ਅਗੰਮਪੁਰ ਪਿੰਡ ਦਾ ਇਤਿਹਾਸ | Aggampur Village History

ਅਗੰਮਪੁਰ

ਅਗੰਮਪੁਰ ਪਿੰਡ ਦਾ ਇਤਿਹਾਸ | Aggampur Village History

ਸਥਿਤੀ :

ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਅਗੰਮਪੁਰ, ਨੰਗਲ – ਰੂਪ ਨਗਰ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਅਨੰਦਪੁਰ ਸਾਹਿਬ ਤੋਂ 2 ਕਿਲੋਮੀਟਰ ਦੂਰ ਸਥਿਤ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਜਿਸ ਜਗ੍ਹਾ ਤੇ ਪਿੰਡ ਵੱਸਿਆ ਹੈ ਉੱਥੇ ਅਗੰਮੀ ਫੌਜਾਂ (ਗੁਰੂ ਗੋਬਿੰਦ ਸਿੰਘ ਜੀ ਦੀਆਂ ਫੌਜਾਂ) ਅਤੇ ਰਾਜਾ ਭੀਮ ਚੰਦ ਦੀ ਫੌਜ ਵਿੱਚ ਘਮਸਾਣ ਦਾ ਯੁੱਧ ਹੋਇਆ ਸੀ, ਜਿਸ ਕਾਰਨ ਬਾਅਦ ਵਿੱਚ ਇਸ ਪਿੰਡ ਦਾ ਨਾਂ ਅਗੰਮਪੁਰ ਪੈ ਗਿਆ। ਪਿੰਡ ਦੇ ਵਡੇਰੇ ਬਚੌਲੀ (ਜ਼ਿਲ੍ਹਾ ਬਿਲਾਸਪੁਰ) ਤੋਂ ਆਏ ਸਨ।

ਇਸ ਪਿੰਡ ਵਿੱਚ ਮਾਤਾ ਜੀਤੋ ਜੀ ਦੀ ਸਮਾਧ ਹੈ ਅਤੇ ‘ਗੁਰਦੁਆਰਾ ਮਾਤਾ ਜੀਤੋ ਜੀ’ ਬਣਿਆ ਹੋਇਆ ਹੈ। ਹੌਲੇ ਮਹੱਲੇ ਦੇ ਜੋੜ ਮੇਲੇ ‘ਤੇ ਮੇਲੇ ਦੀ ਸਮਾਪਤੀ ਹੋਣ ਤੋਂ ਬਾਅਦ ਜਲੂਸ ਇੱਥੇ ਮੱਥਾ ਟੇਕ ਕੇ ਵਾਪਸ ਜਾਂਦਾ ਹੈ। ਪਿੰਡ ਵਿੱਚ ਹਰ ਸਾਲ ਮਾਤਾ ਜੀਤੋ ਜੀ ਦਾ ਦਿਹਾੜਾ ਮਨਾਇਆ ਜਾਂਦਾ ਹੈ।

ਰਾਜਾ ਭੀਮ ਦੰਦ ਦੇ ਦੋ ਪ੍ਰਮੁਖ ਜਰਨੈਲ ਮੀਆਂ ਮਾਣਕ ਸਿੰਘ ਤੇ ਸਚਿੱਤਰ ਸਿੰਘ ਗੁਰੂ ਜੀ ਦੀ ਸਰਨ ਵਿੱਚ ਆ ਗਏ ਸਨ ਉਹਨਾਂ ਵਿਚੋਂ ਮਾਣਕ ਸਿੰਘ ਦੀ ਕੁਲ ਵਿਚੋਂ ਚਾਂਦਲਾ ਗੋਤ ਦੇ ਰਾਜਪੂਤਾਂ ਦੀ ਗਿਣਤੀ ਪਿੰਡ ਵਿੱਚ ਜ਼ਿਆਦਾ ਹੈ, ਇਨ੍ਹਾਂ ਤੋਂ ਇਲਾਵਾ ਗੁਜ਼ਰ, ਹਰੀਜਨ, ਤਰਖਾਣ, ਜੱਟ, ਨਾਈ, ਝਿਊਰ ਜਾਤਾਂ ਦੇ ਲੋਕ ਵੀ ਪਿੰਡ ਵਿੱਚ ਵੱਸਦੇ ਹਨ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment