ਕਿਸ਼ਨਪੁਰਾ
ਸਥਿਤੀ :
ਤਹਿਸੀਲ ਰੂਪ ਨਗਰ ਦਾ ਪਿੰਡ ਕਿਸ਼ਨਪੁਰਾ, ਰੂਪ ਨਗਰ – ਕੁਰਾਲੀ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਲ ਕੁਰਾਲੀ ਤੋਂ 4 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ 1830 ਈ. ਦੇ ਨੇੜੇ ਪਿੰਡ ਮੀਆਂਪੁਰ ਤੋਂ ਉੱਠ ਕੇ ਆਏ ਬੈਸ ਪੱਤੀ ਵਾਲਿਆਂ ਨੇ ਵਸਾਇਆ। ਮੁੱਢਲਾ ਬਜ਼ੁਰਗ ਬਾਬਾ ਹਕੂਮਤ ਸਿੰਘ ਉਦੋਂ ਮਹਾਰਾਜਾ ਭੂਪ ਸਿੰਘ ਰੋਪੜ ਵਾਲੇ ਦੀ ਰਿਆਸਤ ਵਿੱਚ ਸਿੰਬਲ ਝੱਲੀਆਂ ਦੀ ਕੱਚੀ ਗੜ੍ਹੀ ਵਿੱਚ ਥਾਣੇਦਾਰ ਲਗਿਆ ਹੋਇਆ ਸੀ। ਮਹਾਰਾਜੇ ਨੇ ਆਪਣੇ ਰਾਜ ਦੀ ਦੱਖਣੀ ਹੱਦ ਉੱਤੇ ਮਜ਼ਬੂਤੀ ਲਈ ਇਸ ਪਿੰਡ ਨੂੰ ਵਸਾਇਆ ਤੇ ਇਸ ਦਾ ਨਾਂ ਆਪਣੀ ਚਹੇਤੀ ਰਾਣੀ ਕਿਸ਼ਨ ਕੌਰ ਦੇ ਨਾਂ ਉੱਤੇ ‘ਕਿਸ਼ਨਪੁਰ’ ਰੱਖ ਦਿੱਤਾ। ਪਿੰਡ ਵਿੱਚ ਅੱਧੀ ਅਬਾਦੀ ਜੱਟਾਂ ਦੀ ਤੇ ਅੱਧੀ ਰਵਿਦਾਸੀਆਂ ਤੇ ਬਾਲਮੀਕੀਆਂ ਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ