ਆਲਮਗੀਰ
ਸਥਿਤੀ :
ਤਹਿਸੀਲ ਲੁਧਿਆਣਾ ਦਾ ਪਿੰਡ ਆਲਮਗੀਰ ਮਲੇਰਕੋਟਲਾ-ਲੁਧਿਆਣਾ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਜੱਸੋਵਾਲ ਤੋਂ 5 ਕਿਲੋਮੀਟਰ ਦੀ ਦੂਰੀ ‘ਤੇ ਸਥਿਤ वै।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਔਰਗਜੇਬ ਦੇ ਸਮੇਂ ਇੱਕ ਉੱਜੜੀ ਹੋਈ ਥੇਹ ਤੇ ਮੁੜ ਵਸਾਇਆ ਗਿਆ। ਮੁਗਲ ਬਾਦਸ਼ਾਹ ਤੋਂ ਇਜ਼ਾਜਤ ਲੈ ਕੇ ਵਸਾਇਆ ਜਾਣ ਕਰਕੇ ਇਸ ਦਾ ਨਾਂ ‘ਆਲਮਗੀਰ’ ਰੱਖ ਦਿੱਤਾ ਗਿਆ।
ਆਲਮਗੀਰ ਪਿੰਡ ਇੱਥੋਂ ਦੇ ਇਤਿਹਾਸਕ ਗੁਰਦੁਆਰੇ ‘ਮੰਜੀ ਸਾਹਿਬ’ ਕਰਕੇ ਬਹੁਤ ਪ੍ਰਸਿੱਧ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚ ਦਾ ਪੀਰ ਬਣਾ ਕੇ ਮੰਜੀ ਉੱਤੇ ਬਿਠਾ ਕੇ ਉਹਨਾਂ ਦੇ ਤਿੰਨ ਸਿੱਖਾਂ ਤੇ ਦੋ ਮੁਸਲਮਾਨ ਸਰਧਾਲੂਆਂ ਨੇ ਇੱਥੇ ਲਿਆਂਦਾ ਸੀ। ਇੱਥੇ ਤੀਰ ਮਾਰ ਕੇ ਗੁਰੂ ਜੀ ਨੇ ਪਾਣੀ ਕੱਢਿਆ ਅਤੇ ਇਸਦੇ ਪਾਣੀ ਵਿੱਚ ਇਸ਼ਨਾਨ ਕਰਨ ਨਾਲ ਕੋਹੜ ਦਾ ਰੋਗ ਦੂਰ ਹੋ ਜਾਣ ਦਾ ਵਰ ਦਿੱਤਾ। ਇੱਥੇ ਬਹੁਤ ਵੱਡਾ ਗੁਰਦੁਆਰਾ ਉਸਾਰਿਆ। ਗਿਆ ਹੈ ਅਤੇ 28 ਤੋਂ 30 ਦਸੰਬਰ ਤੱਕ ਸ਼ਹੀਦੀ ਜੋੜ ਮੇਲਾ ਲਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ