ਗੋਬਿੰਦਪੁਰਾ ਪਿੰਡ ਦਾ ਇਤਿਹਾਸ | Gobindpura Village History

ਗੋਬਿੰਦਪੁਰਾ

ਗੋਬਿੰਦਪੁਰਾ ਪਿੰਡ ਦਾ ਇਤਿਹਾਸ | Gobindpura Village History

ਸਥਿਤੀ :

ਤਹਿਸੀਲ ਬੁਢਲਾਡਾ ਦਾ ਪਿੰਡ ਗੋਬਿੰਦਪੁਰਾ, ਬੁੱਢਲਾਡਾ – ਜਾਖਲ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਦਾਤੇਵਾਸ ਤੋਂ ਵੀ 3 ਕਿਲੋਮੀਟਰ ਦੀ ਦੂਰੀ ‘ਤੇ ਸਥਿਤ है।

ਇਤਿਹਾਸਕ ਪਿਛੋਕੜ :

ਜ਼ਿਲ੍ਹਾ ਮਾਨਸੇ ਦੇ ਇਸ ਪਿੰਡ ਦੀ ਸਿੱਖ ਇਤਿਹਾਸ ਨਾਲ ਵਿਸ਼ੇਸ਼ ਸਾਂਝ ਹੈ ਕਿਉਂਕਿ ਇਸ ਪਿੰਡ ਨੂੰ ਨੌਵੇਂ ਤੇ ਦਸਵੇਂ ਪਾਤਸ਼ਾਹ ਦੀ ਚਰਣ ਧੂੜ ਪ੍ਰਾਪਤ ਹੈ।

ਕਿਹਾ ਜਾਂਦਾ ਹੈ ਕਿ ਸਤਾਰ੍ਹਵੀਂ ਸਦੀ ਵਿੱਚ ਇਸ ਥਾਂ ਤੇ ਕੁੱਝ ਕੁ ਘਰ ਸਨ ਤੇ ਸਾਰੇ ਬੋਲਿਆਂ ਦੇ ਸਨ। ਇਨ੍ਹਾਂ ਬੋਲਿਆਂ ਦਾ ਇੱਕ ਭਾਣਜਾ ਜਿਹੜਾ ਪਿੰਡ ਧੂੜਕੋਟ ਦਾ ਸੀ ਇੱਥੇ ਨਾਨਕੇ ਰਹਿੰਦਾ ਸੀ। 1722 ਈਸਵੀ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਇਸ ਪਿੰਡ ਵਿੱਚ ਕੁੱਝ ਦੇਰ ਆਰਾਮ ਲਈ ਰੁਕੇ। ਸਾਰੀ ਅਬਾਦੀ ਬੋਲਿਆਂ ਦੀ ਹੋਣ ਕਰਕੇ ਗੁਰੂ ਜੀ ਪਾਸ ਕੋਈ ਨਾ ਆਇਆ ਉਸ ਵਰਤੇ ਨੇ ਗੁਰੂ ਅਬਾਰੇ ਬਛਕਾਇਆ। ਗੁਰੂ ਜੀ ਨੂੰ ਉਸ ਪਾਸੋਂ ਪਿੰਡ ਬਾਰੇ ਪਤਾ ਲੱਗਾ ਤਾਂ ਗੁਰੂ ਜੀ ਬੋਲੇ ਕਿ ‘ਬੋਲਿਆਂ ਦੇ ਹੋਣਗੇ ਖੋਲੇ’, ਇੱਥੇ ਵਸਣਗੇ ਧਾਲੀਵਾਲ’। ਇਸ ਤੋਂ ਬਾਅਦ ਸਭ ਬੋਲਿਆਂ ਦੇ ਘਰ 15 ਮੀਲ ਦੂਰ ਰੱਤੀਆਂ ਵਿਖੇ ਚੱਲੇ ਗਏ ਤੇ ‘ਰੱਤੀਆਂ ਬੋਲਾ’ ਨਾਂ ਨਾਲ ਅੱਜ ਤੱਕ ਮਸ਼ਹੂਰ ਹੈ ਜੋ ਹੁਣ ਹਰਿਆਣਾ ਵਿੱਚ ਹੈ। ਇਸ ਗੋਬਿੰਦਪੁਰ ਵਾਲੀ ਥਾਂ ਤੇ ਧਾਲੀਵਾਲ ਗੋਤ ਦੇ ਲੋਕ ਆ ਵੱਸੇ ਤੇ ਅੱਜ ਵੀ ਸਾਰੀ ਆਬਾਦੀ ਧਾਲੀਵਾਲਾਂ ਦੀ ਹੈ।

ਸੰਨ 1763 ਵਿੱਚ ਤਕਰੀਬਨ 41 ਸਾਲ ਬਾਅਦ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਰਸੇ ਤੋਂ ਚਲ ਕੇ 5 ਮੀਲ ਦੂਰ ਪਿੰਡ ਅਕਬਰਪੁਰਾ ਖੁਡਾਲ ਵਿਖੇ ਅਕਬਰ ਵਲੋਂ ਭੋਰੇ ਵਿੱਚ ਕੈਦ ਕੀਤੇ ਗੁਰੂ ਜੀ ਦੇ ਸਿੱਖ ਭਾਈ ਗੁਲਾਬ ਸਿੰਘ ਸੁਨਿਆਰੇ ਦੀ ਭੋਰੇ ਵਿੱਚੋਂ ਗੁਰੂ ਜੀ ਦਾ ਧਿਆਨ ਧਰ ਕੇ ਆਜ਼ਾਦ ਕਰਵਾਉਣ ਦੀ ਪੁਕਾਰ ਜਾਣ ਕੇ ਆਏ। ਜਦੋਂ ਭੋਰੇ ਵਿੱਚੋਂ ਗੁਲਾਬ ਸਿੰਘ ਨੂੰ ਆਜ਼ਾਦ ਕਰਵਾਉਣ ਪਿੱਛੋਂ ਗੁਰੂ ਜੀ ਨੇ ਉਸਨੂੰ ਘੋੜੇ ‘ਤੇ ਸਵਾਰ ਹੋ ਜਾਣ ਲਈ ਕਿਹਾ ਤਾਂ ਗੁਲਾਬ ਸਿੰਘ ਨੇ ਬੇਨਤੀ ਕੀਤੀ ਕਿ ਉਸਦਾ ਸਾਰਾ ਸਰੀਰ ਜ਼ਖਮੀ ਹੈ ਤੇ ਉਹ ਮਿੱਟੀ ਨਾਲ ਲੱਥ ਪੱਥ ਹੈ ਤਾਂ ਉੱਥੋਂ ਗੋਬਿੰਦਪੁਰਾ ਤੱਕ ਗੁਲਾਬ ਸਿੰਘ ਗੁਰੂ ਜੀ ਦਾ ਹੱਥ ਫੜ੍ਹਕੇ ਤੇ ਰਕਾਬ ‘ਤੇ ਪੈਰ ਰੱਖਕੇ ਪੁੱਜਿਆ। ਇੱਥੇ ਇੱਕ ਛੋਟੇ ਜਿਹੇ ਟੋਭੇ ‘ਤੇ ਉਤਾਰ ਕੇ ਗੁਰੂ ਜੀ ਨੇ ਗੁਲਾਬ ਸਿੰਘ ਨੂੰ ਇਸ਼ਨਾਨ ਕਰਵਾਇਆ ਤੇ ਬਚਨ ਕੀਤਾ ਕਿ ਇਸ ਤਲਾਅ ਵਿੱਚ ਜੋ ਕੋਈ ਸ਼ੁੱਧ ਮਨ ਨਾਲ ਇਸ਼ਨਾਨ ਕਰੇਗਾ, ਉਸਦੇ ਸਰੀਰ ਨੂੰ ਸੁੱਖ ਪ੍ਰਾਪਤ ਹੋਵੇਗਾ ਤੇ ਸਰੀਰ ਦੀ ਖੁਰਕ-ਖਾਰਸ ਹੱਟ ਜਾਵੇਗੀ। ਉਸ ਸਮੇਂ ਤੋਂ ਪਿੰਡ ਦਾ ਨਾਂ ‘ਗੋਬਿੰਦਪੁਰੀ’ ਰੱਖਿਆ ਗਿਆ ਜੋ ਹੁਣ ਗੋਬਿੰਦਪੁਰਾ ਨਾਲ ਮਸ਼ਹੂਰ ਹੈ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!