ਕੰਬਾਲਾ
ਸਥਿਤੀ :
ਤਹਿਸੀਲ ਮੁਹਾਲੀ ਦਾ ਪਿੰਡ ਕੰਬਾਲਾ, ਚੰਡੀਗੜ੍ਹ ਮਨੌਲੀ ਸੜਕ ‘ਤੇ ਸਥਿਤ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ 12 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਕੁਰਸੀਨਾਮੇ ਦੇ ਹਵਾਲੇ ਅਨੁਸਾਰ ਇਹ ਪਿੰਡ 500 ਸਾਲ ਦੇ ਕਰੀਬ ਪੁਰਾਣਾ ਹੈ ਅਤੇ ਇੱਕ ਪੁਰਾਣੇ ਥੇਹ ‘ਤੇ ਵੱਸਿਆ ਹੈ। ਪਹਿਲਾਂ ਪਹਿਲ ਇਸ ਪਿੰਡ ਵਿੱਚ ਜੋਗੀ ਸ਼ੇਖ ਤੇ ਇਹਆਸ ਜਾਤਾਂ ਦੇ ਲੋਕ ਰਹਿੰਦੇ ਸਨ ਅਤੇ ਛੱਤ ਬੀੜ ਵਾਲੇ ਸੇਖਾਂ ਦੀ ਇਸ ਪਿੰਡ ਉੱਤੇ ਸਰਦਾਰੀ ਸੀ। ਜਦੋਂ ਸਿੰਘਾਂ ਦਾ ਰਾਜ ਆਇਆ ਤਾਂ ਉਹਨਾਂ ਨੇ ਨੇੜੇ ਪਿੰਡਾਂ ਤੋਂ 12 ਬਸਾਤੀ ਗੋਤ ਦੇ ਜੱਟਾਂ ਦੀ ਮਦਦ ਨਾਲ ਇਸ ਪਿੰਡ ‘ਤੇ ਕਬਜ਼ਾ ਕਰ ਲਿਆ ਅਤੇ ਸ਼ਰਤ ਅਨੁਸਾਰ ਨੰਬਰਦਾਰੀ ਬਸਾਤੀ ਗੋਤ ਦੇ ਜੱਟਾਂ ਨੂੰ ਮਿਲੀ। ਇਸ ਪਿੰਡ ਦੇ ਆਲੇ ਦੁਆਲੇ ਕੈਲ ਦੇ ਦਰਖਤ ਸਨ। ਇਹਨਾਂ ਰੁੱਖਾਂ ਕਰਕੇ ਪਹਿਲੇ ਪਿੰਡ ਦਾ ਨਾਂ ‘ਕੈਲ ਵਾਲਾ’ ਤੇ ਫਿਰ ‘ਕੰਬਾਲਾ’ ਪੈ ਗਿਆ।
ਪਿੰਡ ਦੇ ਜੱਟਾਂ ਦਾ ਗੋਤ ਬਸਾਤੀ ਹੈ ਅਤੇ ਇਹਨਾਂ ਤੋਂ ਇਲਾਵਾ ਝਿਊਰ, ਤਰਖਾਣ, ਘੁਮਿਆਰ, ਹਰੀਜਨ, ਮਜ਼੍ਹਬੀ ਅਤੇ ਲੁਹਾਰਾਂ ਦੇ ਘਰ ਹਨ। 1947 ਦੀ ਵੰਡ ਵੇਲੇ ਅਜੀਤ ਸਿੰਘ ਨੰਬਰਦਾਰ ਦੀ ਅਗਵਾਈ ਵਿੱਚ ਮੁਸਲਮਾਨ ਘੁਮਿਆਰਾਂ ਨੂੰ ਇੱਥੇ ਹੀ ਰੱਖ ਲਿਆ ਗਿਆ ਜੋ ਪੂਰੀ ਤਰ੍ਹਾਂ ਪਿੰਡ ਦਾ ਹਿੱਸਾ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ