ਈਸੜੂ
ਸਥਿਤੀ :
ਤਹਿਸੀਲ ਖੰਨਾ ਦਾ ਪਿੰਡ ਈਸੜੂ, ਖੰਨਾ ਮਲੇਰਕੋਟਲਾ ਸੜਕ ਤੇ ਸਥਿਤ ਹੈ ਤੇ ਰੇਲਵੇ ਸਟੇਸ਼ਨ ਖੰਨਾ ਤੋਂ 11 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਕਿਹਾ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਇੱਕ ਸਾਧੂ ਰਾਮ ਉਦਾਸੀ ਸਾਧੂ ਨੇ ਇੱਥੇ ਆ ਕੇ ਕੁਟੀਆਂ ਬਣਾਈ ਸੀ ਪਰ ਇਸ ਪਿੰਡ ਨੂੰ ‘ਈਸਾ’ ਨਾਂ ਦੇ ਗੁੱਜਰ ਨੇ ਅਬਾਦ ਕੀਤਾ ਸੀ। ਦੱਸਿਆ ਜਾਂਦਾ ਹੈ ਕਿ ਇਸ ਦਾ ਸੰਬੰਧ ਬਠਿੰਡੇ ਦੇ ਰਾਜੇ ਬੈਨੀਪਾਲ ਨਾਲ ਸੀ । ਈਸਾ ਨੇ ਲਸੋਈ ਤੋਂ ਪੰਡਤ ਤੇ ਜੱਟ, ਰੌਣੀ ਤੋਂ ਤਰਖਾਣ ਅਤੇ ਚਕੋਤੀ ਤੋਂ ਮੁਸਲਮਾਨ ਲਿਆ ਕੇ ਇੱਥੇ ਆਬਾਦ ਕੀਤੇ। ਈਸਾ ਤੋਂ ਹੀ ਇਸ ਪਿੰਡ ਦਾ ਨਾਂ ਈਸੜੂ ਪੈ ਗਿਆ।
ਇਸ ਪਿੰਡ ਵਿੱਚ ਸ੍ਰੀ ਸਿੱਧ ਗਿਰ ਦਾ ਇਤਿਹਾਸਕ ਸ਼ਿਵਾਲਾ ਹੈ ਜੋ ਕਿ 300 ਸਾਲ ਪਹਿਲਾਂ ਦਾ ਦੱਸਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਬਾਬਾ ਸਿੱਧ ਗਿਰ ਦੇ ਅਸ਼ੀਰਵਾਦ ਨਾਲ ਇਸ ਪਿੰਡ ਵਿੱਚ ਗੜੇ ਨਹੀਂ ਪੈਂਦੇ। ਪਿੰਡ ਦੇ ਸਾਰੇ ਲੋਕ ਇਸ ਮੰਦਰ ਦੀ ਮਾਨਤਾ ਕਰਦੇ ਹਨ। ਸ. ਕਰਨੈਲ ਸਿੰਘ, 15 ਅਗਸਤ 1955 ਵਿੱਚ ਗੋਆ ਮੋਰਚੇ ਵਿੱਚ ਸ਼ਹੀਦ ਹੋਇਆ ਤੇ ਉਸਦਾ ਬੁੱਤ ਪਿੰਡ ਵਿੱਚ ਹੈ ਤੇ ਹਰ ਸਾਲ ਸ. ਕਰਨੈਲ ਸਿੰਘ ਟੂਰਨਾਮੈਂਟ ਕਰਵਾਏ ਜਾਂਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ