ਅਜਰੌਰ
ਸਥਿਤੀ :
ਤਹਿਸੀਲ ਰਾਜਪੁਰਾ ਦਾ ਇਹ ਪਿੰਡ ਅਜਰੌਰ ਪਟਿਆਲਾ-ਘਨੌਰ ਸੜਕ ਤੇ ਰੇਲਵੇ ਸਟੇਸ਼ਨ ਕੌਲੀ ਤੋਂ 9 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਘਨੌਰ ਬਲਾਕ ਦਾ ਇਹ ਪੁਰਾਣਾ ਮੁਸਲਮਾਨਾਂ ਪਿੰਡ ਹੈ। ਇੱਥੇ ਬਹੁਗਿਣਤੀ ਰਾਈ ਗੁੱਜਰਾਂ ਦੀ ਸੀ। ਇਸ ਪਿੰਡ ਦਾ ਪਿਛੋਕੜ 4-5 ਸੌ ਸਾਲ ਪੁਰਾਣਾ ਹੈ। ਇਹ ਪਿੰਡ ਕਿਸੇ ਮੁਸਲਮਾਨ ਗੁਜਰ ‘ਅਜਮਲ’ ਨੇ ਬੰਨ੍ਹਿਆ ਸੀ ਜਿਸ ਤੋਂ ਇਸ ਦਾ ਨਾਂ ਅਜਰਾਵਰ ਪਿਆ ਤੇ ਹੁਣ ਅਜਰੋਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇੱਥੇ ਜ਼ਿਆਦਾ ਲੋਕ ਪਾਕਿਸਤਾਨ ਤੋਂ ਆ ਕੇ ਵੱਸੇ ਹਨ ਤੇ ਬਾਕੀ ਹਿੰਦੂ, ਜੱਟ ਅਤੇ ਈਸਾਈ ਹਨ। ਇੱਥੇ ਇੱਕ ਮਕਦੂਮਲੀ ਸ਼ਾਹ ਦੀ ਸਮਾਧ ਹੈ ਜੋ ਵਕਫ਼ ਬੋਰਡ ਦੀ ਜਾਇਦਾਦ ਹੈ। ਪਿੰਡ ਵਿੱਚ ਈਸਾਈਆਂ ਦੀ ਇੱਕ ਪੱਤੀ ਹੈ ਤੇ ਪਿੰਡ ਵਿੱਚ ਇੱਕ ਗਿਰਜਾ ਘਰ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ