ਗੋਇੰਦਵਾਲ ਸਾਹਿਬ ਪਿੰਡ ਦਾ ਇਤਿਹਾਸ | Goindwal Sahib Village History

ਗੋਇੰਦਵਾਲ ਸਾਹਿਬ

ਗੋਇੰਦਵਾਲ ਸਾਹਿਬ ਪਿੰਡ ਦਾ ਇਤਿਹਾਸ | Goindwal Sahib Village History

ਤਹਿਸੀਲ ਖਡੂਰ ਸਾਹਿਬ ਦਾ ਪਿੰਡ ਗੋਇੰਦਵਾਲ ਸਾਹਿਬ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਗੋਇੰਦਵਾਲ ਸਾਹਿਬ ਹੈ। ਤਰਨਤਾਰਨ-ਗੋਇੰਦਵਾਲ

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਅੰਡ ਗੋਇੰਦਵਾਲ ਵਾਲੀ ਜਗ੍ਹਾ ਤੇ ਪਹਿਲੇ ਉਜਾੜ ਬੀਆਬਾਨ ਹੁੰਦਾ ਸੀ ਅਤੇ ਦਰਿਆ ਬਿਆਸ ਨਾਲ ਵਗਦਾ ਹੁੰਦਾ ਸੀ ਜੋ ਅਹਿਲੀ ਉਜਾੜਾ ਬੀਆਬਾਨ ਇਲਾਕੇ ਦਾ ਇੱਕ ਗੋਵਿੰਦ ਨਾਂ ਦਾ ਖੱਤਰੀ ਇੱਥੇ ਪਿੰਡ ਵਸਾਉਣਾ ਚਾਹੁੰਦਾ ਸੀ। ਉਸਨੇ ਗੁਰੂ ਅੰਗਦ ਦੇਵ ਜੀ ਕੋਲ ਫਰਿਆਦ ਕੀਤੀ ਕਿ ਉਹ ਸਾਰਾ ਦਿਨ ਮਕਾਨ ਦੀ ਉਸਾਰੀ ਕਰਵਾਂਦਾ ਹੈ ਤੇ ਰਾਤੀ ਮਕਾਨ ਢੱਠ ਜਾਂਦਾ ਹੈ। ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰ ਦਾਸ ਜੀ ਨੂੰ ਉਸਦੀ ਮਦਦ ਲਈ ਭੇਜਿਆ ਗੁਰੂ ਅਮਰ ਦਾਸ ਜੀ ਇੱਕ ਛੜੀ ਲੈ ਕੇ ਆਏ ਅਤੇ ਇੱਥੇ ਰਹੇ ਜਿਸ ਨਾਲ ਇੱਥੋਂ ਦੇ ਸਾਰੇ ਵਿਘਨ ਖਤਮ ਹੋ ਗਏ ਤੇ ਮਕਾਨ ਉਸਾਰਿਆ ਗਿਆ। ਗੁਰੂ ਅਮਰ ਦਾਸ ਜੀ ਨੇ ਗੋਇੰਦੇ ਖੱਤਰੀ ਦੇ ਨਾਂ ਤੇ ਪਿੰਡ ਦਾ ਨਾਂ ਗੋਇੰਦਵਾਲ ਰੱਖਿਆਂ ਜੋ ਬਾਅਦ ਵਿੱਚ ਗੁਰੂ ਅਮਰਦਾਸ ਜੀ ਦੇ ਉੱਥੇ ਰਹਿਣ ਕਾਰਨ ‘ਗੋਇੰਦਵਾਲ ਸਾਹਿਬ’ ਕਹਾਉਣ ਲੱਗ ਪਿਆ। ਗੋਇੰਦਵਾਲ ਸਾਹਿਬ ਦਾ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਵ ਪੂਰਨ ਸਥਾਨ ਹੈ। ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਦੇਣ ਤੋਂ ਬਾਅਦ ਗੋਇੰਦਵਾਲ ਰਹਿਣ ਦਾ ਹੁਕਮ ਕੀਤਾ। ਗੁਰੂ ਅਮਰ ਦਾਸ ਜੀ ਨੇ ਇੱਥੇ ਹੀ 74 ਸਾਲ ਤੋਂ95 ਸਾਲ ਦੀ ਬਿਰਧ ਅਵਸਥਾ ਵਿੱਚ ਗੁਰਿਆਈ ਕੀਤੀ ਅਤੇ ਇੱਥੇ ਹੀ ਜੋਤੀ ਜੋਤ ਸਮਾਏ। ਗੁਰੂ ਅਰਜਨ ਦੇਵ ਜੀ ਦਾ ਜਨਮ ਸਥਾਨ ਵੀ ਗੋਇੰਦਵਾਲ ਹੈ। ਗੁਰੂ ਅਮਰ ਦਾਸ ਜੀ ਨੇ ਇੱਥੇ

ਬਾਉਲੀ ਬਣਵਾਈ। ਇਸ ਜਗ੍ਹਾ ਤੇ ਗੁਰੂ ਅਮਰ ਦਾਸ ਜੀ ਨੇ ਸਾਰੇ ਜਾਤੀ ਭੇਦ ਭਾਵ ਮਿਟਾ ਕੇ ਇੱਕ ਲੰਗਰ ਵਿੱਚ ਬੈਠ ਕੇ ਖਾਣ ਦੀ ਰੀਤ ਚਲਾਈ। ਇੱਥੇ ਹੀ 22 ਮੰਜੀਆਂ ਦੀ ਸਥਾਪਨਾ ਕੀਤੀ ਗਈ। ਸਿੱਖਾਂ ਦੀਆਂ ਮੁੱਖ ਪਰੰਪਰਾਵਾਂ ਦੀ ਸ਼ੁਰੂਆਤ ਇੱਥੇ ਹੋਣ ਕਰਕੇ ਗੋਇੰਦਵਾਲ ਨੂੰ ‘ਸਿੱਖੀ ਦਾ ਧੁਰਾ’ ਖਿਤਾਬ ਦਿੱਤਾ ਗਿਆ ਹੈ।

ਗੋਇੰਦਵਾਲ ਵਿਖੇ ਕਈ ਇਤਿਹਾਸਕ ਗੁਰਦੁਆਰੇ ਹਨ ਜਿਹਨਾਂ ਵਿਚੋਂ ਪ੍ਰਸਿੱਧ ਗੁਰਦੁਆਰੇ ਸ੍ਰੀ ਚੁਬਾਰਾ ਸਾਹਿਬ, ਕਿੱਲੀ ਸਾਹਿਬ, ਗੁਰਗੱਦੀ ਅਸਥਾਨ ਗੁਰੂ ਰਾਮਦਾਸ ਜੀ, ਜੋਤੀ ਜੋਤ ਸਮਾਣ ਅਸਥਾਨ, ਥੰਮ੍ਹ ਸਾਹਿਬ, ਚੁਲ੍ਹਾ ਚੌਕਾ ਸਾਹਿਬ ਬੀਬੀ ਭਾਨੀ ਜੀ, ਪਾਲਕੀ ਸਾਹਿਬ, ਜਨਮ ਅਸਥਾਨ ਗੁਰੂ ਅਰਜਨ ਦੇਵ ਜੀ, ਚੁਬਾਰਾ ਬਾਬਾ ਮੋਹਨ ਜੀ, ਦੀਵਾਨ ਅਸਥਾਨ ਚੁਬਾਰਾ ਸਾਹਿਬ, ਖੂਹ ਗੁਰੂ ਅਮਰ ਦਾਸ ਜੀ, ਜੋਤੀ ਜੋਤ ਸਮਾਉਣ ਅਸਥਾਨ ਭਾਈ ਗੁਰਦਾਸ ਜੀ।

 

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!