ਗਿੱਲ
ਸਥਿਤੀ :
ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਗਿੱਲ, ਮੋਗਾ – ਕੋਟਕਪੂਰਾ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 15 ਕਿਲੋਮੀਟਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੀ ਹੋਂਦ 280 ਸਾਲ ਪਹਿਲੇ ਦੀ ਹੈ। ਇਸ ਦਾ ਬਾਨੀ ਟੇਕ ਸਿੰਘ ਸੀ ਜੋ ਗਿੱਲ ਗੋਤ ਦਾ ਸੀ, ਉਸਦੇ ਗੋਤ ਅਨੁਸਾਰ ਪਿੰਡ ਦਾ ਨਾਂ ਵੀ ‘ਗਿੱਲ’ ਪੈ ਗਿਆ। ਇਸੇ ਸਮੇਂ ਪੰਜਾਬ ਵਿੱਚ ਕਾਲ ਵਰਗੀ ਸਥਿਤੀ ਹੋ ਗਈ ਅਤੇ ਟੇਕ ਸਿੰਘ ਨੇ ਇੱਥੇ ਸੁਖਾਵੀਂ ਥਾਂ ਵੇਖ ਕੇ ਡੇਰੇ ਲਾ ਲਏ ਤੇ ਇਰਦ ਗਿਰਦ ਦੀ ਜ਼ਮੀਨ ਵੀ ਆਪਣੇ ਕਬਜ਼ੇ ਵਿੱਚ ਕਰ ਲਈ। ਇਸੇ ਤਰ੍ਹਾਂ ਜਲੰਧਰ ਦੇ ਪਾਸੇ ਵੀ ਕਾਲ ਪੈ ਗਿਆ ਤੇ ਪਿੰਡ ਕਾਲੇ – ਸੰਘੇ ਤੋਂ ਕੁਝ ਲੋਕ ਤੁਰਦੇ ਤੁਰਦੇ ਗਿੱਲ ਪਹੁੰਚ ਗਏ, ਟੇਕ ਸਿੰਘ ਨੇ ਉਹਨਾਂ ਨੂੰ ਕੁਝ ਜ਼ਮੀਨ ਦੇ ਦਿੱਤੀ। ਕੁਝ ਹੋਰ ਕੰਮੀ ਦੁਆਬੇ ਵਿਚੋਂ ਕੁਝ ਮੁਸਲਮਾਨ ਤੇ ਕੁਝ ਮਿਸਤਰੀ ਵੀ ਇੱਥੇ ਲੈ ਆਂਦੇ ਤੇ ਉਹਨਾਂ ਨੂੰ ਪੰਜਾਹ ਪੰਜਾਹ ਏਕੜ ਜ਼ਮੀਨ ਵੀ ਦਿੱਤੀ।
ਹੁਣ ਪਿੰਡ ਗਿੱਲ ਵਿੱਚ ਗਿੱਲ, ਔਘੜ, ਸੰਘੇ, ਦੁਆਬੀਏ, ਸਿਬੀਏ ਤੇ ਖੋਸੇ ਵਸਦੇ ਹਨ। ਮੁੱਖ ਸੜਕ ਤੇ ਹੋਣ ਕਰਕੇ ਅਤੇ ਨਹਿਰ ਦੇ ਕੰਢੇ ਤੇ ਹੋਣ ਕਰਕੇ ਪਿੰਡ ਕਾਫੀ ਸੁੰਦਰ ਤੇ ਸੁਹਾਵਣਾ ਲੱਗਦਾ ਹੈ। ਅੰਗਰੇਜ਼ਾਂ ਨੇ ਇਸੇ ਕਰਕੇ ਇੱਥੇ ਇੱਕ ਸੁੰਦਰ ਬੰਗਲਾ ਬਣਾਇਆ ਸੀ ਜੇ ਅਜ ਵੀ ਵੇਖਣਯੋਗ ਹੈ, ਪੰਜਾਬ ਦੇ ਉੱਚ ਅਧਿਕਾਰੀ ਇੱਥੇ ਆਉਂਦੇ ਜਾਂਦੇ ਠਹਿਰਦੇ ਹਨ ।
ਪਿੰਡ ਵਿੱਚ ਦੋ ਗੁਰਦੁਆਰੇ ਅਤੇ ਇੱਕ ਮਹਿੰਗਾ ਸਿੰਘ ਵੈਰਾਗੀ ਦਾ ਟਿੱਲਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ