ਗੁਰੂ ਸਰ ਸੁਧਾਰ
ਸਥਿਤੀ :
ਤਹਿਸੀਲ ਰਾਏਕੋਟ ਦਾ ਪਿੰਡ ਗੁਰੂ ਸਰ ਸੁਧਾਰ, ਲੁਧਿਆਣਾ-ਰਾਏਕੋਟ ਸੜਕ ਤੋਂ 3 ਕਿਲੋਮੀਟਰ ਦੂਰ ਰੇਲਵੇ ਸਟੇਸ਼ਨ ਮੁੱਲਾਂਪੁਰ ਤੋਂ 10 ਕਿਲੋਮੀਟਰ ਦੂਰ ਸਥਿਤ ਹੈ ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਵਾਲੀ ਜਗ੍ਹਾ ਉਜਾੜ ਅਤੇ ਸੁੱਕਾ ਇਲਾਕਾ ਸੀ ਜਿੱਥੇ ਪਾਣੀ ਦੀ ਬਹੁਤ ਘਾਟ ਸੀ। ਇਸ ਜਗ੍ਹਾ ਦੇ ਨੇੜੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ਼ਰਧਾਲੂ ਸਿੱਖ ਭਾਈ ਜਵੰਦਾ ਦਾ ਪਿੰਡ ਸੁਧਾਰ ਸੀ। ਇੱਥੇ ਗੁਰੂ ਜੀ ਨੇ ਕਈ ਖੂਹ ਖੁਦਵਾਏ ਅਤੇ ਇੱਕ ਸਰੋਵਰ ਬਣਵਾਇਆ ਜਿਸ ਕਰਕੇ ਇਸ ਪਿੰਡ ਦਾ ਨਾਂ ‘ਗੁਰੂ ਸਰ ਸੁਧਾਰ’ ਪ੍ਰਸਿੱਧ ਹੋ ਗਿਆ। ਇੱਥੇ ਗੁਰੂ ਜੀ ਕੁਝ ਮਹੀਨੇ ਰਹੇ ਅਤੇ ਇੱਥੇ ਹੀ ਸੰਨ 1631 ਈ. ਵਿੱਚ ਗੁਰੂ ਜੀ ਦਾ ਮੁਸਲਮਾਨ ਸ਼ਰਧਾਲੂ ਕੰਗੜ ਦਾ ਰਾਏ ਜੋਧਾ ਆਪਣੀ ਪਤਨੀ ਤੇ ਪੁੱਤਰ ਚੈਨ ਬੇਗ ਨਾਲ ਗੁਰੂ ਜੀ ਨੂੰ ਮਿਲਣ ਆਇਆ ਤੇ ਆਪਣੇ 500 ਘੋੜਸਵਾਰ ਭੇਟ ਕੀਤੇ। ਇੱਥੇ ਹੀ ਕਾਬਲ ਤੇ ਕੰਧਾਰ ਤੋਂ 1200 ਸਿੱਖ ਆਪਣੇ ਮਸੰਦਾ ਨਾਲ ਆ ਕੇ ਗੁਰੂ ਜੀ ਨੂੰ ਮਿਲੇ। ਇੱਥੇ ਹੀ ਰਹਿੰਦਿਆਂ ਗੁਰੂ ਜੀ ਨੂੰ ਇੱਕ ਹੋਰ ਸਰਧਾਲੂ ਭਾਈ ਕਰੋਰੀਆਂ ਨੇ 2 ਲੱਖ ਰੁਪਏ ਭੇਟਾ ਕੀਤੇ ਅਤੇ ਦੱਸਿਆ ਕਿ ਦੋ ਘੋੜੇ ਜੋ ਉਹ ਕਾਬਲ ਤੋਂ ਗੁਰੂ ਜੀ ਲਈ ਲਿਆ ਰਹੇ ਸਨ, ਮੁਗਲਾਂ ਨੇ ਜ਼ਬਰਦਸਤੀ ਖੋਹ ਲਏ ਸਨ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਸਿੱਖ ਭਾਈ ਬਿਧੀ ਚੰਦ ਅਤੇ ਭਾਈ ਜੀਵਨ ਸਿੰਘ ਨੂੰ ਘੋੜੇ ਵਾਪਸ ਲਿਆਉਣ ਲਈ ਕਿਹਾ। ਗੁਰੂ ਜੀ ਦੀ ਯਾਦ ਵਿੱਚ ਗੁਰਦੁਆਰੇ ਵਿਖੇ ਹਰ ਪੂਰਨਸਾਸ਼ੀ ਨੂੰ ਦੀਵਾਨ ਲਗਦਾ ਹੈ ਅਤੇ ਲੋਕੀ ਕਾਫੀ ਸੰਖਿਆਂ ਵਿੱਚ ਪਹੁੰਚਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ