ਕਿਲ੍ਹਾ ਰਾਏਪੁਰ
ਸਥਿਤੀ :
ਤਹਿਸੀਲ ਲੁਧਿਆਣਾ ਦਾ ਪਿੰਡ ਕਿਲ੍ਹਾ ਰਾਏਪੁਰ, ਲੁਧਿਆਣਾ – ਜਾਖਲ ਰੇਲਵੇ ਲਾਈਨ ‘ਤੇ ਅਹਿਮਦਗੜ੍ਹ ਤੋਂ ਛੇ ਕਿਲੋਮੀਟਰ ਦੂਰ ਅਹਿਮਦਗੜ੍ਹ ਅਤੇ ਲੁਧਿਆਣਾ ਵਿਚਕਾਰ ਸਥਿਤ ਹੈ। ਲਿੰਕ ਸੜਕ ਰਾਹੀਂ ਕਿਲ੍ਹਾ ਰਾਏਪੁਰ ਡੇਹਲੋਂ ਨਾਲ ਮਿਲਿਆ। ਹੋਇਆ ਹੈ ਜੋ ਅੱਗੇ ਇਸ ਨੂੰ ਲੁਧਿਆਣਾ – ਮਲੇਰਕੋਟਲਾ ਸੜਕ ਨਾਲ ਮਿਲਾਉਂਦੀ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪੁਰਾਤਨ ਸਮੇਂ ਇੱਥੇ ਇੱਕ ਬਹੁਤ ਵੱਡਾ ਕਿਲ੍ਹਾ ਹੁੰਦਾ ਸੀ ਜਿਸ ਦੇ ਹੁਣ ਸਿਰਫ ਖੰਡਰ ਹੀ ਬਾਕੀ ਬਚੇ ਹਨ। ਇਸ ਕਿਲ੍ਹੇ ਕਰਕੇ ਇਸ ਪਿੰਡ ਦਾ ਨਾਂ ਕਿਲ੍ਹਾ ਰਾਏਪੁਰ ਪੈ ਗਿਆ। ਇਸ ਪਿੰਡ ਵਿੱਚ ਗਰੇਵਾਲ ਜੱਟਾਂ ਦੀ ਬਹੁਗਿਣਤੀ ਹੈ।
ਕਿਲਾ ਰਾਏਪੁਰ ਦੀਆਂ ਪੇਂਡੂ ਖੇਡਾਂ ਸਾਰੇ ਪੰਜਾਬ ਵਿੱਚ ਪ੍ਰਸਿੱਧ ਹਨ। ਇਹਨਾਂ ਨੂੰ ਗਰੇਵਾਲ ਸਪੋਰਟਸ ਕਲੱਬ ਨੇ 1933 ਵਿੱਚ ਸ਼ੁਰੂ ਕੀਤਾ ਸੀ। ਬੈਲ ਗੱਡੀਆਂ ਦੀ ਦੌੜ ਪਹਿਲੀ ਵਾਰ ਇੱਥੇ ਹੀ ਸ਼ੁਰੂ ਹੋਈ ਸੀ ਜੋ ਮਗਰੋਂ ਪੰਜਾਬ ਭਰ ਵਿੱਚ ਹਰਮਨ ਪਿਆਰੀ ਹੈ। ਗਈ।
ਕਿਲਾ ਰਾਏਪੁਰ ਵਿੱਚ ਨਿੱਕੇ ਵੱਡੇ ।। ਗੁਰਦੁਆਰੇ ਹਨ ਅਤੇ ਇੱਕ ਵੱਡਾ ਡੇਰਾ ਹੈ। ਡੇਰੇ ਵਿੱਚ ਦੋ ਢਾਈ ਸੌ ਸਾਧੂ ਰਹਿੰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ