ਆਲਮਵਾਲਾ
ਸਥਿਤੀ :
ਤਹਿਸੀਲ ਮਲੋਟ ਦਾ ਇਹ ਪਿੰਡ ਆਲਮਵਾਲਾ, ਮਲੋਟ-ਫਾਜ਼ਿਲਕਾ ਸੜਕ ਤੇ ਰੇਲਵੇ ਸਟੇਸ਼ਨ ਮਲੋਟ ਤੋਂ 11 ਕਿਲੋਮੀਟਰ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਬਿਕਰਮੀ ਸੰਮਤ 1901 (1844 ਈਸਵੀ) ਦਿਨ ਵੀਰਵਾਰ ਨੂੰ ਬਾਬਾ ਮਾਣਕ ਨੇ ਸਾਹਿਬ ਚੰਦ (ਜ਼ਿਲ੍ਹਾ ਫਰੀਦਕੋਟ) ਤੋਂ ਆ ਕੇ ਬੰਨ੍ਹਿਆ ਸੀ। ਉਸ ਦੇ ਛੇ ਪੁੱਤਰ ਕਰਮ, ਧਰਮ, ਵਸਾਵਾ, ਹਜ਼ਾਰਾ, ਮਿਸਰੀ ਤੇ ਸੁੱਖਾ ਸਨ ਅਤੇ ਇਹਨਾਂ ਛੇਆਂ ਦੇ ਨਾਂ ‘ਤੇ ਪਿੰਡ ਦੀਆਂ ਛੇ ਪੱਤੀਆਂ ਹਨ। ਪਿੰਡ ਦੇ ਲਹਿੰਦੇ ਵੱਲ ਇੱਕ ਟਿੱਬੀ ਤੇ ਇੱਕ ਮੁਸਲਮਾਨ।
ਫਕੀਰ ਆਲਮ ਸ਼ਾਹ ਰਹਿੰਦਾ ਸੀ ਅਤੇ ਬਾਬਾ ਮਾਣਕ ਉਸਦਾ ਸ਼ਰਧਾਲੂ ਸੀ। ਇਸ ਪਿੰਡ ਦਾ ਨਾਂ ਵੀ ਉਸ ਫਕੀਰ ਦੇ ਨਾਂ ਤੇ ਹੀ ‘ਆਲਮਵਾਲਾ’ ਰੱਖਿਆ ਗਿਆ। ਪਿੰਡ ਵਿੱਚ ਜ਼ਿਆਦਾ ਵਸੋਂ ‘ਸੇਖੋਂ ਗੋਤ ਦੇ ਜੱਟ ਸਿੱਖਾਂ ਦੀ ਹੈ। ਹਰੀਜਨ ਤੇ ਕਿਰਤੀ ਸ਼੍ਰੇਣੀ ਦੀ ਗਿਣਤੀ ਵੀ ਕਾਫੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ