ਅਬੁਲ ਖੁਰਾਣਾ
ਸਥਿਤੀ :
ਤਹਿਸੀਲ ਮਲੋਟ ਦਾ ਪਿੰਡ ਅਬੁਲ ਖੁਰਾਣਾ, ਮਲੋਟ-ਡਬਵਾਲੀ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਮਲੋਟ ਤੋਂ 6 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਬਰਾੜਾਂ ਤੇ ਮਾਨਾਂ ਦਾ ਪਿੰਡ ਹੈ। ਬਰਾੜ ਦਿਓਲ ਜ਼ਿਲ੍ਹਾ ਬਠਿੰਡਾ ਤੋਂ ਅਤੇ ਮਾਨ ਬਲੂਆਣਾ (ਬਠਿੰਡਾ) ਤੋਂ ਆ ਕੇ ਇੱਥੇ ਵੱਸੇ। ਇਸ ਜਗ੍ਹਾ ਤੇ ਇੱਕ ਫਕੀਰ ‘ਅਬੁਲਖੀਰ’ ਹੋਇਆ ਕਰਦਾ ਸੀ ਜਿਸ ਦੇ ਨਾਂ ਤੇ ਪਿੰਡ ਦਾ ਨਾਂ ‘ਅਬੁਲ ਖੁਰਾਣਾ’ ਪੈ ਗਿਆ। ਪਾਣੀ ਦੀ ਘਾਟ ਕਾਰਨ ਇੱਕ ਛੱਪੜ ਦੇ ਕਿਨਾਰੇ ਫਕੀਰ ਦਾ ਡੇਰਾ ਸੀ। ਪਿੰਡ ਦੇ ਲੋਕ ਇਸ ਛੱਪੜ ਤੇ ਮੰਨਤਾਂ ਮੰਨਦੇ ਹਨ ਅਤੇ ਜਿਨ੍ਹਾਂ ਨੂੰ ਮੁਹਕੇ ਨਿਕਲ ਆਉਣ ਉਹ ਇੱਥੇ ਲੂਣ ਚੜਾਉਂਦੇ ਹਨ।
ਇਹ ਪਿੰਡ ਸ. ਪ੍ਰਕਾਸ਼ ਸਿੰਘ ਬਾਦਲ ਦਾ ਨਾਨਕਾ ਪਿੰਡ ਹੈ ਤੇ ਉਹਨਾਂ ਦਾ ਜਨਮ ਇਸ ਪਿੰਡ ਵਿੱਚ ਹੋਇਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ