ਕਾਲਾ ਬਕਰਾ
ਓਸ ਦਿਨ ਨਾਮਲਸਮੁ
ਸਥਿਤੀ :
ਤਹਿਸੀਲ ਜਲੰਧਰ ਦਾ ਪਿੰਡ ਕਾਲਾ ਬਕਰਾ ਜਲੰਧਰ-ਪਠਾਨਕੋਟ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਭੋਗਪੁਰ ਤੋਂ 4 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਤੇ ਇਤਿਹਾਸ ਬਾਰੇ ਦੱਸਿਆ ਜਾਂਦਾ ਹੈ ਕਿ ਇਹ ਪਿੰਡ ਕਾਲੇ ਖਾਂ ਨਾਮੀ ਰਾਜਪੂਤ ਨੇ ਬਹਿਰਾਮ ਤੋਂ ਆ ਕੇ ਵਸਾਇਆ ਸੀ। ਕੁਝ ਸਮਾਂ ਪਹਿਲਾਂ ਉਸਦੀ ਪਿੰਡ ਵਿੱਚ ਕਬਰ ਵੀ ਸੀ ਪਰ ਹੁਣ ਨਸ਼ਟ ਹੋ ਚੁੱਕੀ ਹੈ। ਸਿੱਖ ਰਾਜ ਸਮੇਂ ਇਸ ਇਲਾਕੇ ਦੇ ਪੰਜ ਪਿੰਡ ਜਿਹਨਾਂ ਵਿੱਚ ਇਹ ਪਿੰਡ ਵੀ ਸ਼ਾਮਲ ਸੀ, ਸ. ਗੁਲਾਬ ਸਿੰਘ ਜਗੀਰਦਾਰ ਨੂੰ ਜਗੀਰ ਵਜੋਂ ਦਿੱਤੇ ਗਏ ਸਨ। ਇਸ ਜਗੀਰ ਵਿੱਚ ਇੱਕਠੇ ਹੁੰਦੇ ਮਾਮਲੇ ਵਿਚੋਂ ਅੱਧ ਸ. ਗੁਲਾਬ ਸਿੰਘ ਦਾ ਹੁੰਦਾ ਸੀ। ਗੁਲਾਬ ਸਿੰਘ ਦੀ ਦਾੜ੍ਹੀ ਬੱਕਰੇ ਵਰਗੀ ਹੋਣ ਕਰਕੇ ਇਸ ਪਿੰਡ ਦੀ ਅੱਲ ‘ਕਾਲੇ ਬਕਰੇ ਆਲੇ’ ਪੈ ਗਈ ਜਿੱਥੋਂ ਹੌਲੀ-ਹੌਲੀ ਇਸ ਪਿੰਡ ਦਾ ਨਾਂ ਕਾਲਾ ਬਕਰਾ ਪੈ ਗਿਆ।
ਜਲੰਧਰ-ਪਠਾਨਕੋਟ ਸੜਕ ਤੇ ਹੀ ਰੇਲਵੇ ਸਟੇਸ਼ਨ ਕਾਲਾ ਬਕਰਾ ਹੈ ਜੋ 1912 ਵਿੱਚ ਸਥਾਪਤ ਹੋ ਗਿਆ ਸੀ। ਪਿੰਡ ਵਿੱਚ ਚਾਰ ਗੁਰਦੁਆਰੇ ਹਨ ਤੇ ਬਹੁਤੇ ਲੋਕ ਸਿੱਖ ਧਰਮ ਵਿੱਚ ਵਿਸ਼ਵਾਸ ਰੱਖਦੇ ਹਨ। ਸਾਬਕਾ ਵਿਦੇਸ਼ ਮੰਤਰੀ ਸ. ਸਵਰਨ ਸਿੰਘ ਦੇ ਪਿਤਾ ਸ. ਪ੍ਰਤਾਪ ਸਿੰਘ ਕਦੇ ਕਾਲਾ ਬਕਰਾ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਸਨ। ਦੁਆਬੇ ਦੇ ਪਿੰਡਾਂ ਵਾਂਗੂ ਕਾਫੀ ਲੋਕ ਰੁਜ਼ਗਾਰ ਲਈ ਬਾਹਰਲੇ ਦੇਸ਼ਾਂ ਵਿੱਚ ਗਏ ਹੋਏ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ