੍ਰੀਤਮ ਸਿੰਘ ਜੀ ਹੋਏ, ਕਵੀ ਸੋਹਣ ਸਿੰਘ ਨੇ ਹਰ ਤਰ੍ਹਾਂ ਦੀ ਵਿੱਦਿਆ ਹਾਸਲ ਕੀਤੀ । ਉਨ੍ਹਾਂ ਨੇ ਕਵਿਤਾ ਦੇ ਮੈਦਾਨ ਵਿਚ ਜੋ ਰੁਤਬਾ ਹਾਸਲ ਕੀਤਾ, ਉਹ ਉਨ੍ਹਾਂ ਦੀ ਕਵਿਤਾ ਤੋਂ ਪਤਾ ਚੱਲਦਾ ਹੈ । ਧੌਲ ਜੀ ਨੂੰ ਕਈਆਂ ਸਭਾਵਾਂ ਤੋਂ ਮਾਨ ਸਨਮਾਨ ਵੀ ਮਿਲੇ । ਕਵੀ ਧੌਲ ਮੇਰੇ ਗੁਰਭਾਈ ਵੀ ਸਨ। ਅਸੀਂ ਦੋਵੇਂ ਪੰਜਾਬੀ ਦੇ ਉਸਤਾਦ ਕਵੀ ਸ੍ਰ: ਉਤਮ ਸਿੰਘ ਤੇਜ ਦੇ ਸ਼ਾਗਿਰਦ ਸਨ, ਉਹ ਸੰਸਾਰ ਪ੍ਰਸਿੱਧ ਕਵੀ ਹੋਏ ਹਨ । ਸੋਹਣ ਸਿੰਘ ਧੌਲ ਜਿੱਥੇ ਮਹਾਨ ਕਵੀ ਹੋਏ ਹਨ, ਉਥੇ ਪੂਰਨ ਸੰਤ ਵੀ ਸਨ । ਉਹ ਜੜੀਆਂ ਬੂਟੀਆਂ ਦਾ ਗਿਆਨ ਵੀ ਰੱਖਦੇ ਸਨ । ਜੋ ‘ ਜਾਦੂ ਟੂਣਿਆਂ ਨਾਲ ਪੀੜਤ ਲੋਕੀਂ ਉਨ੍ਹਾਂ ਕੋਲ ਆਉਂਦੇ ਸਨ, ਸੋਹਣ ਸਿੰਘ ਧੌਲ ਜੀ ਉਨ੍ਹਾਂ ਨੂੰ ਰਾਜ਼ੀ ਕਰਕੇ ਘਰਾਂ ਨੂੰ ਘੱਲਦੇ ਸਨ । ਉਨ੍ਹਾਂ ਦੀ ਸਿੱਖੀ ਸੇਵਕੀ ਆਸੇ ਪਾਸੇ ਬਹੁਤ ਸੀ । ਉਨ੍ਹਾਂ ਦੀਆਂ ਪੰਜ ਪੁਸਤਕਾਂ ਛਪੀਆਂ ਹਨ । (1) ਫੁੱਲਾਂ ਦੀ ਪਟਾਰੀ, (2) ਧੌਲ ਦੇ ਸੋਹਣੇ ਫੁੱਲ, (3) ਮੇਰੀ ਸੋਚ, (4) ਦਰਦਾਂ ਦੇ ਹੰਝੂ, (5) ਕੱਲਰ ਦੇ ਫੁੱਲ । ਇਨ੍ਹਾਂ ਵਿੱਚੋਂ ਕੁਝ ਕਵਿਤਾ ਦੇ ਨਮੂਨੇ ਪੇਸ਼ ਕਰ ਰਿਹਾ ਹਾਂ । ਧੌਲ ਜੀ ਦੀ ਪੁਸਤਕ ਮੇਰੀ ਸੋਚ ‘ਚੋਂ ਕੁਝ ਸੱਤਰਾਂ :

ਕਵਿਤਾ

ਲੈ ਸਾਂਭ ਲੈ ਬਾਗ਼ ਨੂੰ ਬਾਗ਼ਬਾਨਾਂ,

ਗੱਡੀ ਮੌਤ ਦੀ ਹੋ ਅਸਵਾਰ ਚੱਲੇ

ਪੱਲੇ ਝਾੜ ਕੇ ਦਿਲ ਉਜਾੜ ਕੇ ਤੇ,

ਚੰਗੇ ਮਾੜੇ ਜੋ ਦਿਨ ਗੁਜ਼ਾਰ ਚੱਲੇ

ਮਤਲਬ ਪ੍ਰਸਤ ਤੇ ਮਤਲਬੀ ਯਾਰ ਸਾਰੇ,

ਤੇਰੀ ਵੱਸਦੀ ਛੱਡ ਗੁਲਜ਼ਾਰ ਚੱਲੇ

ਆਏ ਜਿਸ ਤਰ੍ਹਾਂ ਉਸ ਤਰ੍ਹਾਂ ਨੱਠ ਚੱਲੇ,

ਨਹੀਂ ਦੁਨੀਆ ਦਾ ਕੁਝ ਸਵਾਰ ਚੱਲੇ

ਦੁੱਖਾਂ ਵਿਚ ਗੁਜ਼ਾਰ ਕੇ ਦਿਨ ਸਾਰੇ,

ਦੁਖੀ ਹੋ ਕੇ ਛੱਡ ਸੰਸਾਰ ਚੱਲੇ

ਟਿਕਟ ਕੱਟ ਮੁਸਾਫਰਾਂ ਕੂਚ ਕੀਤਾ,

ਝੂਠਾ ਮੋਹ ਤੇ ਛੱਡ ਪਰਵਾਰ ਚੱਲੇ

ਮੱਕੜੀ ਵਾਂਗਰਾਂ ਉਣ ਲਿਆ ਆਪ ਜਾਲਾ,

ਵਿਚ ਫਸ ਕੇ ਅੰਤ ਨੂੰ ਹਾਰ ਚੱਲੇ

ਇਹ ਕਵੀ ਸੋਹਣ ਸਿੰਘ ਧੌਲ ਜੀ ਦੇ ਜੀਵਨ ਤੇ ਅੰਤ ਸਮੇਂ ਦੀਆਂ ਲਿਖੀਆਂ ਸਤਰਾਂ ਹਨ । ਇੱਕ ਰੁਬਾਈ ਹੋਰ :

ਅਮੀਰੀ ਗ਼ਰੀਬੀ ਤੋਂ ਸੰਗੇ ਤੇ ਲਾਹਨਤ ।

ਹੱਕਦਾਰ ਵੀ ਹੱਕ ਤੋਂ ਸੰਗੇ ਤੇ ਲਾਹਨਤ ।

ਸ਼ਮ੍ਹਾਂ ਜ਼ੁਲਮ ਦੀ ਬਲਦੀ ਤੱਕ ਕੇ ਤੇ ਧੌਲਾ

ਸੜਨ ਤੋਂ ਡਰੇ ਉਸ ਪਤੰਗੇ ਨੂੰ ਲਾਹਨਤ

ਜਿੱਥੇ ਕਵੀ ਧੌਲ ਕਵਿਤਾ ਲਿਖਣ ਵਿਚ ਮਹਾਨ ਸਨ, ਉਥੇ ਇੱਕਮਤ ਦੇ ਵੀ ਮਾਹਰ ਸਨ । ਉਨ੍ਹਾਂ ਨੇ ਦਵਾ ਦਾਰੂ ਕਰਕੇ ਕਈਆਂ ਮਾਵਾਂ ਦੀ ਕੁੱਖ ਹਰੀ ਕੀਤੀ। ਜਿਹਨੂੰ ਕੋਈ ਸਾਇਆ ਸਿਰ ‘ਤੇ ਹੁੰਦਾ ਸੀ, ਉਸ ਦਾ ਵੀ ਉਹ ਇਲਾਜ ਕਰਦੇ ਸਨ । ਉਹ ਬੜੇ ਪਰਉਪਕਾਰੀ ਜੀਵ ਸਨ । ਮੈਨੂੰ ਕਈ ਵਾਰੀ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਿਆ ਜਦ ਵੀ ਉਹ ਮਿਲੇ ਬੜੇ ਪਿਆਰ ਨਾਲ ਮਿਲੇ । ਕਵੀ ਜੀ ਦਾ ਜੀਵਨ ਆਮ ਲੋਕਾਂ ਨਾਲੋਂ ਉੱਚਾ ਤੇ ਸੁੱਚਾ ਸੀ । ਕਵੀ ਧੌਲ ਜੀ ਅੰਤ 14 ਸਤੰਬਰ, 2000 ਵਿਚ ਸੰਸਾਰੀ ਯਾਤਰਾ ਪੂਰੀ ਕਰਕੇ ਉਸ ਕਰਤੇ ਦੀ ਗੋਦ ਵਿਚ ਜਾ ਬੈਠੇ, ਉਨ੍ਹਾਂ ਦੇ ਦੋ ਬੇਟੇ ਹਨ । ਸ੍ਰ. ਹਰਦੀਪ ਸਿੰਘ ਜੋ ਮਾਰਕੀਟ ਕਮੇਟੀ ‘ਚ ਸਕੱਤਰ ਦੇ ਅਹੁਦੇ ‘ਤੇ ਕੰਮ ਕਰ ਰਹੇ ਹਨ, ਉਨ੍ਹਾਂ ਦਾ ਛੋਟਾ ਬੇਟਾ ਕੁਲਦੀਪ ਸਿੰਘ ਖੇਤੀ ਦਾ ਕੰਮ ਸੰਭਾਲਦਾ ਹੈ । ਕਵੀ ਧੌਲ ਜੀ ਦੀ ਯਾਦਗਾਰ ਪਿੰਡ ਦੇ ਬਾਹਰ ਜੋ ਛੋਟੀ ਨਹਿਰ ਦਾ ਸੂਆ ਚੱਲਦਾ ਹੈ, ਉਸ ਕੰਢੇ ਹੈ ।

ਰਾਮ ਤੀਰਥ ਦਾ ਮੇਲਾ

ਜਿਵੇਂ ਰਾਮ ਤੀਰਥ ਸੰਸਾਰ ਭਰ ਵਿਚ ਪ੍ਰਸਿੱਧ ਹੈ, ਉਸੇ ਤਰ੍ਹਾਂ ਇੱਥੋਂ ਦਾ ਮੇਲਾ ਵੀ ਸੰਸਾਰ ਭਰ ਵਿਚ ਨਿਵੇਕਲੀ ਥਾਂ ਰੱਖਦਾ ਹੈ । ਇਹ ਦੀਵਾਲੀ ਤੋਂ 15 ਦਿਨ ਮਗਰੋਂ ਪੂਰਨਮਾਸ਼ੀ। ਦੀ ਰਾਤ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਲੋਕੀਂ ਇੱਥੇ ਦੂਰੋਂ-ਦੂਰੋਂ ਆ ਕੇ ਸਰੋਵਰ ਵਿਚ ਇਸ਼ਨਾਨ ਕਰਕੇ ਆਪਣੇ ਮਨਾਂ ਦੀ ਮੈਲ ਉਤਾਰਦੇ ਹਨ । ਇਸ ਮੇਲੇ ਵਿਚ ਸਾਧੂ ਸੰਤ ਆ ਕੇ ਕਥਾ ਕਰਦੇ ਹਨ । ਭਗਵਾਨ ਰਾਮ ਜੀ ਦੇ ਜੀਵਨ ਦੀਆਂ ਝਾਕੀਆਂ ਲੋਕਾਂ ਸਾਹਮਣੇ ਪੇਸ਼ ਕਰਦੇ ਹਨ । ਇਸ ਮੇਲੇ ਦੀਆਂ ਰੌਣਕਾਂ ਵੇਖਣ ਵਾਲੀਆਂ ਹੁੰਦੀਆਂ ਹਨ । ਉਨ੍ਹਾਂ ਦਿਨਾਂ ਵਿਚ ਇੱਥੇ ਪੈਰ ਧਰਨ ਨੂੰ ਥਾਂ ਨਹੀਂ ਮਿਲਦੀ । ਇੱਥੇ ਸਾਧੂ ਆਪਸ ਵਿਚ ਬੈਠ ਕੇ ਗੁਰੂ ਗਿਆਨ ਦੀਆਂ ਗੱਲਾਂ ਕਰਦੇ ਹਨ । ਇਹ ਮੇਲਾ ਤਕਰੀਬਨ 15 ਦਿਨ ਰੌਣਕਾਂ ਨਾਲ ਭਰਿਆ ਰਹਿੰਦਾ ਹੈ । ਲੋਕੀਂ ਲੱਖਾਂ ਦੀ ਗਿਣਤੀ ਵਿਚ ਇੱਥੇ ਦਰਸ਼ਨਾਂ ਨੂੰ ਆਉਂਦੇ ਹਨ । ਇਸ ਮੇਲੇ ਵਿਚ ਰੋਜੀ ਰੋਟੀ ਕਮਾਉਣ ਲਈ ਹਰ ਤਰ੍ਹਾਂ ਦੇ ਦੁਕਾਨਦਾਰ ਆਪਣੀਆਂ ਦੁਕਾਨਾਂ ਆ ਕੇ ਸਜਾਉਂਦੇ ਹਨ । ਮਨਿਆਰੀ ਵਾਲੇ ਚੂੜੀਆਂ ਤੇ ਹੋਰ ਸ਼ਿੰਗਾਰ ਦਾ ਸਾਜੋ ਸਮਾਨ ਵੇਚਦੇ ਹਨ । ਮਠਿਆਈ ਦੀਆਂ ਦੁਕਾਨਾਂ ਉਤੇ ਜਲੇਬ, ਰਸਗੁੱਲੇ, ਲੱਡੂ, ਪੇੜੇ, ਗੁਲਾਬ ਜਾਮਨ, ਬਰਫੀ ਤਾਜ਼ੀ ਤਿਆਰ ਕਰ ਕੇ ਲੋਕਾਂ ਲਈ ਰੱਖਦੇ ਹਨ । ਉਧਰ ਮੇਲੇ ਦੇ ਸ਼ੌਕੀਨ ਪਿੰਡਾਂ ‘ਚੋਂ ਟੋਲੀਆਂ ਬੰਨ੍ਹ-ਬੰਨ੍ਹ ਆਉਂਦੇ ਹਨ । ਮੁੰਡੇ ਨੱਚਦੇ ਟੱਪਦੇ ਇਸ ਮੇਲੇ ਦੀ ਰੌਣਕ ਦੁਗਣੀ ਕਰਦੇ ਹਨ । ਕਿਤੇ ਲੋਕਾਂ ਦੇ ਮਨੋਰੰਜਨ ਲਈ ਸਰਕਸ ਵਾਲੇ ਆਪਣੇ ਤੰਬੂ ਲਾ ਕੇ ਬੈਠੇ ਹੁੰਦੇ ਹਨ । ਕਿਤੇ ਭੰਗੂੜੇ ਲੱਗੇ ਨਜ਼ਰ ਆਉਂਦੇ ਹਨ । ਇੱਥੇ ਦੂਰੋਂ-ਦੂਰੋਂ ਰਾਮ ਲੀਲਾ ਖੇਡਣ ਵਾਲੀਆਂ ਮੰਡਲੀਆਂ ਆ ਕੇ ਰਾਮ ਲੀਲਾ ਖੇਡਦੀਆਂ ਹਨ । ਇੱਥੇ ਵੱਖੋ-ਵੱਖ ਢੰਗਾਂ ਨਾਲ ਕਲਾਕਾਰ ਆਪਣੀ ਕਲਾ ਦੇ ਚਮਤਕਾਰ ਲੋਕਾਂ ਸਾਹਮਣੇ ਪੇਸ਼ ਕਰਦੇ ਹਨ । ਲੋਕੀਂ ਮੇਲਾ ਵੇਖ ਕੇ ਜਾਣ ਲੱਗੇ ਸੁਗਾਤਾਂ ਦੇ ਰੂਪ ਵਿਚ ਘਰ ਲਈ ਮਠਿਆਈਆਂ ਤੇ ਹੋਰ ਚੀਜ਼ਾਂ ਲੈ ਕੇ ਜਾਂਦੇ ਹਨ । ਇਸ ਮੇਲੇ ਦੇ ਆਖ਼ਰੀ ਦਿਨ ਮੇਲਾ ਕਮੇਟੀ ਵੱਲੋਂ ਘੋਲ, ਕਬੱਡੀ, ਰੱਸਾਕਸ਼ੀ ਕਰਵਾਈ ਜਾਂਦੀ ਹੈ । ਜੇਤੂਆਂ ਨੂੰ ਇਨਾਮ ਵੰਡੇ ਜਾਂਦੇ ਹਨ।

ਕੌਮੀ ਮੇਲਾ

ਸੰਤ ਬਾਬਾ ਪੂਰਨ ਨਾਥ ਜੀ ਨੇ ਦੱਸਿਆ ਕਿ 9 ਅਤੇ 10 ਫਰਵਰੀ ਨੂੰ ਇੱਥੇ ਕੌਮੀ ਮੇਲਾ ਬੜੀ ਧੂਮ ਧਾਮ ਨਾਲ ਹਰ ਸਾਲ ਮਨਾਇਆ ਜਾਂਦਾ ਹੈ । ਇਸ ਮੇਲੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਆਉਂਦੀਆਂ ਹਨ ਤੇ ਮਹਾਂ ਕਵੀ ਵਾਲਮੀਕ ਜੀ ਦੇ ਆਸ਼ਰਮ ਦੇ ਦਰਸ਼ਨ ਕਰਕੇ ਗੁਰੂ ਗਿਆਨ ਨਾਥ ਤੋਂ ਖ਼ੁਸ਼ੀਆਂ ਪ੍ਰਾਪਤ ਕਰਦੀਆਂ ਹਨ । ਉਨ੍ਹਾਂ ਦੱਸਿਆ ਇਸ ਆਸ਼ਰਮ ਵਾਸਤੇ ਪੂਜਯ ਗੁਰੂ ਦੇਵ ਗਿਆਨ ਨਾਥ ਜੀ ਨੇ ਅੰਮ੍ਰਿਤਸਰ ਮੋਰਚਾ ਲਾਇਆ । ਸਰਕਾਰ ਨੇ ਉਸ ਮੋਰਚੇ ਨੂੰ ਫੇਲ੍ਹ ਕਰਨ ਦੀ ਕੋਸ਼ਿਸ਼ ਕੀਤੀ ਪਰ ਗੁਰੂ ਜੀ ਉਨ੍ਹਾਂ ਅੱਗੇ ਝੁਕੇ ਨਹੀਂ, ਆਖ਼ਰ ਮੋਰਚਾ ਜਿੱਤ ਲਿਆ । ਸਾਨੂੰ ਇਸ ਆਸ਼ਰਮ ਉਸਾਰਨ ਦੀ ਆਗਿਆ ਮਿਲ ਗਈ । ਫਿਰ ਸੰਤ ਬਾਬਾ ਪੂਰਨ ਨਾਥ ਜੀ ਕਹਿਣ ਲੱਗੇ, ਇਹ ਆਸ਼ਰਮ ਪਿਛੜੇ ਵਰਗ ਦੀ ਅਗਵਾਈ ਕਰਦਾ ਹੈ । ਰਿਸ਼ੀ ਵਾਲਮੀਕ ਜੀ ਭਾਰਤੀ ਸਮਾਜ ਦੇ ਕਾਰਜ ਕਰਤਾ ਹੋਏ ਹਨ । ਅਸੀਂ ਸਾਰੇ ਉਨ੍ਹਾਂ ਦੀ ਸਿੱਖਿਆ ਦਾ ਪਾਲਣ ਕਰਦੇ ਹਾਂ ਜੋ ਰਿਸ਼ੀ ਜੀ ਨੇ ਸ੍ਰੀ ਰਾਮਾਇਣ ਵਿਚ ਬਾਣੀ ਲਿਖੀ, ਉਸ ਤੋਂ ਵਿਚਾਰ ਲੈ ਕੇ ਸਾਰਾ ਸੰਸਾਰ ਚੱਲਦਾ ਹੈ ।

ਬਿਰਧ ਵਿਅਕਤੀ ਨਾਲ ਮੁਲਾਕਾਤ

ਸਭ ਤੋਂ ਵੱਡੀ ਉਮਰ ਦੇ ਬਾਪੂ ਅੰਗਰੇਜ ਸਿੰਘ ਨਾਲ ਮੁਲਾਕਾਤ

ਬਾਪੂ ਅੰਗਰੇਜ ਸਿੰਘ ਪਿੰਡ ਧੌਲ ਕਲਾਂ ਵਿਚ ਸਭ ਤੋਂ ਵੱਡੀ ਉਮਰ ਦਾ ਵਿਅਕਤੀ ਹੈ। ਉਨ੍ਹਾਂ ਨਾਲ ਮੇਰੀ ਮੁਲਾਕਾਤ ਹੋਈ, ਮੈਂ ਉਨ੍ਹਾਂ ਨੂੰ ਪੁੱਛਿਆ, ਬਾਪੂ ਜੀ ਤੁਸੀਂ ਆਪਣੀ ਜ਼ਿੰਦਗੀ ਦੇ ਤਜ਼ਰਬੇ ਦੀ ਕੋਈ ਗੱਲ ਦੱਸੋ । ਪਹਿਲਾਂ ਸਮਾਂ ਕੈਸਾ ਸੀ ਤੇ ਹੁਣ ਸਮਾਂ ਕੈਸਾ। ਹੈ । ਉਨ੍ਹਾਂ ਮੈਨੂੰ ਕਿਹਾ, ਪਹਿਲਾਂ ਸਮਾਂ ਬਹੁਤ ਚੰਗਾ ਸੀ ਉਦੋਂ ਲੋਕੀਂ ਇੱਕ ਦੂਜੇ ਨਾਲ ਮਿਲ ਜੁਲ ਕੇ ਰਹਿੰਦੇ ਸੀ ਤੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਭਾਈਵਾਲ ਹੁੰਦੇ ਸੀ । ਹੁਣ ਤੇ . ਕੋਈ ਕਿਸੇ ਨਾਲ ਗੱਲ ਕਰਕੇ ਰਾਜ਼ੀ ਨਹੀਂ, ਸਭ ਨੇ ਹੇਰਾ ਫੇਰੀ ਤੇ ਲੱਕ ਬੰਨ੍ਹਿਆ ਹੋਇਆ ਹੈ । ਉਹ ਕਹਿਣ ਲੱਗੇ ਪਹਿਲਾਂ ਪਿੰਡ ਦੇ ਸਿਆਣੇ ਬੰਦੇ ਦੀ ਹਰ ਕੋਈ ਇੱਜ਼ਤ ਕਰਦਾ ਸੀ, ਹੁਣ ਉਹ ਗੱਲ ਖ਼ਤਮ ਹੋ ਗਈ ਹੈ । ਮੈਂ ਕਿਹਾ ਬਾਪੂ ਜੀ ਹੋਰ ਗੱਲ ਦੱਸੋ । ਉਨ੍ਹਾਂ ਜਵਾਬ ਦਿੱਤਾ ਸਾਡੇ ਸਮੇਂ ਪਿੰਡ ਦੇ ਜਵਾਈ ਨੂੰ ਸਾਰਾ ਪਿੰਡ ਆਪਣਾ ਜਵਾਈ ਸਮਝਦਾ ਸੀ । ਹੁਣ ਉਹ ਸਮਾਂ ਆ ਗਿਆ ਹੈ ਜਿਸ ਦੀ ਧੀ ਦੂਜੇ ਦੀ ਲੱਗੇ ਕੀ । ਹੁਣ ਗਵਾਂਢੀ ਦੀ ਇੱਜ਼ਤ ਵੀ ਲੋਕੀਂ ਪੈਰਾਂ ‘ਚ ਰੋਲ ਦੇਂਦੇ ਹਨ । ਸਾਡੇ ਸਮੇਂ ਮੁੰਡੇ ਦੁੱਧ ਘਿਓ ਖਾਂਦੇ ਸਨ, ਅਖਾੜੇ ਜਾ ਕੇ ਵਰਜਿਸ਼ ਕਰਦੇ ਸਨ । ਹੁਣ ਟੈਲੀਵੀਜ਼ਨ ਨੇ ਮੁੰਡੇ ਕੁੜੀਆਂ ਨੂੰ ਗਲਤ ਰਸਤੇ ਤੋਰ ਦਿੱਤਾ ਹੈ, ਮੈਂ ਕਿਹਾ ਕੋਈ ਹੋਰ ਗੱਲ ਦੱਸੋ, ਉਹ ਕਹਿਣ ਲੱਗੇ ਜਦੋਂ ਦੇ ਯੂ.ਪੀ. ਦੇ ਭਈਏ ਸਾਡੇ ਪੰਜਾਬ ਵਿਚ ਆ ਵੜੇ ਨੇ ਇਨ੍ਹਾਂ ਸਾਡੇ ਮੁੰਡੇ ਨਸ਼ਿਆਂ ‘ਤੇ ਲਾ ਦਿੱਤੇ ਹਨ । ਜਿਹਨੂੰ ਵੇਖੋ ਉਹ ਤਲੀ ‘ਤੇ ਤਮਾਕੂ ਮਲੀ ਜਾਂਦਾ ਹੈ। ਕਈ ਨਸ਼ੇ ਐਸੇ ਆ ਗਏ ਹਨ, ਉਹ ਬੰਦੇ ਦੀ ਮੌਤ ਦਾ ਕਾਰਨ ਬਣੀ ਜਾ ਰਹੇ ਹਨ । ਕੋਈ ਉਨ੍ਹਾਂ ‘ਤੇ ਕਾਬੂ ਨਹੀਂ ਪਾ ਸਕਿਆ ਸਗੋਂ ਵੱਧਦੇ ਜਾ ਰਹੇ ਹਨ । ਮੈਂ ਉਨ੍ਹਾਂ ਨੂੰ ਪੁੱਛਿਆ ਕੋਈ ਖਾਸ ਘਟਨਾ ਬਾਰੇ ਦੱਸੋ । ਉਨ੍ਹਾਂ ਕਿਹਾ ਜਦੋਂ ਮੈਂ ਬਤਾਲੀ ਤਰਤਾਲੀ ਸਾਲਾਂ ਦਾ ਸੀ ਅਸੀਂ ਦੋ ਜਾਣੇ ਲਾਇਲਪੁਰ ਮੱਝਾਂ ਖਰੀਦਣ ਗਏ, ਉਥੋਂ ਦੋ ਮੱਝਾਂ ਖਰੀਦ ਦੇ ਵਾਪਸੇ ਆਉਣ ਲੱਗੇ ਪਤਾ ਲੱਗਾ। ਸ਼ਹਿਰਾਂ ਵਿਚ ਦੰਗੇ ਫਸਾਦ ਹੋ ਰਹੇ ਹਨ । ਅਸੀਂ ਉਥੋਂ ਨਨਕਾਣੇ ਸਾਹਿਬ ਆ ਗਏ, ਉੱਥੇ ਅਗਲੇ ਦਿਨ ਨਗਰ ਕੀਰਤਨ ਦਾ ਪ੍ਰੋਗਰਾਮ ਸੀ, ਫਿਰ ਰੋਕ ਦਿੱਤਾ ਗਿਆ, ਕੋਈ ਝਗੜਾ ਨਾ ਹੋ ਜਾਏ, ਅਸੀਂ ਉਥੋਂ ਚੱਲਕੇ ਰਾਵੀ ਦੇ ਪੁਲ ਕੋਲ ਆਏ, ਰਸਤੇ ਵਿਚ ਮੁਸਲਮਾਨਾਂ ਨੇ ਸਾਡੇ ਵਾਲੇ ਜੱਥੇ ਦੀ ਸ਼ਕਲ ਵਿਚ ਆਉਣਾ ਸ਼ੁਰੂ ਕੀਤਾ । ਅਸੀਂ ਡਰੇ ਨਹੀਂ ਅੱਗੋਂ ਡਟ ਕੇ ਖੜ੍ਹੇ ਰਹੇ। ਅਸਾਂ ਕਿਹਾ ਉਹ ਅੱਗੇ ਆਏ ਜਿਹਨੂੰ ਜਾਨ ਪਿਆਰੀ ਨਹੀਂ । ਉਨ੍ਹਾਂ ਦੀ ਅੱਗੇ ਆਉਣ ਦੀ ਹਿੰਮਤ ਨਾ ਪਈ ਉਹ ਪਿੱਛੇ ਮੁੜ ਗਏ, ਅਸੀਂ ਦਰਿਆ ਪਾਰ ਕਰ ਕੇ ਆਪਣੇ ਪਿੰਡ ਆ ਗਏ । ਮੈਂ ਪੁੱਛਿਆ ਬਾਪੂ ਜੀ ਤੁਹਾਡੀ ਹੁਣ ਉਮਰ ਕਿੰਨੀ ਹੈ । ਉਨ੍ਹਾਂ ਦੱਸਿਆ 107 ਸਾਲਂ । ਅਜੇ ਉਹ ਸਹੀ ਢੰਗ ਨਾਲ ਚੱਲ ਫਿਰ ਸਕਦੇ ਹਨ ।

ਰਸਮਾਂ ਰੀਤਾਂ ਦਾ ਵੇਰਵਾ

ਗੁੜ੍ਹਤੀ :

ਜਦ ਬੱਚਾ ਜਨਮ ਲੈਂਦਾ ਹੈ ਉਸ ਸਮੇਂ ਉਸ ਨੂੰ ਇਸ਼ਨਾਨ ਕਰਵਾਇਆ ਜਾਂਦਾ ਹੈ ਤੇ ਘਰ ਦੀ ਸਿਆਣੀ ਮਾਈ ਤੋਂ ਬੱਚੇ ਨੂੰ ਸ਼ਹਿਦ ਚਟਾ ਦਿੱਤਾ ਜਾਂਦਾ ਹੈ, ਇਸ ਨੂੰ ਗੁੜ੍ਹਤੀ ਕਹਿੰਦੇ ਹਨ ।

ਸਿਹਰਾ ਬੰਨ੍ਹਾਉਣਾ :

ਬੱਚੇ ਦੇ ਜੰਮਣ ਤੋਂ ਬਾਅਦ ਲਾਗਣ ਆ ਕੇ ਸ਼ਰੀਹ ਤੇ ਅੰਬ ਦੇ ਪੱਤਿਆਂ ਨੂੰ ਮੌਲੀ ਦੇ ਧਾਗੇ ਨਾਲ ਬੰਨ੍ਹ ਜਿਸ ਘਰ ਮੁੰਡਾ ਹੁੰਦਾ ਹੈ, ਉਸ ਘਰ ਦੇ ਬਾਹਰਲੇ ਦਰਵਾਜ਼ੇ ਨਾਲ ਬੰਨ੍ਹ ਦਿੰਦੀ ਹੈ, ਉਸ ਰਸਮ ਨੂੰ ਸਿਹਰਾ ਕਹਿੰਦੇ ਹਨ । ਘਰ ਵਾਲੇ ਖ਼ੁਸ਼ੀ ਨਾਲ ਉਸ ਲਾਗਣ ਨੂੰ ਸਰਦਾ ਬਣਦਾ ਲਾਗ ਦਿੰਦੇ ਹਨ ।

ਦੁੱਧੀ ਧੁਆਈ :

ਬੱਚੇ ਦੇ ਜਨਮ ਤੋਂ ਬਾਅਦ ਪਹਿਲਾਂ ਸ਼ਹਿਦ ਚਟਾਇਆ ਜਾਂਦਾ ਹੈ ਫਿਰ ਦੁੱਧੀ ਧੁਆਈ ਦੀ ਰਸਮ ਕੀਤੀ ਜਾਂਦੀ ਹੈ । ਬੱਚੇ ਦੇ ਕੁਝ ਸਮਾਂ ਬੀਤਣ ਤੋਂ ਮਗਰੋਂ ਇੱਕ ਕੁਆਰੀ ਕੰਨਿਆਂ ਨੂੰ ਬੁਲਾ ਕੇ ਉਸ ਤੋਂ ਘਾਹ ਦੀਆਂ ਤਿੜਾਂ ਨਾਲ ਗੰਗਾ ਜਲ ਪਾ ਕੇ ਦੁੱਧੀਆਂ ਨੂੰ ਧੁਆ ਦਿੱਤਾ ਜਾਂਦਾ ਹੈ, ਫਿਰ ਸਾਫ ਜਲ ਨਾਲ ਸਾਫ਼ ਕੀਤਾ ਜਾਂਦਾ ਹੈ । ਜਦ ਦੁੱਧ ਵਗਣ ਲੱਗੇ ਫਿਰ ਉਹ ਕੰਨਿਆਂ ਪਿੱਛੇ ਹਟ ਜਾਂਦੀ ਹੈ ਮਾਂ ਬੱਚੇ ਨੂੰ ਦੁੱਧ ਪਿਲਾ ਦਿੰਦੀ ਹੈ । ਉਸ ਕੰਨਿਆਂ ਨੂੰ ਸ਼ਗਨ ਵਜੋਂ ਮਾਇਆ ਦਿੱਤੀ ਜਾਂਦੀ ਹੈ । ਇਸ ਰਸਮ ਨੂੰ ਦੁੱਧੀ ਧੁਆਈ ਕਹਿੰਦੇ ਹਨ ।

ਪੰਜਵਾਂ ਨਹਾਉਣਾ :

ਜਦ ਬੱਚਾ ਪੰਜ ਦਿਨ ਦਾ ਹੁੰਦਾ ਹੈ, ਉਸ ਦਿਨ ਬੱਚੇ ਨੂੰ ਤੇ ਉਸ ਦੀ ਮਾਂ ਨੂੰ ਇਸ਼ਨਾਨ ਕਰਾਇਆ ਜਾਂਦਾ ਹੈ । ਜਿੰਨੀਆਂ ਬੀਬੀਆਂ ਕੋਲ ਹੁੰਦੀਆਂ ਹਨ, ਉਨ੍ਹਾਂ ਨੂੰ ਗੁੜ ਜਾਂ ਲੱਡੂ ਵੰਡੇ ਜਾਂਦੇ ਹਨ । ਇਸ ਨੂੰ ਪੰਜਵਾਂ ਨਹਾਉਣ ਦੀ ਰਸਮ ਕਹਿੰਦੇ ਹਨ।

ਚੌਂਕੇ ਚਾੜ੍ਹਨਾ :

ਬੱਚੇ ਦੇ ਪੈਦਾ ਹੋਣ ਤੋਂ 13ਵੇਂ ਦਿਨ ਫਿਰ ਬੱਚੇ ਨੂੰ ਤੇ ਉਸ ਦੀ ਮਾਤਾ ਨੂੰ ਇਸ਼ਨਾਨ ਕਰਾਇਆ ਜਾਂਦਾ ਹੈ । ਸਿੱਖ ਧਰਮ ਵਿਚ ਗੁਰਦੁਆਰੇ ਦੇ ਭਾਈ ਜੀ ਨੂੰ ਘਰ ਸੱਦ ਕੇ ਉਸ ਤੋਂ ਅੰਮ੍ਰਿਤ ਜਲ ਬਣਵਾਉਂਦੇ ਹਨ । ਉਹ ਬੱਚੇ ਨੂੰ ਦੇਣ ਤੋਂ ਪਹਿਲਾਂ ਅਰਦਾਸ ਕਰਦੇ ਹਨ । ਫਿਰ ਉਸ ਦੀ ਮਾਂ ਤੇ ਬੱਚੇ ਨੂੰ ਉਹ ਜਲ ਦਿੱਤਾ ਜਾਂਦਾ ਹੈ । ਬੱਚੇ ਦੀ ਮਾਂ ਦੀ ਝੋਲੀ ਸ਼ਗਨ ਪਾ ਕੇ ਉਸ ਨੂੰ ਚੁੱਕੇ ਵਿਚ ਜਾਣ ਦੀ ਆਗਿਆ ਦਿੱਤੀ ਜਾਂਦੀ ਹੈ । ਇਸ ਰਸਮ ਨੂੰ ਚੌਂਕੇ ਚਾੜ੍ਹਨਾ ਕਹਿੰਦੇ ਹਨ ।

ਬੱਚੇ ਦਾ ਨਾਂ ਰਖਵਾਉਣਾ :

ਬੱਚੇ ਦੇ ਸਵਾ ਮਹੀਨੇ ਤੋਂ ਬਾਅਦ ਸਾਰੇ ਪਰਿਵਾਰ ਸਮੇਤ ਬੱਚੇ ਨੂੰ ਗੁਰਦੁਆਰੇ ਜਾ ਕੇ ਮੱਥਾ ਟਿਕਾਇਆ ਜਾਂਦਾ ਹੈ ਫਿਰ ਬਾਬਾ ਜੀ ਤੋਂ ਉਸ ਦੇ ਨਾਮ ਦਾ ਅੱਖਰ ਕਢਾਇਆ ਜਾਂਦਾ ਹੈ । ਬਾਬਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚੋਂ ਵਾਕ ਲੈਂਦੇ ਹਨ ਜੋ ਬਾਣੀ ਦਾ ਪਹਿਲਾ ਅੱਖਰ ਹੁੰਦਾ ਹੈ, ਉਸ ਅੱਖਰ ’ਤੇ ਬੱਚੇ ਦਾ ਨਾਂ ਰੱਖਿਆ ਜਾਂਦਾ ਹੈ। ਇਸ ਰਸਮ ਨੂੰ ਨਾਂ ਰਖਾਉਣ ਦੀ ਰਸਮ ਕਹਿੰਦੇ ਹਨ ।

ਪੱਗ ਬੰਨ੍ਹਾਉਣ ਦੀ ਰਸਮ :

ਜਦ ਬੱਚਾ ਹੋਸ਼ ਸੰਭਾਲਦਾ ਹੈ, ਉਸ ਬੱਚੇ ਦੇ ਮਾਤਾ ਪਿਤਾ ਬੜੀ ਰੀਝ ਨਾਲ ਉਸ ਨੂੰ ਪੱਗੜੀ ਬੰਨਵਾਉਂਦੇ ਹਨ । ਕਈ ਪਹਿਲਾਂ ਅਖੰਡ ਪਾਠ ਕਰਵਾ ਕੇ ਉਸ ਦੇ ਭੋਗ ਸਮੇਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਅਰਦਾਸ ਕਰਦੇ ਹਨ । ਫਿਰ ਜੋ ਨਾਨਕੇ ਪੱਗੜੀ ਲੈ ਕੇ ਆਏ ਹੁੰਦੇ ਨੇ, ਉਹ ਉਸ ਬੱਚੇ ਦੇ ਸਿਰ ਸਜਾਈ ਜਾਂਦੀ ਹੈ । ਹੋਰ ਰਿਸ਼ਤੇਦਾਰ ਵੀ ਉਸ ਨੂੰ ਸ਼ਗਨ ਦਿੰਦੇ ਹਨ । ਇਸ ਨੂੰ ਪੱਗ ਬੰਨ੍ਹਾਉਣ ਦੀ ਰਸਮ ਕਹਿੰਦੇ ਹਨ ।

ਮੁੰਡਨ ਸਬੰਧੀ ਰਸਮਾਂ :

ਹਿੰਦੂ ਰੀਤੀ ਮੁਤਾਬਕ ਜਦ ਬੱਚਾ ਤਿੰਨ ਸਾਲ ਦਾ ਹੋ ਜਾਂਦਾ ਹੈ, ਉਸ ਦੇ ਮੁੰਡਨ ਕਰਾਏ ਜਾਂਦੇ ਹਨ । ਪਹਿਲਾਂ ਕਿਸੇ ਪੰਡਤ ਤੋਂ ਮਹੂਰਤ ਕਢਵਾ ਕੇ ਇੱਕ ਦਿਨ ਮੁਕੱਰਰ ਕੀਤਾ ਜਾਂਦਾ ਹੈ । ਉਸ ਦਿਨ ਸਾਰੇ ਸਾਕ ਸਬੰਧੀ ਸੱਜਣ ਮਿੱਤਰ ਸੱਦੇ ਜਾਂਦੇ ਹਨ । ਫਿਰ ਪੰਡਤ ਨੇ ਜੋ ਸਮਾਂ ਦੱਸਿਆ ਹੁੰਦਾ ਹੈ, ਨਾਈ ਉਸ ਸਮੇਂ ਬੱਚੇ ਦੇ ਮੁੰਡਨ ਕਰ ਦਿੰਦਾ ਹੈ । ਫਿਰ ਬੱਚੇ ਨੂੰ ਇਸ਼ਨਾਨ ਕਰਵਾਕੇ ਨਾਨਕਿਆਂ ਦੇ ਕੱਪੜੇ ਪਾਏ ਜਾਂਦੇ ਹਨ । ਉਸ ਬੱਚੇ ਨੂੰ ਸਾਕ ਸਬੰਧੀ ਸ਼ਗਨ ਪਾਉਂਦੇ ਹਨ । ਇਸ ਰਸਮ ਨੂੰ ਮੁੰਡਨ ਕਹਿੰਦੇ ਹਨ ।

ਵਿਆਹ ਸਬੰਧੀ ਰਸਮਾਂ

ਪਹਿਲੇ ਸਮੇਂ ਵਿਆਹ ਸ਼ਾਦੀ ਦੇ ਰਸਮੋ ਰਿਵਾਜ਼ ਹੋਰ ਢੰਗ ਦੇ ਹੁੰਦੇ ਸਨ । ਹੁਣ ਸਮੇਂ ਦੀ ਤਬਦੀਲੀ ਹੋਣ ਨਾਲ ਢੰਗ ਤਰੀਕੇ ਹੋਰ ਹਨ । ਪਹਿਲੀਆਂ ਰਸਮਾਂ ਨੂੰ ਲੋਕੀ ਭੁਲਦੇ ਜਾ ਰਹੇ ਹਨ। ਨਵੀਆਂ ਰਸਮਾਂ ਹੁਣ ਅੱਗੇ ਆ ਰਹੀਆਂ ਹਨ । ਪਹਿਲਾਂ ਵਿਚੋਲਾ ਦੋਵਾਂ ਪਰਿਵਾਰਾਂ ਨੂੰ ਲੜਕੀ ਲੜਕੇ ਦੀ ਦਸ ਪਾਉਂਦਾ ਹੈ । ਲੜਕੀ ਵਾਲੇ ਲੜਕੇ ਨੂੰ ਵੇਖਦੇ ਹਨ । ਲੜਕੇ ਵਾਲੇ ਲੜਕੀ ਨੂੰ ਵੇਖਦੇ ਹਨ । ਹੁਣ ਦੇ ਸਮੇਂ ਕੁੜੀ ਮੁੰਡਾ ਦੋਵੇਂ ਆਪਸ ਵਿਚ ਬੈਠ ਕੇ ਇੱਕ ਦੂਜੇ ਨੂੰ ਪਸੰਦ ਕਰ ਕੇ ਫਿਰ ਹਾਂ ਨਾਲ ਹਾਂ ਮਿਲਾਈ ਜਾਂਦੀ ਹੈ। ਜੇ ਦੋਵੇਂ ਧਿਰਾਂ ਰਾਜੀ ਹੋਣ ਤਾਂ ਇੱਕ ਦੂਜੇ ਨੂੰ ਰੋਕ ਲੈਂਦੇ ਹਨ । ਅੱਜ ਕੱਲ੍ਹ ਇਸ ਰਸਮ ਨੂੰ ਰੋਕਾ ਵੀ ਕਹਿੰਦੇ ਹਨ । ਫਿਰ ਕੋਈ ਦਿਨ ਨਿਯਤ ਕਰਕੇ ਕੁੜੀ ਵਾਲੇ ਮੁੰਡੇ ਨੂੰ ਠਾਕਾ ਲਾਉਂਦੇ ਹਨ ਅਤੇ ਮੁੰਡੇ ਵਾਲੇ ਕੁੜੀ ਨੂੰ, ਇਸ ਤਰ੍ਹਾਂ ਗੱਲ ਪੱਕੀ ਹੁੰਦੀ ਹੈ । ਫਿਰ ਵਿਚੋਲੇ ਰਾਹੀਂ ਵਿਆਹ ਦਾ ਦਿਨ ਪੱਕਾ ਕੀਤਾ ਜਾਂਦਾ ਹੈ । ਵਿਆਹ ਤੋਂ ਇੱਕ ਦਿਨ ਪਹਿਲਾਂ ਕੁੜੀ ਵਾਲੇ ਮੁੰਡੇ ਦੇ ਘਰ ਆ ਕੇ ਸ਼ਗਨ ਲਾਉਂਦੇ ਹਨ ਤੇ ਮੁੰਡੇ ਵਾਲੇ ਚੁੰਨੀ ਚੜਾਉਣ ਕੁੜੀ ਦੇ ਘਰ ਜਾਂਦੇ ਹਨ ।ਸ਼ਾਮਲ ਤੇਲ ਚੜ੍ਹਾਈ ਦੀ ਰਸਮ ਨਾਲ ਗਾਨੇ ਦੀ ਰਸਮ ਵੀ ਕੀਤੀ ਜਾਂਦੀ ਹੈ । ਅਗਲੇ ਦਿਨ ਮੁੰਡੇ ਨੂੰ ਖਾਰੇ ਚੜ੍ਹਾਇਆ ਜਾਂਦਾ ਹੈ । ਫਿਰ ਮਾਮਾ ਮੁੰਡੇ ਨੂੰ ਖਾਰਿਓਂ ਉਤਾਰਦਾ ਹੈ ਫਿਰ ਸਿਹਰਾਬੰਦੀ ਹੁੰਦੀ ਹੈ, ਮੁੰਡੇ ਨੂੰ ਘੋੜੀ ਚੜ੍ਹਾਇਆ ਜਾਂਦਾ ਹੈ । ਭੈਣਾਂ ਵਾਗਾਂ ਗੁੰਦਦੀਆਂ ਹਨ। ਭਾਬੀਆਂ ਦੇਵਰ ਨੂੰ ਸੁਰਮਾ ਪਾਉਂਦੀਆਂ ਹਨ । ਬਰਾਤ ਕੁੜੀ ਵਾਲੇ ਘਰ ਜਾਂਦੀ ਹੈ । ਦੋਵੇਂ ਪਰਿਵਾਰ ਰਲਕੇ ਕੁੜਮਾਂ ਦੀ ਮਿਲਣੀ ਕਰਾਉਂਦੇ ਹਨ । ਚਾਹ ਪਾਣੀ ਤੋਂ ਬਾਅਦ ਲਾਵਾਂ ਫੇਰੇ ਕੀਤੇ ਜਾਂਦੇ ਹਨ । ਫਿਰ ਪ੍ਰੀਤੀ ਭੋਜਨ ਤੋਂ ਮਗਰੋਂ ਮੁੰਡੇ ਨੂੰ ਪਲੰਗ ‘ਤੇ ਬਿਠਾ ਕੇ ਤਮੋਲ ਦਿੱਤੇ ਜਾਂਦੇ ਹਨ । ਫਿਰ ਲੜਕੀ ਵਾਲੇ ਡੋਲੀ ਤੋਰਦੇ ਹਨ । ਜਦ ਡੋਲੀ ਲੈ ਕੇ ਲੜਕਾ ਆਪਣੇ ਘਰ ਆਉਂਦਾ ਹੈ, ਲੜਕੇ ਦੀ ਮਾਂ ਜੋੜੀ ਤੋਂ ਪਾਣੀ ਵਾਰ ਕੇ ਪੀਂਦੀ ਹੈ । ਫਿਰ ਜੋੜੀ ਨੂੰ ਬਿਠਾ ਕੇ ਬੀਬੀਆਂ ਬੁਰਕੀਆਂ ਦੇਂਦੀਆਂ ਹਨ । ਫਿਰ ਗਾਨਾ ਖੇਡਣ ਦੀ ਰਸਮ ਕੀਤੀ ਜਾਂਦੀ ਹੈ । ਕਈਆਂ ਘਰਾਂ ਦੀ ਰਸਮ ਹੈ ਬੇਰੀ ਦੀ ਲੱਕੜੀ ਲੈ ਕੇ ਜਾਂ ਬੇਰੀ ਦੇ ਚੁਫ਼ੇਰੇ ਸਾਰੇ ਪਰਿਵਾਰ ਨੇ ਫੇਰੇ ਲੈਣੇ, ਉਸ ਰਸਮ ਨੂੰ ਰਕਾਦੇ ਕਹਿੰਦੇ ਹਨ । ਇਹ ਇੱਥੇ ਦੀਆਂ ਵਿਆਹ ਸਬੰਧੀ ਰਸਮਾਂ ਹਨ । ਜੋ ਅੱਜ ਕੱਲ੍ਹ ਚੱਲ ਰਹੀਆਂ ਹਨ । ਨਤੀ ਸਉ ॥

ਮਰਨ ਸਬੰਧੀ ਰਸਮਾਂ 

ਜਦੋਂ ਘਰ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗ ਜਾਵੇ ਕਿ ਇਹ ਜੀਵ ਅੰਤਮ ਸਵਾਸ ਲੈ ਰਿਹਾ ਹੈ ਤਾਂ ਉਸ ਨੂੰ ਮੰਜੀ ਤੋਂ ਉਤਾਰ ਕੇ ਭੁੰਜੇ ਲਿਟਾ ਦੇਂਦੇ ਹਨ । ਫਿਰ ਉਸ ਦੀ ਤਲੀ ਤੇ ਆਟੇ ਦਾ ਦੀਵਾ ਬਣਾ ਕੇ ਰੱਖ ਦਿੱਤਾ ਜਾਂਦਾ ਹੈ । ਕੁਝ ਕਣਕ ਜਾਂ ਆਟਾ ਉਸ ਦੇ ਸਰ੍ਹਾਣੇ ਰੱਖ ਦਿੰਦੇ ਹਨ । ਕਈ ਲੋਕ ਗਊ ਦਾਨ ਵੀ ਕਰਾਉਂਦੇ ਹਨ । ਪਰਿਵਾਰ ਵਾਲੇ ਉਸ ਦੇ ਮੁੰਹ ਵਿਚ ਗੰਗਾ ਜਲ ਵੀ ਪਾਉਂਦੇ ਹਨ । ਜਦ ਉਸ ਦੀ ਮੌਤ ਹੋ ਜਾਵੇ ਰਿਸ਼ਤੇਦਾਰਾਂ ਨੂੰ ਸੱਦਾ ਭੇਜ ਕੇ ਮੰਗਵਾਇਆ ਜਾਂਦਾ ਹੈ । ਫਿਰ ਉਸ ਨੂੰ ਇਸ਼ਨਾਨ ਕਰਾ ਕੇ ਸਹੁਰਿਆਂ ਤੋਂ ਆਏ ਕੱਪੜੇ ਪਾਏ ਜਾਂਦੇ ਹਨ । ਜੇ ਉਹ ਵੱਡੀ ਉਮਰ ਦਾ ਹੋਵੇ, ਉਸ ਦਾ ਬਬਾਣ ਬੜੀ ਸ਼ਾਨ ਨਾਲ ਵਾਜਿਆਂ ਨਾਲ ਕੱਢਿਆ ਜਾਂਦਾ ਹੈ । ਅੱਗੇ ਵਾਜੇ ਵਜਦੇ ਜਾਂਦੇ ਹਨ ਪਿੱਛੇ ਉਸ ਦੇ ਬਬਾਣ ਹੁੰਦਾ ਹੈ । ਉਸ ਪਿੱਛੇ ਰਿਸ਼ਤੇਦਾਰ ਚੱਲਦੇ ਹਨ । ਜੇ ਜਵਾਨ ਹੋਵੇ ਉਸ ਪਿੱਛੇ ਮਾਹੌਲ ਹੋਰ ਤਰ੍ਹਾਂ ਦਾ ਹੁੰਦਾ ਹੈ । ਹਰ ਜੀਵ ਗ਼ਮ ਵਿਚ ਡੁੱਬਿਆ ਨਜ਼ਰ ਆਉਂਦਾ ਹੈ । ਕਿਸੇ ਦੇ ਚਿਹਰੇ ਤੇ ਰੌਣਕ ਨਹੀਂ ਹੁੰਦੀ । ਰੋਂਦੇ ਕੁਰਲਾਂਦੇ ਮਸਾਣਾਂ ਵੱਲ ਤੁਰੇ ਜਾਂਦੇ ਹਨ । ਮਸਾਣਾਂ ਕੋਲ ਜਾ ਕੇ ਅਰਥੀ ਰੋਕ ਕੇ ਹਿੰਦੂ ਪੰਡਤ ਤੋਂ ਕਿਰਿਆ ਕਰਮ ਦੇ ਮੰਤਰ ਪੜ੍ਹਾਉਂਦੇ ਹਨ । ਉਸ ਦੇ ਵੱਡੇ ਲੜਕੇ ਨੂੰ ਇੱਕ ਮਿੱਟੀ ਦੇ ਭਾਂਡੇ ਵਿਚ ਪਾਣੀ ਪਾ ਕੇ ਦਿੰਦੇ ਹਨ, ਉਹ ਉਸ ਦੀ ਅਰਥੀ ਦੇ ਚੁਫ਼ੇਰੇ ਪਰਦਖਣਾ ਲੈ ਕੇ ਸਿਰ ਵੱਲ ਆਣਕੇ ਉਸ ਭਾਂਡੇ ਨੂੰ ਸਿਰੋਂ ਚੁੱਕ ਕੇ ਸੁੱਟ ਦੇਂਦਾ ਹੈ । ਇਸ ਰਸਮ ਨੂੰ ਭਾਂਡਾ ਭੰਨਣ ਦੀ ਰਸਮ ਕਹਿੰਦੇ ਹਨ । ਫਿਰ ਅਰਥੀ ਮੜ੍ਹੀ ਕੋਲ ਲੈ ਜਾਂਦੇ ਹਨ । ਜੋ ਗੁਰਸਿੱਖ ਘਰਾਣੇ ਹਨ, ਉਹ ਇਸ ਤਰ੍ਹਾਂ ਨਹੀਂ ਕਰਦੇ, ਉਹ ਪਹਿਲਾਂ ਕੀਰਤਨ ਸੋਹਲੇ ਦਾ ਪਾਠ ਕਰਕੇ ਫਿਰ ਚਿਖਾ ਵਿਚ ਚਿਣ ਕੇ ਵਾਹਿਗੁਰੂ ਅੱਗੇ ਅੰਤਮ ਅਰਦਾਸ ਕਰਕੇ ਉਸ ਦਾ ਸਸਕਾਰ ਕਰ ਦੇਂਦੇ ਹਨ ਪਰ ਹਿੰਦੂ ਪੰਡਤ ਤੋਂ ਮੰਤਰਾਂ ਦਾ ਜਾਪ ਕਰਕੇ ਉਸ ਦੇ ਵੱਡੇ ਪੁੱਤਰ ਤੋਂ ਅਗਨੀ ਦੀ ਰਸਮ ਕਰਾਉਂਦੇ ਹਨ । ਫਿਰ ਚੌਥੇ ਦੀ ਰਸਮ ਹੁੰਦੀ ਹੈ । ਪਹਿਲਾਂ ਜਾ ਕੇ ਫੁੱਲ ਚੁਣਦੇ ਹਨ । ਚੌਥੇ ਦਾ ਇਸ਼ਨਾਨ ਕਰਕੇ ਘਰ ਆ ਕੇ ਕਾਨੀਆਂ ਨੂੰ ਲੰਗਰ ਛਕਾਉਂਦੇ ਹਨ । ਫਿਰ ਕੋਈ ਦਸਮਾ ਕਰਦਾ ਹੈ ਤੇ ਕੋਈ ਸਤਾਰਵਾਂ । ਗੁਰਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਖੰਡ ਪਾਠ ਕਰਵਾਕੇ ਅਰਦਾਸ ਸਮੇਂ ਪੱਗੜੀ ਦੀ ਰਸਮ ਕਰਦੇ ਹਨ । ਉਸ ਨੂੰ ਪੱਗੜੀ ਦਿੱਤੀ ਜਾਂਦੀ ਹੈ ਜੋ ਅੱਗੇ ਤੋਂ ਉਸ ਪਰਿਵਾਰ ਦਾ ਮੁੱਖੀ ਹੋਵੇ । ਬਾਅਦ ਵਿਚ ਲੋਕੀਂ ਧੀਆਂ ਜਵਾਈਆਂ ਨੂੰ ਆਪਣੀ ਵਿੱਤ ਅਨੁਸਾਰ ਜੋ ਕੁਝ ਸਰਦਾ ਬਣਦਾ ਦਿੰਦੇ ਹਨ । ਬਾਅਦ ਵਿਚ ਲੋਕ ਲੰਗਰ ਛਕ ਕੇ ਆਪਣੇ- ਆਪਣੇ ਘਰਾਂ ਨੂੰ ਚਲੇ ਜਾਂਦੇ ਹਨ । ਘਰ ਵਾਲੇ ਆਪਣੇ ਕੰਮਾਂ ਵਿਚ ਲੱਗ ਜਾਂਦੇ ਹਨ । ਇਹ ਹਨ ਇੱਥੋਂ ਦੀਆਂ ਮਰਨ ਸਬੰਧੀ ਰਸਮਾਂ । ਪਹਿਲਾਂ ਲੋਕੀਂ ਫੁੱਲ ਹਰਿਦੁਆਰ ਤਾਰਨ ਜਾਂਦੇ ਸਨ । ਹੁਣ ਕੁਝ ਲੋਕੀਂ ਬਿਆਸ ਰਾਧਾ ਸੁਆਮੀ ਦੇ ਡੇਰੇ ਤਾਰ ਆਉਂਦੇ ਹਨ । ਕੁਝ ਗੋਇੰਦਵਾਲ ਸਾਹਿਬ, ਬਿਆਸ ਤੇ ਕੋਈ ਕੀਰਤਪੁਰ ਸਾਹਿਬ ਵੀ ਚਲੇ ਜਾਂਦੇ ਹਨ । ਇਸ ਤਰ੍ਹਾਂ ਫੁੱਲ ਤਾਰਨ ਦੀ ਰਸਮ ਕਈ ਥਾਵਾਂ ‘ਤੇ ਕੀਤੀ ਜਾਂਦੀ ਹੈ ।

ਵਹਿਮ ਭਰਮ ਅਤੇ ਧਾਰਮਿਕ ਵਿਸ਼ਵਾਸ

ਹਰ ਪਿੰਡ ਦੇ ਲੋਕ ਕਿਸੇ ਨਾ ਕਿਸੇ ਵਹਿਮ ਭਰਮ ਜਾਂ ਧਾਰਮਿਕ ਵਿਸ਼ਵਾਸ ਨਾਲ ਜੁੜੇ ਹੋਏ ਹਨ । ਇਸ ਤਰ੍ਹਾਂ ਇੱਥੋਂ ਦੇ ਲੋਕ ਵੀ ਇਸ ਗੱਲ ਤੋਂ ਬਚ ਨਹੀਂ ਸਕੇ । ਸਰਵੇ ਕਰਨ ਤੋਂ ਪਤਾ ਚੱਲਿਆ ਹੈ ਕਿ ਇੱਥੇ ਜਦ ਕੋਈ ਵਿਆਹੁਤਾ ਔਰਤ ਦੇ ਘਰ ਬੱਚੀ ਬੱਚਾ ਨਾ ਹੋਵੇ, ਲੋਕ ਜੋ ਧੂਣੇ ਸਾਹਿਬ ਕੋਲ ਬਾਉਲੀ ਹੈ, ਉਸ ਔਰਤ ਨੂੰ ਇਸ ਵਿਚ ਇਸ਼ਨਾਨ ਕਰਾਕੇ ਫਿਰ ਸੁਖਣ ਕਰਦੇ ਹਨ । ਉਨ੍ਹਾਂ ਨੂੰ ਯਕੀਨ ਹੈ ਬੱਚਾ ਜ਼ਰੂਰ ਹੋਏਗਾ । ਕੁਝ ਲੋਕੀਂ ਦੂਜੇ ਪਾਸੇ ਤਿੰਨ ਰੁੱਖ ਜਿਨ੍ਹਾਂ ਦਾ ਮੁੱਢ ਇੱਕ ਹੈ ਪਿੱਪਲ, ਬੋਹੜ, ਨਿੰਮ ਉਨ੍ਹਾਂ ਦੇ ਚੁਫ਼ੇਰੇ ਕੱਚੇ ਧਾਗੇ ਵਲ ਕੇ ਫਿਰ ਉਸ ਔਰਤ ਨੂੰ ਸਰੋਵਰ ‘ਚ ਇਸ਼ਨਾਨ ਕਰਾ ਕੇ ਸੁਖਣ ਕਰਦੇ ਹਨ । ਉਨ੍ਹਾਂ ਦਾ ਯਕੀਨ ਇਸ ਗੱਲ ਨਾਲ ਜੁੜਿਆ ਹੈ । ਇਸ ਤਰ੍ਹਾਂ ਵਹਿਮ ਭਰਮ ਹਰ ਥਾਂ ਕਾਇਮ ਹਨ ।

ਲੋਕ ਗੀਤਾਂ ਦਾ ਵੇਰਵਾ

ਵਿਆਹ ਸ਼ਾਦੀ ਦੀਆਂ ਰਸਮਾਂ ਸਮੇਂ ਗਾਏ ਜਾਣ ਵਾਲੇ :

ਜੀ ਆਇਆਂ ਨੂੰ

ਆਵੋ ਜੀ, ਜੀ ਆਇਆਂ ਸਭ ਨੂੰ, ਧੰਨ ਭਾਗ ਨੇ ਸਾਡੇ

ਸਤਿਗੁਰ ਸੱਚੇ ਦੀ ਕਿਰਪਾ ਨਾਲ, ਦਰਸ਼ਨ ਹੋਏ ਤੁਹਾਡੇ

ਮੈਂ ਸਦਕੇ ਲੱਖ ਵਾਰਾਂ ਵਾਰੀ, ਉਨ੍ਹਾਂ ਰਾਵਾਂ ਤੋਂ ਜਾਵਾਂ

ਜਿਨ੍ਹਾਂ ਰਾਵਾਂ ਤੇ ਪੈ ਗਿਆ ਜਾਪੇ, ਸੱਜਣਾਂ ਦਾ ਪਰਛਾਵਾਂ

ਸੀਨੇ ਨਾਲ ਲਗਾ ਕੇ ਸੱਜਣ, ਤਪਦਾ ਹਿਰਦਾ ਠਾਰਾਂ

ਲੈ ਪਰਕਰਮਾ ਕਰਾਂ ਆਰਤੀ, ਇਸ਼ਟ ਸਮਝ ਸਤਕਾਰਾਂ

ਦਿਲ ਦਾ ਡਾਹ ਕੇ ਪਲੰਘ ਰੰਗੀਲਾ, ਉਪਰ ਚਮੜੀ ਚਾਦਰ

ਸ਼ਰਧਾ ਨਾਲ ਬਹਾ ਕੇ ਪਹਿਲਾਂ, ਕਰਾਂ ਤੁਸਾਂ ਦਾ ਆਦਰ

ਬੇੜੀ ਪੂਰ ਤ੍ਰਿੰਜਣ ਦੀਆਂ ਕੁੜੀਆਂ, ਮੁੜ ਨਾ ਬਹਿਣਾ ਰਲਕੇ

ਅਜ ਜੋ ਪਤਣੋਂ ਪਾਣੀ ਲੰਘ ਗਏ, ਪਰਤ ਨਾ ਆਵਣ ਭਲਕੇ

ਦਰਦ ਧੀਆਂ ਦਾ ਉਹੋ ਜਾਨਣ, ਜੋ ਨੇ ਧੀਆਂ ਵਾਲੇ

ਤੋੜਨ ਲੱਗਿਆਂ ਜਿਗਰ ਤੋਂ ਬੋਟੀ, ਮਮਤਾ ਦਰਦ ਸੰਭਾਲੇ

ਏਸ ਘੜੀ ਤੋਂ ਲੱਖਾਂ ਘੜੀਆਂ, ਘੜੀ-ਘੜੀ ਮੈਂ ਵਾਰਾਂ

ਜਿਸ ਘੜੀ ਨੇ ਬਇੱਥੇ ਘੜੀਆਂ, ਰਲਕੇ ਨੇਕ ਵਿਚਾਰਾਂ

ਧੰਨਵਾਦ ਮੈਂ ਉਸ ਦਾ ਕਰਨਾ, ਜਿਸ ਏ ਖ਼ੁਸ਼ੀ ਵਖਾਲੀ

ਭੌਰ ਕਲੀ ਪਰਵਾਰ ਬਗੀਚਾ, ਫਰਜ਼ ‘ਪਾਲ’ ਦੇ ਮਾਲੀ

ਸਿਹਰਾ

ਪਰਬਤ ਸਿਮ-ਸਿਮ ਨਦੀਆਂ ਦਾ ਰੂਪ ਧਾਰਨ,

ਨਦੀਆਂ ਰਲਕੇ ਸਾਗਰ ਅਖਵਾਉਂਦੀਆਂ ਨੇ

ਖੋਲ੍ਹੇ ਅੱਖ ਪ੍ਰਭਾਤ ਫਿਰ ਚੜ੍ਹੇ ਸੂਰਜ,

ਕਿਰਨਾਂ ਉਹਦੀਆਂ ਸਾਗਰ ਨਸ਼ਿਆਉਂਦੀਆਂ ਨੇ

ਸਾਗਰ ਮਸਤੀ ‘ਚ ਆ ਕੇ ਜਦ ਉਛਲਦਾ ਏ,

ਬੂੰਦਾਂ ਸਿਖਾਂ ਦੇ ਮੂੰਹ ਵਿਚ ਆਉਂਦੀਆਂ ਨੇ

ਮੋਤੀ ਸਿ ਦੀ ਕੋਖ ‘ਚੋਂ ਹੋਏ ਪੈਦਾ ਕਲੇ

ਚਮਕਾਂ ਹਾ ਦੀਆਂ ਜੱਗ ਚਮਕਾਉਂਦੀਆਂ ਨੇ

ਉਨ੍ਹਾਂ ਮੋਤੀਆਂ ਨੂੰ ਲੜੀਆਂ ਵਿਚ ਗੁੰਦ ਕੇ,

ਕੀਤਾ ਸਧਰਾਂ ਨਾਲ ਤਿਆਰ ਸਿਹਰਾ

ਦੋ ਦਿਲਾਂ ਦੀ ਏਸ ਵਿਚ ਪ੍ਰੀਤ ਗੁੰਦੀ

ਵੰਡੇ ਦਿਲਾਂ ਨੂੰ ਨਵੀਂ ਬਹਾਰ ਸਿਹਰਾ

ਮਿਲਣੀ ਸਮੇਂ ਦੀਆਂ ਸਤਰਾਂ

ਅੱਜ ਮੋਹ ਮੁਹੱਬਤਾਂ ਰਲ ਮਿਲ ਕੇ,

ਨਵੀਂ ਸਾਂਝ ਜਹਾਨ ਤੇ ਪਾਉਣ ਲੱਗੀਆਂ

ਰਿਜਾਂ ਰਿਜੀਆਂ ਰਿਜਾਂ ਨੂੰ ਵੇਖ ਕੇ ਤੇ

ਪ੍ਰੀਤਾਂ ਅਪਣਾ ਫਰਜ਼ ਨਿਭਾਉਣ ਲੱਗੀਆਂ

ਨਾਲ ਖ਼ੁਸ਼ੀ ਦੇ ਖ਼ੁਸ਼ੀ ਦਾ ਮੇਲ ਹੋਇਆ,

ਖ਼ੁਸ਼ੀਆਂ ਖ਼ੁਸ਼ੀ ਅੰਦਰ ਖਿੜ ਖੜਾਉਣ ਲੱਗੀਆਂ

ਅੱਜ ਰੂਹਾਂ ਤੋਂ ਰੂਹਾਂ ਕੁਰਬਾਨ ਹੋ ਕੇ,

ਆਪਸ ਵਿਚ ਗਲਵਕੜੀ ਪਾਉਣ ਲੱਗੀਆਂ

ਅੱਜ ਦੋਵਾਂ ਪਰਿਵਾਰਾਂ ਦਾ ਮੇਲ ਹੋਇਆ,

ਮਿਲਣੀ ਕੁੜਮਾਂ ਦੀ ਏਸ ਥਾਂ ਹੋ ਰਹੀ ਏ

ਸਾਂਝ ਨੱਚੀ ਪਿਆਰ ਦੀ ਪਾ ਬੋਲੀ,

ਮੇਹਰ ਰੱਬ ਵਿਚੋਲੇ ਦੀ ਹੋ ਰਹੀ ਏ

ਸਹੁਰੇ ਜਾਂਦੀ ਬੱਚੀ ਨੂੰ ਸਿੱਖਿਆ

ਪਹਿਲਾਂ ਵੇਲ ਫਿਰ ਵੇਲ ਤੋਂ ਕਲੀ ਬਣਦੀ,

ਕਲੀਓਂ ਫੁੱਲ ਫਿਰ ਮਇੱਕ ਪਿਆਰਦੀ ਏ

ਪਿਆਰ ਦਿਲਾਂ ਨੂੰ ਦਿਲਾਂ ਦੇ ਨਾਲ ਮੇਲੇ,

ਮਿਲੇ ਦਿਲਾਂ ਨੂੰ ਦੁਨੀਆ ਸਤਿਕਾਰਦੀ ਏ

ਜੇ ਸਤਿਕਾਰ ਕਰੀਏ ਤਾਂ ਸਤਿਕਾਰ ਹੋਵੇ,

ਐਪਰ ਏਸ ਵਿਚ ਲੋੜ ਵਿਚਾਰ ਦੀ ਏ

ਜਿਸ ਵਿਚਾਰ ਨੇ ਦੂਈ ਦਾ ਨਾਸ ਕੀਤਾ

ਕੁਦਰਤ ਉਸ ਨੂੰ ਪਈ ਸ਼ਿੰਗਾਰਦੀ ਏ

ਮਿੱਠਾ ਬੋਲਣਾ ਸੀਤਲ ਸੁਭਾਅ ਰੱਖਣਾ

ਬੱਚੀ ਏਸ ਅੰਦਰ ਸਿਫ਼ਤਾਂ ਸਾਰੀਆਂ ਨੇ,

ਇੱਕੋ ਪਤੀ ਦੀ ਸੇਵਾ ਨੇ ਪਾਰ ਕਰਨਾ,

ਹੋਰ ਝੂਠੀਆਂ ‘ਪਾਲ’ ਖੁਮਾਰੀਆਂ ਨੇ

ਸੁਹਾਗ

ਕੋਠੇ ਚੜ੍ਹ ਸੁੱਤਾ ਮੇਰਾ ਬਾਬਲ

ਤੇ ਨੀਂਦ ਨਾ ਆਂਵਦੀ ਆ

ਬਾਬਲ ਤੈਨੂੰ ਕੀ ਨੀਂਦ ਪਿਆਰੀ

ਘਰ ਕੰਨਿਆ ਕੁਆਰੀ

ਸਲਾਈ ਬੇਟੀ ਵਰ ਮੰਗਦੀ

ਉਠ ਪੱਤ ਨ ਕਾਮ ਲਾਡ ਚੱਲ ਕਿ

ਦਾ ਮਾਲ ਓਮਾ ਰਾਮ

ਕੋਠੇ ਚੜ੍ਹ ਸੁੱਤਾ ਚਾਚਾ

ਤੇ ਨੀਂਦ ਨਾ ਆਂਵਦੀ ਆ

ਚਾਚਾ ਤੈਨੂੰ ਕੀ ਨੀਂਦ ਪਿਆਰੀ

ਘਰ ਕੰਨਿਆ ਕੁਆਰੀ

ਸਲਾਈ ਬੇਟੀ ਵਰ ਮੰਗਦੀ

ਕੋਠੇ ਚੜ੍ਹ ਸੁੱਤਾ ਮਾਮਾ

ਤੇ ਨੀਂਦ ਨਾ ਆਂਵਦੀ ਆਲੀ

ਬੱਤੀਮ ਥਾਂ ਕਾਰ ਬਰਾਦ

ਮਾਮਾ ਤੈਨੂੰ ਕੀ ਨੀਂਦ ਪਿਆਰੀ ਤੇ ਖੱਡ ਤੋਂ ਸਤੀ ਮਿਲਆ ਲਇਡੂ ਨੇ ਇਕ

ਘਰ ਕੰਨਿਆ ਕੁਆਰੀ ਨੂੰ ਤਾਂ ਪੀ ਡਾਂਝ ਨੇ ਨੂਤੀ ਓ ਤਾਂ ਆਨੀ

ਸਲਾਈ ਬੇਟੀ ਵਰ ਮੰਗਦੀ

ਘੋੜੀ 

ਤਾ ਕਿ ਅਮੀਰਸ ਫਲਸਸ ਦਿਨ ਤਿੰਨ

-ਉਚੀ ਪੱਤੀਮ ਥਾਂਕਾਲ ਬਲਾਚ

ਹਰਿਆ ਨੀਂ ਮਾਏ ਹਰਿਆ ਨੀਂ ਭੈਣੇ

ਹਰਿਆ ਤੇ ਭਾਗੀਂ ਭਰਿਆ ਨੀਂਲ ਤੱਤ ਨੂੰ ਇਸਦੇ ਤਰਾਈਡ ਆਪ ਲਖੀ ਲਖ

ਜਿਸ ਦਿਹਾੜੇ ਮੇਰਾ ਹਰਿਉਲਾ ਜੰਮਿਆਮਿਤੀ ਨਸਧੂ ਸਭ

ਉਹੀਓ ਦਿਹਾੜਾ ਭਾਗੀਂ ਭਰਿਆ ਨੀਂ ਥਾਂ ਲਾਭ ਬਰਾਬ

ਕੀ ਕੁਝ ਦੇਨੀਏਂ ਮਾਏ ਦਾਈਆਂ ਤੇ ਮਾਈਆਂ ਕੀ ਕੁਝ ਦੇਨੀਏਂ ਸਕੀਆਂ ਭੈਣਾਂ ਪਟ ਤਰੇਵਰ ਦਾਈਆਂ ਤੇ ਮਾਈਆਂ ਕਾਲੀ ਤੇ ਬੂਰੀ ਸਕੀਆਂ ਭੈਣਾਂ

ਸਿੱਠਣੀਆਂ

ਮੈਂ ਘੜਾ ਕੁ ਪਾਇਆ ਪਾਣੀ

ਤੇ ਲਪ ਕੁ ਪਾਈ ਦਾਲ

ਨੀ ਉਹ ਕਿਹੜਾ ਆਇਆ

ਘੜੱਮ ਮਾਰੀ ਛਾਲ

ਗੀਤ

(ਪੰਜਾਬ)

ਪੰਜ ਦਰਿਆਵਾਂ ਦੀ ਧਰਤੀ ਤੇ ਨਾਂ ਹੈ ਇੱਕ ਪੰਜਾਬ ਦਾ

ਭਾਰਤ ਬਾਗ਼ ‘ਚ ਮਇੱਕ ਰਿਹਾ ਏ ਬਣਕੇ ਫੁੱਲ ਗੁਲਾਬ ਦਾ

(1) ਗਿੱਧੇ ਭੰਗੜੇ ਡੱਗੇ ਢੋਲ ਦੇ ਇਸ ਦੀ ਸ਼ਾਨ ਵਧਾਉਂਦੇ ਨੇ ਮਿਰਜ਼ੇ ਦੀ ਸੱਦ ਬਾਲੋ ਮਾਹੀਆ ਨੱਚਦੇ ਟੱਪਦੇ ਗਾਉਂਦੇ ਨੇ ਹਰ ਥਾਂ ਤੇ ਸਤਿਕਾਰਿਆ ਗੱਭਰੂ ਮਾਝੇ ਅਤੇ ਦੁਆਬੇ ਦਾ ਭਾਰਤ ਬਾਗ਼ ‘ਚ ਮਇੱਕ ਰਿਹਾ ਏ–

(2) ਹਿੰਮਤੀ ਤੇ ਫੁਰਤੀਲੇ ਅਣਖ਼ੀ ਇਸ ਦੀ ਕੁੱਖ ਦੇ ਜਾਏ ਨੇ ਘੁਰਨਿਆਂ ‘ਚੋਂ ਸ਼ੇਰ ਇਨ੍ਹਾਂ ਨੇ ਕੱਢ ਪਿੰਜਰੇ ਵਿਚ ਪਾਏ ਨੇ ਝੱਲ ਕੋਈ ਨਹੀਂ ਸਕਦਾ ਜਲਵਾ ਸੂਰਮਿਆਂ ਦੀ ਤਾਬ ਦਾ ਭਾਰਤ ਬਾਗ਼ ‘ਚ ਮਇੱਕ ਰਿਹਾ ਏ–

(3) ਸਜ ਵਿਆਹੀਆਂ ਚੀਚ ਵਹੁਟੀਆਂ ਬਣ ਸਾਂਵੇਂ ਵਿਚ ਆਉਂਦੀਆਂ ਨੇ ਸਭੇ ਰਲ ਮਿਲ ਪੀਂਘ ਝੜਾਵਣ ਅੰਬਰਾਂ ਨੂੰ ਹੱਥ ਲਾਉਂਦੀਆਂ ਨੇ ਵੇਖਦਿਆਂ ਮਨ ਕਦੇ ਨਾ ਰੱਜੇ ਹੁਸਨ ਚਿੜੀ ਸੁਰਖ਼ਾਬ ਦਾ ਭਾਰਤ ਬਾਗ਼ ‘ਚ ਮਇੱਕ ਰਿਹਾ ਏ——

(4) ਰਿਗਵੇਦ ਏਥੋਂ ਦੀ ਰਚਨਾ ਸੂਫ਼ੀ ਕਾਵਿ ਫ਼ਕੀਰਾਂ ਦਾ ਗੁਰੂ ਗ੍ਰੰਥ, ਰਮਾਇਣ ਏਸ ਥਾਂ ਸੰਗਮ ਹੈ ਪੰਜ ਨੀਰਾਂ ਦਾ ਰਾਵੀ, ਜਿਹਲਮ, ਬਿਆਸ ਤੇ ਸਤਲੁਜ ਇਹ ਹੈ ਰੂਪ ਝਨਾਬ ਦਾ ਭਾਰਤ ਬਾਗ਼ ‘ਚ ਮਇੱਕ ਰਿਹਾ ਏ——-

(5) ਏਹ ਇੱਕੱਲਾ ਸਾਰੇ ਭਾਰਤ ਦੀਆਂ ਲੋੜਾਂ ਪੂਰੀਆਂ ਕਰਦਾ ਏ। ਹੱਦ ਤੋਂ ਦੂਰ ਰਹੇ ਹਰ ਦੁਸ਼ਮਣ ਨਾ ਇਹਦੇ ਤੋਂ ਡਰਦਾ ਏ ਆਕੜ ਖਾਨ ਨਵਾਵੇ ਪਲ ਵਿਚ ਐਸਾ ਰੋਅਬ ਜਨਾਬ ਦਾ ਭਾਰਤ ਬਾਗ਼ ‘ਚ ਮਇੱਕ ਰਿਹਾ ਏ—

(6) ਸਾਫ਼ ਤੇ ਸੁਥਰਾ ਕਲਚਰ ਇਹਦਾ ਸਭ ਤੋਂ ਮਿੱਠੀ ਬੋਲੀ ਏ ਉਸ ਕਾਦਰ ਨੇ ਇਸ ਬੋਲੀ ਵਿਚ ਸ਼ਹਿਦ ਜਿਹੀ ਮਿੱਠਤ ਘੋਲੀ ਏ ‘ਪਾਲ’ ਏਸ ਦਾ ਨਾਂ ਨਾਲ ਭਰਿਆ ਵਰਕਾ ਹਰ ਕਿਤਾਬ ਦਾ

ਭਾਰਤ ਬਾਗ਼ ‘ਚ ਮਇੱਕ ਰਿਹਾ ਏ—

ਬੋਲੀਆਂ

ਵੀਰ ਮੇਰੇ ਬਣਾਈ ਖੁਰਲੀ ਕਿੱਲੇ ਮੱਝਾਂ ਬੂਰੀਆਂ

ਦੁੱਧ ਮੱਝਾਂ ਦਾ ਵੇਚ ਕੇ ਚੜਾ ਦੇ ਵੀਰਾ ਚੂੜੀਆਂ

ਵੀਰ ਮੇਰੇ ਦੀ ਚਾਂਦੀ ਦੀ ਖੁਰਲੀ ਕਿੱਲੇ ਮੱਝਾਂ ਕਾਲੀਆਂ

ਦੁੱਧ ਮੱਝਾਂ ਦਾ ਵੇਚ ਕੇ ਘੜਾ ਦੇ ਵੀਰਾ ਵਾਲੀਆਂ

ਸੁਣ ਨੀ ਕੁੜੀਏ ਮੱਛਲੀ ਵਾਲੀਏ ਮੱਛਲੀ ਤੇਰਾ ਗਹਿਣਾ ਨੀਂ

ਮੱਛਲੀ ਤੈਨੂੰ ਇਉਂ ਫੱਬ ਜਾਂਦੀ ਜਿਉਂ ਸੇਜੀ ਸਹਿਣਾ ਨੀਂ

ਜੋਗੀਆਂ ਦੇ ਕੰਨਾਂ ਵਿਚ ਕੱਚ ਦੀਆਂ ਮੁੰਦਰਾਂ

ਮੁੰਦਰਾਂ ਦੇ ਵਿਚ ਤੇਰਾ ਮੂੰਹ ਦਿਸਦਾ।

ਵੇ ਮੈਂ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿਸਦਾ

ਬੱਲੇ-ਬੱਲੇ ਪਈ ਦੁਨੀਆ ਤੇ ਸੈਂਸ ਵਧ ਗਈ

ਬੰਦਾ ਚੰਨ ਤੇ ਉਡਾਰੀਆਂ ਲਾਵੇ

ਬੱਲੇ-ਬੱਲੇ ਪਈ ਦੇਸ਼ ਦੀ ਆਜ਼ਾਦੀ ਵਾਸਤੇ

ਲੱਖਾਂ ਸੂਰਮੇ ਸ਼ਹੀਦੀ ਪਾ ਗਏ

ਬੱਲੇ-ਬੱਲੇ ਸੋਨੇ ਦੀ ਤਵੀਤੀ ਵਾਲਿਆ

‘ਸੋਹਣੀ ਲੱਗਦੀ ਸੰਧੂਰੀ ਪੱਗ ਤੇਰੀ

ਬੱਲੇ-ਬੱਲੇ ਪਈ ਮਾਂ ਦੀਏ ਮੋਮਬੱਤੀਏ

ਸਾਰੇ ਪਿੰਡ ‘ਚ ਚਾਨਣਾ ਤੇਰਾ

ਬਾਰੀ ਬਰਸੀ ਖੱਟਣ ਨੂੰ ਘੱਲਿਆ

ਖੱਟ ਕੇ ਲਿਆਂਦੇ ਛਾਪੇ

ਜਗ ‘ਚੋਂ ਉਹ ਜਸ ਖੱਟਦੇ

ਜਿਹੜੇ ਵਿਦਿਆ ਪੜ੍ਹਾਉਂਦੇ ਮਾਪੇ ।

ਸਾਵਣ ਦੀ ਰੁੱਤ ਬਾਗ਼ਾਂ ਦੇ ਵਿਚ ਕੁੜੀਆਂ ਰਲ ਮਿਲ ਆਈਆਂ

ਜੀਤੋ, ਪ੍ਰੀਤੋ, ਬਚਨੀ, ਰਤਨੀ, ਛਿੰਦੋ ਪੀਂਘਾਂ ਪਾਈਆਂ

ਡੁੱਲ੍ਹ-ਡੁੱਲ੍ਹ ਪੈਂਦਾ ਰੂਪ ਉਨ੍ਹਾਂ ਦਾ ਜੋਬਨ ਠਾਠਾਂ ਮਾਰੇ

ਦੂਰੋਂ ਲਿਸ਼ਕਾਂ ਮਾਰ ਰਹੇ ਨੇ ਚੁੰਨੀ ਦੇ ਲਿਸ਼ਕਾਰੇ

ਰੌਣਕ ਤੀਆਂ ਦੀ ਵੇਖਣ ਆ ਕੇ ਸਾਰੇ

ਸਾਵਣ ਆਇਆ ਸਾਜਨ ਆਇਆ ਲੈ ਕੇ ਲੱਖ ਬਹਾਰਾਂ

ਉਸ ਨੂੰ ਤੱਕ ਕੇ ਦਿਲ ਦੇ ਵਿਹੜੇ ਖਿੜ ਪਈਆਂ ਗੁਲਜ਼ਾਰਾਂ

ਇੰਦਰ ਕੀਤੀ ਅੰਮ੍ਰਿਤ ਵਰਖਾ ਕੁਦਰਤ ਰੰਗ ਵਟਾਇਆ

ਘੂੰ-ਘੂੰ ਕਰਦਾ ਲੈਣ ਸੁਗੰਧੀ ਭੌਰ ਕਲੀ ਕੋਲ ਆਇਆ

ਵਿਛੜੇ ਰੂਹਾਂ ਦਾ ਦਾਤੇ ਮੇਲ ਕਰਾਇਆ

ਵੱਜਿਆ ਢੋਲ ਵਿਸਾਖੀ ਵਾਲਾ ਮੁੰਡਿਓ ਪਿੜ ਵਿਚ ਆਵੋ

ਭਰ ਜੋਬਨ ਤੇ ਫ਼ਸਲਾਂ ਆਈਆਂ ਰਲਕੇ ਜਸ਼ਨ ਮਨਾਵੋ

ਨੱਚੋ ਟੱਪੋ ਪਾਓ ਬੋਲੀਆਂ ਸੱਦ ਮਿਰਜ਼ੇ ਦੀ ਲਾਵੋ

ਕਾਇਮ ਰੱਖੋ ਪੰਜਾਬ ਦੀ ਸਭਿਅਤਾ ਪੱਛਮ ਨੂੰ ਭੁਲ ਜਾਵੋ

ਸਾਡਾ ਵਿਰਸਾ ਕੀ ਲੋਕਾਂ ਨੂੰ ਸਮਝਾਵੋ

ਮੁੱਕ ਚਲਿਆ ਹੈ ਚੇਤ ਮਹੀਨਾ ਨੇੜੇ ਆਈ ਵਿਸਾਖੀ

ਪੱਕ ਗਈਆਂ ਖੇਤਾਂ ਵਿਚ ਕਣਕਾਂ ਮੁੱਕ ਚੱਲੀ ਹੈ ਰਾਖੀ

ਉਸ ਦੀ ਦੂਰ ਉਦਾਸੀ ਹੋ ਜਾਏ ਜਿਸ ਦੇ ਘਰ ਵਿਚ ਦਾਣੇ

ਜਿਸ ਦੇ ਘਰ ਵਿਚ ਦਾਣੇ ਉਸ ਦੇ ਕਮਲੇ ਹੋਣ ਸਿਆਣੇ।

ਜਿਸ ਘਰ ਰੋਟੀ ਹੈ ‘ਪਾਲ’ ਉਹ ਖ਼ੁਸ਼ੀਆਂ ਮਾਣੇ

-ਰੱਬ ਵਰਗਾ ਆਸਰਾ ਤੇਰਾ ਜੀਉਂਦਾ ਰਹੁ ਤੂੰ ਮਿੱਤਰਾ

-ਫ਼ਲ ਨੀਵਿਆਂ ਰੁੱਖਾਂ ਨੂੰ ਲੱਗਦੇ ਸਿੰਮਲਾ ਤੂੰ ਮਾਣ ਨਾ ਕਰੀਂ

-ਲਿਫ ਜਾਏਂਗੀ ਕਪਾਹ ਦੀਏ ਛੀਟੀਏ ਪਤਲੋ ਨੂੰ ਲੰਘ ਲੈਣ ਦੇ

-ਸਿਰ ਦੇ ਕੇ ਲਈ ਸਰਦਾਰੀ ਦੇਸ਼ ਦੇ ਦੀਵਾਨਿਆਂ ਨੇ

-ਗੁੱਸੇ ਹੋਏਗਾ ਬਾਗ਼ ਦਾ ਮਾਲੀ ਕੱਚੀਆਂ ਨਾ ਤੋੜ ਕਲੀਆਂ

-ਤੂੰ ਵੀ ਟੁੱਟਣਾ ਗੰਦਲ ਦੇ ਵਾਂਗੂ ਸੋਚ ਕੇ ਤੇ ਤੋੜ ਗੰਦਲਾਂ

-ਤੇਰੀ ਦੇਹੀ ਨਾ ਕਿਸੇ ਕੰਮ ਆਵੇ ਪਸ਼ੂਆਂ ਦੇ ਹੱਡ ਵਿਕਦੇ

-ਜਦੋਂ ਆਈ ਤੇ ਜੱਟਾਂ ਦੇ ਪੁੱਤ ਆਉਂਦੇ ਦਾਰੂ ਪੀ ਬੁਲਾਉਂਦੇ ਬੱਕਰੇ

-ਨਾਮ ਜਪ ਲੈ ਤੇ ਜਨਮ ਸੁਧਾਰ ਲੈ ਫੇਰ ਵੇਲਾ ਬੀਤ ਜਾਏਗਾ।

-ਕਾਲੀ ਤਿੱਤਰੀ ਕਮਾਦੋਂ ਨਿਕਲੀ ਉਡਦੀ ਨੂੰ ਬਾਜ ਪੈ ਗਿਆ।

-ਬੰਦੇ ਬੀਜੀ ਨਾ ਨਾਮ ਦੀ ਕਿਆਰੀ ਪਾਪਾਂ ਵਾਲੇ ਖੇਤ ਬੀਜ ਲਏ

-ਮਾਵਾਂ ਧੀਆਂ ਗਲੇ ਮਿਲੀਆਂ ਚਾਰੇ ਕੰਧਾਂ ਨੇ ਚੁਬਾਰੇ ਦੀਆਂ ਹੱਲੀਆਂ

-ਜਦੋਂ ਨਿਕਲੀ ਪੰਜਾਬੋ ਬਣ ਠਣ ਕੇ ਸੋਚਾਂ ਵਿਚ ਪਿੰਡ ਪੈ ਗਿਆ

-ਜਿਨ੍ਹਾਂ ਜਣੀਆਂ ਉਨ੍ਹਾਂ ਨੂੰ ਬਣੀਆਂ ਦੂਜੇ ਦਾ ਦੁੱਖ ਕੌਣ ਜਾਣਦਾ

-ਮੈਨੂੰ ਤੋਰ ਦੇ ਮਾਏ ਮੁਕਲਾਵੇ ਢੋਲਣੇ ਦੇ ਨਾਲ ਹੱਸ ਕੇ

-ਸਾਨੂੰ ਜਾਨ ਨਾਲੋਂ ਦੇਸ਼ ਪਿਆਰਾ ਇਹਦੇ ਤੋਂ ਜਵਾਨੀ ਵਾਰਨੀ

-ਖੜੇ ਹੁੰਦੇ ਨੇ ਹੱਦਾਂ ਦੇ ਰਾਖੇ ਵੈਰੀਆਂ ਲਈ ਕੰਧ ਬਣਕੇ

-ਤੇਰੇ ਗਲ ਦਾ ਤਵੀਤ ਬਣ ਜਾਵਾਂ ਲੱਗਾ ਰਵਾਂ ਸਦਾ ਇੱਕ ‘ਤੇ

-ਜਿਹੜਾ ਭੈਣ ਕੋਲੋਂ ਰੱਖੜੀ ਬੰਨ੍ਹਾਵੇ ਇੱਕ ਵੀਰ ਦਈਂ ਵੇ ਰੱਬਾ

-ਨਾ ਮੈਂ ਅੰਤਰੀ ਜਹਾਨੋਂ ਜਾਵਾਂ ਇੱਕ ਪੁੱਤ ਦਈਂ ਵੇ ਰੱਬਾ

ਅਲਾਹੁਣੀਆਂ

ਅਲਾਹੁਣੀਆਂ ਸ਼ਬਦ ਦੀ ਵਰਤੋਂ ਕਦੋਂ ਤੇ ਕਿੱਥੇ ਕੀਤੀ ਜਾਂਦੀ ਹੈ । ਇਸ ਬਾਰੇ ਕੁਝ ਵਿਚਾਰ ਸਾਂਝੇ ਕਰ ਰਿਹਾ ਹਾਂ । ਜਦੋਂ ਕੋਈ ਵੱਡੀ ਉਮਰ ਦੇ ਬਜ਼ੁਰਗ ਜਾਂ ਜਵਾਨ ਦੀ ਮੌਤ ਹੋ ਜਾਂਦੀ ਹੈ, ਉਸ ਸਮੇਂ ਪਿੰਡ ਦੀ ਨੈਣ ਜਾਂ ਮਰਾਸਣ ਨੂੰ ਸੱਦ ਕੇ ਜਦ ਜ਼ਨਾਨੀਆਂ ਪਿੱਟਣ ਲੱਗਦੀਆਂ ਹਨ, ਉਹ ਨੈਣ ਜਾਂ ਮਰਾਸਣ ਸਾਰੀਆਂ ਨੂੰ ਇੱਕ ਗੋਲ ਕਤਾਰੇ ਦੀ ਸ਼ਕਲ ਵਿਚ ਖੜਿਆਂ ਕਰਦੀ ਹੈ । ਫਿਰ ਉਨ੍ਹਾਂ ਨੂੰ ਪਿਟਾਉਂਦੀ ਹੈ । ਉਹ ਜ਼ਨਾਨੀਆਂ ਤਿੰਨ ਥਾਵਾਂ ਤੇ ਹੱਥ ਮਾਰਦੀਆਂ ਹਨ। ਗਲ੍ਹਾਂ ਤੋਂ ਸ਼ੁਰੂ ਹੋ ਕੇ ਹਿੱਕ ਤੇ ਦੁਹਾਥੜ ਮਾਰਕੇ ਪੱਟਾਂ ਤੇ ਮਾਰਦੀਆਂ ਹਨ । ਇਹ ਕੰਮ ਵੀ ਬੜੇ ਢੰਗ ਤਰੀਕੇ ਨਾਲ ਕੀਤਾ ਜਾਂਦਾ ਹੈ । ਪੂਰੇ ਸੁਰਤਾਲ ‘ਚ ਕੀਤਾ ਜਾਂਦਾ ਹੈ। ਜਦੋਂ ਉਹ ਪਿੱਟਣਾ ਸ਼ੁਰੂ ਹੋ ਜਾਣ, ਉਹ ਨੈਣ ਜਾਂ ਮਰਾਸਣ ਗੋਲ ਕਤਾਰੇ ਦੇ ਵਿਚਕਾਰ ਖਲੋ ਕੇ ਆਪ ਵੀ ਪਿੱਟਦੀ ਹੈ ਤੇ ਹੋਰਨਾਂ ਨੂੰ ਵੀ ਪਿਟਾਉਂਦੀ ਹੈ । ਨਾਲ ਮੂੰਹੋਂ ਅਲਾਹੁਣੀਆਂ ਦੇਂਦੀ ਹੈ । ਇਹ ਪਰੰਪਰਾ ਕਈ ਸਦੀਆਂ ਤੋਂ ਪੰਜਾਬ ਵਿਚ ਚੱਲਦੀ ਆ ਰਹੀ ਹੈ । ਜਿੱਥੇ ਉਹ ਅਲਾਹੁਣੀਆਂ ਦੇਂਦੀ ਹੈ, ਉਥੇ ਨਾਲ ਇਸ ਗੱਲ ਦਾ ਧਿਆਨ ਵੀ ਰਖਦੀ ਹੈ, ਕੋਈ ਗਲਤ ਹੱਥ ਤੇ ਨਹੀਂ ਮਾਰਦੀ। ਜੋ ਦੁਹਾਬੜ ਪੂਰੇ ਢੰਗ ਨਾਲ ਨਹੀਂ ਮਾਰਦੀ ਜਾਂ ਦੂਜੀਆਂ ਤੋਂ ਅਲੱਗ ਹੋ ਜਾਂਦੀ ਹੈ, ਉਸ ਨੂੰ ਪਿੜ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ । ਇਹ ਵੀ ਇਸ ਕੰਮ ਦੇ ਨਿਯਮ ਹਨ । ਇੱਥੇ ਇਹ ਵੀ ਰਿਵਾਜ਼ ਹੈ ਕਿ ਜਦ ਕੋਈ ਵੱਡੀ ਉਮਰ ਦਾ ਬਜ਼ੁਰਗ ਅਕਾਲ ਚਲਾਣਾ ਕਰ ਜਾਂਦਾ ਹੈ, ਉਸ ਸਮੇਂ ਕੁੜਮ ਆਪਣੇ ਨਾਲ ਇੱਕ ਅਲਾਹੁਣੀਆਂ ਦੇਣ ਵਾਲੀ ਮਰਾਸਣ ਲਿਆਉਂਦੇ ਹਨ । ਉਹ ਅਲਾਹੁਣੀਆਂ ਦੇਂਦੀ ਦੇਂਦੀ ਮਖੌਲ ਠਠਾ ਵੀ ਕਰੀ ਜਾਂਦੀ ਹੈ । ਇੱਥੇ ਇਹ ਵੀ ਰਿਵਾਜ਼ ਚੱਲਦਾ ਆ ਰਿਹਾ ਹੈ । ਅਲਾਹੁਣੀਆਂ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਚੱਲਦਾ ਆ ਰਿਹਾ ਹੈ । ਜੋ ਸਿੱਖਿਆ ਅੰਤਮ ਸਮੇਂ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਪਰਿਵਾਰ ਨੂੰ ਦਿੱਤੀ ਉਸ ਨੂੰ ਗੁਰੂ ਜੀ ਦੇ ਪੋਤਰੇ ਸੁੰਦਰ ਜੀ ਨੇ ਅਲਾਹੁਣੀਆਂ ਦਾ ਰੂਪ ਦਿੱਤਾ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ । ਉਦੋਂ ਤੋਂ ਲੈ ਕੇ ਸਿੱਖ ਧਰਮ ਵਿਚ ਇਹ ਰੀਤ ਚੱਲੀ ਆ ਰਹੀ ਹੈ, ਕਿਸੇ ਦੀ ਮੌਤ ਤੋਂ ਬਾਅਦ ਉਸ ਦੇ ਭੋਗ ਸਮੇਂ ਅਲਾਹੁਣੀਆਂ ਦਾ ਪਾਠ ਜ਼ਰੂਰ ਕੀਤਾ ਜਾਂਦਾ ਹੈ ।

ਅਲਾਹੁਣੀਆਂ

ਹਾਏ-ਹਾਏ ਬੁੱਢਾ ਮਰ ਗਿਆ, ਹਾਏ ਮੰਜੀ ਖਾਲੀ ਕਰ ਗਿਆ

ਹਾਏ-ਹਾਏ ਬੁੱਢਾ ਮਰ ਗਿਆ, ਹਾਏ ਬੁੱਢੀ ਰੰਡੀ ਕਰ ਗਿਆ

ਹਾਏ-ਹਾਏ ਬੁੱਢਾ ਮਰ ਗਿਆ, ਹਾਏ ਖੁੰਡੀ ਪਿੱਛੇ ਧਰ ਗਿਆ

ਹਾਏ-ਹਾਏ ਬੁੱਢਾ ਮਰ ਗਿਆ, ਮਰ ਗਿਆ ਹਾਏ ਮਰ ਗਿਆ।

ਧੀਆਂ ਪਿੱਟ-ਪਿੱਟ ਰੋਂਦੀਆਂ, ਹਾਏ-ਹਾਏ ਬਾਪੂ ਮਰ ਗਿਆ

ਛੱਡ ਕੇ ਬਾਬਲ ਤੁਰ ਗਿਆ, ਰੋਕੋ ਵੇ ਲੋਕੋ ਤੁਰ ਗਿਆ

ਹਾਏ ਵੱਡਿਆਂ ਮਹਿਲਾਂ ਵਾਲਾ, ਵਿਹੜੇ ਦਾ ਰਖਵਾਲਾ

ਵੀਰਾਂ ਦੇ ਘਰ ਦਿਆ ਤਾਲਿਆ, ਵੱਡੀਆਂ ਜਗੀਰਾਂ ਵਾਲਿਆ

ਧੀਆਂ ਪਾਵਣ ਕੀਰਨੇ, ਪਏ ਲੁਕ ਲੁਕ ਰੋਂਦੇ ਵੀਰ ਨੇ

ਹਾਇਆ ਹਾਏ-ਹਾਏ, ਹਾਇਆ ਹਾਏ-ਹਾਏ

ਨੂੰਹਾਂ ਪਾਏ ਵੈਣ ਨੇ, ਪਏ ਸ਼ਮ ਸ਼ਮ ਵਗਦੇ ਨੈਣ ਨੇ

ਸਾਡਾ ਬਾਪੂ ਮਰ ਗਿਆ, ਹਾਏ-ਹਾਏ ਬਾਪੂ ਮਰ ਗਿਆ

ਮਰ ਗਿਆ ਹਾਏ ਮਰ ਗਿਆ, ਹਾਏ-ਹਾਏ ਬਾਪੂ ਮਰ ਗਿਆ

ਜਵਾਨੀ ਦੀ ਮੌਤਤੇ ਅਲਾਹੁਣੀਆਂ

ਚੜ੍ਹਦੇ ਜੋਬਨ ਵਾਲਿਆ, ਕਿਓਂ ਮਰ ਗਿਆ

ਸਜ ਵਿਆਹੀ ਨਾਰ ਰੰਡੀ ਕਰ ਗਿਆ, ਹਾਏ ਮਰ ਗਿਆ

ਕੌਣ ਫੜ੍ਹ ਮੇਰੀ ਬਾਂਹ ਵੇ ਦਿਲ ਦੇ ਜਾਨੀਆਂ, ਹਾਏ ਮਰ ਗਿਆ।

ਹੋਏ ਨਾ ਪੂਰੇ ਚਾਅ, ਹਾਏ ਹਾਏ ਮਰ ਗਿਆ।

ਮੈਨੂੰ ਲੈ ਚੱਲ ਨਾਲ, ਮੈਂ ਤਰਲੇ ਪਾਨੀਆਂ

ਦੱਸ ਕਿਧਰ ਨੂੰ ਜਾਂ ਵੇ, ਦਿਲ ਦੇ ਜਾਨੀਆਂ

ਕਰ ਕੇ ਕੌਲ ਕਰਾਰ, ਧੋਖਾ ਕਰ ਗਿਆ

ਵਿਲਕ ਰਹੇ ਨੇ ਵੀਰ, ਰੋਕੇ ਰਹਿਣ ਨਾ

ਕੌਣ ਬੰਧਾਵੇ ਧੀਰ, ਬਾਹਵਾਂ ਭੱਜੀਆਂ

ਰੋਂਦੀ ਪਿੱਟਦੀ ਮਾਂ, ਰੋਂਦੀ ਲਾਲ ਨੂੰ

ਤਸਵੀਰਾਂ

Ram Tirath Village History | ਰਾਮ ਤੀਰਥ ਪਿੰਡ ਦਾ ਇਤਿਹਾਸ

 

 

Credit – ਭਾਸ਼ਾ ਵਿਭਾਗ, ਪੰਜਾਬ

Leave a Comment

error: Content is protected !!