ਕੁਲਗਰਾਂ
ਸਥਿਤੀ :
ਤਹਿਸੀਲ ਨੰਗਲ ਦਾ ਪਿੰਡ ਕੁਲਗਰਾਂ, ਨੰਗਲ – ਭਲਾਣ ਸੜਕ ਤੋਂ 8 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਨੰਗਲ ਡੈਮ ਤੋਂ ਵੀ 8 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਸਾਇਆ ਗਿਆ। ਉਨਾ ਸ਼ਹਿਰ ਦੇ ਬੇਦੀਆਂ ਨੇ ਆਲੇ ਦੁਆਲੇ ਦੇ ਸਾਰੇ ਪਿੰਡਾਂ ਕੋਲੋਂ ਥੋੜ੍ਹੀ ਥੋੜ੍ਹੀ ਜ਼ਮੀਨ ਲੈ ਕੇ 150 ਏਕੜ ਰਕਬੇ ਵਿੱਚ ਇਹ ਪਿੰਡ ਵਸਾਇਆ। ਇਸ ਪਿੰਡ ਵਾਸਤੇ ਇਲਾਕੇ ਦੇ ਕੁਲ ਪਿੰਡਾਂ ਨੇ ਜ਼ਮੀਨ ਦਿੱਤੀ ਇਸ ਲਈ ਇਸ ਪਿੰਡ ਦਾ ਨਾਂ ‘ਕੁਲਗਰਾਂ’ ਰੱਖਿਆ ਗਿਆ। ਪਿੰਡ ਵਿੱਚ ਤੀਜਾ ਹਿੱਸਾ ਹਰੀਜਨ ਆਬਾਦੀ ਹੈ ਅਤੇ ਬਾਕੀ ਖਤਰੀ, ਬ੍ਰਾਹਮਣ ਤੇ ਜੱਟਾਂ ਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ