ਖੁਰਲਾ
ਸਥਿਤੀ :
ਪਿੰਡ ਖੁਰਲਾ ਜਲੰਧਰ ਸ਼ਹਿਰ ਵਿੱਚ ਸੰਮਿਲਤ ਹੋ ਚੁੱਕਾ ਹੈ। ਇਹ ਜਲੰਧਰ ਤੋਂ 7 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਬੂਟਾਂ ਦੇ ਰਈਸ ਮੁਸਲਮਾਨ ਜਗੀਰਦਾਰ ਨੇ ਆਪਣੀ ਲੜਕੀ ਕਿੰਗਰੇ ਦੇ ਮੁਸਲਮਾਨਾਂ ਦੇ ਘਰ ਵਿਆਹੀ ਅਤੇ ਇਹ ਜ਼ਮੀਨ ਉਸਨੇ ਦਾਜ ਵਿੱਚ ਦੇ ਦਿੱਤੀ। ਇਸ ਜ਼ਮੀਨ ਵਿੱਚ ਇੱਕ ਬੋਹੜ ਦਾ ਦਰਖਤ ਸੀ ਅਤੇ ਇਸ ਦਰਖਤ ਹੇਠਾਂ ਡੰਗਰਾਂ ਦੇ ਲਈ ਕਾਫੀ ਖੁਰਲੀਆਂ ਸਨ ਜੋ ਪੱਕੀਆਂ ਬਣੀਆਂ ਹੋਈਆਂ ਸਨ । ਇਹ ਜ਼ਮੀਨ ਨੂੰ ‘ਖੁਰਲੀਆਂ ਵਾਲਾ ਥੇਹ’ ਕਿਹਾ ਜਾਂਦਾ ਸੀ ਜਿਸ ਦਾ ਨਾਂ ‘ਖੁਰਲਾ’ ਪੈ ਗਿਆ।
ਇਹ ਪਿੰਡ ਸਾਰਾ ਹਰੀਜਨਾਂ ਦਾ ਹੈ ਅਤੇ ਕਾਫੀ ਗਰੀਬ ਹੈ। ਸ਼ਹਿਰ ਦੇ ਨੇੜੇ ਹੋਣ ਦੇ ਬਾਵਜੂਦ ਸ਼ਹਿਰ ਦੀ ਕੋਈ ਸਹੂਲੀਅਤ ਪ੍ਰਾਪਤ ਨਹੀਂ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ