ਲੁਟੇਰਾ ਖੁਰਦ
ਇਸ ਪਿੰਡ ਦੇ ਆਬਾਦ ਹੋਣ ਬਾਰੇ ਅਤੇ ਇਸ ਦਾ ਨਾਂਅ ਲੁਟੇਰਾ ਖੁਰਦ ਪੈਣ ਬਾਰੇ ਦੰਦ ਕਥਾ ਚਲੀ ਆਉਂਦੀ ਹੈ ਕਿ ਛੇਵੇਂ ਪਾਤਸ਼ਾਹ ਸ੍ਰੀ ਹਰਿਗੋਬਿੰਦ ਸਾਹਿਬ (1595-1644 ਏ.ਡੀ.) ਜੀ ਤੇ ਜਲੰਧਰ ਦੇ ਹਾਕਮ ਨੇ ਫਗਵਾੜਾ ਤੋਂ ਦੋ ਕੁ ਮੀਲ ਉੱਤਰ ਵੱਲ ਦੇ ਪਿੰਡ ਪਲਾਹੀ ਲਾਗੇ ਹਮਲਾ ਕਰ ਦਿੱਤਾ। ਉਸ ਸਮੇਂ ਲੁਟੇਰੇ ਦੋਨਾਂ ਫੌਜਾਂ ਦੇ ਪਿੱਛੇ ਖੜੇ ਲੜਾਈ ਦੇਖਦੇ ਰਹਿੰਦੇ ਸਨ ਅਤੇ ਹਾਰਨ ਵਾਲੀਆਂ ਫੌਜਾਂ ਦੇ ਹਥਿਆਰ, ਘੋੜੇ ਅਤੇ ਨਕਦੀ ਵਗੈਰਾ ਲੁੱਟ ਲਿਆ ਕਰਦੇ ਸਨ । ਪਲਾਹੀ ਦੀ ਲੜਾਈ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਜਿੱਤ ਹੋਈ। ਜਿੱਤ ਤੋਂ ਬਾਅਦ ਉਹਨਾਂ ਨੇ ਲੜਾਈ ਵਿੱਚ ਦੁਸ਼ਮਣਾਂ ਨੂੰ ਕਰਾਰੇ ਹੱਥ ਦਿਖਾਉਣ ਵਾਲਿਆਂ ਨੂੰ ਸਿਰੋਪਾ ਅਤੇ ਹੋਰ ਇਨਾਮ ਦਿੱਤੇ। ਦੋ ਮੁਸਲਮਾਨ ਪਿੱਛੇ ਖੜੀ ਦੇਖ ਰਹੇ ਸਨ। ਗੁਰੂ ਸਾਹਿਬ ਨੇ ਇੱਕ ਸੇਵਕ ਨੂੰ ਕਿਹਾ ਕਿ ਉਨ੍ਹਾਂ ਨੂੰ ਕਹੋ ਕਿ ਉਹ ਭੀ ਇੰਨਾਮ ਲੈ ਲੈਣ। ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਸੱਚ ਦੱਸ ਦਿੱਤਾ ਕਿ ਉਹ ਤਾਂ ਲੁੱਟਣ ਦੀ ਨੀਯਤ ਨਾਲ ਪਿੱਛੇ ਖੜੇ ਸਨ ਤੇ ਇਨਾਮ ਦੇ ਹੱਕਦਾਰ ਨਹੀਂ । ਉਹਨਾਂ ਦੀ ਸਚਾਈ ਤੋਂ ਗੁਰੂ ਸਾਹਿਬ ਜੀ ਨੇ ਪ੍ਰਸਨ ਹੋ ਕੇ ਕਿਹਾ ਕਿ ਭਾਈ ਤੁਸੀਂ ਸਾਡੇ ਪਿੱਛੇ ਖੜ ਕੇ ਸਾਡੀ ਗਿਣਤੀ ਤਾਂ ਵਧਾਈ ਹੈ ਤੇ ਆ ਕੇ ਇਨਾਮ ਲਵੋ। ਉਹਨਾਂ ਨੇ ਗੁਰੂ ਸਾਹਿਬ ਦਾ ਹੁਕਮ ਮਨ ਕੇ ਨਿਮਰਤਾ ਸਹਿਤ ਇਨਾਮ ਲੈ ਲਏ। ਗੁਰੂ ਜੀ ਦੇ ਦਰਸ਼ਨਾਂ ਦਾ ਉਹਨਾਂ ਤੇ ਅਜਿਹਾ ਅਸਰ ਹੋਇਆ ਕਿ ਅੱਗੋਂ ਤੋਂ ਲੁੱਟਮਾਰ ਨਾ ਕਰਨ ਦੀ ਉੱਥੇ ਹੀ ਕਸਮ ਖਾ ਲਈ। ਇਹ ਦੋਵੇਂ ਭਰਾ ਪਿੰਡ ਖਨੌੜਾ ਦੇ ਨਾਰੂ ਗੋਤ ਦੇ ਰੰਘੜ ਸਨ। ਉਹਨਾਂ ਨੇ ਖਨੌੜੇ ਵਾਲੇ ਆਪਣੇ ਸ਼ਰੀਕਾਂ ਤੋਂ ਆਪਣੇ ਲਈ ਵੱਖਰੀ ਜ਼ਮੀਨ ਦੀ ਮੰਗ ਕੀਤੀ ਜੋ ਕਿ ਉਹਨਾਂ ਨੇ ਰਜ਼ਾਮੰਦੀ ਨਾਲ ਮੰਨ ਲਈ। ਇਹ ਇਸ ਤਰ੍ਹਾਂ ਹੋਈ ਕਿ ਖਨੌੜੇ ਦਾ ਚੌਧਰੀ ਖਨੌੜੇ ਵੱਲੋਂ ਤੋਂ ਇਹ ਲੁਟੇਰੇ ਵੱਲੋਂ ਘੋੜਿਆਂ ਤੇ ਚੱਲੇ। ਦੋਨਾਂ ਦੇ ਘੋੜੇ ਜਿੱਥੇ ਮਿਲੇ ਉਸ ਥਾਂ ਨੂੰ ਹੀ ਇਹਨਾਂ ਨੇ ਹੱਦ ਮਨ ਲਿਆ। ਉਹਨਾਂ ਦਿਨਾਂ ਵਿੱਚ ਬੰਦੇ ਹੀ ਘੱਟ ਸਨ ਜ਼ਮੀਨ ਦੀ ਕੋਈ ਐਨੀ ਕਦਰ ਨਹੀਂ ਸੀ।
ਡਾ. ਬਖਸ਼ੀਸ ਸਿੰਘ ਨਿੱਜਰ ਰਿਟਾਇਰਡ ਡਾਇਰੈਕਟਰ ਪੰਜਾਬ ਸਟੇਟ ਆਰਨਾਈਜ਼ ਨੇ ਆਪਣੇ ਪਿੰਡ ਡੁਮੇਲੀ ਅਤੇ ਇਸ ਪਿੰਡ ਬਾਰੇ ਇੱਕ ਕਿਤਾਬਜਾ ਛਪਵਾਇਆ ਹੈ। ਇਹ ਕਤਾਬਚਾ ਦੋਨਾਂ ਪਿੰਡਾਂ ਵੱਲੋਂ ਡੁਮੇਲੀ ਵਿਖੇ ਸਵਾ ਕਰੋੜ ਰੁਪਏ ਦੀ ਲਾਗਤ ਨਾਲ ਬਣੇ ਹਸਪਤਾਲ ਵਿੱਚ ਯੋਗਦਾਨ ਪਾਉਣ ਵਾਲਿਆਂ ਨੂੰ ਸਨਮਾਨਤ ਕਰਨ ਲਈ ਛਾਪਿਆ ਗਿਆ। ਇਸ ਪਿੰਡ ਬਾਰੇ ਡਾਕਟਰ ਬਖਸ਼ੀਸ ਸਿੰਘ ਨਿੱਜਰ ਹੁਰਾਂ ਬੜੇ ਹੀ ਦਿਲਚਸਪ ਤੱਥ ਲਿਖੇ ਹਨ।
ਪਿੰਡ ਲੁਟੇਰਾ ਖੁਰਦ ਹੱਦ ਬਸਤ ਨੰ: 269, ਰਕਬਾ 956 ਏਕੜ, ਥਾਣਾ ਆਦਮਪੁਰ, ਤਹਿਸੀਲ ਅਤੇ ਜ਼ਿਲ੍ਹਾ ਜਲੰਧਰ ਵਿੱਚ ਸਥਿਤ ਹੈ। ਜ਼ਿਲ੍ਹਾ ਜਲੰਧਰ ਦਾ ਇਸ ਪਾਸੇ ਇਹ ਆਖਰੀ ਪਿੰਡ ਹੈ। ਇਸ ਦੇ ਨਾਲ ਖਨੌੜਾ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਡੁਮੇਲੀ ਤਹਿਸੀਲ ਫਗਵਾੜਾ ਦੀਆਂ ਹੱਦਾਂ ਲਗਦੀਆਂ ਹਨ। ਜਲੰਧਰ ਸ਼ਹਿਰ ਤੋਂ ਸਿੱਧਾ ਪੂਰਬ ਦਿਸ਼ਾ ਵਿੱਚ ਇਹ 15 ਕੁ ਮੀਲ ਹੈ। 1947 ਵਿੱਚ ਇਸ ਪਿੰਡ ਵਿੱਚ ਕੁਝ ਘਰ ਸਾਂਸੀਆਂ ਦੇ, ਕੁਝ ਬਾਲਮੀਕੀਆਂ ਦੇ, ਕੁਝ ਹਰੀਜਨਾਂ ਦੇ ਅਤੇ ਇਕ ਘਰ ਸਿੱਖ ਤਰਖਾਣਾਂ ਦਾ