ਕਰਤਾਰਪੁਰ
ਸਥਿਤੀ :
ਤਹਿਸੀਲ ਅਨੰਦਪੁਰ ਸਾਹਿਬ ਦਾ ਇਹ ਪਿੰਡ ਕਰਤਾਰਪੁਰ, ਨੂਰਪੁਰ ਬੇਦੀ ਬਲਾਚੌਰ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਕੀਰਤਪੁਰ ਸਾਹਿਬ ਤੋਂ 13 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦਾ ਨਾਂ ਇੱਕ ਕਰਤਾਰਾ ਗੁੱਜਰ ਤੋਂ ਪਿਆ ਜਿਸ ਨੇ ਇਸ ਪਿੰਡ ਨੂੰ ਵਸਾਇਆ ਸੀ। ਇੱਥੇ ਚੇਚੀ, ਭੂਮਲ, ਭਾਟੀਆ, ਕਿਸਾਣੇ, ਬਜਾੜ, ਕਟਾਰੀਏ ਤੇ ਲਾਟੀ ਗੋਤਾਂ ਦੇ ਗੁੱਜਰ ਅਤੇ ਲੁਹਾਰ, ਨਾਈ, ਸੁਨਿਆਰ ਅਤੇ ਖੱਤਰੀ ਪਰਿਵਾਰਾਂ ਦੀ ਵਸੋਂ ਹੈ। ਪਿੰਡ ਵਿੱਚ ਇੱਕ ਮਹਾਵੀਰ ਮੰਦਰ ਅਤੇ ਇੱਕ ਭਦਰ ਕਾਲੀ ਦੇਵੀ ਦਾ ਮੰਦਰ ਹੈ। ਭੂਰੀਵਾਲੇ ਸੰਤਾਂ ਦੀ ਕੁਟੀਆ ਹੈ ਜਿੱਥੇ ਸੱਤਸੰਗ ਹੁੰਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ