ਆਜ਼ਮਪੁਰ ਪਿੰਡ ਦਾ ਇਤਿਹਾਸ | Azampur Village History

ਆਜ਼ਮਪੁਰ

ਆਜ਼ਮਪੁਰ ਪਿੰਡ ਦਾ ਇਤਿਹਾਸ | Azampur Village History

ਸਥਿਤੀ :

ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਆਜ਼ਮਪੁਰ, ਨੂਰਪੁਰ ਬੇਦੀ – ਰੂਪ ਨਗਰ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਕੀਰਤਪੁਰ ਤੋਂ 16 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਹ ਪਿੰਡ ਚੋਆਂ ਦੀ ਲਪੇਟ ਵਿੱਚ ਆਉਂਦਾ ਰਿਹਾ ਹੈ ਤੇ ਦੁਬਾਰਾ ਵੱਸਿਆ ਹੈ, ਇਸ ਨੂੰ ਦੋ ਗੁੱਜਰ ਭਰਾਵਾਂ ਦਾ ਵਸਾਇਆ ਹੋਇਆ ਦੱਸਿਆ ਜਾਂਦਾ ਹੈ। ਆਜ਼ਾ ਤੇ ਰੂੜਾ ਦੋ ਭਰਾਵਾਂ ਦੇ ਨਾਂ ‘ਤੇ ਆਜ਼ਮਪੁਰ ਤੇ ਰੂੜ੍ਹੇ ਵਾਲ ਦੋ ਪਿੰਡ ਨਾਲ ਨਾਲ ਹਨ। ਇੱਥੇ ਗੁੱਜ਼ਰ ਜੱਟਾਂ ਹਰੀਜਨਾਂ, ਬਾਲਮੀਕ, ਤਰਖਾਣਾਂ, ਝਿਊਰਾਂ ਅਤੇ ਨਾਈਆਂ ਦੀ ਸਾਂਝੀ ਵਸੋਂ ਹੈ। ਜੱਟਾਂ ਵਿੱਚ ਢੀਂਡਸਾ, ਝੱਜ, ਬੈਂਸ ਤੇ ਬੰਗਾ ਗੋਤ, ਗੁੱਜਰਾਂ ਵਿੱਚ ‘ ਚਕਲ੍ਹੇ ਗੋਤ ਜ਼ਿਆਦਾ ਹਨ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment