ਕਰਨਾਣਾ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਕਰਨਾਣਾ, ਬੰਗਾ-ਸਾਹਲੋਂ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਖਟਕੜ ਕਲਾਂ ਤੋਂ 4 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਤਕਰੀਬਨ 500 ਸਾਲ ਪਹਿਲਾਂ ਗੁਣਾਚੋਰ ਦੇ ਹਿੰਦੂ ਰਾਜੇ ਗੋਪੀ ਚੰਦ ਨੇ ਆਪਣੀ ‘ਕਰਨਾ’ ਨਾ ਦੀ ਲੜਕੀ ਦਾ ਰਿਸ਼ਤਾ ਕਾਲਰਾ ਪਿੰਡ ਦੇ ਹਮਨਾ’ ਨਾਂ ਦੇ ਨੌਜਵਾਨ ਨਾਲ ਕਰ ਦਿੱਤਾ ਤੇ ਉਹਨਾਂ ਦੋਹਾਂ ਨੂੰ ਕਿਹਾ ਕਿ ਉਹ ਘੋੜਾ ਫੇਰ ਕੇ ਜਿੰਨੀ ਜ਼ਮੀਨ ਦਾ ਕਬਜ਼ਾਂ ਕਰਨਾ ਚਾਹੁੰਦੇ ਹਨ ਕਰ ਲੈਣ। ਹਮਨਾ ਅਤੇ ਕਰਨਾਂ ਦੋਹਾਂ ਨੇ ਘੋੜਾ ਫੇਰਕੇ ਇਸ ਪਿੰਡ ਦੀ ਜ਼ਮੀਨ ਵਗਲ ਲਈ ਅਤੇ ਇੱਕ ਜੰਡ ਹੇਠਾਂ ਆਰਾਮ ਕਰਨ ਲਈ ਬੈਠ ਗਏ। ਇਹਨਾਂ ਦੋਹਾਂ ਦੇ ਨਾਂ ਤੇ ਪਿੰਡ ਦਾ ਨਾਂ ਕਰਨਾਣਾਂ ਪੈ ਗਿਆ। ਇੱਥੋਂ ਦੇ ਸਾਰੇ ਲੋਕਾਂ ਦਾ ਗੋਤ ਪਰਿਹਾਰ ਹੈ। 100 ਸਾਲ ਬਾਅਦ ਲਾਖੇ ਗੋਤ ਦੇ ਲੋਕ ਭਗੌਰ ਤੋਂ ਅਤੇ ਫੇਰ 200 ਸਾਲ ਬਾਅਦ ਧੀਰ ਗੋਤ ਦੇ ਲੋਕ ਬਿੰਜੋ ਤੋਂ ਇਸ ਪਿੰਡ ਵਿੱਚ ਆ ਕੇ ਵੱਸ ਗਏ। ਇਹਨਾਂ ਤੋਂ ਇਲਾਵਾਂ ਸਈਅਦ ਲੋਕ ਬਾਹਰੋਂ ਆ ਕੇ ਇਸ ਪਿੰਡ ਵਿੱਚ ਵੱਸ ਗਏ।
ਇਸ ਪਿੰਡ ਦੇ ਰਣਜੀਤ ਸਿੰਘ, ਬਤਨ ਸਿੰਘ, ਦੀਦਾਰ ਸਿੰਘ ਅਤੇ ਅਜਮੇਲ ਸਿੰਘ ਅਜ਼ਾਦ ਹਿੰਦ ਫੌਜ ਵਿੱਚ ਰਹੇ। 1947 ਦੀ ਵੰਡ ਵੇਲੇ ਇੱਥੇ/ਅਮਨ ਰਿਹਾ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ