ਮਲ੍ਹੀਆਂ ਕਲਾਂ
ਸਥਿਤੀ :
ਤਹਿਸੀਲ ਨਕੌਦਰ ਦਾ ਪਿੰਡ ਮਲ੍ਹੀਆਂ ਕਲਾਂ, ਨਕੌਦਰ-ਕਪੂਰਥਲਾ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਨਕੌਦਰ ਤੋਂ 9 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਢਾਈ ਸੌ ਸਾਲ ਪੁਰਾਣਾ ਹੈ। ਸਭ ਤੋਂ ਪਹਿਲਾਂ ਮੱਲ੍ਹੀ ਗੋਤ ਦੇ ਜੱਟ ਇੱਥੇ ਰਹਿੰਦੇ ਸਨ। ਮੱਲ੍ਹੀ ਗੋਤ ਤੋਂ ਪਿੰਡ ਦਾ ਨਾਂ ਮਲ੍ਹੀਆਂ ਪੈ ਗਿਆ। ਇਸ ਦੇ ਨੇੜੇ ਹੀ ਮਲ੍ਹੀਆਂ ਖੁਰਦ ਪਿੰਡ ਵੱਸਿਆ ਹੈ। ਪਿੰਡ ਵਿੱਚ ਜੱਟਾਂ ਅਤੇ ਰਾਮਗੜ੍ਹੀਆਂ ਤੋਂ ਇਲਾਵਾ, ਬ੍ਰਾਹਮਣ, ਘੁਮਿਆਰ, ਬਾਲਮੀਕਿ, ਝਿਊਰ ਆਦਿ ਜਾਤਾਂ ਦੇ ਲੋਕ ਰਹਿੰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ