ਕਾਹਨੂੰਵਾਲ
ਸਥਿਤੀ:
ਤਹਿਸੀਲ ਗੁਰਦਾਸਪੁਰ ਦਾ ਪਿੰਡ ਕਾਹਨੂੰਵਾਲ, ਗੁਰਦਾਸਪੁਰ-ਕਾਹਨੂੰਵਾਲ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਧਾਰੀਵਾਲ ਤੋਂ 12 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਕਾਹਨੂੰਵਾਲ ਪਿੰਡ ਦਾ ਨਾਂ ਕਾਹਨੂੰਵਾਲ ਦੇ ਛੰਬ ਤੋਂ ਪਿਆ। ਇਹ ਪਿੰਡ ਸ਼ਾਹ ਬੁਰਾਨ ਜੋ ਮੁਸਲਮਾਨ ਫਕੀਰ ਸੀ ਦੇ ਮਜਾਰ ਕਰਕੇ ਬਹੁਤ ਪ੍ਰਸਿੱਧ ਹੈ। ਇਹ ਫਕੀਰ ਜਹਾਂਗੀਰ ਦੇ ਸਮੇ ਹੋਇਆ ਦੱਸਿਆ ਜਾਂਦਾ ਹੈ। ਇੱਥੇ ਇੱਕ ਭਗਵਾਨ ਜੀ ਬੈਰਾਗੀ ਦਾ ਮੱਠ ਅਤੇ ਜੋਗੀਆਂ ਦਾ ਮੰਦਰ ਵੀ ਹੈ।
ਇੱਥੇ ਇੱਕ ਬਾਉਲੀ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇੱਕ ਪ੍ਰਸਿੱਧ ਰਾਜਪੂਤ ਦੀਆਂ ਦੋ ਵਹੁਟੀਆਂ ਸਨ ਜੋ ਆਪਸ ਵਿੱਚ ਲੜਦੀਆਂ ਰਹਿੰਦੀਆਂ ਸਨ। ਇਸ ਕਰਕੇ ਤੰਗ ਆ ਕੇ ਰਾਜਪੂਤ ਨੇ ਇੱਕ ਬਾਉਲੀ ਬਨਵਾਈ ਅਤੇ ਉਸਦੇ ਹੇਠਾਂ ਥੰਮਿਆਂ ਦੇ ਹੇਠਾਂ ਉਹਨਾਂ ਦੋਹਾਂ ਨੂੰ ਦਫਨਾ ਦਿੱਤਾ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ