ਕਲੋਆ
ਸਥਿਤੀ :
ਤਹਿਸੀਲ ਦਸੂਆ ਦਾ ਪਿੰਡ ਕਲੋਆ, ਟਾਂਡਾ – ਹੁਸ਼ਿਆਰਪੁਰ ਸੜਕ ‘ਤੇ ਸਥਿਤ ਰੇਲਵੇ ਸਟੇਸ਼ਨ ਟਾਂਡਾ ਉੜਮੜ ਤੋਂ 5 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ 800 ਸਾਲ ਪਹਿਲਾਂ ਪੰਜ ਭਰਾਵਾਂ ਜਿਹਨਾਂ ਵਿਚੋਂ ਇੱਕ ਦਾ ਨਾਂ ਕਲੋਆ ਸੀ, ਨੇ ਵਸਾਇਆ। ਇਸੇ ਬਜ਼ੁਰਗ ਕਲੋਆ ਦੀ ਔਲਾਦ ਬਾਅਦ ਵਿੱਚ ਆਪਣੇ ਨਾਵਾਂ ਨਾਲ ਕਲੋਆ ਲਿਖਣ ਲੱਗ ਪਈ ਅਤੇ ਪਿੰਡ ਵੀ ਕਲੋਆ ਕਰਕੇ ਜਾਣਿਆ ਜਾਣ ਲੱਗ ਪਿਆ। ਇਸ ਪਿੰਡ ਦੇ ਮੁਸਲਮਾਨ ਅਰਾਈਂ ਵੀ ਕਲੋਆ ਜਾਤ ਦੇ ਸਨ। ਇੱਕ ਅਨੁਮਾਨ ਅਨੁਸਾਰ ਪਹਿਲਾਂ ਇਹ ਅਰਾਈ ਵੀ ਜੱਟ ਹੀ ਸਨ ਤੇ ਔਰੰਗਜ਼ੇਬ ਵੇਲੇ ਜੱਟਾਂ ਤੋਂ ਮੁਸਲਮਾਨ ਬਣ ਗਏ। ਇਸ ਪਿੰਡ ਵਿੱਚ ਜੱਟ, ਬ੍ਰਾਹਮਣ, ਝਿਊਰ, ਨਾਈ ਅਤੇ ਹਰੀਜਨ ਆਦਿ ਜਾਤੀਆਂ ਦੇ ਲੋਕ ਵੱਸਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ