ਕਾਉਂਕੇ ਕਲਾਂ
ਸਥਿਤੀ :
6 ਤਹਿਸੀਲ ਜਗਰਾਉਂ ਦਾ ਪਿੰਡ ਕਾਉਂਕੇ ਕਲਾਂ, ਚੂਹੜ ਚੱਕ – ਢੁੱਡੀਕੇ ਸੜਕ ਤੇ ਜਗਰਾਵਾਂ ਤੋਂ ਤਿੰਨ ਮੀਲ ਦੀ ਦੂਰ ਤੇ ਲੁਧਿਆਣਾ – ਫਿਰੋਜ਼ਪੁਰ ਸੜਕ ਤੋਂ 2 ਕਿਲੋਮੀਟਰ ਤੇ ਰੇਲਵੇ ਸਟੇਸ਼ਨ ਨਾਨਕਸਰ ਤੋਂ 4 ਕਿਲੋਮੀਟਰ ਦੇ ਫਾਸਲੇ ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਪ੍ਰਸਿੱਧ ਸਿੱਖ ਜਰਨੈਲ ਸ. ਸਾਮ ਸਿੰਘ ਅਟਾਰੀ ਦਾ ਜੱਦੀ ਪਿੰਡ ਹੈ ਜਿੱਥੇ ਅਜੇ ਤੱਕ 990 ਏਕੜ ਭੂਮੀ ਸ਼ਾਮ ਸਿੰਘ ਪੱਤੀ ਵਿੱਚ ਹੈ ਜੋ ਪਿੰਡ ਦੇ ਹੋਰਨਾਂ ਪੱਤੀਆਂ ਦੇ ਸਿੱਧੂ ਗੋਤ ਦੇ ਕਿਸਾਨ ਰਲ ਕੇ ਕਾਸ਼ਤ ਕਰਦੇ ਹਨ।
ਕਿਹਾ ਜਾਂਦਾ ਹੈ ਕਿ ਕਾਹਨ ਚੰਦ ਨਾਂ ਦਾ ਇੱਕ ਰਾਜਪੂਤ ਜੈਸਲਮੇਰ (ਰਾਜਸਥਾਨ) ਤੋਂ ਇੱਥੇ ਆਇਆ ਸੀ। ਉਸ ਦੇ ਦੋ ਲੜਕੇ ਕੋਰਾ ਅਤੇ ਗੋਰਾ ਸਨ। ਗੋਰਾ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ। ਉਹਨਾਂ ਦੀ ਬੰਸ ਵਿਚੋਂ ਹੀ ਸ. ਸ਼ਾਮ ਸਿੰਘ ਅਟਾਰੀ ਨੇ ਜਨਮ लिभा । कारी
ਕਹਿੰਦੇ ਹਨ ਕਿ ਇਸ ਥਾਂ ਤੇ ਕਾਨੇ, ਸਰਕੜਾ ਅਤੇ ਕੰਡੇਦਾਰ ਝੰਗੀਆਂ ਸਨ, ਜਿਨ੍ਹਾਂ ਨੂੰ ਸਾਫ ਕਰਕੇ ਕਾਹਨ ਚੰਦ ਰਾਜਪੂਤ ਨੇ ਪਿੰਡ ਦਾ ਨਾਂ ਕਾਨੂੰਕੇ ਰੱਖ ਦਿੱਤਾ ਜੋ ਹੌਲੀ ਹੌਲੀ ਵਿਗੜਕੇ ਕਾਉਂਕੇ ਹੋ ਗਿਆ। ਇਸੇ ਪਿੰਡ ਵਿਚੋਂ ਗੁਰੂਸਰ ਕੋਲ ਛੋਟੇ ਕਾਉਂਕੇ ਵੱਸਣ ਕਰਕੇ ਇਸ ਪਿੰਡ ਦਾ ਨਾਂ ਕਾਉਂਕੇ ਕਲਾਂ ਪ੍ਰਸਿੱਧ ਹੋ ਗਿਆ।
ਪਿੰਡ ਵਿੱਚ ਸ. ਸ਼ਾਮ ਸਿੰਘ ਅਟਾਰੀ ਟਰਸਟ ਵਲੋਂ ‘ਸ਼ਾਮ ਸਿੰਘ ਅਟਾਰੀ ਮੈਮੋਰੀਅਲ’ ਭਵਨ ਅੱਧੇ ਏਕੜ ਵਿੱਚ ਉਸਾਰਿਆ ਜਾ ਚੁੱਕਾ ਹੈ। ਇੱਥੇ ਥੋੜ੍ਹੀ ਵਿੱਥ ਤੇ ਇਤਿਹਾਸਕ ਗੁਰਦੁਆਰਾ ਗੁਰੂ ਸਰ ਕਾਉਂਕੇ ” ਪਾਤਸ਼ਾਹੀ
ਛੇਵੀ ਹੈ ਜਿੱਥੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੀ ਚਰਨ ਛੋਹ ਨਾਲ ਇਸ ਧਰਤੀ ਨੂੰ ਪਵਿੱਤਰ ਕੀਤਾ। ਇਥੇ ਦੇ ਇੱਕ ਟਰਾਂਸਪੋਰਟਰ ਸ.ਮੇਜਰ ਸਿੰਘ ਦੇ ਘਰ ਬਾਬਾ ਰੋਡੂ ਦੀ ਸਮਾਧ ਬਣੀ ਹੋਈ ਹੇ ਜਿੱਥੇ 22 ਭਾਦੋਂ ਨੂੰ ਵਾਰਸ਼ਿਕ ਮੇਲਾ ਲੱਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ