ਕੁਲਾਣਾ
ਸਥਿਤੀ :
ਤਹਿਸੀਲ ਬੁਢਲਾਡਾ ਦਾ ਇਹ ਪਿੰਡ ਬੁਢਲਾਡਾ-ਜਾਖਲ ਸੜਕ ਤੋਂ 4 ਕਿਲੋਮੀਟਰ ਦੂਰ ਅਤੇ ਬੁਢਲਾਡਾ ਤੋਂ 6 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੇ ਨਾਮ ਦੇ ਇਤਿਹਾਸ ਬਾਰੇ ਕੁੱਝ ਪਤਾ ਨਹੀਂ ਲਗਦਾ ਪਰ ਇਸ ਪਿੰਡ ਵਿੱਚ ਇੱਕ ਮਸ਼ਹੂਰ ਸੀਤਲਾ ਮੰਦਰ ਹੈ ਜਿੱਥੇ ਮਾਰਚ ਵਿੱਚ ਇੱਕ ਭਾਰੀ ਮੇਲਾ ਲਗਦਾ ਹੈ ਤੇ ਜਿਸ ਦਾ ਪ੍ਰਬੰਧ ਪਿੰਡ ਦੀ ਪੰਚਾਇਤ ਬਹੁਤ ਵੱਡੇ ਪੱਧਰ ਤੇ ਕਰਦੀ ਹੈ ਤੇ ਸਾਰੇ ਭਾਰਤ ‘ਚੋਂ ਲੋਕੀ ਇਸ ਮੇਲੇ ਤੇ ਆਉਂਦੇ ਹਨ ਤੇ ਆਪਣੀਆਂ ਮੰਨਤਾਂ ਲਈ ਅਰਦਾਸਾਂ ਕਰਦੇ ਹਨ। ਇਸ ਮੰਦਰ ਦੇ ਪਿਛੋਕੜ ਬਾਰੇ ਇੱਕ ਦੰਦ ਕਥਾ ਹੈ ਕਿ ਇਸ ਇਲਾਕੇ ਵਿੱਚ ਸੱਤ ਭੈਣਾਂ ਸਨ। ਉਹਨਾਂ ਨੇ ਸੋਚਿਆ ਸਾਰੀਆਂ ਵੱਖਰ-ਵੱਖਰੇ ਥਾਵਾਂ ਤੇ ਲੋਕਾਂ ਦਾ ਉਦਾਰ ਕਰੀਏ। ਉਹਨਾ ਨੇ ਸੱਤ ਗਧਿਆਂ ਤੇ ਇੱਟਾਂ ਰੱਖਵਾ ਦਿੱਤੀਆ ਤੇ ਕਿਹਾ ਕਿ ਜਿੱਥੇ-ਜਿੱਥੇ ਗੁਧਾ ਰੁਕੇਗਾ ਉੱਥੇ ਹੀ ਇੱਕ-ਇੱਕ ਭੈਣ ਰਹੇਗੀ। ਇੱਕ ਗਧਾ ਪਿੰਡ ਕੁਲਾਣੇ ਦੇ ਛੱਪੜ ਕੋਲ ਰੁਕਿਆ, ਜਿੱਥੇ ਇੱਕ ਮਜ਼ਬੀ ਸਿੱਖ ਵੇਖ ਰਿਹਾ ਸੀ । ਜਦੋਂ ਗਧਾ ਰੁਕਿਆ ਤੇ ਇੱਕ ਅਵਾਜ਼ ਉਸ ਨੂੰ ਸੁਣਾਈ ਦਿੱਤੀ ਕਿ ਇੱਥੇ ਸੀਤਲਾ ਮਾਤਾ ਦਾ ਮੰਦਰ ਬਣਵਾਇਆ ਜਾਵੇ ਤੇ ਹਰ ਸਾਲ ਮੇਲਾ ਲੱਗਿਆ ਕਰੇ। ਉਸ ਮਜ਼ਬੀ ਸਿੱਖ ਨੇ ਪਿੰਡ ਵਾਲਿਆਂ ਨੂੰ ਗੱਲ ਦੱਸੀ ਤੇ ਪਿੰਡ ਵਾਲਿਆਂ ਨੇ ਉੱਥੇ ਮੰਦਰ ਬਣਵਾਇਆ ਜਿਸ ਦਾ ਪੁਜਾਰੀ ਮਜ਼ਬੀ ਸਿੱਖ ਹੈ। ਇੱਥੇ ਹਰ ਸਾਲ ਸੋਨੇ ਦੇ ਜ਼ੇਵਰ ਤੇ ਬਕਰੇ ਵੀ ਚੜ੍ਹਾਏ ਜਾਂਦੇ ਹਨ। ਇਸ ਮੰਦਿਰ ਦੀ ਮਾਨਤਾ ਦੂਰ-ਦੂਰ ਤੱਕ ਹੈ। ਇਹ ਪਿੰਡ ਇਸ ਮੰਦਰ ਕਰਕੇ ਹੀ ਮਸ਼ਹੂਰ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ