ਬਿਲਿੰਗ ਜਰਗ ਦੇ ਰਾਜੇ ਜੱਗਦੇਉ ਪੱਵਾਰ ਦੀ ਬੰਸ ਵਿੱਚੋਂ ਹਨ। ਦਿਉਲ, ਦਲਿਉ, ਔਲਖ ਵੀ ਬਿਲਿੰਗਾਂ ਦੀ ਬਰਾਦਰੀ ਵਿੱਚੋਂ ਹਨ । ਇਸ ਭਾਈਚਾਰੇ ਦਾ ਮੁੱਢ ਲੁਧਿਆਣਾ ਜ਼ਿਲ੍ਹਾ ਹੀ ਹੈ । ਪ੍ਰਸਿੱਧ ਇਤਿਹਾਸਕਾਰ ਤੇ ਖੋਜੀ ਐਚ. ਏ. ਰੋਜ਼ ਵੀ ਇਨ੍ਹਾਂ ਨੂੰ ਜੱਗਦੇਉ ਬੰਸੀ ਮੰਨਦਾ ਹੈ । ਬਲਿੰਗ ਗੋਤ ਦੇ ਜੱਟ ਬਹੁਤੇ ਧੂਰੀ ਦੇ ਇਲਾਕੇ ਵਿੱਚ ਹੀ ਹਨ । ਧੂਰੀ ਨੇੜੇ ਪੰਜ ਛੀ ਪਿੰਡ ਬਿਲਿੰਗ ਗੋਤ ਦੇ ਹਨ। ਇਨ੍ਹਾਂ ਦੇ ਨਾਮ ਢੱਢੋਗਲ, ਖੇੜੀ, ਈਸੜਾ ਆਦਿ ਹਨ । ਜ਼ਿਲ੍ਹਾ ਲੁਧਿਆਣਾ ਦਾ ਪ੍ਰਸਿੱਧ ਪਿੰਡ ਸੇਹ (SEH) ਨੇੜੇ ਖੰਨਾ ਬਿਲਿੰਗ ਗੋਤ ਦੇ ਬਾਬਾ ਭਕਾਰੀ ਨੇ ਬੰਨਿਆ ਸੀ । ਜੋ ਢਢੋਗਲਖੇੜੀ ਤੋਂ ਆਇਆ ਸੀ । ਖੰਨੇ ਨੇੜ੍ਹੇ ਚੱਕ ਮਾਫੀ ਵਿੱਚ ਵੀ ਕੁਝ ਘਰ ਬਲਿੰਗਾਂ ਦੇ ਹਨ । ਸਰਹੰਦ ਨੇੜੇ ਵੀ ਰੁੜਕੀ ਉੱਚੀ ਤੇ ਖੋਜੜਾ-ਖੋਜੜੀ ਵਿੱਚ ਬਿਲਿੰਗ ਵਸਦੇ ਹਨ ।

ਪਟਿਆਲਾ ਦੇ ਨੇੜੇ ਵੀ ਕੁਝ ਪਿੰਡਾਂ ਵਿੱਚ ਬਿਲਿੰਗ ਭਾਈਚਾਰੇ ਦੇ ਲੋਕ ਰਹਿੰਦੇ ਹਨ । ਜ਼ਿਲ੍ਹਾ ਸੰਗਰੂਰ ਦੇ ਖੇਤਰ ਕਾਂਝਲੀ ਤੇ ਧਾਮੋ ਮਾਜਰੇ ਆਦਿ ਵਿੱਚ ਵੀ ਬਲਿੰਗ ਵੱਸਦੇ ਹਨ । ਜਰਨੈਲ ਸ਼ਿਵਦੇਵ ਸਿੰਘ 46 (ਬਲਿੰਗ) ਨਾਭੇ ਵਾਲੇ ਪੈਪਸੂ ਦੇ ਵਿਦਿਅਕ ਵਜ਼ੀਰ ਸਨ । ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕਾਉਂਕੇ ਕਲਾਂ ਤੇ ਮਾਂਹਪੁਰ ਵਿੱਚ ਵੀ ਬਲਿੰਗਾਂ ਦੇ ਕੁਝ ਘਰ ਆਬਾਦ ਹਨ । ਅਸਲ ਵਿੱਚ ਬਿਲਿੰਗ ਪੱਵਾਰਾਂ ਦਾ ਹੀ ਇਕ ਉਪਗੋਤ ਹੈ । ਇਸ ਖਾਨਦਾਨ ਦੀ ਮਾਲਵੇ ਵਿੱਚ ਗਿਣਤੀ ਵੀ ਬਹੁਤ ਹੀ ਘੱਟ ਹੈ। ਸਾਰੇ ਬਿਲਿੰਗ ਜੱਟ ਸਿੱਖ ਹੀ ਹਨ । ਇਹ ਜੱਟਾਂ ਦਾ ਇਕ ਬਹੁਤ ਹੀ ਛੋਟਾ ਗੋਤ ਹੈ। ਸਰਦਾਰ ਅਵਤਾਰ ਸਿੰਘ ਬਿਲਿੰਗ ਪੰਜਾਬੀ ਦੇ ਚੰਗੇ ਕਹਾਣੀਕਾਰ ਹਨ। ਪ੍ਰਸਿੱਧ ਯਾਤਰੀ ਮੈਗਸਥਾਨੀਜ਼ ਨੇ ਇਸ ਕਬੀਲੇ ਨੂੰ ਬਲਿੰਗੀ ਲਿਖਿਆ ਹੈ । ਬੜਿੰਗ ਗੋਤ ਦੇ ਜੱਟ ਵੀ ਬਿਲਿੰਗਾਂ ਦੇ ਭਾਈਚਾਰੇ ਵਿੱਚੋਂ ਹਨ । ਇਹ ਵੀ ਪਰਮਾਰ ਹਨ । ਬਿਲਿੰਗ ਵੀ ਮਾਲਵੇ ਦਾ ਇਕ ਛੋਟਾ ਤੇ ਉੱਘਾ ਗੋਤ ਹੈ । ਇਹ ਵੀ ਪ੍ਰਾਚੀਨ ਜੱਟ ਕਬੀਲਾ ਹੈ। ਨਵੀਂ ਖੋਜ ਅਨੁਸਾਰ ਔਲਖ, ਬੱਲ, ਬੜਿੰਗ 47 ਬਿਲਿੰਗ, ਮੰਡੇਰ, ਟਿਵਾਣੇ, ਸੇਖੋਂ ਆਦਿ ਪਰਮਾਰ ਘਰਾਣੇ ਰਾਜੇ ਜੱਗਦੇਉ ਦੇ ਸੰਘ ਵਿੱਚ ਸ਼ਾਮਲ ਹੋਕੇ ਰਾਜਸਤਾਨ ਤੋਂ ਪੰਜਾਬ ਵਿੱਚ ਆਏ ਹਨ । ਇਹ ਜੱਗਦੇਉ ਬੰਸੀ ਨਹੀਂ ਹਨ । ਇਹ ਜੱਗਦੇਉ ਦੇ ਭਾਈਚਾਰੇ ਦੇ ਵਿੱਚੋਂ ਹਨ । ਜੱਗਦੇਉ ਬਾਰ੍ਹਵੀਂ ਸਦੀ ਦੇ ਆਰੰਭ ਵਿੱਚ ਮਾਲਵੇ ਦੇ ਜਰਗ ਖੇਤਰ ਵਿੱਚ ਆਪਣੇ ਭਾਈਚਾਰੇ ਸਮੇਤ ਆਬਾਦ ਹੋਇਆ ਸੀ । ਜੱਗਦੇਉ ਮਹਾਨ ਸੂਰਬੀਰ ਸੀ ।
