ਕਲੇਰ ਘੁਮਾਣ
ਸਥਿਤੀ :
ਤਹਿਸੀਲ ਬਾਬਾ ਬਕਾਲਾ ਦਾ ਪਿੰਡ ਕਲੇਰ ਘੁਮਾਣ, ਜੀ. ਟੀ. ਰੋਡ ਜਲੰਧਰ ਤੋਂ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਰਈਆ ਤੋਂ 3 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਚਾਰ ਸੌ ਸਾਲ ਤੋਂ ਵੱਧ ਪੁਰਾਣਾ ਹੈ। ਮੁਗਲਾਂ ਦੇ ਵੇਲੇ ਬਾਬਾ ਸ਼ੇਖਾ ਤੇ ਉਸਦੇ ਤਿੰਨ ਪੁੱਤਰਾਂ ਨੇ ਇੱਥੇ ਆ ਕੇ ਮੋੜ੍ਹੀ ਗੱਡੀ ਸੀ। ਪਿੰਡ ਵਿੱਚ ਦੋ ਗੋਤ ਹਨ ਕਲੇਰ ਤੇ ਘੁਮਾਣ। ਬਾਬਾ ਸ਼ੇਖਾ ਦੇ ਰਿਸ਼ਤੇਦਾਰ ਘੁਮਾਣ ਗੋਤ ਨਾਲ ਸਬੰਧ ਰੱਖਦੇ ਸਨ। ਦੋ ਗੋਤਾਂ ਦੇ ਅਧਾਰ ਤੇ ਪਿੰਡ ਦਾ ਨਾਂ ‘ਕਲੇਰ ਘੁਮਾਣ’ ਪੈ ਗਿਆ।
ਪਿੰਡ ਵਿੱਚ ਬੈਰਾਗੀ ਸਾਧੂ ਬਾਬਾ ਦਇਆ ਰਾਮ ਦੇ ਨਾਂ ਤੇ ਮੰਦਰ ਰਾਮਵਾੜਾ ਹੈ। ਮਹਾਰਾਜਾ ਰਣਜੀਤ ਸਿੰਘ ਵੀ ਇੱਥੇ ਆਇਆ ਕਰਦੇ ਸਨ ਅਤੇ ਉਹਨਾਂ ਨੇ ਮੰਦਰ ਦੇ ਨਾਂ ਤੇ ਜਗੀਰ ਲਗਵਾਈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ