ਕਲਵਾਨੂੰ
ਸਥਿਤੀ :
ਕਲਵਾਨੂੰ ਤਹਿਸੀਲ ਪਾਤੜਾਂ ਦਾ ਪਿੰਡ ਹੈ ਜੋ ਬੱਗਾ ਕਲਵਾਨੂੰ ਲਿੰਕ ਰੋਡ ਤੇ ਹੈ ਤੇ ਪਾਤੜਾਂ ਤੋਂ 10 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਲਗਭਗ 250 ਸਾਲ ਪਹਿਲਾਂ ਡੰਗਰ ਚਰਾਉਂਦੇ ਹੋਏ ਕੁੱਝ ਲੋਕ ਇਸ ਪਿੰਡ ਦੇ ਨੇੜੇ ਥੇਹ ਤੇ ਆਬਾਦ ਹੋ ਗਏ। ਇਨ੍ਹਾਂ ਦਾ ਮੁਖੀ ਕਾਲਾ ਸੀ ਜੋ ਮਾਮਲਾ ਇਕੱਠਾ ਕਰਕੇ ਦਿੱਲੀ ਜਮ੍ਹਾਂ ਕਰਾਉਂਦਾ ਸੀ। ਇੱਕ ਵਾਰੀ ਮਾਮਲਾ ਘੱਟ ਹੋਣ ਕਰਕੇ ਕਾਲਾ ਗ੍ਰਿਫਤਾਰ ਹੋ ਗਿਆ। ਤੇ ਉਸ ਦੇ ਨਾਲ ਗਏ ਪ੍ਰੋਹਿਤ ਨੇ ਆ ਕੇ ਪਿੰਡ ਵਿੱਚ ਇਹ ਕਿਹਾ ਕਿ ਉਹ ਮਰ ਗਿਆ। ਹੈ। ਉਸਦੇ ਘਰ ਵਾਲਿਆਂ ਨੇ ਉਸਦਾ ਕ੍ਰਿਆ ਕ੍ਰਮ ਕਰ ਦਿੱਤਾ । ਕੁੱਝ ਦੇਰ ਬਾਅਦ ਕਾਲਾ ਵਾਪਸ ਆ ਗਿਆ ਤੇ ਪ੍ਰੋਹਿਤ ਨੂੰ ਸਭ ਨੇ ਬਹੁਤ ਦੁਰਕਾਰਿਆ ਪਰ ਇਸ ਘਟਨਾ ਕਰਕੇ ਪਿੰਡ ਕਾਲੇ ਦੇ ਨਾਂ ਨਾਲ ਹੀ ਮਸ਼ਹੂਰ ਹੋ ਗਿਆ ਜਿਸਨੂੰ ‘ਕਲਵਾਨੂੰ’ ਕਹਿਣ ਲੱਗ ਪਏ। ਇਸ ਪਿੰਡ ਵਿੱਚ ਕੁੱਝ ਲੋਕਾਂ ਨੇ ਹਿੰਮਤ ਕਰਕੇ ਗੁਰਦੁਆਰਾ ਬਣਾਇਆ ਤੇ ਉਸਦਾ ਨਾਂ ‘ਹਿੰਮਤਪੁਰ ਸਾਹਿਬ’ ਰੱਖਿਆ ਗਿਆ। ਪਿੰਡ ਵਿੱਚ ਗੁੱਗਾ ਮਾੜੀ ਤੇ ਹਰ ਸਾਲ ਗੁੱਗਾ ਨੌਵੀਂ ਵਾਲੇ ਦਿਨ ਭਾਰੀ ਮੇਲਾ ਲਗਦਾ ਹੈ। ਇੱਕ ਸ਼ਿਵ ਜੀ ਦਾ ਮੰਦਰ ਹੈ ਤੇ ਇੱਕ ਬਾਬਾ ਧਿਆਨਾ ਦੀ ਸਮਾਧ ਹੈ ਜਿਸ ਦੀ ਬਹੁਤ ਮਾਨਤਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ