ਗੜ੍ਹਦੀਵਾਲਾ
ਸਥਿਤੀ :
ਗੜ੍ਹਦੀਵਾਲਾ ਇੱਕ ਸਬ ਤਹਿਸੀਲ ਹੈ। ਇਹ ਹੁਸ਼ਿਆਰਪੁਰ – ਦਸੂਆ ਸੜਕ ‘ਤੇ ਹੁਸ਼ਿਆਪੁਰ ਤੋਂ 26 ਕਿਲੋਮੀਟਰ ਅਤੇ ਦਸੂਆ ਤੋਂ 12 ਕਿਲੋਮੀਟਰ ਦੀ ਦੂਰੀ ‘ਤੇ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਅਕਬਰ ਬਾਦਸ਼ਾਹ ਦੇ ਸਮੇਂ ਗੁੜੀਆ ਨਾਂ ਦੇ ਜਾਟ ਨੇ ਇਹ ਪਿੰਡ ਵਸਾਇਆ। ਉਸ ਦੇ ਚਾਰ ਪੁੱਤਰਾਂ ਫੱਤਾ, ਸੰਗੂ, ਮਾਲਾ ਤੇ ਰੀਸਾਈ ਦੇ ਨਾਂ ਤੇ ਪਿੰਡ ਦੀਆਂ ਚਾਰ ਪੱਤੀਆਂ ਹਨ। ਗੁੜੀਆ ਸਹੋਤਾ ਗੋਤ ਦਾ ਜੱਟ ਸੀ ਜਿਨ੍ਹਾਂ ਨੇ ਬਾਅਦ ਵਿੱਚ ਜੀਆ ਸਹੋਤਾ, ਡੱਫਰ ਤੇ ਖੁਰਦ ਕਲਾਂ ਪਿੰਡ ਵਸਾਏ। ਗੁੜੀਏ ਦਾ ਇੱਕ ਪੁੱਤਰ ਫੱਤੂ ਅੰਮ੍ਰਿਤਸਰ ਚਲਾ ਗਿਆ। ਅਤੇ ਮੁਸਲਮਾਨ ਲੜਕੀ ਨਾਲ ਵਿਆਹ ਕਰਕੇ ਫਤਿਹ ਅਲੀ ਬਣ ਗਿਆ।
ਇਸ ਪਿੰਡ ਵਿੱਚ ਸ਼ੁਕਰਚਕੀਏ ਮਿਸਲ ਦੇ ਸਰਦਾਰ ਚੜ੍ਹਤ ਸਿੰਘ ਦਾ ਬਣਾਇਆ। ਬਹੁਤ ਵੱਡਾ ਪੱਕਾ ਕਿਲ੍ਹਾ ਸੀ। ਇਸ ਕਿਲ੍ਹੇ ਕਰਕੇ ਇਸ ਪਿੰਡ ਦਾ ਨਾਂ ਗੜ੍ਹ ਪੈ ਗਿਆ। ਬਾਅਦ ਵਿੱਚ ਰਾਮਗੜ੍ਹੀਆ ਮਿਸਲ ਦੇ ਸ. ਜੋਧ ਸਿੰਘ ਨੇ ਇੱਥੇ ਦੇਵੀ ਦਾ ਮੰਦਰ ਬਣਵਾਇਆ ਜਿਸ ਕਾਰਨ ਇਸ ਦਾ ਨਾਂ ‘ਗੜ੍ਹ ਦੇਵੀ ਵਾਲਾ’ ਪੈ ਗਿਆ ਜੋ ਹੌਲੀ ਹੌਲੀ ਗੜ੍ਹਦੀਵਾਲਾ ਬਣ ਗਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ