ਕਿਲ੍ਹਾ ਜੀਵਨ ਸਿੰਘ
ਸਥਿਤੀ :
ਤਹਿਸੀਲ ਅੰਮ੍ਰਿਤਸਰ ਦਾ ਪਿੰਡ ਕਿਲ੍ਹਾ ਜੀਵਨ ਸਿੰਘ, ਅੰਮ੍ਰਿਤਸਰ ਮਹਿਤਾ ਸੜਕ ਤੋਂ 2 ਕਿਲੋਮੀਟਰ ਦੂਰ ਤੇ ਰੇਲਵੇ ਸਟੇਸ਼ਨ ਮਾਨਾਵਾਲਾ ਤੋਂ 12 ਕਿਲੋਮੀਟਰ ਦੀ ਦੂਰੀ ਤੇ ਵੱਸਿਆ ਹੋਇਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਅੰਦਾਜ਼ੇ ਮੁਤਾਬਕ ਇਹ ਪਿੰਡ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਵੱਸਿਆ ਹੋਇਆ ਹੈ। ਉਸ ਸਮੇਂ ਇੱਥੇ ਸਰਦਾਰ ਜੀਵਨ ਸਿੰਘ ਹੁੰਦਾ ਸੀ ਜਿਸ ਦਾ ਕਿਲ੍ਹਾ ਸੀ ਜੋ ਹੁਣ ਢਹਿ ਢੇਰੀ ਹੋ ਚੁੱਕਾ ਹੈ। ਉਸ ਕਿਲ੍ਹੇ ਤੋਂ ਪਿੰਡ ਦਾ ਨਾਂ ਕਿਲ੍ਹਾ ਜੀਵਨ ਸਿੰਘ ਪੈ ਗਿਆ। ਪਿੰਡ ਵਿੱਚ ਸਭ ਤੋਂ ਜ਼ਿਆਦਾ ਆਬਾਦੀ ਮਜ਼੍ਹਬੀ ਸਿੱਖਾਂ ਦੀ ਹੈ। ਦੂਸਰੇ ਨੰਬਰ ਤੇ ਕੰਬੋਜ ਤੇ ਤੀਸਰੇ ਨੰਬਰ ਤੇ ਜੱਟ ਤੇ ਹੋਰ ਜਾਤਾਂ ਹਨ।