ਸਿੰਘ ਪਿੰਡ ਦਾ ਇਤਿਹਾਸ | Singh Village History

ਸਿੰਘ

ਸਿੰਘ ਪਿੰਡ ਦਾ ਇਤਿਹਾਸ | Singh Village History

ਸਥਿਤੀ :

ਤਹਿਸੀਲ ਰੂਪ ਨਗਰ ਦਾ ਪਿੰਡ ਸਿੰਘ, ਰੂਪ ਨਗਰ – ਕੁਰਾਲੀ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੈਸ਼ਨ ਮੀਆਂਪੁਰ ਤੋਂ 4 ਕਿਲੋਮੀਟਰ ਅਤੇ ਕੁਰਾਲੀ ਤੋਂ 8 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਹ ਪਿੰਡ ਹੜੱਪਾ ਸਭਿਅਤਾ ਤੋਂ ਬਾਅਦ ਵਿੱਚ ਆਈ ਸਭਿਅਤਾ ਦੇ ਥੇਹ ‘ਤੇ ਵੱਸਿਆ ਹੋਇਆ ਹੈ। ਇਹ ਪਿੰਡ ਅੰਗਰੇਜ਼ੀ ਰਾਜ ਤੋਂ ਪਹਿਲਾਂ ਸਿੰਘ-ਪੁਰੀਆ ਮਿਸਲ ਦੇ ਰਾਜਾ ਭੂਪ ਸਿੰਘ ਰੋਪੜ ਦੇ ਅਧੀਨ ਰਿਹਾ। ਸਤਲੁਜ ਦਰਿਆ ਕਿਸੇ ਵੇਲੇ ਇਸ ਦੇ ਨਾਲ ਲੰਘਦਾ ਸੀ। ਇਸ ਥਾਂ ‘ਤੇ ਰਾਜਾ ਭੂਪ ਸਿੰਘ ਦਾ ਕਿਲ੍ਹਾ ਸੀ ਅਤੇ ਇੱਥੇ ਮੁਜ਼ਰਮਾਂ ਨੂੰ ਪੀੜ ਦੇਣ ਲਈ ਕੋਹਲੂ ਹੋਣ ਦਾ ਵੀ ਪਤਾ ਲੱਗਦਾ ਹੈ। ਸਿੰਘਾਂ ਦੇ ਰਾਜ ਸਮੇਂ ਹੀ ਪਿੰਡ ਦਾ ਨਾਂ ‘ਸਿੰਘ’ ਪਿਆ। ਪਿੰਡ ਵਿੱਚ ਸੈਣੀ ਬਰਾਦਰੀ ਤੋਂ ਇਲਾਵਾ ਰਾਮਦਾਸੀਏ, ਲੁਹਾਰ, ਤਰਖਾਣ, ਬ੍ਰਾਹਮਣ ਤੇ ਝਿਊਰਾਂ ਦੇ ਘਰ ਹਨ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!