ਖਾਨਪੁਰ ਕੁੱਲੇ ਵਾਲ
ਸਥਿਤੀ :
ਤਹਿਸੀਲ ਬਲਾਚੌਰ ‘ਦਾ ਪਿੰਡ ਖਾਨਪੁਰ ਕੁੱਲੇਵਾਲ, ਬਲਾਚੌਰ – ਗੜ੍ਹਸ਼ੰਕਰ ਸਤਰ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 15 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਖਿਆਲ ਕੀਤਾ ਜਾਂਦਾ ਹੈ ਕਿ ਅੰਗਰੇਜ਼ਾਂ ਦੇ ਸਮੇਂ ਪਿੰਡ ਜਾਡਲਾ (ਜਲੰਧਰ) ਦੀ ਖਾਨਪੁਰ ਪੱਤੀ ਤੋਂ ਕੁਝ ਜੱਟ ਅਤੇ ਪਿੰਡ ਕਲਮਾਂ (ਹੁਸ਼ਿਆਪੁਰ) ਤੋਂ ਕੱਲਾ ਨਾਂ ਦਾ ਗੁੱਜਰ ਵੱਖ ਵੱਖ ਸਮਿਆਂ ‘ਤੇ ਏਥੇ ਆ ਕੇ ਰਹਿਣ ਲੱਗ ਪਏ ਅਤੇ ਇਸ ਤੋਂ ਹੀ ਦੋ ਪੱਤੀਆਂ ਵਿੱਚ ਵੱਸੇ ਇਸ ਪਿੰਡ ਦਾ ਨਾਂ ਖਾਨਪੁਰ ਕੁੱਲੇਵਾਲ ਪੈ ਗਿਆ।
‘ਪਿੰਡ ਵਿੱਚ ਇੱਕ ਗੁਰਦੁਆਰਾ ਅਤੇ ਇੱਕ ਸ਼ਹੀਦਾਂ ਦੀ ਜਗ੍ਹਾ ਹੈ ਜਿੱਥੇ ਸਮੇਂ ਸਮੇਂ ‘ਤੇ ਲੰਗਰ ਤੇ ਚੌਕੀਆਂ ਲਗਦੀਆਂ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ