ਕੱਚਰ ਭੰਨ
ਸਥਿਤੀ :
ਤਹਿਸੀਲ ਜ਼ੀਰਾ ਦਾ ਪਿੰਡ ਕੱਚਰ ਭੰਨ, ਜ਼ੀਰਾ – ਮਲਾਂ ਵਾਲੀ ਸੜਕ ਤੋਂ ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਲ ਮੱਲਾਂ ਵਾਲੀ ਤੋਂ 14 ਕਿਲੋਮੀਟਰ ਦੀ ਦੂਰੀ ‘ਤੇ ਵੱਸਿਆ ਹੋਇਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੇ ਸਾਰੇ ਲੋਕ ਬਾਠ ਗੋਤ ਦੇ ਜੱਟ ਸਿੱਖ ਹਨ ਜੋ ਸੰਮਤ 1899 ਵਿੱਚ ਮਾਝੇ ਦੇ ਪਿੰਡ ਰਸੂਲਪੁਰ ਤੋਂ ਉੱਠ ਕੇ ਆਏ ਤੇ ਇਸ ਪਿੰਡ ਨੂੰ ਆਬਾਦ ਕੀਤਾ। ਜਿਸ ਥੇਹ ‘ਤੇ ਪਿੰਡ ਦੀ ਮੋੜ੍ਹੀ ਗੱਡੀ ਗਈ ਉਸ ਥੇਹ ਦਾ ਨਾਂ ਕਚੱਰਭੰਨ ਸੀ ਜਿਸ ਦੇ ਨਾਂ ਤੋਂ ਹੀ ਪਿੰਡ ਦਾ ਨਾਂ ‘ਕੱਚਰ ਭੰਨ’ ਰੱਖਿਆ ਗਿਆ। ਪਿੰਡ ਦੀ ਵਸੋਂ ਜੱਟ ਸਿੱਖ ਤੇ ਮਜ਼੍ਹਬੀ ਸਿੱਖਾਂ ਦੀ ਹੈ।
ਪਿੰਡ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਇਤਿਹਾਸਕ ਗੁਰਦੁਆਰਾ ਹੈ। ਗੁਰੂ ਜੀ ਇਸ ਪਿੰਡ ਵਿੱਚ ਕੁੱਝ ਚਿਰ ਰਹੇ ਤੇ ਫੇਰ ਇੱਕ ਸ਼ੇਰਨੀ ਦਾ ਸ਼ਿਕਾਰ ਕਰਕੇ ਲੋਕਾਂ ਨੂੰ ਬਿਪਤਾ ਵਿੱਚੋਂ ਕੱਢਿਆ। ਪਿੰਡ ਦੀ ‘ ਮਹਾਨ ਹਸਤੀ ਬਾਬਾ ਗਾਂਧਾ ਸਿੰਘ ਹੋਏ ਹਨ ਜੋ ਗਦਰ ਲਹਿਰ ਦੇ ਸਿਰ ਕੱਢ ਆਗੂ ਸਨ ਅਤੇ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ