ਗਰਲੇ ਢਾਹਾਂ
ਸਥਿਤੀ :
ਤਹਿਸੀਲ ਬਲਾਚੌਰ ਦਾ ਪਿੰਡ ਗਰਲੇ ਢਾਹਾਂ, ਬਲਾਚੌਰ – ਗੜ੍ਹਸ਼ੰਕਰ ਸੜਕ ਤੋਂ । ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 12 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਮੁਢ ਅੰਗਰੇਜ਼ੀ ਰਾਜ ਵੇਲੇ ਬੰਨਿਆ ਗਿਆ। ਜਾਡਲਾ ਦੇ ਇੱਕ ਰਾਜਪੂਤ ਰਾਣਾ ਸ਼ਿੰਗਾਰਾ ਸਿੰਘ ਜਿਨ੍ਹਾਂ ਕੋਲ ਆਪਣੀ ਬੇਹਿਸਾਬੀ ਜ਼ਮੀਨ ਸੀ, ਨੇ ਲਗਭਗ 200 ਏਕੜ ਜ਼ਮੀਨ ਗਰੀਬ ਮਰੂਸੀਆਂ ਨੂੰ ਦੇ ਕੇ ਜ਼ਮੀਨ ਦੇ ਮਾਲਕ ਬਣਾ ਦਿੱਤਾ ਤੇ ਉਹਨਾਂ ਮਾਰੂਸੀਆਂ ਨੇ ਰਾਣਾ ਜੀ ਨੂੰ ਇਸ ਬਹੁਤ ਵੱਡੇ ਅਹਿਸਾਨ ਬਦਲੇ ਇੱਕ ਘੋੜਾ, ਇੱਕ ਦੁਸ਼ਾਲਾ ਅਤੇ ਇੱਕ ਹਜ਼ਾਰ ਰੁਪਿਆ ਤੋਹਫੇ ਵਜੋਂ ਦਿੱਤਾ। ਕਿਉਂਕਿ ਦੁੱਖ ਮੁਸੀਬਤ ਵੇਲੇ ਰਾਣਾ ਜੀ ਨੇ ਉਹਨਾਂ ਲੋਕਾਂ ਨੂੰ ਗਲ ਨਾਲ ਲਾਇਆ ਇਸ ਲਈ ਪਿੰਡ ਦਾ ਨਾਂ ਗਰਲੇ ਅਤੇ ਸਤਲੁਜ ਦੇ ਉਤਲੇ ਪਾਸੇ ਢਾਹੇ ਵਿੱਚ ਇਹ ਪਿੰਡ ਵੱਸਿਆ ਹੋਣ ਕਰਕੇ ਪਿੰਡ ਦਾ ਨਾਂ ‘ਗਰਲੇ ਢਾਹਾਂ* ये गिभा।
ਇਹ ਪਿੰਡ ਮੁਸਮਮਾਨ ਵਸੋਂ ਦਾ ਗੜ੍ਹ ਮੰਨਿਆ ਜਾਂਦਾ ਸੀ। ਪਿੰਡ ਵਿੱਚ ਇੱਕ ਪੁਰਾਣੀ ਮਸੀਤ ਅਤੇ ਇੱਕ ਮੁਸਲਮਾਨ ਪੀਰ ਦਾਦੂ ਸ਼ਾਹ ਦੀ ਸਮਾਧ ਵੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ