ਕੁੱਸਾ
ਸਥਿਤੀ :
ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪਿੰਡ ਕੁੱਸਾ, ਮੋਗਾ – ਬਰਨਾਲਾ ਸੜਕ ਤੋਂ 3 ਕਿਲੋਮੀਟਰ ਅਤੇ ਮੋਗਾ ਰੇਲਵੇ ਸਟੇਸ਼ਨ ਤੋਂ 33 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੀ ਬੁਨਿਆਦ ਪੰਡਤ ਕੁੱਸਾ ਰਾਮ ਨੇ ਰੱਖੀ ਜੋ ਕਿ ਪਿੰਡ ਰਣਸੀਂਹ ਤੋਂ ਧਾਲੀਵਾਲਾਂ ਦੇ ਨਾਲ ਆਇਆ ਸੀ। ਪੰਡਤ ਕੁੱਸਾ ਰਾਮ ਧੋਲਪੁਰੀਏ ਰਾਜੇ ਦੇ ਪ੍ਰੋਹਤ ਸਨ। ਉਸਦੀ ਔਲਾਦ ਪਿੰਡ ਵਿੱਚ ਵੱਸੀ ਹੋਈ ਹੈ। ਪੰਡਤ ਕੁੱਸਾ ਰਾਮ ਦੇ ਛੇ ਵਿਆਹ ਹੋਏ ਸਨ ਤੇ ਸਤਵਾਂ ਵਿਆਹ ਪਿੰਡ ਡਾਲੇ ਦੀ ਇੱਕ ਖੂਬਸੂਰਤ ਕੁੜੀ ਨਾਲ ਹੋਇਆ। ਮੁਕਲਾਵਾ ਲਿਆਉਣ ਤੋਂ ਪਹਿਲਾਂ ਹੀ ਉਹ ਸੱਪ ਦੇ ਡੱਸਣ ਨਾਲ ਮਰ ਗਿਆ । ਉਹ ਖੂਬਸੂਰਤ ਲੜਕੀ ਵੀ ਜ਼ਿਦ ਕਰਕੇ, ਉਸਨੂੰ ਘਰ ਵਿੱਚ ਬੰਦ ਕਰਨ ਦੇ ਬਾਵਜੂਦ ਉਸਦੀ ਬਲਦੀ ਹੋਈ ਚਿਖਾ ਵਿੱਚ ਛਾਲ ਮਾਰਕੇ ਮਰ ਗਈ। ਉਸਦੀ ਸਮਾਧ ਉਸੀ ਥਾਂ ਤੇ ਬਣੀ ਹੋਈ ਹੈ ਅਤੇ ਉਸਨੂੰ ਸਤੀ ਮਾਈ ਆਖਦੇ ਹਨ। ਪਿੰਡ ਵਿੱਚ ਕਿਸੇ ਨੂੰ ਉਸ ਲੜਕੀ ਦਾ ਸੁਪਨਾ ਆਇਆ ਤੇ ਉਸਨੇ ਮਿਸਤਰੀ ਨੂੰ ਦਸ ਕੇ ਉਸ ਦਾ ਬੁੱਤ ਸਮਾਧ ਉੱਤੇ ਬਣਾਇਆ ਜੋ ਪੰ. ਕੁੱਸਾ ਰਾਮ ਦੇ ਸਿਰਹਾਣੇ ਬੈਠੀ ਹੋਈ ਦਿਖਾਈ ਗਈ ਹੈ।
ਪਿੰਡ ਵਾਸੀਆਂ ਦਾ ਖਿਆਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ‘ਚਕਰ’ ਪਿੰਡ ਤੋਂ ‘ਕੁੱਸੇ’ ਰਾਹੀਂ ‘ਲੁਹਾਰੇ’ ਗਏ ਸਨ। ਪਰ ਗੋਬਿੰਦ ਮਾਰਗ ਪਿੰਡ ਕੁੱਸੇ ਰਾਹੀਂ ਨਹੀਂ ਬਣਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ