ਕੋਟ ਖਹਿਰਾ | Kot Khaira Village History

ਕੋਟ ਖਹਿਰਾ

ਕੋਟ ਖਹਿਰਾ | Kot Khaira Village History

ਤਹਿਸੀਲ ਬਾਬਾ ਬਕਾਲਾ ਦਾ ਪਿੰਡ ਕੋਟ ਖਹਿਰਾ, ਟਾਂਗਰਾ-ਤਰਸਿੱਕਾ ਸੜਕ ਤੋਂ 2 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਜੰਡਿਆਲਾ ਤੋਂ 8 ਕਿਲੋਮੀਟਰ ਦੂਰ ਸਥਿਤ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਤਿੰਨ ਸੌ ਸਾਲ ਪਹਿਲਾਂ ਇਸ ਪਿੰਡ ਵਾਲੀ ਜ਼ਮੀਨ ਦਾ ਮਾਲਕ ਇੱਕ ਖਤਰੀ ਗੋਵਰਦਨ ਦਾਸ ਹੁੰਦਾ ਸੀ। ਨਵਾਂ ਸ਼ਹਿਰ ਦੁਆਬਾ ਕੋਲੋਂ ਪਿੰਡ ਮੰਗੂਵਾਲ ਦੇ ਚਾਰ ਜੱਟ ਭਰਾਵਾਂ ਬਘੇਲ ਸਿੰਘ, ਹਜ਼ਾਰਾ ਸਿੰਘ, ਉਮਰ ਸਿੰਘ ਤੇ ਸੁਹਾਵਾ ਸਿੰਘ ਨੇ ਇਸ ਪਿੰਡ ਦੀ ਥਾਂ ਉਸ ਖਤਰੀ ਤੋਂ ਮੁਲ ਲੈ ਲਈ। ਇੱਕ ਉੱਚਾ ਟਿੱਬਾ ਵੇਖ ਕੇ ਇਹਨਾਂ ਭਰਾਵਾਂ ਨੇ ਹਵੇਲੀ (ਕੋਟ) ਬਣਾ ਲਈ। ਉਹਨਾਂ ਦੀ ਗੋਤ ਖਹਿਰਾ ਸੀ ਇਸ ਕਰਕੇ ਪਿੰਡ ਨੂੰ ਖਹਿਰਿਆਂ ਦਾ ਕੋਟ ਤੇ ਫੇਰ ਬਾਅਦ ਵਿੱਚ ‘ਕੋਟ ਖਹਿਰਾ’ ਕਹਿਣ ਲੱਗ ਪਏ।

ਪਿੰਡ ਵਿੱਚ ਤਿੰਨ ਗੁਰਦੁਆਰੇ ਅਤੇ ਇੱਕ ਕੰਨ ਪਾਟੇ ਜੋਗੀ ਲੱਭੂ ਨਾਥ ਦਾ ਮੰਦਰ ਹੈ। ਜਿਸਦੀ ਸਾਰੇ ਹਿੰਦੂ ਪਿੰਡ ਵਾਸੀ ਬਹੁਤ ਮਾਨਤਾ ਕਰਦੇ ਹਨ। ਇੱਕ ਜ਼ਾਹਰੇ ਪੀਰ ਫਕੀਰ ਅਲਾਹੀ ਸ਼ਾਹ ਦਾ ਮਕਬਰਾ ਹੈ ਜਿੱਥੇ ਹਰ ਸਾਲ 15 ਹਾੜ ਨੂੰ ਭਾਰੀ ਮੇਲਾ ਲਗਦਾ ਹੈ।

 

 

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

 

 

Leave a Comment

error: Content is protected !!