ਖਾਨਪੁਰ
ਸਥਿਤੀ :
ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਖਾਨਪੁਰ, ਗੜ੍ਹਸ਼ੰਕਰ -ਸੰਤੋਖਗੜ੍ਹ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੜ੍ਹ ਸ਼ੰਕਰ ਤੋਂ 6 ਕਿਲੋਮੀਟਰ ਦੀ ਦੂਰੀ ਤੇ ਵੱਸਿਆ ਹੋਇਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਤਕਰੀਬਨ ਸਵਾ ਤਿੰਨ ਸੌ ਸਾਲ ਪਹਿਲਾਂ ਸਹੋਤਾ ਜੱਟਾਂ ਦੇ ਦੋ ਭਰਾਵਾ ਬਾਬਾ ਨੌਧਾ ਅਤੇ ਪਾਲਾ ਸਿੰਘ ਨੇ ਬੜਾ ਪਿੰਡ (ਗੁਰਇਆਂ) ਅਤੇ ਬਗਰੀ ਲੰਗਰ ਤੋਂ ਅ ਕੇ ਇੱਥੇ ਵਸਾਇਆ। ਇਹਨਾਂ ਬਜ਼ੁਰਗਾਂ ਦੀ ਔਲਾਦ ਪਿੰਡ ਦੀ ਅੱਧੀ ਆਬਾਦੀ ਹੈ। ਬਾਕੀ ਘਰ ਭੱਟੀ, ਹਰੀਜਨ, ਤਰਖਾਣ, ਲੁਹਾਰ ਅਤੇ ਝਿਉਰਾਂ ਦੇ ਹਨ।
ਪਿੰਡ ਦੇ ਉੱਤਰ ਪੂਰਬ ਦੀ ਗੁੱਠ ‘ਚ ਪਹਾੜੀ ਵਿੱਚ ਚੁਣੇ ਦੀ ਖਾਣ ਸੀ ਜਿਸ ਤੋਂ ਪਿੰਡ ਦਾ ਨਾਂ ਖਾਨਪੁਰ ਪੈ ਗਿਆ। ਪਿੰਡ ਦੇ ਨਾਲ ਹੀ ਇੱਕ ਖੰਗਰ ਖੰਡ ਹੈ ਜਿਸ ਦੇ ਵਹਾ ਨਾਲ ਪਿੰਡ ਨੂੰ ਕਈ ਵਾਰ ਨੁਕਸਾਨ ਹੋਇਆ ਹੈ। ਪਿੰਡ ਵਿੱਚ ਇੱਕ ਗੁਰਦੁਆਰਾ, ਮੰਦਰ ਅਤੇ ਇੱਕ ਸੁਲਤਾਨ ਦਾ ਥਾਂ ਪਿੰਡ ਵਾਸੀਆਂ ਦੇ ਸ਼ਰਧਾ ਦੇ ਸਥਾਨ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ