ਗੁੱਜਰਪੁਰ
ਸਥਿਤੀ :
ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਗੁੱਜਰਪੁਰ, ਹੁਸ਼ਿਆਰਪੁਰ-ਗੜ੍ਹਸ਼ੰਕਰ ਤੋਂ 15 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਸੈਲਾ ਖੁਰਦ ਤੋਂ 4 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਨੂੰ ਸਵਾ ਤਿੰਨ ਸੌ ਸਾਲ ਪਹਿਲਾ ਮਾਲਵੇ ਦੇ ਫੂਲ ਮਰਾਜ ਪਿੰਡ ਤੋਂ ਗੁਜਰ ਸਿੰਘ ਜੱਟ ਨੇ ਆ ਕੇ ਆਬਾਦ ਕਰਵਾਇਆ ਜਿਸ ਕਰਕੇ ਪਿੰਡ ਦਾ ਨਾਂ ਗੁੱਜਰਪੁਰ ਪੈ ਗਿਆ। ਗੁੱਜਰ ਸਿੰਘ ਜੱਟ ਇੱਥੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਅਤੇ ਇਸ ਥਾਂ ਤੋਂ ਪ੍ਰਭਾਵਿਤ ਹੋ ਕੇ ਇੱਥੇ ਹੀ ਵੱਸ ਗਿਆ।
ਅੰਗਰੇਜ਼ਾਂ ਦੇ ਰਾਜ ਸਮੇਂ ਪਿੰਡ ਦਾ ਸਫਾਈ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਗੁੱਜਰਪੁਰ ਸਾਰੀ ਰਿਆਸਤ ਵਿੱਚ ਪਹਿਲੇ ਨੰਬਰ ਤੇ ਆਇਆ। ਅੰਗਰੇਜ਼ਾਂ ਨੇ ਖੁਸ਼ ਹੋ ਦੇ ਸ੍ਰੀ ਦਿੱਤ ਰਾਮ ਨੂੰ ਜਾਗੀਰ ਦਿੱਤੀ, ਬਾਬੂ ਦਾ ਖਿਤਾਬ ਦਿੱਤਾ ਅਤੇ ਪਿੰਡ ਵਿੱਚ ਕਚਿਹਰੀ ਲਗਾਉਣ ਦਾ ਹੁਕਮ ਦਿੱਤਾ। ਜਿਸ ਜਗ੍ਹਾ ਤੇ ਬਾਬੂ ਜੀ ਕਚਹਿਰੀ ਲਗਾਉਂਦੇ ਸਨ ਉਹ ਥੜਾ ਪਿੰਡ ਵਿੱਚ ਮੌਜੂਦ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ