ਆਕਲਿਆਣਾ
ਸਥਿਤੀ :
ਤਹਿਸੀਲ ਬਲਾਚੌਰ ਦਾ ਪਿੰਡ ਆਕਲਿਆਣਾ, ਬਲਾਚੌਰ-ਨੂਰਪੁਰ ਸੜਕ ਤੋਂ 2 ਕਿਲੋਮੀਟਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਮੁੱਢ ਮਾਹਿਲਪੁਰ (ਹੁਸ਼ਿਆਰਪੁਰ) ਤੋਂ ਆਏ ਦੋ ਭਰਾਵਾਂ ਆਕਲੀਆ ਤੇ ਮੌਜੂ ਨੇ ਬੰਨਿਆ। ਪਿੰਡ ਦਾ ਨਾਂ ਆਕਲੀਆ ਤੋਂ ‘ਆਕਲਿਆਣਾ’ ਪੈ ਗਿਆ। ਪਿੰਡ ਵਿੱਚ ਮੂਸਾਪੁਰ (ਜਲੰਧਰ) ਤੋਂ ਆ ਕੇ ਵੀ ਲੋਕੀ ਰਹਿਣ ਲੱਗ ਪਏ।
ਪਿੰਡ ਵਿੱਚ ਬਾਬਾ ਜਵਾਹਰ ਜੀ (ਜੌਹੜ ਜੀ) ਵਾਲਿਆਂ ਦਾ ਗੁਰਦੁਆਰਾ ਹੈ ਅਤੇ ਇੱਕ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਬਾਬਾ ਦੀਪ ਸਿੰਘ ਜੀ ਇੱਥੇ ਆਏ ਸਨ ਜਿਨ੍ਹਾਂ ਨੇ ਆਪਣੀ ਹੱਥੀ ਪਿੱਪਲ ਦਾ ਦਰਖਤ ਲਗਾਇਆ ਸੀ ਜੋ ਅਜ ਤੱਕ ਮੌਜੂਦ ਹੈ। ਸਿੱਖ ਰਾਜ ਵੇਲੇ ਇੱਥੇ ਇੱਕ ਕਿਲ੍ਹਾ ਹੁੰਦਾ ਸੀ ਜਿਸ ਦਾ ਹੁਣ ਕੁਝ ਨਾਮੋਂ ਨਿਸ਼ਾਨ ਨਹੀਂ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ