ਗੁੱਲਪੁਰ
ਸਥਿਤੀ :
ਤਹਿਸੀਲ ਬਲਾਚੌਰ ਦਾ ਪਿੰਡ ਗੁੱਲਪੁਰ, ਗੜ੍ਹ ਸ਼ੰਕਰ – ਬਲਾਚੌਰ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਲ ਨਵਾਂ ਸ਼ਹਿਰ ਤੋਂ 14 ਕਿਲੋਮੀਟਰ ਦੀ ਦੂਰੀ ‘ਤੇ ਵੱਸਿਆ ਹੋਇਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਅੱਜ ਤੋਂ ਪੰਜ ਸੌ ਸਾਲ ਪਹਿਲਾਂ ਇਹ ਪਿੰਡ ਨਾਲ ਲੱਗਦੇ ਪਿੰਡ ਕਰਾਵਰ ਦਾ ਹੀ ਹਿੱਸਾ ਸੀ । ਔਰੰਗਜ਼ੇਬ ਦੇ ਰਾਜ ਵੇਲੇ ਪਿੰਡ ਕਰਾਵਰ ਦੇ ਜੱਦੀ ਵਸਨੀਕ (ਮਹਿਤੋ ਰਾਜਪੂਤ) ਮੁਸਲਮਾਨ ਹੋਣੇ ਡਰਦੇ ਪਿੰਡ ਛੱਡ ਕੇ ਚਲੇ ਗਏ। ਪਰ ਇਸ ਪਿੰਡ ਦੇ ਵਸਨੀਕ ਗੁੱਲੂ ਨੇ ਆਪਣੀ ਜਾਇਦਾਦ ਦਾ ਡਿਸਛੱਡ ਕੇ ਚਾਲ ਅਤੇ ਉਸਨੂੰ ਪਿੰਡ ਕਰਾਵਰ ਦਾ ਪੰਜਵਾਂ ਹਿੱਸਾ ਦਿੱਤਾ ਗਿਆ ਜਿਸ ਵਿੱਚ ਉਸਨੇ ‘ਗੁਲਪੁਰ’ ਨਾਂ ਦਾ ਪਿੰਡ ਵਸਾਇਆ। ਆਪਣੀ ਸਹੂਲਤ ਲਈ ਉਸਨੇ ਇੱਥੇ ਹੋਰ ਲੋਕੀ ਵਸਾਏ। ਜੱਟਾਂ ਵਿੱਚ ਝੱਜ, ਛੋਕਰ, ਮਾਣਕ, ਭਾਲੜੂ ਅਤੇ ਭੱਠਲ ਗੋਤਾਂ ਦੇ ਲੋਕ ਹਨ। ਗੁਲੂ ਦੀ ਔਲਾਦ ਭੱਜ ਹਨ। ਬਾਕੀ ਆਬਾਦੀ ਵਿੱਚ ਤਰਖਾਣ ਝਿਊਰ, ਸਰਹਿੜੇ, ਵੈਰਾਗੀ ਆਦਿ ਲੋਕ ਸ਼ਾਮਲ ਹਨ।
ਇਸ ਪਿੰਡ ਦਾ ਜਥੇਦਾਰ ਮੋਹਣ ਸਿੰਘ ਬੱਬਰ ਲਹਿਰ ਦਾ ਸਰਗਰਮ ਕਾਰਕੁਨ ਸੀ। ਇਸ ਪਿੰਡ ਵਿੱਚ ‘ਜੋਹੜਜੀ’ ਵਾਲਿਆਂ ਦੀ ਗੱਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ